Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਜਦ ਮੈਂ ਪਹਿਲੀ ਵਾਰ ਮਸੀਹ ਨੂੰ ਜਾਣਿਆ ਤਾਂ ਮੈਂ ਚਾਹੁੰਦਾ ਸੀ ਕੀ ਮੇਰੇ ਮਿੱਤਰ ਵੀ ਉਸ ਨੂੰ ਜਾਨਣ।  ਮੈਂ ਉਨ੍ਹਾਂ ਲਈ ਪ੍ਰਾਥਨਾ ਕਰਦਾ ਸੀ। ਕੁਝ ਸਮੇ ਦੇ ਵਿਚ ਹੀ ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ਨੇ ਮਸੀਹ ਨੂੰ ਸਵੀਕਾਰ ਕਰ ਲਿਆ। ਅਸੀਂ ਹਰ ਰੋਜ ਸਵੇਰੇ ਮੀਲ ਕੇ ਪ੍ਰਾਥਨਾ ਕਰਨ ਲੱਗੇ ਅਤੇ ਵਚਨ ਨੂੰ ਪੜਨਾ ਸ਼ੁਰੂ ਕੀਤਾ। ਉਸ ਵੇਲ; ਅਸੀਂ ਬਤਾਨ ਰੋਜ ਵਿਚ ਰਹਿੰਦੇ ਸੀ, ਜੋ ਕੀ ਲੁਜਿਆਨਾ ਦੀ ਰਾਜਧਾਨੀ ਸੀ। ਰਾਜਧਾਨੀ ਦੇ ਨਾਲ ਹੀ ਇੱਕ ਪਹਾੜੀ ਸੀ ਜਿਸ ਤੋਂ ਝੀਲ ਨੂੰ ਵੇਖਿਆ ਜਾ ਸਕਦਾ ਸੀ। ਅਸੀਂ ਪਹਾੜ ਤੇ ਮਿਲਦੇ ਅਤੇ ਫਿਰ ਇਕੱਲੇ ਇਕੱਲੇ ਬੈਠ ਕੇ ਪਰ੍ਮੇਸ਼ਰ  ਦੇ ਨਾਲ ਸਮਾ ਬਿਤੁਂਦੇ ਸੀ। ਅਸੀਂ ਪ੍ਰਾਥਨਾ  ਕਰਨ ਅਤੇ ਵਚਨ ਪੜਨ ਵਿਚ ਸਮਾਂ ਬਿਤਾਉਂਦੇ ਸੀ ਅਤੇ ਵਚਨ ਨੂੰ ਯਾਦ ਕਰਦੇ ਸੀ। ਫਿਰ ਅਸੀਂ ਇਕਠੇ ਹੋ ਕੇ ਇੱਕ ਦੂਜੇ ਨਾਲ ਕੁਝ ਵੰਡਦੇ ਸੀ ਜੋ ਕੀ ਸਾਨੂੰ ਮਹਿਸੂਸ ਹੁੰਦਾ ਸੀ ਕੀ ਪਰ੍ਮੇਸ਼ਰ  ਸਾਨੂ ਕਹਿ ਰਿਹਾ ਹੈ।
ਇਹ ਮੇਰੀ ਜਿੰਦਗੀ ਦੇ ਕੀਮਤੀ ਪਲ ਸਨ। ਮੈਂ ਬੜੀ ਖੁਸ਼ੀ ਨਾਲ ਇਨ੍ਹਾਂ ਪਲਾਂ ਵੱਲ ਤਕਦਾ ਹਾਂ। ਭਾਵੇਂਕਿ ਅਸੀਂ ਸਾਰੇ ਜਣੇ ਬਤਾਨ ਰੋਜ ਤੋਂ ਦੂਰ ਚਲੇ ਗਏ ਹਾ,ਪਰ ਫਿਰ ਵੀ ਉਹ ਚੋਟੀ ਜਿਹੀ ਜਗਾ ਸਾਡੇ ਲਈ ਇੱਕ ਪਵਿੱਤਰ ਸਥਾਨ ਬਣ ਗਈ ਸੀ। ਇਹ ਉਹ ਜਗ੍ਹਾ ਸੀ ਜਿਥੇ ਅਸੀਂ ਪਰ੍ਮੇਸ਼ਰ  ਨੂੰ ਮਿਲਦੇ ਸੀ ਅਤੇ ਪਰ੍ਮੇਸ਼ਰ  ਸਾਨੂੰ ਮਿਲਦਾ ਸੀ। ਇਹ ਸਾਡੀ ਜਿੰਦਗੀ ਡਾ ਖਾਸ ਸਮਾਂ ਸੀ ਜਿਸਨੇ ਸਾਡੀ ਬੜੋਤਰੀ ਡਾ ਰਾਹ ਤਿਆਰ ਕੀਤਾ। ਹੁਣ ਮੈਂ ਜਦ ਵੀ ਆਪਣੇ ਪਰਿਵਾਰ ਜਾਣ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਬਤਾਨ ਰੋਜ ਜਾਂਦਾ ਹਾਂ ਤਾਂ ਮੈਂ ਹਮੇਸ਼ਾ ਉਸ ਜਗਾ ਤੇ ਜਾਂਦਾ ਹਾਂ ਜੋ ਕੀ ਰਾਜਧਾਨੀ ਦੇ ਨੇੜੇ ਸੀ। ਇਹ ਮੈਨੂ ਉਹ ਦਿਨ ਯਾਦ ਕਰਵਾਉਂਦੇ ਹਨ ਜਦ ਮੈਂ ਮਸੀਹੀ ਤਜਰਬੇ ਵਿਚ ਵਧ ਰਿਹਾ ਸੀ। ਪਰ ਇਸ ਤੋਂ ਵੀ ਜਿਆਦਾ ਮੈਨੂੰ ਇਹ ਯਾਦ ਕਰਵਾਉਂਦਾ ਹੈ ਕੀ ਮੈਨੂ ਕਿੰਨੀ ਦੂਸਰਿਆ ਦੀ ਸੰਗਤੀ ਦੀ ਲੋੜ ਹੈ। ਜਿਨ੍ਹਾਂ ਨੇ ਮਸੀਹ ਨੂੰ ਉਵੇਂ ਜਾਣ ਲਿਆ ਹੈ ਜਿਵੇਂ ਮੈਂ ਮਸੀਹ ਨੂੰ ਜਾਣਿਆ ਹੈ।
ਜਦ ਮੈਂ ਉਨ੍ਹਾਂ ਸਾਲਾਂ ਵੱਲ ਪਿਛੇ ਮੁੜ ਕੇ ਵੇਖਦਾ ਹਾਂ, ਤਾਂ ਮੈਂ ਇਹ ਪਾਉਂਦਾ ਹੈ ਕੀ ਇਹ ਦੂਸਰਿਆਂ ਦੇ ਨਾਲ ਗੂਹੜਾ ਰਿਸ਼ਤਾ ਸੀ ਜਿਸਨੇ ਮੇਰੀ ਮਦਦ ਕੀਤੀ ਕਿ ਮੈਂ ਪਰ੍ਮੇਸ਼ਰ  ਵਿਚ ਵਧ ਸਕਾਂ। ਜਦ ਮੈਂ ਜਰਮਨੀ ਵਿਚ  ਪਾਸਟਰ ਸੀ, ਪਰ੍ਮੇਸ਼ਰ  ਨੇ ਮੈਨੂ ਇੱਕ ਵਕੀਲ ਮਿੱਤਰ ਦਿੱਤਾ ਜਿਸਨੇ ਮੈਨੂ ਚੁਣੋਤੀ ਦਿੱਤੀ ਕਿ ਮੈਂ ਉਹ ਬਨਾਂ ਜੋ ਕਿ ਪਰ੍ਮੇਸ਼ਰ  ਮੈਨੂ ਬਣਾਉਣਾ ਚਾਹੁੰਦਾ ਹੈ। ਜਦ ਮੈਂ ਰੋਮਾਨਿਆ ਵਿਚ ਗਿਆ , ਤਾਂ ਪਰ੍ਮੇਸ਼ਰ  ਨੇ ਮੈਨੂੰ ਇੱਕ ਰੋਮਾਨੀਆਂ ਦਾ ਇੱਕ ਡਾਕਟਰ ਮਿੱਤਰ ਦਿੱਤਾ ਜਿਸ ਨੇ ਮੈਨੂ ਚੁਣੋਤੀ ਦਿੱਤੀ ਕਿ ਮੈਂ ਦੇਸ਼ ਨੂੰ ਮਸੀਹ ਵਾਸਤੇ ਜਿੱਤਾਂ। ਉਸਨੇ ਮੇਰੇ ਬੋਲਣ ਦੇ ਢੰਗ ਤੇ ਚੁਣੋਤੀ ਦਿੱਤੀ ਅਤੇ ਮੇਰੇ ਲੋਕਾਂ ਨਾਲ ਪ੍ਰਚਾਰ ਕਰਨ ਦੇ ਤਰੀਕੇ ਬਾਰੇ ਵੀ ਚੁਣੋਤੀ ਦਿੱਤੀ।
ਸੇਮੀ ਟਿਪਿਤ ਮਿਨਿਸਟ੍ਰੀਜ ਵਿਚ ਸਾਡੇ ਕੋਲ ਬੋਰਡ ਆਫ਼ ਡ੍ਰੇਕਟਰਜ ਹੈ ਜੋ ਮੇਰੇ ਤੋਂ ਲੇਖਾ ਲੈਂਦੇ ਹਨ। ਉਹ ਇਹੋ ਜਿਹੇ ਲੋਕਾਂ ਡਾ ਝੁੰਡ ਹੈ ਜੋ ਕਿ ਮੈਨੂੰ ਅਤੇ ਪਰ੍ਮੇਸ਼ਰ  ਨੂੰ ਪਿਆਰ ਕਰਦੇ ਹਨ। ਪਰ ਉਹ ਮੇਰੇ ਨਾਲ ਔਖੀਆਂ ਗੱਲਾਂ ਬੋਲਣ ਤੋਂ ਡਰਦੇ ਨਹੀ ਹਨ।ਕੁਝ ਸਮਾਂ ਪਹਿਲਾਂ ਮੈਂ ਉਨ੍ਹਾਂ ਤੋਂ ਪੁਛਿਆ ਕਿ ਇਮਾਨਦਾਰੀ ਦੇ ਨਾਲ ਉਹ ਮੈਨੂ ਦਸਣ ਕਿ ਮੈਂ ਮਸੀਹ ਵਾਸਤੇ ਹੋਰ ਵੀ ਪ੍ਰਭਾਵਸ਼ਾਲੀ ਹੋਣ ਲਈ ਕਿ ਕਰਾ। ਉਨ੍ਹਾਂ ਨੇ ਦਸਿਆ! ਇਹ ਮੇਰੇ ਲਈ ਬਹੁਤ ਹੀ ਭਿਆਨਿਕ ਸੀ (ਚੰਗੇ ਤਰੀਕੇ ਨਾਲ) ਮੇਰੀ ਅਗੁਵਾਈ ਅਤੇ ਜੀਵਨ ਵਿਚ ਕੁਝ ਖੇਤਰਾਂ ਵਿਚ ਮੈਨੂ ਟੁਟਣ ਦੀ ਲੋੜ ਸੀ। ਉਹ ਮੈਨੂ ਇਨ੍ਹਾਂ ਪਿਆਰ ਕਰਦੇ ਸਨ ਕਿ ਉਹ ਮੇਰੇ ਨਾਲ ਇਮਾਨਦਾਰ ਹੋ ਸਕਦੇ ਸਨ।
ਇਹ ਇਮਾਨਦਾਰ ਅਤੇ ਪਾਰਦਰਸ਼ੀ ਰਿਸ਼ਤੇ ਹਨ ਜੋ ਕਿ ਸਾਡੀ ਮਦਦ ਕਰਦੇ ਹਨ ਕਿ ਅਸੀਂ ਉਹ ਬਣ ਸਕੀਏ ਜੋ ਪਰ੍ਮੇਸ਼ਰ  ਸਾਨੂੰ ਬਣਾਉਣਾ ਚਾਹੁੰਦੇ ਹਨ। ਮੈਂ ਇਸ ਗਲ ਪ੍ਰਤੀ ਕਾਇਲ ਹਾਂ ਕਿ ਸਾਨੂ ਸਭ ਨੂੰ ਇੱਕ ਛੋਟੇ ਝੁੰਡ ਦੀ ਲੋੜ ਹੈ ਜੋ ਕਿ ਸਾਡੇ ਆਲੇ ਦੁਆਲੇ ਰਹਿ ਸਕੇ ਜੋ ਇਕ ਯੇਸ਼ੁ ਨੂੰ ਅਤੇ ਸਾਨੂੰ ਪਿਆਰ ਕਰਦੇ ਹੋਣ। ਜੋ ਸਾਡੇ ਨਾਲ ਇਨ੍ਹਾਂ ਪਿਆਰ ਕਰਦੇ ਹੋਣ ਕਿ ਉਹ ਸਾਨੂੰ ਔਖੀਆਂ ਗੱਲਾਂ ਕਹਿ ਸਕਣ। ਇਹੋ ਜਿਹੇ ਰਿਸ਼ਤੇ ਵਾਸਤੇ ਤਿਨ ਗੱਲਾਂ ਹੁੰਦੀਆਂ ਹਨ। ਪਹਿਲੀ ਸਾਨੂੰ ਇਹੋ ਜਿਹੇ ਲੋਕਾਂ ਦੀ ਸੰਗਤੀ ਦੀ ਲੋੜ ਹੈ ਜੋ ਪਰ੍ਮੇਹੇਰ ਨੂੰ ਪਿਆਰ ਕਰਦੇ ਹੋਣਜੋ ਸਾਨੂੰ ਪ੍ਰੇਰਿਤ ਕਰਨ ਕਿ ਅਸੀਂ ਪਰ੍ਮੇਸ਼ਰ  ਨੂੰ ਪੂਰੇ ਦਿਲ ਨਾਲ ਪਿਆਰ ਕਰ ਸਕੀਏ।
ਦੂਸਰਾ, ਸਾਨੂੰ ਇਹੋ ਜਿਹੇ ਲੋਕਾਂ ਦੀ ਸੰਗਤੀ ਦੀ ਲੋੜ ਹੈ ਜੋ ਸਾਨੂੰ ਪਿਆਰ ਕਰਦੇ ਹੋਣ। ਮੈਂ ਉਨ੍ਹਾਂ ਲੋਕਾਂ ਦੀ ਤਾੜਨਾ ਨੂੰ ਇਸ ਲਈ ਸਵੀਕਾਰ ਕਰ ਲਿਆ ਕਿਓਂਕਿ  ਮੈਂ ਜਾਣਦਾ ਹਾਂ ਕਿ ਉਹ ਮੈਨੂ ਪਿਆਰ ਕਰਦੇ ਹਨ।ਮੈਂ ਜਾਣਦਾ ਸੀ ਕਿ ਜੋ ਕੁਝ ਉਨ੍ਹਾਂ ਨੇ ਮੇਰੇ ਬਾਰੇ ਵਿਚ ਕਿਹਾ ਉਹ ਇਸ ਲੈ ਨਹੀ ਕਿਹਾ ਕਿਉਂਕਿ ਉਹ ਮੇਰੇ ਨਾਲ ਗੁੱਸੇ ਸਨ, ਜਾਂ ਉਹ ਮੈਨੂੰ ਮੇਰੀ ਥਾਂ ਤੇ ਰਖਣਾ ਚਾਹੁੰਦੇ ਸਨਮੈਂ ਜਾਣਦਾ ਹਾਂ ਕਿ ਉਨ੍ਹਾਂ ਨੇ ਮੇਰੇ ਅਨ ਡਿਠੇ ਦਾਗ ਮੈਨੂੰ ਇਸ ਲਈ ਦਿਖਾਏ ਕਿਓਂਕਿ ਉਹ ਮੈਨੂੰ ਸਚਮੁਚ ਪਿਆਰ ਕਰਦੇ ਹਨ।  ਅਖੀਰ ਵਿਚ ਸਾਨੂੰ ਇਹੋ ਜਿਹੇ ਲੋਕ ਚਾਹੀਦੇ ਹਨ ਜੋ ਸਾਡੇ ਨਾਲ ਇਮਾਨਦਾਰ ਹੋਣ ਚਾਹੇ ਇਸਦੀ ਸਾਨੂੰ ਕਿੰਨੀ ਵੀ ਦਰਦ ਕਿਉਂ ਨਾ ਹੋਵੇ। ਹਰ ਕੋਈ ਇਵੇਂ ਮਹਿਸੂਸ ਨਹੀ ਕਰਦਾ ਕਿ ਕੋਈ ਇਨ੍ਹਾਂ ਇਮਾਨਦਾਰ ਅਤੇ ਖੁੱਲਾ ਹੋਵੇ। ਪਰ ਹਰ ਮਸੀਹੀ ਨੂੰ ਇਹੋ ਜਿਹੇ ਲੋਕਾਂ ਦੀ ਲੋੜ ਹੈ ਜੋ ਕਿ ਸਾਨੂੰ ਇਨ੍ਹਾਂ ਪਿਆਰ ਕਰਦੇ ਹੋਣ ਕਿ ਸਾਨੂੰ ਸੁਧਾਰ ਵੀ ਸਕਣ।
ਯੇਸ਼ੁ ਨੇ ਕਿਹਾ ਕਿ ਜਿਥੇ ਦੋ ਜਾਂ ਤਿਨ ਜਣੇ ਮੇਰੇ ਨਾਮ ਵਿਚ ਆਉਂਦੇ ਹਨ, ਮੈਂ ਉਨ੍ਹਾਂ ਦੇ ਵਿਚ ਹੁੰਦਾ ਹਾਂ” (ਮਤੀ ੧੮:੨੦) ਅਗਰ ਤੁਸੀਂ ਸਾਚੀ ਜਿੱਤ ਦਾ  ਤਜਰਬਾ ਕਰਨਾ ਚਾਹੁੰਦੇ ਹੋ ਤਾਂ ਦੋ ਤਿਨ ਇਹੋ ਜਿਹੇ ਲੋਕਾਂ ਨੂੰ ਲਭੋ ਜੋ ਕਿ ਯੇਸ਼ੁ ਨੂੰ ਇਵੇਂ ਪਿਆਰ ਕਰਦੇ ਹੋਣ ਜਿਵੇਂ ਅਸੀਂ ਯੇਸ਼ੁ ਨੂੰ ਪਿਆਰ ਕਰਦੇ ਹਾਂ। ਉਨ੍ਹਾਂ ਨਾਲ ਲਗਾਤਾਰ ਮਿਲੋ ਅਤੇ ਪਰ੍ਮੇਸ਼ਰ  ਨੂੰ ਇਕਠੇ ਖੋਜੋ। ਖੁੱਲੇ ਰਹੋ, ਇਮਾਨਦਾਰ ਰਹੋ ਅਤੇ ਸੰਵੇਦਨ ਸੀਲ ਰਹੋ।  ਪਰ੍ਮੇਸ਼ਰ  ਤੁਹਾਡੇ ਵਿਚੋਂ ਦੀ ਅਤੇ ਤੁਹਾਡੇ ਦੁਆਰਾ ਕੰਮ ਕਰੇਗਾ। ਤੁਸੀਂ ਉਸਦੀ ਕਿਰਪਾ ਵਿਚ ਵਧੋਗੇ ਅਤੇ ਅਤੇ ਆਪਣੀ ਪਰ੍ਮੇਸ਼ਰ  ਨਾਲ ਕਾਲ ਵਿਚ ਹੋਰ ਵੀ ਜਿੱਤ ਦੀਆਂ ਉਚਾਈਆਂ ਵਿਚ ਪਹੁੰਚੋਗੇ।

ਮੱਤੀ 18 :18-22

ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਵੀ ਨਿਆਂ ਤੁਸੀ ਇੱਥੇ ਧਰਤੀ ਤੇ ਕਰੋਂਗੇ ਉਹ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜੋ ਕੁਝ ਵੀ ਤੁਸੀਂ ਧਰਤੀ ਤੇ ਮਾਫ਼ ਕਰੋਂਗੇ ਉਹ ਮਾਫ਼ੀ ਪਰਮੇਸ਼ੁਰ ਦੀ ਦਿੱਤੀ ਹੋਈ ਮਾਫ਼ੀ ਹੋਵੇਗੀ। 19 ਮੈਂ ਤੁਹਾਨੂੰ ਇਹ ਵੀ ਕਹਿੰਦਾ ਹਾਂ ਕਿ ਜੇਕਰ ਤੁਸੀਂ ਦੋ ਜਣੇ ਵੀ ਧਰਤੀ ਉੱਤੇ ਕਿਸੇ ਗੱਲ ਲਈ ਮੰਨੋਗੇ ਤਾਂ ਤੁਸੀਂ ਉਸ ਲਈ ਬੇਨਤੀ ਕਰ ਸੱਕਦੇ ਹੋ, ਅਤੇ ਜੋ ਵੀ ਤੁਸੀਂ ਮੰਗੋਂਗੇ ਉਹ ਤੁਹਾਡੇ ਲਈ ਮੇਰੇ ਸੁਰਗੀ ਪਿਤਾ ਦੁਆਰਾ ਪੂਰਾ ਕੀਤਾ ਜਾਵੇਗਾ। 20 ਇਹ ਸੱਚ ਹੈ ਕਿਉਂਕਿ ਦੋ ਜਾਂ ਤਿੰਨ ਮਨੁੱਖ ਮੇਰੇ ਨਾਂ ਤੇ ਇਕੱਠੇ ਹੋਣ, ਤਾਂ ਮੈਂ ਉੱਥੇ ਉਨ੍ਹਾਂ ਦੇ ਨਾਲ ਹਾਂ।” ਖਿਮਾ ਬਾਰੇ ਉਪਦੇਸ਼ 21 ਤਦ ਪਤਰਸ ਯਿਸੂ ਕੋਲ ਆਇਆ ਅਤੇ ਉਸ ਨੂੰ ਆਖਿਆ, “ਜੇਕਰ ਮੇਰਾ ਭਰਾ ਮੇਰਾ ਬੁਰਾ ਕਰਨਾ ਜਾਰੀ ਰੱਖੇ, ਤਾਂ ਕਿੰਨੀ ਵਾਰੀ ਮੈਂ ਉਸ ਨੂੰ ਮਾਫ਼ ਕਰਾਂ? ਕੀ ਮੈਂ ਉਸ ਨੂੰ ਸੱਤ ਵਾਰ ਬੁਰਾ ਕਰਨ ਤੱਕ ਮਾਫ਼ ਕਰਾਂ?” 22 ਯਿਸੂ ਨੇ ਉਸ ਨੂੰ ਕਿਹਾ, “ਤੂੰ ਸੱਤ ਵਾਰ ਤੋਂ ਵੱਧ ਮਾਫ਼ ਕਰ। ਤੂੰ ਉਸ ਨੂੰ ਲਗਾਤਾਰ ਮਾਫ਼ ਕਰਦਾ ਜਾ, ਭਾਵੇਂ ਉਹ ਤੇਰੇ ਨਾਲ ਸਤੱਤਰ ਵਾਰ ਗਲਤੀ ਕਰੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ