ਰੋਜਾਨਾਂ ਦਾ ਭਗਤੀ ਦਾ ਵੀਡੀਓ
ਪਰਚਾਰਕ ਦਾ ਤਰੀਕਾ: ਯੋਜਨਾਂ ਵਾਲੀ ਪ੍ਰਾਥਨਾ
ਮੈਂ ਤੁਹਾਡਾ ਸਵਾਗਤ ਦਿਨ ੬, ਦੂਸਰੇ ਹਫਤੇ ਵਿੱਚ ਸਾਡੇ ਅਧਿਐਨ ਬੇਦਾਰੀ ਅਤੇ ਖੁਸ਼ਖਬਰੀ ਦੇ ਵਿੱਚ ਕਰਦਾ ਹਾਂ।
ਅੱਜ ਮੈਂ ਸਬਰ ਵਾਲੀ ਪ੍ਰਾਥਨਾ ਦੇ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਅਕਸਰ ਹੀ ਅਸੀਂ ਬੇਦਾਰੀ ਅਤੇ ਖੁਸ਼ਖਬਰੀ ਦੇ ਲਈ ਪ੍ਰਾਥਨਾ ਸ਼ੁਰੂ ਕਰਦੇ ੍ਹਾਂ ਅਤੇ ਅਸੀਂ ਇਕ ਜਲਦਬਾਜ਼ੀ ਵਾਲੇ ਸੰਸਾਰ ਦੇ ਵਿੱਚ ਰਹਿੰਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਬੇਦਾਰੀ ਹੁਣੇ ਹੀ ਆ ਜਾਵੇ। ਤੁਸੀਂ ਜਾਣਦੇ ਹੋ ਅਸੀਂ ਅੱਜ ਦੇ ਦਿਨ ਨੂੰ ਸ਼ੁਰੂ ਕੀਤਾ ਅਤੇ ੨੧ ਦਿਲ ਹੋਣ ਵਾਲੇ ਹਨ ਅਤੇ ਅਸੀਂ ਬੇਦਾਰੀ ਚਾਹੁੰਦੇ ਹਾਂ ਪਰ ੨੧ ਦਿਨ ਤਾਂ ਪਾਰ ਵੀ ਹੋ ਗਏ ਹਨ। ਇਹ ਇਸ ਤਰ੍ਹਾਂ ਕੰਮ ਨਹੀ ਕਰਦਾ ਹੈ।
ਤੁਹਾਨੂੰ ਆਪਣੇ ਆਪ ਨੂੰ ਪ੍ਰਾਥਨਾ ਦੇ ਜੀਵਨ ਲਈ ਦੇਣਾ ਪਵੇਗਾ…ਸਬਰ ਨਾਲ ਪ੍ਰਾਥਨਾ ਕਰੋ ਅਤੇ ਹਾਰ ਨਾ ਮੰਨੋ।ਯਿਸੂ ਨੇ ਇੱਕ ਦ੍ਰਿਸਟਾਤ ਦਿੱਤਾ ਅਤੇ ਇਹ ਸੀ ਇੱਕ ਵਿਧਵਾ ਦੇ ਬਾਰੇ ਦੇ ਵਿੱਚ ਜੋ ਕਿ ਇੱਕ ਅਧਰਮੀ ਨਿਆਈਂ ਦੇ ਸਾਹਮਣੇ ਸਬਰ ਵਾਲੀ ਸੀ।
ਅਤੇ ਆਪਣੇ ਸਬਰ ਦੀ ਵਜ੍ਹਾ ਦੇ ਨਾਕ ਉਸ ਨੇ ਉਹ ਸਭ ਕੁਝ ਜੋ ਉਹ ਚਾਹੁੰਦੀ ਸੀ ਪਾ ਲਿਆ। ਅਤੇ ਫਿਰ ਯਿਸੂ ਨੇ ਦੱਸਿਆ ਕਿ ਸਾਨੂੰ ਕਿਸ ਪ੍ਰਕਾਰ ਪ੍ਰਾਥਨਾ ਕਰਨੀ ਚਾਹੀਦੀ ਹੈ।ਤੁਹਾਨੂੰ ਸਬਰ ਦੇ ਨਾਲ ਪ੍ਰਾਥਨਾ ਕਰਨੀ ਚਾਹੀਦੀ ਹੈ। ਇਹ ਬਹੁਤ ਹੀ ਰੋਚਿਕ ਹੈ ਕਿਉਂੀਕ ਯਿਸੂ ਪਰਮੇਸ਼ਰ ਨੂੰ ਉਸ ਨਿਆਈਂ ਦੇ ਉਸਦੀ ਤੁਲਨਾ ਨਹੀ ਸੀ ਕਰ ਰਹੇ।
ਅਸੀਂ ਸ਼ਾਇਦ ਉਹੋ ਜਿਹੇ ਹੋਈਏ… ਇੱਕ ਛੋਟੀ ਜਿਹੀ ਔਰਤ ਦੇ ਵਰਗੇ… ਪਰ ਪਰਮੇਸ਼ਰ ਧਰਮੀ ਹੈ ਅਤੇ ਪਰਮੇਸ਼ਰ ਆਪਣੇ ਲੋਕਾਂ ਦੀ ਪਰਵਾਹ ਕਰਦਾ ਹੈ ਪਰ ਉਸ ਨਿਆਈਂ ਦੇ ਵਿੱਚ ਇੰਨਾਂ ਦੋਹਾਂ ਗੱਲਾਂ ਦੇ ਵਿਚੋਂ ਇੱਕ ਵੀ ਨਹੀ ਸੀ।
ਪਰ, ਪ੍ਰਾਥਨਾ ਹੈ ਪਰਮੇਸ਼ਰ ਦੇ ਨਾਲ ਨਜਦੀਕੀ।ਅਸੀਂ ਫਿਰ ਲਗਾਤਾਰ ਸਬਰ ਦੇ ਨਾਲ ਕਿਉਂ ਪ੍ਰਾਥਨਾ ਕਰੀਏ? ਸਭ ਤੋਂ ਪਹਿਲੀ ਗੱਲ ਇਹ ਸਾਨੂੰ ਬਦਲਦੀ ਹੈ। ਤੁਸੀਂ ਵੇਖੋ ਇੱਕ ਕਾਰਣ ਕਿ ਅਸੀਂ ਪਰਮੇਸ਼ਰ ਦੇ ਸਿਘਾਂਸਣ ਦੇ ਸਾਜਮਣੇ ਵਾਰ ਵਾਰ ਕਿਸੇ ਦੂਸਰੇ ਨੂੰ ਬਦਲਣ ਲਈ ਨਹੀ ਆਉਂਦੇ ਹਾਂ।
ਯਾਦ ਰੱਖੋ ਕਿ ਪਰਮੇਸ਼ਰ ਦਾ ਸਾਡੇ ਜੀਵਨ ਲਈ ਕੀ ਮਕਸਦ ਹੈ? ਇਹ ਹੈ ਸਾਨੂੰ ਬਦਲਣਾ। ਆਉਂ ਮੈਂ ਤੇਹਾਨੂੰ ਇੱਕ ਉਦਹਾਰਣ ਇਸ ਗੱਲ ਨੂੰ ਸਮਝਣ ਲਈ ਦਿੰਦਾ ਹਾਂ। ਮੈਂ ਤੁਹਾਨੂੰ ਆਪਣੀ ਮਾਂ ਦੇ ਬਾਰੇ ਦੱਸਿਆ ਕਿ ਕਿਵੇਂ ਮੈਂ ਉਸ ਲਈ ੨੫ ਸਾਲ ਤੱਕ ਪ੍ਰਾਥਨਾ ਕੀਤੀ।
ਮੇਰੀ ਮਾਂ ਮੇਰੇ ਨਾਲ ਗੱਲ ਨਹੀ ਸੀ ਕਰਦੀ ਅਤੇ ਉਹ ਮੇਰੇ ਕੋਲੋਂ ਕੁਝ ਵੀ ਸੁਣਨਾ ਨਹੀ ਸੀ ਚਾਹੁੰਦੀ।
ਪਰ ਜਦ ਮੈਂ ਇਕੱਲਾ ਪ੍ਰਾਥਨਾ ਕਰਦਾ ਸੀ ਅਤੇ ਮੇਰੀ ਮਾਂ ਦੇ ਲਈ ਮੈਨੂੰ ਬਹੁਤ ਹੀ ਜਿਆਦਾ ਬੋਝ ਮਿਲਦਾ ਅਤੇ ਮੈਂ ਉਸ ਲਈ ਲਗਾਤਾਰ ਪ੍ਰਾਥਨਾ ਕਰਦਾ ਰਿਹਾ। ਕੋਈ ਦਸ ਸਾਲ ਮੇਰੀ ਮਾਂ ਲਈ ਮੈਨੂੰ ਪ੍ਰਾਥਨਾ ਕਰਦੇ ਹੋ ਗਏ ਹੋਣਗੇ ਅਤੇ ਤੁਹਾਨੂੰ ਪਤਾ ਹੈ ਮੈਨੁੰ ਕੋਈ ਆਸ ਨਜ਼ਰ ਨਹੀ ਸੀ ਆ ਰਹੀ।
ਅਤੇ ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ ਅਤੇ ਉਸ ਨੇ ਮੈਨੁੰ ਕਿਹਾ, ਪੁੱਤਰ ਸਮੱਸਿਆ ਤੇਰੀ ਮਾਂ ਨਹੀ ਹੈ, ਤੂੰ ਸਮੱਸਿਆ ਹੈ! ਮੈਂ ਕਿਹਾ ਪ੍ਰਭੂ ਇਸ ਤੋਂ ਤੁਹਾਡਾ ਕੀ ਅਰਥ ਹੈ?
ਅਤੇ ਉਸ ਨੇ ਮੇਰੇ ਦਿਲ ਨਾਲ ਗੱਲ ਕੀਤੀ, ਅਤੇ ਉਸ ਨੇ ਕਿਹਾ, ….ਮੇਰੀ ਮਾਂ ਦਾ ਜੀਵਨ ਬਹੁਤ ਹੀ ਔਖਾਂ ਸੀ, ਮੇਰੇ ਡੈਡੀ ਬਿਮਾਰ ਰਹਿੰਦੇ ਸਨ ਅਤੇ ਮੇਰੀ ਮਾਤਾ ਨੂੰ ਹੀ ਕਮਾਈ ਕਰਨੀ ਪੈਂਦੀ ਸੀ ਅਤੇ ਉਹ ਤੜਕੇ ਕੰਮ ਤੇ ਜਾਂਦੀ ਸੀ ਅਤੇ ਦੁਪਿਹਰ ਤੋਂ ਬਾਅਦ ਉਹ ਘਰ ਵਾਪਿਸ ਆਉਂਦੀ ਸੀ ਅਤੇ ਫਿਰ ਉਸ ਨੂੰ ਸਾਡੀ ਦੇਖਭਾਲ ਕਰਨੀ ਪੈਂਦੀ ਸੀ ਅਤੇ ਫਿਰ ਮੇਰਾ ਡੈਡੀ ਬਿਮਾਰ ਹੋਣ ਦੀ ਵਜ੍ਹਾ ਨਾਲ ਉਸ ਨੂੰ ਉਸ ਦੀ ਵੀ ਪਰਵਾਹ ਕਰਨੀ ਪੈਂਦੀ ਸੀ।
ਉਸਦਾ ਜੀਵਨ ਬਹੁਤ ਹੀ ਔਖਾ ਸੀ। ਅਤੇ ਤੂੰ ਕਦੇ ਵੀ ਉਸ ਨੂੰ ਨਹੀ ਕਿਹਾ ਕਿ ਉਸ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ।
ਅਤੇ ਮੈਂ ਸੱਚੀ ਪ੍ਰਾਥਨਾ ਦੇ ਉਸ ਸਮੇਂ ਵਿੱਚ ਕਾਇਲ ਹੋ ਗਿਆ।
ਮੈਂ ਆਪਣੀ ਮਾਤਾ ਨੂੰ ਫੋਨ ਕੀਤਾ ਅਤੇ ਕਿਹਾ, ਮਾਂ ਮੈਂ ਤੇਰੇ ਤੋਂ ਮਾਫੀ ਮੰਗਣੀ ਚਾਹੁੰਦਾ ਹਾਂ… ਮੈਂ ਕਿਹਾ ਕਿ ਮੈਂ ਇੱਕ ਨਾ ਸ਼ੁਕਰਾ ਪੁੱਤਰ ਰਿਹਾ ਹਾਂ।ਅਤੇ ਉੱਥੇ ਚੁੱਪੀ ਸੀ… ਅਤੇ ਮੈਨੁੰ ਨਹੀ ਸੀ ਪਤਾ ਕਿ ਉਹ ਕੀ ਕਹਿਣ ਜਾ ਰਹੀ ਸੀ॥
ਅਤੇ ਉਸ ਨੇ ਕਿਹਾ, ਸੈਮੀ ਤੈਨੂੰ ਨਹੀ ਪਤਾ ਕਿ ਤੇਰੀ ਇਹ ਗੱਲ ਮੇਰੇ ਲਈ ਕਿੰਨੀ ਮਹੱਤਵਪੂਰਣ ਸੀ। ਅਤੇ ਤੁਹਾਨੂੰ ਪਤਾ ਹੈ ਉਸ ਸਮੇਂ ਤੋਂ ਬਾਅਦ ਮੇਰੀ ਮਾਂ ਮੇਰੇ ਨਾਲ ਖੁੱਲ ਕੇ ਗੱਲ ਕਰਨ ਲੱਗ ਪਈ… ਇਸ ਗੱਲ ਤੇ ਕਾਫੀ ਸਮਾਂ ਲੱਗਾ ਪਰ ਉਹ ਖੁੱਲਣ ਲੱਗ ਪਈ ਅਤੇ ਮੈਂ ਉਸ ਦੇ ਨਾਲ ਮਸੀਹ ਦੇ ਬਾਰੇ ਵਿੱਚ ਵੰਡ ਪਾਇਆ।
ਤੁਸੀਂ ਵੇਖੋ ਮੈਂ ਉਸਦੇ ਲਈ ਪ੍ਰਾਥਨਾ ਕਰ ਰਿਹਾ ਸੀ ਅਤੇ ਪਰਮੇਸ਼ਰ ਨੇ ਮੈਂਨੂੰ ਉਸ ਦੇ ਬਾਰੇ ਕੁਝ ਵਿਖਾਇਆ। ਇਸ ਲਈ ਪ੍ਰਾਥਨਾ ਵਿੱਚ ਸਬਰ ਦਾ ਅਰਥ ਜਰੂਰੀ ਇਹ ਨਹੀ ਹੈ ਕਿ ਜਿਸ ਵਿਅਕਤੀ ਦੇ ਤੁਸੀਂ ਪ੍ਰਾਥਨਾ ਕਰ ਰਹੇ ਹੋ ਉਹ ਬਦਲ ਜਾਵੇਗਾ।
ਪਰ ਜਦ ਤੁਸੀਂ ਪ੍ਰਾਥਨਾ ਕਰਦੇ ਹੋ ਅਤੇ ਤੁਸੀਂ ਪਰਮੇਸ਼ਰ ਦੀ ਹਜੂਰੀ ਦੇ ਵਿੱਚ ਆਉਂਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਬਦਲੇਗਾ ਅਤੇ ਅਤੇ ਉਸ ਨੇ ਮੈਨੂੰ ਬਦਲ ਦਿੱਤਾ।
ਇਸ ਲਈ ਪ੍ਰਾਥਨਾ ਕਰੋ – ਵਿਸ਼ਵਾਸ ਕਰੋ- ਹਾਰ ਨਾ ਮੰਨੋ
ਹੁਣ ਮੈਂ ਤੁਹਾਨੂੰ ਕੁਝ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ। ਮੈਂ ਕੱਲ ਤੁਹਾਡੇ ਨਾਲ ਤੁਹਾਡੀ ਗਵਾਹੀ ਗੱਲ ਕੀਤੀ ਸੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਕੁਝ ਹੋਰ ਲਿਖੋ।ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਗੋਲਾ ਬਣਾਉ ਅਤੇ ਉਸ ਗਲੇ ਵਿੱਚ ਆਪਣੇ ਆਪ ਨੂੰ ਪਾਉ।
ਤੁਸੀਂ ਉਸ ਗੋਲੇ ਦੇ ਵਿੱਚ ਹੋ।
ਫਿਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਹੋਰ ਗੋਲਾ ਬਣਾਉ ਅਤੇ ਆਪਣੇ ਪਰਿਵਾਰ ਨੂੰ ਉਸ ਵਿੱਚ ਪਾਉ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਨਾਮ ਲਿਖ ਦਿਉ।
ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਹੋਰ ਵੱਡਾ ਗੋਲਾ ਬਣਾਉ – ਇਹ ਤੁਹਾਡੇ ਮਿੱਤਰ ਹਨ – ਉਨ੍ਹਾਂ ਲੋਕਾਂ ਦੇ ਨਾਮ ਲਿਖੋ ਜੋ ਕਿ ਤੁਹਾਡੇ ਕਰੀਬੀ ਹਨ।
ਫਿਰ ਇੱਕ ਹੋਰ ਵੀ ਵੱਡਾ ਗੋਲਾ ਬਣਾਉ ਅਤੇ ਉਸ ਵਿੱਚ ਆਪਣੇ ਜਾਣ ਪਛਾਣ ਵਾਲੇ ਲੋਕਾਂ ਦੀ ਸੂਚੀ ਬਣਾਉ। ਹੁਣ ਇੰਨਾਂ ਗੋਲਿਆਂ ਦੇ ਵਿੱਚ ਜੋ ਕਿ ਤੁਸੀਂ ਬਣਾਏ ਹਨ ਉਨ੍ਹਾਂ ਲੋਕਾਂ ਦੀ ਸੂਚੀ ਬਣਾਉ ਜਿੰਨਾਂ ਨੂੰ ਯਿਸੂ ਮਸੀ੍ਹ ਦੀ ਲੋੜ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਲਈ ਪ੍ਰਾਂਥਨਾ ਕਰਨੀ ਸ਼ੁਰੂ ਕਰ ਦਿਉ।
ਅਤੇ ਹੌਂਸਲਾ ਨਾ ਛੋਡੋ, ਹਰ ਰੋਜ ਤੁਸੀ ਉਨ੍ਹਾਂ ਲੋਕਾਂ ਲਈ ਪ੍ਰਾਥਨਾ ਕਰੋ ਜਿੰਨਾਂ ਨੂੰ ਇੰਨਾਂ ਗੋਲਿਆਂ ਦੇ ਵਿੱਚ ਯਿਸੂ ਦੀ ਲੋੜ ਹੈ। ਅਤੇ ਪ੍ਰਾਥਨਾ ਦੇ ਵਿੱਚ ਸਬਰ ਰੱਖੋ… ਚਾਹੇ ਇਸ ਤੇ ਕਿੰਨਾਂ ਵੀ ਸਮਾਂ ਲੱਗ ਜਾਵੇ ਜੇਕਰ ਇਸ ਉੱਪਰ ੫ ਦਿਨ, ੫ ਘੰਟੇ , ਪੰਜ ਸਾਲ ਜਾਂ ੨੫ ਸਾਲ ਕਿਉਂ ਨਾ ਲੱਗ ਜਾਣ। ਅਤੇ ਉਸ ਸਮੇਂ ਤੱਕ ਪ੍ਰਾਥਨਾ ਕਰੋ ਜਦ ਤੱਕ ਪਰਮੇਸ਼ਰ ਪ੍ਰਾਥਨਾ ਦਾ ਉੱਤਰ ਨਹੀ ਦੇ ਦਿੰਦਾ।
ਪਰਮੇਸ਼ਰ ਇਹ ਕਰੇਗਾ। ਅਤੇ ਇਕ ਹੋਰ ਗੱਲ ਮੇਰੀ ਦਾਦੀ ਨੇ ਮੇਰੇ ਪਿਤਾ ਲਈ ਪ੍ਰਾਥਨਾ ਕੀਤੀ ਸੀ ਅਤੇ ਉਹ ਮਰ ਗਈ ਪਰ ਉਹ ਆਪਣੀ ਪ੍ਰਾਥਨਾ ਦਾ ਉੱਤਰ ਨਹੀ ਵੇਖ ਸਕੀ।
ਪਰ ਪਰਮੇਸ਼ਰ ਨੇ ਉਸਦੀ ਪ੍ਰਾਥਨਾ ਦਾ ਉੱਤਰ ਦਿੱਤਾ। ਅਸਲ ਵਿੱਚ ਮੇਰੀ ਦਾਦੀ ਦੀ ਮੌਤ ਤੋਂ ੨੫ ਸਾਲ ਬਾਦ ਪਰਮੇਸ਼ਰ ਨੇ ਮੇਰੇ ਪਿਤਾ ਨੂੰ ਬਚਾਇਆ। ਇਸ ਲਈ ਹੋਂਸਲਾ ਨਾ ਛੱਡੋ। ਦਿਲ ਨਾ ਹਾਰੋ ਅਤੇ ਪ੍ਰਾਥਨਾ ਕਰਦੇ ਹੋਏ ਕਦੇ ਨਾ ਥੱਕੋ ਤੁਸੀਂ ਪ੍ਰਾਥਨਾ ਕਰਦੇ ਰਹੋ ਅਤੇ ਪਰਮੇਸ਼ਰ ਤੁਹਾਡੀਆਂ ਪ੍ਰਾਥਨਾਵਾਂ ਦਾ ਉੱਤਰ ਦੇਵੇਗਾ।
ਲੂਕਾ 18: 1-8
ਯਿਸੂ ਨੇ ਉਨ੍ਹਾਂ ਨੂੰ ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਕਿਵੇਂ ਉਨ੍ਹਾਂ ਨੂੰ ਹਮੇਸ਼ਾ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਆਸ ਨਹੀਂ ਛੱਡਣੀ ਚਾਹੀਦੀ। 2 “ਇੱਕ ਵਾਰ, ਇੱਕ ਸ਼ਹਿਰ ਵਿੱਚ, ਇੱਕ ਨਿਆਂਕਾਰ ਸੀ ਜੋ ਪਰਮੇਸ਼ੁਰ ਤੋਂ ਨਹੀਂ ਡਰਦਾ ਸੀ ਅਤੇ ਨਾ ਹੀ ਲੋਕਾਂ ਵੱਲ ਧਿਆਨ ਦਿੰਦਾ ਸੀ ਕਿ ਉਹ ਉਸ ਬਾਰੇ ਕੀ ਸੋਚਦੇ ਹਨ। 3 ਉਸੇ ਸ਼ਹਿਰ ਵਿੱਚ, ਇੱਕ ਔਰਤ ਰਹਿੰਦੀ ਸੀ ਜਿਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਉਸ ਹਾਕਮ ਪਾਸ ਬਹੁਤ ਵਾਰ ਆਈ ਅਤੇ ਕਿਹਾ, ‘ਇੱਕ ਆਦਮੀ ਮੈਨੂੰ ਕਸ਼ਟ ਦਿੰਦਾ ਹੈ। ਕਿਰਪਾ ਕਰਕੇ ਮੈਨੂੰ ਨਿਆਂ ਦੇਵੋ!’ 4 ਪਰ ਉਹ ਹਾਕਮ ਉਸ ਔਰਤ ਦੀ ਮਦਦ ਨਹੀਂ ਸੀ ਕਰਨਾ ਚਾਹੁੰਦਾ। ਬਹੁਤ ਦੇਰ ਬਾਦ ਹਾਕਮ ਨੇ ਆਪਣੇ ਮਨ ਵਿੱਚ ਸੋਚਿਆ, ‘ਨਾ ਤਾਂ ਮੈਂ ਪਰਮੇਸ਼ੁਰ ਤੋਂ ਡਰਦਾ ਹਾਂ ਅਤੇ ਨਾ ਹੀ ਇਸ ਗੱਲ ਦੀ ਪ੍ਰਵਾਹ ਕਰਦਾ ਹਾਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹਨ। 5 ਪਰ ਇਹ ਔਰਤ ਮੈਨੂੰ ਕਿੰਨਾ ਦੁੱਖ ਦਿੰਦੀ ਹੈ। ਜੇਕਰ ਇਹ ਜੋ ਚਾਹੁੰਦੀ ਹੈ ਮੈਂ ਇਸ ਨੂੰ ਦੇ ਦੇਵਾਂ ਤਾਂ ਇਹ ਮੈਨੂੰ ਇੱਕਲਿਆਂ ਛੱਡ ਜਾਵੇਗੀ ਤੇ ਜੇਕਰ ਮੈਂ ਉਸਦੀ ਸਮੱਸਿਆ ਹੱਲ ਨਾ ਕੀਤੀ, ਉਹ ਆਉਣਾ ਜਾਰੀ ਰੱਖੇਗੀ ਅਤੇ ਮੈਨੂੰ ਪਰੇਸ਼ਾਨ ਕਰਦੀ ਰਹੇਗੀ।’” 6 ਫਿਰ ਪ੍ਰਭੂ ਨੇ ਆਖਿਆ, “ਸੁਣੋ! ਇਸ ਵਿੱਚ ਡੂੰਘਾ ਭਾਵ ਹੈ, ਜੋ ਕਿ ਹਾਕਮ ਨੇ ਕਿਹਾ। 7 ਜਦੋਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਦਿਨ-ਰਾਤ ਉਸ ਅੱਗੇ ਦੁਹਾਈ ਦਿੰਦੇ ਰਹਿੰਦੇ ਹਨ ਤਾਂ ਨਿਸ਼ਚਿਤ ਹੀ ਉਹ ਆਪਣੇ ਲੋਕਾਂ ਨੂੰ ਨਿਆਂ ਦੇਵੇਗਾ। ਉਹ ਬਿਨਾ ਦੇਰੀ ਕੀਤਿਆਂ ਆਪਣੇ ਚੁਣੇ ਹੋਏ ਲੋਕਾਂ ਨੂੰ ਜਵਾਬ ਦੇਵੇਗਾ। 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਛੇਤੀ ਹੀ ਆਪਣੇ ਲੋਕਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਨਿਆਂ ਦੇਵੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਤੇ ਉਨ੍ਹਾਂ ਲੋਕਾਂ ਨੂੰ ਲੱਭੇਗਾ ਜਿਨ੍ਹਾਂ ਨੂੰ ਉਸ ਵਿੱਚ ਵਿਸ਼ਵਾਸ ਹੈ?”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
