Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਜਦ ਤੁਸੀਂ ਕਲੀਸਿਯਾ ਦੇ ਇਤਿਹਾਸ ਦੇ ਪੰਨਿਆ ਤੇ ਨਜਰ ਮਾਰ ਕੇ ਵੇਖਦੇ ਹੋ ਤਾਂ ਅਸੀਂ ਇਹ ਪਾਉਂਦੇ ਹਾਂ ਕਿ ਜਿਨ੍ਹਾਂ ਆਦਮੀਆ ਅਤੇ ਔਰਤਾਂ ਨੂੰ ਪ੍ਰ੍ਮੇਸ਼ਰ ਨੇ ਇਸਤੇਮਾਲ ਕੀਤਾ ਉਹ ਪ੍ਰਾਥਨਾ ਕਰਨ ਵਾਲੇ ਲੋਕ ਸਨ। ਉਨ੍ਹਾਂ ਨੇ ਪ੍ਰਾਥਨਾ ਦੇ ਗੁਪਤ ਸਥਾਨਾਂ ਵਿਚ ਇੰਤਜਾਰ ਕਰਨਾ ਸਿਖਿਆ ਸੀ ਅਤੇ ਪ੍ਰ੍ਮਸੇਰ ਨੂੰ ਉਹ ਅਨੁਮਤੀ ਦਿੰਦੇ ਸਨ ਕਿ ਉਹ ਉਨ੍ਹਾਂ ਦੇ ਦਿਲਾਂ ਵਿਚ ਆਪਣੇ ਆਪ ਨੂੰ ਪਾ ਦੇਵੇ। ਇਹ ਉਹ ਲੋਕ ਸਨ ਜਿਨ੍ਹਾਂ ਦੇ ਦਿਲ ਉਨ੍ਹਾਂ ਚੀਜਾਂ ਦੇ ਪ੍ਰਤੀ ਜਜ੍ਬਾ ਰਖਦੇ ਸਨ ਜਿਨ੍ਹਾਂ ਪ੍ਰਤੀ ਪ੍ਰ੍ਮੇਸ਼ਰ ਰੱਖਦਾ ਹੈ।
੧੮੦੦ ਈਸਵੀ ਵਿਚ ਜੋਰਜ ਮੁਲਰ ਨੇ ਅਨਾਥ ਬਚਿਆ ਵਾਸਤੇ ਅਨਾਥ ਆਸਰਮ ਸ਼ੁਰੂ ਕੀਤਾ। ਉਸਨੇ ਪ੍ਰ੍ਮੇਸ਼ਰ ਨੇ ਭਰੋਸਾ ਕੀਤਾ ਕਿ ਉਹ ਉਨ੍ਹਾ  ਦੀਆਂ ਸਭ ਜਰੂਰਤਾਂ ਨੂੰ ਪੂਰੀਆਂ ਕਰੇ। ਉਸਨੇ ਕਦੇ ਪੈਸੇ ਨਹੀ ਮੰਗੇ, ਪਰ ਉਸਨੇ ਬੱਚਿਆਂ ਨੂੰ ਕਪੜੇ ਦਿੱਤੇ, ਘਰ ਦਿੱਤੇ, ਅਤੇ ਹਜਾਰਾਂ ਬੱਚਿਆਂ ਨੂੰ ਭੋਜਨ ਦਿੱਤਾ। ਉਸਦੀ ਜਿੰਦਗੀ ਦੇ ਅਖੀਰ ਵਿਚ ਇਹ ਕਿਹਾ ਜਾਂਦਾ ਹੈ ਕਿ ਜਿੰਨ੍ਹੇ ਲੋਕਾਂ ਵਾਸਤੇ ( ਨੂੰ ਛਡ ਕੇ ) ਉਸਨੇ ਪ੍ਰਾਥਨਾ ਕੀਤੀ ਉਹ ਸਭ ਮਸੀਹ ਵਿਚ ਗਏ। ਜਦ ਮੁਲਰ ਦੀ ਮੌਤ ਹੋ ਗਈ ਤਾਂ ਇਹ ਦੋ ਵਿਅਕਤੀ ਵੀ ਪ੍ਰਭੂ ਵਿਚ ਗਏ।
ਡੇਵਿਡ ਬਰੇਨਾਰਡ ਨੇ ੧੭੦੦ ਈਸਵੀ ਵਿਚ ਅਮਰੀਕਾ ਦੇ ਉਤਰੀ ਹਿੱਸੇ ਵਿਚ ਭਾਰਤੀ ਕਬੀਲੇ ਦੇ ਲੋਕਾਂ ਵਿਚ ਸੇਵਕਾਈ ਕਰਦਾ ਸੀ। ਉਸਦੇ ਬਾਰੇ ਇਹ ਕਿਹਾ ਜਾਂਦਾ ਸੀ ਕੀ ਉਸਦੇ ਹੇਠਾਂ ਤੋਂ ਬਰਫ਼ ਪਿਘਲ ਜਾਂਦੀ ਸੀ ਕਿਉਂਕਿ ਉਹ ਭਾਰਤੀ ਲੋਕਾਂ ਲਈ ਇਨ੍ਹਾਂ ਸਮਾਂ ਪ੍ਰਾਥਨਾਂ ਕਰਦਾ ਸੀ। ਉਹ ਪ੍ਰ੍ਮੇਸ਼ਰ ਦਾ ਹਥਿਆਰ ਸੀ ਅਤੇ ਉਹ ਬਹੁਤ ਸਾਰੇ ਲੋਕਾਂ ਨੂੰ ਮੁਕਤੀਦਾਤਾ ਦੇ ਗਿਆਨ  ਵਿਚ ਲੈ ਕੇ ਆਇਆ।
ਜਦ ਸਾਡੇ ਦਿਲ ਪ੍ਰਮੇਸ਼ਰ ਦੇ ਨਾਲ ਧੜਕਦੇ ਹਨ, ਉਹ ਬਹੁਤ ਹੀ ਵਚਿਤਰ ਕੰਮ ਕਰੇਗਾ ਉਹ ਕੰਮ ਜਿਨ੍ਹਾਂ ਲਈ ਅਸੀਂ ਪ੍ਰ੍ਮੇਸ਼ਰ ਅੱਗੇ ਅਰਦਾਸ ਕੀਤੀ ਹੈ। ਪ੍ਰ੍ਮੇਸ਼ਰ ਦਾ ਦਿਲ ਮਰ ਰਹੇ ਸੰਸਾਰ ਵਾਸਤੇ ਰੋਂਦਾ ਹੈ। ਜਦ ਸਾਡੇ ਅੰਦਰ ਵੀ ਇਹੋ ਜਿਹਾ ਬੋਝ ਹੁੰਦਾ ਹੈ ਤਾਂ ਅਸੀਂ ਉਸ ਅੱਗੇ ਪੁਕਾਰਦੇ ਹਾਂ ਤੇ ਉਹ ਸਾਨੂੰ ਸੁਣ ਕੇ ਉੱਤਰ ਦਿੰਦਾ ਹੈ। ਜਬੂਰ ਲਿਖਣ ਵਾਲੇ ਨੇ ਕਿਹਾ, “ਜੋ ਅਥਰੂਆਂ ਨਾਲ ਬੀਜਦੇ ਹਨ, ਉਹ ਅਨੰਦ ਦੇ ਗੀਤਾਂ ਦੀ ਫ਼ਸਲ ਵੱਡਣਗੇ। ਉਹ ਖੁਸ਼ੀ ਦੀਆਂ ਭਰੀਆਂ ਚੁੱਕ ਕੇ ਜਾਣਗੇ।” (ਜਬੂਰ ੧੨੬:,)
ਜਦ ਇੱਕ ਮਾਂ ਆਪਣੇ ਵਿਗੜੇ ਪੁਤਰ ਲਈ ਰੋਂਦੀ ਹੈ, ਤਾਂ ਇਸ ਨਾਲ ਪ੍ਰ੍ਮੇਸ਼ਰ ਦਾ ਦਿਲ ਛੂਹ ਲਿਆ ਜਾਂਦਾ ਹੈ। ਜਦ ਪਿਤਾ ਆਪਨੇ ਡਿੱਗੇ ਹੋਏ ਬੱਚਿਆਂ ਲਈ ਪ੍ਰ੍ਮੇਸ਼ਰ ਅੱਗੇ ਰੋਂਦਾ  ਹੈ, ਤਾਂ ਇਸ ਨਾਲ ਸਵਰਗ ਅਤੇ ਧਰਤੀ ਹਿਲ ਜਾਂਦਾ ਹੈ। ਜਦ ਸਕੂਲਾਂ ਦੇ ਬਚੇ ਆਪਣੇ ਨਾਲ ਦੇ ਸਾਥੀਆਂ ਦੀ ਮੁਕਤੀ ਲਈ ਟੁੱਟਦੇ ਹਨ ਤਾਂ ਪ੍ਰ੍ਮੇਸ਼ਰ ਦਾ ਆਤਮਾ ਸਵਰਗ ਤੋਂ ਕੇ ਸਕੂਲ ਦੇ ਬੱਚਿਆਂ ਨੂੰ ਫੜ ਲੈਂਦਾ ਹੈ। ਪ੍ਰ੍ਮੇਸ਼ਰ ਦੀ ਨਜ਼ਰ ਵਿਚ ਉਸਦੇ ਬੱਚਿਆਂ ਦੇ ਅਥਰੂ ਬਹੁਤ ਹੀ ਕੀਮਤੀ ਹਨ
ਬਾਈਬਲ ਦੱਸਦੀ ਹੈ, “ਤੂੰ ਮੇਰੇ  ਭਟਕਣ ਦਾ ਹਿਸਾਬ ਰੱਖਦਾ ਹੈਂ, ਤੂੰ ਮੇਰੇ ਅਥਰੂਆਂ ਨੂੰ ਪਿਆਲੇ ਵਿਚ ਪਾ ਕੇ ਰੱਖਦਾ ਹੈਂ ਕੀ ਉਹ ਤੇਰੀ ਪੁਸਤਕ ਵਿਚ ਨਹੀ ਲਿਖੇ ਹੋਏ ਹਨ?” (ਜਬੂਰ ੫੬:) ਪ੍ਰ੍ਮੇਸ਼ਰ ਦੇ ਕੋਲ ਇੱਕ ਪਿਆਲਾ ਹੈ ਜਿਸ ਵਿਚ ਉਹ ਸਾਡੇ ਅਥਰੂ ਜਮਾਂ ਕਰਦਾ ਹੈ।, ਉਹ ਸਾਡੇ ਦਿਲਾਂ ਦੀ ਦਰਦ ਨੂੰ ਲਿਖ ਕੇ ਰੱਖਦਾ ਹੈ, ਜਦ ਅਸੀਂ ਉਨ੍ਹਾਂ ਵਾਸਤੇ ਰੋਂਦੇ ਹਾਂ ਜੋ ਮਸੀਹ ਤੋਂ ਬਿਨ੍ਹਾਂ ਹਨ ਤਾਂ  ਸਾਨੂੰ ਕਦੇ ਵੀ ਨਹੀ ਭੁੱਲਣਾ ਚਾਹੀਦਾ ਹੈ ਕਿ ਪ੍ਰ੍ਮ੍ਸ਼ੇਰ ਭੁੱਲਿਆ ਨਹੀ ਹੈ। ਇੱਕ ਦਿਨ, ਉਹ ਆਪਣੇ ਸਮੇਂ ਵਿਚ ਉਹ ਸਵਰਗ ਨੂੰ ਖੋਲ ਕੇ ਸਾਡੇ ਉੱਤੇ ਕਲਪਨਾਂ ਤੋਂ ਵਧ ਬਰਕਤ ਦੇਵੇਗਾ।
ਇੱਕ ਪਾਸਟਰ ਨੇ ਮੈਨੂੰ ਥੋੜਾ ਸਮਾਂ ਪਹਿਲਾ ਕਿਹਾ, ਕਿ ਜਦ ਉਸਦੇ ਚਰਚ ਵਾਲਿਆਂ  ਨੇ ਪ੍ਰਾਥਨਾ ਵਾਲੇ ਕਮਰੇ ਵਿਚ ਨਵਾਂ ਮੈਟ ਵਿਛਾਉਣ ਬਾਰੇ ਕਿਹਾ, ਇਸ ਲਈ ਉਸਨੇ ਪ੍ਰਭੂ ਦੇ ਅੱਗੇ ਖਾਸ ਪ੍ਰਾਥਨਾ ਕੀਤੀ। ਉਸ ਨੇ ਕਿਹਾ, “ਹੇ ਪ੍ਰ੍ਮੇਸ਼ਰ ਮੈਂ ਪ੍ਰਾਥਨਾ ਕਰਦਾ ਹਾਂ ਕਿ ਇਹ ਮੈਟ ਲੋਕਾਂ ਦੇ ਅਥਰੂਆਂ ਦੇ ਦੁਆਰਾ ਤੁਹਾਡੇ ਲਈ ਸਮਰਪਿਤ ਹੋਵੇਕੁਝ ਸਮੇਂ ਬਾਅਦ ਹੀ ਉਸਦੀਆਂ ਪ੍ਰਾਥਨਾਵਾਂ ਦਾ ਉੱਤਰ ਮਿਲ ਗਿਆ। ਚਰਚ ਦੇ ਲੋਕਾਂ ਨੇ ਲਾਈਫ ਐਕਸਨ ਮਨਿਸਟਰੀ ਨਾਲ ਬੇਦਾਰੀ ਦੀਆਂ ਸਭਾਵਾਂ ਕੀਤੀਆਂ। ਪ੍ਰ੍ਮੇਸ਼ਰ ਨੇ ਉਨ੍ਹਾਂ ਦਿਨਾਂ ਵਿਚ ਕੰਮ ਕੀਤਾ ਅਤੇ ਪ੍ਰਾਥਨਾ ਵਾਲਾ ਕਮਰਾ ਟੁੱਟੇ ਹੋਏ ਲੋਕਾਂ ਦੇ ਅਥਰੂਆਂ ਨਾਲ ਭਰਿਆ ਹੋਇਆ ਸੀ, ਅਤੇ ਲੋਕ ਆਪਣੇ ਪਾਪਾਂ ਤੋਂ ਤੋਬਾ ਕਰ ਰਹੇ ਸਨ।
ਅਥਰੂ ਪ੍ਰ੍ਮੇਸ਼ਰ ਦੇ ਦਿਲ ਨੂੰ ਛੂਹਦੇ ਹਨ। ਉਹ ਇਨਸਾਨੀਅਤ ਦੀ ਦਰਦ ਨੂੰ ਸਮਝਦਾ ਹੈ। ਕਿਉਂਕਿ ਉਸਨੇ ਆਪਣਾ ਇਕਲੌਤਾ ਪੁੱਤਰ ਉਨ੍ਹਾਂ ਵਾਸਤੇ ਦਿੱਤਾ ਜੋ ਕਿ ਆਪਣੇ ਪਾਪਾਂ ਵਿਚ ਜਖ਼ਮੀ ਹੋਏ ਪਏ ਹਨ। ਸ਼ਾਇਦ ਸਭ ਤੋਂ ਛੋਟੀ ਪ੍ਰਾਥਨਾ ਬਾਈਬਲ ਵਿਚ ਇਹ ਹੈ, “ਯਿਸ਼ੂ ਰੋਇਆਅਗਰ ਪ੍ਰ੍ਮੇਸ਼ਰ ਜਿਸਨੇ ਮਨੁੱਖੀ ਜਾਮਾਂ ਪਹਿਨਿਆ ਹੋਇਆ ਸੀ ਉਹ ਰੋਇਆ ਤਾਂ ਅਸੀਂ ਜਦ ਉਸਦੇ ਦਿਲ ਨੂੰ ਵੇਖਾਂਗੇ ਤਾਂ ਅਸੀਂ ਵੀ ਰੋਵਾਂਗੇ। ਜੇਕਰ ਤੁਸੀਂ ਵੀ ਲੋਕਾਂ ਦੇ ਵਾਸਤੇ ਰੋ ਰਹੇ ਹੋ, ਯਾਦ ਰੱਖੋ ਕਿ ਪ੍ਰ੍ਮੇਸ਼ਰ ਤੁਹਾਡੇ ਅਥਰੂਆਂ ਨੂੰ ਇੱਕ ਪਿਆਲੇ ਵਿਚ ਸੰਭਾਲ ਕੇ ਰਖਦਾ ਹੈ। ਇੱਕ ਦਿਨ ਉਹ ਉਸ ਪਿਆਲੇ ਨੂੰ ਖੋਲੇਗਾ ਅਤੇ ਇਸਦੇ ਵਿਚੋਂ ਜੀਵਨ ਦੇ ਦਰਿਆ ਨਿਕਲਣਗੇ।

ਜ਼ਬੂਰ 30 :1-5

ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।  ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।  ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।  2 ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।  ਤੇ ਤੁਸਾਂ ਮੈਨੂੰ ਨਿਰੋਗ ਕੀਤਾ।  3 ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।  ਤੁਸਾਂ ਮੈਨੂੰ ਜੀਣ ਦਿੱਤਾ।  ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।  4 ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ। ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ। 5 ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।  ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।  ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।   ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ