ਰੋਜਾਨਾਂ ਦਾ ਭਗਤੀ ਦਾ ਵੀਡੀਓ
ਆਤਮਿਕ ਤੰਦਰੁਸਤੀ ਅਤੇ ਆਰਾਮ
ਸੈਮੀ: ਮੈਂ ਤੁਹਾਡਾ ਸਵਾਗਤ ਰੋਜ਼ਾਨਾ ਦੀ ਭਗਤੀ ਦੇ ਪਾਠ ਦੇ ਵਿੱਚ ਕਰਨਾ ਚਹੁੰਦਾ ਹਾਂ। ਅਸੀ ਗੱਲ ਕਰ ਰਹੇ ਹਾਂ ਡਾ. ਵੋਲਟ ਮੋਰ ਦੇ ਨਾਲ ਅਤੇ ਅਸੀ ਉਸ ਜਗ੍ਹਾ ਤੇ ਪਹੁੰਚ ਗਏ ਹਾਂ ਜੋ ਕਿ ਗਹਿਰਾਈ ਦੇ ਮੁੱਦੇ ਹਨ ਅਤੇ ਉਹ ਹਨ ਆਤਮਿਕ ਮੁੱਦੇ ਅਤੇ ਇਹ ਕਿਵੇਂ ਸਾਡੇ ਸ਼ਰੀਰ ਤੇ ਪ੍ਰਭਾਵ ਪਾਉਦੇਂ ਹਨ। ਧੰਨਵਾਦ ਕਿ ਤੁਸੀ ਇਸ ਜਗ੍ਹਾ ਤੇ ਹੋ ਮੈਂ ਤਹਾਨੂੰ ਪੁੱਛਣਾ ਚਹੁੰਦਾ ਹਾਂ ਇੱਕ ਆਦਮੀ ਦੇ ਤੋਰ ਤੇ ਉਹ ਕਿਹੜੇ ਗਹਿਰਾਈ ਦੇ ਮੁੱਦੇ ਹਨ ਜੋ ਸਾਡੇ ਸ਼ਰੀਰ ਤੇ ਪ੍ਰਭਾਵ ਪਾਉਦੇਂ ਹਨ।
ਵੋਲਟ ਮੋਰ: ਬਹੁਤੇ ਆਦਮੀਆਂ ਵਾਸਤੇ ਇਹ ਸਿੱਖਣਾ ਹੈ ਕਿ ਕਿਵੇਂ ਪਿਆਰ ਕਰਨਾ ਹੈ ਤੇ ਕਿਵੇਂ ਪਿਆਰ ਪਾਉਣ ਹੈ। ਇੱਕ ਆਦਮੀ ਨੇ ਪ੍ਰਭੂ ਨੂੰ ਪੁੱਛਿਆ ਕਿ ਦੋ ਮਹਾਨ ਸਿਧਾਂਤ ਕਿਹੜੇ ਹਨ।ਪਹਿਲਾਂ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਆਪਣੇ ਪੂਰੇ ਦਿਲ ਦੇ ਨਾਲ ਪਿਆਰ ਕਰ, ਆਪਣੇ ਪੂਰੇ ਦਿਲ ਨਾਲ ਆਪਣੀ ਪੂਰੀ ਬੁੱਧ ਨਾਲ ਅਤੇ ਦੂਸਰਿਆ ਨੂੰ ਆਪਣੇ ਜਿਹਾ ਪਿਆਰ ਕਰ, ਇਸੇ ਹੀ ਪਿਆਰ ਦੇ ਸਿਧਾਂਤ ਤੇ ਕੇਦਰਿਂਤ ਪੋਲੂਸ ਨੇ ਕਿਹਾ ਪਿਆਰ ਆਸ ਅਤੇ ਵਿਸ਼ਵਾਸ ਅਤੇ ਇਹਨਾਂ ਵਿੱਚੋਂ ਸਭ ਤੋਂ ਮਹਾਨ ਹੈ ਪਿਆਰ। ਅਤੇ ਪਰਮੇਸ਼ਵਰ ਨੂੰ ਪਿਆਰ ਕਰਨ ਦੇ ਵਿੱਚ ਹੈ ਉਹ ਦੇ ਨਾਲ ਸਮਾਂ ਬਿਤਾਉਣਾ। ਇੱਕ ਵਿਅਸਤ ਵਪਾਰੀ ਹੋਣ ਦੇ ਨਾਤੇ ਮੈਂ ਸੋਚਦਾ ਹਾਂ ਕਿ ਮੈਂ ਇਸ ਨੂੰ ਕਿਵੇਂ ਲਾਗੂ ਕਰਾਂ। ਬਿਨਾਂ ਰੁੱਕੇ ਹੋਏ ਪਰਾਥਨਾ ਕਰੋ ਹਰ ਵੇਲੇ ਪਰਾਥਨਾ ਕਰੋ , ਸ਼ਇਦ ਇਹ ਹੈ ਪਰਮੇਸ਼ਵਰ ਦੇ ਨਾਲ ਗੱਲ ਕਰਨਾ। ਜਦ ਮੈਂ ਮੀਟਿੰਗ ਲਈ ਤਿਆਰ ਹੋਵਾ ਅਤੇ ਦਰਵਾਜ਼ੇ ਦੇ ਹੈੱਡਲ ਨੂੰ ਫੜਾ, ਮੈਂ ਆਪਣੇ ਆਪ ਨੂੰ ਪੁੱਛਾਗਾਂ ਕਿ ਪਰਮੇਸ਼ਵਰ ਇੱਥੇ ਕੀ ਕਰ ਰਿਹਾ ਹੈ। ਉਹ ਕੀ ਹੈ ਜੋ ਉਹ ਮੇਰੇ ਤੋਂ ਚਹੁੰਦਾ ਹਾਂ, ਹੋ ਸਕਦਾ ਇਹ ਹੋਵੇ ਦਿਲੇਰੀ ਲਿਆਉਣਾ ਹੋ ਸਕਦਾ ਇਹ ਹੋਵੇ ਦਆ ਲਿਆਉਣਾ ਹੋ ਸਕਦਾ ਇਹ ਹੋਵੇ ਸਹੀ ਸਵਾਲ ਪੁੱਛਣਾ। ਇਹ ਸਿਧਾਂਤ ਸਿੱਖਣਾ ਕਿ ਪ੍ਰਭੂ ਦੇ ਨਾਲ ਸਾਰਾ ਦਿਨ ਗੱਲ ਕਰਨਾ। ਸਿੱਖਣਾ ਹਰ ਰੋਜ਼ ਉਸ ਤੋਂ ਸੁਣ ਕੇ ਸਿੱਖਣਾ। ਜਿਵੇਂ ਮੈ ਪਹਿਲਾਂ ਕਿਹਾ ਸੀ ਇਸ ਵਿੱਚ ਉਸ ਦਾ ਵਚਨ ਪੜਨਾ ਵੀ ਸ਼ਾਮਿਲ ਹੈ। ਉਸ ਦੇ ਵਚਨ ਨੂੰ ਯਾਦ ਕਰਨਾ ਉਸ ਦੇ ਵਚਨ ਨੂੰ ਆਪਣੇ ਦਿਲ ਦੇ ਵਿੱਚ ਜਮਾਂ ਕਰਨਾ। ਪੂਰੇ ਦਿਲ, ਜਾਨ ਅਤੇ ਬੁੱਧ ਨਾਲ ਪਿਆਰ ਕਰਨਾ। ਆਪਣੇ ਕੰਮ ਦੇ ਵਿੱਚ ਲੈ ਕੇ ਆਉਣਾਂ ਆਪਣੇ ਗੁਆਢੀ ਨਾਲ ਰਿਸ਼ਤੇ ਦੇ ਵਿੱਚ ਉਹ ਨੂੰ ਲੈ ਕੇ ਆਉਣਾ, ਰਿਸ਼ਤਿਆਂ ਦੇ ਵਿੱਚ ਪ੍ਰਭੂ ਨਾਲ ਪਿਆਰ ਕਰਨਾ ਅਤੇ ਦੂਜਿਆਂ ਨੂੰ ਆਪਣੇ ਜਿਹਾ ਪਿਆਰ ਕਰਨਾ। ਮੈਂ ਆਪਣੇ ਆਪ ਨੂੰ ਕਿਵੇਂ ਦੇ ਸਕਦਾ ਹਾਂ ਮੈਂ ਕੰਮ ਦੇ ਵਿੱਚ ਆਪਣਾ ਸਮਾਂ ਦਿੰਦਾ ਹਾਂ ਪਰ ਮੈਂ ਆਪਣੇ ਆਪ ਨੂੰ ਕਿਵੇਂ ਦੇ ਸਕਦਾ ਹਾਂ, ਇਹ ਵਿਅਕਤੀ ਅਤੇ ਉਸ ਦੇ ਪਰਿਵਾਰ ਲਈ ਜਿੰਦਗੀ ਬਦਲਣ ਵਾਲਾ ਹੋ ਸਕਦਾ ਹੈ, ਸਥਾਨੀਏ ਸੇਵਾ ਦੇ ਦੁਆਰਾ ਖਾਣਾ ਵੰਡਣ ਦੇ ਦੁਆਰਾ ਲੰਗਰ ਦੇ ਵਿੱਚ ਖਾਣਾ ਬਣਾਉਣ ਦੇ ਦੁਆਰਾ, ਮਿਸ਼ਨ ਟਰਿੱਪ ਤੇ ਜਾਣ ਦੇ ਦੁਆਰਾ। ਮੈਂ ਇਸ ਦੀ ਸਲਾਹ ਹਰ ਇੱਕ ਨੂੰ ਦਿੰਦਾ ਹਾਂ।ਇਹ ਕਰੋ ਸੈਮੀ ਤੁਸੀ ਤਾਂ ਪੂਰੀ ਦਨਿਆਂ ਦੇ ਵਿੱਚ ਜਾਦੇਂ ਹੋ।ਇਹ ਬਦਲ ਦੇਵੇਗਾਂ ਪਰਮੇਸ਼ਵਰ ਨੂੰ ਪਿਆਰ ਕਰਨਾ ਦੂਜਿਆਂ ਨੂੰ ਪਿਆਰ ਕਰਨਾ, ਜੇਕਰ ਤੁਸੀ ਇਹ ਕਰ ਸਕਦੇ ਹੋ ਇਹ ਬਦਲ ਦੇਵੇਗਾਂ, ਇਹ ਹਰ ਵਿਅਕਤੀ ਦੇ ਦਿਲ ਨੂੰ ਚੰਗਿਆਂ ਕਰਨ ਦੇ ਕੰਮ ਨੂੰ ਸ਼ੁਰੂ ਕਰੇਗਾਂ।
ਸੈਮੀ: ਤੁਸੀ ਜਾਣਦੇ ਹੋ ਮੇਰੇ ਪਿਤਾ ਜਿਵੇਂ ਕਿ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਦੱਸਿਆ ਸੀ, ਉਹ ਭਰ ਦੇ ਵਿੱਚ ਨਹੀ ਸਨ ਪਰ ਮੇਰੀ ਪਹਿਲੀ ਯਾਦ ਹੈ ਕਿ ਉਹ ਘਰ ਦੇ ਵਿੱਚ ਸਨ ਜਦੋਂ ਮੈਂ ਦਸ ਸਾਲ ਤੋਂ ਛੋਟਾ ਸੀ ਪਰ ਮੈਂ ਕਦੇਂ ਵੀ ਆਪਣੇ ਬਾਪ ਦੇ ਪਿਆਰ ਦਾ ਸ਼ੱਕ ਨਹੀ ਕੀਤਾ, ਜਦੋਂ ਮੈਂ ਛੋਟਾ ਸੀ ਉਹ ਮੇਰੇ ਨਾਲ ਬਾਸਕਿੱਟ ਬਾਲ ਖੇਡਿਆ ਕਰਦਾ ਸੀ। ਉਹ ਮੇਰੇ ਨਾਲ ਬੇਸਬਾਲ ਖੇਡਿਆ ਕਰਦਾ ਸੀ। ਅਤੇ ਜਦੋਂ ਮੈ ਪਹਿਲੀ ਵਾਰੀ ਮਸੀਹੀ ਬਣਿਆ ਮੇਰੇ ਲਈ ਔਖਾ ਨਹੀ ਸੀ ਇਹ ਸਮਝਣਾ ਕਿ ਪਰਮੇਸ਼ਵਰ ਮੈਨੂੰ ਪਿਆਰ ਕਰਦਾ ਹੈ। ਮੇਰੇ ਕੁੱਝ ਮਿੱਤਰਾਂ ਲਈ ਔਖਾ ਸੀ। ਪਰ ਮੈਨੂੰ ਥੌੜਾ ਜਿਹਾ ਦੱਸੋ ਕਿ ਕਿਹਾ ਜਿਹਾ ਹੋਵੇਗਾਂ ਜੇ ਅਸੀ ਇਸ ਤਰੀਕੇ ਦੇ ਨਾਲ ਜਿਊਣਾ ਸ਼ੁਰੂ ਕਰ ਦੇਈਏ। ਤਾਂ ਅਗਲੀਆਂ ਪੀਹੜੀਆਂ ਕਿਹੋ ਜਿਹੀਆਂ ਹੋਣਗੀਆਂ। ਪਰਮੇਸ਼ਵਰ ਨੂੰ ਪਿਆਰ ਕਰਨਾ ਆਪਣੇ ਗੁਆਢੀ ਨੂੰ ਆਪਣੇ ਜਿਹਾ ਪਿਆਰ ਕਰਨਾ। ਇਹ ਸਾਡੇ ਪੋਤੇ ਪੜਪੋਤਿਆਂ ਤੇ ਕਿਹੋ ਅਸਰ ਪਾਵੇਗਾਂ।
ਵੋਲਟ: ਬਾਈਬਲ ਇਸ ਤੋ ਸਪੱਸ਼ਟ ਅਸੀ ਇਹ ਨਿਵੇਸ਼ ਆਪਣੇ ਆਤਮਿਕ ਅਤੇ ਸ਼ਰੀਰਕ ਅਤੇ ਜ਼ਜਬਾਤੀ ਜੀਵਨ ਦੇ ਵਿੱਚ ਕਰਦੇ ਹਾਂ। ਹਰ ਖੇਤਰ ਜਿੱਥੇ ਪ੍ਰਭੂ ਨੇ ਸਾਨੂੰ ਪ੍ਰਭਾਵ ਦਿੱਤਾ ਹੈ। ਹਰ ਵਿਅਕਤੀ ਦੇ ਕੋਲ ਉਹ ਪ੍ਰਭਾਵ ਦੇ ਖੇਤਰ ਹਨ। ਬਾਈਬਲ ਦੱਸਦੀ ਹੈ ਨਾ ਕਿ ਇਹ ਸਿਰਫ ਦੂਸਰਿਆਂ ਦੇ ਜੀਵਨ ਦੇ ਉੱਤੇ ਅਸਰ ਪਾਉਦਾਂ ਹੈ ਇਹ ਅਉਣ ਵਾਲੀਆਂ ਪੀਹੜੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।ਤੁਹਾਡੇ ਪਿਤਾ ਦੀ ਤਰ੍ਹਾਂ ਮੈਂ ਬੰਦਿਆਂ ਨੂੰ ਕਹਿੰਦਾ ਹਾਂ ਕਿ ਇਸ ਤੋਂ ਵੱਡਾ ਤੋਹਫਾ ਤੁਸੀ ਆਪਣੇ ਬੱਚਿਆਂ ਨੂੰ ਨਹੀ ਦੇ ਸਕਦੇ। ਜੋ ਸਮਾਂ ਤੁਸੀ ਆਪਣੇ ਆਪ ਦੇ ਨਾਲ ਬਿਤਾਇਆਂ ਸਾਡੇ ਬੱਚਿਆਂ ਦੇ ਬਹੁਤ ਸਾਰੇ ਅਲੋਚਕ ਅਤੇ ਨੀਵਾਂ ਦਿਖਾਉਣ ਵਾਲੇ ਹਨ। ਤੁਸੀ ਆਪਣੇ ਬੱਚਿਆਂ ਦੇ ਸਭ ਤੋਂ ਵਧੀਆਂ ਚੇਅਰ ਲੀਡਰ ਬਣੋ। ਮੈਂ ਪਿਤਾਵਾਂ ਨੂੰ ਏ,ਬੀ, ਸੀ, ਡੀ ਸਿਖਾਉਦਾ ਹਾਂ, ਇਹ ਹੈ ਆਪਣੇ ਬੱਚਿਆਂ ਦੀ ਪੁਸ਼ਟੀ ਕਰਨਾ, ਮੈਂ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹਾਂ। ਉਹ ਅਜਿਹਾ ਕੁੱਝ ਵੀ ਨਹੀ ਕਰ ਸਕਦੇ ਜਿਸ ਦੇ ਨਾਲ ਮੈਂ ਉਹਨਾਂ ਨੂੰ ਹੋਰ ਪਿਆਰ ਕਰਾਂ। ਉਹ ਅਜਿਹਾ ਕੁੱਝ ਵੀ ਨਹੀ ਕਰ ਸਕਦੇ ਕਿ ਜਿਸ ਦੇ ਨਾਲ ਮੈਂ ਉਹਨਾਂ ਨੂੰ ਘੱਟ ਪਿਆਰ ਕਰਾਂ, ਪਿਤਾ ਉਹਨਾਂ ਨੂੰ ਪਿਆਰ ਕਰਦਾ ਹੈ ਅਤੇ ਮੈਂ ਉਹਨਾਂ ਦੀ ਪੁੱਛਟੀ ਕਰਦਾ ਹਾਂ ਕਿ ਉਹ ਚੰਗੇ ਕੰਮ ਕਰਨ। ਇਹ ਦਾਗ ਰਹਿਤ ਪਿਆਰ ਹੈ ਭਾਂਵੇ ਉਹ ਕੁੱਝ ਵੀ ਕਰਨ। ਤੀਜੀ ਗੱਲ ਉਹਨਾਂ ਨਾਲ ਦੋਸਤਾਂ ਦੀ ਤਰਾਂ ਜੁੜਨਾ ਹੈ। ਦੋਸਤਾਂ ਦੀ ਤਰਾਂ ਉਹਨਾਂ ਨੂੰ ਰੱਬ ਨਾਲ ਜੋੜਨਾ। ਪਿਤਾਪਨ ਦੀ ਨਿਰਮਾਈ ਇਸ ਡੀ ਦੇ ਨਾਲ ਸੰਤੁਲਤ ਹੋਣੀ ਚਾਹੀਦੀ ਹੈ। ਇਹ ਹੈ ਚੇਲਾਪਣ ਅਤੇ ਅਨੁਸ਼ਾਸ਼ਨ ਬੱਚਿਆਂ ਨੂੰ ਦੱਸੋ ਕਿ ਬੁਰੇ ਕੰਮਾਂ ਦੇ ੁਰੇ ਨਤੀਜੇ ਹੁੰਦੇ ਹਨ। ਸਾਡੀਆਂ ਗਲਤੀਆਂ ਦੀ ਕੀਮਤ ਚੁਕਾਈ ਜਾਦੀਂ ਹੈ। ਨਾ ਸਿਰਫ ਅਨੁਸ਼ਾਸ਼ਿਤ ਕਰਨਾ ਪਰ ਉਹਨਾਂ ਨੂੰ ਚੇਲੇ ਵੀ ਬਣਾਉਣਾ । ਇਸ ਗੱਲ ਨੂੰ ਜਾਨਣਾ ਕਿ ਜਿਹੜਾ ਵਿਅਕਤੀ ਮੂਖੀ ਹੈ ਉਹ ਪਾਦਰੀ ਨਹੀ ਹੈ ਇਹ ਪਿਤਾ ਹੈ, ਉਹ ਆਪਣੇ ਪਰਿਵਾਰ ਨੂੰ ਚੇਲਾ ਬਣਾਉਣ ਦੇ ਲਈ ਜਿਮੇਂਵਾਰ ਹੈ। ਇਸ ਤੋਂ ਪੀਹੜੀਆਂ ਤੇ ਪੀਹੜੀਆਂ ਬਣ ਜਾਣਗੀਆਂ ਨਾ ਸਿਰਫ ਸਾਡਾ ਪਰਿਵਾਰ ਪਰ ਸਮਾਜ ਅਤੇ ਸੈਮੀ ਸਾਡਾ ਦੇਸ਼ ਵੀ।
ਸੈਮੀ: ਇਹ ਬਹੁਤ ਹੀ ਵਧੀਆਂ ਗੱਲਾਂ ਸਨ ਬਹੁਤ ਧੰਨਵਾਦ ਵੋਲਟ ਅਤੇ ਮੈਂ ਆਸ ਕਰਦਾ ਹਾਂ ਤੁਸੀ ਵੀ ਦੱਸ ਮੁੱਖ ਗੱਲਾਂ ਜੋ ਪਰਿਵਾਰ ਲਈ ਹਨ ਉਸ ਨੂੰ ਲਵੋਗੇ ਇਹ ਕਿਤਾਬ ਨੇ ਬਹੁਤ ਜਿਆਦਾ ਬਰਕਤ ਦਿੱਤੀ ਹੈ ਜਿਵੇਂ ਤੁਸੀ ਕੁੱਝ ਸ਼ੈਸ਼ਨਾਂ ਦੇ ਵਿੱਚ ਸੁਣਿਆਂ ਅਤੇ ਮੈਂ ਆਸ ਕਰਦਾ ਹਾਂ ਇਹ ਤੁਹਾਡੇ ਲਈ ਬਹੁਤ ਹੀ ਬਰਕਤ ਭਰੀ ਹੋਵੇਗੀ। ਮੈਂ ਉਤਸ਼ਾਹਿਤ ਕਰਦਾ ਹਾਂ ਕਿ ਤੁਸੀ ਇਸ ਕਿਤਾਬ ਨੂੰ ਲਓ ਕੱਲ ਨੂੰ ਇੱਕ ਵਾਰ ਫਿਰ ਤੋ ਅਸੀ ਹੋਰ ਗੱਲਾਂ ਵੰਡਾਂਗੇ।
ਬਿਵਸਥਾ ਸਾਰ 30 :1-6
“ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖੀਆਂ ਹਨ, ਤੁਹਾਡੇ ਨਾਲ ਵਾਪਰਨਗੀਆਂ। ਤੁਸੀਂ ਅਸੀਸਾਂ ਤੋਂ ਚੰਗੀਆਂ ਚੀਜ਼ਾਂ ਪ੍ਰਾਪਤ ਕਰੋਂਗੇ ਅਤੇ ਸਰਾਪਾ ਤੋਂ ਮੰਦੀਆਂ ਚੀਜ਼ਾਂ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੂਰ ਹੋਰਨਾ ਦੇਸ਼ਾਂ ਵਿੱਚ ਭੇਜੇਗਾ ਅਤੇ ਫ਼ੇਰ ਤੁਸੀਂ ਆਪਣੇ ਹੋਸ਼ ਵਿੱਚ ਆ ਜਾਵੋਂਗੇ। 2 ਉਸ ਸਮੇਂ, ਤੁਸੀਂ ਅਤੇ ਤੁਹਾਡੇ ਉੱਤਰਾਧਿਕਾਰੀ ਯਹੋਵਾਹ, ਆਪਣੇ ਪਰਮੇਸ਼ੁਰ, ਵੱਲ ਪਰਤ ਆਵੋਂਗੇ। ਤੁਸੀਂ ਤਨੋ-ਮਨੋ ਅਤੇ ਪੂਰੀ ਤਰ੍ਹਾਂ ਉਸ ਦੇ ਉਨ੍ਹਾਂ ਆਦੇਸ਼ਾ ਦਾ ਪਾਲਣ ਕਰੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੱਤੇ ਹਨ। 3 ਫ਼ੇਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਉੱਪਰ ਮਿਹਰਬਾਨ ਹੋਵੇਗਾ। ਯਹੋਵਾਹ ਤੁਹਾਨੂੰ ਫ਼ੇਰ ਤੋਂ ਆਜ਼ਾਦ ਕਰ ਦੇਵੇਗਾ ਅਤੇ ਤੁਹਾਨੂੰ ਉਨ੍ਹਾਂ ਦੇਸ਼ਾਂ ਵਿੱਚੋਂ ਫ਼ੇਰ ਵਾਪਸ ਲਿਆਵੇਗਾ ਜਿਨ੍ਹਾਂ ’ਚ ਉਸ ਨੇ ਉਸ ਨੂੰ ਖਿਡਾਇਆ ਸੀ। 4 ਭਾਵੇਂ ਤੁਹਾਨੂੰ ਧਰਤੀ ਦੇ ਦੂਰ ਦੁਰਾਡੇ ਹਿਸਿਆਂ ਵੱਲ ਭੇਜਿਆ ਗਿਆ ਸੀ, ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਕੱਠਿਆ ਕਰੇਗਾ ਅਤੇ ਉੱਥੋਂ ਵਾਪਸ ਲਿਆਵੇਗਾ। 5 ਯਹੋਵਾਹ ਤੁਹਾਨੂੰ ਉਸ ਧਰਤੀ ਉੱਤੇ ਲਿਆਵੇਗਾ ਜਿਹੜੀ ਤੁਹਾਡੇ ਤੁਹਾਡੇ ਪੁਰਖਿਆਂ ਕੋਲ ਸੀ, ਅਤੇ ਉਹ ਧਰਤੀ ਤੁਹਾਡੀ ਬਣ ਜਾਵੇਗੀ। ਉਹ ਤੁਹਾਨੂੰ ਅਸੀਂਸਾ ਦੇਵੇਗਾ ਅਤੇ ਤੁਹਾਡੇ ਕੋਲ ਤੁਹਾਡੇ ਪੁਰਿਖਆ ਨਾਲੋਂ ਵੀ ਵੱਧ ਹੋਵਗਾ। ਤੁਹਾਡੀ ਕੌਮ ਵਿੱਚ ਪਹਿਲਾ ਨਾਲੋਂ ਕਿਤੇ ਵੱਧ ਲੋਕ ਹੋਣਗੇ। 6 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਦਿਲਾ ਅਤੇ ਤੁਹਾਡੇ ਬੱਚਿਆਂ ਦੇ ਦਿਲਾ ਦੀ ਸੁੰਨਤ ਕਰੇਗਾ। ਫ਼ੇਰ ਤੁਸੀਂ ਆਪਣੇ ਯਹੋਵਾਹ ਨੂੰ ਤਹੇ ਦਿਲੋਂ ਪਿਆਰ ਕਰੋਗੇ ਅਤੇ ਜੀਵੋਗੇ!
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
