ਰੋਜਾਨਾਂ ਦਾ ਭਗਤੀ ਦਾ ਵੀਡੀਓ
ਸਤੰਬਰ ੧੯੯੦ ਦੇ ਵਿੱਚ ਮੈਨੂੰ ਮਾਲਡੋਵਾ ਦੇ ਵਿੱਚ ਇੱਕ ਪੂਰੇ ਦੇਸ਼ ਦੀ ਖੁਸ਼ਖਬਰੀ ਦੀ ਸਭਾ ਦੇ ਵਿੱਚ ਪ੍ਰਚਾਰ ਕਰਨ ਲਈ ਕਿਹਾ ਗਿਆ। ਉਸ ਸਮੇਂ ਉਹ ਹਾਲੇ ਵੀ ਸੋਵੀਅਤ ਯੂਨੀਅਨ ਦਾ ਇੱਕ ਹਿੱਸਾ ਸੀ। ਪਰ ਇਸ ਤੋਂ ਪਹਿਲਾਂ ਕਿ ਮੈਂ ਉਸ ਦੇਸ਼ ਦੇ ਵਿੱਚ ਗਿਆ, ਮੈਨੂੰ ਇੱਕ ਛੋਟੇ ਸ਼ਹਿਰ ਬੈਲਟਕੀ ਦੇ ਵਿੱਚ ਪ੍ਰਚਾਰ ਕਰਨ ਲਈ ਕਿਹਾ ਗਿਆ। ਇਹ ਪਹਿਲੀ ਵਾਰ ਸੀ ਕਿ ਉਸ ਸਮਾਜ ਦੇ ਵਿੱਚ ਫੁੱਟਬਾਲ ਦੇ ਸਟੇਡੀਅਮ ਦੇ ਵਿੱਚ ਇੱਕ ਖੁੱਲੇਆਮ ਖੁਸ਼ਖਬਰੀ ਦੀ ਸਭਾ ਰੱਖੀ ਗਈ ਸੀ।
ਮੈਨੂੰ ਨਹੀ ਸੀ ਪਤਾ ਕਿ ਮੈਂ ਕੀ ਆਸ ਕਰਾਂ। ਮੈਂ ਪਾਸਟਰਾਂ ਨੂੰ ਪੁੱਛਿਆ ਕਿ ਉਹ ਕੀ ਆਸ ਕਰਦੇ ਹਨ ਕਿ ਸਟੇਡੀਅਮ ਅੱਧਾ ਭਰਿਆ ਹੋਵੇਗਾ ਜਾਂ ਪੂਰਾ ਭਰਿਆ ਹੋਵੇਗਾ। ਉਨ੍ਹਾਂ ਨੇ ਕਿਹਾ, “ਅੋਹ ਤੁਹਾਨੂੰ ਨਹੀ ਪਤਾ ਹੈ ਕਿ ਅਸੀਂ ਮਸੀਹੀ ਲੋਕਾਂ ਨੂੰ ਕਿਹਾ ਹੈ ਕਿ ਉਹ ਸਟੇਡੀਅਮ ਦੇ ਵਿੱਚ ਨਾ ਬੈਠਣ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਗੈਰ ਮਸੀਹੀ ਲੋਕਾਂ ਨਾਲ ਭਰਿਆ ਹੋਵੇਗਾ”
“ਠੀਕ ਹੈ” ਮੈਂ ਕਿਹਾ, “ਮੈਨੂੰ ਵਿਸ਼ਵਾਸ ਦੇ ਨਾਲ ਜਾਣਾ ਹੋਵੇਗਾ” ਮੇਰੇ ਕੋਲ ਵਿਸ਼ਵਾਸ ਨਹੀ ਸੀ ਕਿ ਇਹ ਸਟੇਡੀਅਮ ਨਾਸਤਕ ਲੋਕਾਂ ਦੇ ਨਾਲ ਭਰ ਸਕਦਾ ਹੈ। ਪਰ ਜਦ ਅਸੀਂ ਉੱਥੇ ਪੁੱਜੇ ਤਾਂ ਮੈਂ ਵੇਖਿਆ ਕਿ ਇਹ ਗੈਰ ਮਸੀਹੀ ਲੋਕਾਂ ਦੇ ਨਾਲ ਭਰਿਆ ਹੋਇਆ ਸੀ। ਸਟੇਡੀਅਮ ਨਾਸਤਕ ਲੋਕਾਂ ਦੇ ਨਾਲ ਭਰਿਆ ਹੋਇਆ ਸੀ ਅਤੇ ਮਸੀਹੀ ਲੋਕ ਆਲੇ ਦੁਆਲੇ ਖੜੇ ਹੋ ਕੇ ਸੁਣ ਰਹੇ ਸਨ। ਹਰ ਕੋਈ ਜੋ ਉਸ ਥਾਂ ਤੇ ਮੌਜੂਦ ਸੀ ਉਸ ਨੇ ਮੇਰਾ ਸੰਦੇਸ ਬਹੁਤ ਹੀ ਧਿਆਨ ਦੇ ਨਾਲ ਸੁਣਿਆ। ਮੈਂ ਕਿਹਾ ਕਿ ਜੇਕਰ ਕੋਈ ਵੀ ਮਸੀਹ ਨੂੰ ਜਾਨਣਾ ਚਾਹੁੰਦਾ ਹੈ ਤਾਂ ਉਹ ਆਪਣੇ ਹੱਥ ਖੜੇ ਕਰ ਦੇਵੇ ਅਤੇ ਮੈਂ ਉਨ੍ਹਾਂ ਲਈ ਪ੍ਰਾਥਨਾ ਕਰਾਂਗਾ।
ਕਿਸੇ ਨੇ ਵੀ ਹੱਥ ਖੜਾ ਨਹੀ ਕੀਤਾ। ਮੈਨੂੰ ਨਹੀ ਪਤਾ ਸੀ ਕਿ ਮੈਂ ਕੀ ਕਰਾਂ। ਮੈਂ ਚੁੱਪਚਾਪ ਪ੍ਰਾਥਨਾ ਕੀਤੀ। ਮੈਂ ਮਹਿਸੂਸ ਕੀਤਾ ਕਿ ਪਰਮੇਸ਼ਰ ਚਾਹੁੰਦਾ ਹੈ ਕਿ ਮੈਂ ਲੋਕਾਂ ਨੂੰ ਮਸੀਹ ਵਿੱਚ ਆਉਣ ਦਾ ਨਿਉਤਾ ਦਿੰਦਾ ਰਹਾਂ। ਫਿਰ ਮੈਂ ਉੱਪਰ ਵੇਖਿਆ ਅਤੇ ਕਿਹਾ, “ਜੇਕਰ ਕੋਈ ਆਪਣੇ ਪਾਪਾਂ ਤੋਂ ਤੌਬਾ ਕਰਕੇ ਯਿਸੂ ਤੇ ਵਿਸ਼ਵਾਸ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਹਾਂ ਕਿ ਉਹ ਆਵੇ ਅਤੇ ਮੇਰੇ ਨਾਲ ਇਸ ਸਟੇਜ ਦੇ ਸਾਹਮਣੇ ਪ੍ਰਾਥਨਾ ਵਿੱਚ ਜੁੜ ਜਾਵੇ” ਮੈਂ ਉੱਪਰ ਵੇਖਿਆ ਅਤੇ ਕੋਈ ਵੀ ਨਹੀ ਆਇਆ।
ਮੇਰਾ ਦਿਲ ਟੁੱਟ ਗਿਆ। ਅਤੇ ਫਿਰ ਅਚਾਨਕ ਇੱਕ ਗਰੀਬ ਬਜੁਰਗ ਔਰਤ ਆਪਣੇ ਆਪ ਅੱਗੇ ਆਈ। ਉਹ ਆਪਣੇ ਹੱਥਾਂ ਦੇ ਵਿੱਚ ਫੁੱਲਾਂ ਦਾ ਗੁਲਦਸਤਾ ਫੜੀ ਆ ਰਹੀ ਸੀ ਜਦ ਉਹ ਸਟੇਜ਼ ਦੀ ਵੱਲ ਆ ਰਹੀ ਸੀ। ਉਸ ਨੇ ਮੈਨੂੰ ਫੁੱਲ ਦਿੱਤੇ ਅਤੇ ਫਿਰ ਉਹ ਪਰਮੇਸ਼ਰ ਦੇ ਸਾਹਮਣੇ ਗੋਡੇ ਟੇਕ ਕੇ ਦੁਹਾਈ ਦੇਣ ਲੱਗੀ ਕਿ ਉਹ ਉਸ ਨੂੰ ਬਚਾ ਲਵੇ। ਉਸ ਵੇਲੇ ਦਸ, ਵੀਹ, ਅਤੇ ਸੈਂਕੜੇ ਲੋਕਾਂ ਨੇ ਆਉਣਾ ਸ਼ੁਰੂ ਕਰ ਦਿੱਤਾ। ਉਹ ਆਏ ਅਤੇ ਹਜਾਰਾਂ ਲੋਕਾਂ ਨੇ ਨਿਉਤੇ ਦਾ ਪ੍ਰਤੀਉੱਤਰ ਦਿੱਤਾ। ੨੫੦੦ ਤੋਂ ਵੱਧ ਲੋਕ ਉਸ ਦਿਨ ਸਟੇਜ ਤੇ ਆਏ ਅਤੇ ਉਨ੍ਹਾਂ ਨੇ ਉਸ ਦਿਨ ਮਸੀਹ ਨੂੰ ਸਵੀਕਾਰ ਕੀਤਾ।
ਇਹ ਕਹਾਣੀ ਇੱਥੇ ਖਤਮ ਨਹੀ ਹੁੰਦੀ ਹੈ। ਜਦ ਮੈਂ ਅਮਰੀਕਾ ਵਾਪਸ ਆਇਆ ਤਾਂ ਮੈਨ ਆਪਣੇ ਮਹੀਨੇਵਰ ਰਸਾਲੇ ਦੇ ਵਿੱਚ ਇਸ ਗਰੀਬ ਔਰਤ ਦੀ ਦਿਲੇਰੀ ਦੇ ਬਾਰੇ ਵਿੱਚ ਲਿਖਿਆ। ਮੇਰੀ ਪਤਨੀ ਇੱਕ ਪ੍ਰਾਥਨਾ ਦੇ ਝੁੰਡ ਦੇ ਵਿੱਚ ਸ਼ਾਮਿਲ ਹੈ ਜੋ ਕਿ ਕਈ ਸਾਲਾਂ ਤੋਂ ਮਿਲ ਰਿਹਾ ਹੈ। ਉਨ੍ਹਾਂ ਨੇ ਮਾਲਡੋਵਾ ਦੀਆਂ ਸਭਾਵਾਂ ਲਈ ਪ੍ਰਾਥਨਾ ਕੀਤੀ ਸੀ। ਪ੍ਰਾਥਨਾ ਦੇ ਝੁੰਡ ਦੇ ਵਿਚੋਂ ਇੱਕ ਔਰਤ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ, “ਕੀ ਮੈਂ ਤੁਹਾਡੇ ਦਫਤਰ ਵਿੱਚ ਆ ਸਕਦੀ ਹਾਂ? ਮੈਂ ਤੁਹਾਨੂੰ ਕੁਝ ਵਿਖਾਉਣਾ ਚਾਹੁੰਦੀ ਹਾਂ”
ਮੈਂ ਸਹਿਮਤ ਹੋਇਆ ਅਤੇ ਉਹ ਆਈ ਅਤੇ ਉਸ ਨੇ ਮੈਨੂੰ ਆਪਣੀ ਪ੍ਰਾਥਨਾ ਦੀ ਡਾਇਰੀ ਵਿਖਾਈ। ਉਸ ਨੇ ਲਿਖਿਆ ਸੀ ਕਿ ਪ੍ਰਤੀ ਦਿਨ ਕਿਵੇਂ ਪਰਮੇਸ਼ਰ ਨੇ ਉਸਦੀ ਅਗੁਵਾਈ ਕੀਤੀ ਸੀ ਕਿ ਉਹ ਪ੍ਰਾਥਨਾ ਕਰੇ। ਮੈਂ ਹੈਰਾਨ ਹੋ ਗਿਆ ਜਦ ਮੈਂ ਪੜਿਆ ਕਿ ਉਸ ਨੇ ਕੀ ਲਿਖਿਆ ਸੀ। ਉਸ ਨੇ ਖੁਸ਼ਖਬਰੀ ਦੀ ਸਭਾ ਤੋਂ ਦੋ ਮਹੀਨੇ ਪਹਿਲਾਂ ਮਾਲਡੋਵਾ ਦੀ ਇੱਕ ਗਰੀਬ ਬਜੁਰਗ ਔਰਤ ਲਈ ਪ੍ਰਾਥਨਾ ਕੀਤੀ ਸੀ ਕਿ ਉਸ ਵਿੱਚ ਉਹ ਕਰਨ ਦੀ ਦਿਲੇਰੀ ਹੋਵੇ ਜੋ ਕਿ ਪਰਮੇਸ਼ਰ ਉਸ ਨੂੰ ਕਰਨ ਲਈ ਕਹਿ ਰਿਹਾ ਸੀ।
ਇੱਕ ਔਰਤ ਨੇ ਪ੍ਰਾਥਨਾ ਕੀਤੀ ਅਤੇ ਇਸ ਨੇ ਮਾਲਡੋਵਾ ਦੇ ਹਜਾਰਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ। ਉਸ ਔਰਤ ਨੇ ਆਪਣੀ ਕੋਠੜੀ ਦੇ ਵਿੱਚ ਪ੍ਰਾਥਨਾ ਕੀਤੀ ਜਿਸ ਨੇ ਹਜਾਰਾਂ ਲੋਕਾਂ ਨੂੰ ਕਿਸੇ ਦੂਰ ਦੇਸ਼ ਨੂੰ ਛੂਹ ਲਿਆ। ਮੈਂ ਕਇਲ ਹਾਂ ਕਿ ਸਵਰਗ ਦੇ ਅਸਲੀ ਹੀਰੋ ਸਟੇਜ ਦੇ ਲੋਕ ਨਹੀ ਹਨ। ਇਹ ਉਹ ਲੋਕ ਨਹੀ ਹਨ ਜਿੰਨਾਂ ਨੂੰ ਦੂਸਰੇ ਲੋਕ ਜਾਣਦੇ ਹਨ, ਪਰ ਇਹ ਉਹ ਲੋਕ ਹਨ ਜਿੰਨਾਂ ਨੂੰ ਪਰਮੇਸ਼ਰ ਚੰਗੀ ਤਰ੍ਹਾ ਜਾਣਦਾ ਹੈ। ਇਹ ਅਸਲੀ ਇਤਿਹਾਸ ਨੂੰ ਬਣਾਉਣ ਵਾਲੇ ਅਤੇ ਸੰਸਾਰ ਨੂੰ ਹਿਲਾਉਣ ਵਾਲੇ ਹਨ। ਤੁਸੀਂ ਵੀ ਆਪਣੀਆਂ ਪ੍ਰਾਥਨਾਵਾਂ ਦੇ ਦੁਆਰਾ ਇਤਿਹਾਸ ਨੂੰ ਬਣਾ ਸਕਦੇ ਹੋ। ਸ਼ਾਇਦ ਇਸੇ ਲਈ ਲੂਕਾ ਕਹਿੰਦਾ ਹੈ ਕਿ ਯਿਸੂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਉਹ ਸਦਾ ਪ੍ਰਾਥਨਾ ਕਰਨ
ਇਬਰਾਨੀਆਂ ਨੂੰ 11:1-6
ਨਿਹਚਾ ਦਾ ਅਰਥ ਉਨ੍ਹਾਂ ਚੀਜ਼ਾਂ ਬਾਰੇ ਨਿਸ਼ਚਿਤ ਹੋਣਾ ਹੈ ਜਿਨ੍ਹਾਂ ਦੀ ਅਸੀਂ ਉਮੀਦ ਰੱਖਦੇ ਹਾਂ ਅਤੇ ਉਨ੍ਹਾਂ ਗੱਲਾਂ ਤੇ ਨਿਹਚਾ ਕਰਨੀ ਹੈ ਜਿਹੜੀਆਂ ਅਸੀਂ ਨਹੀਂ ਵੇਖ ਸੱਕਦੇ ਕਿ ਉਹ ਸੱਚ ਹਨ। 2 ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਖੁਸ਼ ਸੀ ਜਿਹੜੇ ਅਤੀਤ ਵਿੱਚ ਰਹੇ ਕਿਉਂਕਿ ਉਨ੍ਹਾਂ ਨੇ ਇਸ ਰਾਹ ਤੇ ਨਿਹਚਾ ਕੀਤੀ। 3 ਨਿਹਚਾ ਇਹ ਸਮਝਣ ਵਿੱਚ ਸਾਡੀ ਸਹਾਇਤਾ ਕਰਦੀ ਹੈ ਕਿ ਪਰਮੇਸ਼ੁਰ ਨੇ ਆਪਣੇ ਆਦੇਸ਼ ਨਾਲ ਸਾਰੀ ਦੁਨੀਆਂ ਨੂੰ ਸਾਜਿਆ ਸੀ। ਇਸਦਾ ਇਹ ਅਰਥ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਉਨ੍ਹਾਂ ਚੀਜ਼ਾਂ ਤੋਂ ਬਾਹਰ ਬਣਾਈਆਂ ਗਈਆਂ ਸਨ ਜਿਸ ਨੂੰ ਦੇਖਿਆ ਨਹੀਂ ਜਾ ਸੱਕਦਾ। 4 ਕਇਨ ਅਤੇ ਹਾਬਲ ਦੋਹਾਂ ਨੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਈਆਂ ਸਨ। ਪਰ ਹਾਬਲ ਨੇ ਪਰਮੇਸ਼ੁਰ ਨੂੰ ਬਿਹਤਰ ਬਲੀ ਚੜ੍ਹਾਈ ਸੀ ਕਿਉਂਕਿ ਉਸ ਨੂੰ ਨਿਹਚਾ ਸੀ। ਪਰਮੇਸ਼ੁਰ ਨੇ ਆਖਿਆ ਕਿ ਉਹ ਹਾਬਲ ਦੀਆਂ ਚੜ੍ਹਾਈਆਂ ਚੀਜ਼ਾਂ ਤੋਂ ਪ੍ਰਸੰਨ ਸੀ। ਅਤੇ ਇਸ ਲਈ ਪਰਮੇਸ਼ੁਰ ਨੇ ਹਾਬਲ ਨੂੰ ਚੰਗਾ ਮਨੁੱਖ ਆਖਿਆ ਕਿਉਂਕਿ ਉਸ ਨੂੰ ਨਿਹਚਾ ਸੀ। ਹਾਬਲ ਮਰ ਗਿਆ, ਪਰ ਆਪਣੀ ਨਿਹਚਾ ਰਾਹੀਂ ਉਹ ਹਾਲੇ ਵੀ ਬੋਲ ਰਿਹਾ ਹੈ। 5 ਹਨੋਕ ਨੂੰ ਇਸ ਧਰਤੀ ਤੋਂ ਉੱਠਾ ਲਿਆ ਗਿਆ। ਉਹ ਕਦੇ ਨਹੀਂ ਮਰਿਆ ਪੋਥੀ ਆਖਦੀ ਹੈ ਕਿ ਹਨੋਕ ਨੂੰ ਉੱਠਾਏ ਜਾਣ ਤੋਂ ਪਹਿਲਾਂ, ਉਹ ਸੱਚੀ ਤਰ੍ਹਾਂ ਪਰਮੇਸ਼ੁਰ ਨੂੰ ਪ੍ਰਸੰਨ ਕਰਕੇ ਜਿਉਂਇਆ। ਬਾਦ ਵਿੱਚ, ਲੋਕ ਹਨੋਕ ਨੂੰ ਨਹੀਂ ਲੱਭ ਸੱਕੇ, ਕਿਉਂਕਿ ਪਰਮੇਸ਼ੁਰ ਨੇ ਹਨੋਕ ਨੂੰ ਸਵਰਗ ਵਿੱਚ ਹੋਣ ਲਈ ਉੱਠਾਇਆ। ਹਨੋਕ ਨਾਲ ਅਜਿਹਾ ਵਾਪਰਿਆ ਕਿਉਂਕਿ ਉਹ ਨਿਹਚਾਵਾਨ ਸੀ। 6 ਨਿਹਚਾ ਤੋਂ ਬਗੈਰ ਕੋਈ ਵਿਅਕਤੀ ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸੱਕਦਾ। ਜਿਹੜਾ ਵਿਅਕਤੀ ਪਰਮੇਸ਼ੁਰ ਵੱਲ ਆਉਂਦਾ ਹੈ ਉਸ ਨੂੰ ਨਿਹਚਾ ਕਰਨੀ ਹੋਵੇਗੀ ਕਿ ਪਰਮੇਸ਼ੁਰ ਵਾਸਤਵਿਕ ਹੈ। ਅਤੇ ਜਿਹੜਾ ਵਿਅਕਤੀ ਪਰਮੇਸ਼ੁਰ ਕੋਲ ਆਉਂਦਾ ਹੈ ਉਸ ਨੂੰ ਨਿਹਚਾ ਕਰਨੀ ਪਵੇਗੀ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਫ਼ਲ ਦਿੰਦਾ ਹੈ ਜਿਹੜੇ ਉਸ ਨੂੰ ਸੱਚਮੁੱਚ ਲੱਭਣਾ ਚਾਹੁੰਦੇ ਹਨ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
