ਰੋਜਾਨਾਂ ਦਾ ਭਗਤੀ ਦਾ ਵੀਡੀਓ
ਪ੍ਰਰਾਥਨਾ ਦੋਂ ਦਿਲਾਂ ਦੇ ਵਿੱਚ ਆਪਸੀ ਗੱਲਬਾਤ ਹੈ – ਪਰਮੇਸ਼ੁਰ ਦਾ ਦਿਲ ਅਤੇ ਮਨੁੱਖ ਦਾ ਦਿਲ। ਇਹ ਪਰਮੇਸ਼ੁਰ ਦੇ ਨਾਲ ਨੇਡ਼ਤਾ ਹੈ। ਪ੍ਰਰਾਥਨਾ ਦੀ ਇਸ ਤਰ੍ਹਾਂ ਦੀ ਸੰਮਝ ਇਸਨੂੰ ਇੱਕ ਰੋਮਾਂਚ ਬਣਾ ਦਿੰਦੀ ਹੈ। ਪ੍ਰਰਾਥਨਾ ਕੋਈ ਧਾਰਮਿਕ ਕਰਮ ਕਾਂਡ ਹੀ ਨਹੀ ਹੈ ਜਿਸ ਦੇ ਦੁਆਰਾ ਪੁਰਸ਼ ਅਤੇ ਇਸਤਰੀ ਆਪਣੀ ਬੇਨਤੀਆਂ ਪਰਮੇਸ਼ੁਰ ਦੇ ਕੋਲ ਲੈਂ ਜਾ ਸਕਦੇ ਹਨ। ਇਹ ਧਾਰਮਿਕ ਜਿੰਮੇਵਾਰੀ ਜਾਂ ਆਦਤ ਤੋਂ ਵੱਧ ਕੇ ਇੱਕ ਗੱਲ ਹੈ। ਪ੍ਰਰਾਥਨਾ ਉਸ ਪਰਮੇਸ਼ੁਰ ਦੀ ਹਜੂਰੀ ਦੇ ਵਿੱਚ ਆਉਣਾ ਹੈ ਜਿਸਨੇ ਬ੍ਰਹਾਮਾਂਡ ਦੀ ਰਚਨਾ ਕੀਤੀ ਹੈ – ਜਿਹਡ਼ਾ ਬਿਲਕੁਲ ਪਵਿੱਤ੍ਰ ਹੈ। ਇਸ ਵਿੱਚ ਅਸੀ ਆਪਣੇ ਦਿਲ ਨੂੰ ਉਸਦੇ ਨਾਲ ਸਾਂਝਿਆ ਕਰਦੇ ਹਾਂ ਅਤੇ ਉਸਨੂੰ ਅਨੁਮਤੀ ਦਿੰਦੇ ਹਾਂ ਕਿ ਉਹ ਆਪਣੇ ਦਿਲ ਨੂੰ ਸਾਡੇ ਨਾਲ ਸਾਂਝਿਆ ਕਰੇ।
ਜਦੋਂ ਅਸੀ ਇਹ ਸਮਝ ਲੈਂਦੇ ਹਾਂ ਕਿ ਪ੍ਰਰਾਥਨਾ ਦੋ ਦਿਲਾਂ ਦੇ ਵਿੱਚ ਆਪਸੀ ਗੱਲਬਾਤ ਹੈ, ਤਾਂ ਇਹ ਸਾਨੂੰ ਇਸ ਯੋਗ ਬਣਾਉਂਦਾ ਹੈ ਕਿ ਅਸੀ ਇਹ ਜਾਣਿਏ ਕਿ ਕਿਵੇਂ ਅਸੀ ਸਾਮਰਥ ਦੇ ਨਾਲ ਪ੍ਰਰਾਥਨਾ ਕਰ ਸਕਦੇ ਹਾਂ ਅਤੇ ਕਿਵੇਂ ਸਾਨੂੰ ਇਸ ਗੱਲ ਦਾ ਨਿਸ਼ਚਾ ਹੋ ਸਕਦਾ ਹੈ ਕਿ ਸਾਡੀ ਪ੍ਰਰਾਥਨਾਵਾਂ ਦਾ ਉੱਤਰ ਮਿਲੇਗਾ। ਇਸ ਗੱਲ ਉੱਤੇ ਧਿਆਨ ਦੇਵੋ, ਅਤੇ ਤੁਸੀ ਇਸ ਗੱਲ ਨੂੰ ਜਾਣ ਜਾਉਗੇ ਕਿ ਕਿਵੇਂ ਨਾ ਵਿਸ਼ਵਾਸ ਕੀਤੇ ਜਾਣ ਵਾਲੀ ਸਾਮਰਥ ਦੇ ਨਾਲ ਪ੍ਰਰਾਥਨਾ ਕੀਤੀ ਜਾਂਦੀ ਹੈ। ਪਰਮੇਸ਼ੁਰ ਦਾ ਦਿਲ ਪਵਿੱਤ੍ਰ, ਪੂਰਨ ਅਤੇ ਬਿਲਕੁਲ ਸ਼ੁੱਧ ਹੈ। ਇਸਦੀ ਯੋਗਤਾ ਦੀ ਬਿਆਨ ਨਹੀ ਕੀਤਾ ਜਾ ਸਕਦਾ ਹੈ। ਫਿਰ ਇੱਥੇ ਮਨੁੱਖ ਦਾ ਦਿਲ ਹੈ। ਬਾਈਬਲ ਇਸਨੂੰ ਪਾਪੀ, ਧੋਖਾ ਦੇਣ ਵਾਲਾ ਅਤੇ ਬਹੁਤ ਜਿਆਦਾ ਦੁਸ਼ਟ ਦੇ ਰੂਪ ਵਿੱਚ ਵਿਆਖਿਆ ਕਰਦੀ ਹੈ। ਇਹ ਆਪਣੇ ਗਿਆਨ ਅਤੇ ਦਾਇਰੇ ਦੇ ਵਿੱਚ ਛੋਟਾ ਅਤੇ ਸਮੀਤ ਹੈ।
ਇੰਨ੍ਹਾਂ ਦੋ ਦਿਲਾਂ ਦੇ ਵਿਚੋਂ – ਮਨੁੱਖ ਦਾ ਪਾਪ ਦੇ ਨਾਲ ਭਰਿਆ ਹੋਇਆ ਦਿਲ ਅਤੇ ਪਰਮੇਸ਼ੁਰ ਦਾ ਅਦਭੁਤ ਦਿਲ – ਜਦੋਂ ਅਸੀ ਪ੍ਰਰਾਥਨਾ ਕਰਦੇ ਹਾਂ ਤਾਂ ਸਾਨੂੰ ਕਿਸ ਦੇ ਉੱਤੇ ਸਭ ਤੋਂ ਜਿਆਦਾ ਧਿਆਨ ਦੇਣਾ ਚਾਹੀਦਾ ਹੈ? ਇਸ ਦੇ ਵਿੱਚ ਕੋਈ ਸ਼ਕ ਨਹੀ ਹੈ ਕਿ, ਇਹ ਪਰਮੇਸ਼ੁਰ ਦੀ ਦਿਲ ਹੈ ਜਿਸ ਦੇ ਉੱਤੇ ਸਾਨੂੰ ਜਿਆਦਾ ਧਿਆਨ ਦੇਣਾ ਚਾਹੀਦਾ ਹੈ। ਇਸ ਕਾਰਨ ਅਗਲਾ ਪ੍ਰਸ਼ਨ ਇੰਝ ਬਣ ਜਾਂਦਾ ਹੈ ਕਿ, “ਫਿਰ, ਪਰਮੇਸ਼ੁਰ ਦੇ ਦਿਲ ਦੇ ਵਿੱਚ ਕੀ ਹੈ?” ਜੇ ਅਸੀ ਇਸ ਪ੍ਰਸ਼ਨ ਦਾ ਉੱਤਰ ਦੇਇਏ, ਤਾਂ ਫਿਰ ਅਸੀ ਇੰਨ੍ਹਾਂ ਚੀਜਾਂ ਦੇ ਬਾਰੇ ਵਿੱਚ ਪ੍ਰਰਾਥਨਾ ਕਰਨਾ ਅਰੰਭ ਕਰ ਸਕਦੇ ਹਾਂ। ਜਦੋਂ ਅਸੀ ਉਨ੍ਹਾਂ ਗੱਲਾਂ ਲਈ ਜਹਿਡ਼ੀਆਂ ਪਰਮੇਸ਼ੁਰ ਦੇ ਦਿਲ ਦੇ ਵਿੱਚ ਹਨ ਦੇ ਲਈ ਪ੍ਰਰਾਥਨਾ ਕਰਦੇ ਹਾਂ ਤਾਂ ਅਸੀ ਇਸ ਗੱਲੋ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਸਾਡੀ ਪ੍ਰਰਾਥਨਾਵਾਂ ਦਾ ਉੱਤਰ ਦੇਵੇਗਾ।
ਬਾਈਬਲ ਇੰਝ ਕਹਿੰਦੀ ਹੈ ਕਿ, “ਅਤੇ ਉਹ ਦੇ ਅੱਗੇ ਸਾਨੂੰ ਦਿਲੇਰੀ ਹੈ ਸੋ ਇਹ ਹੈ ਭਈ ਜੋ ਅਸੀ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ ਅਤੇ ਜੋ ਅਸੀ ਜਾਣਦੇ ਹਾਂ ਭਈ ਜੋ ਕੁਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ ਤਾਂ ਏਹ ਵੀ ਜਾਣਦੇ ਹਾਂ ਭਈ ਮੰਗੀਆਂ ਹੋਈਆਂ ਵਸਤਾਂ ਜਿਹਡ਼ੀਆਂ ਅਸੀਂ ਤਸ ਤੋਂ ਮੰਗੀਆਂ ਹਵ ਉਹ ਸਾਨੂੰ ਪਰਾਪਤ ਹੋ ਜਾਂਦੀਆਂ ਹਨ” (1ਯੂਹੰਨਾ 5:14, 15)। ਜਦੋਂ ਅਸੀ ਉਨ੍ਹਾਂ ਗੱਲਾਂ ਦੇ ਅਨੁਸਾਰ ਪ੍ਰਰਾਥਨਾ ਕਰਦੇ ਹਾਂ ਜਿਹਡ਼ੀਆਂ ਪਰਮੇਸ਼ੁਰ ਦੇ ਦਿਲ ਦੇ ਅਨੁਸਾਰ ਹਨ, ਤਾਂ ਅਸੀ ਨਿਸ਼ਚਿਤ ਹੋ ਸਕਦੇ ਹਾਂ ਕਿ ਉਹ ਸਾਡੀ ਸੁਣਦਾ ਹੈ। ਇਸ ਤਰ੍ਹਾਂ, ਸਾਮਰਥਸ਼ਾਲੀ ਪ੍ਰਰਾਥਨਾ ਉਨ੍ਹਾਂ ਗੱਲਾਂ ਬਾਰੇ ਪ੍ਰਰਾਥਨਾ ਹੈ ਜਿਹਡ਼ੀਆਂ ਪਰਮੇਸ਼ੁਰ ਦੇ ਦਿਲ ਦੇ ਵਿੱਚ ਹਨ।
ਇਸ ਲਈ, ਪਰਮੇਸ਼ੁਰ ਦੇ ਦਿਲ ਦੇ ਵਿੱਚ ਕੀ ਹੈ? ਇਹ ਕੋਈ ਭੇਤ ਨਹੀ ਹੈ। ਉਸਦਾ ਦਿਲ ਅਸਥਿਰ ਦਿਲ ਨਹੀ। ਇਹ ਬਦਲਿਆ ਹੋਇਆ ਨਹੀ ਹੈ। ਸੰਸਾਰ ਉਸਦੇ ਦਿਲ ਦੇ ਵਿੱਚ ਹੈ। ਯਿਸੂ ਨੇ ਕਿਹਾ, “ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੋਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਂਣ ਪਾਵੇ” (ਯੂਹੰਨਾ 3:16)। ਇਹ ਸੰਸਾਰ! ਇਹ ਸੰਸਾਰ! ਇਹ ਸੰਸਾਰ ਪਰਮੇਸ਼ੁਰ ਦੇ ਦਿਲ ਦੇ ਵਿੱਚ ਹੈ!
ਸਾਮਰਥਸ਼ਾਲੀ ਪ੍ਰਰਾਥਨਾ ਉਸ ਵੇਲੇ ਹੁੰਦੀ ਹੈ ਜਦੋਂ ਅਸੀ ਸੰਸਾਰ ਦੇ ਲਈ ਪ੍ਰਰਾਥਨਾ ਕਰ ਲਗ ਪੈਂਦੇ ਹਾਂ – ਜਦੋਂ ਅਸੀ ਇਸ ਸੰਸਾਰ ਦੇ ਵਿੱਚ “ਤੇਰਾ ਰਾਜ ਆਵੇਂ, ਤੇਰੀ ਮਰਜੀ ਪੂਰੀ ਹੋਵੇ” ਦੀ ਪ੍ਰਰਾਥਨਾ ਕਰਨ ਲੱਗ ਪੈਂਦੇ ਹਾਂ ਜਿਵੇਂ ਉਹ ਸੁਰਗ ਦੇ ਵਿੱਚ ਪੂਰੀ ਹੁੰਦੀ ਹੈ। ਇਹ ਪੁਰਸ਼ਾਂ ਅਤੇ ਇਸਤਰੀਆਂ ਦੇ ਲਈ ਪ੍ਰਰਾਥਨਾ ਕਰਨੀ ਹੈ ਕਿ ਉਹ ਮਸੀਹ ਦੇ ਕੋਲ ਆ ਜਾਣ। ਇਹ ਉਨ੍ਹਾਂ ਲੋਕਾਂ ਦੇ ਲਈ ਪ੍ਰਰਾਥਨਾ ਕਰਨੀ ਹੈ ਜਿਹਡ਼ੇ ਅੱਜੇ ਤੀਕ ਮਸੀਹ ਦੇ ਨਾਲ ਨਹੀ ਮਿਲੇ ਹਨ। ਇਹ ਅਜਿਹੀ ਪ੍ਰਰਾਥਨਾ ਕਰਨੀ ਹੈ ਕਿ ਮਸੀਹ ਆਪਣਾ ਰਾਜ ਪੁਰਸ਼ਾ ਅਤੇ ਇਸਤਰੀਆਂ ਦੇ ਦਿਲਾਂ ਦੇ ਉੱਤੇ ਸਥਾਪਿਤ ਕਰੇ।
ਕਾਫੀ ਸਾਰੇ ਲੋਕ ਆਪਣੇ ਪ੍ਰਰਾਥਨਾ ਦੇ ਜੀਵਨ ਦੇ ਵਿੱਚ ਨਿਰਾਸ਼ ਹੋ ਗਏ ਹਨ ਕਿਉਂਕਿ ਉਨ੍ਹਾਂ ਦਾ ਸਾਰਾ ਧਿਆਨ ਉਨ੍ਹਾਂ ਦੇ ਦਿਲ ਦੇ ਵਿੱਚ ਰਹਿੰਦੀਆਂ ਗੱਲਾਂ ਦੇ ਉੱਤੇ ਲੱਗ ਗਿਆ ਹੈ। ਪਰਮੇਸ਼ੁਰ ਨਿਸ਼ਚਿਤ ਹੀ ਸਾਡੀ ਦਿਲ ਵਿੱਚ ਰੱਖਿਆ ਹੋਇਆ ਗੱਲਾਂ ਦੇ ਵਿੱਚ ਰੂਚੀ ਲੈਂਦਾ ਹੈ। ਪਰ ਅਸੀ ਉਨ੍ਹਾਂ ਗੱਲਾਂ ਦੇ ਦਾਇਰੇ ਦੇ ਬਾਰੇ ਵਿੱਚ ਆਪਣੀ ਸਮਝ ਦੇ ਵਿੱਚ ਸੀਮਤ ਹਾਂ, ਅਤੇ ਅਕਸਰ ਸਾਡਾ ਦਿਲ ਉਨ੍ਹਾਂ ਗੱਲਾਂ ਦੇ ਬਾਰੇ ਵਿੱਚ ਸਾਨੂੰ ਧੋਖਾ ਦੇ ਦੇਵੇਗਾ। ਪ੍ਰੰਤੂ ਜਦੋਂ ਪਰਮੇਸ਼ੁਰ ਦੇ ਦਿਲ ਵਿੱਚ ਰਹਿੰਦੀਆਂ ਗੱਲਾਂ ਦੇ ਬਾਰੇ ਵਿੱਚ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀ ਬਡ਼ੀ ਦਿਲੇਰੀ ਅਤੇ ਨਿਸ਼ਚਿਤਾ ਦੇ ਨਾਲ ਪ੍ਰਰਾਥਨਾ ਕਰ ਸਕਦੇ ਹਾਂ। ਉਹ ਸੁਣੇਗਾ ਅਤੇ ਉਹ ਉੱਤਰ ਦੇਵੇਗਾ। ਸਾਮਰਥਸ਼ਾਲੀ ਪ੍ਰਰਾਥਨਾ ਪਰਮੇਸ਼ੁਰ ਦੇ ਦਿਲ ਦੇ ਅਨੁਸਾਰ ਪ੍ਰਰਾਥਨਾ ਕਰਨਾ ਹੈ।
ਯੂਹੰਨਾ 3 :16-21
16 ਪਰਮੇਸ਼ੁਰ ਨੇ ਜੱਗਤ ਨੂੰ ਇੰਨਾ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਵੀ ਦੇ ਦਿੱਤਾ। ਤਾਂ ਜੋ ਕੋਈ ਵੀ ਜੋ ਉਸ ਵਿੱਚ ਵਿਸ਼ਵਾਸ ਰੱਖਦਾ ਹੈ ਨਾਸ਼ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰ ਲਵੇਗਾ। 17 ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੁਨੀਆਂ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਇਸ ਦੁਨੀਆਂ ਅੰਦਰ ਲੋਕਾਂ ਨੂੰ ਦੋਸ਼ੀ ਠਹਿਰਾਣ ਲਈ ਨਹੀਂ ਭੇਜਿਆ ਸਗੋਂ ਉਸ ਨੇ ਆਪਣੇ ਪੁੱਤਰ ਨੂੰ ਦੁਨੀਆਂ ਨੂੰ ਉਸ ਰਾਹੀਂ ਬਚਾਉਣ ਲਈ ਭੇਜਿਆ। 18 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ। ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ। ਕਿਉਂਕਿ ਉਸ ਨੂੰ ਪਰਮੇਸ਼ੁਰ ਦੇ ਇੱਕਲੇ ਪੁੱਤਰ ਉੱਤੇ ਵਿਸ਼ਵਾਸ ਨਹੀਂ। 19 ਲੋਕਾਂ ਦਾ ਇਸ ਤੱਥ ਉੱਤੇ ਨਿਰਨਾ ਕੀਤਾ ਜਾਵੇਗਾ, ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰਾ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ। 20 ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਨੂੰ ਨਫ਼ਰਤ ਕਰਦਾ ਹੈ। ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂ ਕਿ ਚਾਨਣ ਉਸ ਦੀਆਂ ਬਦ ਕਰਨੀਆਂ ਨੂੰ ਵਿਖਾ ਦੇਵੇਗਾ। 21 ਪਰ ਜੋ ਵਿਅਕਤੀ ਸੱਚ ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ। ਚਾਨਣ ਇਹ ਸਪੱਸ਼ਟ ਤੌਰ ਤੇ ਵਿਖਾਉਂਦਾ ਹੈ ਕਿ ਜਿਹੜੇ ਕੰਮ ਵਿਅਕਤੀ ਨੇ ਕੀਤੇ ਹਨ ਉਹ ਪਰਮੇਸ਼ੁਰ ਰਾਹੀਂ ਕੀਤੇ ਗਏ ਸਨ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
