Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪਰਮੇਸ਼ੁਰ ਦੀ ਕਿਰਪਾ ਦੇ ਪ੍ਰਤੀ ਇੱਕ ਪ੍ਰਤੀਕ੍ਰੀਆ

ਦੋਸ਼ ਦੋ ਤਰ੍ਹਾਂ ਦੇ ਹੁੰਦੇ ਹਨ ਝੁੱਠਾ ਦੋਸ਼ ਅਤੇ ਸੱਚਾ ਦੋਸ਼। ਝੁੱਠਾ ਦੇਸ਼ ਸ਼ੈਤਾਨ ਦੇ ਦੋਸ਼ ਲਾਉਣ ਦੇ ਨਾਲ ਆਉਂਦਾ ਹੈ। ਉਹ ਸਾਨੂੰ ਕਹਿੰਦਾ ਹੈ ਕਿ ਅਸੀ ਨਿਕੰਮੇ ਹਾਂ, ਜਾਂ ਅਸੀ ਕਾਬਿਲ ਨਹੀ ਹਾਂ। ਉਸ ਕੋਸ਼ਿਸ਼ ਕਰਦਾ ਹੈ ਕਿ ਅਸੀ ਇੰਝ ਸੋਚੀਏ, “ਤੂੰ ਕਿਵੇਂ ਪ੍ਰਰਾਥਨਾ ਕਰ ਸਕਦਾ ਹੈ? ਤੂੰ ਤਾਂ ਪ੍ਰਰਾਥਨਾ ਕਰਨ ਦੇ ਕਾਬਿਲ ਹੀ ਨਹੀ ਹੈ।” ਇਸ ਵਿਚ ਕੋਈ ਸ਼ਕ ਨਹੀ ਹੈ ਕਿ, ਅਸੀ ਪ੍ਰਰਾਥਨਾ ਕਰਨ ਦੇ ਯੋਗ ਨਹੀ ਹਾਂ। ਕੇਵਲ ਇੱਕ ਹੀ ਹੈ ਜਿਹਡ਼ਾ ਇਸਦੇ ਯੋਗ ਹੈ ਅਤੇ ਉਸਦਾ ਨਾਂ ਯਿਸੂ ਹੈ! ਕੇਵਲ ਇੱਕੋ ਹੀ ਹੈ ਜਿਹਡ਼ਾ ਆਪਣੀ ਭਲਿਆਈ ਦੇ ਵਿੱਚ ਪੂਰਨ ਹੈ ਉਹ ਯਿਸੂ ਹੈ! ਇਸ ਲਈ, ਅਸੀ ਕਦੀ ਵੀ ਕਾਬਲਿਅਤ ਨੂੰ ਪ੍ਰਾਪਤ ਨਹੀ ਕਰਾਂਗੇ। ਅਸੀ ਤਾਂ ਕੇਵਲ ਮੁਕਤੀਦਾਤਾ ਦੇ ਪੈਰਾਂ ਦੇ ਉੱਤੇ ਡਿੱਗ ਸਕਦੇ ਹਾਂ ਅਤੇ ਉਹ ਜਿਹਡ਼ਾ ਯੋਗ ਹੈ ਉਸਦੀ ਅਰਾਧਨਾ ਕਰ ਸਕਦੇ ਹਾਂ। ਅਸੀ ਪਰਮੇਸ਼ੁਰ ਦੇ ਕੋਲ ਇਸ ਲਈ ਨਹੀ ਆਉਂਦੇ ਕਿਉਂਕਿ ਅਸੀ ਕੁੱਝ ਕੀਤਾ ਹੈ। ਅਸੀ ਪਰਮੇਸ਼ੁਰ ਦੀ ਹਜੂਰੀ ਦੇ ਵਿੱਚ ਆਉਣ ਦੇ ਲਈ ਕਾਬਿਲ ਇਸ ਲਈ ਹਾਂ ਕਿਉਂਕਿ ਮਸੀਹ ਨੇ ਸਾਡੇ ਲਈ ਕੁੱਝ ਕੀਤਾ ਹੈ।ਦਿਲ ਦੇ ਦੋ ਵਿਵਹਾਰ ਹਨ ਜਿਹਡ਼ੇ ਇੱਕ ਵਿਅਕਤੀ ਨੂੰ ਪ੍ਰਰਾਥਨਾ ਦੀ ਸਾਮਰਥ ਤੋਂ ਪਰੇ ਕਰ ਦਿੰਦੇ ਹਨ ਦੋਸ਼ ਅਤੇ ਕਡ਼ਵਾਹਟ। ਦੇਸ਼ ਸਾਡੇ ਵੱਲੋ ਕੀਤੇ ਗਏ ਗਲਤ ਕੰਮ ਦਾ ਨਤੀਜਾ ਹੈ, ਜਦ ਕਿ ਕਡ਼ਵਾਹਟ ਆਮ ਤੌਰ ਤੇ ਉਸ ਵੇਲੇ ਸਾਡੇ ਵਿੱਚ ਆਉਂਦੀ ਹੈ ਜਦੋਂ ਸਾਡੇ ਨਾਲ ਕਿਸੇ ਨੇ ਗਲਤ ਕੀਤਾ ਹੈ। ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਰਾਥਨਾ ਕਰਨੀ ਸਿੱਖਾਈ, ਤਾਂ ਉਸਨੇ ਦਿਲ ਦੇ ਇੰਨ੍ਹਾਂ ਮਹੱਤਪੂਰਨ ਵਿਸ਼ਿਆਂ ਉੱਤੇ ਗੱਲਬਾਤ ਕੀਤੀ। ਉਸਨੇ ਸਾਨੂੰ ਇੰਝ ਪ੍ਰਰਾਥਨਾ ਕਰਨੀ ਸਿੱਖਾਈ, “ਸਾਡੇ ਕਰਜਾਂ ਨੂੰ ਮੁਆਫ ਕਰ ਜਿਵੇਂ ਅਸੀ ਆਪਣੇ ਕਰਜਾਈਆਂ ਨੂੰ ਮਾਫ ਕੀਤਾ ਹੈ” (ਮੱਤੀ 6:12)।

ਸ਼ੈਤਾਨ ਦੇ ਦੇਸ਼ ਹਮੇਸ਼ਾ ਆਪਣੇ ਸੁਭਾਉ ਦੇ ਵਿੱਚ ਆਮ ਹੁੰਦੇ ਹਨ, ਜਦ ਕਿ ਪਵਿੱਤ੍ਰ ਆਤਮਾ ਦੀ ਵੱਲੋ ਦੋਸ਼ ਖਾਸ ਤੌਰ ਤੇ ਜੁਆਬ ਨਾ ਦੇ ਪਾਉਣ ਦੀ ਹਲਾਤ ਦੇ ਵਿੱਚ ਆਉਂਦਾ ਹੈ। ਅਕਸਰ ਅਸੀ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹਾਂ ਕਿਉਂਕਿ ਅਸੀ ਦੋਸ਼ੀ ਹੁੰਦੇ ਹਾਂ। ਸਾਡੇ ਜੀਵਨ ਦੇ ਵਿੱਚ ਕੁੱਝ ਅਜਿਹੀ ਗੱਲ ਹੁੰਦੀ ਹੈ ਜਿਹਡ਼ੀ ਪਰਮੇਸ਼ੁਰ ਨੂੰ ਪ੍ਰਸੰਨ ਨਹੀ ਕਰਦੀ ਹੈ। “ਪ੍ਰਰਾਥਨਾ ਦੇ ਲਈ ਕਾਬਿਲ ਨਾ ਹੋਣ ਦੇ ਯੋਗ” ਦੇ ਲਈ ਤੌਬਾ ਕਰਨੀ ਅਸੰਭਵ ਜਿਹੀ ਗੱਲ ਹੈ, ਕਿਉਂਕਿ ਅਸੀ ਕਦੀ ਵੀ ਇਸਦੇ ਯੋਗ ਨਹੀ ਹੋਵਾਂਗੇ। ਇਸ ਲਈ, ਜਦੋਂ ਸ਼ੈਤਾਨ ਸਾਡੇ ਉੱਤੇ ਝੁੱਠੇ ਦੋਸ਼ਾਂ ਦਾ ਹਜ਼ਾਰ ਗੁਣਾ ਭਾਰ ਪਾ ਦਿੰਦਾ ਹੈ, ਤਾਂ ਸਾਨੂੰ ਕੇਵਲ ਉਨ੍ਹਾਂ ਨਾ ਕਾਬਲਿਅਤ ਦੀ ਭਾਵਨਾਵਾਂਦਾ ਇਨਕਾਰ ਕਰਨਾ ਚਾਹੀਦਾ ਹੈ ਅਤੇ ਯਿਸੂ ਦੇ ਕਦਮਾਂ ਦੇ ਵਿੱਚ ਗਿਰ ਜਾਣਾ ਚਾਹੀਦਾ ਹੈ ਅਤੇ ਉਸਦੀ ਕਿਰਪਾ ਦਾ ਦਾਵਾ ਕਰਨਾ ਚਾਹੀਦਾ ਹੈ। ਸਾਨੂੰ ਇਹ ਸਮਝਣ ਦੀ ਲੋਡ਼ ਹੈ ਕਿ ਪਰਮੇਸ਼ੁਰ ਦਾ ਸਿੰਘਾਸਨ ਕਿਰਪਾ ਦਾ ਸਿੰਘਾਸਨ ਹੈ। ਅਸੀ ਕੇਵਲ ਉਸੇ ਵੇਲੇ ਪਵਿੱਤ੍ਰ ਪਰਮੇਸ਼ੁਰ ਦੇ ਕੋਲ ਜਾ ਸਕਦੇ ਹਾਂ ਜੇ ਅਸੀ ਪਰਮੇਸ਼ੁਰ ਦੀ ਕਿਰਪਾ ਨੂੰ ਚੱਖਿਆ ਹੈ।

ਪਰ ਤਾਂ ਵੀ, ਇੱਕ ਦੂਜੀ ਤਰ੍ਹਾਂ ਦਾ ਵੀ ਦੋਸ਼ ਹੈ। ਇਹ ਦੋਸ਼ ਉਸ ਵੇਲੇ ਆਉਂਦਾ ਹੈ ਜਦੋਂ ਪਵਿੱਤ੍ਰ ਆਤਮਾ ਸਾਨੂੰ ਪਾਪ ਦੇ ਲਈ ਉੱਤਰ ਰਹਿਤ ਕਰ ਦਿੰਦਾ ਹੈ, ਅਤੇ ਅਜਿਹਾ ਉੱਤਰ ਬਗੈਰ ਰਹਿਣਾ ਸਦਾ ਖਾਸ ਤਰੀਕੇ ਦੇ ਨਾਲ ਹੁੰਦਾ ਹੈ। ਇਸ ਤਰ੍ਹਾਂ, ਇਹ ਉੱਤਰ ਤੋਂ ਬਗੈਰ ਜੁਆਬ ਸਾਨੂੰ ਤੌਬਾ ਦੇ ਵੱਲ ਲੈ ਚਲੇਗਾ ਅਤੇ ਅਖੀਰ ਦੇ ਵਿੱਚ ਮੁਆਫੀ ਦੀ ਵੱਲ। ਜਦੋਂ ਪਰਮੇਸ਼ੁਰ ਸਾਨੂੰ ਸਾਡੇ ਜੀਵਨਾਂ ਦੇ ਵਿੱਚ ਕਿਸੇ ਗੱਲ ਦੇ ਪ੍ਰਤੀ ਉੱਤਰ ਰਹਿਤ ਕਰ ਦਿੰਦਾ ਹੈ, ਤਾਂ ਮਕਸਦ ਇਹ ਨਹੀ ਹੈ ਕਿ ਅਸੀ ਦੇਸ਼ ਦੀ ਯਾਤਰਾ ਤੇ ਹੀ ਬਣੇ ਰਹਿਏ, ਪ੍ਰੰਤੂ ਇਸਦੀ ਬਜਾਏ ਆਪਣੇ ਜੀਵਨਾਂ ਦੇ ਵਿੱਚ ਪਾਪ ਨੂੰ ਅਲਗ ਕਰ ਦੇਇਏ ਅਤੇ ਆਪਣੇ ਦਿਲਾਂ ਦੇ ਵਿੱਚ ਮੁਆਫੀ ਨੂੰ ਲੈ ਕੇ ਆਇਏ। ਪਰਮੇਸ਼ੁਰ ਦਾ ਜੁਆਬ ਰਹਿਣ ਕਰਨ ਦਾ ਮਕਸਦ ਸਦਾ ਛੁਟਕਾਰਾ ਰਿਹਾ ਹੈ।

ਇਸ ਤਰ੍ਹਾਂ ਦੇ ਦੋਸ਼ ਤੋਂ ਬੱਚਣ ਦੇ ਲਈ ਕੇਵਲ ਇੱਕ ਹੀ ਰਸਤਾ ਹੈ। ਸਵੀਕਾਰ ਕਰਨਾ ਅਤੇ ਇਸ ਤੋਂ ਤੌਬਾ ਕਰਨੀ। ਯੂਹੰਨਾ ਦੀ ਪ੍ਰਤੀ ਦੇ ਵਿੱਚ, ਉਹ ਇੰਝ ਕਿਹਾ ਗਿਆ ਹੈ, “ਜੇ ਆਖੀਏ ਭਈ ਅਸੀਂ ਪਾਪੀ ਨਹੀ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਹੈ ਨਹੀ। ਜੇ ਅਸੀਂ ਆਪਣਿਆਂ ਪਾਪਾਂ ਦਾ ਇਨਕਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ” (1 ਯੂਹੰਨਾ 1:8.9)। ਪਾਪ ਨੂੰ ਸਵੀਕਾਰ ਕਰਨ ਦੇ ਵਿੱਚ ਇਮਾਨਦਾਰੀ ਦੀ ਲੋਡ਼ ਹੁੰਦੀ ਹੈ। ਇਹ ਸਵੀਕਾਰ ਕਰਨ ਤੋਂ ਕੁੱਝ ਜਿਆਦਾ ਗਹਿਰੀ ਗੱਲ ਹੈ ਕਿ ਅਸੀ ਜੋ ਕੁੱਝ ਕੀਤਾ ਉਹ ਨਾ ਕੇਵਲ ਗਲਤ ਹੈ ਪਰ ਨਾਲ ਹੀ ਅਸੀਂ ਇਸਤੋਂ ਅਲਗ ਹੁੰਦੇ ਹਾਂ। ਇਹ ਇੰਝ ਕਹਿਣ ਤੋਂ ਕੁੱਝ ਜਿਆਦਾ ਹੈ, “ਮੈਂਨੂੰ ਦੁੱਖ ਹੈ।” ਇਹ ਪੁਕਾਰ ਉੱਠਣਾ ਹੈ ਇੰਝ ਕਹਿੰਦੇ ਹੋਇਆ, “ਮੈਂ ਗਲਤ ਸਾਂ।”

ਮੈਂ ਇਸ ਗੱਲ ਨੂੰ ਜਾਣਿਆ ਹੈ ਕਿ ਕਈ ਵਿਸ਼ਵਾਸੀਆਂ ਦੇ ਲਈ ਸਭ ਤੋਂ ਕਠਿਨ ਗੱਲ ਇਹ ਕਹਿਣਾ ਹੈ ਕਿ, “ਮੈਂ ਗਲਤ ਸਾਂ।” ਪ੍ਰੰਤੂ ਸਵੀਕਾਰ ਕਰਨ ਅਜਿਹੇ ਦਿਲ ਤੋਂ ਆਉਂਦਾ ਹੈ ਜਿਹਡ਼ਾ ਪਰਮੇਸ਼ੁਰ ਦੀ ਸਾਮਰਥ ਦੇ ਵਿੱਚ ਖਡ਼ਾ ਹੋਇਆ ਹੈ। ਬਾਈਬਲ ਇੰਝ ਕਹਿੰਦੀ ਹੈ ਕਿ, “ਪਰ ਉਹ ਹੋਰ ਭੀ ਕਿਰਪਾ ਕਰਦਾ ਹੈ ਇਸ ਕਾਰਨ ਉਹ ਕਹਿੰਦਾ ਹੈ ਭਈ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਆਂ ਉੱਤੇ ਕਿਰਪਾ ਕਰਦਾ ਹੈ” (ਯਾਕੂਬ 4:6)।  ਇੱਕ ਹੰਕਾਰੀ ਦਿਲ ਦੇ ਵਿੱਚ ਪ੍ਰਰਾਥਨਾ ਦੀ ਸਾਮਰਥ ਨਹੀ ਹੋਵੇਗੀ. ਪ੍ਰੰਤੂ ਇੱਕ ਹਲੀਮ ਦਿਲ ਪਰਮੇਸ਼ੁਰ ਦੇ ਸਾਰੇ ਸਾਧਨਾਂ ਨੂੰ ਦਿੰਦਾ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਦਿਲ ਨੂੰ ਛੂਹ ਲੈਂਦਾ ਹੈ। ਜਦੋਂ ਅਸੀ ਪਰਮੇਸ਼ੁਰ ਨੂੰ ਉਸਦੀ ਪਵਿੱਤ੍ਰਤਾਈ ਦੇ ਵਿੱਚ ਵੇਖਦੇ ਹਾਂ, ਅਸੀ ਆਪਣੇ ਪਾਪਾਂ ਨੂੰ ਸਵੀਕਾਰ ਕਰਨ ਦੇ ਲਈ ਆਪਣੇ ਗੋਡਿਆਂ ਦੇ ਉੱਤੇ ਆ ਜਾਂਦੇ ਹਾਂ। ਜਦੋਂ ਇੱਕ ਵਾਰੀ ਅਸੀ ਪੂਰੀ ਤਰ੍ਹਾਂ ਇਮਾਨਦਾਰ, ਟੁੱਟੇ ਹੋਏ, ਅਤੇ ਤੌਬਾ ਵਾਲੇ ਦਿਲ ਦੇ ਨਾਲ ਹੁੰਦੇ ਹਾਂ, ਅਸੀ ਉਸਦੀ ਅਚਰਜ ਭਰੀ ਕਿਰਪਾ ਦਾ ਅਨੁਭਵ ਕਰਦੇ ਹਾਂ। ਇਸ ਤਰ੍ਹਾਂ ਦੀ ਪ੍ਰਰਾਥਨਾ ਦੇ ਵਿੱਚ ਕਿੰਨ੍ਹਾਂ ਅਨੰਦ

ਅਤੇ ਸਾਮਰਥ ਹੈ। ਪਵਿੱਤ੍ਰ ਦਿਲ ਦੇ ਨਾਲ ਪ੍ਰਰਾਥਨਾ ਕਰੋ। ਹਲੀਮ ਦਿਲ ਦੇ ਨਾਲ ਪ੍ਰਰਾਥਨਾ ਕਰੋ। ਅਤੇ ਖਡ਼ੇ ਹੋ ਕੇ ਪਰਮੇਸ਼ੁਰ ਦੇ ਕੰਮ ਨੂੰ ਵੇਖੋ।

ਯਾਕੂਬ 4 :4-10

4 ਇਸ ਲਈ ਤੁਸੀਂ ਲੋਕ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਨੂੰ ਪਿਆਰ ਕਰਨ ਦਾ ਅਰਥ ਹੈ ਪਰਮੇਸ਼ੁਰ ਨੂੰ ਨਫ਼ਰਤ ਕਰਨਾ। ਇਸ ਲਈ ਜੋ ਵਿਅਕਤੀ ਇਸ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਲੈਂਦਾ ਹੈ। 5 ਕੀ ਤੁਹਾਡਾ ਖਿਆਲ ਹੈ ਕਿ ਪੋਥੀ ਅਰਥਹੀਣ ਹੈ? ਪੋਥੀ ਆਖਦੀ ਹੈ, “ਉਹ ਆਤਮਾ ਜਿਹੜਾ ਪਰਮੇਸ਼ੁਰ ਨੇ ਸਾਡੇ ਅੰਦਰ ਰਹਿਣ ਲਈ ਬਣਾਇਆ ਉਹ ਸਾਨੂੰ ਸਿਰਫ਼ ਆਪਣੇ ਲਈ ਹੀ ਚਾਹੁੰਦਾ ਹੈ।” [a] 6 ਪਰ ਜਿਹੜੀ ਕਿਰਪਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ ਇਸ ਤੋਂ ਵਡੇਰੀ ਹੈ। ਜਿਵੇਂ ਪੋਥੀ ਆਖਦੀ ਹੈ, “ਪਰਮੇਸ਼ੁਰ ਹੰਕਾਰੀ ਲੋਕਾਂ ਦੇ ਵਿਰੁੱਧ ਹੈ, ਪਰ ਉਹ ਆਪਣੀ ਕਿਰਪਾ ਨਿਮ੍ਰ ਲੋਕਾਂ ਉੱਤੇ ਕਰਦਾ ਹੈ।” [b]
7 ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਅਰਪਨ ਕਰ ਦਿਓ। ਸ਼ੈਤਾਨ ਦਾ ਵਿਰੋਧ ਕਰੋ ਅਤੇ ਸ਼ੈਤਾਨ ਤੁਹਾਡੇ ਕੋਲੋਂ ਦੂਰ ਭੱਜ ਜਾਵੇਗਾ। 8 ਪਰਮੇਸ਼ੁਰ ਦੇ ਨੇੜੇ ਆਓ ਅਤੇ ਪਰਮੇਸ਼ੁਰ ਤੁਹਾਡੇ ਨੇੜੇ ਆ ਜਾਵੇਗਾ। ਤੁਸੀਂ ਦੋਸ਼ੀ ਹੋ। ਇਸ ਲਈ ਤੁਹਾਡੇ ਦਿਲਾਂ ਨੂੰ ਆਪਣੀਆਂ ਦੁਸ਼ਟ ਕਰਨੀਆਂ ਤੋਂ ਸਾਫ਼ ਬਣਾਓ ਤੁਸੀਂ ਇੱਕੋ ਵੇਲੇ ਦੁਨੀਆਂ ਅਤੇ ਪਰਮੇਸ਼ੁਰ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਪਣੇ ਵਿੱਚਾਰਾਂ ਨੂੰ ਸ਼ੁੱਧ ਕਰੋ। 9 ਉਦਾਸ ਹੋਵੋ, ਅਫ਼ਸੋਸ ਕਰੋ ਅਤੇ ਰੋਵੋ। ਆਪਣੇ ਹਾਸਿਆਂ ਨੂੰ ਰੋਣ ਵਿੱਚ ਬਦਲ ਦਿਓ, ਆਪਣੀ ਖੁਸ਼ੀ ਨੂੰ ਉਦਾਸੀ ਵਿੱਚ ਬਦਲ ਦਿਓ। 10 ਪਰਮੇਸ਼ੁਰ ਦੇ ਸਨਮੁੱਖ ਆਪਣੇ ਆਪ ਨੂੰ ਨਿਮਾਣੇ ਬਣਾਓ ਅਤੇ ਪਰਮੇਸ਼ੁਰ ਤੁਹਾਨੂੰ ਮਹਾਨ ਬਣਾਵੇਗਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ