ਰੋਜਾਨਾਂ ਦਾ ਭਗਤੀ ਦਾ ਵੀਡੀਓ
ਪ੍ਰਰਾਥਨਾ ਅਤੇ ਵਿਸ਼ਵਾਸ
ਮੈਂ 1965 ਵਿੱਚ ਯਿਸੂ ਦੇ ਪਿੱਛੇ ਚਲਨ ਦੇ ਲਈ ਬਿਲਕੁਲ ਨਵਾਂ ਵਿਸ਼ਵਾਸੀ ਸਾਂ ਅਤੇ ਪਰਮੇਸ਼ੁਰ ਦੀ ਭਲਿਆਈ ਅਤੇ ਮਹਾਨਤਾ ਦੇ ਨਾਲ ਅਚਰਜ ਵਿੱਚ ਭਰਿਆ ਹੋਇਆ ਸਾਂ। ਉਸ ਵੇਲੇ, ਮੈਂ ਕਲੀਸਿਯਾ ਦੇ ਜੀਵਨ ਦੇ ਬਾਰੇ ਚੰਗੀ ਤਰ੍ਹਾਂ ਨਹੀ ਜਾਣਦਾ ਸਾਂ ਅਤੇ ਬਾਈਬਲ ਦੇ ਬਾਰੇ ਵੀ ਬਹੁਤ ਥੋਡ਼ਾ ਜਾਣਦਾ ਸਾਂ। ਮਸੀਹ ਜੀਵਨ ਮੇਰੇ ਲਈ ਇੱਕ ਰੋਮਾਂਚਕਾਰੀ ਯਾਤਰਾ ਸੀ ਜਿਸਦੇ ਉੱਤੇ ਮੈਂ ਹੁਣੇ ਹੁਣੇ ਅਰੰਭ ਕੀਤਾ ਸੀ। ਮੈਂ ਵਿਸ਼ਵਾਸ ਦੇ ਸੁਭਾਉ ਦੇ ਬਾਰੇ ਵਿੱਚ ਜਿਸ ਦਾ ਮੈਂ ਅਨੁਭਵ ਕਰ ਰਿਹਾ ਸਾਂ ਬਗੈਰ ਜਿਆਦਾ ਸੁਚਨਾਵਾਂ ਦੇ ਵਿਸ਼ਵਾਸ ਦੇ ਜੀਵਨ ਨੂੰ ਜੀਉਣ ਦੇ ਬਾਰੇ ਵਿੱਚ ਸਿੱਖ ਰਿਹਾ ਸਾਂ।
ਮੈਂ ਉਸ ਵੇਲੇ ਲੂਸੀਆਨਾ ਸਟੇਟ ਯੂਨੀਵਰਸਿਟੀ ਵਿੱਚ ਪਡ਼੍ਹ ਰਿਹਾ ਸਾਂ ਜਦੋਂ ਮੇਰੇ ਜੀਵਨ ਦੇ ਵਿੱਚ ਮਸੀਹ ਆਇਆ। ਮੈਂ ਇੱਕ ਦਮ ਜਾਣ ਗਿਆ ਸਾਂ ਕਿ ਪਰਮੇਸ਼ੁਰ ਨੇ ਮੈਂਨੂੰ ਬੁਲਾਹਟ ਦਿੱਤੀ ਹੈ ਕਿ ਮੈਂ ਸੰਸਾਰ ਦੇ ਦੇਸ਼ਾਂ ਦੇ ਵਿੱਚ ਉਸਦੀ ਮੁਕਤੀ ਦੇ ਬਾਰੇ ਵਿੱਚ ਐਲਾਨ ਕਰਾਂ। ਇਸ ਮਹਾਨ ਕੰਮ ਦੇ ਲਈ ਆਪਣੇ ਜੀਵਨ ਨੂੰ ਸੌਪਣ ਤੋਂ ਦੋ ਦਿਨ ਪਹਿਲਾਂ, ਮੈਂ ਮਹਿਸੂਸ ਕੀਤਾ ਕਿ ਮੈਂਨੂੰ ਸਟੇਟੇ ਯੂਨੀਵਰਸਿਟੀ ਨੂੰ ਛੱਡਣਾ ਪਵੇਗਾ ਅਤੇ ਇੱਕ ਮਸੀਹ ਸਕੂਲ ਦੇ ਵਿੱਚ ਪਡ਼੍ਹਾਈ ਕਰਨੀ ਪਵੇਗੀ ਜਿੱਥੇ ਮੈਂ ਬਾਈਬਲ ਦੇ ਬਾਰੇ ਵਿੱਚ ਕੁੱਝ ਸਿੱਖ ਸਕਾਂ। ਇਸ ਤਰ੍ਹਾ, ਮੈਂ ਇੱਕ ਛੋਟੇ ਜਿਹੇ ਬੈਪਟਿਸਟ ਕਾਲਜ ਦੇ ਵਿੱਚ ਸਟੇਟ ਵਿੱਚ ਤਬਾਦਲਾ ਕਰ ਲਿਆ।
ਜਦੋਂ ਮੈਂ ਮਸੀਹੀ ਸਕੂਲ ਦੇ ਵਿੱਚ ਪਡ਼੍ਹ ਰਿਹਾ ਸਾਂ, ਮੈਂ ਪਿੰਡ ਦੀ ਇੱਕ ਛੋਟੀ ਕਲੀਸਿਯਾ ਦੇ ਵਿੱਚ ਜਾਂਦਾ ਸਾਂ ਅਤੇ ਇੱਕ ਪ੍ਰਚਾਰਕ ਮੈਨਲੇ ਬੀਅਸਲੇ ਦੇ ਪ੍ਰਚਾਰ ਨੂੰ ਸੁਣਦਾ ਸਾਂ। ਉਹ ਵਿਸ਼ਵਾਸ ਦੇ ਵਿਸ਼ੇ ਦੇ ਉੱਤੇ ਪ੍ਰਚਾਰ ਕਰ ਰਿਹਾ ਸੀ। ਮੈਂ ਆਪਣੀ ਵਿਸ਼ਵਾਸ ਦੀ ਕਮੀ ਦੇ ਬਾਰੇ ਵਿੱਚ ਏਨਾ ਜਿਆਦਾ ਦੋਸ਼ੀ ਮਹਿਸੂਸ ਕੀਤਾ ਕਿ ਮੈਂ ਉਸਦੇ ਪੂਰੇ ਪ੍ਰਚਾਰਾਂ ਦੀ ਲਡ਼ੀ ਨੂੰ ਨਹੀ ਸੁਣ ਸਕਿਆ। ਮੈਂ ਉਸਦੇ ਸੰਦੇਸ਼ ਦੇ ਵਿੱਚ ਹੀ ਗਿਰਜੇਘਰ ਦੇ ਵਿੱਚੋ ਬਾਹਰ ਨਿਕਲ ਆਇਆ। ਗੱਡੀਆਂ ਖਡ਼ੀ ਕਰਨ ਵਾਲੀ ਥਾਂ ਵਿੱਚ, ਇੱਕ ਪੁਰਾਣੇ ਬਿਰਛ ਦੇ ਥੱਲੇ, ਮੈਂ ਪਰਮੇਸ਼ੁਰ ਨੂੰ ਪੁਕਾਰ ਉੱਠਿਆ, “ਹੇ ਪਰਮੇਸ਼ੁਰ, ਮੈਂ ਜਿਸ ਤਰ੍ਹਾਂ ਦੇ ਵਿਸ਼ਵਾਸ ਦੇ ਬਾਰੇ ਵਿੱਚ ਇਹ ਵਿਅਕਤੀ ਪ੍ਰਚਾਰ ਕਰ ਰਿਹਾ ਹੈ ਨੂੰ ਨਹੀ ਜਾਣਦਾ ਹਾਂ। ਪ੍ਰੰਤੂ ਮੈਂ ਵਿਸ਼ਵਾਸ ਦੀ ਵਿਅਕਤੀ ਹੋਣਾ ਚਾਹੁੰਦਾ ਹਾਂ। ਮੈਂਨੂੰ ਤੇਰੇ ਉੱਤੇ ਹਰੇਕ ਗੱਲ ਉੱਤੇ ਭਰੋਸਾ ਕਰਨਾ ਸਿੱਖਾ।”
ਇਸ ਦੇ ਲਈ ਪਰਮੇਸ਼ੁਰ ਨੂੰ ਲੰਬਾ ਸਮਾਂ ਨਹੀ ਲੱਗਾ ਕਿ ਉਹ ਮੈਂਨੂੰ ਆਪਣੇ ਵਿਸ਼ਵਾਸ ਦੇ ਸਕੂਲ ਦੇ ਵਿੱਚ ਪਾਵੇ। ਮੈਂਨੂੰ ਦੋ ਵਾਰੀ ਆਪਣੀ ਪਡ਼੍ਹਾਈ ਦੇ ਲਈ ਫੀਸ ਦੇਣ ਪਈ ਸੀ ਜਦੋਂ ਮੈਂ ਸਟੇਟ ਯੂਨੀਵਰਸਿਟੀ ਵਿੱਚ ਪਡ਼੍ਹ ਰਿਹਾ ਸਾਂ। ਪ੍ਰੰਤੂ ਜਦੋਂ ਮੈਂ ਮਸੀਹ ਸਕੂਲ ਦੇ ਵਿੱਚ ਪਡ਼੍ਹ ਰਿਹਾ ਸਾਂ ਤਾਂ ਪਡ਼੍ਹਾਈ ਨੂੰ ਕਰਦੇ ਰਹਿਣ ਲਈ ਮੇਰੇ ਕੁੱਝ ਵੀ ਨਹੀ ਸੀ। ਪ੍ਰੰਤੂ ਮੈਂ ਜਾਣਦਾ ਸਾਂ ਕਿ ਪਰਮੇਸ਼ੁਰ ਨੇ ਮੈਂਨੂੰ ਉੱਥੇ ਸੱਦਿਆ ਸੀ। ਮੈਂ ਯਾਦ ਹੈ ਕਿ ਮੈਂ ਪਰਮੇਸ਼ੁਰ ਨੂੰ ਪ੍ਰਰਾਥਨਾ ਕੀਤੀ ਅਤੇ ਕਿਹਾ ਕਿ ਉਹ ਮੈਂਨੂੰ ਵਿਖਾਵੇ ਕਿ ਕਿਵੇਂ ਮੈਂਨੂੰ ਆਪਣੀ ਪਡ਼੍ਹਾਈ ਦੇ ਲਈ ਫੀਸ ਦਾ ਇੰਤਜਾਮ ਕਰਨ ਸੀ। ਅਗਲੇ ਦਿਨ ਮੈਂ ਪ੍ਰਬਧਕੀਆ ਦਫਤਰ ਦੇ ਵਿੱਚ ਗਿਆ ਅਤੇ ਕਿਹਾ ਕਿ ਮੈਂਨੂੰ ਕਿੰਨ੍ਹੀ ਫੀਸ ਦੇਣੀ ਪਵੇਗੀ। ਉਸ ਇਸਤਰੀ ਨੇ ਮੇਰੀਆਂ ਅੱਖਾਂ ਦੇ ਵਿੱਚ ਵੇਖਿਆ ਅਤੇ ਕਿਹਾ ਕਿ, “ਕੁਝ ਨਹੀ।”
ਮੈਂ ਹੈਰਾਨ ਰਹਿ ਗਿਆ। “ਇੰਝ ਨਹੀ ਹੋ ਸਕਦਾ ਹੈ,” ਮੈਂ ਹਕਲਾਉਂਦੇ ਹੋਇਆ ਕਿਹਾ। “ਤੁਹਾਡੇ ਕਹਿਣ ਦਾ ਕੀ ਅਰਥ ਹੈ? ਜਰੂਰ ਕਿੱਥੇ ਕੋਈ ਨਾ ਕੋਈ ਗਲਤੀ ਹੋ ਗਈ ਹੈ।”
ਉਸ ਦਯਾਲੂ ਇਸਤਰੀ ਨੇ ਦਸਤਾਵੇਜਾਂ ਦੇ ਵਿੱਚ ਹੋਰ ਜਿਆਦਾ ਅੱਗੇ ਤੀਕ ਵੇਖਿਆ ਅਤੇ ਜੋ ਕੁਝ ਕਿਹਾ ਉਸਨੇ ਮੈਂਨੂੰ ਹੋਰ ਜਿਆਦਾ ਹੈਰਾਨ ਕਰ ਦਿੱਤਾ। “ਸੈਮੀ ਟਿਪਟ ਸਕਾਲਰਸ਼ਿਪ ਫੰਡ,” ਉਸਨੇ ਕਿਹਾ, “ਨੇ ਤੁਹਾਡੀ ਫੀਸ ਨੂੰ ਦੇ ਦਿੱਤਾ ਹੈ।”
“ਕੀ, ਸੈਮੀ ਟਿਪਟ ਸਕਾਲਰਸ਼ਿਪ ਫੰਡ?” ਮੈਂ ਕਿਹਾ।
ਉਸਨੇ ਫਿਰ ਕਿਹਾ, “ਇਸਦੇ ਬਾਰੇ ਵਿੱਚ ਕੋਈ ਨਹੀ ਜਾਣਦਾ।”
ਮੈਂ ਉਸਦੇ ਦਫਤਰ ਦੇ ਵਿੱਚ ਬਾਹਰ ਆ ਗਿਆ ਅਤੇ ਆਪਣੇ ਕਮਰੇ ਦੇ ਵਿੱਚ ਆ ਗਿਆ। ਮੈਂ ਆਪਣੇ ਗੋਡਿਆਂ ਦੇ ਉੱਤੇ ਡਿਗ ਗਿਆ ਅਤੇ ਪਰਮੇਸ਼ੁਰ ਦੀ ਅਰਾਧਨਾ ਕੀਤੀ ਜਿਹਡ਼ਾ ਯਹੋਵਹਾ ਯਿਰਹੇ ਹੈ! ਪਰਮੇਸ਼ੁਰ ਮੈਂਨੂੰ ਵਿਸ਼ਵਾਸ ਦੇ ਉੱਤੇ ਰਹਿਣ ਅਤੇ ਚਲਨ ਦੇ ਬਾਰੇ ਵਿੱਚ ਸਿੱਖਾ ਰਿਹਾ ਸੀ। ਇਹ ਉਹ ਅਨੁਭਵ ਅਤੇ ਮੇਰੇ ਮਸੀਹ ਜੀਵਨ ਦੇ ਅਰੰਭ ਦੇ ਕਈ ਅਨੁਭਵ ਸਨ ਜਿੰਨ੍ਹਾਂ ਨੇ ਮੈਂਨੂੰ ਵਿਸ਼ਵਾਸ ਦੇ ਨਾਲ ਚਲਨਾ ਸਿੱਖਾਇਆ। ਮੈਂ ਨਹੀ ਸੋਚਦਾ ਮੈਂ ਜਿੰਨ੍ਹਾਂ ਗੱਲਾਂ ਨੂੰ ਹੁਣ ਕਰ ਰਿਹਾ ਹਾਂ ਉਨ੍ਹਾਂ ਨੂੰ ਅੱਜ ਕਰ ਰਿਹਾ ਹੁੰਦਾ ਜੇ ਮੈਂ ਵਿਸ਼ਵਾਸ ਦੇ ਨਾਲ ਮੇਰੇ ਮਸੀਹ ਜੀਵਨ ਦੇ ਉਨ੍ਹਾਂ ਅਰੰਭਿਕ ਦਿਨਾਂ ਦੇ ਵਿੱਚ ਨਹੀ ਸਿੱਖਇਆ ਹੁੰਦਾ।
ਇਬਰਾਨੀਆਂ ਦਾ ਲਿਖਾਰੀ ਇੰਝ ਕਹਿੰਦਾ ਹੈ ਕਿ, “ਅਤੇ ਨਿਹਚਾ ਬਾਂਝੋ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈਕੁਂਕਿ ਜਿਹਡ਼ਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਕਿ ਭਈ ਉਹ ਹੈ, ਨਾਲੇਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ–ਦਾਤਾ ਹੈ ” (ਇਬਰਾਨੀਆਂ 11:6)। ਜਦੋਂ ਯਿਸੂ ਨੇ ਪ੍ਰਰਥਨਾਕੀਤੀ, ਤਾਂ ਉਸਨੇ ਹਮੇਸ਼ਾ ਇਸਨੂੰ ਵਿਸ਼ਵਾਸ ਦੇ ਨਾਲ ਮਿਲਾਇਆ। ਜੇ ਅਸੀ ਅਸਲ ਵਿੱਚ ਪਰਮੇਸ਼ੁਰ ਨੂੰ ਪ੍ਰਸੰਨਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਪ੍ਰਰਾਥਨਾ ਜਰੂਰ ਕਰਨੀ ਚਾਹੀਦੀ ਹੈ…ਅਤੇ ਵਿਸ਼ਵਾਸ ਦੇ ਨਾਲ ਕਰਨੀ ਚਾਹੀਦੀਹੈ। ਚਾਹੇ ਕੁੱਝ ਵੀ ਕਿਉਂ ਨਾ ਹੋਵੇ, ਉਹ ਯਹੋਵਾਹ ਯਿਰਹੇ ਹੈ। ਗਾਇਏ।“
ਮੱਤੀ 21: 18-21
18 ਅਗਲੀ ਸਵੇਰ ਜਦ ਯਿਸੂ ਸ਼ਹਿਰ ਵੱਲ ਮੁੜਿਆ ਜਾਂਦਾ ਸੀ ਤਾਂ ਉਸ ਨੂੰ ਭੁੱਖ ਲੱਗੀ। 19 ਰਸਤੇ ਵਿੱਚ ਅੰਜੀਰ ਦਾ ਬਿਰਛ ਵੇਖਕੇ ਉਸ ਦੇ ਨੇੜੇ ਗਿਆ ਪਰ ਸਿਵਾਇ ਪੱਤਿਆਂ ਦੇ ਉੱਥੇ ਉਸ ਨੂੰ ਹੋਰ ਕੁਝ ਵੀ ਨਾ ਲੱਭਿਆ ਤਾਂ ਉਸ ਨੇ ਬਿਰਛ ਨੂੰ ਕਿਹਾ ਕਿ “ਅੱਜ ਤੋਂ ਤੈਨੂੰ ਭਵਿੱਖ ਵਿੱਚ ਕਦੇ ਵੀ ਫ਼ਲ ਨਾ ਲੱਗਣ।” ਤੁਰੰਤ ਹੀ ਰੁੱਖ ਸੁੱਕ ਗਿਆ।
20 ਚੇਲੇ ਵੇਖਕੇ ਹੈਰਾਨ ਹੋਏ ਅਤੇ ਉਨ੍ਹਾਂ ਨੇ ਪੁੱਛਿਆ, “ਅੰਜੀਰ ਦਾ ਰੁੱਖ ਇੰਨੀਂ ਛੇਤੀ ਕਿਵੇਂ ਕੁਮਲਾ ਗਿਆ?”
21 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇਕਰ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਕੋਈ ਭਰਮ ਨਾ ਰੱਖੋ। ਤੁਸੀਂ ਸਿਰਫ਼ ਇਹੋ ਹੀ ਕਰੋਂਗੇ ਜੋ ਅੰਜੀਰ ਦੇ ਬਿਰਛ ਨਾਲ ਮੈਂ ਕੀਤਾ ਸਗੋਂ ਤੁਸੀਂ ਇਸ ਪਹਾੜ ਨੂੰ ਵੀ ਆਖ ਸੱਕਦੇ ਹੋ ਜਾ ਅਤੇ ਸਮੁੰਦਰ ਵਿੱਚ ਜਾਕੇ ਡਿੱਗ ਤਾਂ ਅਜਿਹਾ ਹੀ ਹੋਵੇਗਾ। 22 ਜੇਕਰ ਤੁਸੀਂ ਵਿਸ਼ਵਾਸ ਕਰੋ, ਤਾਂ ਉਹ ਸਭ ਕੁਝ ਜੋ ਤੁਸੀਂ ਪ੍ਰਾਰਥਨਾ ਰਾਹੀਂ ਮੰਗੋਂਗੇ ਤੁਹਾਨੂੰ ਦਿੱਤਾ ਜਾਵੇਗਾ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
