ਰੋਜਾਨਾਂ ਦਾ ਭਗਤੀ ਦਾ ਵੀਡੀਓ
ਇੱਕ ਆਗਿਆਕਾਰੀ ਦਿਲ ਦੇ ਨਾਲ ਪ੍ਰਾਰਥਨਾ
ਪ੍ਰਾਰਥਨਾ ਦਾ ਇੱਕ ਹੋਰ ਪਹਿਲੂ ਵੀ ਹੈ ਜਿਸ ਦੇ ਬਾਰੇ ਵਿੱਚ ਮੈਂ ਲੋਕਾਂ ਦੇ ਕੋਲ ਕੁੱਝ ਨਹੀ ਸੁਣਿਆ ਹੈ –ਪ੍ਰਾਰਥਨਾ ਅਤੇ ਉਸਦਾ ਆਗਿਆਕਾਰੀਤਾ ਦੇ ਨਾਲ ਆਪਸੀ ਸਬੰਧ। ਅਰੰਭਿਕ ਸਦਿਆਂ ਦੇ ਵਿੱਚ ਮਸੀਹਅਤ ਦੇ ਵਿੱਚ, ਸੰਨਯਾਸੀ ਲੋਕ ਆਪਣੇ ਆਪ ਨੂੰ ਰੋਜਾਨਾ ਦੇ ਕੰਮ ਕਾਰਾਂ ਤੋਂ ਅੱਡ ਕਰ ਲੈਂਦੇ ਸਨ। ਉਹ ਜੀਵਨ ਦੇ ਰੋਜਾਨਾ ਦੀ ਜਿੰਮੇਵਾਰੀਆਂ ਤੋਂ ਦੂਰ ਇੱਕ ਥਾਂ ਨੂੰ ਲੱਭ ਲੈਂਦੇ ਸਨ ਅਤੇ ਆਪਣੇ ਆਪ ਨੂੰ ਪ੍ਰਾਰਥਨਾ ਦੇ ਵਿੱਚ ਦੇ ਦਿੰਦੇ ਸਨ। ਉਹ ਅਕਸਰ ਆਪਣੇ ਆਪ ਦੀ ਬਲੀਦਾਨ ਕਰ ਦਿੰਦੇ ਸਨ ਤਾਂ ਜੋ ਉਹ ਪ੍ਰਾਰਥਨਾ ਦੇ ਲੋਕ ਬਣ ਜਾਣ।
ਪਰ ਤਾਂ ਵੀ, ਇਸ ਤਰੀਕੇ ਦੇ ਨਾਲ ਪ੍ਰਾਰਥਨਾ ਕਰਨ ਵਿੱਚ ਕੋਈ ਗੱਲ ਰਹਿ ਗਈ ਜਿਵੇਂ ਲਗਦੀ ਹੈ। ਮੈਂਨੂੰ ਗਲਤ ਨਾ ਸਮਝੋ। ਕੁੱਝ ਅਜਿਹੇ ਸਮੇਂ ਹੁੰਦੇ ਹਨ ਜਦੋਂ ਸਾਨੂੰ ਇਕਾਂਤ ਦੇ ਵਿੱਚ ਜਾਣਾ ਹੈ ਅਤੇ ਸਭ ਕੰਮਾਂ ਨੂੰ ਰੋਕਾ ਦੇਣਾ ਹੈ। ਯਿਸੂ ਨੇ ਇੰਝ ਹੀ ਕੀਤਾ। ਜੇ ਉਸਨੂੰ ਰੁਕਨਾ ਪਿਆ, ਤਾਂ ਫਿਰ ਕਿੰਨ੍ਹਾਂ ਜਿਆਦਾ ਸਾਨੂੰ ਪਰਮੇਸ਼ੁਰ ਦੇ ਨਾਲ ਜਾਣ ਦੀ ਲੋਡ਼ ਹੈ? ਪ੍ਰੰਤੂ ਜਦੋਂ ਅਸੀ ਯਿਸੂ ਦੇ ਜੀਵਨ ਨੂੰ ਵੇਖਦੇ ਹਾਂ, ਤਾਂ ਵੇਖਣ ਦੇ ਵਿੱਚ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਉਹ ਕਿਸੇ ਮੱਠ ਜਾਂ ਡੇਰਾ ਦੇ ਵਿੱਚ ਨਹੀ ਗਿਆ ਸੀ। ਉਸਨੇ ਲੋਕਾਂ ਦੀਆਂ ਲੋਡ਼ਾਂ ਪੁਰਿਆ ਕਰਨ, ਚੋਟ ਖਾਏ ਹੋਇਆ ਨੂੰ ਚੰਗਾ, ਅਤੇ ਲੋਕਾਂ ਨੂੰ ਪਰਮੇਸ਼ੁਰ ਦੇ ਨਾਲ ਮੇਲ-ਮਿਲਾਪ ਕਰਨ ਦੇ ਲਈ ਆਪਣੇ ਆਪ ਨੂੰ ਦੇ ਦਿੱਤਾ। ਉਹ ਤਾਂ ਆਪਣੇ ਪਿਤਾ ਦੇ ਕਾਰੋਬਾਰ ਦੇ ਵਿੱਚ ਲੱਗਾ ਹੋਇਆ ਸੀ। ਉਸਨੇ ਕੰਮਾਂ ਨੂੰ ਰੋਕ ਦਿੱਤਾ ਤਾਂ ਜੋ ਪਿਤਾ ਤੋਂ ਸਾਫ ਸਾਫ ਸੁਣ ਸਕੇ। ਇਕ ਵਾਰੀ ਜਦੋਂ ਉਸਨੇ ਸੁਣਿਆ, ਤਾਂ ਉਹ ਫਿਰ ਦੁਬਾਰਾ ਗੋਲੀ ਚਾਲਉਣ ਵਾਲੀ ਲਾਈਨ ਦੇ ਉੱਤੇ ਆ ਖਡ਼ਾ ਹੁੰਦਾ ਸੀ।
ਯਿਸੂ ਨੇ ਆਪਣੇ ਚੇਲਿਆ ਨੂੰ ਕਿਹਾ, “ਮੈਂ ਆਪ ਕੁੱਝ ਨਹੀ ਕਰ ਸੱਕਦਾ। ਜਿਹਾ ਮੈਂ ਸੁਣਦਾ ਹਾਂ ਤਿਹਾ ਹੀ ਨਿਆਉਂ ਕਰਦਾ ਹਾਂ ਅਰ ਮੇਰਾ ਨਿਆਉਂ ਸੱਚਾ ਹੈ ਕਿਉਂ ਜੋ ਮੈਂ ਆਪਣੀ ਮਰਜੀ ਨਹੀ ਭਾਲਦਾ ਪਰ ਉਹ ਦੀ ਮਰਜੀ ਜਿਹ ਨੇ ਮੈਂਨੂੰ ਘੱਲਿਆ ਹੈ” (ਯੂਹੰਨਾ 5:30)। ਯਿਸੂ ਪਿਤਾ ਦੀ ਅਵਾਜ ਨੂੰ ਸੁਣਦਾ ਸੀ। ਫਿਰ ਉਹ ਪਿਤਾ ਦੀ ਮਰਜੀ ਨੂੰ ਪੁਰਿਆਂ ਕਰਨ ਦੇ ਲਈ ਕੰਮ ਕਰਦਾ ਸੀ। ਉੱਥੇ ਆਗਿਆ ਪਾਲਨ ਕਰਨ ਅਤੇ ਪ੍ਰਾਰਥਨਾ ਦੇ ਵਿੱਚ ਆਪਸੀ ਸਬੰਧ ਸਨ।
ਅਸਲ ਵਿੱਚ, ਯਿਸੂ ਨੇ ਇੱਕ ਦ੍ਰਿਸ਼ਟਾਂਤ ਇੱਕ ਵਿਅਕਤੀ ਦੇ ਬਾਰੇ ਵਿੱਚ ਦਿੱਤਾ ਜਿਸਨੂੰ ਚੋਰੀ ਕਰ ਲਿਆ ਅਤੇ ਮਾਰਿਆ ਗਿਆ ਸੀ। ਕੁੱਝ ਧਾਰਮਿਕ ਲੋਕ ਇਸ ਜਖਮੀ ਵਿਅਕਤੀ ਦੀ ਅੱਗੋ ਨਿਕਲੇ ਸਨ, ਪ੍ਰੰਤੂ ਉਹ ਆਪਣੇ ਧਾਰਮਿਕ ਕੰਮਾਂ ਦੇ ਵਿੱਚ ਏਨਾ ਜਿਆਦਾ ਰੁੱਝ ਗਏ ਸਨ ਕਿ ਉਹ ਜਖਮੀ ਦੀ ਕੋਈ ਮਦਦ ਨਹੀ ਕਰ ਪਾਏ। ਪ੍ਰੰਤੂ ਇੱਕ ਸਾਮਰੀ ਪੁਰਸ਼ ਨੇ ਉਸਨੂੰ ਵੇਖਿਆ ਅਤੇ ਰੁੱਕਿਆ ਅਤੇ ਉਸਦੀ ਮਦਦ ਕੀਤੀ। ਯਿਸੂ ਨੇ ਇੱਕ ਮਹੱਤਪੂਰਨ ਪ੍ਰਸ਼ਨ ਉਨ੍ਹਾਂ ਤੋਂ
ਪੁੱਛਿਆ, “ਸੋ ਉਸ ਮਨੁੱਖ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਉਨ੍ਹਾਂ ਤੇਹਾਂ ਦੇ ਵਿੱਚੋ ਕਿਹਡ਼ਾ ਤੈਨੂੰ ਗੁਆਢੀ ਮਲੂਮ ਹੁੰਦਾ ਹੈ?” (ਲੂਕਾ 10:36) ਵਿਵਸਥਾ ਦਾ ਇੱਕ ਜਾਣਕਾਰ ਯਿਸੂ ਨੂੰ ਇਹ ਉੱਤਰ ਦਿੰਦਾ ਹੈ, “ਜਿਹ ਨੇ ਉਸ ਉੱਤੇ ਦਯਾ ਕੀਤੀ।” ਯਿਸੂ ਨੇ ਉਸਨੂੰ ਕਿਹਾ, “ਤੂੰ ਵੀ ਜਾ ਕੇ ਏਵੇਂ ਹੀ ਕਰ” (ਲੂਕਾ 10:37)।
ਇਸ ਹਿੱਸੇ ਦਾ ਬਿਲਕੁਲ ਸਾਫ ਸਬਕ ਆਮ ਸ਼ਬਦਾਂ ਦੇ ਵਿੱਚ ਇਹ ਹੈ ਕਿ ਸਾਨੂੰ ਧਾਰਮਿਕ ਕੰਮ ਕਾਰਾਂ ਦੇ ਵਿੱਚ ਏਨਾ ਜਿਆਦਾ ਰੁੱਝ ਨਹੀ ਜਾਣਾ ਚਾਹੀਦਾ ਹੈ ਕਿ ਅਸੀ ਸੰਸਾਰ ਦੀਆਂ ਚੋਟਾਂ ਅਤੇ ਲੋਡ਼ਾ ਦੇ ਪ੍ਰਤੀ ਲਾਪਰਵਾਹ ਹੋ ਜਾਈਏ। ਜਦੋਂ ਅਸੀ ਯਿਸੂ ਦੇ ਜੀਵਨ ਨੂੰ ਵੇਖਦੇ ਹਾਂ, ਤਾਂ ਅਸੀ ਇੱਕ ਸਭ ਤੋਂ ਜਿਆਦਾ ਸੰਤੁਲਿਤ ਵਿਅਕਤੀ ਜਿਹਡ਼ਾ ਕਦੀ ਧਰਤੀ ਦੇ ਉੱਤੇ ਰਿਹਾ ਨੂੰ ਵੇਖਦੇ ਹਾਂ। ਉਹ ਪਿਤਾ ਦੇ ਨਾਲ ਇੱਕਲਾ ਸਮਾਂ ਬਤੀਤ ਕਰਨ ਦੇ ਲਈ ਲੋਕਾਂ ਤੋਂ ਦੂਰ ਹੋ ਜਾਂਦਾ ਸੀ। ਪਰ ਤਾਂ ਵੀ, ਉਸਨੇ ਲਗਾਤਾਰ ਆਪਣੇ ਜੀਵਨ ਵਿੱਚ ਹੋਰਨਾਂ ਨੂੰ ਸਮਾਂ ਦਿੱਤਾ। ਯਿਸੂ ਨੇ ਪ੍ਰਰਾਥਨਾ ਕੀਤੀ ਅਤੇ ਆਗਿਆ ਦੀ ਪਾਲਨਾ ਕੀਤੀ। ਉਸਨੇ ਸੁਣਿਆ ਅਤੇ ਉਸਨੇ ਸੇਵਾ ਕੀਤੀ।
ਇਸ ਪਿੱਠਭੁਮੀ ਦੇ ਵਿੱਚ ਪਰਮੇਸ਼ੁਰ ਦੀ ਸਾਮਰਥ ਪਰਗਟ ਹੋਈ ਸੀ। ਇੱਕ ਅਜਿਹੇ ਜੀਵਨ ਦੇ ਵਿੱਚ ਕੁੱਝ ਅਦਭੁਤ ਸ਼ਕਤੀਸਾਲੀ ਗੱਲ ਹੁੰਦੀ ਹੈ ਜਿਸਦੇ ਕਾਰਨ ਉਹ ਇਕਾਂਤ ਥਾਵਾਂ ਦੇ ਉੱਤੇ ਚਲਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਮੁਸ਼ਕਿਲ ਇਲਾਕਿਆਂ ਦੇ ਵਿੱਚ ਜਾਂਦਾ ਹੈ ਜਿੱਥੇ ਮਨੁੱਖਤਾ ਠੇਸ ਖਾ ਕੇ ਮਦਦ ਦੇ ਲਈ ਪੁਕਾਰ ਰਹੀ ਹੈ। ਜਦੋਂ ਇੱਕੋ ਦਿਲ ਦੇ ਵਿੱਚੋ ਪ੍ਰਾਰਥਨਾ ਅਤੇ ਆਗਿਆ ਦੀ ਪਾਲਨਾ ਹੋਣੀ ਅਰੰਭ ਹੋ ਜਾਂਦੀ ਹੈ, ਤਾਂ ਸਿੱਟੇ ਵੱਜੋ ਇਹ ਪਰਮੇਸ਼ੁਰ ਦੀ ਮਹਾਨ ਸਾਮਰਥ ਅਤੇ ਪ੍ਰੇਮ ਨੂੰ ਸਦਾ ਹੀ ਪਗਰਟ ਕਰੇਗੀ। ਇੱਕ ਅਖਾਣ ਹੈ ਜਿਸ ਵਿੱਚ ਇੰਝ ਕਿਹਾ ਗਿਆ ਹੈ, “ਭਰੋਸਾ ਕਰੋ ਅਤੇ ਆਗਿਆ ਦੀ ਪਾਲਨਾ ਕਰੋ ਕਿਉਂਕਿ ਯਿਸੂ ਦੇ ਵਿੱਚ ਖੁਸ਼ ਰਹਿਣ ਦੇ ਲਈ ਹੋਰ ਕੋਈ ਰਸਤਾ ਨਹੀ ਹੈ, ਪ੍ਰੰਤੂ ਭਰੋਸਾ ਕਰੋ ਅਤੇ ਆਗਿਆ ਦੀ ਪਾਲਨਾ ਕਰੋ।” ਯਿਸੂ ਹੋ ਸਕਦਾ ਹੈ ਸਾਨੂੰ ਇੰਝ ਕਹੇ, “ਪ੍ਰਾਰਥਨਾ ਕਰੋ ਅਤੇ ਆਗਿਆ ਦੀ ਪਾਲਨਾ ਕਰੋ। ਕਿਉਂਕਿ ਪਰਮੇਸ਼ੁਰ ਦੀ ਸਾਮਰਥ ਨੂੰ ਜਾਣਨ ਦੇ ਲਈ ਹੋਰ ਕੋਈ ਰਸਤਾ ਨਹੀ ਹੈ, ਪ੍ਰਾਰਥਨਾ ਕਰੋ ਅਤੇ ਆਗਿਆ ਦੀ ਪਾਲਨਾ ਕਰੋ।
ਲੂਕਾ 10 :29-37
29 ਉਹ ਆਦਮੀ ਦਰਸ਼ਾਉਣਾ ਚਾਹੁੰਦਾ ਸੀ ਕਿ ਉਹ ਸਵਾਲ ਪੁੱਛਣ ਵਿੱਚ ਸਹੀ ਸੀ, ਇਸ ਲਈ ਉਸ ਨੇ ਯਿਸੂ ਨੂੰ ਆਖਿਆ, “ਮੇਰਾ ਗੁਆਂਢੀ ਕੌਣ ਹੈ?”
30 ਇਸ ਗੱਲ ਦਾ ਜਵਾਬ ਦਿੰਦਿਆਂ ਯਿਸੂ ਨੇ ਕਿਹਾ, “ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਵੱਲ ਨੂੰ ਜਾ ਰਿਹਾ ਸੀ। ਕੁਝ ਡਾਕੂਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਕੱਪੜੇ ਪਾੜ ਦਿੱਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਨੂੰ ਅੱਧ ਮੋਇਆ ਛੱਡ ਕੇ ਚੱਲੇ ਗਏ।
31 “ਸੱਬਬ ਨਾਲ ਇੱਕ ਯਹੂਦੀ ਜਾਜਕ ਉਸ ਸੜਕ ਤੋਂ ਲੰਘ ਰਿਹਾ ਸੀ, ਜਿਸ ਵਕਤ ਉਸ ਜਾਜਕ ਨੇ ਉਸ ਅਧਮਰੇ ਮਨੁੱਖ ਨੂੰ ਸੜਕ ਤੇ ਪਿਆ ਵੇਖਿਆ ਤਾਂ ਉਹ ਉਸਦੀ ਮਦਦ ਕਰਨ ਲਈ ਰੁਕਿਆ ਨਹੀਂ ਸਗੋਂ ਅਗ੍ਹਾਂ, ਲੰਘ ਗਿਆ। 32 ਇੱਕ ਲੇਵੀ ਵੀ ਉਸ ਰਾਹ ਤੋਂ ਲੰਘ ਰਿਹਾ ਸੀ ਅਤੇ ਉਹ ਵੀ ਉਸ ਆਦਮੀ ਨੂੰ ਵੇਖਕੇ ਇੱਕ ਪਾਸੇ ਹੋਕੇ ਲੰਘ ਗਿਆ, ਉਹ ਵੀ ਉਸਦੀ ਮਦਦ ਲਈ ਨਹੀਂ ਰੁਕਿਆ।
33 “ਉਸ ਰਾਹ ਫ਼ਿਰ ਇੱਕ ਸਾਮਰੀ ਆਇਆ। ਉਹ ਉਸ ਜਗ੍ਹਾ ਪਹੁੰਚਿਆ ਜਿੱਥੇ ਉਹ ਅੱਧ ਮੋਇਆ ਮਨੁੱਖ ਬੇਹਾਲ ਪਿਆ ਸੀ। ਜਦੋਂ ਉਹ ਨੇੜੇ ਆਇਆ ਅਤੇ ਬੰਦੇ ਨੂੰ ਵੇਖਿਆ, ਅਤੇ ਉਸ ਉੱਤੇ ਤਰਸ ਖਾਧਾ। 34 ਉਹ ਉਸ ਦੇ ਨੇੜੇ ਆਇਆ ਅਤੇ ਜੈਤੂਨ ਦੇ ਤੇਲ ਅਤੇ ਮੈਅ ਨਾਲ ਉਸ ਦੇ ਜਖਮਾਂ ਤੇ ਪੱਟੀ ਕੀਤੀ। ਉਸ ਸਾਮਰੀ ਕੋਲ ਇੱਕ ਗਧਾ ਸੀ ਉਸ ਨੇ ਜਖਮੀ ਮਨੁੱਖ ਨੂੰ ਉਸ ਉੱਪਰ ਬਿਠਾਇਆ ਅਤੇ ਉਸ ਨੂੰ ਇੱਕ ਸਰ੍ਹਾਂ ਵਿੱਚ ਲੈ ਗਿਆ ਅਤੇ ਉੱਥੇ ਜਾਕੇ ਉਸਦੀ ਟਹਿਲ ਕੀਤੀ। 35 ਅਗਲੇ ਦਿਨ ਉਸ ਨੇ ਦੋ ਚਾਂਦੀ ਦੇ ਸਿੱਕੇ ਕੱਢੇ ਅਤੇ ਸਰ੍ਹਾਂ ਵਾਲੇ ਨੂੰ ਦਿੱਤੇ ਅਤੇ ਉਸ ਨੂੰ ਆਖਿਆ, ‘ਇਸ ਘਾਇਲ ਮਨੁੱਖ ਦੀ ਦੇਖਭਾਲ ਕਰੀ। ਜੇਕਰ ਤੂੰ ਇਸਤੋਂ ਵੱਧ ਪੈਸਾ ਇਸ ਮਨੁੱਖ ਉੱਪਰ ਖਰਚ ਕਰੇ ਤਾਂ ਜਦੋਂ ਮੈਂ ਇੱਥੇ ਦੋਬਾਰਾ ਵਾਪਸ ਆਵਾਂਗਾ ਤਾਂ ਤੈਨੂੰ ਮੋੜ ਦੇਵਾਂਗਾ।’”
36 ਮੈਨੂੰ ਦੱਸੋ, “ਇਨ੍ਹਾਂ ਤਿੰਨਾਂ ਆਦਮੀਆਂ ਵਿੱਚੋਂ ਕਿਸ ਆਦਮੀ ਨੇ ਉਸ ਬੰਦੇ ਨਾਲ ਗੁਆਂਢੀ ਹੋਣ ਦਾ ਸਬੂਤ ਦਿੱਤਾ ਜਿਸ ਉੱਤੇ ਡਾਕੂਆਂ ਨੇ ਹਮਲਾ ਕੀਤਾ ਸੀ?”
37 ਨੇਮ ਦੇ ਉਪਦੇਸ਼ਕ ਨੇ ਆਖਿਆ, “ਉਸ ਆਦਮੀ ਨੇ, ਜਿਸਨੇ ਉਸ ਉੱਪਰ ਰਹਿਮ ਦਰਸਾਇਆ।”
ਤਾਂ ਯਿਸੂ ਨੇ ਉਸ ਨੂੰ ਕਿਹਾ, “ਤਾਂ ਜਾ, ਤੂੰ ਵੀ ਜਾਕੇ ਇਵੇਂ ਹੀ ਕਰ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
