Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

ਅਫ਼ਸੀਆਂ ਨੂੰ 6 :14-20

14 ਇਸ ਲਈ ਮਜ਼ਬੂਤੀ ਨਾਲ ਖਲੋਵੋ ਅਤੇ ਆਪਣੀ ਕਮਰ ਦੁਆਲੇ ਸੱਚ ਦੀ ਪੇਟੀ ਬੰਨ੍ਹ ਲਵੋ। ਅਤੇ ਆਪਣੀ ਛਾਤੀ ਉੱਤੇ ਸਹੀ ਜੀਵਨ ਦੀ ਰੱਖਿਆ ਪਾ ਲਵੋ। 15 ਸ਼ਾਂਤੀ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਆਪਣੇ ਪੈਰਾਂ ਵਿੱਚ ਰਜ਼ਾਮੰਦੀ ਦੀ ਜੁੱਤੀ ਪਾ ਲਵੋ। ਜਿਸ ਨਾਲ ਤੁਸੀਂ ਮਜਬੂਤੀ ਨਾਲ ਖਲੋ ਸੱਕਦੇ ਹੋ। 16 ਅਤੇ ਵਿਸ਼ਵਾਸ ਦੀ ਢਾਲ ਦਾ ਵੀ ਇਸਤੇਮਾਲ ਕਰੋ। ਇਸ ਨਾਲ, ਤੁਸੀਂ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਰੋਕ ਸੱਕਦੇ ਹੋ। 17 ਪਰਮੇਸ਼ੁਰ ਦੀ ਮੁਕਤੀ ਦਾ ਟੋਪ ਪ੍ਰਾਪਤ ਕਰੋ। ਅਤੇ ਆਤਮਾ ਦੀ ਤਲਵਾਰ ਫ਼ੜ ਲਵੋ। ਉਹ ਤਲਵਾਰ ਪਰਮੇਸ਼ੁਰ ਦੀ ਸਿੱਖਿਆ ਹੈ। 18 ਹਮੇਸ਼ਾ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਆਪਣੀ ਹਰ ਜ਼ਰੂਰਤ ਪੂਰੀ ਕਰਨ ਲਈ ਹਰ ਤਰ੍ਹਾਂ ਦੀਆਂ ਪ੍ਰਾਰਥਨਾ ਨਾਲ ਪ੍ਰਾਰਥਨਾ ਕਰੋ। ਤੁਹਾਨੂੰ ਇਹ ਹਰ ਸਮੇਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਹੌਂਸਲਾ ਨਾ ਗੁਆਓ। ਹਮੇਸ਼ਾ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰਾਰਥਨਾ ਕਰੋ।
19 ਮੇਰੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਜਦੋਂ ਮੈਂ ਬੋਲਾਂ ਪਰਮੇਸ਼ੁਰ ਮੈਨੂੰ ਸ਼ਬਦ ਪ੍ਰਦਾਨ ਕਰੇ। ਤਾਂ ਕਿ ਮੈਂ ਬਿਨਾ ਕਿਸੇ ਡਰ ਦੇ ਖੁਸ਼ਖਬਰੀ ਦੇ ਗੁਪਤ ਸੱਚ ਬਾਰੇ ਦੱਸ ਸੱਕਾਂ। 20 ਮੈਨੂੰ ਉਸ ਖੁਸ਼ਖਬਰੀ ਬਾਰੇ ਬੋਲਣ ਦਾ ਕੰਮ ਸੌਂਪਿਆ ਗਿਆ ਹੈ। ਇਹੀ ਗੱਲ ਮੈਂ ਹੁਣ ਇੱਥੇ ਇਸ ਕੈਦ ਵਿੱਚ ਕਰ ਰਿਹਾ ਹਾਂ। ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਂ ਲੋਕਾਂ ਵਿੱਚ ਇਸ ਖੁਸ਼ਖਬਰੀ ਦਾ ਪ੍ਰਚਾਰ ਬਿਨਾ ਡਰ ਤੋਂ ਕਰ ਸੱਕਾਂ ਜਿਸ ਢੰਗ ਨਾਲ ਮੈਨੂੰ ਕਰਨਾ ਚਾਹੀਦਾ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਮੱਤੀ :੧੩, ਅਫਸੀਆਂ :੧੧, ਰੋਮੀਆਂ :੩੭

ਸੈਮੀ ਟਿਪਟ: ਆਪਣੇ ਪਿਛਲੇ ਕੁੱਝ ਸ਼ੈਸਨਾਂ ਵਿੱਚ ਆਪਾਂ ਪ੍ਰਾਥਨਾ ਅਤੇ ਦੋ ਹੋਰ ਬੇਹਦ ਗੰਭੀਰ ਮੁੱਦੇ ਮਾਫੀ ਪਾਉਣ ਅਤੇਦੂਜਿਆਂ ਨੂੰ ਮਾਫ ਕਰਨ ਤੇ ਚਰਚਾ ਕਰਦੇ ਰਹੇ ਹਾਂ। ਤੇ ਹੁਣ ਮੇਰੇ ਦੋਸਤ ਡੇਵ ਬੱਟ ਦੇ ਨਾਲ ……….ਡੇਵ ਮੈਂ ਤੁਹਾਡੀਬਹੁਤ ਪ੍ਰਸੰਸਾ ਕਰਦਾ ਹਾਂ।

ਡੇਵ ਬੱਟ: ਧੰਨਵਾਦ

ਸੈਮੀ : ਮੈਂ ਉਸ ਸਮੇਂ ਦੀ ਪ੍ਰਸ਼ੰਸਾ ਕਰਦਾ ਹਾਂ ਜੋ ਸਾਲ ਅਸੀਂ ਇੱਕਠੇ ਬਿਤਾਏ ਹਨ। ਜੋ ਪ੍ਰਾਥਨਾਵਾਂ ਅਸੀਂ ਇੱਕਠਿਆਂ ਨੇਕੀਤੀਆਂ ਉਹਨਾਂ ਵਿੱਚੋਂ ਇੱਕ ਗੱਲ ਜੋ ਮੈਂ ਜਾਣਦਾ ਹਾਂ ਕਿ ਜਦੋਂ ਤੁਸੀਂ ਪ੍ਰਾਥਨਾ ਕਰਦੇ ਹੋ ਤਾਂ ਤੁਸੀਂ ਆਤਮਿਕ ਦੁਨਿਆਂ, ਆਤਮਿਕ ਯੁੱਧ ਆਤਮਿਕ ਲੜਾਈ ਵਿੱਚ ਚਲੇ ਜਾਂਦੇ ਹੋ।

ਡੇਵ : ਇਹ ਸਹੀ ਗੱਲ ਹੈ।

ਸੈਮੀ: ਦਰਅਸਲ ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਥਨਾ ਕਰਨੀ ਸਿਖਾਈ ਤਾਂ ਉਹਨੇ ਸਾਨੂੰ ਦੱਸਿਆ ਕਿ ਇਹੋ ਸਭਕੁੱਝ ਤਾਂ ਹੋਵੇਗਾ, ਕਿਉਂਕਿ ਮਾਫੀ ਵਿੱਚੋਂ ਗੁਜਰਨ ਤੋਂ ਬਾਅਦ ……… ਇਹਦੇ ਨਾਲ ਹੀ ਮੈਂ ਸੋਚਦਾ ਹਾਂ ਕਿ ਆਤਮਿਕ ਯੁੱਧਵਿੱਚ ਜਾਣ ਤੋਂ ਪਹਿਲਾਂ ਚੰਗਾ ਹੋਵੇਗਾ ਕਿ ਤੁਸੀਂ ਮਾਫੀ ਨਾਮਕ ਚੀਜ ਹੇਠਾਂ ਹੀ ਰੱਖੋ।

ਸੈਮੀ: ਇਹ ਸਹੀ ਗੱਲ ਹੈ। ਬਿਲੱਕੁਲ

ਸੈਮੀ: ਪਰ ਉਹ ਉੱਥੇ ਗਿਆ ਅਤੇ aਸਨੇ ਕਿਹਾ, “ਸਾਨੂੰ ਅਜ਼ਮਾਇਸ਼ ਵਿੱਚ ਨਾਂ ਲਿਆ ਬਲਕਿ ਬੁਰਾਈ ਤੋਂ ਬਚਾ (ਜਾਂਦੁਸ਼ਟ ਤੋਂ)”  ਇਸ ਲਈ  ਇੱਥੇ ਆਤਮਿਕ ਯੁੱਧ ਨਾਂ ਦੀ ਚੀਜ ਹੈ, ਅਤੇ ਉਸਨੇ ਅਜ਼ਮਾਇਸ਼ ਅਤੇ ਅਜ਼ਮਾਉਣ ਵਾਲੇ ਦਾਸਾਮਣ੍ਹਾ ਕੀਤਾ। ਆਓ ਇਸ ਬਾਰੇ ਗੱਲ ਕਰੀਏ। ਆਤਮਿਕ ਯੁੱਧ ਕੀ ਭੂਮਿਕਾ ਨਿਭਾਉਂਦਾ ਹੈ? ਕਿਵੇਂ ਇੱਕ ਮਸੀਹੀਵਿਸ਼ਵਾਸੀ ਜਾਂ ਫਿਰ ਪ੍ਰਮੇਸ਼ਵਰ ਦੇ ਨਾਲ ਚੱਲਣ ਵਾਲਾ ਇੱਕ ਨਵਾਂ ਮਨੁੱਖ ਜਾਂ ਫਿਰ ਪ੍ਰਾਰਥਨਾ ਕਰਨਾ ਸਿਖੱਣ ਵਾਲਾ………? ਇਸ ਆਤਮਿਕ ਯੁੱਧ ਨਾਲ ਪ੍ਰਾਥਨਾ ਵਿੱਚ ਉਹ ਕੀ ਕਰਦੇ ਹਨ?

ਡੇਵ: ਜਰੂਰ। ਜਦੋਂ ਅਸੀਂ ਆਤਮਿਕ ਯੁੱਧ ਦੀ ਗੱਲ ਕਰਦੇ ਹਾਂ ਤਾਂ ਇੱਥੇ ਦੋ ਉਲਟੇ ਖਤਰੇ ਹਨ।  ਇੱਕ ਹੈ ਇਸਨੂੰਅਣਦੇਖਿਆ ਕਰਨਾਂ, ਇਸ ਤਰ੍ਹਾਂ ਨਾਟਕ ਕਰਨਾ ਜਿਵੇਂ ਕਿ ਇਹ ਹੈ ਹੀ ਨਹੀਂ। ਅਤੇ ਦੂਸਰਾ ਹੈ ਇਸਤੇ ਧਿਆਨ ਕੇਂਦਰਕਰਨਾ।

ਸੈਮੀ: ਠੀਕ।

ਡੇਵ: ਜਦੋਂ ਵੀ ਕੋਈ ਛਿੱਕਦਾ ਹੈ ਤਾਂ ਉਹ ਦੁਸ਼ਟਾਤਮਾ ਕੱਢਣ ਦੀ ਕੋਸ਼ਿਸ ਕਰਦੇ ਹਨ। ਸਾਨੂੰ ਸਾਵਧਾਨ ਰਹਿਣ ਦੀਜਰੂਰਤ ਹੈ ਕਿ ਅਸੀਂ ਕਿਸੇ ਪਾਸੇ ਨਾਂ ਜਾਇਏ। ਮੈਂ ਵਿਸ਼ਵਾਸ ਕਰਦਾ ਹਾਂ ਕਿ ਕਿਸੇ ਵੀ ਚੀਜ ਨੂੰ ਵੇਖਣ ਦਾ ਸਭ ਤੋਂ ਵਧਿਆਤਰੀਕਾ ਉਹੀ ਹੈ ਜੋ ਯਿਸੂ ਨੇ ਅਪਣਾਇਆ ਹੈ ਜਿਸਨੂੰ ਅਸੀਂ ਯਿਸੂ ਦੀ ਅਜ਼ਮਾਇਸ਼ ਕਹਿੰਦੇ ਹਾਂ। ਇਹ ਸਾਡੇ ਲਈ ਇੱਕਨਮੂਨਾ ਹੈ ਕਿ ਯਿਸੂ ਵੀ ਸ਼ੈਤਾਨ ਦੁਆਰਾ ਅਜ਼ਮਾਇਆ ਗਿਆ। ਹੁਣ ਇਸ ਗੱਲ ਨੂੰ ਸਮਝ ਲਈਏ ਕਿ ਅਗਰ ਯਿਸੂਪ੍ਰਮੇਸ਼ਵਰ ਦਾ ਪੁੱਤਰ ਸ਼ੇਤਾਨ ਦੁਆਰਾ ਅਜ਼ਮਾਇਆ ਗਿਆ ਹੈ ਤਾਂ ਉਵੇਂ ਹੀ ਅਸੀਂ ਵੀ ਅਜ਼ਮਾਏ ਜਾਵਾਂਗੇ।

ਸੈਮੀ: ਇਹ ਬਿਲਕੁੱਲ ਠੀਕ ਹੈ।

ਡੇਵ: ਜਿਸ ਤਰੀਕੇ ਨਾਲ ਯਿਸੂ ਨੇ ਇਸ ਦਾ ਸਾਹਮਣਾ ਕੀਤਾ ਉਹ ਬਹੁਤ ਹੀ ਜਰੂਰੀ ਹੈ। ਯਿਸੂ ਮਸੀਹ ਨੇ ਚਿੰਨ੍ਹਚਮਤਕਾਰਾਂ ਨਾਲ ਯੁੱਧ ਨਹੀਂ ਕੀਤਾ, ਜਦਕਿ ਉਸਨੇ ਬਹੁਤ ਸਾਰੇ ਚਿੰਨ੍ਹ ਚਮਤਕਾਰ ਕੀਤੇ। ਜਦੋਂ ਉਸਦਾ ਵਿਅਕਤੀਗਤ ਰੂਪਵਿੱਚ ਆਤਮਿਕ ਯੁੱਧ ਹੋਇਆ ਤਾਂ ਉਸਨੇ ਇਸਨੂੰ ਪ੍ਰਮੇਸਵਰ ਦੇ ਵਚਨ ਦੇ ਨਾਲ ਹੀ ਲੜਿਆ।

ਸੈਮੀ: ਇਹ ਤਾਂ ਮਹਾਨ ਗੱਲ ਹੈ।

ਡੇਵ: ਜਦੋਂ ਵੀ ਸ਼ੇਤਾਨ ਯਿਸੂ ਦੇ ਸਾਹਮਣੇ ਆਇਆ ਅਤੇ ਉਸਨੂੰ ਉਸਦੇ ਮੁੱਖ ਕੰਮ ਤੋਂ ਭਟਕਾਉਣਾ ਚਾਹਿਆ, ਅਤੇ ਉਸਤੋਂਇੱਕ ਕੰਮ ਜਾਂ ਦੂਸਰਾ ਕੰਮ ਕਰਵਾਉਣਾ ਚਾਹਿਆ, ਇਹੋ ਤਾਂ ਅਜ਼ਮਾਇਸ਼ ਹੈ। ਯਿਸੂ ਦਾ ਜਵਾਬ ਪ੍ਰਮੇਸ਼ਵਰ ਦਾ ਵਚਨ ਹੀਸੀ।

ਸੈਮੀ: ਵਾਹ!

ਡੇਵ: ਉਸਨੇ ਆਪਣੀ ਤਲਵਾਰ ਜੋਕਿ ਪ੍ਰਮੇਸ਼ਵਰ ਦਾ ਵਚਨ ਹੈ, ਖਿੱਚੀ ਅਤੇ ਦੁਸ਼ਮਣ ਦੇ ਵਾਰ ਅਜ਼ਮਾਇਸ਼ ਦਾ ਇਹਕਹਿਕੇ ਸਾਹਮਣਾ ਕੀਤਾ, ਕਿ ਮੈਂ ਤੇਰੀ ਗੱਲ ਨਹੀਂ ਸੁਣਾਂਗਾ, ਬਲਕਿ ਮੇਰਾ ਧਿਆਨ ਉਸ ਵੱਲ ਹੈ ਜੋ ਪ੍ਰਮੇਸ਼ਵਰ ਕਿਹਾ ਹੈ।ਇਹ ਪ੍ਰਮੇਸ਼ਵਰ ਦਾ ਵਚਨ ਹੀ ਸੀ ਜੋ ਇਸ ਜਿੱਤ ਦੀ ਕੁੰਜੀ ਬਣ ਗਿਆ। ਮੈਂ ਕਹਾਂਗਾ ਕਿ ਇਹੋ ਗੱਲ ਸਾਡੇ ਲਈ ਵੀ ਸੱਚਹੈ। ਜੇ ਅਸੀਂ ਪਵਿੱਤਰਤਾ ਅਤੇ ਜਿੱਤ ਵਿੱਚ ਚੱਲਣਾ ਚਾਹੁੰਦੇ ਹਾਂ ਤਾਂ ਸਾਨੂੰ ਪ੍ਰਮੇਸਵਰ ਦੇ ਵਚਨ ਨੂੰ ਜਾਨਣ ਦੀ ਜਰੂਰਤ ਹੈ।ਇਸਦਾ ਇਹ ਮਤਲਬ ਨਹੀਂ ਕਿ ਅਸੀਂ ਸਭ ਕੁੱਝ ਯਾਦ ਕਰ ਲਇਏ।

ਸੈਮੀ: ਠੀਕ।

ਡੇਵ: ਇਸਦਾ ਸਿੱਧਾ ਜਿਹਾ ਅਰਥ ਹੈ ਕਿ ਅਸੀਂ ਉਹ ਲੋਕ ਹਾਂ ਜੋ ਪ੍ਰਮੇਸ਼ਵਰ ਦੇ ਵਚਨ ਨੂੰ ਪਿਆਰ ਕਰਦੇ ਹਨ ਕਿਉਂਕਿਅਸੀਂ ਉਹਨਾਂ ਥਾਂਵਾ ਨੂੰ ਦੇਖਦੇ ਹਾਂ ਜਿੱਥੇ ਪ੍ਰਮੇਸ਼ਵਰ ਦੀ ਇੱਛਾ ਬੜੇ ਸਾਫ ਸ਼ਬਦਾਂ ਵਿੱਚ ਦੱਸੀ ਗਈ ਹੈ।

ਸੈਮੀ: ਹਾਂ, ਸਚਮੁੱਚ ਮੈਂ ਸਾਇਦ ਇਹ ਵੀ ਕਹਾਂ, ਤੁਸੀਂ ਇਸਨੂੰ ਸ਼ੁਰੂਆਤ ਵਿੱਚ ਕਿਹਾ ਸੀ ਕਿ ਜਦੋਂ ਮੈਂ ਯਿਸੂ ਵੱਲ ਤੱਕਦਾਹਾਂ ਜਿਵੇਂ ਕਿ ਤੁਸੀਂ ਅੰਤ ਦੀ ਗੱਲ ਕਰ ਰਹੇ ਸੀ ਕਿ ਕਿੰਝ ਅਸੀਂ ਵੀ ਅੰਤ ਤੱਕ ਜਾ ਸਕਦੇ ਹਾਂ…… ਜਦੋਂ ਯਿਸੂ ਨੇਪ੍ਰਮੇਸ਼ਵਰ ਦਾ ਵਚਨ ਇਸਤੇਮਾਲ ਕੀਤਾ ਤਾਂ ਸ਼ੈਤਾਨ ਵਾਪਿਸ ਫਿਰ ਆਇਆ। ਉਹ ਵੀ ਪ੍ਰਮੇਸ਼ਵਰ ਦਾ ਵਚਨ ਲੈਕੇਆਇਆ, ਪਰ ਯਿਸੂ ਉਸਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਦੇ ਪ੍ਰਸੰਗ ਵਿੱਚ ਹੀ ਆਇਆ।

ਡੇਵ: ਹਾਂ ਇਹ ਠੀਕ ਹੈ।

ਸੈਮੀ: ਉਸਨੇ ਕਿਹਾ, “ਵਚਨ ਦੇ ਬਾਰੇ ਤੁਹਾਨੂੰ ਅਸਲ ਵਿੱਚ ਇਹੋ ਜਾਨਣ ਦੀ ਜਰੂਰਤ ਹੈਇਸਲਈ ਸਾਡੇ ਕੋਲਪ੍ਰਮੇਸ਼ਵਰ ਦਾ ਵਚਨ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ। ਮੈਨੂੰ ਮਾਫ ਕਰੋ, ਮੈਂ ਤੁਹਾਡੀ ਇਸ ਗੱਲ ਦੇ ਵਿਚਕਾਰ ਬੋਲਣਾਨਹੀਂ ਚਾਹੁੰਦਾ ਸੀ।ਅੱਗੇ ਚਲਦੇ ਰਹੋ। ਤੁਸੀਂ ਸਹੀ ਗੱਲ ਕਰ ਰਹੇ ਹੋ।

ਡੇਵ: ਨਹੀਂ, ਬਿਲਕੁਲ ਨਹੀਂ। ਠੀਕ ਹੈ, ਮੈਂ ਸੋਚਦਾ ਹਾਂ ਕਿ ਕਈ ਵਾਰ ਮਸੀਹੀ ਵੀ ਅਜ਼ਮਾਇਸ਼ ਦੇ ਮਾਮਲੇ ਵਿੱਚ ਆਪਣੇਆਪ ਨੂੰ ਹਰਾ ਲੈਂਦੇ ਹਨ। ਇਸ ਗੱਲ ਦੀ ਸੱਚਾਈ ਇਹ ਹੈ ਕਿ ਯਿਸੂ ਵੀ ਅਜ਼ਮਾਇਆ ਗਿਆ ਸੀ।

ਸੈਮੀ: ਠੀਕ

ਡੇਵ: ਸਾਫ ਤੋਰ ਤੇ ਅਸੀਂ ਇੱਥੇ ਤਿੰਨ ਗੱਲਾਂ ਦੇਖਦੇ ਹਾਂ। ਪ੍ਰਮੇਸ਼ਵਰ ਦੇ ਵਚਨ ਵਿੱਚੋਂ ਕੋਈ ਕਾਰਨ ਨਹੀਂ ਮਿਲਦਾ ਕਿ ਅਸੀਂਇਸ ਗੱਲ ਤੇ ਵਿਸ਼ਵਾਸ ਕਰਿਏ ਉਸਦੀ ਅਜ਼ਮਾਇਸ ਨਹੀਂ ਹੋਈ। ਅਜ਼ਮਾਇਸ਼ਾਂ ਯਿਸੂ ਦੇ ਸੰਸਾਰਿਕ ਜੀਵਨ ਦੌਰਾਣ ਸਾਰੀਉਮਰ ਆਉਂਦੀਆਂ ਰਹੀਆਂ। ਉਸਨੇ ਉਹਨਾਂ ਅਜ਼ਮਾਇਸ਼ਾਂ ਦਾ ਸਾਹਮਣਾ ਕੀਤਾ ਅਤੇ ਪੂਰੀ ਜਿੱਤ ਵਿੱਚ ਚੱਲਿਆ। ਇਸਲਈ ਸਾਡੇ ਵਾਸਤੇ ਇਹ ਗੱਲ ਜਰੂਰੀ ਹੈ ਸਮਝਣ ਲਈ ਕਿ ਅਜ਼ਮਾਇਸ਼ਾਂ ਆਪਣੇ ਆਪ ਵਿੱਚ ਪਾਪ ਨਹੀਂ ਹਨ।

ਇਹ ਤਾਂ ਹੈ ਕਿ ਤੁਸੀਂ ਉਹਨਾਂ ਦਾ ਜਵਾਬ ਕਿਵੇਂ ਦਿਦੇ ਹੋ।ਕਈ ਵਾਰ ਮਸੀਹੀ ਆਪਣੇ ਆਪਨੂੰ ਹਰਾ ਲੈਂਦੇ ਹਨ ਕਿਉਂਕਿਉਹਨਾਂ ਦੀ ਅਜ਼ਮਾਇਸ਼ ਹੋਈ। ਫਿਰ ਸ਼ੈਤਾਨ ਸੱਚਮੁਚ ਜਿੱਤ ਜਾਂਦਾ ਹੈ ਜੋਕਿ ਮਜਾਕ ਦੀ ਤਰ੍ਹਾਂ ਹਾਂ। ਉਹ ਝੂਠਾ ਹੈ। ਇਹੋ ਤਾਂਯਿਸੂ ਨੇ ਕਿਹਾ।ਇਸ ਲਈ ਉਹ ਸਾਡੇ ਤੋਂ ਪਾਪ ਕਰਾਉਂਦਾ ਹੈ, ਫਿਰ ਉਹ ਸਾਡੇ ਤੋਂ ਜ਼ਿੱਲਤ ਮਹਿਸੂਸ ਕਰਾਉਂਦਾ ਹੈ ਕਿਉਂਕਿਉਸਨੇ ਸਾਡੇ ਤੋਂ ਪਾਪ ਕਰਾਉਣ ਦੀ ਕੋਸ਼ਿਸ ਕੀਤੀ। ਉਹ ਸਾਡੇ ਨਾਲ ਖੇਡਦਾ ਹੈ। ਇਸ ਲਈ ਸਾਨੂੰ ਯਿਸੂ ਵਰਗੇ ਲੋਕਬਣਨਾ ਚਾਹੀਦਾ ਹੈ ਜੋ ਸਮਝਣ ਕਿ ਅਸੀਂ ਪ੍ਰਮੇਸ਼ਵਰ ਦਾ ਵਚਨ ਫੜਕੇ ਰਖਿਏ। ਅਸੀਂ ਪਾਪ ਵਿੱਚ ਨਾਂ ਡਿੱਗਣ ਲਈਸਮ੍ਰਪਿਤ ਹਾਂ।  ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ………… ਤਾਂ ਅਸੀਂ ਇਸ ਬਾਰੇ ਗੱਲ ਕਰ ਚੁੱਕੇ ਹਾਂ ਕਿ ਕਿਵੇਂ ਅਸੀਂਆਪਣੇ ਪਾਪਾਂ ਦਾ ਅੰਗੀਕਾਰ ਕਰਨਾ ਹੈ, ਪਰ ਇਹ ਗੱਲ ਯਾਦ ਰਖੋ ਕਿ ਇੱਕ ਯੁੱਧ ਹੈ ਜੋ ਸਦਾ ਚਲਦਾ ਰਹਿੰਦਾ ਹੈ। ਇਹਅਸਲੀ ਯੁੱਧ ਹੈ।ਅਸੀਂ ਸੱਚਮੁਚ ਇਸ ਗੱਲ ਨੂੰ ਜਾਣਦੇ ਹਾਂ ਕਿ ਮਸੀਹ ਯਿਸੂ ਦੇ ਜਰਿਏ ਜੇਤੂਆਂ ਤੋਂ ਵੱਧਕੇ ਹਾਂ।ਉਹ ਸਾਡੇਅੰਦਰ ਵੱਸਣ ਦੇ ਲਈ ਆਇਆ। ਅਸੀਂ ਜਿੱਤ ਵਿੱਚ ਚੱਲ ਸਕਦੇ ਹਾਂ, ਪਰ ਇਸ ਗੱਲ ਜਾਣ ਲੈਣਾ ਕਿ ਅਸੀਂ ਜਿੱਤ ਵਿੱਚਚੱਲ ਸਕਦੇ ਹਾਂ, ਇਸਦਾ ਮਤਲਬ ਇਹ ਨਹੀਂ ਕਿ ਯੁੱਧ ਨਹੀਂ ਹੈ।

ਸੈਮੀ: ਠੀਕ

ਡੇਵ: ਸੈਮੀ ਇੱਕ ਗੱਲ ਜਿਸਨੇ ਮੇਰੀ ਮਦਦ ਕੀਤੀ ਹੈ, ਅਤੇ ਸਾਲਾਂ ਤੋਂ ਹੀ ਇਹ ਮੇਰੀ ਮਦਦਗਾਰ ਰਹੀ ਹੈ। ਇਹ ਹੈਪ੍ਰਮੇਸ਼ਵਰ ਦੇ ਹਥਿਆਰਾਂ ਨੂੰ ਪਹਿਨਣਾ। ਮੈਨੂੰ ਇਸ ਗੱਲ ਬਾਰੇ ਪੱਕਾ ਪਤਾ ਹੈ ਕਿ ਆਤਮਿਕ ਯੁੱਧ ਬਾਰੇ ਸਾਡੀ ਸਭਤੋਂ ਵੱਡੀਸਮੱਸਿਆ ਇਹ ਹੈ ਕਿ ਅਸੀਂ ਕਦੇ ਇਸ ਬਾਰੇ ਸੋਚਿਆ ਹੀ ਨਹੀਂ। ਅਸੀਂ ਸਵੇਰੇ ਉੱਠਦੇ ਹਾਂ, ਅਤੇ ਅਸੀਂ ਇਸ ਗੱਲ ਬਾਰੇਜਰਾ ਵੀ ਸਾਵਧਾਨ ਨਹੀਂ ਹੁੰਦੇ ਕਿ ਅਸਲ ਵਿੱਚ ਅਸੀਂ ਇੱਕ ਆਤਮਿਕ ਯੁੱਧ ਵਿੱਚ ਜਾਣ ਲੱਗੇ ਹਾਂ।

ਅਫਸੀਆਂ ਵਿੱਚ ਪੌਲੂਸ ਬੜੇ ਸਾਫ ਤਰੀਕੇ ਨਾਲ ਦੱਸਦਾ ਹੈ ਕਿ ਅਸੀਂ ਕਿਵੇਂ ਯੁੱਧ ਦੇ ਸਮੇਂ ਜੀਉਂਦੇ ਹਾਂ। ਇੱਕ ਯੁੱਧ ਹੈ ਜੋਸਦਾ ਚੱਲਦਾ ਰਹਿੰਦਾ ਹੈ, ਜੇਕਰ ਅਸੀਂ ਜਿੱਤ ਵਿੱਚ ਚੱਲਣਾ ਚਾਹੁੰਦੇ ਹਾਂ ਤਾਂ ਸਾਡੇ ਕੋਲ ਉਹ ਸਭ ਕੁੱਝ ਹੋਣਾ ਚਾਹੀਦਾ ਹੈ ਜੋਪ੍ਰਮੇਸ਼ਵਰ ਦੇ ਕੋਲ ਸਾਡੇ ਲਈ ਹੈ। ਇੱਕ ਬਹੁਤ ਹੀ ਸਾਧਾਰਣ ਜਿਹੀ ਚੀਜ ਜੋ ਪ੍ਰਮੇਸ਼ਵਰ ਸਾਨੂੰ ਦਿੰਦਾ ਹੈ ਉਹ ਹੈ ਆਤਮਿਕਯੁੱਧ ਦੇ ਹਥਿਆਰ।  ਅਫਸੀਆਂ ਵਿੱਚ ਇੱਕ ਬੜੀ ਦਿਲਚਸਪ ਗੱਲ ਹੈ ਕਿ ਇੱਥੇ ਇਹ ਹੁੱਕਮ ਬੜਾ ਸਪਸ਼ਟ ਹੈ, “ਪ੍ਰਮੇਸਵਰ ਦੇ ਸਾਰੇ ਹਥਿਆਰ ਪਹਿਨ ਲਵੋ………

 ਉਹ ਇਸ ਗੱਲ ਨੂੰ ਪ੍ਰਾਰਥਨਾ ਦੇ ਬਾਰੇ ਕਹਿੰਦਾ ਹੈ। ਹੁਣ ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਡੀ ਜੀਵਨ ਸ਼ੈਲੀ ਨਾਲਪ੍ਰਮੇਸਵਰ ਦੇ ਹਥਿਆਰਾਂ ਦਾ ਬਹੁਤ ਵੱਡਾ ਵਾਸਤਾ ਹੈ, ਪਰ ਇਹ ਪ੍ਰਾਰਥਨਾ ਦੇ ਬਾਰੇ ਹੀ ਹੈ। ਇਸ ਹਰ ਰੋਜ ਸਵੇਰ ਦੇ ਸਮੇਂਮੈਂ ਇਹੋ  ਸਾਧਾਰਣ ਜਿਹੀ ਗੱਲ ਕਹਿੰਦਾ ਹਾਂ, “ਪ੍ਰਭੂ ਅੱਜ ਮੈਂ ਤੁਹਾਡੇ ਹਥਿਆਰ ਪਹਿਨਦਾ ਹਾਂ। ਇਸ ਵਿੱਚ ਕੋਈ ਜਾਦੂਈਫਾਰਮੂਲਾ ਨਹੀਂ ਹੈ। ਇਸ ਤਰਾਂ ਕਹਿਣ ਦੇ ਲਈ ਕੋਈ ਸਹੀ ਸ਼ਬਦ ਨਹੀਂ ਹਨ।  ਕਈ ਵਾਰ ਮੈਂ ਸਾਰੇ ਹਥਿਆਰਾਂ ਦੇ ਬਾਰੇਬੋਲਦਾ ਹਾਂ।

ਪ੍ਰਭੂ ਅੱਜ ਮੈਂ ਮੁਕਤੀ ਦਾ ਟੋਪ, ਧਰਮ ਦੀ ਝਿਲਮ (ਸੰਜੋ) ਪਹਿਨਦਾ ਹਾਂ। ਮੈਂ ਸੱਚ ਦਾ ਕਮਰਕਸਾ, ਅਤੇ ਸਾਂਤੀ ਦੀ ਜੁੱਤੀਪਹਿਨਦਾ ਹਾਂ। ਮੈਂ ਨਿਹਚਾ ਦੀ ਢਾਲ ਅਤੇ ਤੇਰੇ ਵਚਨ ਦੀ ਤਲਵਾਰ ਲੈਂਦਾ ਹਾਂ।ਪਹਿਲਾਂ ਮੈਂ ਹਥਿਆਰਾਂ ਨੂੰ ਸਿਰਫ ਇੱਕਪੱਖੋਂ ਹੀ ਦੇਖਦਾ ਸੀ।ਸਭਤੋਂ ਜਰੂਰੀ ਗੱਲ ਹੈ ਮਸੀਹ ਨੂੰ ਪਹਿਨਣਾ। ਕਿਉਂਕਿ ਤੁਸੀਂ ਦੇਖਦੇ ਹੋ ਸਾਰੇ ਹਥਿਆਰਾਂ ਦੇ ਹਰ ਪੱਖਦਾ ਰਾਬਤਾ ਮਸੀਹ ਦੇ ਨਾਲ ਹੀ ਹੈ।

ਸੈਮੀ: ਹਾਂ।

ਡੇਵ: ਹਥਿਆਰਾਂ ਦਾ ਹਰ ਹਿੱਸਾ ਕੰਮ ਕਰਦਾ ਹੈ। ਇਹ ਸਭ ਉਹਦੇ ਹਨ। ਸਿਰਫ ਉਹ ਹੀ ਹੈ ਜਿਸਨੇ ਸ਼ੈਤਾਨ ਉਪਰਸਲੀਬ ਉਤੇ ਜਿੱਤ ਪਾਈ ਹੈ। ਅਤੇ ਉਹ ਸਾਡੇ ਅੰਦਰ ਵਾਸ ਕਰਨ ਦੇ ਲਈ ਆਇਆ। ਇਸ ਤਰਾਂ ਸਾਡੇ ਲਈ ਪ੍ਰਭਾਵਸ਼ਾਲੀਪ੍ਰਾਰਥਨਾ ਕਰਨ ਲਈ ਜਰੂਰੀ ਗੱਲ ਸ਼ਬਦਾਂ ਦਾ ਸਹੀ ਇਸਤੇਮਾਲ ਨਹੀ ਹੈ। ਇਹ ਤਾਂ ਯਿਸੂ ਮਸੀਹ ਉਤੇ ਕੇਂਦਰ ਹੋਣਾ ਹੈ।ਇਹ ਤਾਂ ਉਸਦੇ ਨਾਲ ਪਹਿਨੇ ਹੋਏ ਹੋਣਾ ਹੈ।ਇਹ ਤਾਂ ਆਤਮਿਕ ਹਥਿਆਰਾਂ ਨੂੰ ਪਹਿਨ ਲੈਣਾ ਹੈ ਜੋਕਿ ਯਿਸੂ ਮਸੀਹ ਹੈਅਤੇ ਫਿਰ ਜਿੱਤ ਵਿੱਚ ਚੱਲਣਾ ਹੈ।

ਸੈਮੀ: ਤੁਸੀਂ ਜਾਣਦੇ ਹੋ ਇਹ ਸਭ ਅਨੋਖਾ ਹੈ ………… ਅਸੀਂ ਫਿਰ ਇਸ ਗੱਲ ਤੇ ਆਉਂਦੇ ਹਾਂ।

ਡੇਵ: ਕੀ ਇਹ ਸਭ ਨਹੀਂ ਹੈ? ਇਹ ਸਭ ਯਿਸੂ ਬਾਰੇ ਹੈ?

ਸੈਮੀ: ਅਸੀਂ ਇਸ ਗੱਲ ਤੇ ਫਿਰ ਆਉਂਦੇ ਹਾਂ ਕਿ ਕਿਵੇਂ ਸਾਨੂੰ ਯਿਸੂ ਵੱਲ ਤੱਕਣ ਅਤੇ ਉਹਦੇ ਕੋਲ ਅਉਣ ਦੀ ਲੋੜ ਹੈ।ਯਿਸੂ ਮਸੀਹ ਹੀ ਇਸਦਾ ਸੋਤਾ ਹੈ। ਉਹ ਹੀ ਸਭ ਕੁੱਝ ਹੈ। ਤੁਹਾਨੂੰ ਪਤਾ ਹੈ, ਮੈਂ ਸੋਚਦਾ ਹਾਂ ਕਿ ਅਗਰ ਅਸੀਂ ਸ਼ਰੀਰਕ ਯੁੱਧਵਿੱਚ ਹੁੰਦੇ ਤਾਂ ਅਸੀਂ ਬਿਨਾਂ ਤਿਆਰੀ ਕੀਤੇ ਅਤੇ ਬਿਨਾਂ ਹਥਿਆਰ ਪਹਿਨੇ ਯੁੱਧ ਵਿੱਚ ਜਾਣ ਬਾਰੇ ਸੋਚਦੇ ਵੀ ਨਾਂ।

ਅਸੀਂ ਬਾਹਰ ਜਾਂਦੇ ਅਤੇ ………… ਸਾਨੂੰ ਆਤਮਿਕ ਯੁੱਧ ਬਾਰੇ ਵੀ ਇਸੇ ਤਰਾਂ ਹੀ ਕਰਨਾ ਚਾਹੀਦਾ ਹੈ। ਇਸ ਭਾਗ ਬਾਰੇਇੱਕ ਹੋਰ ਗੱਲ ਜਿਹੜੀ ਮੇਰੇ ਮਨ ਵਿੱਚ ਆਉਂਦੀ ਹੈ। ਮੈਂ ਉਸ ਭਾਗ ਬਾਰੇ ਗੱਲ ਕਰ ਰਿਹਾ ਹਾਂ ਜਿਸ ਵਿੱਚ ਯਿਸੂ ਨੇ ਕਿਹਾਸੀ, “ਸਾਨੂੰ ਅਜ਼ਮਾਇਸ਼ ਵਿੱਚ ਨਾਂ ਲਿਆ……  ਉਹ ਕਹਿੰਦਾ ਹੈ  ਸਾਨੂੰ ਅਜ਼ਮਾਇਸ਼ ਵਿੱਚ ਨਾਂ ਲਿਆ।ਸਾਨੂੰਪਵਿੱਤਰ ਆਤਮਾ ਦੀ ਅਗੁਆਈ ਦੀ ਲੋੜ ਹੈ।

ਡੇਵ: ਇਹ ਠੀਕ ਹੈ।

ਸੈਮੀ: ਇਹ ਯਿਸੂ ਦੀ ਸਿਖਾਈ ਹੋਈ ਪ੍ਰਾਰਥਨਾ ਦੇ ਆਖਿਰ ਵਿੱਚ ਹੈ, ਇਸ ਲਈ ਸਾਨੂੰ ਇਹੋ ਕੰਮ ਕਰਨ ਿਲੋੜ ਹੈ ਕਿਅਸੀਂ ਉਸ ਥਾਂ ਤੇ ਜਾਇਏ ਜਿੱਥੇ ਅਸੀਂ ਆਖਿਏ, “ਪ੍ਰਭੂ ਮੈਂ ਤਦ ਤੱਕ ਇਸ ਥਾਂ ਤੋਂ ਨਹੀਂ ਜਾਣਾ ਜਦ ਤੱਕ ਮੈਂ ਇਹ ਨਹੀਂਜਾਣ ਲੈਂਦਾ ਕਿ ਤੁਸੀਂ ਮੇਰੀ ਅਗੁਵਾਈ ਕਰ ਰਹੇ ਹੋਂ।ਜੇ ਅਸੀਂ ਜਾਣਦੇ ਹਾਂ ਕਿ ਪ੍ਰਮੇਸ਼ਵਰ ਸਾਨੂੰ ਚਲਾ ਰਿਹਾ ਹੈ ਤਾਂ ਅਸੀਂਜਾਣਦੇ ਹਾਂ ਕਿ ਉਹ ਜਿਥੇ ਵੀ ਸਾਨੂੰ ਲੈਕੇ ਜਾਵੇਗਾ ਉਹ ਸਾਨੂੰ ਐਨੀ ਕ੍ਰਿਪਾ ਦੇਵੇਗਾ ਕਿ ਅਸੀਂ ਜੇਤੂ ਬਣਿਏ। ਜਿਹੜੀਤਸਵੀਰ ਬਾਈਬਲ ਵਿੱਚ ਬਣਾਈ ਗਈ ਹੈ, ਉਹ ਅਯਾਲੀ ਅਤੇ ਭੇਡ ਦੀ ਹੈ ਜਿਸ ਵਿੱਚ ਭੇਡ ਕਹਿੰਦੀ ਹੈ ਕਿਪ੍ਰਭੂ ਮੈਂਖਤਰਨਾਕ ਪਹਾੜੀ ਉਤੇ ਹਾਂ, ਮੈਨੂੰ ਤਿੱਖੀ ਚੱਟਾਨ ਵੱਲ ਨਾਂ ਲੈਕੇ ਜਾ।

ਡੇਵ: ਇਹ ਠੀਕ ਹੈ।

ਸੈਮੀ: ਅਤੇ ਅਸੀਂ ਹਾਂ। ਅਸੀਂ ਇੱਕ ਹਨੇਰੇ ਅਤੇ ਖਤਰਨਾਕ ਸੰਸਾਰ ਵਿੱਚ ਹਾਂ, ਸਾਨੂੰ ਪ੍ਰਮੇਸ਼ਵਰ ਦੀ ਅਗੁਵਾਈ ਦੀ ਲੋੜ ਹੈ।ਇੱਕ ਗੱਲ ਜੋਕਿ ਮੈਂ ਸਭ ਨੂੰ ਕਹਿਣਾ ਚਾਹਾਂਗਾ ਉਹ ਆਪਣੀ ਪ੍ਰਾਰਥਨਾ ਦੇ ਸਮੇਂ ………. ਮੂਸਾ ਨੇ ਕਿਹਾ, “ਪ੍ਰਭੂ ਮੈਂ ਤਦਤੱਕ ਇਸ ਥਾਂ ਤੋਂ ਨਹੀਂ ਜਾਵਾਂਗਾ ਜਦ ਤੱਕ ਮੈਂ ਇਹ ਨਹੀਂ ਜਾਣ ਲੈਂਦਾ ਕਿਤੁਸੀਂ ਮੇਰੇ ਨਾਲ ਹੋ।ਲੋਕ ਮੈਨੂੰ ਪੁੱਛਦੇ ਹਨ ਕਿਤੁਹਾਡਾ ਪ੍ਰਾਰਥਨਾ ਦਾ ਸਮਾਂ ਕਿੰਨਾ ਲੰਬਾ ਹੋਣਾ ਚਾਹੀਦਾ ਹੈ?” ਤੁਹਾਨੂੰ  ਤਦ ਤੱਕ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦਤੱਕ ਤੁਸੀਂ ਨਹੀਂ ਜਾਣ ਲੈਂਦੇ ਕਿ ਜਦ ਤੁਸੀਂ ਬਾਹਰ ਨਿਕਲਦੇ ਹੋ ਅਤੇ ਪ੍ਰਮੇਸ਼ਵਰ ਤੁਹਾਨੂੰ ਚਲਾ ਰਿਹਾ ਹੈ।  ਇਹ ਐਨੀ ਹੀਲੰਬੀ ਹੋਣੀ ਚਾਹੀਦੀ ਹੈ।

ਡੇਵ : ਇਹ ਸਹੀ ਹੈ।

ਸੈਮੀ: ਮੈਂ ਤੁਹਾਨੂੰ ਹੌਂਸਲਾ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਪ੍ਰਮੇਸ਼ਵਰ ਨੂੰ ਕਹੋ ਕਿ ਉਹ ਤੁਹਾਡੀ ਅਗੁਵਾਈ ਕਰੇ। ਵਚਨ ਲੈਲਓ ਅਤੇ ਇਸਨੂੰ ਆਪਣੇ ਹਿਰਦੇ ਅੰਦਰ ਛੁਪਾ ਲਓ। ਇਸਤੇ ਚਿੰਤਨ ਕਰੋ ਅਤੇ ਇਸ ਵਚਨ ਨੂੰ ਤੁਹਾਡੇ ਮਨ ਅੰਦਰਛੁਪਾਕੇ ਰਖੋ ਤਾਂਕਿ ਤੁਸੀਂ ਦੁਸ਼ਮਣ ਦਾ ਸਾਹਮਣਾ ਕਰ ਸਕੋਂ। ਅਤੇ ਪ੍ਰਮੇਸ਼ਵਰ ਦੇ ਹਥਿਆਰ ਪਹਿਨ ਸਕੌਂ। ਤਦ ਪ੍ਰਮੇਸ਼ਵਰਆਪਣੀ ਆਤਮਾ ਦੇ ਜਰਿਏ ਤੁਹਾਡੀ ਅਗੁਵਾਈ ਕਰੇਗਾ ਅਤੇ ਜਦੋਂ ਤੁਸੀਂ ਪ੍ਰਾਰਥਨਾ ਦੇ ਸਮੇਂ ਤੋਂ ਬਾਹਰ ਆਓਗੇ ਤਾਂ ਤੁਸੀਂਇਸ ਗੱਲ ਨੂੰ ਜਾਣ ਲਵੋਗੇ ਕਿ ………. ਅਸੀਂ ਮਸੀਹ ਦੇ ਜਰਿਏ ਜੇਤੂਆਂ ਤੋਂ ਵੀ ਵੱਧਕੇ ਹਾਂ

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ