ਰੋਜਾਨਾਂ ਦਾ ਭਗਤੀ ਦਾ ਵੀਡੀਓ
ਪਰਮੇਸ਼ੁਰ ਦੀ ਪਵਿੱਤ੍ਰਤਾਈ ਦੇ ਉੱਤਰ ਵਿੱਚ ਪ੍ਰਰਾਥਨਾ ਕਰਨਾ
ਯਿਸੂ ਨੇ ਉਸਦੇ ਚੇਲਿਆ ਨੂੰ ਅਜਿਹੇ ਤਰੀਕੇ ਦੇ ਨਾਲ ਪ੍ਰਰਾਥਨਾ ਕਰਨ ਦੇ ਲਈ ਕਿਹਾ ਜਿਸਦੇ ਬਾਰੇ ਵਿੱਚ ਅਸੀ ਸ਼ਾਇਦ ਹੀ ਅੱਜ ਸੁਣਦੇ ਹੋਇਏ। ਉਸਨੇ ਉਨ੍ਹਾਂ ਨੂੰ ਕਿਹਾ ਕਿ ਉਹ ਪਹਿਲਾਂ ਪਰਮੇਸ਼ੁਰ ਨੂੰ ਭਾਲਣ, ਅਤੇ ਫਿਰ ਆਪਣਿਆਂ ਲੋਡ਼ਾਂ ਨੂੰ ਉਸਦੇ ਕੋਲ ਲੈ ਕੇ ਆਉਣ। ਕਾਫੀ ਸਾਰੇ ਲੋਕ ਇਸਦੇ ਬਿਲਕੁਲ ਉਲਟ ਪ੍ਰਰਾਥਨਾ ਕਰਦੇ ਹਨ। ਅਸੀ ਪਰਮੇਸ਼ੁਰ ਨੂੰ ਆਪਣੀਆਂ ਲੋਡ਼ਾਂ ਨੂੰ ਪੂਰਿਆਂ ਕਰਨ ਦੇ ਲਈ ਪ੍ਰਰਾਥਨਾ ਕਰਦੇ ਹਾਂ। ਅਸੀ ਫਿਰ ਹੋਰਨਾਂ ਦੇ ਲਈ ਪ੍ਰਰਾਥਨਾ ਕਰਦੇ ਹਾਂ। ਅਤੇ ਜੋ ਕੋਈ ਸਮਾਂ ਬਚ ਜਾਵੇ, ਤਾਂ ਅਸੀ ਉਸਨੂੰ ਧੰਨਵਾਦ ਦਿੰਦੇ ਹਾਂ ਅਤੇ ਉਸਦੇ ਉੱਤੇ ਆਪਣੇ ਧਿਆਨ ਨੂੰ ਲਾਉਂਦੇ ਹਾਂ। ਪ੍ਰੰਤੂ ਜਿਸ ਤਰ੍ਹਾਂ ਯਿਸੂ ਨੇ ਪ੍ਰਰਾਥਨਾ ਸਿੱਖਾਈ ਉਹ ਭਿੰਨ ਤਰ੍ਹਾਂ ਦੀ ਸੀ।
ਉਸਦੇ ਚਿਹਰੇ ਨੂੰ ਵੇਖ ਲੈਣ ਤੋਂ ਬਾਅਦ, ਅਸੀ ਅਕਸਰ ਦੁਜਿਆਂ ਦੇ ਲਈ ਪ੍ਰਰਾਥਨਾ ਕਰਦੇ ਹਾਂ। ਫਿਰ ਅਸੀ ਆਪਣੀਆਂ ਲੋਡ਼ਾਂ ਨੂੰ ਪਰਮੇਸ਼ੁਰ ਦੇ ਕੋਲ ਲੈ ਕੇ ਆਉਂਦੇ ਹਾਂ। ਯਿਸੂ ਨੇ ਸਿੱਖਾਇਆ ਕਿ ਸਾਨੂੰ ਆਪਣੀ ਸਭ ਤੋਂ ਮੁਢਲੀ ਲੋਡ਼ ਨੂੰ ਸਭ ਤੋਂ ਪਹਿਲਾਂ ਉਸਦੇ ਸਿੰਘਾਸਣ ਦੇ ਕੋਲ ਲੈ ਕੇ ਆਉਣਾ ਹੈ। ਅਤੇ ਸਾਡੇ ਜੀਵਨਾਂ ਦੇ ਵਿੱਚ ਸਭ ਤੋਂ ਗਹਿਲੀ ਲੋਡ਼ ਕੀ ਹੈ?
ਮੁਆਫੀ। ਮਨੁੱਖੀ ਦਿਲ ਵਿੱਚ ਇਸ ਤੋਂ ਜਿਆਦਾ ਗਹਿਰੀ ਹੋਰ ਕੋਈ ਲੋਡ਼ ਨਹੀ ਹੈ। ਇਸੇ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਪ੍ਰਰਾਥਨਾ ਕਰਨੀ ਸਿੱਖਾਈ, “ਸਾਡੇ ਕਰਜ਼ ਸਾਨੂੰ ਮੁਆਫ ਕਰ, ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਹੈ” (ਮੱਤੀ 6:12)। ਸਾਨੂੰ ਮੁਆਫੀ ਦੀ ਲੋਡ਼ ਹੈ, ਅਤੇ ਸਾਨੂੰ ਦੁਜਿਆਂ ਨੂੰ ਮੁਆਫ ਕਰਨ ਦੀ ਲੋਡ਼ ਹੈ। ਇਹ ਦੋਵੇਂ ਇੱਕ ਦੁਏ ਦੇ ਨਾਲ ਬਡ਼ੀ ਜਟਿਲਤਾ ਦੇ ਨਾਲ ਇੱਕਠੇ ਜੁਡ਼ੇ ਹੋਏ ਹਨ।
ਪ੍ਰਰਾਥਨਾ ਪਰਮੇਸ਼ੁਰ ਦੇ ਸੁਭਾਉ ਅਤੇ ਚਰਿਤੱਰ ਦੇ ਪ੍ਰਤੀ ਮੁਢਲੇ ਰੂਪ ਵਿੱਚ ਇੱਕ ਉੱਤਰ ਹੈ। ਅਤੇ ਪਰਮੇਸ਼ੁਰ ਦਾ ਸੁਭਾਉ ਕੀ ਹੈ? ਉਹ ਪਵਿੱਤਰ ਹੈ। ਬਿਲਕੁਲ ਸ਼ੁੱਧ। ਉਸਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਦੋਸ਼ ਨਹੀ ਹੈ। ਉਹ ਤਾਂ ਪੂਰੀ ਪੂਰਨਤਾ ਦੇ ਵਿੱਚ ਹੈ। ਉਹ ਆਪਣੀ ਹੀ ਸ਼੍ਰੇਣੀ ਦੇ ਵਿੱਚ ਹੈ। ਉਹ ਹੋਰ ਸਾਰਿਆਂ ਸ਼ਰਿਸ਼ਟੀ ਤੋਂ ਅਲਗ ਹੈ। ਕਿਉਂਕਿ ਉਹ ਆਪ ਸਿਰਜਨਹਾਰ ਹੈ। ਇਹ ਕੇਵਲ ਉਸ ਵੇਲੇ ਹੁੰਦਾ ਹੈ ਜਦੋਂ ਅਸੀ ਪਰਮੇਸ਼ੁਰ ਨੂੰ ਇਸ ਤਰੀਕੇ ਦੇ ਵਿੱਚ ਵੇਖਦੇ ਹਾਂ ਕਿ ਅਸੀ ਆਪਣੇ ਆਪ ਨੂੰ ਅਤੇ ਇਸ ਗੱਲ ਦੀ ਗਹਿਰਾਈ ਦੇ ਲੋਡ਼ ਨੂੰ ਵੇਖਣ ਲਗਦੇ ਹਾਂ ਕਿ ਅਸੀ ਮੁਆਫ ਕੀਤੇ ਜਾਈਏ ਅਤੇ ਅਸੀ ਦੁਜਿਆਂ ਨੂੰ ਮੁਆਫ ਕਰਿਏ।
ਪਰਮੇਸ਼ੁਰ ਦੇ ਮਹਾਨ ਪੁਰਸ਼ਾਂ ਅਤੇ ਇਸਤਰੀਆਂ ਦੇ ਬਾਰੇ ਵਿੱਚ ਅਧਿਐਨ ਕਰੋ। ਉਹ ਸਾਰੇ ਦੇ ਸਾਰੇ ਪਰਮੇਸ਼ੁਰ ਦੀ ਪਵਿੱਤਰਤਾ ਦੇ ਬਾਰੇ ਵਿੱਚ ਜਾਣ ਗਏ ਸਨ। ਉਨ੍ਹਾਂ ਦੇ ਜੀਵਨ ਦੇ ਵਿੱਚ ਪਰਮੇਸ਼ੁਰ ਦੀ ਸਾਮਰਥ ਉਨ੍ਹਾਂ ਦੇ ਦਿਲਾਂ ਦੇ ਵਿੱਚ ਪਰਮੇਸ਼ੁਰ ਦੀ ਪਵਿੱਤਰਤਾਈ
ਦਾ ਮਿੱਠੀ ਸੁਗੰਧ ਸੀ। ਇਸ ਤੋਂ ਪਹਿਲਾਂ ਕਿ ਮੂਸਾ ਨਿਸ਼ਾਨਾਂ, ਅਚਰਜ ਦੇ ਕੰਮਾਂ ਅਤੇ ਚੰਗੀਆਈ ਨੂੰ ਵੇਖਦਾ, ਉਸਨੂੰ ਆਪਣੇ ਪੈਰਾਂ ਦੀ ਜੁੱਤੀ ਉਤਾਰਨੀ ਪਈ ਕਿਉਂਕਿ ਉਹ ਪਵਿੱਤਰ ਜਮੀਨ ਦੇ ਉੱਤੇ ਖਡ਼ਾ ਹੋਇਆ ਸੀ। ਉਸ ਜਮੀਨ ਦੇ ਪਵਿੱਤਰ ਹੋਣ ਦਾ ਕਾਰਨ – ਪਰਮੇਸ਼ੁਰ ਦੀ ਹਜੂਰੀ ਉੱਥੇ ਸੀ।
ਇਸ ਤੋਂ ਪਹਿਲਾਂ ਕਿ ਯੋਹਸ਼ੁਆ ਵੱਡੀ ਫਤਿਹ ਨੂੰ ਹਾਸਿਲ ਕਰਦਾ, ਪਰਮੇਸ਼ੁਰ ਨੇ ਉਸਦੇ ਦਿਲ ਅਤੇ ਦਿਮਾਗ ਨੂੰ ਉਸਦੀ ਪਵਿੱਤਰਤਾਈ ਦੇ ਲਈ ਖੋਲ੍ਹਿਆ। ਪੂਰੇ ਦੇ ਪੂਰੇ ਇਤਹਾਸ ਦੇ ਵਿੱਚ ਇਹੋ ਕਹਾਣੀ ਚਲਦੀ ਹੈ। ਪੁਰਸ਼ਾਂ ਅਤੇ ਇਸਤਰੀਆਂ ਨੇ ਪਵਿੱਤਰ ਪਰਮੇਸ਼ੁਰ ਦੇ ਨਾਲ ਮੁਲਾਕਾਤ ਕੀਤੀ, ਅਤੇ ਉਹ ਫਿਰ ਕਦੀ ਉਸੇ ਤਰ੍ਹਾਂ ਨਹੀ ਰਹਿ ਗਏ। ਯਾਸ਼ਾਯਾਹ ਨੇ ਸੁਰਗਦੂਤ ਨੂੰ ਇਹ ਕਹਿੰਦੇ ਹੋਇਆ ਸੁਣਿਆ, “ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ, ਸੈਨਾਂ ਦਾ ਯਹੋਵਾਹ, ਸਾਰੀ ਧਰਤੀ ਉਹ ਦੇ ਪਰਤਾਪ ਨਾਲ ਭਰੀ ਹੋਈ ਹੈ” (ਯਸ਼ਾਯਾਹ 6:3)। ਉਹ ਇਸਦੇ ਜੁਆਬ ਦੇ ਵਿੱਚ ਕੁੱਝ ਨਹੀ ਕਹਿ ਸਕਿਆ ਬਸ ਉਸਨੇ ਇਹ ਕਿਹਾ, “ਹਾਇ ਮੇਰੇ ਉੱਤੇ! ਮੈਂ ਤਾਂ ਬੱਸ ਹੋ ਗਿਆ ਹਾਂ; ਕਿਉਂਕਿ ਮੈਂ ਜੋ ਭਰਿਸ਼ਟ ਬੁਲ੍ਹਾਂ ਵਾਲਾ ਹਾਂ ਅਤੇ ਭਰਿਸ਼ਟ ਬੁਲ੍ਹਾਂ ਵਾਲੇ ਲੋਕਾਂ ਦੇ ਵਿੱਚ ਵੱਸਦਾ ਹਾਂ: ਕਿਉਂ ਜੋ ਮੇਰੀਆਂ ਅੱਖਾਂ ਨੇ ਮੈਨਾਂ ਦੇ ਯਹੋਵਾਹ ਅਧੀਰਜ ਨੂੰ ਡਿੱਠਾ ਹੈ” (ਆਇਤ 5)।
ਅਸੀ ਇੱਕ ਕਮਜੋਰ ਅੰਗੀਕਾਰ ਕਰਨ ਵਾਲੇ ਜੁਗ ਵਿੱਚ ਰਹਿੰਦੇ ਹਾਂ ਕਿਉਂਕਿ ਅਸੀ ਪਵਿੱਤਰ ਪਰਮੇਸ਼ੁਰ ਦੀ ਹਜੂਰੀ ਨੂੰ ਗੂਆ ਦਿੱਤਾ ਹੈ। ਜਦੋਂ ਅਸੀ ਉਸਨੂੰ ਉਸਦੀ ਪਵਿੱਤਰਤਾ ਦੇ ਵਿੱਚ ਵੇਖਦੇ ਹਾਂ, ਅਸੀ ਯਸ਼ਾਯਾਹ, ਪੋਲੁਸ, ਮੂਸਾ ਅਤੇ ਹੋਰ ਪਰਮੇਸ਼ੁਰ ਦੇ ਇਸਤਰੀ ਅਤੇ ਪੁਰਸ਼ਾਂ ਦੇ ਨਾਲ ਪੁਕਾਰ ਉੱਠਦੇ ਹਾਂ, “ਹੇ ਪਰਮੇਸ਼ੁਰ, ਮੇਰੇ ਪਾਪਾਂ ਨੂੰ, ਅਤੇ ਮੇਰੇ ਅਪਰਾਧਾਂ ਨੂੰ ਮੁਆਫ ਕਰ। ਮੇਰੇ ਉੱਤੇ ਦਯਾ ਕਰ। ਮੈਂ ਤਾਂ ਅਸ਼ੁੱਧ ਹਾਂ।” ਅਜਿਹਾ ਅੰਗੀਕਾਰ ਸਾਡੇ ਦਿਲ ਦੀ ਸਭ ਤੋਂ ਜਿਆਦਾ ਗਹਰੀ ਲੋਡ਼ ਹੈ। ਕੇਵਲ ਯਿਸੂ ਇਸ ਲੋਡ਼ ਨੂੰ ਪੁਰਿਆਂ ਕਰ ਸਕਦਾ ਹੈ।
ਹਿਜ਼ਕੀਏਲ 20:40-42
40 ਯਹੋਵਾਹ ਮੇਰਾ ਪ੍ਰਭੂ, ਆਖਦਾ ਹੈ, “ਲੋਕਾਂ ਨੂੰ ਮੇਰੇ ਪਵਿੱਤਰ ਪਰਬਤ ਵੱਲ ਜ਼ਰੂਰ ਆਉਣਾ ਚਾਹੀਦਾ ਹੈ-ਇਸਰਾਏਲ ਦੇ ਉੱਚੇ ਪਰਬਤ ਵੱਲ-ਮੇਰੀ ਸੇਵਾ ਕਰਨ ਲਈ। ਇਸਰਾਏਲ ਦਾ ਪੂਰਾ ਪਰਿਵਾਰ ਆਪਣੀ ਧਰਤੀ ਉੱਤੇ ਹੋਵੇਗਾ। ਉਹ ਉੱਥੇ ਆਪਣੇ ਦੇਸ ਅੰਦਰ ਹੋਣਗੇ। ਉਹੀ ਉਹ ਥਾਂ ਹੈ ਜਿੱਥੇ ਤੁਸੀਂ ਮੇਰੇ ਕੋਲ ਸਲਾਹ ਲੈਣ ਲਈ ਆ ਸੱਕਦੇ ਹੋ। ਅਤੇ ਤੁਹਾਨੂੰ ਮੇਰੇ ਕੋਲ ਉਸੇ ਥਾਂ ਉੱਤੇ ਆਪਣੀਆਂ ਭੇਟਾਂ ਲੈ ਕੇ ਆਉਣਾ ਚਾਹੀਦਾ ਹੈ। ਤੁਹਾਨੂੰ ਉਸੇ ਥਾਂ ਉੱਤੇ ਮੇਰੇ ਲਈ ਆਪਣੀਆਂ ਫ਼ਸਲਾਂ ਦਾ ਪਹਿਲਾ ਹਿੱਸਾ ਲੈ ਕੇ ਆਉਣਾ ਚਾਹੀਦਾ ਹੈ। ਤੁਹਾਨੂੰ ਆਪਣੀਆਂ ਸਾਰੀਆਂ ਪਵਿੱਤਰ ਸੁਗ਼ਾਤਾਂ ਮੇਰੇ ਲਈ ਓਸੇ ਥਾਂ ਲੈ ਕੇ ਆਉਣੀਆਂ ਚਾਹੀਦੀਆਂ ਹਨ। 41 ਫ਼ੇਰ ਮੈਂ ਤੁਹਾਡੀਆਂ ਬਲੀਆਂ ਦੀ ਮਿੱਠੀ ਸੁਗੰਧ ਤੋਂ ਪ੍ਰਸੰਨ ਹੋਵਾਂਗਾ। ਇਹ ਗੱਲ ਉਦੋਂ ਵਾਪਰੇਗੀ ਜਦੋਂ ਮੈਂ ਤੁਹਾਨੂੰ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਬਹੁਤ ਸਾਰੀਆਂ ਕੌਮਾਂ ਅੰਦਰ ਖਿੰਡਾ ਦਿੱਤਾ ਸੀ। ਪਰ ਮੈਂ ਤੁਹਾਨੂੰ ਇਕੱਠਿਆਂ ਕਰਾਂਗਾ ਅਤੇ ਤੁਹਾਨੂੰ ਮੁੜਕੇ ਆਪਣੇ ਖਾਸ ਬੰਦੇ ਬਣਾ ਲਵਾਂਗਾ। ਅਤੇ ਉਹ ਸਾਰੀਆਂ ਕੌਮਾਂ ਇਸ ਨੂੰ ਦੇਖਣਗੀਆਂ। 42 ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਇਹ ਗੱਲ ਤੁਸੀਂ ਓਦੋਁ ਜਾਣੋਗੇ ਜਦੋਂ ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ। ਇਹ ਓਹੀ ਥਾਂ ਹੈ ਜਿਸ ਨੂੰ ਤੁਹਾਡੇ ਪੁਰਖਿਆਂ ਨੂੰ ਦੇਣ ਦਾ ਮੈਂ ਇਕਰਾਰ ਕੀਤਾ ਸੀ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
