ਰੋਜਾਨਾਂ ਦਾ ਭਗਤੀ ਦਾ ਵੀਡੀਓ
ਲਗਭਗ 100 ਸਾਲ ਪਹਿਲਾਂ ਮਸ਼ਹੂਰ ਅਮੇਰੀਕਨ ਪ੍ਰਚਾਰਕ, ਡੀ. ਐਲ. ਮੂਡੀ, ਲਾਂਕਸ਼ਾਇਰ, ਸੱਕਾਟਲੈਂਡ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ। ਇੱਕ ਸੱਕਾਟਲੈਂਡ ਦੇ ਨਿਵਾਸੀ ਬ੍ਰਦਰਨ ਚਰਚ ਤੋਂ ਉਨ੍ਹਾਂ ਤੇ ਕੋਲ ਆਇਆ ਅਤੇ ਕਿਹਾ, “ਮੈਂ ਅਮੇਰੀਕਾ ਆ ਰਿਹਾ ਹਾਂ ਅਤੇ ਮੈਂ ਤੁਹਾਡੇ ਨਾਲ ਉੱਥੇ ਮੁਲਾਕਾਤ ਕਰਨਾ ਚਾਹੁੰਦਾ ਹਾਂ।” ਬਡ਼ੇ ਸ਼ਿਸਟਾਚਾਰ ਦੇ ਨਾਲ ਸ਼੍ਰੀ ਮਾਨ ਡੀ. ਐਲ. ਮੂਡੀ ਨੇ ਜੁਆਬ ਦਿੱਤਾ, “ਇਸ ਵਿੱਚ ਕੋਈ ਸ਼ਕ ਨਹੀ ਹੈ, ਕਿ ਮੈਂ ਤੁਹਾਨੂੰ ਉੱਥੇ ਮੁਲਾਕਾਤ ਕਰਨਾ ਪਸੰਦ ਕਰਦਾ ਹਾਂ।” ਪਰ, ਉਸਨੇ ਅਸਲ ਵਿੱਚ ਸੋਚਿਆ ਕਿ ਉਹ ਫਿਰ ਕਦੀ ਉਸ ਵਿਅਕਤੀ ਦੇ ਕੋਲ ਦੁਬਾਰਾ ਕੋਲ ਗੱਲ ਨਹੀ ਸੁੱਣ ਪਾਵੇਗਾ।
ਜਦੋਂ ਮੂਡੀ ਯੂਨਾਈਟਿਡ ਸਟੇਟ ਵਾਪਸ ਪਰਤ ਗਿਆ, ਉਸਨੇ ਉਸ ਸੱਕਾਟ ਨਿਵਾਸੀ ਤੋਂ ਇੱਕ ਪੱਤਰ ਨੂੰ ਪ੍ਰਾਪਤ ਕੀਤਾ। ਉਸਨੇ ਲਿਖਿਆ, “ਮੈਂ ਨਿਊ ਯਾਰਕ ਸ਼ਹਿਰ ਦੇ ਵਿੱਚ ਹਾਂ, ਅਤੇ ਛੇਤੀ ਹੀ ਮੈਂ ਸ਼ਿਕਾਗੋ ਛੱਡ ਕੇ ਤੁਹਾਡੇ ਕੋਲ ਮੁਲਾਕਾਤ ਕਰਨ ਲਈ ਆ ਰਿਹਾ ਹਾਂ।” ਉਸਤੋਂ ਕੁਝ ਸਮਾਂ ਬਾਅਦ ਹੀ ਉਹ ਵਿਅਕਤੀ ਸ਼ਿਕਾਗੋ ਵਿੱਚ ਆ ਗਿਆ। ਸ਼੍ਰੀ ਮਾਨ ਮੂਡੀ ਕਿਸੇ ਹੋਰ ਥਾਂ ਤੋ ਆਪਣੀ ਕਲੀਸੀਆਂ ਦੇ ਨੇਡ਼ੇ ਪ੍ਰਚਾਰ ਕਰ ਰਹੇ ਸਨ। ਇਸ ਲਈ, ਉਸਨੇ ਸ਼ਿਸ਼ਟਾਚਾਰ ਦੇ ਕਾਰਨ, ਉਸ ਵਿਅਕਤੀ ਨੂੰ ਆਪਣੀ ਕਲੀਸੀਆ ਦੇ ਵਿੱਚ ਪ੍ਰਚਾਰ ਕਰਨ ਦੀ ਪ੍ਰਵਾਨਗੀ ਦਿੱਤੀ।
ਜਦੋਂ ਮੂ਼ਡੀ ਉਸ ਸ਼ਾਮ ਘਰ ਵਾਪਸ ਆਏ ਤਾਂ ਆਪਣੀ ਪਤਨੀ ਨੂੰ ਪੁਛਿਆ, “ਅੱਜ ਸ਼ਾਮ ਕਲੀਸੀਆ ਦੇ ਵਿੱਚ ਕਿਹੋ ਜਿਹਾ ਰਿਹਾ?” ਉਸਦੀ ਪਤਨੀ ਨੇ ਉੱਤਰ ਦਿੱਤਾ, “ਇਹ ਤਾਂ ਅਦਭੁਤ ਸੀ, ਪਰ ਮੈਂ ਨਹੀ ਸੋਚਦੀ, ਤੁਸੀ ਉਸ ਸੰਦੇਸ ਨੂੰ ਪਸੰਦ ਨਹੀ ਕਰੋਗੇ ਜਿਹਡ਼ੀ ਅੱਜ ਦਿੱਤਾ ਗਿਆ ਸੀ।” ਮੂਡੀ ਨੇ ਹੋਰ ਵੇਧੇਰ ਜਾਣਨੀ ਚਾਹਿਆ, ਅਤੇ ਉਸਦੀ ਪਤਨੀ ਨੇ ਉਸਨੂੰ ਕਿਹਾ, “ਉਸਨੇ ਪ੍ਰਚਾਰ ਕੀਤਾ ਕਿ ਪਰਮੇਸ਼ੁਰ ਪਾਪੀਆਂ ਨੂੰ ਪ੍ਰੇਮ ਕਰਦਾ ਹੈ।” ਉਹ ਮਸ਼ੂਹਰ ਪ੍ਰਚਾਰਕ ਹੈਰਾਨ ਹੋ ਗਿਆ। “ਉਸਦੇ ਕਹਿਣ ਦਾ ਕੀ ਅਰਥ ਸੀ,” ਉਸਨੇ ਪੁਛਿਆ। “ਪਾਪੀ ਪਰਮੇਸ਼ੁਰ ਦੇ ਕ੍ਰੋਧ ਦੇ ਹੇਠਾਂ ਹਨ। ਉਹ ਪਰਮੇਸ਼ੁਰ ਦੇ ਨਿਆਂ ਦੇ ਅਧੀਨ ਹਨ।”
ਤਦ ਸ਼੍ਰੀ ਮਤੀ ਮੂਡੀ ਨੇ ਕਿਹਾ, “ਪਰ ਜੋ ਕੁਝ ਉਸਨੇ ਕਿਹਾ ਸਭ ਕੁਝ ਬਾਈਬਲ ਤੋਂ ਹੀ ਸੀ।”
ਅਗਲੀ ਰਾਤ ਸ਼੍ਰੀ ਮਾਨ ਮੂਡੀ ਨੇ ਉਸ ਸੱਕਾਟ ਭਾਈ ਨੂੰ ਫਿਰ ਦੁਬਾਰਾ ਪ੍ਰਚਾਰ ਕਰਨ ਲਈ ਪ੍ਰਵਾਨਗੀ ਦਿੱਤੀ, ਪਰ ਇਸ ਵਾਰੀ ਮੂਡੀ ਆਪ ਸੁਣਨ ਲਈ ਉੱਥੇ ਬੈਠ ਗਏ। ਉਸ ਵਿਅਕਤੀ ਨੇ ਉਤਪਤ ਤੋਂ ਅਰੰਭ ਕੀਤਾ ਅਤੇ ਪੂਰੀ ਬਾਈਬਲ ਦੇ ਇੱਕ ਤੋਂ ਬਆਦ ਦੂਜੇ ਪੈਰੇ ਨੂੰ ਵਿਖਾਲਦਾ ਹੋਇਆ ਵੱਧਧਾ ਚਲਿਆ ਗਿਆ ਕਿ ਪਰਮੇਸ਼ੁਰ ਪਾਪੀਆਂ ਨੂੰ ਪ੍ਰੇਮ ਕਰਦਾ ਹੈ। ਇਹ ਡੀ. ਐਲ. ਮੂਡੀ ਦੇ ਜੀਵਨ ਦੇ ਵਿੱਚ ਇੱਕ ਬਦਲਾਵ ਦੇ ਪਲ ਸਨ। ਮੂਡੀ ਪਰਮੇਸ਼ੁਰ ਦੇ ਚਰਿੱਤਰ ਦੇ ਬਾਰੇ ਵਿੱਚ ਜਾਣਦਾ ਸੀ। ਉਹ ਜਾਣਦਾ ਸੀ ਕਿ ਪਰਮੇਸ਼ੁਰ ਪਵਿੱਤ੍ਰ ਹੈ। ਉਹ ਸਮਝਦਾ ਸੀ ਕਿ ਪਰਮੇਸ਼ੁਰ ਦੀ ਹਜੂਰੀ ਦੇ ਵਿੱਚ ਕਿਸ ਤਰ੍ਹਾਂ ਦੀ ਅਧਾਰਮਿਕਤਾ ਖਡ਼ੀ ਨਹੀ ਰਹਿ ਸਕਦੀ ਹੈ। ਪਰ ਮੂਡੀ ਦੇ ਪਰਮੇਸ਼ੁਰ ਦੇ ਦਿਲ ਨੂੰ ਸਮਝਣ ਤੋਂ ਰਹਿ ਗਿਆ ਸੀ।
ਸੱਕਾਟ ਪ੍ਰਚਾਰਕ ਦੇ ਨਾਲ ਆਪਣੇ ਸਾਹਮਣੇ ਤੋਂ ਬਆਦ, ਅਤੇ ਹੋਰ ਵੱਧ ਮਹੱਤਪੂਰਨ, ਜਦੋਂ ਉਹ ਪਵਿੱਤ੍ਰ ਸ਼ਾਸ਼ਤ੍ਰ ਦੇ ਵਿੱਚ ਪਰਮੇਸ਼ੁਰ ਦੇ ਦਿਲ ਨੂੰ ਬਿਲਕੁਲ ਆਪਣੇ ਚਿਹਰੇ ਦੇ ਸਾਹਮਣੇ ਵੇਖਦਾ ਹੈ, ਮੂਡੀ ਗੂਆਚਿਆ ਹੋਇਆ ਆਤਮਾਵਾਂ ਦੇ ਲਈ ਨਵੀਂ ਜਲਨ ਨਾਲ ਪ੍ਰਚਾਰ ਕਰਨ ਲਗਾ। ਉਸਦੀ ਅੱਖਾਂ ਪਰਮੇਸ਼ੁਰ ਦੇ ਪ੍ਰੇਮ ਨੂੰ ਗੂਆਚੇ ਹੋਏ ਸੰਸਾਰ ਦੇ ਲਈ ਵੇਖਣ ਲਈ ਖੁੱਲ ਗਈਆਂ ਸਨ। ਉਸਨੇ ਇੰਨ੍ਹਾਂ ਸ਼ਬਦਾਂ ਨੂੰ ਆਪਣੇ ਕਮਰੇ ਦੀਆਂ ਦਿਵਾਰ ਦੇ ਉੱਤੇ ਲਿੱਖ ਦਿੱਤਾ, “ਪਰਮੇਸ਼ੁਰ ਪ੍ਰੇਮ ਹੈ।” ਮੂਡੀ ਹੁਣ ਪਰਮੇਸ਼ੁਰ ਦੇ ਪ੍ਰੇਮ ਨੂੰ ਜਾਣ ਗਿਆ ਸੀ।
ਮੈਂ ਇਸ ਗੱਲ ਨੂੰ ਵੇਖਿਆ ਹੈ ਕਿ ਅੱਜ ਕਈ ਵਿਸ਼ਵਾਸੀ ਉਸ ਸ਼੍ਰੀ ਮਾਨ ਮੂਡੀ ਜਿਸਦੀ ਸੱਕਾਟ ਭਾਈ ਦੇ ਅਨੁਭਵ ਦੇ ਨਾਲ ਅੱਖਾਂ ਖੁੱਲਣ ਤੋਂ ਪਹਿਲਾਂ ਦੇ ਅਨੁਭਵ ਦੀ ਹਾਲਾਤ ਸੀ ਦੇ ਵਾਂਙੂ ਦੇ ਹੀ ਹਨ। ਅਸੀ ਹਮੇਸ਼ਾ ਉਨ੍ਹਾਂ ਨੂੰ ਡਾਂਟਦੇ ਹਾਂ ਜਿੰਨ੍ਹਾਂ ਦਾ ਜੀਵਨ ਪਰਮੇਸ਼ੁਰ ਦੇ ਸੂਭਾ ਅਤੇ ਚਰਿੱਤਰ ਦੇ ਉਲਟ ਹੈ। ਅਸੀ ਵੇਖਦੇ ਹਾਂ ਕਿ ਲੋਕ ਆਪਣੇ ਪਾਪਾਂ ਦੇ ਵਿੱਚ ਗੂਆਚੇ ਹੋਏ ਹਨ ਅਤੇ ਅਸੀ ਉਨ੍ਹਾਂ ਤੋਂ ਕਿਨਾਰਾ ਕਰ ਲੈਂਦੇ ਹਾਂ ਪਰ, ਅਸੀ ਪਰਮੇਸ਼ੁਰ ਦੇ ਦਿਲ ਨੂੰ ਸਮਝਣ ਤੋਂ ਰਹਿ ਗਏ ਹਾਂ। ਉਸਦਾ ਸੂਭਾ ਪਵਿਤ੍ਰ ਹੈ। ਅਸੀ ਉਸਦੇ ਉੱਤੇ ਸਮਝੌਤਾ ਨਹੀ ਕਰ ਸਕਦੇ ਹਾਂ। ਪਵਿੱਤਰਤਾਈ ਅਤੇ ਪਾਪ ਇੱਕ ਛੱਤ ਦੇ ਹੇਠਾਂ ਨਹੀ ਰਹਿ ਸਕਦੇ ਹਨ। ਪਰ ਤਾਂ ਵੀ, ਸਾਨੂੰ ਪਰਮੇਸ਼ੁਰ ਦੇ ਦਿਲ ਨੂੰ ਜਿਹਡ਼ਾ ਮਰ ਰਹੇ ਅਤੇ ਗੂਆਚੇ ਹੋਏ ਸੰਸਾਰ ਦੇ ਲਈ ਹੈ ਕਸ ਕੇ ਫਡ਼ ਲੈਂਣਾ ਚਾਹੀਦਾ ਹੈ ।
ਕਈ ਵਾਰੀ ਮੈਂ ਸੰਸਾਰ ਦੇ ਅਜਿਹੇ ਹਿੱਸੀਆਂ ਦੇ ਵਿੱਚ ਗਿਆ ਹਾਂ ਜਿੱਥੇ ਮਨੁੱਖਤਾ ਇੰਨੀ ਵੱਧ ਗੂਆਚੀ ਹੋਈ ਹੈ ਕਿ ਇਹ ਸਾਫ ਪਤਾ ਚਲਦਾ ਹੈ ਤੇ ਮੇਰਾ ਦਿਲ ਇਸਤੋਂ ਟੁੱਟ ਜਾਂਦਾ ਹੈ। ਜਦੋਂ ਮੈਂ ਅਫਰੀਕਾ ਦੇ ਸਹਾਰਾ ਰੇਗੀਸਤਾਨ ਨੂੰ ਵੇਖਦਾ ਹਾਂ ਜਿੱਥੇ ਭੀਡ਼ ਦੀ ਭੀਡ਼ ਏਡਜ ਦੇ ਕਾਰਨ ਮਰ ਰਹੀ ਹੈ, ਮੇਰਾ ਦਿਲ ਰੌਂਦਾ ਹੈ। ਹਾਂ, ਮੈਂ ਜਾਣਦਾ ਹਾਂ ਕਿ ਕਈ ਆਪਣੇ ਪਾਪਾਂ ਦੇ ਕਾਰਨ ਮਰ ਰਹੇ ਹਨ। ਪਵਿਤ੍ਰ ਸ਼ਾਸ਼ਤ੍ਰ ਸੱਚਾ ਹੈ, “ਪਾਪ ਦੀ ਮਜੂਰੀ ਤਾਂ ਮੌਤ ਹੈ।” ਪਰ ਨਾਲ ਹੀ ਇਹ ਵੀ ਸੱਚ ਹੈ ਕਿ, “ਪਰਮੇਸ਼ੁਰ ਨੇ ਜਗਤ ਨਾਲ ਅਜਿਹਾ ਪ੍ਰੇਮ ਕੀਤਾ ਕਿ ਉਸਨੇ ਆਪਣਾ ਇੱਕਲੌਤਾ ਬੇਟਾ ਬਖ਼ਸ ਦਿੱਤਾ, ਤਾਂ ਜੋ ਜੋ ਕੋਈ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਜਦੋਂ ਮੈਂ ਦੇਖਦਾ ਹਾਂ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹਿੰਦੂ, ਸੰਸਾਰਵਾਦ ਅਤੇ ਇਸਲਾਮ ਦੇ ਕਾਰਨ ਅੰਨੇ ਹਨ, ਮੈਂ ਰੌੰਦਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਮਸੀਹ ਉਨ੍ਹਾਂ ਨੂੰ ਪ੍ਰੇਮ ਕਰਦਾ ਹੈ ਅਤੇ ਉਨ੍ਹਾਂ ਨੂੰ ਮੁਆਫ ਕਰਨ ਲਈ ਮੋਇਆ ਹੈ।
ਜਦੋਂ ਅਸੀ ਪਰਮੇਸ਼ੁਰ ਦੇ ਦਿਲ ਨੂੰ ਵੇਖਦੇ ਹਾਂ, ਅਸੀ ਉਨ੍ਹਾਂ ਦੇ ਲਈ ਜਿਹਡ਼ੇ ਅਜੇ ਤੱਕ ਮੁਕਤੀਦਾਤਾ ਨੂੰ ਨਹੀ ਮਿਲ ਹਨ ਦੇ ਲਈ ਰੌਣ ਤੋਂ ਇਲਾਵਾ ਹੋਰ ਕੁਝ ਨਹੀ ਕਰ ਸਕਦੇ ਹਾਂ। ਇਹ ਪਰਮੇਸ਼ੁਰ ਦੀ ਦਿਲ ਹੈ ਜਿਹਡ਼ੀ ਇੱਕ ਪਾਪੀ ਅਤੇ ਵਿਦਰੋਹੀ ਸੰਸਾਰ ਤੱਕ ਪਹੁੰਚਦਾ ਹੈ। ਇਹ ਪਰਮੇਸ਼ੁਰ ਦਾ ਦਿਲ ਹੈ ਜਿਸਦੇ ਕਾਰਨ ਉਸਨੇ ਮੁਕਤੀਦਾਤਾ ਨੂੰ ਇੱਸ ਸੰਸਾਰ ਦੇ ਵਿੱਚ ਭੇਜ ਦਿੱਤਾ। ਜਦੋਂ ਅਸੀ ਉਸਦੇ ਦਿਲ ਨੂੰ ਵੇਖਦੇ ਹਾਂ, ਤਾਂ ਅਸੀ ਵੀ ਰੌ ਪਵਾਂਗੇ। ਅਸੀ ਉਨ੍ਹਾਂ ਤੱਕ ਪਹੁੰਚਾਗੇ ਜਿਹਡ਼ਾ ਉਸਦੇ ਪ੍ਰੇਮ ਨੂੰ ਨਹੀ ਜਾਣਦੇ ਹਨ। ਅਸੀ ਆਪਣੇ ਦਿਲਾਂ ਦੇ ਉਨ੍ਹਾਂ ਸ਼ਬਦਾਂ ਨੂੰ ਲਿਖ ਲਈਏ ਜਿਹਡ਼ੇ ਸ਼੍ਰੀ ਮਾਨ ਮੂਡੀ ਨੇ ਆਪਣੀ ਇੱਕ ਦਿਵਾਰ ਦੇ ਉੱਤੇ ਲਿਖੇ ਹਨ, “ਪਰਮੇਸ਼ੁਰ ਪ੍ਰੇਮ ਹੈ।”
1 ਯੂਹੰਨਾ 4 :7-14
7 ਪਿਆਰੇ ਮਿੱਤਰੋ, ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। ਕਿਉਂਕਿ ਪਿਆਰ ਪਰਮੇਸ਼ੁਰ ਵੱਲੋਂ ਆਉਂਦਾ ਹੈ। ਜਿਹੜਾ ਵਿਅਕਤੀ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਦਾ ਬੱਚਾ ਹੈ ਅਤੇ ਉਹ ਪਰਮੇਸ਼ੁਰ ਨੂੰ ਜਾਣਦਾ ਹੈ। 8 ਜਿਹੜਾ ਵਿਅਕਤੀ ਪਿਆਰ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ੁਰ ਪਿਆਰ ਹੈ। 9 ਇਹੀ ਉਹ ਤਰੀਕਾ ਹੈ ਜਿਸ ਨਾਲ ਪਰਮੇਸ਼ੁਰ ਨੇ ਸਾਨੂੰ ਆਪਣਾ ਪਿਆਰ ਦਰਸ਼ਾਇਆ; ਪਰਮੇਸ਼ੁਰ ਨੇ ਆਪਣੇ ਇੱਕਲੌਤੇ ਪੁੱਤਰ ਨੂੰ ਦੁਨੀਆਂ ਵਿੱਚ ਭੇਜਿਆ ਤਾਂ ਜੋ ਉਸ ਦੇ ਰਾਹੀਂ ਸਾਨੂੰ ਜੀਵਨ ਪ੍ਰਦਾਨ ਕਰ ਸੱਕੇ। 10 ਇਹ ਪਿਆਰ ਹੈ; ਇਹ ਨਹੀਂ ਕਿ ਪਹਿਲਾਂ ਅਸੀਂ ਪਰਮੇਸ਼ੁਰ ਨੂੰ ਪਿਆਰ ਕੀਤਾ; ਇਹ ਪਰਮੇਸ਼ੁਰ ਹੈ ਜਿਸਨੇ ਸਾਨੂੰ ਪਹਿਲਾਂ ਪਿਆਰ ਕੀਤਾ। ਅਤੇ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਰਾਹ ਵਾਂਗ ਭੇਜਿਆ, ਜਿਸਦੇ ਦੁਆਰਾ ਪਰਮੇਸ਼ੁਰ ਸਾਡੇ ਪਾਪ ਦੂਰ ਕਰਦਾ ਹੈ।
11 ਪਿਆਰੇ ਮਿੱਤਰੋ, ਦੇਖੋ ਪਰਮੇਸ਼ੁਰ ਨੇ ਸਾਨੂੰ ਕਿੰਨਾ ਪਿਆਰ ਕੀਤਾ। ਇਸ ਲਈ ਸਾਨੂੰ ਵੀ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। 12 ਕਿਸੇ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਦੇਖਿਆ। ਪਰ ਜੇ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੇ ਅੰਦਰ ਵੱਸਦਾ ਕਰਦਾ ਹੈ। ਅਤੇ ਇੰਝ ਇਹ ਪਿਆਰ ਸਾਡੇ ਅੰਦਰ ਸੰਪੂਰਣ ਹੋ ਗਿਆ ਹੈ।
13 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਵਿੱਚ ਨਿਵਾਸ ਕਰਦੇ ਹਾਂ ਅਤੇ ਪਰਮੇਸ਼ੁਰ ਸਾਡੇ ਅੰਦਰ ਵੱਸਦਾ ਹੈ। ਅਜਿਹਾ ਅਸੀਂ ਇਸ ਲਈ ਜਾਣਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਆਪਣਾ ਆਤਮਾ ਦਿੱਤਾ ਹੈ। 14 ਅਸੀਂ ਵੇਖਿਆ ਹੈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਦੁਨੀਆਂ ਦਾ ਮੁਕਤੀ ਦਾਤਾ ਹੋਣ ਲਈ ਭੇਜਿਆ ਹੈ। ਅਤੇ ਅਸੀਂ ਲੋਕਾਂ ਨੂੰ ਇਹੀ ਗੱਲ ਦੱਸ ਰਹੇ ਹਾਂ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
