Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਚੇਲੇਪਨ ਦਾ ਵੀਡੀਉ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

ਮੱਤੀ 6:25- 33
25 “ਇਸ ਕਰਕੇ ਮੈਂ ਤੁਹਾਨੂੰ ਦੱਸਦਾ ਹਾਂ, ਕਿ ਆਪਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ, ਅਤੇ ਨਾ ਹੀ ਇਸ ਗੱਲ ਦੀ ਕਿ ਤੁਸੀਂ ਕੀ ਖਾਵੋਂਗੇ ਅਤੇ ਕੀ ਪੀਵੋਂਗੇ। ਅਤੇ ਨਾ ਹੀ ਤੁਸੀਂ ਇਸਦੀ ਚਿੰਤਾ ਕਰੋ ਕਿ ਤੁਹਾਨੂੰ ਆਪਣੇ ਸ਼ਰੀਰ ਤੇ ਪਹਿਨਣ ਲਈ ਕਿਸ ਦੀ ਲੋੜ ਹੈ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸ਼ਰੀਰ ਵਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ? 26 ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ। ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਨਾ ਹੀ ਭੜੋਲਿਆਂ ਵਿੱਚ ਅਨਾਜ ਇਕੱਠਾ ਕਰਦੇ ਹਨ। ਪਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪ੍ਰਿਤਪਾਲ ਕਰਦਾ ਹੈ। ਭਲਾ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ। 27 ਜੇ ਤੁਸੀਂ ਚਿੰਤਾ ਕਰਦੇ ਰਹੋਂਗੇ ਤਾਂ, ਤੁਸੀਂ ਆਪਣੀ ਉਮਰ ਵਿੱਚ ਇੱਕ ਵੀ ਪਲ ਦਾ ਵਾਧਾ ਨਹੀਂ ਕਰ ਸੱਕਦੇ।
28 “ਤੁਸੀਂ ਵਸਤਰਾਂ ਲਈ ਕਿਉਂ ਚਿੰਤਾ ਕਰਦੇ ਹੋ? ਤੁਸੀਂ ਖੇਤ ਵਿੱਚ ਫ਼ਲਾਂ ਨੂੰ ਵੇਖੋ। ਵੇਖੋ ਉਹ ਕਿਵੇਂ ਉੱਥੇ ਵੱਧਦੇ ਹਨ। ਉਹ ਆਪਣੇ ਲਈ ਨਾ ਮਿਹਨਤ ਕਰਦੇ ਹਨ ਨਾ ਕੱਤਦੇ ਹਨ। 29 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਹਾਨ ਅਤੇ ਅਮੀਰ ਰਾਜਾ ਸੁਲੇਮਾਨ ਵੀ, ਇਨ੍ਹਾਂ ਵਿੱਚੋਂ ਇੱਕ ਫ਼ੁੱਲ ਜਿੰਨਾ ਵੀ ਨਹੀਂ ਸਜਿਆ ਹੋਇਆ ਸੀ। 30 ਪਰਮੇਸ਼ੁਰ ਜੰਗਲੀ ਘਾਹ ਨੂੰ ਵੀ ਜਿਹੜਾ ਅੱਜ ਹੈ ਅਤੇ ਭਲਕੇ ਅੱਗ ਵਿੱਚ ਝੋਕਿਆ ਜਾਵੇਗਾ ਅਜਿਹਾ ਪਹਿਨਣ ਪਹਿਨਾਉਂਦਾ ਹੈ। ਤਾਂ ਹੇ ਥੋੜੀ ਪਰਤੀਤ ਵਾਲਿਓ, ਕੀ ਭਲਾ ਪਰਮੇਸ਼ੁਰ ਤੁਹਾਨੂੰ ਉਸਤੋਂ ਵੱਧ ਨਹੀਂ ਪਹਿਨਾਵੇਗਾ?
31 “ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਕਿ, ‘ਕੀ ਖਾਵਾਂਗੇ’ ਜਾਂ ‘ਕੀ ਪੀਵਾਂਗੇ’ ਜਾਂ ‘ਕੀ ਪਹਿਨਾਂਗੇ?’ 32 ਉਹ ਲੋਕ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ ਉਹ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂਕਿ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ। 33 ਪਰ ਸਭ ਤੋਂ ਪਹਿਲਾਂ, ਤੁਹਾਨੂੰ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਧਰਮ ਦੀ ਇੱਛਾ ਕਰਨੀ ਚਾਹੀਦੀ ਹੈ। ਫ਼ਿਰ ਇਹ ਸਭ ਵਸਤਾਂ ਵੀ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਰਾਜ ਦੇ ਅਨੁਸਰ ਪਰਾਥਨਾ      ਮਤੀ :੧੦

ਸੈਮੀ ਟਿਪਿੱਤ: ਡੇਵ ਮੈਨੂੰ ਤਹਾਡੇ ਨਾਲ ਗੱਲਬਾਤ ਕਰਨ ਵਿੱਚ ਬਹੁਤ ਬਰਕਤ ਮਿਲੀ ਹੈ। ਇਹ ਬਹੁਤ ਜਿਆਦਾ ਬਰਕਤ ਦਾ ਕਾਰਨ ਰਿਹਾ ਹੈ ਕਿ ਮੈਂਤੁਹਾਡੇ ਨਾਲ ਪਰਾਥਨਾ ਦੇ ਬਾਰੇ ਗੱਲ ਕਰ ਪਾਈਆ ਹਾਂ ਕਿ ਅਸੀ ਕਿਵੇਂ ਲੋਕਾਂ ਨੂੰ ਪਰਾਥਨਾ ਦੇ ਵਾਸਤੇ ਉਤਸ਼ਾਹਿਤ ਕਰ ਸਕਦੇ ਹਾਂ ਅਤੇ ਕਿਵੇਂ ਅਸੀਇੱਕ ਦੂਜੇ ਨੂੰ ਪਰਾਥਨਾ ਦੇ ਵਾਸਤੇ ਉਤਸ਼ਾਹਿਤ ਕਰ ਸਕਦੇ ਹਾਂ।

ਡੇਵ ਬਟਸ: ਇਹ ਸਹੀ ਗੱਲ ਹੈ ਇਹ ਬਹੁਤ ਹੀ ਅਨੰਦ ਦੀ ਗੱਲ ਰਹੀ ਹੈ।

ਸੈਮੀ: ਹਾਂ ਇਹ ਸੱਚਮੁਚ ਹੀ ਮਹਾਨ ਹੈ ਅਤੇ ਮੈਂ ਗੱਲਬਾਤ ਅੱਗੇ ਗੱਲਬਾਤ ਜਾਰੀ ਰੱਖਣਾ ਚਹੁੰਦਾ ਹਾਂ ਪਿਛਲੀ ਵਾਰੀ ਜਦੋਂ ਅਸੀ ਗੱਲਬਾਤ ਕਰ ਰਹੇ ਸੀਅਸੀ ਗੱਲਬਾਤ ਕਰ ਰਹੇ ਸੀ ਕਿ ਸਾਨੂੰ ਪਰਮੇਸ਼ਵਰ ਅਤੇ ਅਰਾਧਨਾ ਦੇ ਉੇੱਤੇ ਧਿਆਨ ਲਾਉਣਾਂ ਚਾਹੀਦਾ ਹੈ। ਜਦ ਯਿਸੂ ਨੇ ਆਪਣੇ ਚੇਲਿਆ ਨੂੰਪਰਾਥਨਾ ਕਰਨਾ ਸਿਖਾਇਆ ਤਾਂ ਉਸ ਨੇ ਦਰਵਾਜੇ ਨੂੰ ਖੋਲਿਆ ਕਿ ਅਸੀ ਸਭ ਤੋਂ ਪਹਿਲਾਂ ਪਰਮੇਸ਼ਵਰ ਤੇ ਧਿਆਨ ਲਗਾਈਏ ਤੇ ਫਿਰ ਉਸ ਤੋਂ ਤੁਰੰਤਬਾਅਦ ਉਹ ਸੰਸਾਰ ਦੇ ਵੱਲ ਗਿਆ, “ਤੇਰਾ ਰਾਜ ਆਵੇ ਤੇਰੀ ਮਰਜੀ ਜਿਵੇਂ ਸਵਰਗ ਦੇ ਵਿੱਚ ਪੂਰੀ ਹੁੰਦੀ ਹੈ, ਧਰਤੀ ਤੇ ਵੀ ਪੂਰੀ ਹੋਵੇ

ਡੇਵ: ਇਹ ਸਹੀ ਗੱਲ ਹੈ।

ਸੈਮੀ: ਆਓ ਅਸੀ ਇਸਦੇ ਬਾਰੇ ਗੱਲ ਕਰਦੇ ਹਾਂ ਕਿ ਇਸਦਾ ਕੀ ਅਰਥ ਹੈ ਜਦ ਉਹ ਆਪਣੇ ਚੇਲਿਆ ਨੂੰ ਅਤੇ ਸਾਨੂੰ ਸਿਖਾਉਦਾਂ ਹੈ, “ਤੇਰਾ ਰਾਜਆਵੇ, ਤੇਰੀ ਮਰਜੀ ਧਰਤੀ ਤੇ ਪੂਰੀ ਹੋਵੇ“?

ਡੇਵ: ਤੁਸੀ ਜਾਣਦੇ ਹੋ ਮੈਂ ਸੱਚਮੁਚ ਵਿਸ਼ਵਾਸ ਕਰਦਾ ਹਾਂ ਕਿ ਇਹ ਪ੍ਰਭੂ ਦੀ ਪਰਾਥਨਾ ਦਾ ਕੇਂਦਰ ਹੈ। ਇਹ ਹੈ ਰਾਜ ਦੇ ਲਈ ਪਰਾਥਨਾ ਕਰਨੀ। ਇਹਯਿਸੂ ਦਾ ਸੰਦੇਸ਼ ਹੈ ਜੋ ਉਸ ਨੇ ਹਰ ਥਾਂ ਤੇ ਜਿੱਥੇ ਉਹ ਗਿਆ ਉੱਥੇ ਦਿੱਤਾ, “ਸਵਰਗ ਦਾ ਰਾਜ ਨੇੜੇ ਹੈ ਪਰਮੇਸ਼ਵਰ ਤੁਹਾਡੇ ਵਿੱਚ ਚੱਲ ਰਿਹਾ, ਰਾਜਾਇੱਥੇ ਹੈ ਅਖੀਰ ਦੇ ਵਿੱਚ ਇਹ ਯਿਸੂ ਦੇ ਰਾਜ ਦੇ ਬਾਰੇ ਵਿੱਚ ਹੈ। ਇਹ ਇਸਦੇ ਬਾਰੇ ਹੈ ਕਿ ਰਾਜ ਕੀ ਹੈ। ਇਹ ਕਿਸੇ ਰਾਜਨੇਤਿਕ ਰਾਜ ਦੇ ਬਾਰੇ ਵਿੱਚਨਹੀ ਹੈ। ਇਹ ਕਿਸੇ ਦਿਨ ਕਿਸੇ ਥਾਂ ਦੇ ਬਾਰੇ ਨਹੀ ਹੈ ਇਹ ਯਿਸੂ ਦਾ ਲੋਕਾਂ ਦੀਆਂ ਜਿੰਦਗੀਆਂ ਦੇ ਵਿੱਚ ਜੋ ਹੁਣ ਰਾਜ ਹੈ ਉਸਦੇ ਬਾਰੇ ਵਿੱਚ ਹੈ।

   ਕਿਸੇ ਦਿਨ ਬੇਸ਼ੱਕ ਇਹ ਪੂਰੇ ਦੇਸ਼ਾਂ ਨੂੰ ਲੈ ਲਵੇਗਾ। ਪਰ ਹੁਣ ਯਿਸ਼ੂ ਦਾ ਰਾਜ ਇੱਥੇ ਧਰਤੀ ਦੇ ਉੱਤੇ ਹੈ ਸਾਨੂੰ ਸੱਦਾ ਦਿੱਤਾ ਗਿਆ ਹੈ ਨਹੀ ਹੁਕਮਦਿੱਤਾ ਗਿਆ ਹੈ ਕਿ ਅਸੀ ਰਾਜ ਦੇ ਕਿਸਮ ਦੀ ਪਰਾਥਨਾ ਕਰੀਏ। ਅਕਸਰ ਹੀ ਸਾਡੀਆਂ ਪਰਾਥਨਾਵਾਂ ਜਿਹੜੀਆਂ ਹਨ ਉਹ ਰਾਜ ਅਤੇ ਪਰਮੇਸ਼ਵਰ ਦੇਸ਼ਾਸ਼ਨ ਦੀ ਬਿਜਾਏ ਕੁੱਝ ਹੋਰ ਹੁੰਦੀਆਂ ਹਨ। ਜਦ ਲੋਕ ਪੁੱਛਣਾ ਸ਼ੁਰੂ ਕਰ ਦੇਣ, “ਠੀਖ ਹੈ ਤੁਸੀ ਕਿਵੇਂ ਪਰਾਥਨਾ ਕਰਦੇ, ਤੇਰਾ ਰਾਜ ਧਰਤੀ ਦੇ aੁੱਤੇਆਵੇ ਜਿਵੇਂ ਸਵਰਗ ਦੇ ਵਿੱਚ ਹੈ“? ਮੇਰਾ ਸਵਾਲ ਹੈ, “ਤੁਸੀ ਕੀ ਸੋਚਦੇ ਹੋ ਕਿ ਸਵਰਗ ਦੇ ਵਿੱਚ ਕੀ ਚੱਲ ਰਿਹਾ ਹੈ? ਮੇਰਾ ਅਰਥ ਇਹ ਹੈ ਇਹਅਖੀਰ ਦੇ ਵਿੱਚ ਉਹ ਹੈ ਜੋ ਯਿਸੂ ਨੇ ਸਾਨੂੰ ਸਿਖਾਇਆ ਕਿ ਸਾਨੂੰ ਪਰਾਥਨਾ ਕਰਨੀ ਚਾਹੀਦੀ ਹੈ।

ਸੈਮੀ: ਠੀਕ ਹੈ।

ਡੇਵ: “ਤੇਰਾ ਰਾਜ ਇੱਥੇ ਏਵੇਂ ਹੋਵੇ ਜਿਵੇਂ ਸਵਰਗ ਦੇ ਵਿੱਚ ਹੋ ਰਿਹਾ ਹੈ ਸਵਰਗ ਦੇ ਵਿੱਚ ਹਰ ਕੋਈ ਪਿਤਾ ਦੇ ਨਾਲ ਸਹੀ ਸੰਬੰਧ ਦੇ ਵਿੱਚ ਹੈ।ਸਵਰਗ ਦੇ ਵਿੱਚ ਕੋਈ ਵੀ ਵਿਧਰੋਹ ਨਹੀ ਹੈ, ਹਰ ਕੋਈ ਸਹੀ ਰਿਸ਼ਤੇ ਦੇ ਵਿੱਚ ਹੈ ਤੇ ਮੇਰੇ ਵਾਸਤੇ ਇੱਕ ਹਿੱਸਾ ਜਦੋਂ ਮੈਂ ਰਾਜ ਦੀ ਪਰਾਥਨਾ ਕਰ ਰਿਹਾਹਾਂ ਤਾਂ ਉਹ ਇਹ ਹੈ ਕਿ ਮੈਂ ਵੇਖਾਂ ਕਿ ਹਰ ਕੋਈ ਜੋ ਇਸ ਗਹ੍ਰਿ ਦੇ ਵਿੱਚ ਹੈ ਉਹ ਪ੍ਰਭੂ ਯਿਸੂ ਨੂੰ ਮੁਕਤੀ ਦਾਤਾ ਦੇ ਤੋਰ ਤੇ ਜਾਣੇ।

    ਇਹ ਮੈਨੂੰ ਪਿਤਾ ਦੇ ਸਹੀ ਸੰਬੰਧ ਦੇ ਵਿੱਚ ਲੈ ਜਾਦਾਂ ਹੈ। ਰਾਜ ਦੀ ਪਰਾਥਨਾ ਦਾ ਸਬੰਧ ਖੂਸ਼ਖਬਰੀ ਦੇ ਰਾਜ ਦੀ ਪਰਾਥਨਾ ਨਾਲ ਹੈ। ਪਰ ਦੂਜੀਗੱਲ ਹੈ ਜੋ ਮੈਂ ਵੇਖਦਾ ਹਾਂ ਜੋ ਮੈਂ ਪਰਕਾਸ਼ ਦੀ ਪੋਥੀ ਦੇ ਵਿੱਚ ਝਲਕ ਦੇਖਦਾ ਹਾਂ ਅਤੇ ਦੂਜੀਆਂ ਥਾਵਾਂ ਦੇ ਉੱਤੇ ਦੇਖਦਾ ਹਾਂ ਕਿ ਸਵਰਗ ਦੇ ਵਿੱਚ ਹਰਕੋਈ ਉਹ ਕੰਮ ਕਰਨ ਦੇ ਵਿੱਚ ਵਿਅਸਥ ਹੈ ਜਿਸ ਦੇ ਵਿੱਚ ਪਿਤਾ ਨੇ ਉਸ ਨੂੰ ਲਾਇਆ ਹੋਇਆ ਹੈ। ਹਰ ਇੱਕ ਸਵਰਗ ਦੂਤ ਦੇ ਕੋਲ ਇੱਕ ਕੰਮ ਹੈਜਿਸ ਦੇ ਵਿੱਚ ਉਹ ਲੱਗਿਆ ਹੋਇਆ ਹੈ। ਉਹ ਸਾਰੇ ਪਿਤਾ ਦੇ ਉਦੇਸ਼ ਦੇ ਮੁਤਾਬਕ ਕੰਮ ਕਰਨ ਵਿੱਚ ਲੱਗੇ ਹੋਏ ਹਨ ਤੁਸੀ ਜਾਣਦੇ ਹੋ ਕਿ ਮੈਂ ਇੱਕਕੋਲਕ ਲਕੀਸੀਆਂ ਦਾ ਪਾਸਟਰ ਹੁੰਦਾ ਤੇ ਚਰਚ ਦਾ ਹਰ ਇੱਕ ਪਾਸਟਰ ਉਹੀ ਕੰਮ ਕਰਦਾ ਜਿਸ ਦੇ ਲਈ ਉਹ ਬੁਲਾਇਆ ਗਿਆ ਹੈ ਜਿਸ ਦੇ ਲਈਉਸ ਨੂੰ ਵਰਦਾਨ ਦਿੱਤੇ ਗਏ ਹਨ। ਤਾਂ ਮੈ ਇਸ ਨੂੰ ਬੇਦਾਰੀ ਕਹਿੰਦਾ।

ਸੈਮੀ: ਹਾਂ।

ਡੇਵ: ਮੈਂ ਇਸ ਨੂੰ ਇੱਕ ਪਰਮੇਸ਼ਵਰ ਦੀ ਇੱਕ ਅਨੌਖੀ ਲਹਿਰ ਕਹਿੰਦਾ ਜੋ ਕਿ ਮਸੀਹੀ ਲੋਕਾਂ ਦੀ ਸੁੱਤੀ ਹੋਈ ਦੇਹ ਦੇ ਵਿੱਚ ਜਾਗਰਤੀ ਲੈ ਕੇ ਆਉਂਦੀਹੈ। ਹੁਣ ਉਹ ਸਾਰੇ ਉਹ ਕਰਨ ਦੇ ਵਿੱਚ ਲੱਗ ਜਾਂਦੇ ਜੋ ਪਿਤਾ ਨੇ ਉਸ ਨੂੰ ਕਰਨ ਲਈ ਬੁਲਾਇਆ ਹੈ। ਇਸ ਲਈ ਮੈਂ ਇਹ ਕਹਿੰਦਾ ਹਾਂ ਬੇਦਾਰੀ ਲਈਪਰਾਥਨਾ ਇੱਕ ਹੋਰ ਮਹੱਤਵਪੂਰਨ ਮੁੱਦਾ ਹੈ ਜੋ ਕਿ ਇਸ ਗੱਲ ਦਾ ਅਰਥ ਹੈ, “ਤੇਰਾ ਰਾਜ ਆਵੇ ਤੇਰੀ ਮਰਜ਼ੀ ਹੁਣੇ ਹੀ ਇੱਥੇ ਪੂਰੀ ਹੋਵੇ

ਸੈਮੀ: ਠੀਕ ਹੈ ਆਓ ਮੈ ਇਸ ਨੂੰ ਇੱਥੇ ਥੋੜਾ ਜਿਹਾ ਤੋੜ ਕੇ ਪੇਸ਼ ਕਰਦਾ ਹਾਂ ਠੀਕ ਹੈ।

ਡੇਵ: ਬਿਲਕੁਲ।

ਸੈਮੀ: ਸੋ ਜੋ ਤੁਸੀ ਕਹਿ ਰਹੇ ਹੋ ਉਸ ਦਾ ਪਹਿਲਾਂ ਹਿੱਸਾ ਹੈ ਕਿ ਮੈਂ ਇਸ ਗੱਲ ਨੂੰ ਯਕੀਨ ਬਣਾਉਣਾ ਚਹੁੰਦਾ ਹਾਂ ਕਿ ਮੈਂ ਇਸ ਨੂੰ ਚੰਗੀ ਤਰਾਂ ਸਮਝਗਿਆ ਹਾਂ ਕਿ ਤੁਸੀ ਇਹ ਪਰਾਥਨਾ ਕਰ ਰਹੇ ਹੋ ਕਿ ਲੋਕ (ਹਰ ਇੱਕ ਵਿਅਕਤੀ, ਹਰ ਇੱਕ ਇਨਸਾਨ) ਉਹ ਮਸੀਹ ਦੇ ਰਾਜ ਅਤੇ ਸ਼ਾਸ਼ਨ ਨੂੰ ਆਪਣੇਦਿਲਾਂ ਦੇ ਵਿੱਚ ਜਾਣ ਲੈਣਗੇ।

ਡੇਵ: ਬਿਲਕੁਲ।

ਸੈਮੀ: ਸੋ ਇਸ ਲਈ ਜੋ ਵੀ ਦੇਖ ਰਿਹਾ ਹੈ ਜ਼ਾਂ ਇਸ ਨੂੰ ਸੁਣ ਰਿਹਾ, ਜਿਹਨਾਂ ਨੇ ਆਪਣੇ ਦਿਲ ਕਦੇ ਹੀ ਖੋਲੇ ਹਨ ਅਤੇ ਮਸੀਹ ਨੂੰ ਕਦੇ ਅਨੁਮਤੀ ਨਹੀਦਿੱਤੀ ਹੈ ਕਿ ਉਹ ਆਕੇ ਉਹਨਾਂ ਦੀ ਜਿੰਦਗੌ ਤੇ ਨਿਰੰਤਰਣ ਲਵੇ ਤਾਂ ਇਹ ਤੁਸੀ ਪਰਾਥਨਾ ਕਰ ਰਹੇ ਹੋ ਕੀ ਇਹ ਸਹੀ ਹੈ?

ਡੇਵ: ਬਿਲਕੁਲ, ਇਹ ਪਰਮੇਸ਼ਵਰ ਦਾ ਧਰਤੀ ਗ੍ਰਹਿ ਦੇ ਉੱਤੇ ਰਾਜ ਅਤੇ ਇਹ ਵਿਅਕਤੀਗਤ ਤਰੀਕੇ ਦੇ ਨਾਲ ਹੁੰਦਾ ਹੈ ਜਦੋਂ ਯਿਸੂ ਸਾਡਾਮੁਕਤੀਦਾਤਾ ਅਤੇ ਪ੍ਰਭੂ ਬਣ ਜਾਦਾਂ ਹੈ।

ਸੈਮੀ: ਠੀਕ ਹੈ ਅਤੇ ਦੂਜੀ ਗੱਲ ਜਿਸ ਦੇ ਬਾਰੇ ਤੁਸੀ ਗੱਲ ਕਰ ਰਹੇ ਹੋ ਕਿ ਪਰਮੇਸ਼ਵਰ ਉਹਨਾਂ ਲੋਕਾਂ ਦੀ ਜੰਦਗੀ ਦੇ ਵਿੱਚ ਕੰਮ ਕਰਦਾ ਹੈ ਜੋ ਕਿਮਸੀਹ ਨੂੰ ਇਸ ਤਰੀਕੇ ਦੇ ਨਾਲ ਜਾਣ ਲੈਂਦੇ ਹਨ ਅਤੇ ਉਹਨਾਂ ਦੀਆਂ ਜਿੰਦਗੀਆਂ ਇਸ ਤਰੀਕੇ ਦੇ ਨਾਲ ਚਲਦੀਆਂ ਹਨ ਕਿ ਉਹ ਉਹਨਾਂ ਨੂੰ ਲਵੇਅਤੇ ਉਹਨਾਂ ਨੂੰ ਇਸਤੇਮਾਲ ਕਰੇ ਤਾਂ ਉਸ ਦੀ ਮਹਿਮਾਂ ਉਹਨਾਂ ਦੀਆਂ ਜਿੰਦਗੀਆਂ ਨੂੰ ਭਰ ਦਵੇ ਅਤੇ ਉਹ ਸੰਸਾਰ ਦੇ ਪਰਮੇਸ਼ਬਰ ਦੇ ਲਈ ਆਦਰ, ਮਹਿਮਾਂ ਅਤੇ ਸਤੂਤੀ ਦਾ ਕਾਰਨ ਬਣ ਜਾਣ, ਕੀ ਇਹ ਸਹੀ ਹੈ?

ਡੇਵ: ਇੱਕ ਵੇਖਣ ਵਾਲੇ ਹੋਣ ਦੀ ਬਿਜਾਏ ਕਿ ਉਹ ਸਿਰਫ ਦੇਖਦੇ ਰਹਿਣ ਅਤੇ ਰਾਜ ਦੇ ਵਿੱਚ ਥੌੜੀ ਜਿਹੀ ਰੁਚੀ ਲੈਣ ਅਤੇ ਉਹ ਕਹਿਣ, “ਠੀਕ ਹੈ ਮੈਂਹੈਰਾਨ ਹੋ ਰਿਹਾ ਹਾਂ ਕਿ ਇਹ ਕੀ ਚੱਲ ਰਿਹਾ ਹੈ।ਅਸੀ ਪਰਮੇਸ਼ਵਰ ਦੇ ਨਾਲ ਸਾਥੀ ਬਣ ਜਾਂਦੇ ਹਾਂ, ਜੋ ਪਰਮੇਸ਼ਵਰ ਇਸ ਧਰਤੀ ਤੇ ਕਰ ਰਿਹਾ ਹੈ।ਸਾਡੇ ਵਿੱਚ ਇੱਕ ਜਾਗ੍ਰਰਿਤੀ ਜਾਦੀਂ ਹੈ ਅਤੇ ਸਾਡੇ ਦੁਆਰਾ ਉਹ ਸਭਿਆਤਾਵਾਂ ਨੂੰ ਬਦਲਦਾ ਹੈ ਅਤੇ ਪ੍ਰਭਾਵਿਤ ਕਰਦਾ ਹੈ। ਇਸ ਨੂੰ ਬੇਦਾਰੀਕਹਿੰਦੇ ਹਨ।

ਸੈਮੀ: ਹਾਂ।

ਡੇਵ: ਤਾਂ ਮੇਰੇ ਲਈ ਜਦ ਮੈਂ ਪਰਾਥਨਾ ਕਰਦਾ ਹਾਂ, “ਤੇਰਾ ਰਾਜ ਆਵੇ ਇੱਕ ਵਿਵਹਾਰਿਕ ਤਰੀਕੇ ਨਾਲ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿਕਿਸੇ ਗੱਲ ਬਾਰੇ ਗੱਲ ਕਰ ਰਹੇ ਹਾਂ ਜੋ ਬਹੁਤ ਵੱਡੀ ਹੈ। ਇਹ ਕੁੱਝ ਇਹੋ ਜਿਹਾ ਜੋ ਜਿੰਦਗੀਆਂ ਨੂੰ ਬਦਲਣ ਨੂੰ ਜਾ ਰਿਹਾ ਹੈ, ਲੱਖਾਂ ਜਿੰਦਗੀਆਂ ਨੂੰਬਦਲਣ ਜਾ ਰਿਹਾ ਹੈ, ਨਾ ਕਿ ਉਹਨਾਂ ਲੋਕਾਂ ਦੀਆਂ ਜਿੰਦਗੀਆਂ ਨੂੰ ਬਦਲਣ ਜਾ ਰਿਹਾ ਹੈ ਜੋ ਯਿਸੂ ਮਸੀਹ ਨੂੰ ਨਹੀ ਜਾਣਦੇ ਹਨ, ਪਰ ਇਹ ਉਹਨਾਲੋਕਾ ਦੀਆਂ ਜਿੰਦਗੀਆਂ ਨੂੰ ਬਦਲਣ ਜਾ ਰਿਹਾ ਹੈ ਜਿਹਨਾਂ ਨੇ ਉਹਨਾਂ ਨੂੰ ਜਾਣ ਲਿਆ ਹੈ, ਪਰ ਅਜੇ ਤਕ ਜੋ ਸਿਰਫ ਵੇਖਣ ਵੇਖਣ ਵਾਲੇ ਰਹੇ ਹਨ ਨਾਕਿ ਉਹ ਸਾਥੀ ਬਣੇ ਹਨ।

ਸੈਮੀ: ਜਾਂ ਫਿਰ ਉਹ ਨਿਰਾਸ਼ ਹਨ।

ਡੇਵ: ਬਿਲਕੁਲ ਸਹੀ।

ਸੈਮੀ: ਜਾਂ ਫਿਰ ਉਹ ਉਸ ਤੋਂ ਦੂਰ ਹਨ ਅਤੇ ਉਹ ਉਸ ਦੇ ਕੋਲ ਵਾਪਸ ਰਹੇ ਹਨ। ਇੱਕ ਗੱਲ ਜੋ ਕਿ ਰਾਜ ਦੀ ਪਰਾਥਨਾ ਦੇ ਬਾਰੇ ਵਿੱਚ ਹੈ, ਜਦ ਮੈਂਪਹਿਲੀ ਵਾਰੀ ਇਸ ਪਦ ਨੂੰ ਪੜਿਆ ਅਤੇ ਜਦ ਮੈਂ ਇਸ ਨੂੰ ਚਬਾਇਆ। ਉਸ ਸਮੇਂ ਮੈ ਜਰਮਨੀ ਦੇ ਵਿੱਚ ਰਹਿ ਰਿਹਾ ਸੀ, ਜਿੱਥੇ ਰਾਜੇ ਹੁੰਦੇ ਸਨ ਅਤੇਅਮਰੀਕਾ ਦੇ ਵਿੱਚ ਸਾਡੇ ਕੋਲ ਰਾਜਿਆ ਦਾ ਇਤਹਾਸ ਨਹੀ ਹੈ।

ਡੇਵ: ਨਹੀ

ਸੈਮੀ: ਪਰ ਯੁਰਪ ਦੇ ਵਿੱਚ ਰਾਜੇ ਸਨ ਅਤੇ ਮੱਧ ਪੂਰਬ ਦੇ ਵਿਚ ਰਾਜੇ ਸਨ ਅਤੇ ਸੰਸਾਰ ਦੇ ਬਹੁਤ ਸਾਰੇ ਥਾਵਾਂ ਦੇ ਵਿੱਚ ਰਾਜੇ ਸਨ।

ਡੇਵ: ਠੀਕ ਹੈ।

ਸੈਮੀ: ਰਾਜੇ ਯਿਸੂ ਦੇ ਵਿੱਚ ਅਤੇ ਉਹਨਾਂ ਰਾਜਿਆ ਦੇ ਵਿੱਚ ਇੱਕ ਫਰਕ ਹੈ ਕਿ ਉਹ ਇੱਕ ਦਿਆਲੂ ਰਾਜਾ ਹੈ।

ਡੇਵ: ਸਹੀ ਗੱਲ ਹੈ।

ਸੈਮੀ: ਉਹ ਇੱਕ ਪ੍ਰੇਮੀ ਰਾਜਾ ਹੈ ਅਤੇ ਇਹ ਉਸ ਗੱਲ ਦੇ ਵੱਲ ਲੈ ਕੇ ਜਾਦਾਂ ਹੈ ਜਿਸ ਦੇ ਨਾਲ ਤੁਸੀ ਸ਼ੁਰੂ ਕੀਤਾ ਸੀ। ਜਦ ਪਰਮੇਸ਼ਵਰ ਦਾ ਰਾਜ ਸਾਡੇਦਿਲਾਂ ਦੇ ਵਿੱਚ ਆਉਦਾਂ ਹੈ। ਅਸੀ ਆਪਣੇ ਆਪ ਲੋਕਾਂ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਸੀ ਲੋਕਾਂ ਨੂੰ ਇਸ ਤਰਾਂ ਪਿਆਰ ਕਰਦੇ ਹਾਂ ਜਿਸਤਰਾਂ ਅਸੀ ਕਦੇ ਨਹੀ ਕੀਤਾ ਸੀ। ਆਓ ਮੈਂ ਤੁਹਾਨੂੰ ਇੱਕ ਉਦਾਰਣ ਦਿੰਦਾ ਹਾਂ, ਮੇਰਾ ਇੱਕ ਮਿੱਤਰ ਹੈ ਜੋ ਇੱਕ ਮੋਟਰ ਸਾਇਕਲ ਦੁਰਘਟਨਾ ਦੇ ਵਿੱਚਮਾਰਿਆ ਗਿਆ। ਉਹ ਅਤੇ ਉਹ ਦੀ ਪਤਨੀ ਯਿਸੂ ਨੂੰ ਪਿਆਰ ਕਰਦੇ ਸਨ।

   ਉਹ ਬਹੁਤ ਹੀ ਮਹਾਨ ਲੋਕ ਸਨ। ਉਹ ਪਰਾਥਨਾ ਦੇ ਬਹੁਤ ਹੀ ਮਹਾਨ ਯੋਧੇ ਸਨ। ਉਹ ਮੇਰੇ ਨਾਲ ਯਾਤਰਾ ਕਰਿਆ ਕਰਦੇ ਸਨ। ਉਹ ਕੁੱਝਬੱਚਿਆ ਨੂੰ ਗੋਦ ਲੈਣਾ ਚਹੁੰਦਾ ਸਨ। ਅਫਰੀਕਾ ਦੀਆਂ ਗਲੀਆਂ ਦੇ ਵਿੱਚ ਰੁਲ ਰਹੇ ਬੱਚਿਆਂ ਨੂੰ, ਕਿਊਕਿ ਉਹ ਬੱਚਿਆਂ ਨੂੰ ਬਹੁਤ ਜਿਆਦਾ ਪਿਆਰਕਰਦੇ ਸਨ। ਉਹਨਾਂ ਦਾ ਇੱਕ ਦਿਆਲੂ ਰਾਜਾ ਸੀ, ਜੋ ਉਹਨਾਂ ਦੇ ਦਿਲਾਂ ਦੇ ਵਿੱਚ ਰਹਿ ਰਿਹਾ ਸੀ, ਅਤੇ ਜਦ ਉਹ ਮਰ ਗਿਆ ਉਸਦੀ ਪਤਨੀ ਵਿਧਵਾਂਹੋ ਗਈ। ਉਹ ਬਹੁਤ ਹੀ ਗਰੀਬ ਵਿਧਵਾਂ ਸੀ ਉਸ ਦੇ ਕੋਲ ਬਹੁਤ ਪੈਸਾ ਨਹੀ ਸੀ। ਪਰ ਉਸ ਦਾ ਦਿਲ ਅਜੇ ਵੀ ਉਹਨਾਂ ਬੱਚਿਆਂ ਨੂੰ ਪਿਆਰ ਕਰਦਾਸੀ। ਉਹ ਅਜੇ ਵੀ ਉਹਨਾਂ ਬੱਚਿਆਂ ਦੇ ਲਈ ਪਰਾਥਨਾ ਕਰਿਆ ਕਰਦੀ ਸੀ ਉਹ ਪ੍ਰਭੂ ਨੂੰ ਕਹਿੰਦੀ ਸੀ, “ਪ੍ਰਭੂ ਉਹਨਾਂ ਨੂੰ ਉਹਨਾਂ ਗਲੀਆਂ ਵਾਲੀਆਂਸਥੀਤੀਆਂ ਦੇ ਵਿੱਚੋਂ ਬਾਹਰ ਕੱਢਦੇ!”

   ਪ੍ਰਭੂ ਨੇ ਉਸਦੇ ਦਿਲ ਨਾਲ ਗੱਲ ਕੀਤੀ ਅਤੇ ਉਸ ਨੂੰ ਕਿਹਾ, “ਠੀਕ ਮੈਂ ਇਹ ਕਰਾਗਾਂ ਪਰ ਮੈਂ ਇਹ ਤੇਰੇ ਦੁਆਰਾ ਕਰਾਗਾਂ, ਮੈਂਂ ਆਪਣਾ ਰਾਜ ਤੇਰੇਦੁਆਰਾ ਬਹਾਲ ਕਰਾਗਾਂ ਉਸ ਨੇ ਇੱਕ ਅਨਾਥ ਆਸ਼ਰਮ ਨੂੰ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ ਬੱਚੇ ਕਾਲਜਾਂ ਦੇ ਵਿੱਚ ਗਰੈਜੂਏਟ ਹੋ ਰਹੇ ਹਨ। ਉਹਨਾਦੇ ਕੋਲ ਖਾਣਾ ਨਹੀ ਸੀ ਕੱਪੜੇ ਨਹੀ ਘਰ ਨਹੀ, ਹੁਣ ਉਹਨਾਂ ਦੇ ਕੋਲ ਸਭ ਕੁੱਝ ਹੈ। ਹੁਣ ਉਹ ਸਕੂਲ ਦੇ ਵਿੱਚ ਜਾ ਰਹੇ ਹਨ, ਉਹਨਾਂ ਦੇ ਵਿੱਚੋਂ ਕੁੱਝਹੁਣ ਕਾਲਜਾਂ ਦੇ ਵਿੱਚ ਹਨ। ਇਹ ਇਸ ਲਈ ਕਿਊਕਿ ਉਸ ਨੇ ਪਰਾਥਨਾ ਕੀਤੀ ਅਤੇ ਪਰਮੇਸ਼ਵਰ ਦੇ ਦਿਲ ਨੂੰ ਵੇਖਿਆਂ ਅਤੇ ਇਹੀ ਮੈਂ ਸੋਚਦਾ ਹਾਂ ਕਿਰਾਜ ਦੀ ਪਰਾਥਨਾ ਹੈ। ਇਹ ਉਹ ਵੇਖਣਾ ਹੈ ਕਿ ਪਰਮੇਸ਼ਵਰ ਦੇ ਦਿਲ ਵਿੱਚ ਕੀ ਹੈ ਅਤੇ ਸਾਡਾ ਦਿਲ ਉਸਦੇ ਦਿਲ ਦੇ ਕਬਜੇ ਦੇ ਵਿੱਚ ਜਾਦਾਂ ਹੈ।ਫਿਰ ਅਸੀ ਉਸਦੇ ਦਿਲ ਦੇ ਅਨੁਸਾਰ ਪਰਾਥਨਾ ਕਰਨਾ ਸ਼ੁਰੂ ਕਰ ਦਿੰਦੇ ਹਾਂ।

ਡੇਵ: ਬਿਲਕੁਲ ਸਹੀ ਗੱਲ ਹੈ। ਇਹ ਇੱਕ ਮੋਲਿਕ ਕਿਸਮ ਦੀ ਪਰਾਥਨਾ ਹੈ, ਇਹ ਸਿਰਫ ਨਾ ਸਾਡੇ ਬਾਹਰਲੇ ਹਲਾਤਾਂ ਨੂੰ ਬਦਲੀ ਹੈ ਪਰ ਇਹ ਸਾਨੂੰਅਮਦਰੋਂ ਵੀ ਬਦਲ ਦਿੰਦੀ ਹੈ। ਉਹ ਔਰਤ ਜਿਸ ਦੇ ਬਾਰੇ ਤੁਸੀ ਵੰਡ ਰਹੇ ਸੀ ਉਹ ਵਿਧਵਾਂ ਔਰਤ ਉੱਤਰ ਇਹ ਹੈ, “ਤੂੰ ਇਹ ਕਰ ਮੈਂ ਤੈਨੂੰ ਕੁੱਝ ਦੇਣਾਚਹੁੰਦਾ ਹਾਂ ਜਿਸਦੇ ਨਾਲ ਮੈਂ ਆਪਣੇ ਪਿਆਰ ਨੂੰ ਉਹਨਾਂ ਬੱਚਿਆਂ ਦੀ ਜਿੰਦਗੀ ਦੇ ਇੱਕ ਵਾਸਤਕਿਤਾ ਬਣਾ ਸਕਾਂ

   ਜਦ ਅਸੀ ਪਰਾਥਨਾ ਕਰਦੇ ਹਾਂ, “ਤੇਰਾ ਰਾਜ ਆਵੇਨਾ ਸਿਰਫ ਅਸੀ ਉਸਦੇ ਰਾਜ ਨੂੰ ਦੂਜਿਆਂ ਦੀਆਂ ਜਿੰਦਗੀਆਂ ਦੇ ਵਿੱਚ ਦੇਖਦੇ ਹਾਂ ਸ਼ਇਦਅਸੀ ਉਹਨਾਂ ਨੂੰ ਗ੍ਰਹਿ ਦੇ ਦੂਜੇ ਪਾਸੇ ਰਹਿਣ ਵੱਲੇ ਲੋਕਾਂ ਦੇ ਜੀਵਨ ਦੇ ਵਿੱਚ ਦੇਖਾਂਗੇ ਪਰ ਅਸੀ ਆਪਣੇ ਜੀਵਨ ਦੇ ਵਿੱਚ ਵੀ ਉਸ ਨੂੰ ਦੇਖਦੇ ਹਾਂਕਿਊਕਿ ਸਾਡੀਆਂ ਜਿੰਦਗੀਆਂ ਉਸ ਰਾਜੇ ਦੇ ਪਿਆਰ ਨਾਲ ਭਰ ਗਈਆਂ ਹਨ ਜੋ ਬਹੁਤ ਹੀ ਅਲੱਗ ਹੈ। ਜਿਵੇਂ ਤੁਸੀ ਪਹਿਲਾਂ ਕਿਹਾ ਸੀ ਕਿ ਉਹਦੂਜਿਆਂ ਰਾਜਿਆ ਤੋਂ ਅਲੱਗ ਹੈ, ਉਹ ਸਾਡੇ ਕੋਲੋ ਇਸ ਵੇਲੇ ਇਹ ਮੰਗ ਨਹੀ ਕਰਦਾ ਕਿ ਅਸੀ ਉਸਦੇ ਗੁਲਾਮ ਬਣੀਏ, ਉਹ ਤਾਂ ਸਾਨੂੰ ਸੱਦਾ ਦਿੰਦਾ ਹੈਕਿ ਉਸਦੇ ਰਾਜ ਦੇ ਵਿੱਚ ਜਾਈਏ ਅਤੇ ਉਹ ਸਾਨੂੰ ਇੱਕ ਅਨੋਖਾ ਸੁਬਾਗ ਦਿੱੰਦਾ ਹੈ, ਉਹ ਵੀ ਇਤਹਾਸ ਦੇ ਇਸ ਖਾਸ ਪਲ ਦੇ ਵਿੱਚ।

ਸੈਮੀ: ਤੁਸੀ ਜਾਣਦੇ ਹੋ ਕਿ ਮਸੀਅਤ ਦੀ ਸਭ ਤੋਂ ਵੱਡੀ ਜੋ ਅਲੋਚਨਾ ਹੋਈ ਹੈ , ਉਹ ਇਹ ਹੈ ਕਿ ਅਸੀ ਸਮਾਜਿਕ ਤੋਰ ਦੇ ਉੱਤੇ ਲੋਕਾਂ ਦੀਆਂਜਿੰਦਗੀਆਂ ਦੇ ਵਿੱਚ ਸ਼ਾਮਲ ਨਹੀ ਹੋਏ ਹਾਂ ਪਰ ਜੇਕਰ ਤੁਸੀ ਮਹਾਨ ਬੇਦਾਰੀਆਂ ਦੇ ਵੱਲ ਦੇਖੋ, ਉਸ ਸਮੇਂ ਜਦੋਂ ਰਾਜ ਆਇਆ, ਉਸ ਸਮੇਂ ਜਦੋਂਪਰਮੇਸ਼ਵਰ ਦੇ ਆਤਮਾ ਦਾ ਚਲਨ ਹੋਇਆ ਤਾਂ ਉੱਥੇ ਮਸਾਜਿਕ ਲਹਿਰਾਂ ਵੀ ਪੈਦਾ ਹੋਈਆਂ।

ਡੇਵ: ਇਹ ਗੱਲ ਸਹੀ ਹੈ।

ਸੈਮੀ: ਕਿਊਕਿ ਪਰਮੇਸ਼ਵਰ ਯਿਸੂ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਨ ਗੱਲ ਗਿਆ, ਲੋਕਾਂ ਨੇ ਦੂਸਰੇ ਲੋਕਾਂ ਦੀ ਪਰਵਾਹ ਕਰਨੀ ਸੁਰੂ ਕਰ ਦਿੱਤੀਕਿਊਕਿ ਉਹਨਾਂ ਦਾ ਦਿਲ ਇਹੋ ਜਿਹਾ ਸੀ। ਮੈਂ ਸੋਚਦਾ ਹਾਂ ਕਿ ਗੁਲਾਮੀ ਨੂੰ ਖਤਮ ਕਰਨ ਵਾਲੀ ਜਿਹੜੀ ਲਹਿਰ ਸੀ ਇਹ ਵੈਲਸੀ ਅਤੇ ਵਿਲਬਰਫੋਰਸ ਦੇ ਦੁਆਰਾ ਆਈ ਸੀ ਕਿ ਉਹਨਾਂ ਨੇ ਉਹਨਾਂ ਲੋਕਾਂ ਦੀਆਂ ਲੋੜਾਂ ਨੂੰ ਕਿਵੇਂ ਪੂਰਾ ਕੀਤਾ ਅਤੇ ਉਹਨਾਂ ਨੇ ਕਿਵੇਂ ਲੋਕਾਂ ਨੂੰ ਅਜ਼ਾਦ ਕਰਵਾਇਆ, ਕਿਊਕਿ ਉਹਨਾਂ ਨੇ ਪਰਮੇਸ਼ਵਰ ਦੇ ਰਾਜ ਦਾ ਤਜਰਬਾ ਆਪਣੇ ਜੀਵਨ ਦੇ ਵਿੱਚ ਕੀਤਾ।

   ਇੱਕ ਸਭ ਤੋਂ ਤਾਕਤਵਰ ਪਰਾਥਨਾ ਜੋ ਅਸੀ ਕਰ ਸਕਦੇ ਹਾਂ ਉਹ ਇਹ ਹੈ, “ਪਰਮੇਸਵਰ ਤੇਰਾ ਰਾਜ ਆਵੇਂ ਤੇਰੀ ਮਰਜ਼ੀ ਮੇਰੇ ਦਿਲ ਵਿੱਚ ਵੀ ਇਸਤਰਾਂ ਪੂਰੀ ਹੋਵੇ, ਜਿਵੇਂ ਸਵਰਗ ਦੇ ਵਿੱਚ ਪੂਰੀ ਹੁੰਦੀ ਹੈ। ਪਿਤਾ ਤੇਰਾ ਰਾਜ ਆਵੇਂ ਤੇਰੀ ਮਰਜ਼ੀ ਮੇਰੇ ਪਰੀਵਾਰਿਕ ਜਵਿਨ ਵਿੱਚ, ਮੇਰੇ ਗੁਆਂਢੀ ਦੇਜੀਵਨ ਵਿੱਚ, ਮੇਰੇ ਸ਼ਹਿਰ ਵਿੱਚ, ਮੇਰੇ ਦੇਸ਼ ਵਿੱਚ ਇਸ ਤਰਾਂ ਪੂਰੀ ਹੋਵੇ ਜਿਵੇਂ ਸਵਰਗ ਦੇ ਵਿੱਚ ਪੂਰੀ ਹੁੰਦੀ ਹੈਅਤੇ ਪਰਮੇਸ਼ਵਰ ਪਰਮੇਸ਼ਵਰ ਅਨੋਖੇਕੰਮ ਕਰੇਗਾਂ।

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ