ਰੋਜਾਨਾਂ ਦਾ ਭਗਤੀ ਦਾ ਵੀਡੀਓ
ਕੁਝ ਥਾਵਾਂ ਇਸ ਸੰਸਾਰ ਦੇ ਵਿੱਚ ਹਨ ਜਿੰਨਾਂ ਨੂੰ ਵੇਖ ਕੇ ਤੁਸੀਂ ਦੰਗ ਰਹਿ ਜਾਂਦੇ ਹੋ। ਇਹੋ ਜਿਹੀ ਇੱਕ ਜਗ੍ਹਾ ਹੈ ਜਿੱਥੇ ਜਾਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੈਂ ਪੈਰਿਸ ਦੇ ਆਈਫਲ ਟਾਵਰ ਦੀ ਗੱਲ ਨਹੀ ਕਰ ਰਿਹਾ ਹਾਂ ਅਤੇ ਨਾ ਹੀ ਮੈਂ ਚੀਨ ਦੀ ਮਹਾਨ ਦੀਵਾਰ ਦੀ ਗੱਲ ਕਰ ਰਿਹਾ ਹਾਂ। ਮੈਂ ਉੱਤਰੀ ਆਇਰਲੈਂਡ ਦੇ ਇੱਕ ਪਿੰਡ ਕੈਲਸ ਦੀ ਗੱਲ ਕਰ ਰਿਹਾ ਹਾਂ।ਜਦ ਵੀ ਮੈਂ ਉੱਥੇ ਦੀ ਯਾਤਰਾ ਕਰਦਾ ਹਾਂ ਮੈਂ ਇਸ ਗੱਲ ਦਾ ਯਕੀਨ ਬਣਾਉਂਦਾ ਹਾਂ ਕਿ ਮੈਂ ਉਸ ਛੋਟੇ ਜਿਹੇ ਪਿੰਡ ਦੇ ਵਿੱਚ ਜਰੂਰ ਜਾਵਾਂ।
ਤੁਸੀਂ ਸ਼ਾਇਦ ਸੋਚ ਰਹੇ ਹੋਵੇਗੀ ਕਿ ਕੈਲਸ ਨੂੰ ਇੰਨਾਂ ਮਹੱਤਵਪੂਰਣ ਕੀ ਬਣਾਉਂਦਾ ਹੈ। ਸ਼ਾਇਦ ਤੁਸੀਂ ਇਸ ਦੇ ਬਾਰੇ ਵਿੱਚ ਕਦੇ ਨਹੀ ਸੁਣਿਆ ਹੋਵੇਗਾ।
ਤੁਸੀਂ ਸਾਇਦ ਸੋਚ ਰਹੇ ਹੋਵੋਗੇ ਕਿ ਕੈਲਸ ਇੰਨਾਂ ਖਾਸ ਕਿਉਂ ਹੈ। ਸ਼ਾਇਦ ਤੁਸੀਂ ਇਸਦੇ ਬਾਰੇ ਕਦੇ ਨਹੀ ਸੁਣਿਆ। ਕੈਲਸ ਦੇ ਵਿੱਚ ਇੱਕ ਹੀ ਮੁੱਖ ਸੜਕ ਹੈ ਅਤੇ ਕੁਝ ਇਮਾਰਤਾ ਹਨ। ਇਹ ਅਣਜਾਣ ਜਿਹੀ ਜਗ੍ਹਾ ਤੇ ਹੈ। ਇਸ ਛੋਟੇ ਜਿਹੇ ਕਸਬੇ ਦੇ ਬਾਰੇ ਵਿੱਚ ਇਹ ਹੀ ਸਭ ਤੋਂ ਵਚਿੱਤਰ ਹੈ। ਕੋਈ ੧੦੦ ਸਾਲ ਪਹਲਾਂ, ਦੋ ਬਾਈਬਲ ਦੇ ਅਧਿਆਪਕ ਬਹੁਤ ਹੀ ਨਿਰਾਸ਼ ਸਨ ਕਿਉਂਕਿ ਕੋਈ ਵੀ ਵਚਨ ਪੜਨ ਦੇ ਵਿੱਚ ਰੁਚੀ ਨਹੀ ਲੈਨਦਾ ਸੀ। ਉਨ੍ਹਾਂ ਨੇ ਇੱਕ ਸਕੂਲ਼ ਦੇ ਵਿੱਚ ਮਿਲਣਾ ਸ਼ੁਰੂ ਕੀਤਾ ਅਤੇ ਲੋਕਾਂ ਲਈ ਪ੍ਰਾਥਨਾ ਕਰਨੀ ਸ਼ੁਰੂ ਕੀਤੀ ਕਿ ਉਹ ਮਸੀਹ ਦੇ ਵਿੱਚ ਆਉਣ। ਜਿਆਦਾ ਸਮਾਂ ਨਹੀ ਹੋਇਆ ਸੀ ਜਦ ਉਨ੍ਹਾਂ ਦੀਆਂ ਪ੍ਰਾਥਨਾਵਾਂ ਦੇ ਸਦਕਾ ਪੰਜਾਹ ਲੋਕ ਮਸੀਹ ਦੇ ਵਿੱਚ ਆ ਗਏ। ਪੂਰੇ ਉੱਤਰੀ ਆਇਰਲੈਂਡ ਦੇ ਵਿੱਚ ਪਰਮੇਸ਼ਰ ਦੇ ਆਤਮਾ ਦੀ ਇਸ ਲਹਿਰ ਦੇ ਬਾਰੇ ਖਬਰ ਫੈਲ਼ ਗਈ। ਆਤਮਾ ਦੀ ਹਨ੍ਹੇਰੀ ਪੂਰੇ ਦੇਸ਼ ਦੇ ਵਿੱਚ ਵਗਣ ਲੱਗ ਪਈ, ਅਤੇ ਇਹ ਪਤਾ ਲੱਗਾ ਕਿ ਦਸ ਹਜਾਰ ਲੋਕ ਬੈਲਫਾਸਟ ਦੇ ਬੋਟੈਨੀਕਲ ਬਾਗ ਦੇ ਵਿੱਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਸਾਰੀ ਰਾਤ ਪ੍ਰਾਥਨਾ ਕੀਤੀ।
ਜਦ ਪ੍ਰਾਥਨਾ ਦੀ ਸਭਾ ਪੂਰੇ ਦੇਸ਼ ਦੇ ਵਿੱਚ ਫੈਲ਼ ਗਈ, ਉਸ ਤੋਂ ਬਾਅਦ ਦੇ ਵਿੱਚ ਰੂਹਾਂ ਦੀ ਇੱਕ ਵੱਡੀ ਫਸ਼ਲ ਆਈ। ਬ੍ਰਿਟੇਨ ਦੇ ਵਿੱਚ ਕੋਈ ੧੦ ਲੱਖ ਲੋਕ ਮਸੀਹ ਦੇ ਵੱਲ ਆ ਗਏ। ਲੰਡਨ ਦੇ ਮਹਾਨ ਪਾਸਟਰ ਚਾਰਲਸ ਹੇਡਨ ਸਪਰਜ਼ਨ ਨੇ ਕਿਹਾ, ” ਇਹ ਸਾਲ ਉਸਦੀ ਸੇਵਕਾਈ ਦੇ ਵਿੱਚ ਸਭ ਤੋਂ ਜਿਆਦਾ ਖੁਸ਼ਖਬਰੀ ਦਾ ਫਸ਼ਲ ਦਾ ਸੀ” ਪਰਮੇਸ਼ਰ ਨੇ ਇੱਕ ਦੇਸ਼ ਨੂੰ ਹਿਲਾ ਦਿੱਤਾ ਕਿਉਂਕਿ ਦੋ ਲੋਕਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਪ੍ਰਾਥਨਾ ਕੀਤੀ। ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਮੈਨੂੰ ਇਹ ਯਾਦ ਕਰਵਾਇਆ ਜਾਂਦਾ ਹੈ ਕਿ ਸਾਡੇ ਦੇਸ਼ ਦੀ ਆਸ ਦਾ ਸੋਮਾ ਇੱਕ ਹੈ ਅਤੇ ਉਹ ਹੈ ਪ੍ਰਾਥਨਾ ਕਰਨ ਵਾਲੇ ਆਦਮੀ ਅਤੇ ਔਰਤਾਂ। ਇਹ ਜਰੂਰੀ ਨਹੀ ਹੈ ਕਿ ਵੱਡੇ ਸ਼ੀਹਰ ਜਾਂ ਮਹੱਤਵਪੂਰਣ ਲੋਕ ਸਾਡੇ ਦੇਸ਼ ਨੂੰ ਬਦਲਣਗੇ। ਇਹ ਉਹ ਲੋਕ ਹਨ ਜੋ ਸਮਝਦੇ ਹਨ ਕਿ ਕਿਉਂ ਜ਼ਕਰੀਯਾਹ ਨੇ ਇਹ ਸਵਾਲ ਪੁੱਛਿਆ, ” “ਲੋਕ ਛੋਟੀਆਂ ਛੋਟੀਆਂ ਸ਼ੁਰੂਆਤਾ ਤੋਂ ਸ਼ਰਮਿੰਦਾ ਨਾ ਹੋਣ” (ਜ੍ਕ੍ਰੀਆਹ ੪:੧੦) ਇਸ ਪ੍ਰਸ਼ਨ ਦੇ ਬਾਅਦ ਵਿੱਚ ਹੀ ਉਸ ਨੇ ਲਿਖਿਆ ਕਿ ” ਇਹ ਨਾ ਤਾਂ ਸ਼ਕਤੀ ਦੇ ਦੁਆਰਾ ਹੈ ਅਤੇ ਨਾ ਹੀ ਇਹ ਸਾਮਰਥ ਦੇ ਦੁਆਰਾ ਹੈ ਪਰ ਇਹ ਮੇਰੇ ਆਤਮਾ ਦੇ ਦੁਆਰਾ ਹੈ, ਪ੍ਰਭੂ ਆਖਦਾ ਹੈ” ਹਾਂ ਇਹ ਅਕਸਰ ਹੀ ਛੋਟੀਆਂ ਥਾਵਾਂ ਹਨ ਅਤੇ ਅਣਜਾਣ ਲੋਕ ਹਨ ਜਿੰਨਾਂ ਨੂੰ ਪਰਮੇਸ਼ਰ ਬੁੱਧਵਾਨਾ ਨੂੰ ਸ਼ਰਮਿੰਦਾ ਕਰਨ ਲਈ ਇਸਤੇਮਾਲ ਕਰਦਾ ਹੈ।
ਜ਼ਕਰਯਾਹ 4: 6-10
6 ਉਸ ਆਖਿਆ, “ਇਹ ਯਹੋਵਾਹ ਦਾ ਜ਼ਰੁੱਬਾਬਲ ਲਈ ਬਚਨ ਹੈ ਕਿ, ‘ਤੇਰੇ ਲਈ ਮਦਦ ਤੇਰੇ ਆਪਣੇ ਬਲ ਜਾਂ ਸ਼ਕਤੀ ਤੋਂ ਨਾ ਹੋਵੇਗੀ ਸਗੋਂ ਤੇਰੇ ਲਈ ਮੇਰਾ ਆਤਮਾ ਮਦਦ ਕਰੇਗਾ।’ ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਬਚਨ ਆਖੇ। 7 ਜ਼ਰੁੱਬਾਬਲ ਲਈ ਉਹ ਉੱਚੇ ਪਰਬਤ ਮਦਾਨ ਵਰਗੇ ਹੋ ਜਾਣਗੇ। ਅਤੇ ਉਹ ਮੰਦਰ ਉਸਾਰੇਗਾ ਤੇ ਜਦੋਂ ਸਭ ਤੋਂ ਖਾਸ ਪੱਥਰ ਉਸ ਉੱਪਰ ਧਰਿਆ ਜਾਵੇਗਾ ਤਾਂ ਲੋਕ ਹੈਰਾਨੀ ਨਾਲ ਪੁਕਾਰਣਗੇ, ‘ਖੂਬਸੂਰਤ! ਕਿੰਨਾ ਖੂਬਸੂਰਤ ਹੈ।’” 8 ਮੈਨੂੰ ਯਹੋਵਾਹ ਨੇ ਬਚਨ ’ਚ ਇਹ ਵੀ ਕਿਹਾ, 9 “ਜ਼ਰੁੱਬਾਬਲ ਮੇਰੇ ਮੰਦਰ ਦੀ ਨੀਂਹ ਪੱਥਰ ਰੱਖੇਗਾ। ਤੇ ਉਹ ਹੀ ਮੇਰੇ ਮੰਦਰ ਦੀ ਉਸਾਰੀ ਮੁਕੰਮਲ ਕਰੇਗਾ। ਤਦ ਤੁਸੀਂ ਜਾਣੋਂਗੇ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ। 10 ਲੋਕ ਛੋਟੀਆਂ-ਛੋਟੀਆਂ ਸ਼ੁਰੂਆਤਾਂ ਲਈ ਸ਼ਰਮਿੰਦਾ ਨਾ ਹੋਣਗੇ ਸਗੋਂ ਉਹ ਬੜੇ ਖੁਸ਼ ਹੋਣਗੇ ਜਦੋਂ ਉਹ ਜ਼ਰੁੱਬਾਬਲ ਦੇ ਹੱਥ ਵਿੱਚ ਸਾਹਲ ਵੇਖਣਗੇ ਕਿ ਉਹ ਮੰਦਰ ਨੂੰ ਨਾਸ ਕਰ ਰਿਹਾ ਹੈ ਅਤੇ ਮੁਕੰਮਲ ਇਮਾਰਤ ਦਾ ਜਾਇਜ਼ਾ ਲੈ ਰਿਹਾ ਹੈ। ਅਤੇ ਉਹ ਜੋ ਤੂੰ ਪੱਥਰ ਦੀਆਂ ਸੱਤ ਨੁਕਰਾਂ ਵੇਖੀਆਂ ਉਹ ਯਹੋਵਾਹ ਦਾ ਹਰ ਦਿਸ਼ਾ ਵੱਲ ਵੇਖਣ ਲਈ ਅੱਖਾਂ ਦਾ ਪ੍ਰਤੀਕ ਹਨ। ਉਹ ਧਰਤੀ ਦੇ ਜ਼ਰ੍ਰੇ-ਜ਼ਰ੍ਰੇ ਨੂੰ ਵੇਖਦੀਆਂ ਹਨ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
