Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਟੁੱਟੇ ਰਿਸ਼ਤਿਆਂ ਨੂੰ ਬਹਾਲ ਕਰਨਾ.

ਅਸੀਂ ਟੁੱਟੇ ਹੋਏ ਰਿਸ਼ਤਿਆਂ ਨਾਲ ਭਰੇ ਹੋਏ ਸੰਸਾਰ ਵਿਚ ਰਹਿੰਦੇ ਹਾਂ। ਦੇਸ਼ ਦੇਸ਼ਾ ਦੇ ਵਿਰੋਧ ਵਿਚ ਲਾਰ੍ਹਦੇ ਹਨ। ਕਬੀਲੇ ਦੂਸਰੇ ਕਬੀਲਿਆ ਵਾਲਿਆ ਨੂੰ ਨਫਰਤ ਕਰਦੇ ਹਨ। ਗੁੰਡੇ ਆਪਣੇ ਇਲਾਕੇ ਨੂੰ ਬਚਾਉਂਦੇ ਹਨ। ਪਤੀ ਪਤਨੀ ਇਕ ਦੂਸਰੇ ਨੂੰ ਤਲਾਕ਼ ਦਿੰਦੇ ਹਨ। ਟੁੱਟੇ ਹੋਏ ਰਿਸ਼ਤੇ ਇੱਕ ਚਿੰਨ ਹੈ ਕੀ ਇਸ ਪੀਰ੍ਹੀ ਨੇ ਮਸੀਹ ਨੂੰ ਠੁਕਰਾ ਦਿੱਤਾ ਹੈ।

ਮੈਨੂੰ ਕਈ ਵਾਰ ਪੁਛਿਆ ਗਿਆ ਹੈ, ਕੀ ਜੇਕਰ ਪਰ੍ਮੇਸਰ ਭਲਾ ਹੈ ਤਾ ਸੰਸਾਰ ਵਿਚ ਏਨੀਆ ਬੁਰਿਆਈ ਦੀਆ ਗੱਲਾਂ ਕਿਓ ਹੁੰਦੀਆ ਹਨ । ਇਸ ਸਵਾਲ ਦਾ ਬਹੁਤ ਹੀ ਸਧਾਰਨ ਉੱਤਰ ਹੈ।ਪਰ੍ਮੇਸ਼ਰ ਸਾਨੂੰ ਚੋਣ ਦਿੰਦਾ ਹੈ। ਉਸ ਨੇ ਸਾਨੂੰ ਰੋਬੇਰਟ ਨਹੀ ਬਣਾਇਆ। ਉਸਨੇ ਸਾਨੂੰ ਸਭ ਨੂੰ ਜਿਉਂਦੇ ਪ੍ਰਾਨੀ ਬਣਾਇਆ। ਜਦ ਅਸੀ ਉਸਦੀ ਅਣ ਆਗਿਆਕਾਰੀ ਕਰਦੇ ਹਾਂ ਅਤੇ ਉਸਦੇ ਵਿਰੋਧ ਵਿਚ ਹੋ ਜਾਂਦੇ ਹਾਂ। ਫਿਰ ਅਸੀ ਇਸ ਅਜਾਦੀ ਅਤੇ ਜਿਦ ਦੇ ਸਿੱਟੇ ਭੁਗਤਦੇ ਹਾਂ।ਅਕਸਰ ਹੀ ਇਸਦੇ ਫਲ ਟੁੱਟੇ ਹੋਏ ਰਿਸ਼ਤੇ, ਭਾਵੇ ਕੇ ਉਹ ਪਰਿਵਾਰ ਵਿਚ ਹੋਣ, ਜਾਂ ਕੋਮਾਂ ਵਿਚ ਹੋਣ ਜਾਂ ਦੇਸ਼ਾਂ ਵਿਚ ਹੋਣ ਜਾਂ ਦੇਸ਼ਾਂ ਵਿਚ ਹੋਣ, ਹੁੰਦੇ ਹਨ।

ਇਸਦਾ ਉਲਟ ਵੀ ਸਹੀ ਹੈ। ਜਦ ਅਸੀ ਮਸੀਹ ਦੀ ਆਗਿਆਕਾਰੀ ਕਰਦੇ ਹਾਂ ਅਤੇ ਉਸਦੇ ਪਿਛੇ ਚਲਦੇ ਹਾਂ, ਤਾਂ ਅਸੀ ਇਹਨਾ ਟੁੱਟੇ ਰਿਸ਼ਤਿਆਂ  ਨੂੰ ਜੋੜਨਾ ਸ਼ੁਰੂ ਕਰ ਦਿੰਦੇ ਹਾਂ।ਅਸੀਂ ਪ੍ਰਮੇਸ਼ਰ ਨੂੰ ਪਿਆਰ ਅਤੇ ਲੋਕਾਂ ਨੂੰ ਨਫਰਤ ਨਹੀ ਕਰ ਸਕਦੇ।   ਇਹ ਅਸੰਭਵ ਹੈ। ਇਕ ਜੀਵਨ ਅੱਤੇ ਦਿਲ ਜੋ ਕਿ ਪਰ੍ਮੇਸ਼ਰ ਦੇ ਪਿਆਰ ਦੇ ਵਿਚ ਲੱਗਾ ਹੋਇਆ ਹੈ ਓਹ ਕਦੇ ਵੀ ਕੜਵਾਹਟ ਦਾ ਫਲ ਨਹੀ ਪੈਦਾ ਕਰ ਸਕਦਾ।  ਜਿਥੇ ਕਿਤੇ ਵੀ ਨਫਰਤ ਹੈ, ਉਥੇ ਅਸੀਂ ਇਹ ਜਾਣ ਸਕਦੇ ਹਾਂ ਕਿ ਉਥੇ

ਪਰ੍ਮੇਸ਼ਰ ਗੈਰ ਹਾਜਿਰ ਹੈ। ਇੱਕ ਸਮਾਂ ਆਵੇਗਾ ਕਿ ਸਾਡੇ ਜੀਵਨ ਵਿਚ ਦੂਸਰੇ ਸਾਡੇ ਨਾਲ ਗਲਤ ਕੰਮ ਕਰਨਗੇ। ਸਭ ਤੋਂ ਵੱਡੀ ਚੁਨੋਤੀ ਜੋ ਕਿ ਮਸੀਹ ਦੇ ਚੇਲੇ ਵਾਸਤੇ ਇਹ ਹੈ ਕਿ ਜਦ ਕੋਈ ਗਲਤ ਕੰਮ ਸਾਡੇ ਨਾਲ ਕਰਦਾ ਹੈ ਤਾਂ ਅਸੀ ਉਸਦਾ ਪ੍ਰਤਿਉੱਤਰ ਕਿਵੇਂ ਦੇਵਾਂਗੇ। ਸਾਡੇ ਜੀਵਨ ਦੀ ਜਿੱਤ ਦਾ ਭੇਤ ਮਸੀਹ ਦੀ ਸਲੀਬ ਸਾਹਮਣੇ ਪਿਆ ਹੈ। ਇਤਹਾਸ ਵਿਚ ਕਿਸੇ ਵੀ ਵਿਅਕਤੀ ਨਾਲ ਐਨਾ ਬੁਰਾ ਕਦੇ ਨਹੀ ਹੋਇਆ ਹੈ। ਅਸੀ ਸਾਰਿਆਂ ਨੇ ਪਾਪ ਕੀਤਾ ਹੈ, ਗਲਤ ਕੰਮ ਕੀਤੇ ਹਨ। ਪਰ ਉਸਨੇ ਕਦੇ ਵੀ ਕੋਈ ਵੀ ਪਾਪ ਨਹੀ ਕੀਤਾ ਸੀ। ਉਹ ਹਰ ਪਾਰਕਰ ਦੇ ਨਾਲ ਸਿਧ ਸੀ, ਉਸ ਨੇ ਪੂਰੀ ਰੀਤੀ ਨਾਲ ਪਰ੍ਮੇਸ਼ਰ ਦਾ ਹੁਕਮ ਮੰਨਿਆ।ਉਸਨੇ ਇਵੇਂ ਪਿਆਰ ਕੀਤਾ ਜਿਵੇਂ ਕਿਸੇ ਹੋਰ ਵਿਅਕਤੀ ਨੇ ਨਹੀ ਕੀਤਾ ਸੀ। ਉਸਨੇ ਜਿੰਦਗੀ ਨੂੰ ਇਸ ਪਾਰਕਰ ਜਿ ਕੇ ਵਿਖਾਇਆ ਜਿਸ ਪਾਰਕਰ ਜੀਣਾ ਚਾਹੀਦਾ ਹੈ। ਫਿਰ ਵੀ ਓਹ ਪੁਰਾਣੀ ਸਲੀਬ ਤੇ ਚੜਾ ਦਿੱਤਾ ਗਿਆ। ਉਸ ਉੱਪਰ ਥੁਕਿਆ ਗਿਆ, ਉਸਦਾ ਮਜਾਕ ਉਡਾਇਆ ਗਿਆ, ਉਸ ਨੂੰ ਮਾਰਿਆ ਗਿਆ ਅਤੇ ਸਲੀਬ ਤੇ ਚੜਾ ਦਿੱਤਾ ਗਿਆ। ਫਿਰ ਵੀ ਉਸਨੇ ਪੁਕਾਰਿਆ, “ਹੇ ਪਿਤਾ ਇਨ੍ਹਾ ਨੂੰ ਮਾਫ਼ ਕਰਦੇ ਕਿਉਂਕਿ ਇਹ ਨਹੀ ਜਾਣਦੇ ਇਹ ਕੀ ਕਰਦੇ ਹਨ।”  (ਲੂਕਾ ੨੩:੨੪)

ਜੋ ਯੀਸ਼ੁ ਨੇ ਸਲੀਬ ਤੇ ਕੀਤਾ ਓਹ ਉਸਦੀ ਕਿਰਪਾ ਦੀ ਬਾਰਿਸ਼ ਸੀ। ਉਸਨੇ ਸਾਰੀ ਮਨੁੱਖ ਜਾਤੀ ਤੇ ਇਸ ਕਿਰਪਾ ਨੂੰ ਵਹਾ ਦਿੱਤਾ ਜਦੋਂ ਕੀ ਅਸੀ ਇਸਦੇ ਯੋਗ ਹੀ ਨਹੀ ਸੀ। ਉਸਨੇ ਸਾਨੂੰ ਉਸ ਵੇਲੇ ਪਿਆਰ ਕੀਤਾ ਜਦੋ ਉਸ ਨਾਲ ਗਲਤ ਕੀਤਾ ਜਾ ਰਿਹਾ ਸੀ। ਇਹ “ਅਨੋਖੀ ਕਿਰਪਾ” ਜੋ ਕਿ  ਸਲੀਬ ਤੋਂ ਵਹਿ ਰਹੀ ਸੀ। ਜਦ ਅਸੀ ਉਸ ਸਲੀਬ ਕੋਲ ਆਉਂਦੇ ਹਾਂ, ਤਾਂ ਅਸੀ ਉਸਦੀ ਕਿਰਪਾ ਦਾ ਅਹਿਸਾਸ ਕਰਦੀ ਹਾਂ। ਸਾਡੇ ਕੋਲ ਵੀ ਅਲੋਕਿਕ ਤਾਕ਼ਤ ਆ ਜਾਂਦੀ ਹੈ, ਉਨ੍ਹਾ ਨੂੰ ਪਿਆਰ ਕਰਨ ਦੀ, ਜਿਨ੍ਹਾ ਸਾਡੇ ਨਾਲ ਬੁਰਾ ਕੀਤਾ ਹੈ। ਅਸੀ ਆਪਣੇ ਦਿਲ ਦੀ ਗਹਰਾਈ ਵਿਚ ਯੀਸ਼ੁ ਕੋਲ ਜਾ ਪਾਉਂਦੇ ਹਾਂ ਅਤੇ ਸਲੀਬ ਹੇਠ ਖੜੇ ਹੋ ਪਾਉਂਦੇ ਹਾਂ। ਫਿਰ ਅਸੀਂ ਪਰ੍ਮੇਸ਼ਰ ਦੀ ਕਿਰਪਾ ਨੂੰ ਲੈ ਸਕਦੇ ਹਾਂ, ਜਿਸਦੇ ਦੁਆਰਾ ਅਸੀਂ ਓਹਨਾ ਲੋਕਾਂ ਨੂੰ ਮਾਫ਼ ਕਰ ਪਾਉਂਦੇ ਹਾਂ ਜਿੰਨਾ ਨੇ ਸਾਡੇ ਨਾਲ ਬੁਰਾ ਕੀਤਾ ਹੈ।

ਅਗਰ ਅਸੀਂ ਕਿਸੇ ਹੋਰ ਨਾਲ ਬੁਰਾ ਕੀਤਾ ਹੈ ਤਾਂ ਉਸਦੀ ਮਾਫੀ ਵੀ ਅਸੀਂ ਸਲੀਬ ਤੇ ਪਾਉਂਦੇ ਹਾਂ।ਯੀਸ਼ੁ ਸਾਨੂੰ ਮਾਫ਼ ਕਰ ਕੇ ਸੰਪੂਰਨ ਤੌਬਾ ਵੱਲ ਲੈ ਕੇ ਜਾਂਦੇ ਹਨ। ਉਸ ਸਲੀਬ ਦੇ ਉੱਪਰ ਯੀਸ਼ੁ ਸਾਡੇ ਪਾਪ ਦੀ ਜੜ ਦਾ ਸਾਹਮਣਾ ਕਰਦੇ ਹਨ। ਅਤੇ ਜੋ ਹੈ ਸਾਡਾ ਘਮੰਡ। ਇਸ ਲਈ ਅਸੀ ਰਸੂਲ ਪੋਲੁਸ ਨਾਲ ਕਹਿ ਸਕਦੇ ਹਾਂ, “ ਮੈਂ ਮਸੀਹ ਨਾਲ ਸਲੀਬ ਤੇ ਚੜਾ ਦਿੱਤਾ ਗਿਆ ਹਾਂ” ਅਸੀ ਆਪਣੇ ਆਪ ਵਾਸਤੇ ਮਰ ਜਾਂਦੇ ਹਾਂ, ਪੁਰਾਣੇ ਸੁਭਾਓ ਵਾਸਤੇ। ਦੀਨਤਾ ਸਾਡੇ ਜੀਵਨ ਦਾ ਸਭ ਤੋਂ ਵੱਡਾ ਗੁਣ ਬਣ ਜਾਂਦੀ ਹੈ, ਜਦ ਅਸੀ ਸਲੀਬ ਸਾਹਮਣੇ ਝੁਕ ਜਾਂਦੇ ਹਾਂ। ਕਿਉਂ ਕਿ ਦੀਨਤਾ ਸਾਡੇ ਦਿਲ ਵਿਚ ਆ ਜਾਂਦੀ ਹੈ, ਸਾਨੂ ਪਰ੍ਮੇਸ਼ੇਰ ਦੀ ਕਿਰਪਾ ਇਹ ਤਾਕਤ ਦਿੰਦੀ ਹੈ ਕਿ ਅਸੀਂ ਉਨ੍ਹਾ ਕੋਲ ਜਾਈਏ ਜਿਨ੍ਹਾ ਨੇ ਸਾਡੇ ਨਾਲ ਬੁਰਾ ਕੀਤਾ ਹੈ ਅਤੇ ਉਹਨਾ ਤੋਂ ਮਾਫੀ ਮੰਗੀਏ।

ਅਗਰ ਸਲੀਬ ਸਿਰਫ ਉਪਰ ਵਲ ਹੀ ਨਹੀ ਜਾਂਦੀ ਹੈ, ਬਲਕਿ ਹੇਠ ਵਲ ਵੀ ਜਾਂਦੀ ਹੈ। ਅਸੀਂ ਟੁੱਟੇ ਹੋਏ ਰਿਸ਼ਤਿਆਂ ਨੂ ਬਹਾਲ ਕਰ ਸਕਦੇ ਹਾਂ। ਪਰ ਇਹ ਕੰਮ ਸਲੀਬ ਤੋਂ ਸ਼ੁਰੂ ਹੁੰਦਾ ਹੈ। ਇਹ ਸਾਡੀ ਤਾਕਤ ਨਹੀ ਅਤੇ ਨਾ ਹੀ ਸਾਡੀਆਂ ਚਲਾਕੀਆ ਹਨ, ਨਾ ਹੀ ਸਾਡਾ ਦਿਮਾਗ ਹੈ, ਜੋ ਕਿ  ਸਹੀ ਨੂੰ ਗਲਤ ਕਰ ਦਿੰਦਾ ਹੈ। ਇਹ ਪਰ੍ਮੇਸ਼ਰ ਦੀ ਅਲੋਕਿਕ ਕਿਰਪਾ ਹੈ ਜੋ ਕਿ ਸਾਡੇ ਦਿਲਾਂ ਨੂ ਸਲੀਬ ਉਪਰ ਮਿਲਦੀ ਹੈ। ਸਾਡੇ ਜੀਵਨ  ਦੇ ਸਬੰਧਾ ਦੀ ਜਿੱਤ ਸਲੀਬ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਕਿਓਂ ਨਹੀ ਅੱਜ ਸਲੀਬ ਅੱਗੇ ਝੁਕਦੇ ਅਤੇ ਉਸਦੀ ਕਿਰਪਾ ਅਤੇ ਉਸਦੀ ਜਿਤ ਨੂੰ ਪ੍ਰਾਪਤ ਕਰਦੇ?

ਲੂਕਾ 23 :32-43

32 ਉਹ ਯਿਸੂ ਦੇ ਨਾਲ ਸਲੀਬ ਦੇਣ ਲਈ ਦੋ ਹੋਰ ਅਪਰਾਧੀਆਂ ਨੂੰ ਲਿਆਏ। 33 ਯਿਸੂ ਅਤੇ ਉਨ੍ਹਾਂ ਦੋਵਾਂ ਨੂੰ ਉਸ ਥਾਂ ਤੇ ਲਿਜਾਇਆ ਗਿਆ ਜੋ “ਕਲਵਰੀ” ਕਹਾਉਂਦਾ ਹੈ। ਉੱਥੇ ਪਹੁੰਚਣ ਤੋਂ ਬਾਦ, ਉਨ੍ਹਾਂ ਨੇ ਯਿਸੂ ਨੂੰ ਸਲੀਬ ਤੇ ਠੋਕ ਦਿੱਤਾ। ਅਤੇ ਉਨ੍ਹਾਂ ਦੋਹਾਂ ਅਪਰਾਧੀਆਂ ਨਾਲ ਵੀ ਅਜਿਹਾ ਕੀਤਾ। ਉਨ੍ਹਾਂ ਨੇ ਇੱਕ ਅਪਰਾਧੀ ਨੂੰ ਯਿਸੂ ਦੀ ਸਲੀਬ ਦੇ ਸੱਜੇ ਪਾਸੇ ਤੇ ਦੂਜੇ ਨੂੰ ਉਸ ਦੇ ਖੱਬੇ ਪਾਸੇ ਚੜ੍ਹਾਇਆ।
34 ਯਿਸੂ ਨੇ ਆਖਿਆ, “ਹੇ ਪਿਤਾ! ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਵੋ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਨੇ।”
ਪਰਚੀਆਂ ਪਾਕੇ, ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਨੂੰ ਆਪਸ ਵਿੱਚ ਵੰਡ ਲਿਆ। 35 ਭੀੜ ਇਹ ਸਭ ਵੇਖਣ ਲਈ ਖੜ੍ਹੀ ਰਹੀ। ਯਹੂਦੀ ਆਗੂ ਯਿਸੂ ਤੇ ਖੂਬ ਹੱਸੇ ਅਤੇ ਕਹਿਣ ਲੱਗੇ, “ਜੇਕਰ ਇਹ ਪਰਮੇਸ਼ੁਰ ਦਾ ਚੁਣਿਆ ਮਸੀਹ ਹੈ, ਤਾਂ ਆਪਣੇ ਆਪ ਨੂੰ ਬਚਾ ਲਵੇ। ਕੀ ਇਸਨੇ ਦੂਸਰਿਆਂ ਨੂੰ ਨਹੀਂ ਬਚਾਇਆ?”
36 ਇਥੋ ਤੱਕ ਕਿ ਸਿਪਾਹੀ ਵੀ ਯਿਸੂ ਨੂੰ ਮਖੌਲ ਕਰ ਰਹੇ ਸਨ। ਉਹ ਯਿਸੂ ਕੋਲ ਆਏ ਅਤੇ ਉਸ ਨੂੰ ਸਿਰਕਾ ਦਿੱਤਾ ਅਤੇ ਆਖਿਆ, 37 “ਜੇਕਰ ਤੂੰ ਸੱਚਮੁੱਚ ਯਹੂਦੀਆਂ ਦਾ ਪਾਤਸ਼ਾਹ ਹੈ, ਤਾਂ ਆਪਣੇ-ਆਪ ਨੂੰ ਬਚਾ ਲੈ!” 38 ਉਸ ਦੇ ਉਤਾਹਾਂ ਸਲੀਬ ਉੱਤੇ ਇਹ ਸ਼ਬਦ ਲਿਖੇ ਗਏ ਸਨ, “ ਇਹ ਯਹੂਦੀਆਂ ਦਾ ਪਾਤਸ਼ਾਹ ਹੈ।”
39 ਦੋਨਾਂ ਅਪਰਾਧੀਆਂ ਵਿੱਚੋਂ ਇੱਕ ਯਿਸੂ ਦੀ ਬੇਇੱਜ਼ਤੀ ਕਰਦਾ ਹੋਇਆ ਬੋਲਿਆ, “ਕੀ ਤੂੰ ਮਸੀਹ ਨਹੀਂ ਹੈ? ਜੇ ਤੂੰ ਮਸੀਹ ਹੈ ਤਾਂ ਆਪਣੇ-ਆਪ ਨੂੰ ਵੀ ਬਚਾ ਅਤੇ ਸਾਨੂੰ ਵੀ ਬਚਾ!”
40 ਪਰ ਦੂਜੇ ਅਪਰਾਧੀ ਨੇ ਉਸ ਨੂੰ ਝਿੜਕਿਆ ਅਤੇ ਆਖਿਆ, “ਤੈਨੂੰ ਪਰਮੇਸ਼ੁਰ ਦਾ ਭੈਅ ਖਾਣਾ ਚਾਹੀਦਾ ਹੈ! ਜਲਦੀ ਹੀ ਅਸੀਂ ਸਭ ਨੇ ਮਰ ਜਾਣਾ ਹੈ। 41 ਤੂੰ ਤੇ ਮੈਂ ਅਪਰਾਧੀ ਹਾਂ! ਅਸੀਂ ਆਪਣੇ ਕੀਤਿਆਂ ਕੰਮਾਂ ਲਈ ਠੀਕ ਸਜ਼ਾ ਪ੍ਰਾਪਤ ਕਰ ਰਹੇ ਹਾਂ, ਪਰ ਇਸ ਆਦਮੀ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ।” 42 ਫਿਰ ਇਸ ਮੁਜਰਿਮ ਨੇ ਯਿਸੂ ਨੂੰ ਕਿਹਾ “ਯਿਸੂ, ਜਦੋਂ ਤੂੰ ਰਾਜੇ ਵਾਂਗ ਸ਼ਾਸਨ ਕਰਨਾ ਸ਼ੁਰੂ ਕਰੇ ਕਿਰਪਾ ਕਰਕੇ ਮੈਨੂੰ ਚੇਤੇ ਕਰੀ।”  43 ਤਦ ਯਿਸੂ ਨੇ ਉਸ ਨੂੰ ਕਿਹਾ, “ਸੁਣ! ਮੈਂ ਜੋ ਸੱਚ ਆਖਦਾ ਹਾਂ: ਕਿ ਅੱਜ ਤੂੰ ਮੇਰੇ ਨਾਲ ਸੁਰਗ ਵਿੱਚ ਹੋਵੇਂਗਾ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ