Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪ੍ਰਾਰਥਨਾ ਅਤੇ ਸਬੰਧਾਂ ਨੂੰ ਮੁ ਸਥਾਪਿਤ ਕਰਨਾ

ਪ੍ਰਾਰਥਨਾ ਦਾ ਇੱਕ ਨਿਯਮ ਹੈ ਜਿਸਦੇ ਬਾਰੇ ਵਿੱਚ ਅਸੀ ਅੱਜਕਲ ਜਿਆਦਾ ਨਹੀ ਸੁਣਦੇ ਹਾਂ ਮੁੜ ਸਥਾਪਿਤ ਕਰਨਾ। ਪਰ ਤਾਂ ਵੀ, ਇਹ ਇੱਕ ਅਜਿਹਾ ਇਲਾਕਾ ਹੈ ਜਿਸਦੇ ਉੱਤੇ ਸਾਨੂੰ ਜਰੂਰ ਸੋਚਣਾ ਚਾਹੀਦਾ ਹੈ ਜੇ ਅਸੀ ਪ੍ਰਾਰਥਨਾ ਦੇ ਵਿੱਚ ਸਾਮਰਥ ਲਿਆਉਣਾ ਚਾਹੁੰਦੇ ਹਾਂ। ਪ੍ਰਾਰਥਨਾ ਕੇਵਲ ਪਰਮੇਸ਼ੁਰ ਦੇ ਨਾਲ ਸਿੱਧਾ ਸਬੰਧ ਨਹੀ ਹੈ। ਇਸਦੇ ਵਿੱਚ ਮਸੀਹ ਵਿੱਚ ਆਪਣੇ ਭੈਣਾਂ ਅਤੇ ਭਾਈਆਂ ਦੇ ਨਾਲ ਵਿਵਹਾਰਿਕ ਸੰਗਤੀ ਰੱਖਣ ਦੀ ਗੱਲ ਵੀ ਸ਼ਾਮਿਲ ਹੈ। ਪ੍ਰਾਰਥਨਾ ਜੀਵਨ ਦੇ ਸਬੰਧਾਂ ਅਤੇ ਉੱਲਝੇ ਹੋਇਆ ਵਿਸ਼ਿਆ ਤੋਂ ਬੱਚਣ ਦੀ ਕੋਈ ਵਿਧੀ ਨਹੀ ਹੈ। ਪ੍ਰਾਰਥਨਾ ਉਹ ਹੈ ਜਿਹੜੀ ਸਾਨੂੰ ਸਾਹਮਣਾ ਕਰਨ ਦੇ ਯੋਗ ਬਣਾਉਂਦੀ ਹੈ ਅਤੇ ਸਾਡੇ ਜੀਵਨਾਂ ਦੀ ਮੁਸ਼ਕਿਲ ਸਮੱਸਿਆਵਾਂ ਦਾ ਸਮਾਧਾਨ ਕਰਦੀ ਹੈ।

ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਰਾਥਨਾ ਕਰਨੀ ਸਿੱਖਾਈ, ਤਾਂ ਉਸਨੇ ਉਨ੍ਹਾਂ ਨੂੰ ਕਿਹਾ, “ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜਾਉਣ ਲੱਗੇਂ ਅਰ ਉੱਥੇ ਤੈਂਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ। ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋ ਆਣ ਕੇ ਆਪਣੀ ਭੇਟ ਚੜਾ” (ਮੱਤੀ 5:23,24)।

ਜਦੋਂ ਅਸੀ ਅਕਸਰ ਪਰਮੇਸ਼ੁਰ ਦੇ ਕੋਲ ਆਪਣੀ ਉਸਤਤ ਅਤੇ ਧੰਨਵਾਦ ਦੇ ਬਲੀਦਾਨ ਲੈ ਕੇ ਆਉਂਦੇ ਹਾਂ, ਪ੍ਰੰਤੂ ਦੁਜਿਆਂ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਟੁੱਟੇ ਹੁੰਦੇ ਹਨ। ਸਾਡੇ ਪ੍ਰਾਰਥਨਾ ਦੇ ਜੀਵਨਾਂ ਦੇ ਵਿੱਚ ਪਰਮੇਸ਼ੁਰ ਦੀ ਪਰਗਟ ਹੁੰਦੀ ਹੋਈ ਹਜੂਰੀ ਨੂੰ ਮਹਿਸੂਸ ਕਰਨ ਦੇ ਲਈ, ਸਾਨੂੰ ਮਸੀਹ ਦੇ ਵਿੱਚ ਆਪਣੇ ਭਾਈਆਂ ਅਤੇ ਭੈਣਾ ਦੇ ਨਾਲ ਮੇਲ-ਮਿਲਾਪ ਜਰੂਰ ਕਰ ਲੈਂਣਾ ਚਾਹੀਦਾ ਹੈ। ਅਕਸਰ, ਇਸ ਦੇ ਲਈ ਮੁ ਸਬੰਧਾਂ ਨੂੰ ਸਥਾਪਿਤ ਕਰਨਾ ਦੀ ਲੋ ਪੈਂਦੀ ਹੈ। ਜੇ ਅਸੀ ਕਿਸੇ ਨੂੰ ਧੋਖਾ ਦਿੱਤਾ ਹੈ, ਤਾਂ ਸਾਨੂੰ ਉਸ ਵਿਅਕਤੀ ਨੂੰ ਵਾਪਸ ਮੋ ਦੇਣਾ ਚਾਹੀਦਾ ਹੈ। ਜੇ ਅਸੀ ਕਿਸੇ ਦਾ ਗਲਤ ਤਰੀਕੇ ਦੇ ਨਾਲ ਲਿਆ ਹੈ, ਤਾਂ ਸਾਨੂੰ ਉਸਦੇ ਨਾਲ ਸਭ ਕੁੱਝ ਠੀਕ ਕਰਨਾ ਚਾਹੀਦਾ ਹੈ। ਅਕਸਰ, ਵਿਸ਼ਵਾਸੀ ਆਤਮਿਕਤਾ ਦਾ ਮੁਖੌਟਾ ਲਾ ਕੇ ਘੁਮੰਡ ਹਨ ਪ੍ਰੰਤੂ ਪਰਮੇਸ਼ੁਰ ਦੇ ਨਾਲ ਸੱਚੀ ਨੇਤਾ ਦੀ ਕਮੀ ਉਨ੍ਹਾਂ ਦੇ ਵਿੱਚ ਹੁੰਦੀ ਹੈ, ਕਿਉਂਕਿ ਉਨ੍ਹਾਂ ਨੇ ਕਦੀ ਵੀ ਜਿਸ ਦੇ ਨਾਲ ਉਨ੍ਹਾਂ ਨੇ ਗਲਤ ਕੀਤਾ ਹੈ ਮੁ ਸਬੰਧਾਂ ਨੂੰ ਸਥਾਪਿਤ ਨਹੀ ਕੀਤਾ ਹੈ।

ਕਈ ਸਾਲਾਂ ਪਹਿਲਾਂ, ਪਰਮੇਸ਼ੁਰ ਨੇ ਉੱਤਰੀ ਆਯਰਲੈਂਡ ਦੇ ਇੱਕ ਪ੍ਰਚਾਰਕ ਡਬਲੀਯੂ ਪੀ ਨਿਕਲਸਨ ਨੂੰ ਇਸਤੇਮਾਲ ਕੀਤਾ। ਬੇਲਫਾਸਟ ਸ਼ਹਿਰ ਦੀਆਂ ਕਈ ਕਲੀਸਿਯਾਵਾਂ ਦੇ ਵਿੱਚ ਉਸਦੇ ਪ੍ਰਚਾਰ ਦੇ ਦੁਆਰਾ ਇੱਕ ਬੜੀ ਵੱਡੀ ਬੇਦਾਰੀ ਆਈ। ਕਈ ਲੋਕਾਂ ਨੇ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨਿਆ। ਉੱਥੇ ਇੱਕ ਪ੍ਰੇਸ਼ਬਿਟੇਰਿਅਨ ਗਿਰਜਾਘਰ ਸੀ ਜਿੱਥੇ ਇੰਝ ਕਿਹਾ ਗਿਆ ਸੀ ਕਿ ਅੱਡ ਕਰ ਦੇਣ ਵਾਲੀ ਦਿਵਾਰ ਨੂੰ ਤੋ ਦਿੱਤਾ ਗਿਆ ਸੀ ਕਿਉਂਕਿ ਭਾਗ ਲੈਣ ਵਾਲਿਆਂ ਦੀ ਗਿਣਤੀ ਜਿਆਦਾ ਸੀ। ਲੋਕੀ ਉਸ ਪ੍ਰਚਾਰਕ ਨੂੰ ਸੁਨਣ ਦੇ ਲਈ ਲਾਈਨ ਦੇ ਵਿੱਚ ਕਈ ਘੰਟੇ ਖੜੇ ਰਹਿੰਦੇ ਸਨ।
ਬੇਲਫਾਸਟ ਉਨ੍ਹਾਂ ਦਿੰਨਾਂ ਦੇ ਵਿੱਚ ਸੰਸਾਰ ਦੇ ਇੱਕ ਮਸ਼ੁਹੂਰ ਬੰਦਰਗਾਹਾਂ ਵਿੱਚੋ ਮੰਨਿਆ ਜਾਂਦਾ ਸੀ। ਨਿਕਲਸਨ ਜਹਾਜਾਂ ਦੇ ਖੜੇ ਕਰਨੇ ਵਾਲੀ ਥਾਵਾਂ ਦੇ ਵਿੱਚ ਦੁਪਹਿਰ ਦੇ ਭੋਜਨ ਦੇ ਦੌਰਾਨ ਪ੍ਰਚਾਰ ਕਰਦਾ ਸੀ, ਅਤੇ ਕਈ ਕੰਮ ਕਰਨ ਵਾਲੇ ਮਸੀਹ ਦੇ ਵਿੱਚ ਆ ਗਏ। ਪ੍ਰਤੂ ਉੱਥੇ ਇੱਕ ਖਾਸ ਕੰਮ ਹੋ ਰਿਹਾ ਸੀ ਜਿਹੜਾ ਉਸੇ ਸਮੇਂ ਦੇ ਦੌਰਾਨ ਹੋਇਆ। ਕਾਫੀ ਸਾਰੇ ਕੰਮ ਕਰਨ ਵਾਲਿਆਂ ਨੇ ਨਾ ਕੇਵਲ ਪਰਮੇਸ਼ੁਰ ਦੇ ਨਾਲ ਆਪਣੇ ਸਬੰਧਾਂ ਨੂੰ ਠੀਕ ਕੀਤਾ, ਪ੍ਰੰਤੂ ਉਨ੍ਹਾਂ ਨੇ ਆਪਣੇ ਨਾਲ ਕੰਮ ਕਰਨ ਵਾਲਿਆਂ ਦੇ ਨਾਲ ਵੀ ਆਪਣੇ ਸਬੰਧਾਂ ਨੂੰ ਠੀਕ ਕੀਤਾ। ਉਨ੍ਹਾਂ ਵਿੱਚੋ ਕਈ ਉਨਾਂ ਸਮਾਨਾਂ ਨੂੰ ਵਾਪਸ ਬੰਦਰਗਾਹ ਵਿੱਚ ਲੈ ਆਏ ਜਿੰਨ੍ਹਾਂ ਨੂੰ ਉਨ੍ਹਾਂ ਨੇ ਚੋਰੀ ਕੀਤਾ ਸੀ। ਕਾਫੀ ਸਾਰੀਆਂ ਚੀਜਾਂ ਵਾਪਸ ਲਿਆਂਦੀਆ ਗਈਆਂ ਅਤੇ ਚੋਰੀ ਕੀਤੇ ਗਏ ਇਸ ਸਮਾਨ ਦੀ ਮਾਤਾਰਾ ਏਨਾ ਜਿਆਦਾ ਸੀ ਕਿ ਉਨ੍ਹਾਂ ਨੂੰ ਉੱਥੇ ਰੱਖਣ ਦੀ ਥਾਂ ਨਹੀ ਸੀ। ਇੰਨਾਂ ਚੋਰੀ ਕੀਤੇ ਗਏ ਸਮਾਨ ਨੂੰ ਰੱਖਣ ਦੇ ਲਈ ਇੱਕ ਗੋਦਾਮ ਨੂੰ ਕਿਰਾਏ ਦੇ ਉੱਤੇ ਲੈਣ ਦੀ ਲੋਜਰੂਰੀ ਸੀ।  

ਪ੍ਰਾਰਥਨਾ ਅਤੇ ਬੇਦਾਰੀ ਅਕਾਸ-ਦੀ-ਕੋਈ-ਇੱਕ-ਬੁੰਦ ਦੇ ਵਾਂਙੂ ਨਹੀ ਹਨ, ਜਾਂ ਫਿਰ ਧਰਮ ਵਿੱਚ ਕਿਸੇ ਭਾਵਨਾਤਮਕ ਬੇਦਾਰੀ ਦੇ ਸਮੇਂ ਕੋਈ ਮਜਾਕੀਯਾ ਅਹਿਸਾਸ। ਪ੍ਰਾਰਥਨਾ ਪਵਿੱਤ੍ਰ ਪਰਮੇਸ਼ੁਰ ਦੇ ਨਾਲ ਅਸਲ ਵਿੱਚ ਸਾਹਮਣਾ ਕਰਨਾ ਹੈ। ਇਹ ਸਾਨੂੰ ਉਸਦੀ ਹਜੂਰੀ ਦੀ ਨੇਤਾ ਦੇ ਵਿੱਚ ਲੈ ਆਉਂਦਾ ਹੈ ਜਿਹੜਾ ਅਖੀਰਲੀ ਸਚਿਆਈ ਹੈ। ਜਦੋਂ ਅਸੀ ਉਸਦੇ ਨਾਲ ਪ੍ਰਰਾਥਨਾ ਦੇ ਵਿੱਚ ਮੁਲਾਕਾਤ ਕਰਦੇ ਹਾਂ, ਤਾਂ ਫਿਰ ਅਸੀ ਜੀਵਨਾਂ ਦੇ ਵਾਸਤਵਿਕ ਵਿਸ਼ਿਆ ਦਾ ਸਮਾਧਾਨ ਕਰਾਂਗੇ। ਉਹ ਸਾਨੂੰ ਸਭ ਤੋਂ ਕਠਿਨ ਹਲਾਤਾਂ ਦੇ ਵਿੱਚ ਫੈਸਲੇ ਲੈਂਣ ਦੇ ਯੋਗ ਬਣਾਵੇਗਾ। ਉਹ ਫੈਸਲੇ ਸਾਨੂੰ ਹਮੇਸ਼ਾ ਅਸਲ ਬੇਦਾਰੀ ਦੀ ਵੱਲ ਅਗਵਾਈ ਕਰਨੇਗੇ

ਜੇ ਅਸੀ ਆਪਣੇ ਪ੍ਰਾਰਥਨਾ ਦੇ ਜੀਵਨਾਂ ਦੇ ਵਿੱਚ ਪ੍ਰਾਰਥਨਾ ਦੀ ਅਸਲ ਸਾਮਰਥ ਨੂੰ ਜਾਣਨਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਪਰਮੇਸ਼ੁਰ ਦੇ ਨਾਲ ਕੋਈ ਵੀ ਗੱਲ ਅਤੇ ਹਰੇਕ ਗੱਲ ਨੂੰ ਠੀਕ ਕਰਨਾ ਹੋਵੇਗਾ। ਅਤੇ ਸਾਨੂੰ ਉਹ ਸਭ ਕੁਝ ਕਰਨਾ ਪਵੇਗਾ ਜਿਸਦੇ ਨਾਲ ਮਸੀਹ ਵਿੱਚ ਸਾਡੇ ਭਾਈਆਂ ਅਤੇ ਭੈਣਾ ਦੇ ਨਾਲ ਸਾਡੇ ਸਬੰਧ ਠੀਕ ਹੋ ਮੁ ਸਥਾਪਿਤ ਹੋ ਜਾਣ। ਪ੍ਰਾਰਥਨਾ ਅਤੇ ਸਬੰਧਾਂ ਦੀ ਮੁ ਸਥਾਪਨਾ ਇੱਕ ਯੋਗ ਮੇਲ ਹੈ ਜਿਹੜਾ ਅਖੀਰ ਵਿੱਚ ਬੇਦਾਰੀ ਦੀ ਵੱਲ ਸਾਡੀ ਅਗਵਾਈ ਕਰੇਗਾ।  

ਮੱਤੀ 5 :21-26

21 “ਤੁਸੀਂ ਸੁਣਿਆ ਹੋਵੇਗਾ, ਜੋ ਬਹੁਤ ਚਿਰ ਪਹਿਲਾਂ ਸਾਡੇ ਲੋਕਾਂ ਨੂੰ ਕਿਹਾ ਗਿਆ ਸੀ। ਕਿ ‘ਕਿਸੇ ਮਨੁੱਖ ਦਾ ਖੂਨ ਨਾ ਕਰ। [a] ਜਿਹੜਾ ਵਿਅਕਤੀ ਖੂਨ ਕਰੇਗਾ, ਅਦਾਲਤ ਵਿੱਚ ਉਸਦਾ ਨਿਆਂ ਕੀਤਾ ਜਾਵੇਗਾ।’ 22 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਹਰ ਕੋਈ ਤੁਹਾਡਾ ਭਰਾ ਹੈ। ਕਿਸੇ ਦੂਸਰੇ ਵਿਅਕਤੀ ਤੇ ਕ੍ਰੋਧ ਨਾ ਕਰੋ। ਜੇਕਰ ਤੂੰ ਦੂਸਰੇ ਵਿਅਕਤੀ ਤੇ ਕ੍ਰੋਧ ਕਰੇਂਗਾ, ਤਾਂ ਤੇਰਾ ਨਿਆਂ ਯਹੂਦੀ ਅਦਾਲਤ ਵਿੱਚ ਕੀਤਾ ਜਾਵੇਗਾ। ਜੇਕਰ ਤੂੰ ਕਿਸੇ ਨੂੰ ਗਾਲ੍ਹ ਕੱਢਦਾ ਹੈਂ, ਤਾਂ ਤੇਰਾ ਨਿਰਨਾ ਯਹੂਦੀ ਸਭਾ ਦੁਆਰਾ ਕੀਤਾ ਜਾਵੇਗਾ। ਅਤੇ ਜੇਕਰ ਤੂੰ ਦੂਸਰੇ ਵਿਅਕਤੀ ਨੂੰ ਮੂਰਖ ਕਹਿੰਦਾ ਹੈ, ਤਾਂ ਤੈਨੂੰ ਨਰਕ ਦੀ ਅੱਗ ਦੇ ਖਤਰੇ ਦਾ ਸਾਹਮਣਾ ਕਰਨਾ ਪਵੇਗਾ।
23 “ਸੋ ਜਦੋਂ ਤੂੰ ਪਰਮੇਸ਼ੁਰ ਲਈ ਜਗਵੇਦੀ ਤੇ ਆਪਣੀ ਭੇਂਟ ਚੜ੍ਹਾਉਣ ਲੱਗੇ, ਅਤੇ ਉੱਥੇ ਤੈਨੂੰ ਚੇਤੇ ਆਵੇ ਕਿ ਤੇਰੇ ਭਰਾ ਦੇ ਮਨ ਵਿੱਚ ਤੇਰੇ ਲਈ ਵਿਰੋਧ ਹੈ। 24 ਤਾਂ ਓੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾ। ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ ਅਤੇ ਬਾਅਦ ਵਿੱਚ ਆਕੇ ਆਪਣੀ ਭੇਂਟ ਚੜ੍ਹਾ।
25 “ਜੇ ਤੇਰਾ ਦੁਸ਼ਮਣ ਤੈਨੂੰ ਅਦਾਲਤ ਲਿਜਾ ਰਿਹਾ ਹੋਵੇ ਤਾਂ ਆਪਣੇ ਦੁਸ਼ਮਣ ਨਾਲ ਜਿੰਨੀ ਛੇਤੀ ਹੋ ਸੱਕੇ, ਮਿਲਾਪ ਕਰ ਲੈ। ਜੇਕਰ ਤੂੰ ਅਜਿਹਾ ਨਹੀਂ ਕਰੇਂਗਾ, ਹੋ ਸੱਕਦਾ ਉਹ ਤੈਨੂੰ ਮੁਨਸਫ਼ ਦੇ ਹਵਾਲੇ ਕਰ ਦੇਵੇ। ਅਤੇ ਮੁਨਸਫ਼ ਤੈਨੂੰ ਕੈਦ ਵਿੱਚ ਪਾਉਣ ਲਈ ਪਹਿਰੇਦਾਰਾਂ ਦੇ ਹਵਾਲੇ ਕਰ ਦੇਵੇ। 26 ਮੈਂ ਤੈਨੂੰ ਸੱਚ ਦੱਸਦਾ ਹਾਂ ਕਿ, ਤੈਨੂੰ ਕੈਦ ਵਿੱਚੋਂ ਓਨੇ ਚਿਰ ਤੱਕ ਮੁਕਤ ਨਹੀਂ ਕੀਤਾ ਜਾਵੇਗਾ, ਜਿੰਨਾ ਚਿਰ ਤੂੰ ਉਹ ਸਭ ਕੁਝ ਨਹੀਂ ਦੇ ਦਿੰਦਾ ਜਿਸਦਾ ਤੂੰ ਦੇਣਦਾਰ ਹੈਂ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ