Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਜਦ ਮੈਂ ਮਿਸਰ ਦੇ ਵਿਚ ਸੀ, ਤਾਂ ਮੈਂ ਪਰਮੇਸਰ ਨੂੰ ਬਹੁਤ ਹੀ ਮਹਾਨ ਤਰੀਕੇ ਨਾਲ ਕੰਮ ਕਰਦੇ ਹੋਏ ਵੇਖਿਆ। ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਮਸੀਹ ਤੇ ਵਿਸ਼ਵਾਸ ਕਰਣ ਲਈ ਪ੍ਰਾਥਨਾ ਕੀਤੀ। ਸੈਂਕੜੇ ਕਲੀਸੀਆਵਾਂ ਬੇਦਾਰੀ ਦੇ ਨਾਲ ਭਰਗੀਆਂ। ਕਿਉਂਕਿ ਕੋਈ ੮੦੦ ਪਾਸਟਰ ਅਤੇ ਆਗੂ ਆਤਮਿਕ ਜਾਗ੍ਰਿਤੀ ਦੀ ਕਾਨਫਰੰਸ ਵਿਚ ਆਏ। ਪਵਿੱਤਰ ਆਤਮਾ ਉਨ੍ਹਾਂ ਲੋਕਾਂ ਤੇ ਬਹੁਤ ਹਿ ਜਬਰਦਸਤ ਤਰੀਕੇ ਨਾਲ ਉੱਤਰਿਆ। ਉਥੇ ਲੋਕ ਟੁੱਟ ਗਏ ਅਤੇ ਤੌਬਾ ਕੀਤੀ ਗਈ।
ਮੈਂ ਅਮਰੀਕਾ ਦੇ ਵਿਚ ਵਾਪਸ ਜੋ ਪ੍ਰਮੇਸ਼ਰ ਨੇ ਕੀਤਾ ਸੀ, ਬਹੁਤ ਹੀ  ਧਨਵਾਦੀ ਹਿਰਦੇ ਦੇ ਨਾਲ ਅਤੇ ਸ਼ੁਕਰਾਨੇ ਦੇ ਨਾਲ ਭਰੇ ਹੋਏ ਦਿਲ ਦੇ ਨਾਲ ਪਰਤਿਆ। ਮੇਰਾ ਦਿਲ ਪੁਕਾਰਦਾ ਰਿਹਾ।ਤੇਰੀ ਵਫਾਦਾਰੀ ਮਹਾਨ ਹੈ, ਤੇਰੀ ਵਫਾਦਾਰੀ ਮਹਾਨ ਹੈ। ਪ੍ਰਭੂ ਜੋ ਕੁਝ ਮੈਨੂੰ ਚਾਹੀਦਾ ਸੀ, ਉਹ ਤੂੰ ਮੈਨੂੰ ਦੇ ਦਿੱਤਾ ਹੈ। ਤੇਰੇ ਹਥ ਨੇ ਉਹ ਸਭ ਮੈਨੂੰ ਦਿੱਤਾ ਹੈ। ਤੇਰੀ ਵਫਾਦਾਰੀ ਮਹਾਨ ਹੈ
ਜਿਵੇਂ ਕਿ ਮੈਂ ਆਪਣੇ ਦੇਸ਼ ਵਿਚ ਵਾਪਸ ਗਿਆ ਹਾਂ ਅਤੇ ਮੈਂ ਪ੍ਰ੍ਮੇਸ਼ੇਰ ਦੀ ਸਤੁਤਿ ਕਰ ਰਿਹਾ ਹਾਂ ਜੋ ਕੁਝ ਵੀ ਉਸ ਨੇ ਪਿਛਲੇ ਦਿਨਾਂ ਵਿਚ ਕੀਤਾ ਹੈ। ਪ੍ਰਮੇਸ਼ਰ ਨੇ ਮੇਰੇ ਦਿਲ ਦੇ ਨਾਲ ਗੱਲ ਕਣੀ ਸ਼ੁਰੂ ਕੀਤੀ, “ਮੇਰੇ ਪੁੱਤਰਉਹ ਕਹਿ ਰਿਹਾ ਸੀ, “ ਤੇਰੇ ਅੰਦਰ ਇਸ ਵੇਲੇ ਮੇਰੇ ਪ੍ਰਤੀ ਬਹੁਤ ਹਿ ਧਨਵਾਦ ਹੈ ਕਿਉਂਕਿ ਮੈਂ ਬਹੁਤ ਵੱਡੇ ਵੱਡੇ ਕੰਮ (ਪਿਛਲੇ ਦਿਨੀਂ) ਕੀਤੇ ਹਨ। ਪਰ ਮੈਂ ਚਾਹੁੰਦਾ ਹਾਂ ਕਿ ਤੂੰ ਮੇਰਾ ਹਰ ਵੇਲੇ ਧਨਵਾਦ ਕਰਿਆ ਕਰੇ।ਮੈਂ ਇਹ ਅਹਿਸਾਸ ਕੀਤਾ ਕਿ ਮੈਨੂੰ ਇਸ ਗੱਲ ਦਾ  ਇੰਤਜਾਰ ਕਰਣ ਦੀ ਲੋੜ ਨਹੀ ਹੈ ਕਿ ਉਹ ਕੋਈ ਹੈਰਾਨੀਜਨਕ ਕੰਮ ਕਰੇ ਅਤੇ ਮੈਂ ਉਸਦਾ ਧਨਵਾਦ ਕਰਾਂ, ਅਤੇ ਉਸਦੀ ਸਤੁਤਿ ਕਰਾਂ, ਬਲਕਿ ਮੈਨੂੰ ਹਰ ਵੇਲੇ ਉਸਦਾ ਧਨਵਾਦ ਕਰਨਾ ਚਾਹੀਦਾ ਹੈ। ਮੈਨੂੰ ਹਰ ਵੇਲੇ ਉਸਦੀ ਸਤੁਤੀ ਕਰਨੀ ਚਾਹੀਦੀ ਹੈ।
ਪੋਲੁਸ ਮਹਾਨ ਰਸੂਲ ਨੇ ਕਿਹਾ, “ਹਰ ਹਾਲਤ ਵਿਚ ਧਨਵਾਦ ਕਰੋ, ਕਿਉਂਕਿ ਇਹੀ ਪ੍ਰਮੇਸ਼ਰ ਦੀ ਤੁਹਾਡੇ ਵਾਸਤੇ ਮਰਜੀ ਹੈ।” ( ਥਿਸ :੧੮) ਸਾਡੀਆਂ ਧਨਵਾਦ ਦੀਆਂ ਪ੍ਰਾਥਨਾਵਾਂ ਸਿਰਫ ਇਸ ਲਈ ਨਹੀ ਹੋਣੀਆਂ ਚਾਹੀਦੀਆਂ ਹਨ ਕਿ ਉਸਨੇ ਮਹਾਨ ਕੰਮ ਕੀਤੇ ਹਨ, ਪਰ ਇਹ ਹਰ ਵੇਲੇ ਹੋਣੀਆਂ ਚਾਹੀਦੀਆਂ ਹਨ, ਹਰ ਹਾਲਤ ਵਿਚ। ਅਸੀਂ ਉਸਦਾ ਸ਼ੁਕਰ ਕਰਦੇ ਹਾਂ ਜਦ ਸੂਰਜ ਚੜਦਾ ਹੈ, ਅਸੀਂ ਸ਼ੁਕਰ ਕਰਦੇ ਹਾਂ ਜਦ ਕਾਲੇ ਬੱਦਲ ਸਾਨੂੰ ਘੇਰ ਲੈਂਦੇ ਹਨ। ਅਸੀਂ ਉਸਦਾ ਸ਼ੁਕਰ ਕਰਦੇ ਹਾਂ ਜਦ ਸਭ ਵਧੀਆ ਚੱਲ ਰਿਹਾ ਹੈ ਅਤੇ ਅਸੀਂ ਉਸਦਾ ਸ਼ੁਕਰ ਕਰਦੇ ਹਾਂ ਜਦ ਇਹ ਔਖਾ ਹੈ। ਅਸੀਂ ਜੋ ਉਹ ਹੈ ਉਸ ਲਈ ਉਸਦਾ ਸ਼ੁਕਰ ਕਰਦੇ ਹਾਂ ਅਤੇ ਅਤੇ ਉਸਦੀ ਭਲਿਆਈ ਜੋ ਸਭ ਚੀਜਾਂ ਵਿਚ ਹੈ ਉਸ ਲਈ ਵੀ ਉਸਦਾ ਧਨਵਾਦ ਕਰਦੇ ਹਾਂ।
ਭਜਨ ਲਿਖਣ ਵਾਲੇ ਨੇ ਕਿਹਾ, “ਉਸਦੇ ਫਾਟਕਾਂ ਵਿਚ ਧਨਵਾਦ ਕਰਦੇ ਹੋਏ ਜਾਉ, ਅਤੇ ਉਸਦੇ ਵਿਹੜੇ ਵਿਚ ਸਤੁਤੀ ਕਰਦੇ ਹੋਏ ਜਾਉ। ਉਸਦਾ ਧਨਵਾਦ ਕਰੋ, ਅਤੇ ਉਸਦੇ ਨਾਮ ਦੀ ਸਤੁਤੀ ਕਰੋ। ਕਿਉਂਕਿ ਪ੍ਰਭੂ ਭਲਾ ਹੈ ਆਏ ਉਸਦਾ ਪਿਆਰ ਸਦਾ ਤੱਕ ਹੈ, ਅਨਦ ਉਸਦੀ ਵਫਾਦਾਰੀ ਪੀੜੀ ਤੋਂ ਪੀੜੀ ਤੱਕ ਹੈ।” (ਜਬੂਰ ੧੦੦:, ) ਜਦ ਅਸੀਂ ਪ੍ਰਮੇਸ਼ਰ ਦੀ ਹਜੂਰੀ ਵਿਚ ਧਨਵਾਦ ਅਤੇ ਸਤੁਤੀ ਕਰਦੇ ਹੋਏ ਆਉਂਦੇ ਹਾਂ ਤਾਂ ਕੁਝ ਬਹੁਤ ਹੀ ਕੁਝ ਖਾਸ ਹੁੰਦਾ ਹੈ। ਪ੍ਰਮੇਸ਼ਰ ਆਪਣੇ ਲੋਕਾਂ ਦੀ ਸਤੁਤੀ ਤੇ ਬਿਰਾਜਮਾਨ ਹੈ। ਉਹ ਸਾਡੇ ਧਨਵਾਦ ਕਰਨ ਵਾਲੇ ਦਿਲ ਨੂੰ ਆਪਣੇ ਪਿਆਰ ਅਤੇ ਭਲਿਆਈ ਅਤੇ ਪਿਆਰ ਨਾਲ ਭਰ ਦਿੰਦਾ ਹੈ।
ਇੱਕ ਧਨਵਾਦੀ ਹਿਰਦਾ ਉਹ ਹੈ ਜੋ ਕਿ ਪਛਾਣਦਾ ਹੈ ਕਿ ਪ੍ਰਮੇਸ਼ਰ ਕੋਣ ਹੈ ਅਤੇ ਉਸ ਨੇ ਕੀ ਕੀਤਾ ਹੈ। ਇੱਕ ਧਨਵਾਦੀ ਦਿਲ ਵਿਸ਼ਵਾਸ ਦਾ ਇਸਤੇਮਾਲ ਕਰਦਾ ਹੈ। ਇਹ ਪ੍ਰਮੇਸ਼ਰ ਦੇ ਵੱਲ ਤਕਨਾ ਹੈ ਕਿ ਉਹ ਸਾਡੇ ਜੀਵਨ ਦਾ ਸੋਮਾ ਅਤੇ ਸਰੋਤ ਹੈ। ਇਹ ਵੇਖਣਾ ਹੈ ਕਿ ਉਹ ਕੋਣ ਹੈ ਅਤੇ ਵਿਸ਼ਵਾਸ ਕਰਨਾ ਕਿ ਉਹ ਆਪਣੇ ਤਾਲਿਬਾ ਨੂੰ ਪ੍ਰਤਿਫਲ ਦਿੰਦਾ ਹੈ। (ਇਬ ੧੧:)
ਧਨਵਾਦੀ ਦਿਲ ਦੀ ਅਖੀਰਲੀ ਗੱਲ ਇਹ ਹੈ ਕਿ  ਇਹ ਪਛਾਣਦਾ ਹੈ ਕਿ ਪ੍ਰਮੇਸ਼ਰ ਦਾ  ਸੁਭਾਅ  ਭਲਿਆਈ ਨਾਲ ਭਰਿਆ ਹੋਇਆ ਹੈ। ਉਹ ਆਪਣੀ ਭਲਿਆਈ ਦੇ ਕਰਣ ਵਿਚ ਬਿਲਕੁਲ ਸਿੱਧ ਹੈ। ਜਦ ਸਾਡੇ ਨਾਲ ਬੁਰੀਆਂ ਗੱਲਾਂ ਵੀ ਹੁੰਦੀਆਂ ਹਨ, ਉਹ ਵਫਾਦਾਰ ਰਹਿੰਦਾ ਹੈ ਅਤੇ ਉਸਦੀ ਭਲਿਆਈ ਲੁਕੀ ਹੋਈ ਨਹੀ ਹੈ। ਉਹ ਹਾਲੇ ਵੀ ਉਥੇ ਹੈ। ਅਤੇ ਉਹ ਸਾਨੂੰ ਪਿਆਰ ਕਰਦਾ ਹੈ। ਜਦ ਅਸੀਂ ਇਸ ਗਲ ਨੂੰ ਸਮਝਦੇ ਹਾਂ ਤਾਨਾ ਸੀ ਉਸ ਸਾਹਮਣੇ ਦੀਨਤਾ ਨਾਲ ਝੁਕ ਕੇ ਉਸਦੀ ਅਰਾਧਨਾ ਕਰਦੇ ਹਾਂ। ਅਰਾਧਨਾ ਧਨਵਾਦੀ ਦਿਲ ਵਿਚੋਂ ਨਿਕਲਦੀ ਹੈ।

ਜ਼ਬੂਰ 100 :1-5

ਹੇ ਧਰਤੀ ਯਹੋਵਾਹ ਦੇ ਗੀਤ ਗਾ। 2 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ ਹੋ। ਪ੍ਰਸੰਨ ਗੀਤਾਂ ਦੇ ਨਾਲ ਯਹੋਵਾਹ ਦੇ ਸਨਮੁੱਖ ਆ। 3 ਜਾਣ ਲਵੋ ਕਿ ਯਹੋਵਾਹ ਪਰਮੇਸ਼ੁਰ ਹੈ। ਉਸ ਨੇ ਅਸਾਂ ਨੂੰ ਸਾਜਿਆ। ਅਸੀਂ ਉਸ ਦੇ ਲੋਕ ਹਾਂ, ਅਸੀਂ ਉਸ ਦੀਆਂ ਭੇਡਾਂ ਹਾਂ। 4 ਉਸ ਦੇ ਸ਼ਹਿਰ ਵਿੱਚ ਧੰਨਵਾਦ ਦੇ ਗੀਤ ਲੈ ਕੇ ਆਵੋ। ਉਸ ਦੇ ਮੰਦਰ ਵੱਲ ਉਸਤਤਿ ਦੇ ਗੀਤ ਲੈ ਕੇ ਆਵੋ। ਉਸਦੀ ਉਸਤਤਿ ਕਰੋ ਅਤੇ ਉਸ ਦੇ ਨਾਮ ਨੂੰ ਅਸੀਸ ਦੇਵੋ। 5 ਯਹੋਵਾਹ ਸ਼ੁਭ ਹੈ। ਉਸਦਾ ਪਿਆਰ ਸਦੀਵੀ ਹੈ। ਅਸੀਂ ਉਸ ਉੱਤੇ ਸਦਾ-ਸਦਾ ਲਈ ਉਸ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ