ਰੋਜਾਨਾਂ ਦਾ ਭਗਤੀ ਦਾ ਵੀਡੀਓ
ਪ੍ਰਾਰਥਨਾ ਵਿੱਚ ਪਰਮੇਸ਼ੁਰ ਦੀ ਅਗਵਾਈ
ਕੁੱਝ ਸਾਲਾਂ ਪਹਿਲਾਂ, ਮੈਂ ਪੂਰਬ ਜਰਮਨੀ ਵਿੱਚ ਕੁੱਝ ਮਿੱਤਰਾਂ ਨੂੰ ਮੁਲਾਕਾਤ ਕਰਨ ਦੇ ਲਈ ਗਿਆ। ਉਹ ਤਾਂ ਪਹਾਡ਼ਾਂ ਤੇ ਚਡ਼੍ਹਨ ਵਾਲੇ ਲੋਕ ਸਨ, ਅਤੇ ਉਹ ਮੈਂਨੂੰ ਉਨ੍ਹਾਂ ਦੇ ਦੇਸ਼ ਦਾ ਇੱਕ ਸੁੰਦਰ ਇਲਾਕਾ ਵਿਖਾਉਣਾ ਚਾਹੁੰਦੇ ਸਨ। ਉਹ ਮੈਂਨੂੰ ਪਹਾਡ਼ੇ ਦੇ ਉੱਤੇ ਉਸ ਅਦਭੁਤ ਨਜਾਰੇ ਨੂੰ ਵੇਖਣ ਦੇ ਲਈ ਲੈ ਜਾਣਾ ਚਾਹੁੰਦੇ ਸਨ। ਮੈਂ ਕਿਹਾ ਕਿ ਮੈਂ ਉਨ੍ਹਾਂ ਦੇ ਨਾਲ ਜਾਣਾ ਪਸੰਦ ਕਰਦਾ ਹਾਂ ਪ੍ਰੰਤੂ ਮੈਂ ਇੱਕ ਮੁੱਖ ਸਮੱਸਿਆ ਸੀ। ਮੈਂ ਪਹਾਡ਼ਿਆਂ ਦੀ ਉੱਚਆਈਆਂ ਤੋਂ ਡਰਦਾ ਸਾਂ।
“ਇਸ ਵਿੱਚ ਕੋਈ ਸਮੱਸਿਆ ਹੀ ਨਹੀ ਹੈ,” ਉਨ੍ਹਾਂ ਮੈਂਨੂੰ ਨਿਸ਼ਚਾ ਦਿੱਤਾ। “ਰਾਸਤਾ ਤਾਂ ਬਡ਼ਾ ਹੀ ਸੁਰੱਖਿਅਤ ਹੈ।”
ਇਸ ਲਈ, ਦੋ ਅਮਰੀਕੀ ਮਿੱਤਰ ਅਤੇ ਮੈਂ ਉਨ੍ਹਾਂ ਦੇ ਨਾਲ ਆਪਣੇ ਜਰਮਨੀ ਮਿੱਤਰਾਂ ਦੇ ਨਾਲ ਜਾਣ ਲਈ ਰਾਜੀ ਹੋ ਗਿਆ। ਸਭ ਕੁਝ ਠੀਕ ਠਾਕ ਸੀ, ਜਦ ਤੱਕ ਅਸੀ ਪਹਾਡ਼ ਦੀ ਟੀਸੀ ਤੋਂ 50 ਮੀਟਰ ਦੀ ਉੱਚਆਈ ਤੱਕ ਨਹੀ ਪਹੁੰਚ ਗਏ। ਸਾਨੂੰ, ਫਿਰ, ਆਪਣੇ ਆਪ ਨੂੰ ਚਟਟਾਨ ਦੇ ਉੱਤੇ ਖਿੱਚਣਾ ਸੀ ਅਤੇ ਫਿਰ ਇੱਥੋ ਅਸਲੀ ਪਹਾਡ਼ ਚਡ਼੍ਹਨਾ ਅਰੰਭ ਹੋਇਆ। ਇੱਕ ਦਮ, ਮੇਰੇ ਦਿਲ ਨੂੰ ਕਿਸੇ ਗੱਲ ਨੇ ਭਰ ਦਿੱਤਾ। ਡਰ ਮੇਰੇ ਦਿਲ ਦੇ ਵਿੱਚ ਭਰ ਗਿਆ। ਜਦੋਂ ਇੰਝ ਹੋਇਆ, ਤਾਂ ਮੈਂ ਇੱਕ ਚਟਟਾਨ ਨੂੰ ਕਸ ਕੇ ਫਡ਼ ਲਿਆ ਅਤੇ ਆਪਣੇ ਜੀਵਨ ਨੂੰ ਉਸਦੇ ਉੱਤੇ ਟਿਕਾ ਦਿੱਤਾ।
ਇਸ ਵੇਲੇ ਤੀਕ, ਮੇਰੇ ਅਮਰੀਕਨ ਅਤੇ ਜਰਮਨੀ ਮਿੱਤਰ ਲਗਾਤਾਰ ਉੱਤੇ ਚਡ਼੍ਹਦੇ ਰਹੇ ਇਹ ਨਹੀ ਜਾਣਦੇ ਹੋਇਆ ਕਿ ਮੇਰੇ ਨਾਲ ਕੀ ਹੋਇਆ ਸੀ। ਮੈਂ ਉਨ੍ਹਾਂ ਵਿੱਚੋ ਹਰੇਕ ਨੂੰ ਇਹ ਕਹਿੰਦੇ ਹੋਇਆ ਸੁਣ ਸਕਦਾ ਸਾਂ, “ਵਾਹ, ਵੇਖੋ ਕਿੰਨਾ ਸੁੰਦਰ!” ਫਿਰ ਮੈਂ ਕਿਸੇ ਦੀ ਅਵਾਜ ਨੂੰ ਇਹ ਕਹਿੰਦੇ ਹੋਇਆ ਸੁਣਿਆ, “ਸੈਮੀ ਕਿੱਥੇ ਹੈ?”ਅਸਲ ਵੇਲੇ ਇਸ ਸਮੇਂ ਉਨ੍ਹਾਂ ਨੇ ਹੇਠਾਂ ਵਿਖਿਆ ਅਤੇ ਮੈਂਨੂੰ ਇੱਕ ਛੋਟੇ ਬੱਚੇ ਦੇ ਵਾਂਙੂ ਚੱਟਾਨ ਨੂੰ ਕਸ ਕੇ ਫਡ਼ਿਆ ਹੋਇਆ ਵੇਖਿਆ।
“ਉੱਤੇ ਆ ਜਾਉ, ਸੈਮੀ, ਇਹ ਤਾਂ, ਬਡ਼ਾ ਹੀ ਸੌਖਾ ਹੈ,” ਉਨਾਂ ਨੇ ਜੋਰ ਦੀ ਕਿਹਾ।
ਮੇਰੇ ਮੁੰਹ ਦੇ ਵਿੱਚੋ ਬਸ ਏਨਾ ਹੀ ਨਿਕਲਿਆ, “ਮੈਂ ਤਾਂ ਹਿਲ ਵੀ ਨਹੀ ਸਕਦਾ!”
ਮੇਰੇ ਅਮਰੀਕਨ ਮਿੱਤਰ ਬਡ਼ੇ ਸ਼ਰਮਿੰਦਾ ਹੋ ਗਏ। ਉਹ ਉਸ ਥਾਂ ਦੇ ਉੱਤੇ ਆ ਗਏ ਜਿੱਥੇ ਮੈਂ ਚਿਪਕਿਆ ਹੋਇਆ ਸਾਂ ਅਤੇ ਉਨ੍ਹਾਂ ਮੈਂਨੂੰ ਬਡ਼ੇ ਨਿਸ਼ਚੇ ਦੇ ਨਾਲ ਕਿਹਾ, “ਸੈਮੀ, ਪਹਾਡ਼ ਉੱਤੇ ਚਡ਼੍ਹ ਜਾਉ। ਜਰਮਨੀ ਲੋਕ ਇਹ ਸੋਚਣਗੇ ਕਿ ਅਸੀ ਅਮੇਰੀਕਨ ਲੋਕ ਬੁਜਦਿਲ ਹੁੰਦੇ ਹਾਂ। ਇਸ ਲਈ, ਆਉ। ਇਸੇ ਵੇਲੇ।” ਮੇਰੇ ਮੁੰਹੋ ਆਪਣੇ ਮਿੱਤਰਾਂ ਨੂੰ ਬੋਲਣ ਦੇ ਲਈ ਬਸ ਏਨਾ ਹੀ ਨਿਕਲਿਆ, “ਮੈਂ ਤਾਂ ਹਿਲ ਵੀ ਨਹੀ ਸਕਦਾ ਹਾਂ!”
ਅਖੀਰ ਵਿੱਚ, ਮੇਰੇ ਜਰਮਨੀ ਦੇ ਮਿੱਤਰ ਹੇਠਾਂ ਆਏ ਅਤੇ ਉਨ੍ਹਾਂ ਨੇ ਮੈਂਨੂੰ ਨਿਸ਼ਚਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉੱਤੇ ਪਹੁੰਚਣਾ ਸੁਰੱਖਿਅਤ ਗੱਲ ਸੀ, ਪ੍ਰੰਤੂ ਮੈਂ ਤਾਂ ਬਸ ਇਹੋ ਹੀ ਦੁਹਰਾਉਂਦਾ ਰਿਹਾ ਹਾਂ, “ਮੈਂ ਨਹੀ ਚਡ਼੍ਹ ਸਕਦਾ ਹਾਂ।” ਉਨ੍ਹਾਂ ਨੇ ਅਖੀਰ ਵਿੱਚ ਇਹ ਫੈਸਲਾ ਲਿਆ ਕਿ ਸਾਨੂੰ ਪਹਾਡ਼ ਤੋਂ ਹੇਠਾਂ ਉਤਰ ਆਉਣਾ ਚਾਹੀਦਾ ਹੈ ਜੇ ਮੈਂ ਉੱਤੇ ਨਹੀ ਚਡ਼੍ਹ ਸਕਦਾ ਜਾਂ ਜੇ ਮੈਂ ਉੱਤੇ ਨਹੀ ਚਡ਼੍ਹਗਾਂ।
ਪ੍ਰੰਤੂ ਮੈਂ ਉਨ੍ਹਾਂ ਨੂੰ ਕਿਹਾ, “ਤੁਸੀ ਨਹੀ ਸਮਝ ਰਹੇ ਹੋ। ਮੈਂ ਤਾਂ ਨਹੀ ਚਡ਼੍ਹ ਸਕਦਾ ਹਾਂ।” ਮੈਂ ਤਾਂ ਉੱਤੇ ਨਹੀ ਚਡ਼੍ਹ ਸਕਦਾ ਹਾਂ, ਅਤੇ ਮੈਂ ਥੱਲੇ ਵੀ ਨਹੀ ਜਾ ਸਕਦਾ ਹਾਂ। ਮੈਂ ਤਾਂ ਇੱਥੇ ਹੀ ਫਸ ਗਿਆ ਹਾਂ। ਫਿਰ ਉੱਥੇ ਬਾਰਿਸ਼ ਹੋਣ ਲੱਗੀ। ਉਨ੍ਹਾਂ ਨੇ ਕਿਹਾ, “ਤੁਹਾਨੂੰ ਹੇਠਾਂ ਜਾਣਾ ਪਵੇਗਾ, ਸੈਮੀ।”
ਇਹ ਤਾਂ ਮੇਰੇ ਜੀਵਨ ਵਿੱਚ ਇੱਕ ਸ਼ਰਮੀਂਦਗੀ ਭਰੇ ਹੋਏ ਪੱਲ ਸਨ ਜਦੋਂ ਉਨ੍ਹਾਂ ਨੇ ਮੇਰੇ ਹੱਥਾਂ ਨੂੰ ਉਸ ਚੱਟਾਨ ਤੋਂ ਹਟਾ ਦਿੱਤਾ ਅਤੇ ਮੈਂਨੂੰ ਇੱਕ ਛੋਟੇ ਬੱਚੇ ਦੇ ਵਾਂਙੂ ਚੁੱਕੇ ਕੇ ਪਹਾਡ਼ ਤੋਂ ਹੇਠਾਂ ਲੈ ਕੇ ਆਏ। ਮੈਂ ਉਸ ਦਿਨ ਕਈ ਸਬਕਾਂ ਨੂੰ ਸਿੱਖਿਆ। ਪਹਿਲਾ ਸਬਕ, ਮੈਂ ਮਨੁੱਖੀ ਡਰ ਦੀ ਭਾਵਨਾਵਾਂ ਦੀ ਤਾਕਤ ਦੇ ਬਾਰੇ ਵਿੱਚ ਸਿੱਖਿਆ। ਪ੍ਰੰਤੂ, ਮੈਂ ਇਹ ਵੀ ਵੇਖਿਆ ਕਿ ਕਿਵੇਂ ਪਰਮੇਸ਼ੁਰ ਸਾਡੇ ਜੀਵਨਾਂ ਦੇ ਵਿੱਚ ਕੰਮ ਕਰਦਾ ਹੈ। ਇੱਕ ਸੁਰੱਖਿਅਤ ਥਾਂ ਹੈ ਜਦੋਂ ਅਸੀ ਜੀਵਨ ਵਿੱਚ ਖਤਰੇ ਨਾਲ ਭਰੇ ਹੋਏ ਰਾਸਤੇ ਦੇ ਉੱਤੇ ਹੁੰਦੇ ਹਾਂ। ਉਹ ਸਾਨੂੰ ਉਨ੍ਹਾਂ ਰਸਤਿਆਂ ਦੇ ਵਿੱਚ ਆਪ ਚੁੱਕ ਕੇ ਸੁਰੱਖਿਅਤ ਥਾਂ ਦੇ ਵਿੱਚ ਲੈ ਕੇ ਚਲਦਾ ਹੈ।
ਜਦੋਂ ਯਿਸੂ ਵੇ ਆਪਣੇ ਚੇਲਿਆਂ ਨੂੰ ਪ੍ਰਰਾਥਨਾ ਦੇ ਬਾਰੇ ਵਿੱਚ ਸਿਖਾਇਆ, ਤਾਂ ਉਸਨੇ ਇਹ ਸਿੱਖਾਇਆ ਕਿ ਉਹ ਪਰਮੇਸ਼ੁਰ ਦੀ ਅਗਵਾਈ ਨੂੰ ਪ੍ਰਾਰਥਨਾ ਦੇ ਦੁਆਰਾ ਲੱਭਣ, “ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ ਸਗੋਂ ਬੁਰਿਆਈ ਤੋਂ ਬਚਾ” (ਮੱਤੀ 6:13)। ਪ੍ਰਾਰਥਨਾ ਦੇ ਇਸ ਨਿਯਮ ਦੇ ਦੋ ਖਾਸ ਹਿੱਸੇ ਹਨ। ਪਹਿਲਾਂ ਨਿਯਮ, ਅਸੀ ਪ੍ਰਾਰਥਨਾ ਦੇ ਦੁਆਰਾ ਪਰਮੇਸ਼ੁਰ ਦੀ ਅਗੁਵਾਈ ਨੂੰ, ਅਤੇ ਦੂਜਾ ਨਿਯਮ, ਅਤੇ ਪ੍ਰਾਰਥਨਾ ਦੇ ਦੁਆਰਾ ਨਰਕ ਦੀਆਂ ਤਾਕਤਾਂ ਦੇ ਉੱਤੇ ਜਿੱਤ ਨੂੰ ਪ੍ਰਾਪਤ ਕਰਦੇ ਹਾਂ।
ਯਿਸੂ ਇਸ ਪਹਿਲੇ ਨਿਯਮ ਦੇ ਵਿੱਚ ਇੱਕ ਸੁੰਦਰ ਚਿੱਤਰ ਨੂੰ ਪੇਸ਼ ਕਰਦਾ ਹੈ ਜਿਸ ਵਿੱਚ ਇੱਕ ਅਯਾਲੀ ਭੇਡਾਂ ਦੇ ਇੱਜਡ਼ ਨੂੰ ਅਗਵਾਈ ਦੇ ਰਿਹਾ ਹੈ। ਇਹ ਇਸ ਤਰ੍ਹਾਂ ਹੈ ਮਨੋ ਜਿਵੇਂ ਭੇਡਾਂ ਦਾ ਇੱਜਡ਼ ਪਹਾਡ਼ ਦੇ ਉੱਤੇ ਖਤਰੇ ਵਾਲੇ ਰਸਤੇ ਦੇ ਉੱਤੇ ਚਲ ਰਿਹਾ ਹੈ ਅਤੇ ਉਹ ਕਿਨਾਰੇ ਦੀ ਉੱਤੋ ਥੱਲੇ ਡਿੱਗ ਸਕਦਾ ਹੈ ਜੇ ਅਯਾਲੀ ਉਸਨੂੰ ਸੁਰੱਖਿਅਤ ਅਗਵਾਈ ਨਹੀ ਦਿੰਦਾ ਹੈ। ਭੇਡਾਂ ਅਯਾਲੀ ਨੂੰ ਅਗਵਾਈ ਦੇਣ ਦੇ ਲਈ ਬੇਨਤੀ ਕਰ ਰਹਿਆਂ ਹਨ। ਸੰਸਾਰ ਉਸੇ ਤਰ੍ਹਾਂ ਖਤਰੇ ਨਾਲ ਭਰਿਆ ਹੋਇਆ ਰਸਤਾ ਹੈ, ਅਤੇ ਅਸੀ ਪ੍ਰੀਖਿਆਵਾਂ ਦੇ ਵਿੱਚ ਅਸਾਨੀ ਦੇ ਨਾਲ ਡਿੱਗ ਜਾਂਦੇ ਹਾਂ ।
ਇਸ ਲਈ, ਸਾਨੂੰ ਪਰਮੇਸ਼ੁਰ ਨੂੰ ਉਸਦੀ ਅਗਵਾਈ ਦੇਣ ਦੇ ਲਈ ਪੁਕਾਰ ਉੱਠਣਾ ਚਾਹੀਦਾ ਹੈ। ਜਿਵੇਂ ਮੈਂਨੂੰ ਉਸ ਪਹਾਡ਼ੀ ਦੇ ਰਸਤੇ ਦੇ ਉੱਤੇ ਮਦਦ ਦੀ ਲੋਡ਼ ਪਈ, ਉਸੇ ਤਰ੍ਹਾਂ ਸਾਨੂੰ ਇਹ ਸਮਝਣ ਦੀ ਲੋਡ਼ ਹੈ ਕਿ ਸੰਸਾਰ ਦੇ ਵਿੱਚ ਖਤਰਿਆਂ ਦਾ ਸਾਹਮਣਾ ਕਰਨ ਦੇ ਲਈ ਪਰਮੇਸ਼ੁਰ ਦੀ ਅਗਵਾਈ ਦੀ ਲੋਡ਼ ਸਾਡੇ ਲਈ ਬਹੁਤ ਜਰੂਰੀ ਹੈ।
ਸਾਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਉਸ ਤੋਂ ਬਗੈਰ, ਅਸੀ ਬਹੁਤ ਜਿਆਦਾ ਬੁਰੇ ਹਲਾਤਾਂ ਦੇ ਵਿੱਚ ਰਹਿ ਜਾਵਾਂਗੇ। ਸਾਨੂੰ ਉਸਦੀ ਲੋਡ਼ ਹੈ। ਉਹ ਤੁਹਾਨੂੰ ਜੀਵਨ ਦੇ ਕਠਿਨ ਰਸਤਿਆਂ ਦੇ ਉੱਤੇ ਲੈ ਕੇ ਚਲੇਗਾ ਜੇ ਤੁਸੀ ਉਸਦੇ ਵਿੱਚ ਹੀ ਕੇਵਲ ਭਰੋਸਾ ਕਰੋਗੇ। ਅੱਜ ਹੀ ਉਸਨੂੰ ਪੁਕਾਰੋ ਅਤੇ ਉਹ ਤੁਹਾਡੀ ਅਗਵਾਈ ਕਰੇਗਾ।
ਕੂਚ 33 :12-23
12 ਮੂਸਾ ਨੇ ਯਹੋਵਾਹ ਨੂੰ ਆਖਿਆ, “ਤੁਸੀਂ ਮੈਨੂੰ ਆਖਿਆ ਸੀ ਕਿ ਮੈਂ ਇਨ੍ਹਾਂ ਲੋਕਾਂ ਦੀ ਅਗਵਾਈ ਕਰਾਂ। ਪਰ ਤੁਸੀਂ ਇਹ ਨਹੀਂ ਸੀ ਦੱਸਿਆ ਕਿ ਤੁਸੀਂ ਮੇਰੇ ਨਾਲ ਕਿਸਨੂੰ ਭੇਜੋਂਗੇ। ਤੁਸੀਂ ਮੈਨੂੰ ਆਖਿਆ ਸੀ, ‘ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਮੈਂ ਤੇਰੇ ਉੱਤੇ ਪ੍ਰਸੰਨ ਹਾਂ।’ 13 ਜੇ ਮੈਂ ਸੱਚ ਮੁੱਚ ਤੁਹਾਨੂੰ ਪ੍ਰਸੰਨ ਕੀਤਾ ਹੈ, ਤਾਂ ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ। ਮੈਂ ਤੁਹਾਨੂੰ ਜਾਨਣਾ ਚਾਹੁੰਦਾ ਹਾਂ। ਫ਼ੇਰ ਮੈਂ ਤੁਹਾਨੂੰ ਪ੍ਰਸੰਨ ਕਰਦਾ ਰਹਿ ਸੱਕਦਾ ਹਾਂ। ਚੇਤੇ ਰੱਖੋ ਕਿ ਇਹ ਸਾਰੇ ਲੋਕ ਤੁਹਾਡੇ ਲੋਕ ਹਨ।”
14 ਯਹੋਵਾਹ ਨੇ ਜਵਾਬ ਦਿੱਤਾ, “ਮੈਂ ਖੁਦ ਤੇਰੇ ਨਾਲ ਜਾਵਾਂਗਾ। ਮੈਂ ਤੇਰੀ ਅਗਵਾਈ ਕਰਾਂਗਾ।”
15 ਫ਼ੇਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ ਤਾਂ ਸਾਨੂੰ ਇਸ ਥਾਂ ਤੋਂ ਦੂਰ ਨਾ ਭੇਜੋ। 16 ਅਤੇ ਹਾਂ, ਸਾਨੂੰ ਇਸ ਗੱਲ ਦਾ ਕਿਵੇਂ ਪਤਾ ਚੱਲੇਗਾ ਕਿ ਤੁਸੀਂ ਮੇਰੇ ਨਾਲ ਅਤੇ ਇਨ੍ਹਾਂ ਲੋਕਾਂ ਨਾਲ ਪ੍ਰਸੰਨ ਹੋ? ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ, ਤਾਂ ਸਾਨੂੰ ਪੱਕਾ ਪਤਾ ਚੱਲ ਜਾਵੇਗਾ। ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ, ਤਾਂ ਮੈਂ ਅਤੇ ਇਹ ਲੋਕ ਧਰਤੀ ਦੇ ਹੋਰਨਾਂ ਲੋਕਾਂ ਨਾਲੋਂ ਵਖਰੇ ਨਹੀਂ ਹੋਵਾਂਗੇ।”
17 ਤਾਂ ਯਹੋਵਾਹ ਨੇ ਮੂਸਾ ਨੂੰ ਅਖਿਆ, “ਮੈਂ ਉਹੀ ਕਰਾਂਗਾ ਜੋ ਤੂੰ ਆਖਦਾ ਹੈ। ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਮੈਂ ਤੇਰੇ ਉੱਤੇ ਪ੍ਰਸੰਨ ਹਾਂ ਅਤੇ ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ।”
18 ਤਾਂ ਮੂਸਾ ਨੇ ਆਖਿਆ, “ਹੁਣ ਕਿਰਪਾ ਕਰਕੇ ਮੈਨੂੰ ਆਪਣਾ ਪਰਤਾਪ ਦਰਸਾਉ।”
19 ਤਾਂ ਯਹੋਵਾਹ ਨੇ ਜਵਾਬ ਦਿੱਤਾ, “ਮੈਂ ਆਪਣੀ ਮੁਕੰਮਲ ਨੇਕੀ ਨੂੰ ਤੇਰੇ ਅੱਗੇ ਭੇਜਕੇ ਆਪਣਾ ਨਾਮ ਯਹੋਵਾਹ ਘੋਸ਼ਿਤ ਕਰਾਂਗਾ। ਕਿਉਂਕਿ ਮੈਂ ਆਪਣੀ ਮਿਹਰ ਅਤੇ ਆਪਣਾ ਪਿਆਰ ਕਿਸੇ ਵੀ ਬੰਦੇ, ਜਿਸ ਨੂੰ ਮੈਂ ਚੁਣਦਾਂ ਦਰਸਾ ਸੱਕਦਾ ਹਾਂ। 20 ਪਰ ਤੂੰ ਮੇਰਾ ਚਿਹਰਾ ਨਹੀਂ ਦੇਖ ਸੱਕੇਂਗਾ। ਕੋਈ ਵੀ ਬੰਦਾ ਮੈਨੂੰ ਦੇਖਕੇ ਜਿਉਂਦਾ ਨਹੀਂ ਰਹਿ ਸੱਕਦਾ।
21 “ਮੇਰੇ ਨਜ਼ਦੀਕ ਇੱਕ ਥਾਂ ਤੇ ਇੱਕ ਪੱਥਰ ਹੈ। ਤੂੰ ਉਸ ਪੱਥਰ ਤੇ ਖਲੋ ਸੱਕਦਾ ਹੈਂ। 22 ਮੇਰਾ ਪਰਤਾਪ ਉਸ ਸਥਾਨ ਤੋਂ ਗੁਜ਼ਰੇਗਾ। ਮੈਂ ਤੈਨੂੰ ਉਸ ਪੱਥਰ ਦੀ ਇੱਕ ਵੱਡੀ ਤ੍ਰੇੜ ਵਿੱਚ ਰੱਖ ਦਿਆਂਗਾ, ਅਤੇ ਜਦੋਂ ਮੈਂ ਗੁਜ਼ਰਾਂਗਾ ਤਾਂ ਮੈਂ ਤੈਨੂੰ ਆਪਣੇ ਹੱਥ ਨਾਲ ਢੱਕ ਲਵਾਂਗਾ। 23 ਫ਼ੇਰ ਮੈਂ ਆਪਣਾ ਹੱਥ ਚੁੱਕ ਲਵਾਂਗਾ, ਅਤੇ ਤੂੰ ਮੇਰੀ ਪਿੱਠ ਦੇਖ ਸੱਕੇਂਗਾ। ਪਰ ਤੂੰ ਮੇਰਾ ਚਿਹਰਾ ਨਹੀਂ ਦੇਖੇਂਗਾ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
