Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪ੍ਰਾਰਥਨਾ ਅਤੇ ਬੁਰਿਆਈ ਦੇ ਉੱਤੇ ਜਿੱਤ

ਕੁੱਝ ਸਾਲਾਂ ਪਹਿਲਾਂ ਅਮਰਿਕਾ ਦੇ ਵਿੱਚ, ਇੱਕ ਪਾਸਟਰ ਇੱਕ ਵੱਡੇ ਸ਼ਹਿਰ ਦੇ ਵਿੱਚ ਇੱਕ ਬਡ਼ੇ ਵੱਡੇ ਖਤਰੇ ਨਾਲ ਭਰੇ ਹੋਏ ਇਲਾਕੇ ਵਿੱਚ ਸੇਵਕਾਈ ਕਰ ਰਿਹਾ ਸੀ। ਉਹ ਆਪਣੀ ਸੁਰੱਖਿਆ ਨੂੰ ਲੈ ਕੇ ਬਡ਼ੀ ਚਿੰਤਾ ਦੇ ਵਿੱਚ ਸੀ। ਆਪਣੀ ਸੁਰੱਖਿਆ ਦੇ ਲਈ ਉਸਨੇ ਕਾਰਟੇ ਸਿੱਖਣ ਅਰੰਭ ਕਰ ਦਿੱਤੇ। ਇੱਕ ਦਿਨ, ਇੱਕ ਬੁਜਰਗ ਮਿਸ਼ਨਰੀ ਔਰਤ ਉਸਦੀ ਕਲੀਸਿਯਾ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਆਈ। ਜਦੋਂ ਉਸਨੂੰ ਪਤਾ ਲੱਗਾ ਕਿ ਪਾਸਟਰ ਕਰਾਟੇ ਦੀ ਟ੍ਰੇਨਿੰਗ ਲੈ ਰਿਹਾ ਸੀ, ਤਾਂ ਉਸਨੇ ਉਸਨੂੰ ਪੁੱਛਿਆ ਕਿ ਉਹ ਇੰਝ ਕਿਉਂ ਕਰ ਰਿਹਾ ਸੀ।

“ਤੁਹਾਨੂੰ ਪਤਾ ਹੋਣਾ ਚਾਹੀਦਾ ਹੈ,” ਪਾਸਟਰ ਨੇ ਕਿਹਾ, “ਕਿ ਇਹ ਸ਼ਹਿਰ ਦੀ ਸਭ ਤੋਂ ਜਿਆਦਾ ਖਤਰੇ ਨਾਲ ਭਰਿਆ ਹੋਇਆ ਇਲਾਕਾ ਹੈ। ਇੱਥੇ ਚਾਰੋ ਪਾਸੇ ਕਈ ਗੂੰਡਿਆਂ ਦੇ ਸਮੂਹ ਹਨ। ਇਸ ਲਈ, ਮੈਂਨੂੰ ਆਪਣੇ ਆਪ ਦੀ ਸੁਰੱਖਿਆ ਕਰਨੀ ਆਉਣੀ ਚਾਹੀਦੀ ਹੈ।”

“ਤੁਸੀ ਅਸਲ ਵਿੱਚ ਨਹੀ ਸਮਝਦੇ ਹੋ, ਕੀ ਤੁਸੀ ਸਮਝਦੇ ਹੋ?” ਉਸਨੇ ਬੁਜਰਗ ਇਸਤਰੀ ਨੇ ਉਸਨੂੰ ਸਵਾਲ ਕੀਤਾ।

” ਮੈਂ ਕੀ ਨਹੀ ਮਸਝਦਾ?”

“ਮਸੀਹ ਵਿੱਚ ਤੁਹਾਡੇ ਔਹੁਦੇ ਨੂੰ,” ਉਸ ਬੁਜਰਗ ਮਿਸ਼ਨਰੀ ਨੇ ਜੁਆਬ ਦਿੰਦੇ ਹੋਇਆ ਕਿਹਾ। “ਤੁਸੀ ਇਹ ਨਹੀ ਸਮਝਦੇ ਕਿ ਤੁਸੀ ਮਸੀਹ ਦੇ ਵਿੱਚ ਸੁਰੱਖਿਅਤ ਹੋ।” ਉਹ ਫਿਰ ਇੱਕ ਘੇਰੇ ਨੂੰ ਬਣਾਉਣ ਲੱਗੀ। “ਪਹਿਲਾ ਘੇਰਾ ਤੁਹਾਡੇ ਜੀਵਨ ਨੂੰ ਪ੍ਰਗਟ ਕਰਦਾ ਹੈ,” ਉਸਨੇ ਕਿਹਾ। ਫਿਰ ਉਸਨੇ ਉਸ ਘੇਰੇ ਦੇ ਆਲੇ ਦੁਆਲੇ ਇੱਕ ਹੋਰ ਵੱਡਾ ਘੇਰਾ ਇਹ ਕਹਿੰਦੇ ਹੋਇਆ ਬਣਾ ਦਿੱਤਾ, “ਵੱਡਾ ਘੇਰਾ ਮਸੀਹ ਨੂੰ ਪੇਸ਼ ਕਰਦਾ ਹੈ। ਅਤੇ ਬਾਈਬਲ ਕਹਿੰਦੀ ਹੈ ਕਿ ਤੁਸੀ ਮਸੀਹ ਦੇ ਵਿੱਚ ਹੋ।” ਉਹ ਫਿਰ ਇੱਕ ਹੋਰ ਵੱਡਾ ਘੇਰਾ ਬਣਾਉਣ ਲੱਗੀ। “ਇਹ ਪਿਤਾ ਨੂੰ ਪੇਸ਼ ਕਰਦਾ ਹੈ। ਤੁਸੀ ਮਸੀਹ ਦੇ ਵਿੱਚ ਹੋ ਅਤੇ ਮਸੀਹ ਪਿਤਾ ਦੇ ਵਿੱਚ ਹੈ,” ਉਹ ਬੋਲਦੀ ਰਹੀ।

ਅਖੀਰ ਦੇ ਵਿੱਚ, ਇਸ ਪਿਆਰੀ ਬੁਜਰਗ ਮਿਸ਼ਨਰੀ ਇਸਤਰੀ ਨੇ ਇੱਕ ਛੋਟਾ ਘੇਰਾ ਸਭ ਤੋਂ ਵਿੱਚਲੇ ਘੇਰੇ ਦੇ ਵਿੱਚ ਬਣਾਇਆ ਜਿਹਡ਼ਾ ਪਾਸਟਰ ਦੇ ਜੀਵਨ ਨੂੰ ਪੇਸ਼ ਕਰਦਾ ਹੈ। ਇਹ ਘੇਰਾ ਪਵਿੱਤ੍ਰ ਆਤਮਾ ਨੂੰ ਪੇਸ਼ ਕਰਦਾ ਹੈ। ਉਹ ਤੁਹਾਡੇ ਵਿੱਚ ਵਾਸ ਕਰਦਾ ਹੈ। ਤੁਸੀ ਮਸੀਹ ਦੇ ਵਿੱਚ ਹੋ। ਮਸੀਹ ਪਿਤਾ ਦੇ ਵਿੱਚ, ਅਤੇ ਧੰਨ ਪਵਿੱਤ੍ਰ ਆਤਮਾ ਤੁਹਾਡੇ ਵਿੱਚ ਵਾਸ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕਿ ਸ਼ੈਤਾਨ ਜਾਂ ਕੋਈ ਬੁਰੀ ਤਾਕਤ ਕੁੱਝ ਤੁਹਾਨੂੰ ਨੁਕਸਾਨ ਪਹੁੰਚਾਉਣ ਦੇ ਲਈ ਕੁੱਝ ਵੀ ਕਰੇ, ਉਨ੍ਹਾਂ ਨੂੰ ਪਹਿਲਾਂ ਪਿਤਾ ਤੋਂ ਅਨੁਮਤੀ ਲੈਣੀ ਪਵੇਗੀ। ਜੇ ਪਿਤਾ ਉਨ੍ਹਾਂ ਨੂੰ ਅਨੁਮਤੀ ਦਿੰਦਾ ਹੈ, ਤਾਂ ਫਿਰ ਉਨ੍ਹਾਂ ਨੂੰ ਅਨੁਮਤੀ ਦੇ ਲਈ ਪੁੱਤਰ ਦੇ ਕੋਲ ਜਾਣਾ ਪਵੇਗਾ। ਜੇ ਪੁੱਤਰ ਸ਼ੈਤਾਨ ਨੂੰ ਤੁਹਾਨੂੰ ਛੂਹਣ ਦੀ ਅਨੁਮਤੀ ਦਿੰਦਾ ਹੈ, ਤਾਂ ਫਿਰ ਪਵਿੱਤ੍ਰ ਆਤਮਾ ਤੁਹਾਡੇ ਕੋਲ ਹੈ। ਅਤੇ ਉਹ ਜਿਹਡ਼ਾ ਤੁਹਾਡੇ ਵਿੱਚ ਵਾਸ ਕਰ ਰਿਹਾ ਹੈ ਉਹ ਨਰਕ ਦੀਆਂ ਸਾਰਿਆਂ ਤਾਕਤਾਂ ਤੋਂ ਵੀ ਜਿਆਦਾ ਤਾਕਤਵਰ ਹੈ। ਇਹ ਹੈ ਮਸੀਹ ਵਿੱਚ ਤੁਹਾਡਾ ਔਹੁਦਾ। ਤੁਸੀ ਕਿਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ?”

ਪਾਸਟਰ ਨੂੰ ਤਾਡ਼ਨਾ ਦੇ ਦਿੱਦੀ ਗਈ ਸੀ। ਕਈ ਵਿਸ਼ਵਾਸੀ, ਤਾਂ ਵੀ, ਉਸ ਪਾਸਟਰ ਦੇ ਵਾਂਙੂ ਹੀ ਹਨ। ਉਹ ਆਪਣੇ ਔਹੁਦੇ ਨੂੰ ਜਿਹਡ਼ਾ ਮਸੀਹ ਦੇ ਵਿੱਚ ਹੈ ਅਤੇ ਮਸੀਹ ਦੇ ਵਿੱਚ ਆਪਣੀ ਸੁਰੱਖਿਆ ਨੂੰ ਨਹੀ ਸਮਝਦੇ ਹਨ। ਸਾਡੇ ਕੋਲ ਸ਼ੈਂਤਾਨ ਅਤੇ ਸਾਰੀਆਂ ਸ਼ੈਤਾਨਿਕ ਤਾਕਤਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਲਈ ਸਾਰੇ ਸਾਧਨ ਦੇ ਦਿੱਤੇ ਗਏ ਹਨ। ਪਰ ਤਾਂ ਵੀ, ਬਡ਼ੀ ਹੀ ਅਸਲਿਅਤ ਅਤੇ ਵਿਵਹਾਰਿਕ ਭਾਵ ਦੇ ਵਿੱਚ, ਪ੍ਰਾਰਥਨਾ ਅਜਿਹਾ ਤਰੀਕਾ ਹੈ ਜਿਸਦੇ ਨਾਲ ਅਸੀ ਮਸੀਹ ਦੇ ਵਿੱਚ ਢੱਕੇ ਗਏ ਹਾਂ। ਇਹ ਉਹ ਥਾਂ ਹੈ ਜਿਸਦੇ ਦੁਆਰਾ ਅਸੀ ਮਸੀਹ ਦੇ ਵਿੱਚ ਆਪਣੇ ਔਹੁਦੇ ਦੇ ਬਾਰੇ ਵਿੱਚ ਜਾਣ ਜਾਂਦੇ ਹਾਂ।

ਪ੍ਰਾਰਥਨਾ ਨਾ ਕੇਵਲ ਪਰਮੇਸ਼ੁਰ ਦੀ ਅਗਵਾਈ ਸਾਡੇ ਵਿੱਚ ਲਿਆਉਂਦੀ ਹੈ, ਪ੍ਰੰਤੂ ਨਾਲ ਹੀ ਨਾਲ ਇਹ ਸਾਨੂੰ ਅਜਿਹੀ ਯੋਗਤਾ ਦਿੰਦੀ ਹੈ ਕਿ ਅਸੀ ਬੁਰਿਆਈ ਦੀ ਤਾਕਤਾ ਦੇ ਉੱਤੇ ਜਿੱਤ ਨੂੰ ਹਾਸਿਲ ਕਰ ਸੱਕਿਏ। ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿੱਖਾਈ, ਉਸਨੇ ਪ੍ਰਾਰਥਨਾ ਦੇ ਉੱਤੇ ਆਪਣੀ ਸਿੱਖਿਆ ਦਾ ਅੰਤ ਇਹ ਸਿੱਟਾ ਦਿੰਦੇ ਹੋਇਆ ਕੀਤਾ, “ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ” (ਮੱਤੀ 6:13)। ਯਿਸੂ ਦੀ ਇੱਹ ਇੱਛਿਆ ਹੈ ਕਿ ਅਸੀ ਜਿੱਤ ਦੇ ਵਿੱਚ ਚੱਲਿਏ। ਸਾਨੂੰ ਡਰ ਦੇ ਵਿੱਚ ਰਹਿਣ ਦੀ ਕੋਈ ਲੋਡ਼ ਨਹੀ ਹੈ। ਬਾਈਬਲ ਇਹ ਐਲਾਨ ਕਰਦੀ ਹੈ ਕਿ ਅਸੀ ਮਸੀਹ ਦੇ ਦੁਆਰਾ ਜਿੱਤ ਤੋਂ ਜਿਆਦਾ ਫਤਿਹਮੰਦ ਲੋਕ ਹਾਂ। ਸਾਨੂੰ ਤਾਂ ਬਸ ਸਵੇਰ ਨੂੰ ਉੱਠ ਖਡ਼ੇ ਹੋਣਾ ਹੈ ਅਤੇ ਉਸਦੇ ਨਾਲ ਆਪਣੇ ਆਪ ਨੂੰ ਢੱਕ ਲੈਣਾ ਹੈ ਅਰਥਾਤ, ਆਪਣੇ ਆਪ ਨੂੰ ਮਸੀਹ ਦੇ ਨਾਲ ਢੱਕ ਲੈਣਾ। ਇਸ ਵੇਲੇ ਅਸੀ ਡਰ ਦੀ ਬਜਾਏ ਵਿਸ਼ਵਾਸ ਦੇ ਵਿੱਚ ਚਲਦੇ ਹਾਂ।  

ਯੂਹੰਨਾ 14 :15-23

15 “ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ। 16 ਅਤੇ ਮੈਂ ਪਿਤਾ ਕੋਲੋਂ ਮੰਗਾਂਗਾ ਅਤੇ ਉਹ ਹਮੇਸ਼ਾ ਤੁਹਾਡੇ ਨਾਲ ਹੋਣ ਵਾਸਤੇ ਦੂਸਰਾ ਸਹਾਇਕ ਦੇਵੇਗਾ। 17 ਸਹਾਇਕ ਸੱਚ ਦਾ ਆਤਮਾ ਹੈ। ਇਹ ਦੁਨੀਆਂ ਉਸ ਨੂੰ ਪ੍ਰਾਪਤ ਨਹੀਂ ਕਰ ਸੱਕਦੀ। ਕਿਉਂ ਕਿ ਜਗਤ ਨੇ ਨਾ ਉਸ ਨੂੰ ਵੇਖਿਆ ਹੈ ਤੇ ਨਾ ਹੀ ਉਸ ਨੂੰ ਜਾਣਦਾ ਹੈ। ਪਰ ਤੂੰ ਉਸ ਨੂੰ ਜਾਣਦਾ ਹੈ ਉਹ ਤੇਰੇ ਨਾਲ ਰਹਿੰਦਾ ਹੈ ਅਤੇ ਉਹ ਤੇਰੇ ਅੰਦਰ ਹੋਵੇਗਾ।
18 “ਮੈਂ ਤੂਹਾਨੂੰ ਅਨਾਥ ਬਾਲਕਾਂ ਵਾਂਗ ਇੱਕਲਾ ਛੱਡ ਕੇ ਨਹੀਂ ਜਾਵਾਂਗਾ। ਮੈਂ ਵਾਪਸ ਤੁਹਾਡੇ ਕੋਲ ਮੁੜਾਂਗਾ। 19 ਬਹੁਤ ਹੀ ਜਲਦੀ ਇਸ ਜਗਤ ਦੇ ਲੋਕ ਮੈਨੂੰ ਨਹੀਂ ਵੇਖਣਗੇ ਪਰ ਤੁਸੀਂ ਵੇਖੋਗੇ ਕਿਉਂ ਕਿ ਜੇ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਉਂਗੇ। 20 ਉਸ ਦਿਨ ਤੁਸੀਂ ਜਾਣੋਂਗੇ ਕਿ ਮੈਂ ਪਿਤਾ ਵਿੱਚ ਹਾਂ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਹਾਂ। 21 ਜੇਕਰ ਕੋਈ ਵੀ ਵਿਅਕਤੀ, ਮੇਰੇ ਹੁਕਮਾਂ ਨੂੰ ਜਾਣ ਕੇ ਉਨ੍ਹਾਂ ਦੀ ਪਾਲਨਾ ਕਰਦਾ ਹੈ, ਤਾਂ ਉਹ ਉਹੀ ਹੈ ਜੋ ਸੱਚੀਂ ਮੈਨੂੰ ਪਿਆਰ ਕਰਦਾ ਹੈ। ਮੇਰਾ ਪਿਤਾ ਵੀ ਉਸ ਵਿਅਕਤੀ ਨੂੰ ਪਿਆਰ ਕਰੇਗਾ। ਜਿਹੜਾ ਮਨੁੱਖ ਮੈਨੂੰ ਪਿਆਰ ਕਰਦਾ, ਮੈਂ ਵੀ ਉਸ ਮਨੁੱਖ ਨਾਲ ਪਿਆਰ ਕਰਦਾ ਹਾਂ ਅਤੇ ਆਪਣਾ-ਆਪ ਉਸ ਲਈ ਪ੍ਰਗਟ ਕਰਾਂਗਾ?”
22 ਤਦ ਯਹੂਦਾ (ਇਹ ਯਹੂਦਾ ਇਸੱਕਰਿਯੋਤੀ ਨਹੀਂ) ਨੇ ਆਖਿਆ, “ਪ੍ਰਭੂ ਤੂੰ ਆਪਣੇ-ਆਪ ਸਾਨੂੰ ਕਿਉਂ ਦਰਸ਼ਾਉਣ ਜਾ ਰਿਹਾ ਹੈਂ ਤੇ ਜਗਤ ਨੂੰ ਕਿਉਂ ਨਹੀਂ ਦਰਸ਼ਾਉਂਦਾ?”
23 ਯਿਸੂ ਨੇ ਆਖਿਆ, “ਜੇਕਰ ਕੋਈ ਵਿਅਕਤੀ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਉਪਦੇਸ਼ ਦਾ ਵੀ ਅਨੁਸਰਣ ਕਰੇਗਾ ਤੇ ਮੇਰਾ ਪਿਤਾ ਉਸ ਵਿਅਕਤੀ ਨੂੰ ਪਿਆਰ ਕਰੇਗਾ। ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ