Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

1 ਯੂਹੰਨਾ 1:1-9

 ਹੁਣ ਅਸੀਂ ਤੁਹਾਨੂੰ ਉਸ ਬਾਰੇ ਕੁਝ ਦੱਸਦੇ ਹਾਂ ਜੋ ਮੁੱਢ ਤੋਂ ਹੀ ਮੌਜੂਦ ਸੀ। ਇਹ ਅਸੀਂ ਸੁਣਿਆ ਹੈ ਅਤੇ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਅਸੀਂ ਇਸ ਨੂੰ ਆਪਣੇ ਹੱਥਾਂ ਨਾਲ ਛੂਹਿਆ ਹੈ। ਅਸੀਂ ਤੁਹਾਨੂੰ ਉਸ ਵਚਨ ਬਾਰੇ ਦੱਸਦੇ ਹਾਂ ਜਿਹੜਾ ਜੀਵਨ ਪ੍ਰਦਾਨ ਕਰਦਾ ਹੈ। 2 ਜਿਹੜਾ ਜੀਵਨ ਸਾਨੂੰ ਦਰਸਾਇਆ ਗਿਆ। ਅਸੀਂ ਇਸ ਨੂੰ ਦੇਖਿਆ ਅਸੀਂ ਇਸ ਬਾਰੇ ਗਵਾਹ ਹਾਂ। ਹੁਣ ਅਸੀਂ ਤੁਹਾਨੂੰ ਇਸ ਜੀਵਨ ਬਾਰੇ ਦੱਸਦੇ ਹਾਂ। ਇਹ ਜੀਵਨ ਸਦੀਪਕ ਹੈ। ਇਹ ਜੀਵਨ ਪਰਮੇਸ਼ੁਰ ਪਿਤਾ ਦੇ ਨਾਲ ਸੀ। ਪਰਮੇਸ਼ੁਰ ਨੇ ਇਹ ਜੀਵਨ ਸਾਨੂੰ ਦਰਸ਼ਾਇਆ। 3 ਹੁਣ ਅਸੀਂ ਤੁਹਾਨੂੰ ਉਹ ਗੱਲਾਂ ਦੱਸਦੇ ਹਾਂ ਜਿਨ੍ਹਾਂ ਨੂੰ ਅਸੀਂ ਦੇਖਿਆ ਤੇ ਸੁਣਿਆ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਸੰਗਤ ਵਿੱਚ ਸ਼ਰੀਕ ਹੋਵੋ। ਜਿਹੜੀ ਸੰਗਤ ਵਿੱਚ ਅਸੀਂ ਸਾਂਝ ਰੱਖਦੇ ਹਾਂ ਉਹ ਪਰਮੇਸ਼ੁਰ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ। 4 ਅਸੀਂ ਤੁਹਾਨੂੰ ਇਹ ਗੱਲਾਂ ਤੁਹਾਡੇ ਆਨੰਦ ਨੂੰ ਸਾਡੇ ਨਾਲ ਪੂਰਾ ਕਰਨ ਲਈ ਲਿਖ ਰਹੇ ਹਾਂ। ਪਰਮੇਸ਼ੁਰ ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ
5 ਅਸਾਂ ਸੱਚਾ ਉਪਦੇਸ਼ ਪਰਮੇਸ਼ੁਰ ਪਾਸੋਂ ਸੁਣਿਆ ਹੈ। ਹੁਣ ਅਸੀਂ ਇਹ ਤੁਹਾਨੂੰ ਦੱਸਦੇ ਹਾਂ; ਪਰਮੇਸ਼ੁਰ ਰੌਸ਼ਨੀ ਹੈ। ਪਰਮੇਸ਼ੁਰ ਵਿੱਚ ਕੋਈ ਅੰਧਕਾਰ ਨਹੀਂ ਹੈ। 6 ਇਸ ਲਈ ਜੇ ਅਸੀਂ ਆਖਦੇ ਹਾਂ ਕਿ ਅਸੀਂ ਪਰਮੇਸ਼ੁਰ ਨਾਲ ਸੰਗਤ ਰੱਖਦੇ ਹਾਂ, ਪਰ ਅਸੀਂ ਅੰਧਕਾਰ ਵਿੱਚ ਜਿਉਣਾ ਜਾਰੀ ਰੱਖਦੇ ਹਾਂ, ਤਾਂ ਅਸੀਂ ਝੂਠੇ ਹਾਂ ਅਸੀਂ ਸੱਚ ਨਹੀਂ ਬੋਲਦੇ। 7 ਪਰਮੇਸ਼ੁਰ ਰੌਸ਼ਨੀ ਹੈ। ਸਾਨੂੰ ਵੀ ਰੌਸ਼ਨੀ ਵਿੱਚ ਰਹਿਣਾ ਚਾਹੀਦਾ ਹੈ। ਜੇ ਅਸੀਂ ਰੌਸ਼ਨੀ ਵਿੱਚ ਰਹਾਂਗੇ, ਤਾਂ ਅਸੀਂ ਇੱਕ ਦੂਸਰੇ ਨਾਲ ਸੰਗਤ ਰੱਖਦੇ ਹਾਂ, ਜੇ ਅਸੀਂ ਰੌਸ਼ਨੀ ਵਿੱਚ ਰਹਿੰਦੇ ਹਾਂ। ਯਿਸੂ ਦਾ ਖੂਨ ਸਾਨੂੰ ਹਰ ਪਾਪ ਤੋਂ ਪਾਕ ਕਰਦਾ ਹੈ।
8 ਜੇ ਅਸੀਂ ਆਖਦੇ ਹਾਂ ਕਿ ਸਾਡੇ ਵਿੱਚ ਕੋਈ ਪਾਪ ਨਹੀਂ ਹੈ, ਤਾਂ ਅਸੀਂ ਆਪਣੇ ਆਪ ਨੂੰ ਗੁਮਰਾਹ ਕਰ ਲੈਂਦੇ ਹਾਂ, ਅਤੇ ਸੱਚ ਸਾਡੇ ਵਿੱਚ ਨਹੀਂ ਹੈ। 9 ਪਰ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰ ਲਈਏ, ਤਾਂ ਪਰਮੇਸ਼ੁਰ ਸਾਡੇ ਪਾਪ ਮੁਆਫ਼ ਕਰ ਦੇਵੇਗਾ। ਅਸੀਂ ਪਰਮੇਸ਼ੁਰ ਤੇ ਭਰੋਸਾ ਕਰ ਸੱਕਦੇ ਹਾਂ। ਉਹ ਓਹੀ ਕਰਦਾ ਹੈ ਜੋ ਸਹੀ ਹੈ। ਉਹ ਸਾਰੀਆਂ ਗਲਤ ਗੱਲਾਂ ਮੁਆਫ਼ ਕਰ ਦੇਵੇਗਾ ਜੋ ਅਸੀਂ ਕੀਤੀਆਂ ਹਨ। 10 ਜੇ ਅਸੀਂ ਆਖਦੇ ਹਾਂ ਕਿ ਅਸੀਂ ਪਾਪ ਨਹੀਂ ਕੀਤਾ ਤਾਂ ਅਸੀਂ ਪਰਮੇਸ਼ੁਰ ਨੂੰ ਝੂਠਾ ਸਿੱਧ ਕਰ ਰਹੇ ਹੋਵਾਂਗੇ। ਅਸੀਂ ਪਰਮੇਸ਼ੁਰ ਦੇ ਉਪਦੇਸ਼ ਦਾ ਅਨੁਸਰਣ ਨਹੀਂ ਕਰ ਰਹੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਮਤੀ੬:੧੨

ਸੈਮੀ ਟਿਪਤ: ਦੇਵ ਬਟਸ ਜੋ ਕਿ ਹਾਰਵੈਸਟ ਪਰੇਅਰ ਮਨਿਸਟਰੀਜ ਦੇ ਪਰੈਜੀਡੈਂਟ ਹਨ ਅਤੇ ਯੂ ਐੱਸ ਨੈਸ਼ਨਲ ਪਰੇਅਰ ਕਮੇਟੀ ਦੇ ਚੇਅਰਮੈਨ ਹਨ, ਨਾਲ ਗੱਲ ਕਰਨਾ ਬਹੁਤ ਹੀ ਬਰਕਤ ਭਰਿਆ ਰਿਹਾ ਹੈ। ਅਸੀਂ ਪ੍ਰਾਥਨਾ ਦੇ ਵਿਖੇ ਗੱਲ ਕਰਦੇ ਆਏ ਹਾਂ ਅਤੇ ਇਹ ਮੇਰੇ ਲਈ ਬਹੁਤ ਹੀ ਜਿਅਦਾਬਰਕਤ ਦਾ ਕਾਰਣ ਰਿਹਾ ਹੈ। ਧੰਨਵਾਦ ਡੇਵ, ਕਿ ਤੁਸੀਂ ਇਸ ਗੱਲਬਾਤ ਦਾ ਹਿੱਸਾ ਰਹੇ ਹੋ।

ਡੇਵ ਬਟਸ: ਧੰਨਵਾਦ

ਸੈਮੀ: ਮੈਂ ਲੋਕਾਂ ਨੂੰ ਜਾਣਦਾ ਹਾਂ ਜੋ ਕਿ ਇਸ ਨੂੰ ਸੁਣ ਰਹੇ ਹਨ ਅਤੇ ਉਹ ਇਸਦਾ ਬਹੁਤ ਅਨੰਦ ਉਠਾ ਰਹੇ ਹਨ। ਅਸੀਂ ਗੱਲਬਾਤ ਕਰ ਰਹੇ ਹਾਂ ਕਿਯਿਸੂ ਨੇ ਕਿਵੇਂ ਆਪਣੇ ਚੇਲਿਆਂ ਨੂੰ ਪ੍ਰਾਥਨਾ ਕਰਨਾ ਸਿਖਾਇਆ।

ਡੇਵ: ਇਹ ਸਹੀ ਹੈ

ਸੈਮੀ: ਅਸੀਂ ਲੜੀ ਨੂੰ ਵੇਖਿਆ ਹੈ। ਸਭ ਤੋਂ ਪਹਿਲਾਂ ਪਰਮੇਸ਼ਰ ਦੇ ਉੱਪਰ ਧਿਆਨ ਦਿਉ। ਫਿਰ ਸੰਸਾਰ ਦੇ ਲਈ ਪ੍ਰਾਥਨਾ ਕਰਨਾ ਕਿ ਰਾਜ ਆਵੇ। ਅਤੇਅਸੀਂ ਜਿੱਥੇ ਪਿਛਲੇ ਸ਼ੈਸਨ ਦੇ ਵਿੱਚ ਖਤਮ ਕੀਤਾ ਸੀ, ਕਿ ਅਸੀਂ ਆਪਣੀਆਂ ਲੋੜਾਂ ਲਈ ਪ੍ਰਾਥਨਾ ਕਰੀਏ। ਯਿਸੂ ਨੇ ਚੇਲਿਆਂ ਨੂੰ ਸਿਖਾਇਆ, “ਅਤੇਸਾਡੇ ਕਰਜ ਨੂੰ ਮਾਫ ਕਰ ਜਿਵੇਂ ਅਸੀਂ ਆਪਣੇ ਕਰਜਾਈਆਂ ਨੂੰ ਮਾਫ ਕਰਦੇ ਹਾਂਇੱਥੇ ਦੋ ਗੱਲਾਂ ਹਨ।

ਇਸ ਸ਼ੈਸਨ ਦੇ ਵਿੱਚ ਅਸੀਂ ਧਿਆਨ ਦੇਵਾਂਗੇ, “ਸਾਡੇ ਕਰਜ ਮਾਫ ਕਰਅਤੇ ਸਾਡੀ ਵਿਅਕਤੀਗਤ ਮਾਫੀ ਦੀ ਜਰੂਰਤ ਦੇ ਉੱਪਰ ਧਿਆਨ ਦੇਵਾਂਗੇ।ਆਉ ਇਸ ਦੇ ਬਾਰੇ ਗੱਲ ਕਰਦੇ ਹਾਂ, ਮੈਂ ਮਾਫੀ, ਅੰਗੀਕਾਰ ਅਤੇ ਇਸ ਸਭ ਜਾਣਦਾ ਹਾਂ, ਕਿ ਇਹ ਬੇਦਾਰੀ ਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ।ਇਸ ਲਈ ਆਉ ਅਸੀਂ ਮਾਫੀ ਅਤੇ ਅੰਗੀਕਾਰ ਦੇ ਵਿੱਚ ਪ੍ਰਾਥਨਾ ਦੇ  ਬਾਰੇ ਗੱਲ ਕਰਦੇ ਹਾਂ।

ਡੇਵ: ਹਾਂ ਇਹ ਬਹੁਤ ਹੀ ਜਿਆਦਾ ਮਹੱਤਵਪੂਰਣ ਹੈ। ਸਹੀ ਤਰੀਕੇ ਦੇ ਨਾਲ ਵੇਖੀਏ ਤਾਂ ਪ੍ਰਭਾਵਸ਼ਾਲੀ ਪ੍ਰਾਥਨਾ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈਕਵਿਸ਼ਵਾਸੀ ਆਪਣੇ ਪਾਪਾਂ ਦੀ ਕੀਮਤ ਅਦਾ ਹੋ ਚੁੱਕੇ ਜਾਣ ਦੇ ਬਾਰੇ ਵਿੱਚ ਜਾਣਦੇ ਨਹੀ ਹਨ। ਬੇਸ਼ੱਕ ਖਾਸ ਤੋਰ ਤੇ ਉਹ ਲੋਕ ਜੋ ਕਿ ਅਵਿਸ਼ਵਾਸੀ ਰਹੇਹਨ। ਉਹ ਯਿਸੂ ਨੂੰ ਪ੍ਰਭੂ ਅਤੇ ਮੁਕਤੀਦਾਤਾ ਦੇ ਤੋਰ ਤੇ ਨਹੀ ਜਾਣਦੇ ਹਨ ਅਤੇ ਉਨ੍ਹਾਂ ਦੇ ਪਾਪ ਅੱਜ ਵੀ ਉਨ੍ਹਾਂ ਦੇ ਵਿਰੋਧ ਦੇ ਵਿੱਚ ਗਿਣੇ ਜਾਂਦੇ ਹਨ।ਉਨ੍ਹਾਂ ਨੇ ਮਾਫੀ ਦਾ ਅਨੁਭਵ ਨਹੀ ਕੀਤਾ ਹੈ।

ਸੈਮੀ: ਸਹੀ ਹੈ

ਡੇਵ : ਇਹ ਇੱਕ ਮੁੱਦਾ ਹੈ ਜੋ ਕਿ ਰੁਕਾਵਟ ਲੈ ਕੇ ਆਉਂਦਾ ਹੈ। ਇਹ ਪਰਮੇਸ਼ਰ ਦੇ ਨਾਲ ਸਾਡੀ ਗੱਲਬਾਤ ਨੂੰ ਰੋਕਦਾ ਹੈ। ਤੁਸੀਂ ਜਾਣਦੇ ਹੋ ਕਿ ਜਦੋ ਤੁਸੀਂ ਛੋਟੇ ਹੁੰਦੇ ਸੀ ਅਤੇ ਤੁਸੀਂ ਕੁਝ ਗਲਤੀ ਕਰਦੇ ਸੀ ਅਤੇ ਉਸ ਤੋਂ ਬਾਅਦ ਜਦ ਤੁਸੀਂ ਆਪਣੇ ਮਾਤਾ ਪਿਤਾ ਦੇ ਕਮਰੇ ਵਿੱਚ ਜਾਣਾ ਹੁੰਦਾ ਸੀ ਤਾਂਤੁਸੀਂ ਕਿਵੇਂ ਮਹਿਸੂਸ ਕਰਦੇ ਸੀ? ਤੁਹਾਨੂੰ ਇਸ ਗੱਲ ਦਾ ਪਤਾ ਨਹੀ ਸੀ ਹੁੰਦਾ ਕਿ ਕੀ ਉਨ੍ਹਾਂ ਨੂੰ ਪਤਾ ਹੈ ਜਾਂ ਨਹੀ। ਤੁਸੀਂ ਬਹੁਤ ਹੀ ਦੋਸ਼ੀ ਮਹਿਸੂਸਕਰਦੇ ਸੀ।

ਤੁਸੀਂ ਉਨ੍ਹਾਂ ਦੇ ਨਾਲ ਗੱਲ ਨਹੀ ਕਰਦੇ ਸੀ, ਕਿਉਂਕਿ ਤੁਸੀ ਦੋਸ਼ੀ ਮਹਿਸੂਸ ਕਰਦੇ ਸੀ ਅਤੇ ਤੁਸੀਂ ਇਹ ਜਾਣਦੇ ਸੀ। ਵਾਸਤਵ ਦੇ ਵਿੱਚ ਇਹੀ ਸਾਡੇਨਾਲ ਹੁੰਦਾ ਹੈਜਦ ਅਸੀਂ ਆਪਣੇ ਜੀਵਨ ਦੇ ਵਿੱਚ ਦੋਸ਼ ਮਹਿਸੂਸ ਕਰਦੇ ਹਾਂਅਤੇ ਅਸੀਂ ਉਸ ਦਾ ਸਾਹਮਣਾ ਨਹੀ ਕੀਤਾ ਹੁੰਦਾ ਹੈ। ਇਹ ਸਾਨੂੰ ਪਰਮੇਸ਼ਰਦੇ ਨਾਲ ਗੱਲ ਕਰਨ ਤੋਂ ਰੋਕਦਾ ਹੈ। ਇਹ ਉਸ ਵਹਾਅ ਨੂੰ ਰੋਕਦਾ ਹੈ, ਅਤੇ ਉਸ ਵਿੱਚ ਰੁਕਾਵਟ ਪੈਦਾ ਕਰਦਾ ਹੈ। ਕਿਉਂਕਿ ਸਾਨੂੰ ਇਹ ਨਹੀ ਪਤਾ ਹੈਕਿ ਅਸੀਂ ਇਸਦਾ ਸਾਹਮਣਾ ਕਿਵੇਂ ਕਰ ਸਕਦੇ ਹਾਂ।

ਸੈਮੀ: ਤੁਸੀਨ ਜਾਣਦੇ ਹੋ, ਜਦ ਮੈਂ ਪਹਿਲੀ ਵਾਰ ਮਸੀਹੀ ਬਣਿਆਮੈਂ ਕਦੇ ਵੀ ਉਹ ਰਾਤ ਨਹੀ ਭੁੱਲਾਂਗਾ। ਇਹ ੫੦ ਸਾਲ ਪਹਿਲਾਂ ਸੀ ਅਤੇ ਮੈਂਅਜੇ ਵੀ ਇਹ ਨਹੀ ਭੁਲਿਆ ਹਾਂ। ਇਹ ਮੇਰੇ ਲਈ ਅੱਜ ਵੀ ਉਨੀ ਹੀ ਅਸਲੀ ਹੈ ਜਿੰਨੀ ਇਹ ੫੦ ਸਾਲ ਪਹਿਲਾਂ ਸੀ। ਉਹ ਰਾਤ ਇੱਕ ਗੱਲ ਹੋਈ, ਮੈਂ ਚਰਚ ਦੇ ਵਿੱਚ ਗਿਆ, ਜਦ ਮੈਂ ਯਿਸੂ ਨੂੰ ਜਾਣਿਆ ਅਤੇ ਉਹ ਮੇਰੇ ਦਿਲ ਵਿੱਚ ਆਇਆ ਤਾਂ ਇਕ ਭਾਵਨਾ . ਮੈਂ ਜਾਣਦਾ ਹਾਂ ਕਿ ਅਸੀਂਭਾਵਨਾਵਾਂ ਦੇ ਨਾਲ ਨਹੀ ਚੱਲਦੇ ਹਾਂ। ਇਹ ਵਿਸ਼ਵਾਸ ਹੈ ਪਰ ਇੱਕ ਭਾਵਨਾ ਸੀ ਇਹ ਇਵੇਂ ਸੀ ਜਿਵੇਂ ਕਿਸੇ ਨੇ ਇੱਕ ਕਰੋੜ ਕਿੱਲੋ ਭਾਰ ਮੇਰੀ ਪਿੱਠ ਤੋਂਚੁੱਕ  ਦਿੱਤਾ ਗਿਆ ਸੀ। ਇਹ ਉਹ ਦੋਸ਼ ਸੀ ਜੋ ਚਲਿਆ ਗਿਆ ਸੀ।

ਡੇਵ: ਯਕੀਨਨ

ਸੈਮੀ: ਜੇਕਤ ਤੁਹਾਨੂੰ ਯਾਦ ਹੋਵੇ, ਮੈਂ ਪਿਛਲੇ ਸ਼ੈਸਨ ਦੇ ਵਿੱਚ ਵੀ ਕਿਹਾ ਸੀ, ਕਿ ਮੈਂ ਅਤੇ ਮੇਰੇ ਮਿੱਤਰਾਂ ਨੇ ਤੜਕੇ ਪ੍ਰਾਥਨਾ ਲਈ ਮਿਲਣਾ ਸ਼ੁਰੂ ਕੀਤਾ।(ਸਾਨੁੰ ਕਿਸੇ ਨੇ ਇਸ ਬਾਰੇ ਦੱਸਿਆ ਨਹੀ ਸੀ) ਇੱਕ ਕਾਰਣ ਜਿਸਦੀ ਵਜ੍ਹਾ ਦੇ ਨਾਲ ਇਹ ਪ੍ਰਾਥਨਾ ਇੰਨੀ ਉਤੇਜਨਾ ਭਰੀ ਹੋ ਗਈ ਸੀ ਕਿਉਂਕਿ ਪਹਿਲਾਂਇਹ ਹੁੰਦੀ ਸੀ, “ਅੋਹ ਇਹ ਤਾਂ ਧਾਰਮਿਕ ਕੰਮ ਹੈ,” ਕਿਉਂਕਿ ਉਹ ਦੋਸ਼ ਚਲਿਆ ਗਿਆ ਸੀ। ਇਸ ਲਈ ਮਾਫੀ ਨੇ ਪ੍ਰਾਥਨਾ ਦੇ ਵਿੱਚ ਅਜਾਦੀ ਦਾ ਰਾਹਖੋਲ ਦਿੱਤਾ।

ਦੇਵ: ਇਹ ਸਹੀ ਹੈ।

ਸੈਮੀ: ਹੁਣ ਇੱਕ ਗੱਲ ਮੈਂ ਸੋਚਦਾ ਹਾਂ, ਮੈਂ ਚਾਹੁੰਦਾ ਹਾਂ ਕਿ ਇਸ ਬਾਰੇ ਗੱਲ ਕਰੀਏ ਕਿਉਂਕਿ ਇਹ ਬੇਦਾਰੀ ਨਾਲ ਸਬੰਧਿਤ ਹੈ, ਖਾਸ ਕਰ ਕੇ ਉਨ੍ਹਾਂਮਸੀਹੀ ਲੋਕਾਂ ਲਈ ਜਿੰਨਾਂ ਦੇ ਦਿਲਾਂ ਨੂੰ ਨਵੇਂ ਹੋਣ ਦੀ ਲੋੜ ਹੈ। ਮੇਰੇ ਨਾਲ ਮੁਕਤੀ ਦੇ ਵਿੱਚ ਕੀ ਹੋਇਆ ਕਿ ਮੈਂ ਵੇਖਿਆ  ਕਿ ਯਿਸੂ ਨੇ ਸਲੀਬ ਦੇਉੱਪਰ ਕੀ ਕੀਤਾ ਹੈ। ਉਸਨੇ ਸਾਡੇ ਪਾਪਾਂ ਦੀ ਸਜ਼ਾ ਲੈ ਲਈ ਹੈ। ਹੁਣ ਮੇਰੇ ਪਾਪ ਮਾਫ ਹੋ ਗਏ ਹਨ, ਪਰ ਹਾਲੇ ਵੀ ਮੈਂ ਉਸ ਨੂੰ ਹਰ ਰੋਜ ਫੇਲ ਕਰਦਾਹਾਂ। ਇਸ ਲਈ ਤੌਬਾ, ਅੰਗੀਕਾਰ ਅਤੇ ਟੁੱਟੇਪਨ ਵਿੱਚ ਕੀ ਹੁੰਦਾ ਹੈ ਕਿ ਇਹ ਮਾਫਫ ਪੈਦਾ ਕਰਦੀ ਹੈ ਅਤੇ ਉਹ ਮੈਨੂੰ ਵਾਪਸ ਸਲੀਬ ਦੇ ਕੋਲ ਲੈਆਉਂਦੀ ਹੈ।

ਡੇਵ: ਇਹ ਸਹੀ ਹੈ

ਸੈਮੀ: ਇਸੇ ਲਈ ਇਕ ਬੇਦਾਰੀ ਹੁੰਦੀ ਹੈ. ਤੁਸੀਂ ਇਸ ਉੱਪਰ ਮੈਨੂੰ ਆਪਣੇ ਵਿਚਾਰ ਦੇ ਸਕਦੇ ਹੋ। ਬੇਦਾਰੀ, ਸਲੀਬ ਅਤੇ ਟੁਟੇਪਨ ਦੀ ਥਾਂ, ਮਾਫੀਆਦਿ।

ਡੇਵ: ਬਿਲੁਕਲ ਇਹ ਇਕੱਠਾ ਹੀ ਹੈ, ਪਰ ਸਾਨੂੰ ਇਸ ਨੂੰ ਥੋੜਾ ਜਿਹਾ ਖੋਲਣ ਦੀ ਲੋੜ ਹੈ। ਮੈਂ ਸੱਚਮੁੱਚ ਹੀ ਵਿਸ਼ਵਾਸ ਕਰਦਾ ਹਾਂ ਕਿ ਇਹ ਜਰੂਰੀ ਹੈ।ਮੈਂ ਈਮਾਨਦਾਰੀ ਦੇ ਨਾਲ ਵੇਖਿਆ ਹੈ ਕਿ ਬਹੁਤ ਘੱਟ ਮਸੀਹੀ ਲੋਕ ਮਾਫੀ ਨੂੰ ਸਮਝਦੇ ਹਨ। ਉਹ ਇਹ ਨਹੀ ਸਮਝਦੇ ਹਨ ਕਿ ਇਸਦਾ ਕੀ ਅਰਥ ਹੈਜਿਵੇਂ ਕਿ ਤੁਸੀਂ ਕਿਹਾ, ਕਿ ਇੱਕ ਕਰੋੜ ਕਿਲੋ ਭਾਰ ਪਿੱਠ ਤੋਂ ਹੱਟ ਗਿਆ। ਮੈਨ ਬਹੁਤ ਸਾਰੇ ਮਸੀਹੀ ਲੋਕਾਂ ਨੂੰ ਜਾਣਦਾ ਹਾਂ ਜੋ ਕਿ ਹਰ ਐਤਵਾਰਆਉਂਦੇ ਹਨ ਅਤੇ ਹਾਲੇ ਵੀ ਉਹ ਬੋਝ ਦੇ ਹੇਠਾਂ ਹਨ। ਹਾਲੇ ਵੀ ਉਹ ਦੋਸ਼ੀ ਮਹਿਸੂਸ ਕਰਦੇ ਹਨ। ਬੇਸ਼ੱਕ ਇਹ ਸਾਡੇ  ਪ੍ਰਾਥਨਾ ਦੇ ਜੀਵਨ ਨੂੰ ਰੋਕੇਗੀ।

ਸੈਮੀ: ਸਹੀ ਹੈ

ਡੇਵ: ਅਸੀਂ ਜੋ ਕੀਤਾ ਹੈ ਉਹ ਇਹ ਹੈ ਕਿ ਅਸੀਂ ਮਸੀਹੀ ਲੋਕਾਂ ਨੂੰ ਪ੍ਰਾਥਨਾ ਦੇ ਇੱਕ ਮਹੱਤਵਪੂਰਣ ਹਿੱਸੇ ਅੰਗੀਕਾਰ ਦੇ ਬਾਰੇ ਸਿਖਾਇਆ ਹੈ। ਇਹ ਹੈਪਰਮੇਸ਼ਰ ਦੇ ਸਾਹਮਣੇ ਆਉਣਾ.ਅਤੇ ਸ਼ਾਇਦ ਇਹ ਜਬੂਰ ੫੧ ਵਿੱਚ ਪਾਇਆ ਜਾਂਦਾ ਹੈ, ਜਿੱਥੇ ਦਾਉਦ ਨੇ ਪਰਮੇਸ਼ਰ ਦੇ ਵਿਰੋਧ ਵਿੱਚ ਪਾਪਕੀਤਾ। ਹਾਲਾਂ ਕਿ ਉਸਦੇ ਇਸ ਪਾਪ ਵਿੱਚ ਹੋਰ ਲੋਕ ਵੀ ਸਨ, ਉਸ ਨੇ ਇਹ ਪਛਾਣਿਆ ਕਿ ਉਸ ਨੇ ਪਰਮੇਸ਼ਰ ਦੇ ਵਿਰੋਧ ਵਿੱਚ ਪਾਪ ਕੀਤਾ। ਉਹਪਰਮੇਸ਼ਰ ਦੇ ਕੋਲ ਆਇਆ ਅਤੇ ਉਸਦੇ ਕੋਲ ਇਸ ਲਈ ਕੋਈ ਬਹਾਨਾ ਨਹੀ ਸੀ।

ਉਸ ਨੇ ਆਪਣੇ ਆਪ ਦੀ ਕੋਈ ਸਫਾਈ ਦੇਣ ਦੀ ਕੋਸ਼ਿਸ ਨਹੀ ਕੀਤੀ, ਜਾਂ ਉਸ ਨੇ ਇਹ ਕਿਹਾ, “ਪਰਮੇਸ਼ਰ ਮੈਂ ਇਹ ਉਸਦੀ ਵਜ੍ਹਾ ਦੇ ਨਾਲ ਜਾਂਇਸਦੀ ਵਜ੍ਹਾਂ ਦੇ ਨਾਲ ਕੀਤਾਹਾਂਤੁਸੀਂ ਜਾਣਦੇ ਹੋ ਕਿ ਮੇਰੇ ਕੋਲ ਇਹ ਹੈਕੁਝ ਵੀ ਨਹੀ। ਉਸ ਨੇ ਸਧਾਰਣ ਤਰੀਕੇ ਨਾਲ ਕਿਹਾ, “ਮੈਂ ਪਾਪ ਕੀਤਾ, ਮੈਂ ਗਲਤ ਸੀਅੰਤ ਵਿੱਚ ਅੰਗੀਕਾਰ ਇੱਕ ਤਰ੍ਹਾਂ ਦੀ ਪ੍ਰਾਥਨਾ ਹੈ ਜਿਸ ਦੇ ਵਿੱਚ ਪ੍ਰਭੂ ਦੇ ਅੱਗੇ ਕੇਟ ਇਹ ਕਹਿਣਾ ਹੈ, “ਪ੍ਰਭੂ ਤੁਸੀਂ ਸਹੀ ਸੀ, ਮੈਂਗਲਤ ਸੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੈਂ ਜੋ ਕੀਤਾ ਉਹ ਗਲਤ ਸੀ। ਇਹ ਪਾਪ ਸੀ। ਮੈਂ ਇਹ ਅੰਗੀਕਾਰਕਰਦਾ ਹਾਂ। ਤੁਸੀਂ ਸਹੀ ਹੋ ਕਿ ਤੁਸੀਂ ਇਸ ਨੂੰ ਪਾਪ ਕਹਿੰਦੇ ਹੋ। ਮੈਂ ਕੋਈ ਬਹਾਨਾ ਨਹੀ ਲਗਾਉਂਦਾ ਹਾਂ

ਇਹ ਸਿਰਫ ਅੰਗੀਕਾਰ ਹੀ ਨਹੀ ਹੈ ਜੋ ਇਹ ਕਰਦਾ ਹੈ। ਇਹ ਵਾਸਤਵਿਕਤਾ ਹੈ ਕਿ ਯਿਸੂ ਹੁਣ ਸਾਡੇ ਜੀਵਨ ਦਾ ਪ੍ਰਭੂ ਅਤੇ ਮੁਕਤੀਦਾਤਾ ਹੈ। ਹੁਣਅਸੀਂ ਆਪਣੇ ਪਾਪਾਂ ਦਾ ਅੰਗੀਕਾਰ ਕਰ ਪਾਉਂਦੇ ਹਾਂ। ਜਿਵੇਂ ਤੁਸੀਂ ਕਿਹਾ ਸੀ ਕਿ ਕਈ ਵਾਰ ਹਰ ਰੋਜ। ਦੁੱਖ ਦੀ ਗੱਲ ਇਹ ਹੈ ਕਿ ਕਈ ਵਾਰ ਦਿਨਵਿੱਚ ਕਈ ਵਾਰ। ਜੋ ਸਾਨੂੰ ਲੋਕਾਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ਰ ਦੇ ਨਾਲ ਆਪਣੇ ਲੇਖੇ ਨੂੰ ਸਧਾਰਣ ਰੱਖੀਏ।

ਸੈਮੀ: ਸਹੀ ਹੈ

ਡੇਵ: ਅਸੀਂ ਨਾ ਸਿਰਫ  ਉਨ੍ਹਾਂ ਦੀ ਦਿਨ ਦੇ ਅੰਤ ਦੇ ਵੇਲੇ ਵਿੱਚ ਸੂਚੀ ਬਣਾਉਂਦੇ ਹਾਂ, “ਅੋਹ ਮੈਂ ਇਹ ਕੀਤਾ ਅਤੇ ਉਹ ਕੀਤਾ ਅਤੇ ਇਹ ਕੀਤਾਸਾਨੂੰਮਸੀਹੀ ਲੋਕਾਂ ਨੂੰ ਸਿਖਾਉਣ ਦੀ ਲੋੜ ਹੈ ਕਿ ਉਹ ਪਰਮੇਸ਼ਰ ਦੇ ਨਾਲ ਛੋਟਾ ਲੇਖਾ ਰੱਖਣ। ਜਦ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੇ ਕੋਈ ਪਾਪਕੀਤਾ ਹੈ, ਉਸੇ ਵੇਲੇ ਉਸਦਾ ਅੰਗੀਕਾਰ ਕਰਨ। ਸਾਡੇ ਵਿੱਚ ਇੱਕ ਯੋਗਤਾ ਹੁੰਦੀ ਹੈ ਕਿ ਅਸੀਂ ਕੁਝ ਸਮੇਂ ਦੇ ਲਈ ਦੋਸ਼ੀ ਮਹਿਸੂਸ ਕਰਦੇ ਹਾਂ।

ਮੈਂ ਹਾਲੇ ਅੰਗੀਕਾਰ ਨਹੀ ਕਰ ਸਕਦਾ ਹਾਂ, ਕਿਉਂਕਿ ਮੈਂ ਥੋੜਾ ਜਿਹਾ ਦੋਸ਼ੀ ਮਹਿਸੂਸ ਕਰਨਾ ਚਾਹੁੰਦਾ ਹਾਂ। ਪਰ ਕੀ ਤੁਸੀਂ ਵੇਖ ਸਕਦੇ ਹੋ ਕਿ ਇਹ ਕਿੰਨਾਂਮਨੁੱਖ ਦੇ ਉੱਪਰ ਅਧਾਰਿਤ ਹੈ? ਇਹ ਇਸ ਤਰਾਂ ਕਹਿਣਾ ਹੈ ਕਿ ਪਰਮੇਸ਼ਰ ਦੀ ਮਾਫੀ ਦਾ ਅਧਾਰ ਮੇਰੇ ਬੁਰਾ ਮਹਿਸੂਸ ਕਰਨ ਦੇ aੁੱਪਰ ਹੈ। ਨਹੀ, ਨਹੀ, ਨਹੀ। ਇਹ ਯਿਸੂ ਮਸੀਹ ਦੇ ਲਹੂ ਦੇ ਵਿੱਚ ਹੈ, ਇਸ ਲਈ ਮੈਨੂੰ ਸਿੱਖਣਾ ਚਾਹੀਦਾ ਹੈ ਕਿ ਮੈਂ ਛੋਟੇ ਲੇਖੇ ਰੱਖਾਂ ਅਤੇ ਉਸੇ ਵੇਲੇ ਜਦ ਮੈਨੂੰ ਮੇਰੇ ਪਾਪਦਾ ਪਤਾ ਲੱਗਦਾ ਹੈ ਮੈਂ ਅੰਗੀਕਾਰ ਕਰਾਂ। ਫਿਰ ਵਚਨ ਅਨੋਖਾ ਹੈ। ਵਾਇਦੇ.ਉਹ ਧਰਮੀ ਹੈ ਅਤੇ ਸੱਚਾ ਹੈ ਅਤੇ ਉਹ ਸਾਡੇ ਪਾਪਾਂ ਨੂੰ ਮਾਫ ਕਰਦਾਹੈ।

ਸੈਮੀ: ਹਾਂ ਇੱਕ ਹੋਰ ਗੱਲ ਜੋ ਮੇਰੇ ਮਨ ਵਿੱਚ ਆਉਂਦੀ ਹੈ ਕਿ ਜਦ ਤੁਸੀਂ ਇਹ ਵੰਡ ਰਹੇ ਸੀ, ਕਿ ਜੇਕਰ ਅਸੀਂ ਅੰਗੀਕਾਰ ਨਹੀ ਕਰਦੇ ਹਾਂਅਤੇ ਜੇਕਰਅਸੀਂ ਇਸ ਨੂੰ ਗਲੀਚੇ ਦੇ ਹੇਠਾਂ ਲੁਕਾ ਦਿੰਦੇ ਹਾਂ ਤਾਂ ਲੋਕ ਜੋ ਕਰਦੇ ਹਨ ਉਹ ਲਗਾਤਾਰ ਪ੍ਰਾਥਨਾ ਕਰਨ ਦੀ ਕੋਸ਼ਿਸ ਕਰਦੇ ਰਹਿੰਦੇ ਹਨ। ਉਹਧਾਰਮਿਕ ਪ੍ਰਾਥਨਾ ਦੇ ਵਿੱਚ ਚਲੇ ਜਾਂਦੇ ਹਨ।

ਡੇਵ: ਇਹ ਸਹੀ ਹੈ

ਸੈਮੀ: ਉਹ ਉਸ ਤਰੀਕੇ ਦੇ ਨਾਲ ਪ੍ਰਾਥਨਾ ਕਰਨੀ ਬੰਦ ਕਰ ਦਿੰਦੇ ਹਨ ਜਿਸ ਤਰਾਂ ਉਨ੍ਹਾਂ ਨੇ ਸ਼ੁਰੂ ਕੀਤੀ ਸੀ। ਉਹ ਆਤਮਾ ਦੀ ਸ਼ਕਤੀ, ਪ੍ਰਭੁ ਦੇ ਅਨੰਦਅਤੇ ਪਰਮੇਸ਼ਰ ਦੀ ਹਜੂਰੀ ਅਤੇ ਉਸ ਨਾਲ ਨਜਦੀਕੀ ਦੇ ਲਈ ਪ੍ਰਾਥਨਾ ਕਰਨੀ ਛੱਡ ਦਿੰਦੇ ਹਨ ਇਸ ਲਈ ਅੰਗੀਕਾਰ ਦੇ ਨਾਲ ਇੱਕ ਈਮਾਨਦਾਰੀਵਾਲੀ, ਪਾਰਦਰਸ਼ੀ ਗੱਲ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਸਮਝਦੇ ਹੋ ਕਿ ਪਰਮੇਸ਼ਰ ਭਲਾ ਹੈ, ਅਤੇ ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਹੈ, ਤੁਸੀਂ ਉਸਦੇ ਕੋਲ ਸਕਦੇ ਹੋ ਅਤੇ ਤੁਹਾਨੂੰ ਇਸ ਨੂੰ ਢੱਕਣ ਦੀ ਲੋੜ ਨਹੀ ਹੈ ਪਰ ਉਸ ਕੋਲ ਉਸੇ ਵੇਲੇ ਆਉਣਾ ਚਾਹੀਦਾ ਹੈ। ਮੈਂ ਸੋਚਦਾ ਹਾਂ ਇਹ ਛੋਟੇ ਲੇਖੇਰੱਖਣ ਵਾਲੀ ਸ਼ਾਇਦ ਪਹਿਲੀ ਗੱਲ ਸੀ ਜੋ ਕਿ ਪਰਮੇਸ਼ਰ ਨੇ ਮੈਨੂੰ ਸਿਖਾਈ ਸੀ ਜਦ ਮੈਂ ਵਿਅਕਤੀਗਤ ਬੇਦਾਰੀ ਦੇ ਬਾਰੇ ਦੇ ਵਿੱਚ ਸਿੱਖਿਆ ਸੀ।

ਡੇਵ: ਇਹ ਹੈ

ਸੈਮੀ: ਜੇ ਮੈਂ ਨਵਾਂ ਹੋਣਾ ਚਾਹੁੰਦਾ ਹਾਂ ਤਾਂ ਮੈਨੂੰ ਛੋਟੇ ਲੇਖੇ ਰੱਖਣੇ ਪੈਣਗੇ। ਮੈਂ ਇਹ ਕਹਿੰਦਾ ਹਾਂ ਕਿ ਛੋਟੇ ਲੇਖੇ ਦਾ ਅਰਥ ਹੈ ਜਦ ਤੁਸੀਂ ਚੀਜਾਂ ਨੂੰ ਲੰਬੇ ਸਮੇਂਤੱਕ ਫੜ ਕੇ ਨਹੀ ਰੱਖਦੇ ਹੋ ਪਰ ਉਸੇ ਵੇਲੇ ਪਰਮੇਸ਼ਰ ਦੇ ਕੋਲ ਆਉਂਦੇ ਹੋ। ਉਸਦੇ ਅੱਗੇ ਅੰਗੀਕਾਰ ਕਰਦੇ ਹੋ ਅਤੇ ਪਾਪਾਂ ਤੋਂ ਤੌਬਾ ਕਰਦੇ ਹੋ।

ਡੇਵ: “ਪਰਮੇਸ਼ਰ ਤੁਸੀਂ ਸਹੀ ਹੋ, ਤੁਸੀਂ ਉਸ ਨੂੰ ਪਾਪ ਕਹਿੰਦੇ ਹੋ, ਅਤੇ ਮੈਂ ਤੁਹਾਡੇ ਨਾਲ ਸਹਿਮਤ ਹੋਣਾ ਚਾਹੁੰਦਾ ਹਾਂ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂਇਹ ਜਾਣੋ। ਮੈਂ ਹੋਰ ਬਹਾਨੇ ਨਹੀ ਬਣਾ ਸਕਦਾ। ਮੈਂ ਸਹਿਮਤ ਹਾਂ। ਅਤੇ ਮੈਂ ਇਹ ਕੀਤਾ ਹੈ। ਮੈਂ ਅੰਗੀਕਾਰ ਕਰਦਾ ਹਾਂ। ਅਤੇ ਮੈਂ ਇਹ ਕੀਤਾ ਹੈ। ਤੁਸੀਂਕਿਹਾ ਇਹ ਗਲਤਾ ਸੀ। ਮੈਂ ਇਹ ਕੀਤਾ ਇਹ ਗਲਤ ਸੀਇਹ ਅੰਗੀਕਾਰ ਹੈ। ਇਹ ਪਰਮੇਸ਼ਰ ਦੇ ਨਾਲ ਅੰਤ ਦੇ ਵਿੱਚ ਸਹਿਮਤੀ ਹੈ। ਬੇਸ਼ੱਕ ਅਗਲਾਕਦਮ  ਹੈ ਕਿ ਅਸੀਂ ਤੌਬਾ ਦੇ ਦੁਆਰਾ ਮੁੜੀਏ। ਤੁਸੀਂ ਆਪਣੇ ਪਾਪ ਦਾ ਅੰਗੀਕਾਰ ਕਰਦੇ ਹੋ, ਤੁਸੀਂ ਤੌਬਾ ਕਰਦੇ ਹੋ, ਤੁਸੀਂ ਜੋ ਗਲਤ ਕਰਦੇ ਹੋ ਉਸ ਤੋਂਮੁੜਦੇ ਹੋ ਤੇ ਫਿਰ ਪਰਮੇਸ਼ਰ ਆਉਂਦਾ ਹੈ ਅਤੇ ਉਹ ਫਿਰ ਉਹ ਕਰਦਾ ਜੋ ਸੰਪੂਰਣ ਚੰਗਾਈ, ਅਨੰਦ ਦੀ ਬਹਾਲੀ ਅਤੇ ਅਜਾਦੀ ਵਾਲੀ ਬਹਾਲੀ ਲਈਲਈ ਉਹੀ ਕਰ ਸਕਦਾ ਹੈ

ਸੈਮੀ: ਇਸੇ ਨੂੰ ਬੇਦਾਰੀ ਕਹਿੰਦਾ ਹਾਂ। ਪਰਮੇਸ਼ਰ ਤੁਹਾਡੇ ਦਿਲ ਨੂੰ ਬੇਦਾਰ ਕਰੇਗਾ। ਜਦ ਤੁਸੀਂ ਅੰਗੀਕਾਰ ਕਰੋਗੇ ਤਾਂ ਉਹ ਤੁਹਾਡੇ ਜੀਵਨ ਨੂੰ ਨਵਾਂਕਰੇਗਾ। ਅੰਗੀਕਾਰ ਹਮੇਸ਼ਾਂ ਹੀ ਮਹਾਨ ਬੇਦਾਰੀਆਂ ਦਾ ਹਿੱਸਾ ਰਿਹਾ ਹੈ। ਅਤੇ ਅੱਜ ਵੀ ਇਹ ਤੁਹਾਡੇ ਜੀਵਨ ਦੀ ਬੇਦਾਰੀ ਦਾ ਵੱਡਾ ਹਿੱਸਾ ਹੋ ਸਕਦਾਹੈ। ਇਸ ਲਈ ਪਰਮੇਸ਼ਰ ਦੇ ਇਕੱਲੇ ਸਮਾਂ ਬਿਤਾਉ ਜਿਸ ਵਿੱਚ ਤੁਸੀਂ ਪਾਰਦਰਸ਼ੀ ਅਤੇ ਈਮਾਨਦਾਰ ਹੋ ਸਕੋ।

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ