ਰੋਜਾਨਾਂ ਦਾ ਭਗਤੀ ਦਾ ਵੀਡੀਓ

ਮੱਤੀ 6 :12-15
12 ਅਤੇ ਤੁਸੀਂ ਸਾਡੇ ਪਾਪ ਮਾਫ਼
ਕਰ ਦਿਓ ਜਿਵੇਂ ਅਸੀਂ ਵੀ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਹੈ ਜਿਨ੍ਹਾਂ ਨੇ ਸਾਡਾ ਬੁਰਾ ਕੀਤਾ।
13 ਅਤੇ ਸਾਨੂੰ ਪਰਤਾਵੇ ਵਿੱਚ ਨਾ ਪਾਵੋ,
ਸਗੋਂ ਦੁਸ਼ਟ ਤੋਂ ਬਚਾਵੋ।’ [a]
14 ਕਿਉਂਕਿ ਜੇਕਰ ਤੁਸੀਂ ਦੂਸਰੇ ਲੋਕਾਂ ਦੀਆਂ ਗ਼ਲਤੀਆਂ ਮਾਫ ਕਰ ਦੇਵੋਂਗੇ, ਤਾਂ ਸੁਰਗ ਵਿੱਚ ਤੁਹਾਡਾ ਸੁਰਗੀ ਪਿਤਾ ਵੀ ਤੁਹਾਡੀਆਂ ਗ਼ਲਤੀਆਂ ਨੂੰ ਮਾਫ਼ ਕਰ ਦੇਵੇਗਾ। 15 ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ ਦੀਆਂ ਗਲਤੀਆਂ ਮਾਫ਼ ਨਹੀਂ ਕਰੋਂਗੇ, ਤਾਂ ਸੁਰਗ ਵਿੱਚ ਤੁਹਾਡਾ ਪਿਤਾ ਵੀ ਤੁਹਾਡੀਆਂ ਗਲਤੀਆਂ ਮਾਫ਼ ਨਹੀਂ ਕਰੇਗਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਮੱਤੀ ੬:੧੨, ਲੂਕਾ ੨੩:੨੪
ਸੈਮੀ ਟਿਪਟ: ਪਿਛਲੇ ਸ਼ੈਸਨ ਵਿੱਚ ਅਸੀਂ ਮਾਫ ਕਰਨ ਬਾਰੇ ਅਤੇ ਪ੍ਰਾਥਨਾ ਵਿੱਚ ਅੰਗੀਕਾਰ ਦੀ ਸਾਮਰਥ ਬਾਰੇਗੱਲਬਾਤ ਕਰ ਰਹੇ ਸੀ। ਅਸੀਂ ਯਿਸੂ ਦੇ ਪ੍ਰਾਥਨਾ ਕਰਨ ਦੇ ਤਰੀਕੇ ਬਾਰੇ ਗੱਲ ਰਹੇ ਸੀ ਕਿ ਕਿਸ ਤਰਾਂ ਯਿਸੂ ਨੇਆਪਣੇ ਚੇਲਿਆਂ ਨੂੰ ਪ੍ਰਾਥਨਾ ਕਰਨਾ ਸਿਖਾਇਆ। ਇਹ ਉਹੀ ਸੀ ਜਿਸਨੇ ਕਿਹਾ ਕਿ “……. ਅਤੇ ਸਾਡੇ ਗੁਨਾਹਸਾਨੂੰ ਮਾਫ ਕਰ…….”। ਉਸਨੇ ਆਪਣੇ ਚੇਲਿਆਂ ਨੂੰ ਇਸੇ ਤਰਾਂ ਹੀ ਪ੍ਰਾਥਨਾ ਕਰਨਾ ਸਿਖਾਇਆ।
“……. ਅਤੇ ਸਾਡੇ ਅਪਰਾਧ ਸਾਨੂੰ ਮਾਫ ਕਰ, (ਸਾਡੇ ਪਾਪ ਅਤੇ ਗੁਨਾਹ) ਜਿਵੇਂ ਅਸੀਂ ਆਪਣੇ ਗੁਨਾਹਗਾਰਾਂ ਨੂੰਮਾਫ ਕਰਦੇ ਹਾਂ“। ਇਸ ਲਈ ਸਿਰਫ ਸਾਨੂੰ ਹੀ ਮਾਫੀ ਦੀ ਲੋੜ ਨਹੀਂ ਪਰ ਸਾਨੂੰ ਵੀ ਦੂਜਿਆਂ ਨੂੰ ਮਾਫ ਕਰਨਵਾਲੇ ਹੋਣਾ ਚਾਹਿਦਾ ਹੈ। ਅਤੇ ਇਹ ਬਹੁਤ ਹੀ ਜਰੂਰੀ ਹੈ। ਅਤੇ ਮੈਂ ਸੋਚਦਾ ਹਾਂ ਕਿ ਦੂਜੇ ਕੰਮਾਂ ਦੀ ਬਜਾਏ ਇਹਕੰਮ ਜਿਆਦਾ ਔਖਾ ਹੈ, ਕਿਉਂਕਿ ਕਈ ਵਾਰ ਅਸੀਂ ਐਨੇ ਜਿਆਦਾ ਦੁਖੀ ਹੋਏ ਹੁੰਦੇ ਹਾਂ।
ਆਮ ਤੌਰ ਤੇ ਲੋਕ ਹਮੇਸ਼ਾ ਉਹਨਾਂ ਲੋਕਾਂ ਤੋਂ ਹੀ ਦੁਖੀ ਹੁੰਦੇ ਹਨ, ਜਿਹਨਾਂ ਨੂੰ ਉਹ ਜਿਆਦਾ ਪਿਆਰ ਕਰਦੇਹਨ ਜਾਂ ਫਿਰ ਜਿਹਨਾਂ ਦੀ ਉਹ ਜਿਆਦਾ ਪਰਵਾਹ ਕਰਦੇ ਹਨ। ਸਾਨੂੰ ਸਾਮਰਥ ਕਿਥੋਂ ਮਿਲਦੀ ਹੈ? ਯਿਸੂ ਨੇ ਸਾਨੂੰਕਿਹਾ ਕਿ ਦੂਜਿਆਂ ਨੂੰ ਮਾਫ ਕਰੋ, ਪਰ ਮਾਫ ਕਰਨ ਲਈ ਸਾਨੂੰ ਸਾਮਰਥ ਕਿਥੋਂ ਮਿਲਦੀ ਹੈ? ਅਸੀਂ ਕਿਵੇਂ ਮਾਫਕਰਦੇ ਹਾਂ? ਜਿਸਨੇ ਤੁਹਾਨੂੰ ਦੁਖੀ ਕੀਤਾ, ਤੁਹਾਡੇ ਥੱਪੜ ਮਾਰਿਆ, ਤੁਹਾਨੂੰ ਸ਼ਰਾਪ ਦਿੱਤਾ, ਜਿਸਨੇ ਤੁਹਾਨੂੰ ਜੇਲਵਿੱਚ ਸੁੱਟਵਾਇਆ, ਉਸਨੂੰ ਤੁਸੀਂ ਕਿਵੇਂ ਮਾਫ ਕਰਦੇ ਹੋ? ਉਹਨਾਂ ਨੂੰ ਤੁਸੀਂ ਕਿਵੇਂ ਮਾਫ ਕਰਦੇ ਹੋ?
ਡੇਵ ਬੱਟਸ: ਜੇ ਅਸੀਂ ਪ੍ਰਾਥਨਾ ਵਾਲੇ ਲੋਕ ਬਣਨਾ ਹੈ ਤਾਂ ਸਾਡੇ ਲਈ ਇਹ ਸੱਚਮੁਚ ਬੜਾ ਹੀ ਔਖਾ ਕੰਮ ਹੁੰਦਾ।ਯਿਸੂ ਮਸੀਹ ਇਸ ਗੱਲ ਨੂੰ ਬੜੇ ਸਾਫ ਤਰੀਕੇ ਨਾਲ ਦੱਸਦੇ ਹਨ ਕਿ ਜੇ ਅਸੀਂ ਕਿਸੇ ਨੂੰ ਮਾਫ ਨਹੀਂ ਕਰਾਂਗੇ ਤਾਂਸਾਡੇ ਪਾਪ ਵੀ ਮਾਫ ਨਹੀਂ ਹੋਣਗੇ। ਇਹ ਤਾਂ ਗੰਭੀਰ ਗੱਲ ਹੈ। ਤੁਰੰਤ ਸਾਨੂੰ ਆਪਣੇ ਪਾਪਾਂ ਵੱਲ ਝਾਤੀ ਮਾਰਨੀਪਵੇਗੀ, ਕਿਉਂਕਿ ਅਸੀਂ ਦੂਜਿਆਂ ਦੇ ਪਾਪਾਂ ਨਾਲ ਤਾਂ ਵਿਹਾਰ ਕਰਨ ਬਾਰੇ ਸੋਚਿਆ ਹੀ ਨਹੀਂ। ਇੱਕ ਵਾਰ ਫਿਰ ਮੈਂਗੱਲ ਯਿਸੂ ਨਾਲ ਹੀ ਜੋੜਾਂਗਾ।
ਮਾਫ ਕਰਨ ਦੀ ਸਾਮਰਥ ਉਸ ਬੰਦੇ ਵਲੋਂ ਆਉਂਦੀ ਹੈ ਜੋ ਰੋਮੀ ਸਲੀਬ ਉੱਤੇ ਲਟਕ ਰਿਹਾ ਸੀ, ਅਤੇ ਉਸਨੇਉਹਨਾਂ ਲੋਕਾਂ ਵੱਲ ਤੱਕਿਆ ਜਿਹਨਾਂ ਨੇ ਉਸਨੂੰ ਉੱਥੇ ਲਟਕਾਇਆ ਸੀ, ਅਤੇ ਉਸਨੇ ਕਿਹਾ, “ਪਿਤਾ ਇਹਨਾਂ ਨੂੰਮਾਫ ਕਰ…“। ਇਹ ਤਾਂ ਹੈਰਾਨ ਕਰਨ ਵਾਲੀ ਗੱਲ ਹੈ। ਬਾਂਹਾਂ ਖਿਲਾਰਕੇ ਬੜੇ ਦਰਦ ਦੇ ਨਾਲ ਉਸਨੇ ਪ੍ਰਾਰਥਨਾਕੀਤੀ “ਪਿਤਾ ਇਹਨਾਂ ਨੂੰ ਮਾਫ ਕਰ….”। ਹੁਣ ਯਿਸੂ ਮਸੀਹ ਤੁਹਾਡੇ ਅਤੇ ਮੇਰੇ ਅਤੇ ਹਰ ਇੱਕ ਉਸ ਮਨੁੱਖ ਨਾਲਜੋ ਉਸਦਾ ਹੈ, ਸੰਗ ਵਾਸ ਕਰਨ ਦੇ ਲਈ ਆ ਗਿਆ ਹੈ, ਅਤੇ ਉਸਦੇ ਕੋਲ ਯੋਗਤਾ ਹੈ ਉਹੀ ਕੰਮ ਕਰਨ ਦੀ ਜੋਉਸਨੇ ੨,੦੦੦ ਸਾਲ ਪਹਿਲਾਂ ਕੀਤਾ ਸੀ।
ਅਸੀਂ ਸਾਰੇ ਇਸਦਾ ਅੰਗੀਕਾਰ ਕਰਾਂਗੇ, ਇਸਦੇ ਨਾਲ ਸਹਿਮਤ ਹੋਵਾਂਗੇ, ਕੀ ਨਹੀਂ ਹੋਵਾਂਗੇ? ਯਿਸੂ ਮਸੀਹ, ਜਿਸਨੇ ਉਹਨਾਂ ਨੂੰ ਲੋਕਾਂ ਮਾਫ ਕੀਤਾ ਜਿਹਨਾਂ ਕਿ ਉਸਨੂੰ ਸਲੀਬ ਉੱਤੇ ਲਟਕਵਾਇਆ ਸੀ, ਉਹ ਯਿਸੂ ਅੱਜ ਵੀਉਹੀ ਕੰਮ ਕਰ ਸਕਦਾ ਹੈ। ਅਤੇ ਅੰਤ ਵਿੱਚ ਇਹ ਮੇਰੇ ਦੁਆਰਾ ਯਿਸੂ ਕੋਲ ਉਸ ਵਕਤ ਆਉਣ ਤੇ ਹੀ ਨਿਰਭਰਕਰਦਾ ਹੈ, ਜਦੋਂ ਮੈਨੂੰ ਕਿਸੇ ਨੇ ਦੁਖੀ ਕੀਤਾ ਹੋਵੇ, ਅਤੇ ਜਦੋਂ ਲੋਕਾਂ ਨੇ ਮੇਰੇ ਨਾਲ ਉਹ ਸਭ ਕੀਤਾ ਹੋਵੇ ਜੋ ਉਹਨਾਂਨੂੰ ਨਹੀਂ ਕਰਨਾ ਚਾਹੀਦਾ ਸੀ। ਅਸੀਂ ਉਹਨਾਂ ਲਈ ਕੋਈ ਬਹਾਨਾ ਨਹੀਂ ਬਣਾ ਰਹੇ।
ਅਸੀਂ ਤਾਂ ਸਿਰਫ ਇਹੋ ਕਹਿ ਰਹੇ ਹਾਂ, ਯਿਸੂ ਕਿ ਤੁਸੀਂ ਮੇਰੇ ਅੰਦਰ ਵੀ ਉਹੀ ਕੰਮ ਕਰੋਗੇ ਜੋ ਤੁਸੀਂ ੨,੦੦੦ ਸਾਲਪਹਿਲਾਂ ਕੀਤਾ ਸੀ? ਪ੍ਰਭੂ ਜੀ, ਕਿ ਤੁਸੀਂ ਮੈਨੂੰ ਵਿਖਾਉਗੇ ਮਾਫ ਕਿਵੇਂ ਕੀਤਾ ਜਾਂਦਾ ਹੈ?ਪ੍ਰਭੂ ਜੀ ਪਹਿਲਾਂ ਮੇਰੇਜਰਿਏ ਉਹਨਾਂ ਨੂੰ ਮਾਫ ਕਰੋ, ਅਤੇ ਮੈਨੂੰ ਸਿਖਾਓ ਕਿ ਇਹ ਸਭ ਕਿਵੇਂ ਕੀਤਾ ਜਾਂਦਾ ਹੈ? ਮੈਂ ਵਿਸ਼ਵਾਸ ਕਰਦਾ ਹਾਂਕਿ ਇਹ ਇੱਕ ਪ੍ਰਕਿਰਿਆ ਬਣ ਜਾਂਦਾ ਹੈ। ਅਜਿਹੇ ਬਹੁਤ ਹੀ ਘੱਟ ਵਿਸ਼ਵਾਸੀ ਹਨ ਜੋ ਕਿਸੇ ਨੂੰ ਮਾਫ ਕਰਨਾ ਬੜਾਆਸਾਨ ਸਮਝਦੇ ਹੋਣ।
ਠੀਕ ਹੈ ਕਈ ਵਾਰ ਅਸੀਂ ਇਸ ਤਰਾਂ ਕਹਿ ਦਿੰਦੇ ਹਾਂ ਕਿ, “ਮੈਂ ਮਾਫ ਤਾਂ ਕਰ ਸਕਦਾ ਹਾਂ ਪਰ ਇਹਨੂੰ ਭੁੱਲ ਨਹੀਂਸਕਦਾ।” ਜਾਂ ਫਿਰ ਇਸ ਤਰਾਂ ਦੀਆਂ ਹੋਰ ਗੱਲਾਂ ਜਿਹਨਾਂ ਦਾ ਇਹੋ ਅਰਥ ਹੈ। “ਮੈਂ ਉਹਨਾਂ ਨੂੰ ਮਾਫ ਨਹੀਂ ਕਰਨਵਾਲਾ, ਮੈਂ ਤਾਂ ਇਸ ਗੱਲ ਨੂੰ ਨਹੀਂ ਭੁੱਲਣ ਵਾਲਾ, ਇਹ ਤਾਂ ਮੇਰੀ ਜਿੰਦਗੀ ਦੀ ਬਹੁਤ ਵੱਡੀ ਰੁਕਾਵਟ ਬਣੇਗੀ।” ਅੰਤ ਵਿੱਚ ਇਹ ਗੱਲ ਯਿਸੂ ਤੇ ਹੀ ਆ ਜਾਂਦੀ ਹੈ, ਹੋ ਸਕਦਾ ਹੈ ਕਿ ਇਹ ਸਭ ਤਾਂ ਵਧਿਆ ਬਣਨ ਬਾਰੇ ਹੈ, ਜਾਂਫਿਰ ਸੁਭਾਵਿਕ ਤੌਰ ਤੇ ਮਾਫ ਕਰਨ ਬਾਰੇ ਹੈ। ਇਹ ਇਸ ਤਰਾਂ ਦੀ ਗੱਲ ਬਿਲਕੁਲ ਨਹੀਂ ਹੈ। ਇਹ ਇਸ ਗੱਲ ਦਾਇਸ਼ਾਰਾ ਨਹੀਂ ਹੈ ਕਿ ਅਸੀਂ ਯਿਸੂ ਮਸੀਹ ਵੱਲ ਪ੍ਰਾਰਥਨਾ ਵਿੱਚ ਵੱਧ ਰਹੇ ਹਾਂ ਅਤੇ ਕਿਸੇ ਨੂੰ ਮਾਫ ਕਰਨਾ ਉਸਦੇਲਈ ਤਾਂ ਬੜਾ ਆਸਾਨ ਹੈ, ਪਰ ਸਾਡੇ ਲਈ ਬੜਾ ਮੁਸ਼ਕਿਲ ਕੰਮ ਹੈ।
ਸੈਮੀ: ਸਹੀ
ਡੇਵ: ਇੱਕ ਮਨੁੱਖ ਲਈ ਦੂਜੇ ਮਨੁੱਖ ਨੂੰ, ਜਿਸਨੇ ਕਿ ਉਸਨੂੰ ਦੁੱਖ ਪਹੁੰਚਾਇਆ ਹੋਵੇ, ਮਾਫ ਕਰਨਾ ਆਸਾਨ ਨਹੀਂਹੈ, ਪਰ ਯਿਸੂ ਮਸੀਹ ਲਈ ਇਹ ਆਸਾਨ ਹੈ।
ਸੈਮੀ: ਹਾਂ, ਤੁਹਾਨੂੰ ਪਤਾ ਹੈ ਕਿ ਜਦੋਂ ਅਸੀਂ ਇਸ ਬਾਰੇ ਗੱਲ ਕਰ ਹਾਂ ….. ਤਾਂ ਇਹ ਇੰਝ ਲੱਗਦਾ ਹੈ ਜਿਵੇਂ ਕਿਪ੍ਰਾਰਥਨਾ ਜਰਿਏ ਇਹ ਇੱਕ ਧਾਗੇ ਵਿੱਚ ਪਿਰੋਇਆ ਜਾ ਰਿਹਾ ਹੋਵੇ, ਅਤੇ ਇਹ ਸਲੀਬ ਹੈ।
ਡੇਵ: ਇਹ ਬਿਲਕੁਲ ਠੀਕ ਹੈ।
ਸੈਮੀ: ਤੁਸੀਂ ਇਸਦਾ ਜਿਕਰ ਇੱਥੇ ਕਰ ਚੁੱਕੇ ਹੋ। ਅਸੀਂ ਇਸਦੀ ਸ਼ੁਰੂਆਤ ਸਲੀਬ ਤੋਂ ਹੀ ਕੀਤੀ ਸੀ। ਇਸੇ ਤਰਾਂਤਾਂ ਅਸੀਂ ਪ੍ਰਮੇਸ਼ਵਰ ਦੀ ਹਜੂਰੀ ਵਿੱਚ ਆਉਂਦੇ ਹਾਂ, ਪਰ ਇਹ ਸਲੀਬ ਹੀ ਹੈ ਜਿਥੋਂ ਪ੍ਰਮੇਸ਼ਵਰ ਦਾ ਪਿਆਰ ਵਗਦਾਹੈ, ਉਸਦੀ ਕ੍ਰਿਪਾ ਵਗਦੀ ਹੈ। ਜਦੋਂ ਅਸੀਂ ਯਿਸੂ ਮਸੀਹ ਨੂੰ ਇਹ ਕਹਿੰਦੇ ਹੋਏ ਵੇਖਦੇ ਹਾਂ, “ਪਿਤਾ ਇਹਨਾਂ ਨੂੰਮਾਫ ਕਰੋ…” “ਅਸੀਂ ਜਾਣਦੇ ਹਾਂ ਕਿ ਉਹਨਾਂ ਵਿੱਚੋਂ ਇੱਕ ਮੈਂ ਵੀ ਹਾਂ।” ਡੇਵ ਇੱਕ ਹੋਰ ਗੱਲ ਜਿਸਨੇ ਮੇਰੀ ਥੋੜੀਮਦਦ ਕੀਤੀ ਹੈ ਕਿ ਮੈਂ ਇਸ ਗੱਲ ਨੂੰ ਸਮਝ ਗਿਆ ਕਿ ਜਦੋਂ ਯਿਸੂ ਮਸੀਹ ਨੇ ਇਹ ਪ੍ਰਾਰਥਨਾ ਕੀਤੀ ਤਾਂ ਉਸਨੇਕੋਈ ਗਲਤ ਕੰਮ ਨਹੀਂ ਕੀਤਾ ਸੀ।
ਡੇਵ: ਇਹ ਬਿਲਕੁਲ ਠੀਕ ਹੈ।
ਸੈਮੀ: ਮੇਰਾ ਮਤਲਬ ਹੈ ਕਿ ਉਹ ਤਾਂ ਸਿੱਧ ਸੀ। ਉਹ ਇੱਕ ਦਮ ਸ਼ੁੱਧ ਸੀ। ਉਸਨੇ ਕਿਸੇ ਮਨੁੱਖ ਨਾਲ ਬੁਰਾ ਨਹੀਂਕੀਤਾ ਸੀ, ਪਰ ਫਿਰ ਵੀ ਉਹਨਾਂ ਨੇ ਉਸਨੂੰ ਕੁੱਟਿਆ, ਉਸਨੂੰ ਕੁਚਲਿਆ, ਉਸਤੇ ਥੁੱਕਿਆ, ਉਸਦਾ ਅਪਮਾਨਕੀਤਾ, ਅਤੇ ਉਸਨੂੰ ਸਲੀਬ ਚੜਾਇਆ, ਪਰ ਫਿਰ ਵੀ ਉਸਨੇ ਉਹਨਾਂ ਨੂੰ ਪਿਆਰ ਕੀਤਾ।ਹੁਣ ਇਥੇ ਕੁੱਝ ਫਰਕਹੈ। ਮੈਂ ਕੁੱਝ ਗਲਤ ਕੀਤਾ ਹੈ। ਮੈਂ ਭਟਕ ਗਿਆ ਹਾਂ। ਜਿਵੇਂ ਕਿ ਮੇਰਾ ਇੱਕ ਦੋਸਤ ਕਹਿੰਦਾ ਹੈ, ਕਿ ਜਦੋਂ ਕੋਈਤੁਹਾਡੀ ਅਲੋਚਨਾ ਕਰੇ, ਤਾਂ ਯਾਦ ਰਖੋ ਜੇ ਉਹਨਾਂ ਨੂੰ ਸੱਚ ਪਤਾ ਹੁੰਦਾ ਤਾਂ, ਪੂਰਾ ਸੱਚ, ਹੋਰ ਕੁੱਝ ਨਹੀਂ ਸਿਰਫਸੱਚ, ਤਾਂ ਇਹ ਅਲੋਚਨਾ ਤੋਂ ਵੀ ਭਿਆਨਕ ਹੁੰਦਾ।
ਡੇਵ: ਡੇਵ: ਇਹ ਬਿਲਕੁਲ ਠੀਕ ਹੈ।
ਸੈਮੀ: ਕਿਉਂਕਿ ਅਸੀਂ ਸਭ ਭਟਕ ਗਏ ਹਾਂ, ਅਸੀਂ ਫੇਲ ਹੋ ਗਏ ਹਾਂ।
ਡੇਵ: ਹਾਂ।
ਸੈਮੀ: ਇਸ ਲਈ ਜਦੋਂ ਲੋਕ ਸਾਨੂੰ ਦੁੱਖ ਦਿੰਦੇ ਹਨ, ਹਾਂ, ਹੋ ਸਕਦਾ ਹੈ ਉਹ ਬਿਲਕੁਲ ਗਲਤ ਹੋਣ, ਪਰ ਫਿਰਵੀ ਸਾਡੀਆਂ ਆਪਣੀਆਂ ਗਲਤੀਆਂ ਹਨ, ਸਾਡੀਆਂ ਆਪਣੀਆਂ ਕਮਜੋਰੀਆਂ ਹਨ।
ਡੇਵ: ਅਸੀਂ ਬਿਲਕੁਲ ਇਹੋ ਕਰਦੇ ਹਾਂ।
ਸੈਮੀ: ਪਰ ਯਿਸੂ ਅਜਿਹਾ ਨਹੀਂ ਸੀ। ਉਹ ਸਿੱਧ ਸੀ, ਇਸ ਲਈ ਉਹਨਾਂ ਦੀ ਕ੍ਰਿਪਾ ਸੁੱਧ ਹੈ। ਮੈਂ ਜਾਣਦਾ ਹਾਂ ਕਿਇਹ ਉਸਦੀ ਕ੍ਰਿਪਾ ਹੀ ਹੈ ਜਿਸਨੇ ਮੈਨੂੰ ਇਸ ਲਾਇਕ ਬਣਾਇਆ ਕਿ ਮੈਂ ਉਹਨਾਂ ਨੂੰ ਮਾਫ ਕਰ ਸਕਿਆ ਜਿਹਨਾਂਨੇ ਮੈਨੂੰ ਦੁਖੀ ਕੀਤਾ ਸੀ।
ਡੇਵ: ਇਹ ਬਿਲਕੁਲ ਠੀਕ ਹੈ।
ਸੈਮੀ: ਕ੍ਰਿਪਾ ਸ਼ਬਦ ਬੋਲੋ ਅਤੇ ਵੇਖੋ ਕਿ ਇਹ ਕਿਵੇਂ ਕੰਮ ਕਰਦਾ ਹੈ। ਜਿਸ ਮਾਫੀ ਦੀ ਗੱਲ ਅਸੀਂ ਪਹਿਲਾਂ ਵਾਲੇਸ਼ੈਸਨ ਵਿੱਚ ਕਰ ਰਹੇ ਸੀ, ਉਹ ਕ੍ਰਿਪਾ ਹੀ ਹੈ। ਇਸ ਸ਼ੈਸਨ ਵਿੱਚ ਫਿਰ ਅਸੀਂ ਕ੍ਰਿਪਾ ਦੀ ਹੀ ਗੱਲ ਕਰਦੇ ਹਾਂ।ਦੂਜਿਆਂ ਨੂੰ ਮਾਫ ਕਰਨ ਲਈ ਵੀ ਕ੍ਰਿਪਾ ਦੀ ਲੋੜ ਪੈਂਦੀ ਹੈ, ਪ੍ਰਮੇਸ਼ਵਰ ਦੀ ਕ੍ਰਿਪਾ ਦੀ ਲੋੜ।
ਡੇਵ: ਇਸ ਬਾਰੇ ਇਸੇ ਮੁੱਦੇ ਉਪਰ ਸੋਚੋ।ਕ੍ਰਿਪਾ ਦਾ ਅਨੁਵਾਦ ਕਰਨਾ ਇੱਕ ਵਰਦਾਨ ਹੈ। ਪ੍ਰਮੇਸ਼ਵਰ ਸਾਨੂੰ ਕੁੱਝਅਜਿਹਾ ਦਿੰਦਾ ਹੈ ਜਿਸਨੂੰ ਅਸੀਂ ਕਮਾਇਆ ਨਹੀਂ ਅਤੇ ਨਾਂ ਹੀ ਅਸੀਂ ਉਸਦੇ ਲਾਇਕ ਸੀ। ਉਸਨੇ ਸਾਨੂੰ ਉਂਝ ਹੀਦੇ ਦਿੱਤਾ। ਜੇਕਰ ਹੁਣ ਮੈਂ ਤੁਹਾਨੂੰ ਕਹਾਂ, “ਸੈਮੀ, ਤੁਹਾਨੂੰ ਦੇਣ ਲਈ ਮੇਰੇ ਕੋਲ ਕੁੱਝ ਹੈ, ਜਦੋਂ ਮੈਂ ਤੁਹਾਨੂੰ ਇਹ ਦੇਦਿੱਤਾ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਦੂਜਿਆਂ ਨੂੰ ਵੀ ਦੇਵੋ।” ਅਤੇ ਤੁਸੀਂ ਕਹਿੰਦੇ ਹੋ, “ਠੀਕ ਹੈ, ਮੈਂ ਇਸਨੂੰਕਰਕੇ ਖੁਸ਼ ਹਾਂ।” ਪਰ ਮੈਂ ਤੁਹਾਨੂੰ ਕੁੱਝ ਦਿੰਦਾ ਨਹੀਂ ਤਾਂ ਤੁਸੀਂ ਵੀ ਕੁੱਝ ਨਹੀਂ ਕਰ ਸਕਦੇ।
ਸੈਮੀ: ਠੀਕ
ਡੇਵ: ਕਿਉਂਕਿ ਤੁਹਾਨੂੰ ਇਹ ਨਹੀਂ ਮਿਲਿਆ। ਪਰ ਜੇ ਮੈਂ ਤੁਹਾਨੂੰ ਦੇ ਦਿੱਤਾ ਅਤੇ ਇਹ ਤੁਹਾਡੇ ਹੱਥ ਵਿੱਚ ਹੈ। ਤੁਸੀਂਮੁੜ ਕੇ ਕਿਸੇ ਨੂੰ ਵੀ ਦੇ ਸਕਦੇ ਹੋ। ਇਹੋ ਤਾਂ ਕ੍ਰਿਪਾ ਹੈ।
ਸੈਮੀ: ਇਹ ਤਾਂ ਬਹੁਤ ਵਧਿਆ ਹੈ। ਬਹੁਤ ਅੱਛਾ ਹੈ।
ਡੇਵ: ਕ੍ਰਿਪਾ ਸਾਨੂੰ ਦਿੱਤੀ ਗਈ ਹੈ।ਇਹ ਵਰਦਾਨ ਹੈ। ਅਸੀਂ ਇਸਨੂੰ ਕਮਾਉਂਦੇ ਨਹੀਂ ਹਾਂ। ਅਸੀਂ ਇਸ ਲਈ ਕੰਮਵੀ ਨਹੀਂ ਕਰ ਸਕਦੇ। ਅਸੀਂ ਇਸਦੇ ਲਾਇਕ ਵੀ ਨਹੀਂ ਹਾਂ। ਕੁੱਝ ਲੋਕ ਪੁਰਾਣਾ ਸਿਧਾਂਤਕ ਸ਼ਬਦ ਵਰਤਦੇ ਹਨ, ‘ਪ੍ਰਮੇਸ਼ਵਰ ਵੱਲੋਂ ਅਯੋਗਤਾ ਵਿੱਚ ਯੋਗਤਾ ਦੇਣਾ‘। ਉਹ ਸਾਨੂੰ ਇਹ ਦਿੰਦਾ ਹੈ ਕਿਉਂਕਿ ਉਹ ਦੇਣਾ ਚਾਹੁੰਦਾ ਹੈ।
ਸੈਮੀ: ਠੀਕ
ਡੇਵ: ਹੁਣ ਸਾਨੂੰ ਯਿਸੂ ਤੋਂ ਹੁਕਮ ਮਿਲਿਆ ਹੈ ਕਿ “ਤੁਸੀਂ ਬਦਲ ਜਾਓ, ਮੈਂ ਚਾਹੁੰਦਾ ਹਾਂ ਕਿ ਜਿਵੇਂ ਮੈਂ ਤੁਹਾਨੂੰਦਿੱਤਾ ਹੈ ਉਸ ਤਰਾਂ ਤੁਸੀਂ ਵੀ ਦੂਜਿਆਂ ਨੂੰ ਦੇ ਦਿਓ।” ਉਹ ਇਸਦੇ ਯੋਗ ਵੀ ਨਹੀਂ ਹਨ। ਉਹ ਆਕੇ ਤੁਹਾਨੂੰ ਇਹਨਹੀਂ ਕਹਿਣਗੇ, “ਓਹ! ਮੈਂ ਮਾਫੀ ਮੰਗਦਾਂ ਹਾਂ। ਨਹੀਂ, ਨਹੀਂ, ਨਹੀਂ। ਜਿਵੇਂ ਮੈਂ ਤੁਹਾਨੂੰ ਦਿੱਤਾ ਤੁਸੀਂ ਵੀ ਅੱਗੇ ਦੇਦਿਓ।
ਜਦੋਂ ਅਸੀਂ ਇਸ ਗੱਲ ਨੂੰ ਸਮਝ ਜਾਂਦੇ ਹਾਂ, ਤਾਂ ਅਸੀਂ ਜਾਣ ਜਾਂਦੇ ਹਾਂ ਕਿ ਕਿਸੇ ਨੂੰ ਮਾਫ ਕਰਨਾ, ਭਾਵਨਾਤਮਕਕਦਮ ਨਹੀਂ ਹੈ। ਇਹ ਤਾਂ ਮੇਰੀ ਆਗਿਆਕਾਰਿਤਾ ਹੈ, “ਠੀਕ ਹੈ ਪ੍ਰਭੂ, ਮੈਂ ਇਸਨੂੰ ਲੈ ਲੈਂਦਾ ਹਾਂ। ਤੁਸੀਂ ਮੈਨੂੰ ਉਸਵਕਤ ਮਾਫ ਕੀਤਾ ਜਦੋਂ ਇਸਦੇ ਲਾਇਕ ਵੀ ਨਹੀਂ ਸੀ। ਮੈਂ ਇਸਨੂੰ ਕਰਾਂਗਾ, ਕਿਉਂਕਿ ਤੁਸੀਂ ਮੈਨੂੰ ਇਹ ਪਹਿਲਾਂ ਹੀਦੇ ਦਿੱਤਾ ਹੈ। ਮੈਂ ਇਸਨੂੰ ਲੈਂਦਾ ਹਾਂ ਅਤੇ ਅੱਗੇ ਦੇ ਦਿੰਦਾ ਹਾਂ।”
ਸੈਮੀ: ਮੈਂ ਤੁਹਾਨੂੰ ਕੱਲ ਰਾਤ ਦੀ ਕਹਾਣੀ ਸੁਨਾਉਣਾ ਚਾਹੁੰਦਾ ਹਾਂ, ਮੈਂ ਰੰਵਾਡਾ ਤੋਂ ਆਏ ਹੋਏ ਆਪਣੇ ਇੱਕ ਦੋਸਤਦੇ ਨਾਲ ਸੀ। ਉਹ ਜਾਤੀ ਵਿਨਾਸ਼ ਵੇਲੇ ਉੱਥੇ ਹੀ ਸੀ।ਮੈਂ ਜਾਤੀ ਵਿਨਾਸ਼ ਤੋਂ ਤੁਰੰਤ ਬਾਅਦ ਉੱਥੇ ਗਿਆ ਅਤੇ ਕੌਮਾਂਵਿੱਚ ਮੇਲ–ਮਿਲਾਪ ਦਾ ਪ੍ਰਚਾਰ ਕੀਤਾ। ਵਿਨਾਸ਼ ਤੋਂ ਬਾਅਦ ਜਦੋਂ ਮੈਂ ਰੰਵਾਂਡਾ ਗਿਆ ਤਾਂ ਮੈਂ ਸ਼ਹਿਰ ਦੇ ਮੇਅਰ ਨਾਲਲੰਚ ਤੇ ਸੀ। ਜਦੋਂ ਤੱਤਸੀ ਲੋਕਾਂ ਨੂੰ ਮਾਰਨ ਦਾ ਹੁਕਮ ਜਾਰੀ ਕੀਤਾ ਗਿਆ, (ਉਹ ਵੀ ਇੱਕ ਤੱਤਸੀ ਹੀ ਸੀ) ਤਾਂ ਉਸਦੇ ਸੱਤ ਬੱਚੇ ਸਨ।
ਇਸ ਬੰਦੇ ਦਾ ਕਰੀਬੀ ਦੋਸਤ ਅਤੇ ਗੁਆਂਢੀ ਉਸਦੇ ਕੋਲ ਆਇਆ ਅਤੇ ਕਿਹਾ, “ਤੁਹਾਡੇ ਸੱਤਾਂ ਬੱਚਿਆਂ ਨੂੰਬਚਾਉਣਾ ਸੌਖਾ ਨਹੀਂ ਹੈ ਇਸ ਲਈ ਤੁਸੀਂ ਅੱਧੇ ਮੈਨੂੰ ਦੇ ਦਿਓ। ਮੈਂ ਚਾਰ ਬੱਚੇ ਲੈ ਲੈਂਦਾ ਹਾਂ ਅਤੇ ਇਹਨਾਂ ਨੂੰਛਿਪਾ ਦਿੰਦਾ ਹਾਂ। ਤੁਸੀਂ ਅਤੇ ਤੁਹਾਡੀ ਪਤਨੀ ਬਾਕੀ ਦੇ ਤਿੰਨ ਬੱਚਿਆਂ ਨਾਲ ਛਿਪ ਜਾਣਾ।” ਉਸਨੇ ਕਿਹਾ, “ਬਹੁਤ ਧੰਨਵਾਦ, ਬਹੁਤ–ਬਹੁਤ ਧੰਨਵਾਦ।” ਉਹ ਉਹਨਾਂ ਨੂੰ ਲੈ ਗਏ ਅਤੇ ਮਿਲਟਰੀ ਨੂੰ ਬੁਲਾਕੇ ਉਹਨਾਂ ਨੂੰਮਰਵਾ ਦਿੱਤਾ।
ਜਦੋਂ ਉਸਨੇ ਮੈਨੂੰ ਦੱਸਿਆ ਤਾਂ ਮੇਰਾ ਖੁੱਲਾ ਹੀ ਰਹਿ ਗਿਆ। ਮੈਂ ਉਸਨੂੰ ਕਿਹਾ, “ਤੁਸੀਂ ਫਿਰ ਕੀ ਕੀਤਾ?” ਉਸਨੇਕਿਹਾ “ਮੈਂ ਉਹਨਾਂ ਨੂੰ ਮਾਫ ਕਰ ਦਿੱਤਾ” ਮੈਂ ਕਿਹਾ “ਵਾਹ! ਇੱਕ ਮਿੰਟ ਰੁੱਕੋ, ਤੁਸੀਂ ਇਹ ਕਿਵੇਂ ਕੀਤਾ? ਇਹਸੁਭਾਵਿਕ ਨਹੀਂ ਹੈ।” ਉਸਨੇ ਕਿਹਾ ਇਹ ਸੁਭਾਵਿਕ ਨਹੀਂ ਹੈ। ਉਸਨੇ ਕਿਹਾ ਇਹ ਤਾਂ ਅਸਾਧਾਰਣ ਹੈ। ਇਹਸਿਰਫ ਪ੍ਰਮੇਸ਼ਵਰ ਦੀ ਕ੍ਰਿਪਾ ਦੇ ਕਾਰਨ ਹੀ ਸੀ। ਜਿੰਨਾਂ ਨੇ ਮੈਨੂੰ ਦੁੱਖ ਦਿੱਤਾ ਸੀ, ਮੈਂ ਉਹਨਾਂ ਨੂੰ ਮਾਫ ਕਰ ਸਕਿਆ।ਮੈਂ ਸੋਚਦਾ ਹਾਂ ਕਿ ਕਈ ਵਾਰ ਸਾਨੂੰ ਉਹੀ ਲੋਕ ਜਿਆਦਾ ਦੁੱਖ ਦਿੰਦੇ ਹਨ ਜਿੰਨਾਂ ਨੂੰ ਅਸੀਂ ਜਿਆਦਾ ਪਿਆਰਕਰਦੇ ਹਾਂ।
ਡੇਵ: ਇਹ ਬਿਲਕੁਲ ਠੀਕ ਹੈ।
ਸੈਮੀ: ਇਸੇ ਕਰਕੇ ਦੁੱਖ ਬਹੁਤ ਜਿਆਦਾ ਹੁੰਦਾ ਹੈ। ਪਰ ਪ੍ਰਮੇਸ਼ਵਰ ਦੀ ਕ੍ਰਿਪਾ ਕਾਫੀ ਹੈ। ਤੁਸੀਂ ਆਪਣੇ ਆਪ ਇਹਸਭ ਨਹੀਂ ਕਰ ਸਕਦੇ। ਤੁਸੀਂ ਉਸ ਮਨੁੱਖ ਨੂੰ ਮਾਫ ਨਹੀਂ ਕਰ ਸਕਦੇ। ਪਰ ਤੁਹਾਨੂੰ ਹਿੰਮਤ ਦੇਣਾ ਚਾਹੁੰਦਾ ਹਾਂ ਕਿਤੁਸੀਂ ਕੁੱਝ ਕਰ ਸਕਦੇ ਹੋ। ਜਾਓ ਅਤੇ ਪ੍ਰਮੇਸ਼ਵਰ ਨਾਲ ਕਿਸੇ ਥਾਂ ਤੇ ਬੈਠਕੇ ਪੁਰਾਣੀ ਗੱਲ ਸਾਂਝੀ ਕਰੋ। ਪ੍ਰਮੇਸ਼ਵਰਨਾਲ ਇੱਕਲੇ ਹੋ ਜਾਓ। ਉਸਦੇ ਸਾਹਮਣੇ ਜਾਓ ਅਤੇ ਕਹੋ, “ਪ੍ਰਮੇਸ਼ਵਰ ਮੈਨੂੰ ਤੁਹਾਡੀ ਕ੍ਰਿਪਾ ਦੀ ਲੋੜ ਹੈ। ਮੈਨੂੰਇਸ ਵਕਤ ਤੁਹਾਡੀ ਕ੍ਰਿਪਾ ਦੀ ਹੀ ਲੋੜ ਹੈ“
ਤੁਸੀਂ ਪ੍ਰਮੇਸ਼ਵਰ ਆਪਣੀ ਕ੍ਰਿਪਾ ਤੁਹਾਡੀ ਜਿੰਦਗੀ ਵਿੱਚ ਦੇਣ ਦਿਓ, ਅਤੇ ਫਿਰ ਇਸਨੂੰ ਭੁੱਲ ਜਾਓ। ਤੁਸੀਂ ਸਿਰਫਇਹ ਕਹੋ, “ਮੈਂ ਉਸ ਬੰਦੇ ਨੂੰ ਮਾਫ ਕਰਦਾ ਹਾਂ” ਪ੍ਰਮੇਸ਼ਵਰ ਤੁਹਾਨੂੰ ਬੇਦਾਰੀ ਲਿਆਉਣ ਲਈ ਇਸਤੇਮਾਲ ਕਰੇਗਾ, ਕਿਉਂਕਿ ਇਹ ਇੱਥੋਂ ਹੀ ਸ਼ੁਰੂ ਹੁੰਦਾ ਹੈ। ਸਲੀਬ ਤੋਂ ਪ੍ਰਮੇਸ਼ਵਰ ਦੀ ਕ੍ਰਿਪਾ ਨਾਲ। ਪ੍ਰਮੇਸ਼ਵਰ ਤੁਹਾਨੂੰ ਬਰਕਤ ਦੇਵੇ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ