ਰੋਜਾਨਾਂ ਦਾ ਭਗਤੀ ਦਾ ਵੀਡੀਓ
ਇਹ ਇੱਕ ਇਤਹਾਸਿਕ ਪਲ ਸੀ। ਹਜਾਰਾਂ ਲੋਕ ਬਲਟ`ਕੀ, ਮੋਲਡਾਵਾ ਵਿਚ ਪਹਿਲੀ ਵਾਰ ਇਕਠੇ ਹੋਏ ਸਨ ਕਿ ਉਹ ਖੁਸ਼ਖਬਰੀ ਦੇ ਪ੍ਰਚਾਰ ਨੂੰ ਇੱਕ ਫੁਟਬਾਲ ਦੇ ਸਟੇਡੀਅਮ ਵਿਚ ਸੁਣਨ। ਉਸ ਸਮੇ, ਮੋਲਡਾਵਾ ਪੁਰਾਣੇ ਸਯੁੰਕਤ ਰਾਸਟਰ ਦੇ ਅਧੀਨ ਸੀ। ਮਸੀਹੀ ਲੋਕਾਂ ਨੂੰ ਸਤਾਇਆ ਗਿਆ। ਜਿੰਦਗੀ ਬਹੁਤ ਔਖੀ ਸੀ। ਹਰ ਇੱਕ ਦਾ ਨਾਸਤਿਕਵਾਦ ਨਾਲ ਦਿਮਾਗ ਸਾਫ਼ ਕੀਤਾ ਜਾ ਰਿਹਾ ਸੀ। ਪਰ ਮਸੀਹੀ ਲੋਕਾਂ ਨੇ ਪਰਮੇਸ਼ਰ ਅੱਗੇ ਪ੍ਰਾਥਨਾ ਕੀਤੀ ਸੀ ਕਿ ਉਹ ਦਰਵਾਜੇ ਖੋਲ ਦੇਵੇ। ਅਤੇ ਇਹ ਉਹ ਦਿਨ ਸੀ। ਉਸਨੇ ਕਰ ਦਿਤਾ ਸੀ।
ਮੈਂ ਬਹੁਤੀ ਹੀ ਚਿੰਤਤ ਸੀ ਜਦ ਮੈਂ ਯਿਸ਼ੂ ਦਾ ਨਾਮ ਪ੍ਰਚਾਰ ਕਰਨ ਵਾਸਤੇ ਖੜਾ ਹੋਇਆ। ਮੇਰੇ ਦਿਮਾਗ ਵਿਚ ਕਈ ਪ੍ਰਸ਼ਨ ਚਲ ਰਹੇ ਸਨ। ਲੋਕ ਕਿ ਸੋਚਨਗੇ? ਕਿ ਉਹ ਮਸੀਹ ਦੇ ਵਿਚ ਆਉਣ ਦਾ ਖੁੱਲਾ ਸੱਦਾ ਸਵੀਕਾਰ ਕਰਨਗੇ? ਕਈ ਸਾਲ ਪਹਿਲਾਂ ਮੈਨੂੰ ਸਯੁੰਕਤ ਰਾਸਟਰ ਵਿਚੋਂ ਬਾਹਰ ਕੱਢ` ਦਿੱਤਾ ਗਿਆ ਸੀ ਕਿਓਂਕਿ ਮੇਰੇ ਤੇ ਇਲਜਾਮ ਸੀ ਕਿ ਮੈਂ ਯੂਨੀਵਰਸਿਟੀ ਦੇ ਵਿਦੀਆਰਥੀਆਂ ਨੂੰ ਯਿਸ਼ੂ ਬਾਰੇ ਦਸਿਆ ਸੀ। ਹੁਣ, ਮੈਂ ਇਸ ਇਤਹਾਸਿਕ ਪਲ ਦੇ ਵਿਚ ਖਲੋਤਾ ਸੀ ਕਿ ਮੈਂ ਪ੍ਰ੍ਮੇਸ਼ਰ ਦੇ ਸਭ ਤੋਂ ਵੱਡੇ ਤੋਹਫੇ ਮੁਕਤੀ ਦੇ ਬਾਰੇ ਵਿਚ ਪ੍ਰਚਾਰ ਕਰਾਂ।
ਉਸ ਸ਼ਾਮ ਮੇਰੇ ਸੰਦੇਸ਼ ਦੀ ਸਮਾਪਤੀ ਤੇ, ਮੈਂ ਲੋਕਾਂ ਨੂੰ ਨਿਓਤਾ ਦਿੱਤਾ ਕਿ ਉਹ ਮਸੀਹ ਵਿਚ ਆਉਣ। ਸਭ ਤੋਂ ਪਹਿਲਾਂ ਮੈਂ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਮਸੀਹ ਵਿਚ ਆਉਣਾ ਚਾਹੁੰਦੇ ਹਨ ਤਾਂ ਜਿਥੇ ਉਹ ਹਨ ਉਥੋਂ ਆਪਣੇ ਹਥਹ ਖੜੇ ਕਰਨ। ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਵਾਸਤੇ ਪ੍ਰਾਥਨਾ ਕਰਾਂਗਾ। ਕਿਸੇ ਨੇ ਵੀ ਹਥ ਖੜਾ ਨਹੀ ਕੀਤਾ। ਮੈਂ ਪ੍ਰਾਥਨਾ ਕੀਤੀ, “ ਹੇ ਪਰਮੇਸ਼ਰ ਮੈਂ ਹੁਣ ਕਿ ਕਰਾਂ?” ਇਸ ਤਰ੍ਹਾਂ ਲੱਗਾ ਕਿ ਪਵਿਤਰ ਆਤਮਾ ਮੈਨੂੰ ਮੇਰੇ ਦਿਲ ਵਿਚ ਕਹਿ ਰਹੇ ਸਨ , “ ਲੱਗਾ ਰਹਿ, ਲੱਗਾ ਰਹਿ”
ਮੈਂ ਫਿਰ ਲੋਕਾਂ ਨੂੰ ਕਿਹਾ ਕਿ ਉਹ ਸਟੇਜ ਦੇ ਸਾਹਮਣੇ ਆ ਜਾਣ ਜੇਕਰ ਉਹ ਮਸੀਹ ਤੇ ਵਿਸ਼ਵਾਸ ਕਰਨਾ ਚਾਹੁੰਦੇ ਹਨ ਅਤੇ ਉਸਦੇ ਪਿਛੇ ਚਲਣਾ ਚਾਹੁੰਦੇ ਹਨ। ਕਿਸੇ ਨੇ ਵੀ ਕੋਈ ਪ੍ਰਤੀ ਉਤਰ ਨਹੀ ਦਿੱਤਾ। ਮੈਂ ਫਿਰ ਤੋਂ ਪ੍ਰਾਥਨਾ ਕੀਤੀ, ਪਰ ਇਵੇਂ ਲੱਗਾ ਜਿਵੇਂ ਪਰਮੇਸ਼ਰ ਕਹਿ ਰਿਹਾ ਹੈ ਕਿ ਸਭ ਕੁਝ ਉਸਦੇ ਕੰਟ੍ਰੋਲ ਵਿਚ ਹੈ। ਮੈਂ ਉਪਰ ਵੇਖਿਆ ਅਤੇ ਮੇਰੀ ਹੈਰਾਨੀ ਦੀ ਉਸ ਸਮੇਂ ਕੋਈ ਹੱਦ ਨਹੀ ਰਹਿ ਗਈ ਜਦ ਮੈਂ ਇੱਕ ਗਰੀਬ ਔਰਤ ਨੂੰ ਲੋਕਾਂ ਦੀ ਭੀੜ ਦੇ ਵਿਚੋਂ ਦੀ ਨਿਕਲ ਕੇ ਆਪਣੀ ਵੱਲ ਆਉਂਦੇ ਵੇਖਿਆ। ਉਸ ਨੇ ਉਸ ਭੀੜ ਨੂੰ ਪਾਰ ਕਰ ਕੇ ਉਹ ਸਟੇਡੀਅਮ ਵਿਚੋਂ ਸਟੇਜ ਦੀ ਵੱਲ ਆਈ। ਉਸਦੇ ਸਿਰ ਉਪਰ ਫੁਲਾਂ ਦਾ ਇੱਕ ਗੁਲਦਸਤਾ ਸੀ। ਅਤੇ ਉਸਨੇ ਆ ਕੇ ਉਹ ਫੁਲਾਂ ਦਾ ਗੁਲਦਸਤਾ ਮੈਨੂੰ ਭੇਂਟ ਕਰ ਦਿੱਤਾ ਅਤੇ ਉਹ ਪਰਮੇਸ਼ਰ ਦੀ ਦੁਹਾਈ ਦੇਣ ਲੱਗ ਪਈ।
ਮੈਂ ਵੇਖਿਆ ਜਿਵੇਂ ਹੀ ਉਹ ਪ੍ਰਾਥਨਾ ਕਰਨ ਲੱਗੀ, ਲੋਕ ਦਸ, ਵੀਹ, ਪੰਜਾਹ ਅਤੇ ਸੋਵਾਂ ਦੀ ਗਿਣਤੀ ਵਿਚ ਮਸੀਹ ਦੇ ਕੋਲ ਆਉਣ ਦੇ ਸੱਦੇ ਦਾ ਪ੍ਰਤੀਉਤਰ ਦੇਣ ਲੱਗ ਪਏ। ਇਹ ਇੱਕ ਵੇਖਣ ਵਿਚ ਬਹੁਤ ਹੀ ਵਚਿਤਰ ਦ੍ਰਿਸ਼ ਸੀ। ਕੋਈ ੨੫੦੦ ਲੋਕਾਂ ਨੇ ਉਸ ਦੁਪਿਹਰ ਦੇ ਸਮੇਂ ਮਸੀਹ ਵਿਚ ਆਉਣ ਦਾ ਫੈਂਸਲਾ ਕੀਤਾ।
ਮੈਂ ਇਸ ਗਰੀਬ ਔਰਤ ਦੀ ਦਿਲੇਰੀ ਤੋਂ ਇਨ੍ਹਾਂ ਛੂਹ ਲਿਆ ਗਿਆ ਕਿ ਮੈਂ ਜੋ ਕੁਝ ਵੀ ਹੋਇਆ ਸੀ ਉਸਦੇ ਬਾਰੇ ਸਾਡੇ ਨਿਉਜ ਲੈਟਰ ਵਿਚ ਲਿਖਿਆ। ਸਾਡੇ ਕੋਲ ਅਸਲ ਵਿਚ ਉਥੇ ਜੋ ਕੁਝ ਵੀ ਵਾਪਰਿਆ ਸੀ ਉਸਦੀਆਂ ਤਸਵੀਰਾਂ ਵੀ ਸਨ। ਹਾਲੇ ਸਾਡੇ ਨਿਉਜ ਲੈਟਰ ਭੇਜੇ ਨੂੰ ਥੋੜਾ ਹਿ ਸਮਾਂ ਹੋਇਆ ਸੀ ਕਿ ਮੈਨੂੰ ਇੱਕ ਔਰਤ ਦਾ ਫੋਨ ਆਇਆ ਜੋ ਕਿ ਮੇਰੀ ਪਤਨੀ ਦੇ ਪ੍ਰਾਥਨਾ ਦੇ ਝੁੰਡ ਦੀ ਮੈਂਬਰ ਸੀ। ਉਸਨੇ ਕਿਹਾ, ਸੈਮੀ ਕਿ ਮੈਂ ਤੁਹਾਡੇ ਦਫਤਰ ਵਿਚ ਆ ਸਕਦੀ ਹਾਂ? ਮੇਰੇ ਕੋਲ ਕੁਝ ਹੈ ਜੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ”
ਉਹ ਉਸੇ ਵੇਲੇ ਮੇਰੇ ਦਫਤਰ ਵਿਚ ਆ ਗਈ ਅਤੇ ਉਹ ਆਪਣੇ ਨਾਲ ਆਪਣੀ ਪ੍ਰਾਥਨਾ ਵਾਲੀ ਪੁਸਤਕ ਵੀ ਲੈ ਕੇ ਆਈ ਸੀ। ਹਰ ਰੋਜ ਉਹ ਉਸ ਵਿਚ ਉਨ੍ਹਾਂ ਗੱਲਾਂ ਨੂੰ ਉਸ ਵਿਚ ਲਿਖਦੀ ਸੀ ਜੋ ਕਿ ਪਰਮੇਸ਼ਰ ਉਸਦੇ ਮਨ ਵਿਚ ਪ੍ਰਾਥਨਾ ਦੇ ਵਿਖੇ ਪਾਉਂਦਾ ਸੀ। ਉਹ ਪਿਛਲੇ ਦੋ ਮਹੀਨਿਆਂ ਤੋਂ ਸਾਡੀ ਮੋਲਡਾਵਾ ਦੀ ਕਰੁਸੇਡ ਲਈ ਪ੍ਰਾਥਨਾ ਕਰ ਰਹੀ ਸੀ। ਪ੍ਰਮੇਸ਼ਰ ਨੇ ਉਸਦੇ ਮਨ ਵਿਚ ਪਾਇਆ ਸੀ ਕਿ ਉਹ ਮਾਲ੍ਡੋਵਾ ਦੀ ਗਰੀਬ ਔਰਤ ਲੈ ਪ੍ਰਾਥਨਾ ਕਰੀ “ਕਿ ਪ੍ਰਮੇਸ਼ਰ ਉਸ ਨੂੰ ਦਿਲੇਰੀ ਦੇਵੇ ਕਿ ਜੋ ਉਸ ਨੂੰ ਕਰਨਾ ਚਾਹੀਦਾ ਹੈ ਉਹ ਉਸ ਨੂੰ ਕਰ ਸਕੇ।” ਉਸ ਨੇ ਇਹ ਗਲ ਆਪਣੀ ਪ੍ਰਾਥਨਾ ਵਾਲੀ ਪੁਸਤਕ ਵਿਚ ਲਿਖੀ ਹੋਯੀ ਸੀ ਅਤੇ ਉਹ ਲਗਾਤਾਰ ਇਸ ਗੱਲ ਲਈ ਪ੍ਰਾਥਨਾ ਕਰਦੀ ਰਹੀ।
ਮੈਂ ਬਹੁਤ ਹੀ ਹੈਰਾਨ ਹੋ ਗਿਆ, ਕਿ ਇੱਕ ਸੈਨ ਐਂਟਨਇਉ, ਟੈਕ੍ਸਸ ਦੀ ਔਰਤ ਨੇ ਪ੍ਰਾਥਨਾ ਕੀਤੀ ਅਤੇ ਪਰਮੇਸ਼ਰ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ। ਪਰਮੇਸ਼ਰ ਨੇ ਇੱਕ ਗਰੀਬ ਔਰਤ ਦਾ ਦਿਲ ਤਿਆਰ ਕੀਤਾ ਅਤੇ ਉਸਦੇ ਦੁਆਰਾ ਪਰਮੇਸ਼ਰ ਇੱਕ ਚਮਤਕਾਰ ਕਰ ਪਾਇਆ । ਮੈਂ ਵਿਸ਼ਵਾਸ ਕਰਦਾ ਹਾਂ ਕਿ ਜਦ ਅਸੀਂ ਸਵਰਗ ਵਿਚ ਜਾਵਾਂਗੇ ਤਾਂ ਅਸੀਂ ਇਸ ਗੱਲ ਨੂੰ ਪਾਵਾਂਗੇ ਕਿ ਸਵਰਗ ਦੇ ਅਸਲੀ ਹੀਰੋ ਉਹ ਸ਼ਾਯਦ ਨਹੀ ਸਨ ਜੋ ਕੇ ਸਟੇਜਾਂ ਤੇ ਪ੍ਰਚਾਰ ਕਰਦੇ ਸਨ। ਸ਼ਾਯਦ ਉਹ ਜਾਨੇ ਪਹਿਚਾਣੇ ਲੋਕ ਨਹੀ ਸਨ, ਪਰ ਉਹ ਲੋਕ ਸਚਮੁਚ ਸਨ ਜੋ ਕਿ ਪਰਮੇਸ਼ਰ ਦੇ ਦੁਆਰਾ ਜਾਨੇ ਗਏ ਸਨ ਅਤੇ ਉਹ ਲੋਕ ਜਿਨ੍ਹਾਂ ਨੇ ਪ੍ਰਾਥਨਾ ਦੀ ਕੋਠੜੀ ਵਿਚ ਪਰਮੇਸ਼ਰ ਅੱਗੇ ਉਸਦੀ ਇੰਤਜਾਰ ਕੀਤੀ।
ਯਿਸ਼ੂ ਨੇ ਕਿਹਾ, “ਪਰ ਜਦ ਤੁਸੀ ਪ੍ਰਾਥਨਾ ਕਰੋ ਤਾਂ ਆਪਣੇ ਕਮਰੇ ਵਿਚ ਜਾਉ ਅਤੇ ਦਰਵਾਜਾ ਬੰਦ ਕਰ ਲਵੋ ਅਤੇ ਆਪਣੇ ਪਿਤਾ ਦੇ ਅੱਗੇ ਗੁਪਤ ਵਿਚ ਪ੍ਰਾਥਨਾ ਕਰੋ। ਫਿਰ ਤੁਹਾਡਾ ਪਿਤਾ ਜੋ ਕਿ ਗੁਪਤ ਵਿਚ ਵੇਖਦਾ ਹੈ ਤੁਹਾਨੂੰ ਪ੍ਰਤਿਫਲ ਦੇਵੇਗਾ” (ਮਤੀ ੬:੬) ਇੱਕ ਦਿਨ ਤੁਹਾਨੂੰ ਪਤਾ ਲਗੇਗਾ ਕਿ ਪਰਮੇਸ਼ਰ ਦੇ ਗੁਪਤ ਹੀਰੋ ਕੋਣ ਹਨ। ਇਹ ਉਹ ਲੋਕ ਸਨ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੁਪਤ ਪ੍ਰਾਥਨਾਵਾਂ ਦੇ ਦੁਆਰਾ ਰਾਜ ਦਾ ਇਤਹਾਸ ਲਿਖਿਆ।
ਉਤਪਤ 18 :18-33
18 ਅਬਰਾਹਾਮ ਇੱਕ ਮਹਾਨ ਤੇ ਸ਼ਕਤੀਸ਼ਾਲੀ ਕੌਮ ਬਣ ਜਾਵੇਗਾ। ਅਤੇ ਧਰਤੀ ਦੇ ਸਾਰੇ ਲੋਕਾਂ ਨੂੰ ਉਸ ਦੇ ਕਾਰਣ ਅਸੀਸ ਮਿਲੇਗੀ। 19 ਕਿਉਂਕਿ ਮੈਂ ਉਸ ਨੂੰ ਜਾਣਦਾ ਹਾਂ, ਇਸ ਲਈ ਮੈਂ ਅਬਰਾਹਾਮ ਨਾਲ ਇੱਕ ਖਾਸ ਇਕਰਾਰਨਾਮਾ ਕੀਤਾ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਉੱਤਰਾਧਿਕਾਰੀਆਂ ਨੂੰ ਯਹੋਵਾਹ ਦੀ ਰਜ਼ਾ ਅਨੁਸਾਰ ਜਿਉਣ ਦੀ ਹਿਦਾਇਤ ਦੇਵੇ ਅਤੇ ਉਹ ਸਹੀ ਢੰਗ ਨਾਲ ਜੀਵਨ ਜਿਉਣ ਅਤੇ ਨਿਆਂਪੂਰਣ ਹੋਣ। ਫ਼ੇਰ ਮੈਂ, ਯਹੋਵਾਹ, ਉਸ ਨੂੰ ਉਹ ਚੀਜ਼ਾਂ ਦੇ ਸੱਕਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।” 20 ਫ਼ੇਰ ਯਹੋਵਾਹ ਨੇ ਆਖਿਆ, “ਮੈਂ ਬਹੁਤ ਵਾਰੀ ਸੁਣਿਆ ਹੈ ਕਿ ਸਦੂਮ ਅਤੇ ਅਮੂਰਾਹ ਦੇ ਲੋਕ ਬਹੁਤ ਮਾੜੇ ਹਨ। 21 ਇਸ ਲਈ ਮੈਂ ਜਾਕੇ ਦੇਖਾਂਗਾ ਕਿ ਕੀ ਹਾਲਾਤ ਇੰਨੇ ਹੀ ਮਾੜੇ ਹਨ ਜਿੰਨੇ ਮੈਂ ਸੁਣੇ ਹਨ। ਫੇਰ ਮੈਨੂੰ ਯਕੀਨ ਹੋ ਜਾਵੇਗਾ।” 22 ਇਸ ਤਰ੍ਹਾਂ ਆਦਮੀ ਮੁੜ ਪਏ ਅਤੇ ਸਦੂਮ ਵੱਲ ਤੁਰ ਪਏ। ਪਰ ਅਬਰਾਹਾਮ ਓੱਥੇ ਯਹੋਵਾਹ ਦੇ ਸਨਮੁੱਖ ਖਲੋਤਾ ਸੀ। 23 ਫ਼ੇਰ ਅਬਰਾਹਾਮ ਯਹੋਵਾਹ ਵੱਲ ਆਇਆ ਤੇ ਆਖਿਆ, “ਯਹੋਵਾਹ, ਕੀ ਤੂੰ ਬੁਰੇ ਲੋਕਾਂ ਦੇ ਨਾਲ ਨੇਕ ਬੰਦਿਆਂ ਨੂੰ ਵੀ ਤਬਾਹ ਕਰਨ ਦੀ ਸੋਚ ਰਿਹਾ ਹੈਂ? 24 ਜੇ ਉਸ ਸ਼ਹਿਰ ਵਿੱਚ 50 ਨੇਕ ਆਦਮੀ ਹੋਣ, ਤਾਂ ਕੀ ਹੋਵੇਗਾ? ਕੀ ਫ਼ੇਰ ਵੀ ਤੂੰ ਉਸ ਸ਼ਹਿਰ ਨੂੰ, ਉਨ੍ਹਾਂ 50 ਚੰਗੇ ਲੋਕਾਂ ਦੀ ਖਾਤਿਰ ਬਚਾਉਣ ਦੀ ਬਜਾਇ ਤਬਾਹ ਕਰ ਦੇਵੇਂਗਾ। 25 ਤੈਨੂੰ ਸ਼ਹਿਰ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਤੈਨੂੰ ਬੁਰੇ ਬੰਦਿਆਂ ਨੂੰ ਮਾਰਨ ਲਈ 50 ਨੇਕ ਬੰਦਿਆਂ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਜੇ ਅਜਿਹਾ ਵਾਪਰੇਗਾ ਤਾਂ ਨੇਕ ਬੰਦੇ ਅਤੇ ਬਦ ਬੰਦੇ ਇੱਕੋ ਜਿਹੇ ਹੋਣਗੇ-ਉਨ੍ਹਾਂ ਦੋਹਾਂ ਨੂੰ ਸਜ਼ਾ ਮਿਲੇਗੀ। ਤੂੰ ਸਾਰੀ ਦੁਨੀਆਂ ਦਾ ਮੁਨਸਿਫ਼ ਹੈਂ। ਮੈਂ ਜਾਣਦਾ ਹਾਂ ਕਿ ਤੂੰ ਸਹੀ ਗੱਲ ਕਰੇਂਗਾ।” 26 ਫ਼ੇਰ ਯਹੋਵਾਹ ਨੇ ਆਖਿਆ, “ਜੇ ਮੈਨੂੰ ਸਦੂਮ ਦੇ ਸ਼ਹਿਰ ਵਿੱਚ 50 ਨੇਕ ਬੰਦੇ ਮਿਲ ਜਾਣਗੇ ਤਾਂ ਮੈਂ ਸਾਰੇ ਸ਼ਹਿਰ ਨੂੰ ਬਚਾ ਲਵਾਂਗਾ।” 27 ਤਾਂ ਅਬਰਾਹਾਮ ਨੇ ਆਖਿਆ, “ਤੇਰੇ ਸਾਹਮਣੇ ਤਾਂ ਯਹੋਵਾਹ ਮੈਂ ਸਿਰਫ਼ ਖਾਕ ਅਤੇ ਰਾਖ ਹਾਂ। ਪਰ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇਣਾ ਚਾਹੁੰਦਾ ਹਾਂ ਅਤੇ ਤੇਰੇ ਕੋਲੋਂ ਇਹ ਸਵਾਲ ਪੁੱਛਦਾ ਹਾਂ: 28 ਜੇ ਭਲਾ ਪੰਜ ਨੇਕ ਆਦਮੀ ਘੱਟ ਹੋਣ ਫ਼ੇਰ ਕੀ ਹੋਵੇਗਾ? ਜੇ ਉਸ ਸ਼ਹਿਰ ਵਿੱਚ ਸਿਰਫ਼ 45 ਨੇਕ ਆਦਮੀ ਹੋਏ, ਫ਼ੇਰ? ਕੀ ਤੂੰ ਸਿਰਫ਼ ਪੰਜ ਬੰਦਿਆਂ ਕਾਰਣ ਸਾਰੇ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ ਓੱਥੇ 45 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।” 29 ਅਬਰਾਹਾਮ ਫ਼ੇਰ ਬੋਲਿਆ। ਉਸ ਨੇ ਆਖਿਆ, “ਅਤੇ ਜੇ ਤੁਹਾਨੂੰ ਓੱਥੇ ਸਿਰਫ਼ 40 ਨੇਕ ਬੰਦੇ ਮਿਲੇ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ 40 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”
30 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਨੂੰ ਇਹ ਗਲ ਪੁੱਛਣ ਦੀ ਇਜਾਜ਼ਤ ਦੇ: ਜੇ ਤੁਹਾਨੂੰ ਸ਼ਹਿਰ ਵਿੱਚ 30 ਨੇਕ ਬੰਦੇ ਮਿਲ ਗਏ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ 30 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”
31 ਫ਼ੇਰ ਅਬਰਾਹਾਮ ਨੇ ਆਖਿਆ, “ਕੀ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇ ਸੱਕਦਾ ਹਾਂ ਤੇ ਪੁੱਛ ਸੱਕਦਾ ਹਾਂ ਕਿ ਜੇ ਓੱਥੇ 20 ਨੇਕ ਬੰਦੇ ਹੋਣਗੇ ਫ਼ੇਰ ਕੀ ਹੋਵੇਗਾ?”
ਯਹੋਵਾਹ ਨੇ ਜਵਾਬ ਦਿੱਤਾ, “ਜੇ ਮੈਨੂੰ 20 ਨੇਕ ਬੰਦੇ ਮਿਲਣਗੇ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”
32 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ ਪਰ ਮੈਂ ਤੈਨੂੰ ਇਹ ਆਖਰੀ ਵਾਰੀ ਖੇਚਲ ਦੇ ਰਿਹਾ ਹਾਂ। ਜੇ ਤੈਨੂੰ ਓੱਥੇ 10 ਨੇਕ ਬੰਦੇ ਮਿਲ ਗਏ ਤਾਂ ਤੂੰ ਕੀ ਕਰੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ ਓੱਥੇ 10 ਨੇਕ ਬੰਦੇ ਮਿਲ ਗਏ ਤਾਂ ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।”
33 ਯਹੋਵਾਹ ਨੇ ਅਬਰਾਹਾਮ ਨਾਲ ਗੱਲ ਮੁਕਾਈ, ਇਸ ਲਈ ਯਹੋਵਾਹ ਚੱਲਾ ਗਿਆ। ਅਤੇ ਅਬਰਾਹਾਮ ਆਪਣੇ ਘਰ ਵਾਪਸ ਚੱਲਾ ਗਿਆ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
