Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪ੍ਰਾਰਥਨਾ ਅਤੇ ਪਰਮੇਸ਼ੁਰ ਦਾ ਸਾਮਰਥੀ ਹਥਿਆਰ

ਸ਼ੈਤਾਨ ਆਪਣਾ ਤਾਕਤ ਦੇ ਨਾਲ ਉਸ ਹਰੇਕ ਕੰਮ ਨੂੰ ਕਰੇਗਾ ਤਾਂ ਜੋ ਕਿਸੇ ਤਰ੍ਹਾਂ ਵਿਸ਼ਵਾਸੀਆਂ ਨੂੰ ਪ੍ਰਾਰਥਨਾ ਕਰਨ ਤੋਂ ਰੋਕਿਆ ਜਾਵੇਂ। ਉਹ ਜਾਣਦਾ ਹੈ ਕਿ ਪ੍ਰਾਰਥਨਾ ਕਰ ਰਹੇ ਵਿਸ਼ਵਾਸੀ ਇੱਕ ਨਾ ਰੁਕਣ ਵਾਲੀ ਸਾਮਰਥ ਹੈ। ਉਹ ਜਾਣਦਾ ਹੈ ਕਿ ਹਲੀਮ, ਪਵਿੱਤ੍ਰ ਪ੍ਰਾਰਥਨਾ ਕਰਨ ਵਾਲੇ ਇਸਤਰੀ ਅਤੇ ਪੁਰਸ਼ ਪਰਮੇਸ਼ੁਰ ਦੇ ਹੱਥਾਂ ਦੇ ਵਿੱਚ ਇੱਕ ਸ਼ਕਤੀਸ਼ਾਲੀ ਹਥਿਆਰ ਹਨ। ਇਸ ਲਈ, ਉਹ ਵਿਸ਼ਵਾਸਿਆਂ ਨੂੰ ਪਰਮੇਸ਼ੁਰ ਦੇ ਸਿੰਘਾਸਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੇਗਾ। ਉਹ ਵਿਸ਼ਵਾਸੀਆਂ ਦੀ ਮਦਦ ਕਰੇਗਾ ਕਿ ਉਹ ਏਨੇ ਜਿਆਦਾ ਕੰਮ ਕਾਰ ਦੇ ਵਿੱਚ ਰੁੱਝ ਜਾਣ ਕਿ ਉਨ੍ਹਾਂ ਦੇ ਕੋਲ ਪ੍ਰਾਰਥਨਾ ਕਰਨ ਦਾ ਕੋਈ ਸਮੇਂ ਹੀ ਨਾ ਰਹੇ। ਜਾਂ ਉਹ ਪ੍ਰਾਰਥਨਾ ਕਰ ਵਾਲੇ ਵਿਸ਼ਵਾਲੀਆਂ ਨੂੰ ਪਵਿਤ੍ਰਤਾਈ ਦੇ ਉੱਚੇ ਰਸਤੇ ਦੀ ਵਿੱਚੋ ਪ੍ਰਲੋਭਿਤ ਕਰਕੇ ਹਟਾ ਦੇਵੇਗਾ।

ਦੂਜੇ ਪਾਸੇ, ਪਰਮੇਸ਼ੁਰ ਅਜਿਹੇ ਪ੍ਰਾਰਥਨਾ ਕਰਨ ਵਾਲੇ ਪੁਰਸ਼ਾਂ ਅਤੇ ਇਸਤਰੀਆਂ ਨੂੰ ਲੱਭ ਰਿਹਾ ਹੈ ਅਜਿਹੇ ਪੁਰਸ਼ਾਂ ਅਤੇ ਇਸਤਰੀਆਂ ਜਿੰਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਉਸਦੇ ਅਧੀਨ ਹੋਵੇ। ਜਦੋਂ ਪਰਮੇਸ਼ੁਰ ਇਸ ਤਰ੍ਹਾਂ ਦੇ ਵਿਅਤਕੀ ਨੂੰ ਪਾਉਂਦਾ ਹੈ, ਤਾਂ ਉਹ ਸੁਰਗ ਨੂੰ ਧਰਤੀ ਦੇ ਉੱਤੇ ਲੈ ਆਵੇਗਾ ਤਾਂ ਜੋ ਉਸਦੀ ਇੱਛਿਆ ਉਸ ਵਿਅਕਤੀ ਦੇ ਦੁਆਰਾ ਪੂਰੀ ਹੋ ਸਕੇ। ਬਾਈਬਲ ਇੰਝ ਕਹਿੰਦੀ ਹੈ ਕਿ ਵਿਸ਼ਵਾਸੀ ਸ਼ੈਤਾਨ ਦੇ ਉੱਤੇ ਜਿੱਤ ਹਾਸਿਲ ਕਰਦੇ ਹਨ, “ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਸਾਖੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤੇ ਲਿਆ ਅਤੇ ਮਰਨ ਤੀਕ ਆਪਣੀ ਜਾਨ ਨੂੰ ਪਿਆਰਾ ਨਾ ਜਾਤਾ” (ਪਰਕਾਸ਼ 12:11)।

ਮੇਰੀ ਸੇਵਾਕਾਈ ਦੇ ਅਰੰਭ ਵਿੱਚ, ਮੈਂ ਇੱਕ ਪਰਮੇਸ਼ੁਰ ਦੇ ਧਰਮੀ ਵਿਅਕਤੀ ਦੇ ਨਾਲ ਮੁਲਾਕਾਤ ਕੀਤੀ ਜਿਹਡ਼ਾ ਇਸ ਮਹਾਨ ਸਚਿਆਈ ਨੂੰ ਸਮਝ ਗਿਆ ਸੀ। ਉਸਨੂੰ ਕੰਮਯੂਨਿਸ਼ਟ ਚਾਕੋਸਲਵਾਕਿਆ ਦੇ ਵਿੱਚ ਪੰਜ ਸਾਲ ਜੇਲ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਕਿਉਂਕਿ ਉਹ ਯਿਸੂ ਦੇ ਵਿੱਚ ਵਿਸ਼ਵਾਸ ਕਰਦਾ ਸੀ। ਉਹ ਉਨ੍ਹਾਂ ਦਿਨਾਂ ਦੀ ਪ੍ਰੀਖਿਆਵਾਂ ਦੇ ਵਿੱਚ ਤਕਡ਼ਾਈ ਦੇ ਨਾਲ ਖਡ਼ਿਆ ਰਿਹਾ ਅਤੇ ਪ੍ਰਾਰਥਨਾ ਕਰਨ ਵਾਲਾ ਇੱਕ ਗਹਿਰਾ ਵਿਅਕਤੀ ਬਣ ਗਿਆ। ਮੈਂ ਕਦੀ ਵੀ ਮਸੀਹ ਦੇ ਵਿੱਚ ਇਸ ਭਰਾ ਦੇ ਨਾਲ ਹੋਈ ਮੁਲਾਕਾਤ ਨੂੰ ਭੁੱਲਾਂਗਾ। ਜਦੋਂ ਮੈਂ ਉਸਦੇ ਘਰ ਵਿੱਚ ਸਾਂ, ਉਹ ਮੇਰੇ ਕੋਲ ਖਿਡ਼ਕੀ ਦੇ ਕੋਲ ਆ ਗਿਆ ਅਤੇ ਫੁਟਬਾਲ ਦੀ ਖੇਡ ਦੇ ਮੈਦਾਨ ਨੂੰ ਵੇਖਿਆ ਅਤੇ ਕਿਹਾ, “ਹਰ ਹਫ਼ਤੇ ਇੱਥੇ ਹਜਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਕਠੇ ਹੋ ਜਾਂਦੇ ਹਨ ਅਤੇ ਆਪਣੇ ਪੰਸਦੀਦਾ ਖੇਡ ਫੁੱਟਬਾਲ ਦੀ ਟੀਮ ਦੀ ਹੌਸਲਾਂ ਅਫਜਾਈ ਕਰਦੇ ਹਨ। ਪ੍ਰੰਤੂ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਇੱਕ ਦਿਨ ਇਹੋ ਮੈਦਾਨ ਲੋਕਾਂ ਦੇ ਨਾਲ ਭਰਿਆ ਹੋਵੇਗਾ ਜਿਹਡ਼ੇ ਪਰਮੇਸ਼ੁਰ ਦੀ ਅਰਾਧਨਾ ਕਰ ਰਹੇ ਹੋਣਗੇ।”  

ਮੈਂਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਮੇਰਾ ਦਿਲ ਸ਼ਕ ਦੇ ਨਾਲ ਭਰਿਆ ਹੋਇਆ ਸੀ। ਪ੍ਰੰਤੂ ਫਿਰ ਉਸ ਬੁਜਰਗ ਪਿਆਰੇ ਸੰਤ ਨੇ ਆਪਣੇ ਦਿਲ ਦੇ ਦਰਵਾਜੇ ਨੂੰ ਖੋਲਿਆ ਅਤੇ ਮੈਂਨੂੰ ਉਸਦੇ ਦਿਲ ਦੀ ਗਹਰੀ ਇੱਛਿਆਵਾਂ ਨੂੰ ਵੇਖਣ ਦਿੱਤਾ ਜਿਹਡ਼ੀਆਂ ਇਹ ਪੁਕਾਰ ਰਹਿਆਂ ਹਨ। “ਕਈ ਲੋਕ ਮੇਰੇ ਦੇਸ਼ ਦੇ ਵਿੱਚ ਆਉਂਦੇ ਹਨ,” ਉਸਨੇ ਕਿਹਾ, “ਅਤੇ ਉਹ ਪਰਮੇਸ਼ੁਰ ਦੇ ਲਈ ਇੱਕ ਬਡ਼ੀ ਅੱਗ ਨੂੰ ਭਖਾਉਣਾ ਚਾਹੁੰਦੇ ਹਨ। ਮੈਂ ਪਰਮੇਸ਼ੁਰ ਦੇ ਲਈ ਇੱਕ ਵੱਡੀ ਅੱਗ ਨੂੰ ਭਖਾਉਣਾ ਨਹੀ ਚਾਹੁੰਦਾ। ਮੈਂ ਤਾਂ ਪਰਮੇਸ਼ੁਰ ਦੀ ਅੱਗ ਦੇ ਨਾਲ ਹੀ ਭਸਮ ਹੋ ਜਾਣਾ ਹਾਂ ਉਸ ਵੇਲੇ ਤੀਕ ਜਦੋਂ ਤੀਕ ਮੈਂ ਰਾਖ ਨਾ ਬਣ ਜਾਵਾਂ। ਅਤੇ ਜਦੋਂ ਮੈਂ ਰਾਖ ਬਣ ਜਾਵਾਂਗਾ, ਤਾਂ ਮੈਂ ਪਰਮੇਸ਼ੁਰ ਦੀ ਮਹਿਮਾ ਨੂੰ ਵੇਖਾਂਗਾ।” ਉਸਨੇ ਫਿਰ ਮੈਂਨੂੰ ਵੇਖਿਆ ਅਤੇ ਕਿਹਾ, “ਕੀ ਤੁਸੀ ਸਮਝਦੇ ਹੋ ਕਿ ਮੈਂ ਕੀ ਕਰ ਰਿਹਾ ਹਾਂ?”

ਮੈਂ ਸੋਚਿਆ ਕਿ ਉਹ ਮੇਰੀ ਜਰਮਨੀ ਭਾਸ਼ਾ ਦੇ ਬਾਰੇ ਵਿੱਚ ਬੋਲ ਰਿਹਾ ਹੈ ਕਿਉਂਕਿ ਅਸੀ ਇੱਕ ਦੂਏ ਦੇ ਨਾਲ ਜਰਮਨੀ ਦੇ ਵਿੱਚ ਗੱਲ ਬਾਤ ਕਰ ਰਹੇ ਸਾਂ। ਇਸ ਲਈ, ਮੈਂ ਛੇਤੀ ਨਾਲ ਉਸਨੂੰ ਉੱਤਰ ਦਿੱਤਾ, “ਹਾਂ। ਮੈਂ ਸਮਝ ਗਿਆ ਹਾਂ।”

“ਨਹੀ,” ਉਸਨੇ ਛੇਤੀ ਮੈਨੂੰ ਜੁਆਬ ਦਿੱਤਾ। “ਕੀ ਤੁਸੀ ਅਸਲ ਦੇ ਵਿੱਚ ਸਮਝਦੇ ਹੋ ਕਿ ਮੈਂ ਕੀ ਕਹਿ ਰਿਹਾ ਸਾਂ? ਜਦੋਂ ਮੈਂ ਕੁੱਝ ਵੀ ਨਹੀ ਰਹਾਂਗਾ ਤਾਂ ਪਰਮੇਸ਼ੁਸ ਸਭ ਕੁੱਝ ਹੋਵੇਗਾ, ਫਿਰ ਮੈਂ ਪਰਮੇਸ਼ੁਰ ਦੀ ਮਹਿਮਾ ਨੂੰ ਵੇਖਾਂਗਾ।”

ਫਿਰ ਮੈਂ ਸਮਝ ਗਿਆ। ਇਹ ਵਿਅਕਤੀ ਪਰਮੇਸ਼ੁਰ ਦੀ ਗੁਪਤ ਹਥਿਆਰ ਬਣ ਗਿਆ ਸੀ। ਇੱਕ ਪਵਿੱਤ੍ਰ ਜੀਵਨ ਜਿਹਡ਼ਾ ਪਰਮੇਸ਼ੁਰ ਦੀ ਪੂਰੀ ਅਧੀਨਤਾ ਦੇ ਵਿੱਚ ਹੈ ਉਹ ਪਵਿੱਤ੍ਰ ਪਰਮੇਸ਼ੁਰ ਦੇ ਹੱਥਾਂ ਦੇ ਵਿੱਚ ਇੱਕ ਅਦਭੁਤ ਹਥਿਆਹ ਹੁੰਦਾ ਹੈ।

ਪਰਕਾਸ਼ ਦੀ ਪੋਥੀ 12 :7-11

7 ਫ਼ੇਰ ਸਵਰਗ ਵਿੱਚ ਜੰਗ ਛਿੜ ਗਈ। ਮੀਕਾਏਲ ਅਤੇ ਉਸ ਦੇ ਦੂਤ ਅਜਗਰ ਦੇ ਵਿਰੁੱਧ ਲੜੇ। ਅਜਗਰ ਅਤੇ ਉਸ ਦੇ ਦੂਤਾਂ ਨੇ ਜਵਾਬੀ ਹਮਲਾ ਕੀਤਾ। 8 ਪਰ ਅਜਗਰ ਇੰਨਾ ਤਾਕਤਵਰ ਨਹੀਂ ਸੀ। ਵੱਡੇ ਅਜਗਰ ਅਤੇ ਉਸ ਦੇ ਦੂਤਾਂ ਨੇ ਸਵਰਗ ਵਿੱਚਲੀ ਆਪਣੀ ਥਾਂ ਗਵਾ ਲਈ। 9 ਅਜਗਰ ਨੂੰ ਸਵਰਗ ਤੋਂ ਬਾਹਰ ਸੁੱਟ ਦਿੱਤਾ ਗਿਆ। ਉਹ ਵੱਡਾ ਅਜਗਰ ਉਹੀ ਪੁਰਾਣਾ ਸੱਪ ਸੀ ਜੋ ਕਿ ਦੈਂਤ ਜਾਂ ਸ਼ੈਤਾਨ ਸਦਾਉਂਦਾ ਹੈ। ਉਹ ਸਾਰੀ ਦੁਨੀਆਂ ਨੂੰ ਕੁਰਾਹੇ ਪਾ ਰਿਹਾ ਹੈ। ਅਜਗਰ ਨੂੰ ਉਸ ਦੇ ਦੂਤਾਂ ਸਣੇ ਧਰਤੀ ਤੇ ਸੁੱਟ ਦਿੱਤਾ ਗਿਆ।
10 ਪਰ ਮੈਂ ਸਵਰਗ ਵਿੱਚ ਇੱਕ ਉੱਚੀ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਉਸਦੇ ਮਸੀਹ ਦੀ ਫ਼ਤਿਹ, ਸ਼ਕਤੀ, ਸਲਤਨਤ ਅਤੇ ਅਧਿਕਾਰ ਹੁਣ ਆਇਆ ਹੈ। ਇਹ ਗੱਲਾਂ ਇਸ ਲਈ ਆਈਆਂ ਹਨ ਕਿਉਂਕਿ ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲੇ ਨੂੰ ਬਾਹਰ ਸੁੱਟ ਦਿੱਤਾ ਗਿਆ ਹੈ। ਉਹੀ ਇੱਕ ਸੀ ਜੋ ਸਾਡੇ ਭਰਾਵਾਂ ਤੇ ਦੋਸ਼ ਲਾ ਰਿਹਾ ਸੀ। 11 ਸਾਡੇ ਭਰਾਵਾਂ ਨੇ ਉਸ ਨੂੰ ਲੇਲੇ ਦੇ ਲਹੂ ਦੁਆਰਾ ਅਤੇ ਲੋਕਾਂ ਨੂੰ ਦਿੱਤੇ ਉਨ੍ਹਾਂ ਦੇ ਸੰਦੇਸ਼ ਦੁਆਰਾ ਹਰਾ ਦਿੱਤਾ। ਉਹ ਆਪਣੇ ਜੀਵਨ ਨੂੰ ਬਹੁਤਾ ਪਿਆਰ ਨਹੀਂ ਕਰਦੇ ਸਨ। ਉਹ ਮੌਤ ਤੋਂ ਨਹੀਂ ਡਰਦੇ ਸਨ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ