Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਇਬਰਾਨੀਆਂ ਨੂੰ 9:1-11

ਪੁਰਾਣੇ ਕਰਾਰ ਵਿੱਚ ਨਿਹਚਾ ਪਹਿਲੇ ਕਰਾਰ ਵਿੱਚ, ਉੱਥੇ ਉਪਾਸਨਾ ਵਾਸਤੇ ਅਸੂਲ ਅਤੇ ਆਦਮੀਆਂ ਦੁਆਰਾ ਬਣਾਇਆ ਉਪਾਸਨਾ ਸਥਾਨ ਸੀ। ਇਹ ਸਥਾਨ ਇੱਕ ਤੰਬੂ ਦੇ ਅੰਦਰ ਸੀ। ਤੰਬੂ ਵਿੱਚਲੇ ਅਗਲੇ ਹਿੱਸੇ ਨੂੰ ਪਵਿੱਤਰ ਸਥਾਨ ਆਖਿਆ ਜਾਂਦਾ ਸੀ। ਪਵਿੱਤਰ ਸਥਾਨ ਵਿੱਚ ਇੱਕ ਸ਼ਮਾਂਦਾਨ ਅਤੇ ਮੇਜ਼ ਸੀ ਜਿਸ ਉੱਪਰ ਪਰਮੇਸ਼ੁਰ ਨੂੰ ਚੜ੍ਹਾਈ ਖਾਸ ਰੋਟੀ ਸੀ। ਦੂਸਰੇ ਪਰਦੇ ਪਿੱਛੇ ਇੱਕ ਕਮਰਾ ਸੀ ਜਿਸ ਨੂੰ ਸਭ ਤੋਂ ਪਵਿੱਤਰ ਸਥਾਨ ਆਖਿਆ ਜਾਂਦਾ ਸੀ। ਸਭ ਤੋਂ ਪਵਿੱਤਰ ਸਥਾਨ ਵਿੱਚ ਇੱਕ ਸੁਨਿਹਰੀ ਵੇਦੀ ਸੀ ਜਿਸ ਉੱਪਰ ਧੂਪ ਧੁਖਾਈ ਜਾਂਦੀ ਸੀ। ਅਤੇ ਉੱਥੇ ਇੱਕ ਨੇਮ ਦਾ ਸੰਦੂਕ ਵੀ ਸੀ ਜਿਸ ਵਿੱਚ ਪੁਰਾਣਾ ਕਰਾਰ ਰੱਖਿਆ ਹੋਇਆ ਸੀ। ਸੰਦੂਕ ਸੋਨੇ ਨਾਲ ਮੜ੍ਹਿਆ ਹੋਇਆ ਸੀ। ਸੰਦੂਕ ਵਿੱਚ, ਉੱਥੇ ਇੱਕ ਸੁਨਿਹਰੀ ਮਰਤਬਾਨ ਵਿੱਚ ਮੰਨ ਸੀ ਅਤੇ ਹਾਰੂਨ ਦੀ ਸੋਟੀ, ਉਹ ਸੋਟੀ ਜਿਸ ਉੱਪਰ ਪਹਿਲਾਂ ਪੱਤੇ ਉੱਗੇ ਹੋਏ ਸਨ। ਬਕਸੇ ਵਿੱਚ ਚਪਟੇ ਪੱਥਰ ਵੀ ਸਨ ਜਿਨ੍ਹਾਂ ਉੱਪਰ ਪੁਰਾਣੇ ਕਰਾਰ ਦੇ ਦਸ ਆਦੇਸ਼ ਉਕਰੇ ਹੋਏ ਸਨ। ਬਕਸੇ ਉੱਪਰ ਦੋ ਕਰੂਬੀ ਫ਼ਰਿਸ਼ਤਿਆਂ ਦੀਆਂ ਮੂਰਤਾਂ ਸਨ ਜੋ ਪਰਮੇਸ਼ੁਰ ਦੀ ਮਹਿਮਾ ਦਰਸ਼ਾਉਂਦੀਆਂ ਸਨ। ਉਨ੍ਹਾਂ ਦੂਤਾਂ ਦੀਆਂ ਮੂਰਤਾਂ ਬਕਸੇ ਦੇ ਮਿਹਰ-ਸਥਾਨ ਦੇ ਉੱਪਰ ਸਨ। ਪਰ ਹੁਣ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਸਭ ਕੁਝ ਨਹੀਂ ਆਖ ਸੱਕਦੇ। ਤੰਬੂ ਵਿੱਚਲੀ ਸਾਰੀ ਸਮਾਗਰੀ ਉਸੇ ਤਰ੍ਹਾਂ ਸੀ ਜਿਵੇਂ ਮੈਂ ਬਿਆਨ ਕੀਤੀ ਹੈ। ਫ਼ੇਰ ਜਾਜਕ ਹਰ ਰੋਜ਼ ਆਪਣੀ ਉਪਾਸਨਾ ਲਈ ਪਹਿਲੇ ਕਮਰੇ ਵਿੱਚ ਜਾਂਦੇ ਸਨ। ਪਰ ਦੂਸਰੇ ਕਮਰੇ ਵਿੱਚ ਸਿਰਫ਼ ਸਰਦਾਰ ਜਾਜਕ ਹੀ ਜਾ ਸੱਕਦਾ ਸੀ। ਅਤੇ ਸਰਦਾਰ ਜਾਜਕ ਉਸ ਦੂਸਰੇ ਕਮਰੇ ਵਿੱਚ ਸਾਲ ਵਿੱਚ ਸਿਰਫ਼ ਇੱਕ ਵਾਰੀ ਜਾਂਦਾ ਸੀ। ਅਤੇ ਸਰਦਾਰ ਜਾਜਕ ਆਪਣੇ ਨਾਲ ਲਹੂ ਲਿਆਏ ਬਿਨਾ ਦਾਖਲ ਨਹੀਂ ਸੀ ਹੋ ਸੱਕਦਾ। ਜਾਜਕ ਉਹ ਲਹੂ ਪਰਮੇਸ਼ੁਰ ਨੂੰ ਆਪਣੇ ਅਤੇ ਲੋਕਾਂ ਦੇ ਪਾਪਾਂ ਲਈ ਅਰਪਨ ਕਰਦਾ ਸੀ। ਇਹ ਪਾਪ ਉਹ ਸਨ ਜਿਹੜੇ ਲੋਕਾਂ ਨੇ ਇਹ ਨਾ ਜਾਣਦੇ ਹੋਏ ਕੀਤੇ ਕਿ ਉਹ ਪਾਪ ਕਰ ਰਹੇ ਸਨ। ਪਵਿੱਤਰ ਆਤਮਾ ਸਾਨੂੰ ਇਨ੍ਹਾਂ ਦੋਹਾਂ ਕਮਰਿਆਂ ਰਾਹੀਂ ਸਿੱਖਾਉਂਦਾ ਹੈ ਕਿ ਉਦੋਂ ਅੱਤ ਪਵਿੱਤਰ ਸਥਾਨ ਦਾ ਰਾਹ ਨਹੀਂ ਖੁਲ੍ਹਾ ਸੀ ਜਦੋਂ ਤੱਕ ਅਜੇ ਪਹਿਲਾ ਕਮਰਾ ਸਥਿਰ ਸੀ। ਇਹ ਸਾਡੇ ਲਈ ਅੱਜ ਇੱਕ ਉਦਾਹਰਣ ਹੈ। ਇਹ ਸਾਡੇ ਲਈ ਸਪੱਸ਼ਟ ਹੈ ਕਿ ਪਰਮੇਸ਼ੁਰ ਨੂੰ ਭੇਂਟ ਕੀਤੇ ਚੜ੍ਹਾਵੇ ਅਤੇ ਬਲੀਆਂ ਉਸ ਵਿਅਕਤੀ ਨੂੰ ਪੂਰੀ ਤਰ੍ਹਾਂ ਸਾਫ਼ ਨਾ ਕਰ ਸੱਕੇ, ਜਿਹੜਾ ਉਪਾਸਨਾ ਕਰਦਾ ਹੈ। ਉਹ ਬਲੀਆਂ ਉਸ ਵਿਅਕਤੀ ਨੂੰ ਦਿਲ ਵਿੱਚ ਸੰਪੂਰਣ ਨਹੀਂ ਬਣਾ ਸੱਕਦੀਆਂ ਸਨ। 10 ਇਹ ਚੜ੍ਹਾਵੇ ਅਤੇ ਬਲੀਆਂ, ਖਾਣ ਅਤੇ ਪੀਣ ਵਾਲੇ ਪਦਾਰੱਥਾਂ ਅਤੇ ਵਿਸ਼ੇਸ਼ ਸਫ਼ਾਈਆਂ, ਨਾਲ ਹੀ ਸੰਬੰਧਿਤ ਸਨ। ਇਹ ਚੀਜ਼ਾਂ ਕੇਵਲ ਸਰੀਰ ਨਾਲ ਸੰਬੰਧਿਤ ਅਸੂਲ ਸਨ, ਪਰ ਦਿਲ ਨਾਲ ਸੰਬੰਧਿਤ ਨਹੀਂ ਸਨ। ਪਰਮੇਸ਼ੁਰ ਨੇ ਇਹ ਅਨੁਸ਼ਾਸਨ ਉਦੋਂ ਤੱਕ ਗ੍ਰੈਹਣ ਕਰਨ ਲਈ ਦਿੱਤੇ ਜਦੋਂ ਤੱਕ ਕਿ ਪਰਮੇਸ਼ੁਰ ਦਾ ਨਵਾਂ ਆਦੇਸ਼ ਨਹੀਂ ਆਇਆ। ਨਵੇਂ ਕਰਾਰ ਦੇ ਅਧੀਨ ਅਨੁਸਰਣ ਕਰੋ 11 ਪਰ ਹੁਣ ਮਸੀਹ ਸਰਦਾਰ ਜਾਜਕ ਵਾਂਗ ਆਇਆ ਹੈ। ਉਹ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਦਾ ਸਰਦਾਰ ਜਾਜਕ ਹੈ ਜਿਹੜੀਆਂ ਹੁਣ ਸਾਡੇ ਕੋਲ ਹਨ। ਪਰ ਮਸੀਹ ਕਿਸੇ ਤੰਬੂ ਵਿੱਚ ਉਸ ਤਰ੍ਹਾਂ ਸੇਵਾ ਨਹੀਂ ਕਰਦਾ ਜਿਸ ਤਰ੍ਹਾਂ ਉਨ੍ਹਾਂ ਦੂਸਰੇ ਜਾਜਕਾਂ ਨੇ ਸੇਵਾ ਕੀਤੀ। ਮਸੀਹ ਉਸ ਤੰਬੂ ਨਾਲੋਂ ਬਿਹਤਰ ਸਥਾਨ ਤੇ ਸੇਵਾ ਕਰਦਾ ਹੈ। ਇਹ ਜ਼ਿਆਦਾ ਸੰਪੂਰਣ ਹੈ। ਅਤੇ ਇਹ ਸਥਾਨ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੈ। ਇਹ ਇਸ ਦੁਨੀਆਂ ਦਾ ਨਹੀਂ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਯਿਸੂ ਦੀ ਮੌਤ
1 ਥੱਸਲੁਨੀਕੀਆਂ 5:17
ਸੈਮੀ ਟਿਪਿੱਤ: ਅਸੀ ਪਰਾਥਨਾ ਦੇ ਬਾਰੇ ਗੱਲ ਕਰਦੇ ਆਏ ਹਾਂ ਤੇ ਪਹਿਲੇ ਸ਼ੈਸ਼ਨ ਦੇ ਵਿੱਚ ਮੈ ਡੇਵ ਬਟਸ ਦੇ ਨਾਲ ਗੱਲ ਕਰ ਰਿਹਾ ਸੀ, ਜੋ ਕਿ ਮੇਰਾ ਬਹੁਤ ਹੀ ਪਿਆਰਾ ਮਿੱਤਰ ਹੈ ਪਰਮੇਸ਼ਵਰ ਨੇ ਉਸ ਦੇ ਦਿਲ ਵਿੱਚ ਕੰਮ ਕੀਤਾ ਹੈ ਅਤੇ ਉਸ ਦੀ ਜਿੰਦਗੀ ਦੇ ਬਾਰੇ ਜੋ ਕਿ ਪਰਾਥਨਾ ਦੇ ਵਿੱਚ ਹੈ ਉਸ ਦੇ ਬਾਰੇ ਵਿੱਚ ਅਸੀ ਗੱਲ ਕੀਤੀ ਹੈ ਕਿ ਪਰਾਥਨਾ ਕੀ ਹੈ।
ਡੇਵ ਬਟਸ: ਇਹ ਸਹੀ ਹੈ।
ਸੈਮੀ: ਅਸੀ ਆਪਣੇ ਪਿਛਲੇ ਸ਼ੈਸ਼ਨ ਦੇ ਵਿੱਚ ਗੱਲ ਕਰ ਰਹੇ ਸੀ ਕਿ ਪਰਮੇਸ਼ਵਰ ਪਿਆਰ ਦਾ ਪਰਮੇਸ਼ਵਰ ਹੈ ਜੋ ਕਿ ਸਾਡੇ ਨਾਲ ਗੱਲ ਬਾਤ ਕਰਨਾ ਚਹੁੰਦਾ ਹੈ; ਉਹ ਚਹੁੰਦਾ ਹੈ ਕਿ ਅਸੀ (ਉਸ ਦੇ ਨਾਲ ਗੱਲਬਾਤ ਕਰੀਏ। ਇਹ ਪ੍ਰੇਮੀ ਰਿਸ਼ਤਿਆ ਦੇ ਵਿੱਚ ਹੈ ਕਿ ਪਰਾਥਨਾ ਸੱਚਮੁਚ ਵਧਦੀ ਹੈ, ਤੇ ਮੈ ਹੁਣ ਇਸ ਦੇ ਬਾਰੇ ਗੱਲ ਕਰਨਾ ਚਹੁੰਦਾ ਹਾਂ ਕਿ ਸਾਡੇ ਪਿਆਰ ਦਾ ਸਰੋਤ ਕੀ ਹੈ? ਮੇਰਾ ਅਰਥ ਹੈ ਜਦੋਂ ਅਸੀ ਪਰਮੇਸ਼ਵਰ ਦੇ ਬਾਰੇ ਵਿੱਚ ਗੱਲ ਕਰਦੇ ਹਾਂ, ਬਹੁਤ ਸਾਰੇ ਲੋਕ ਕਹਿੰਦੇ ਹਨ, “ ਮੈਂ ਪਰਮੇਸ਼ਵਰ ਨੂੰ ਪਿਆਰ ਕਰਦਾ ਹਾਂ”। ਪਰ ਇਹ ਪਹਿਲਾਂ ਪਰਮੇਸ਼ਵਰ ਨੂੰ ਪਿਆਰ ਕਰਨਾ ਨਹੀ ਹੈ। ਇਹ ਪਹਿਲਾਂ ਪਰਮੇਸ਼ਵਰ ਸਾਨੂੰ ਪਿਆਰ ਕਰਦਾ ਹੈ ਇਸਦ ੇਬਾਰੇ ਵਿੱਚ ਹੈ।
ਡੇਵ: ਇਹ ਸਹੀ ਹੈ।
ਸੈਮੀ: ਆਓ ਅਸੀ ਇਸ ਦੇ ਬਾਰੇ ਵਿੱਚ ਗੱਲ ਕਰੀਏ ਕਿ ਇਹ ਕਿਵੇਂ ਹੈ। ਮੈਂ ਜਾਣਦਾ ਹਾਂ ਤਹਾਨੂੰ ਡੇਵ ਤੁਸੀ ਇੱਕ ਬੜੇ ਮਹਾਨ ਵਿਅਕਤੀ ਹੋ, ਪਰ ਮੈ ਤਹਾਨੂੰ ਇਹ ਦੱਸਣਾ ਚਹੁੰਦਾ ਹਾਂ ਕਿ ਤੁਸੀ ਵੀ ਪਰਮੇਸ਼ਵਰ ਦੇ ਸਤਰ ਤੋਂ ਨੀਵੇਂ ਹੋ, ਤਾਂ ਫਿਰ ਤੁਹਾਡੇ ਵਰਗਾ ਇੱਕ ਵਿਅਕਤੀ…? ਉਹ ਪਰਮੇਸ਼ਵਰ ਦੇ ਸਤਰ ਤੋਂ ਬਹੁਤ ਹੇਠਾਂ ਹੈ। ਇਹ ਕਿਵੇਂ ਹੈ ਤੁਸੀ ਪਵਿੱਤਰ ਪਰਮੇਸ਼ਵਰ ਦੀ ਹਜੂਰੀ ਵਿੱਚ ਆ ਪਾਉਦੇਂ ਹੋ? ਕਿਉਕਿ ਪਰਮੇਸ਼ਵਰ ਪਿਆਰ ਹੈ ਪਰ ਉਹ ਪਵਿੱਤਰ ਵੀ ਹੈ।
ਡੇਵ: ਬਿਲਕੁਲ ਇਹ ਇੱਕ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ। ਮੈ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਹਾਂ, ਕਲੀਸੀਆਵਾਂ ਦੇ ਵਿੱਚ ਜਿਹੜੇ ਪਰਾਥਨਾਵਾਂ ਨਹੀ ਕਰਦੇ, ਪਰ ਫਿਰ ਵੀ ਉਹ ਮਹਿਸੂਸ ਕਰਦੇ ਹਨ ਕਿ ਉੱਥੈ ਕੁੱਝ ਹੈ, ਕੁੱਝ ਹੈ ਜੋ ਉਹਨਾਂ ਨੂੰ ਰੋਕ ਰਿਹਾ ਹੈ, ਕੁੱਝ ਹੈ ਜੋ ਉਹਨਾਂ ਦੇ ਰਿਸ਼ਤੇ ਦੇ ਵਿੱਚ ਰੁਕਾਵਟ ਬਣ ਰਿਹਾ ਹੈ। ਉਹਨਾਂ ਨੇ ਕੀ ਇਹ ਨਹੀ ਸਮਝਿਆ ਹੈ ਉਹ ਇੱਕ ਅਜਿਹੇ ਪਰਮੇਸ਼ਵਰ ਦੀ ਉਪਾਸਨਾ ਕਰਦੇ ਹਨ ਜੋ ਕਿ ਪਿਆਰ ਹੈ, ਨਾ ਸਿਰਫ ਅਜਿਹੇ ਪਰਮੇਸ਼ਵਰ ਦੀ ਜੋ ਸਾਨੂੰ ਪਿਆਰ ਕਰਦਾ ਹੈ ਪਰ ਜੋ ਕਿ ਖੁੱਸ ਪਿਆਰ ਹੈ।
ਸੈਮੀ: ਹਾਂ
ਡੇਵ: ਇਹ ਉਸ ਦਾ ਚਰਿੱਤਰ ਹੈ ਇਹ ਉਸ ਦਾ ਸੁਭਾਅ ਹੈ। ਪਰਮੇਸ਼ਵਰ ਦਾ ਪਿਆਰ ਕੋਈ ਦਿਮਾਗੀ ਜਾਂ ਜਜਬਾਤੀ ਵਿਚਾਰ ਨਹੀ ਹੈ ਜਾਂ ਕੋਈ ਭਾਵਨਾ ਹੈ। ਇਹ ਇੱਕ ਪ੍ਰਗਟਾਵਾ ਹੈ ਕਿ ਉੇਹ ਕੋਣ ਹੈ ਅਤੇ ਅਖੀਰ ਦੇ ਵਿੱਚ ਇਹ ਇਸ ਦਾ ਸਭ ਤੋਂ ਵੱਡਾ ਕੰਮ ਅੱਜ ਤੋਂ ਦੋ ਹਜ਼ਾਰ ਸਾਲ ਪਹਿਲਾਂ ਯਰੂਸਲਮ ਤੋ ਬਾਹਰ ਸਲੀਬ ਦੇ ਉਤੇ ਹੋਇਆ। ਜਿੱਥੇ ਪਰਮੇਸ਼ਵਰ ਦਾ ਪੁੱਤਰ ਮੇਰੇ ਲਈ ਮਰ ਗਿਆ, ਤੁਹਾਡੇ ਲਈ ਮਰ ਗਿਆ (ਬੇਸ਼ੱਕ) । ਉਹ ਹਰ ਇੱਕ ਦੇ ਵਾਸਤੇ ਜੋ ਇਸ ਗ੍ਰਹਿ ਦੇ ਉੱਤੇ ਹੈ ਮਰ ਗਿਆ। ਅਤੇ ਯਿਸੂ ਮਸੀਹ ਸਾਡਾ ਮੁਕਤੀ ਦਾਤਾ ਹੈ ਅਤੇ ਉਹ ਸਾਡੇ ਜੀਵਨਾ ਦਾ ਪ੍ਰਭੂ ਹੈ।
ਕੀ ਹੋਇਆ ਹੈ ਪਰਮੇਸ਼ਵਰ ਜਿਸ ਨੇ ਸਾਨਮੂ ਇਨਾਂ ਪਿਆਰ ਕੀਤਾ ਉਸ ਨੇ ਸਾਡੇ ਹਲਾਤ ਨੂੰ ਵੇਖਿਆ ਜਿਸ ਦੇ ਵਿੱਚ ਅਸੀ ਜੀ ਰਹੇ ਸੀ। ਉਸ ਨੇ ਵੇਖਿਆ ਕਿ ਉਸ ਤੋ ਬਿਨਾਂ ਅਸੀ ਬੜੇ ਨਿਰਾਸ਼ ਸੀ। ਫਿਰ ਵੀ ਭਾਵੇ ਕਿ ਅਸੀ ਇਸ ਨੂੰ ਜਾਣਦੇ ਨਹੀ ਸੀ। ਉਸ ਨੇ ਆਪਣੇ ਮਹਾਨ ਪ੍ਰੇਮ ਨੂ ਸਾਡੇ ਵਾਸਤੇ ਲਿਆਂਦਾ ਜੋ ਕਿ ਸਿਰਫ ਉਹ ਹੀ ਲਿਆ ਸਕਦਦਾ ਸੀ। ਉਸ ਨੇ ਸਾਡੇ ਵਿੱਚੋ ਹਰ ਰੁਕਾਵਟ ਨੂੰ ਤੋੜ ਦਿੱਤਾ ਹਰ ਰੁਕਾਵਟ ਜਿਹੜੀ ਪਾਪ ਲੈ ਲੇ ਆਉਦੀਂ ਸੀ ਅਤੇ ਉਹ ਸਾਨੂੰ ਆਪਣੇ ਪਰੀਵਾਰ ਦੇ ਵਿੱਚ ਲੈ ਆਇਆ, ਅਤੇ ਹੁਣ ਮੈ ਇਸ ਨੂੰ ਬਹੁਤ ਪਿਆਰ ਕਰਦਾ ਹਾਂ ਕਿਉਕਿ ਮੈਂ ਪਰੀਵਾਰ ਨੂੰ ਪਿਆਰ ਕਰਦਾ ਹਾਂ।
ਸੈਮੀ: ਹਾਂ।
ਡੇਵ: ਇਹ ਯਿਸੂ ਦੀ ਮੋਤ ਹੈ ਜੋ ਕਿ ਸਾਨੂੰ ਪਰਮੇਸ਼ਵਰ ਦੇ ਪਿਆਰ ਦੇ ਕੋਲ ਲੈ ਆਈ ਹੈ ਜੋ ਕਿ ਸਾਨੂੰ ਮੁਫਤ ਦੇ ਵਿੱਚ ਪਹੁੱਚ ਦਿੰਦੀ ਹੈ। ਤੁਸੀ ਜਾਣਦੇ ਹੋ, ਸੈਮੀ,  ਮੈਂ ਤੇਹਾਡੇ ਪਿਤਾ ਬਾਰੇ ਨਹੀ ਜਾਣਦਾ ਸੀ, ਪਰ ਮੈਨੂੰ ਇਹ ਬਹੁਤ ਮਜਾਕੀਆਂ ਜਿਹਾ ਲਗਦਾ ਮੈ ਤੁਹਾਡੇ ਡੈਦੀ ਦੇ ਕੋਲ ਆਉਦਾਂ ਅਤੇ ਮੈਂ ਤੁਹਾਡੇ ਡੈਡੀ ਤੋਂ ਕੁੱਝ ਮੰਗਦਾ।
ਸੈਮੀ: ਹਾਂ।
ਡੇਵ: ਕਿਉਕਿ ਮੈ ਉਸਨੂੰ ਜਾਣਦਾ ਨਹੀ ਸੀ। ਪਰ ਪਿਤਾ? ਮੈ ਆਪਣੇ ਪਿਤਾ ਨੂੰ ਚੰਗੀ ਤਰਾਂ ਜਾਣਦਾ ਹਾਂ ਅਤੇ ਮੈਂ ਉਸ ਦੇ ਕੋਲ ਜਾ ਸਕਦਾ ਹਾਂ। ਮੈਂ ਅਤਪਣਟ ਡੈਡੀ ਦੇ ਨਾਲ ਕਦੇ ਵੀ ਗੱਲ ਕਰ ਸਕਦਾ ਹਾਂ। ਹੁਣ ਇਸ ਦੇ ਵਿੱਚ ਥੋੜਾ ਜਿਹਾ ਡਰ ਹੈ, ਮੈ ਸਮਝਦਾ ਹਾਂ ਕਿ ਮੇਰਾ ਪਿਤਾ ਜਿਹੜਾ ਹੈ ਉਹ ਧਕੇਲਦਾ ਨਹੀ ਹੈ। ਮੈਂ ਜਾਣਦਾ ਹਾਂ ਕਿ ਉਸ ਨੇ ਮੈਨੂੰ ਕਿੰਨਾਂ ਪਿਆਰ ਕੀਤਾ ਹੈ ਪਰ ਕਿਉਕਿਂ ਮੈ ਉਸ ਦਾ ਪੁੱਤਰ ਹਾਂ, ਕਿਉਕਿ ਮੈ ਉਸ ਦੇ ਪਰੀਵਾਰ ਦਾ ਹਿੱਸਾ ਹਾਂ, ਇਸ ਕਰਕੇ ਮੇਰੇ ਕੋਲ ਮੁਫਤ ਦੇ ਵਿੱਚ ਪਹੁੰਚ ਹੈ ਕਿ ਮੈਂ ਉਸ ਦੇ ਕੋਲ ਜਾ ਸਕਦਾ ਹਾਂ ਅਤੇ ਉਸ ਦੇ ਕੋਲੋ ਮੰਗ ਸਕਦਾ ਹਾਂ ਅਤੇ ਮੈ ਉਸ ਦੇ ਨਾਲ ਸਮਾਂ ਬਿਤਾ ਸਕਦਾ ਹਾਂ। ਤੁਸੀ ਜਾਣਦੇ ਇਸ ਤੋਂ ਵੀ ਵਧੀਆ? ਉਹ ਚਹੁੰਦਾ ਹੈ ਕਿ ਮੈਂ ਇਸ ਤਰਾਂ ਕਰਾਂ।
ਸੈਮੀ: ਵਾਹ…।
ਡੇਵ: ਜਦ ਅਸੀ ਇਸ ਗੱਲ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਕਿ ਪਰਮੇਸ਼ਵਰ ਦਾ ਹੈਰਾਨ ਕਰ ਦੇਣ ਵਾਲਾ ਪਿਆਰ ਜੋ ਸਾਡੇ ਲਈ ਹੈ। ਉਹ ਇਨਾਂ ਜਿਆਦਾ ਹੈ ਕਿ ਉਸ ਨੇ ਆਪਣੇ ਇਕਲੋਤੇ ਪੁੱਤਰ ਯਿਸੂ ਮਸੀਹ ਨੂੰ ਇਸ ਸੰਸਾਰ ਦੇ ਵਿੱਚ ਸਾਡੇ ਲਈ ਮਰਨ ਲਈ ਭੇਜ ਦਿੱਤਾ। ਤਾਂ ਕਿ ਉਹ ਸਾਨੂੰ ਆਪਣੇ ਪਰੀਵਾਰ ਦੇ ਵਿੱਚ ਲੈ ਆਵੇ…ਇਹ ਸਾਨੂੰ ਉਸ ਦੇ ਸਿੰਘਾਸਣ ਦੇ ਸਾਹਮਣੇ ਜਾਣ ਦੀ ਲਈ ਮੁਫਤ ਦੇ ਵਿੱਚ ਪਹੁੰਚ ਦੇ ਦਿੰਦਾ ਹੈ। ਅਸੀ ਉਸ ਦੇ ਕੋਲ ਆਉਦੇਂ ਹਾਂ ਅਤੇ ਅਸੀ ਉਸ ਦੀ ਗੋਦੀ ਦੇ ਵਿੱਚ ਬੈਠ ਸਕਦੇ ਹਾਂ। ਜੇਕਰ ਤੁਸੀ ਬੈਠਣਾ ਚਾਹੋ, ਮੈ ਨਹੀ ਸੋਚਦਾ ਕਿ ਇਸ ਤਰਾਂ ਕਹਿਣ ਦੇ ਨਾਲ ਜਿਆਦਾ ਵਧਾ ਰਿਹਾ ਹਾਂ। ਅਸੀ ਉਸ ਦੇ ਕੋਲ ਆ ਸਕਦੇ ਹਾਂ ਅਸੀ ਪਿਤਾ ਦੀ ਗੋਦੀ ਦੇ ਵਿੱਚ ਬੈਠ ਸਕਦੇ ਹਾਂ ਅਤੇ ਕਹਿ ਸਕਦੇ ਹਾਂ, “ਅੱਬਾ, ਪਿਤਾ, ਡੈਡੀ ਮੇਰੇ ਕੋਲ ਕੁੱਝ ਹੈ ਜਿਸ ਦੇ ਬਾਰੇ ਅੱਜ ਮੈ ਤੁਹਾਡੇ ਨਾਲ ਗੱਲ ਕਰਨਾ ਚਹੁੰਦਾ ਹਾਂ”।
ਸੈਮੀ: ਮੈਂ ਚਹੁੰਦਾ ਹਾਂ ਕਿ ਅਸੀ ਉਸ ਜਗ੍ਹਾ ਦੇ ਉਤੇ ਥੌੜਾ ਸਮਾਂ ਹੋਰ ਰਹੀਏ ਖਾਸ ਤੌਰ ਦੇ ਉੱਤੇ ਜਦੋਂ ਅਸੀ ਉਸ ਗੱਲ ਦੇ ਉਤੇ ਵਾਪਿਸ ਜਾਦੇਂ ਹਾਂ ਕਿ ਯਿਸੂ ਦੇ ਨਾਲ ਕੀ ਹੋਇਆ ਹੈ।
ਡੇਵ: ਬਿਲਕੁਲ।
ਸੈਮੀ: ਬਹੁਤ ਸਾਰੇ ਲੋਕ ਇਸ ਗੱਲ ਨੂੰ ਸਮਝਦੇ ਹੀ ਹਨ, ਕਿ ਯਿਸੂ ਕਿਊ ਆਇਆ ਉਹ ਕਿਸ ਗੱਲ ਵਾਸਤੇ ਮਰਿਆ? ਜਿਹੜੀ ਗੱਲ ਹੈ ਜਿਸ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਉਹ ਇਹ ਹੈ ਕਿ ਪਰਮੇਸ਼ਵਰ ਪਵਿੱਤਰ ਹੈ। ਪਵਿੱਤਰਤਾ ਆਪਣੇ ਆਪ ਦੇ ਵਿੱਚ ਇੱਕ ਕੈਟਾਗਿਰੀ ਹੈ। ਮੇਰਾ ਮਤਲਬ ਹੈ ਕਿ ਉਹ ਬਿੱਲਕੁਲ ਪਵਿੱਤਰ ਹੈ ਕਿ ਡੇਵ ਜਾਂ ਸੈਮੀ ਵਰਗਾ ਉਸ ਪਰਮੇਸ਼ਵਰ ਦੀ ਹਜੂਰੀ ਦੇ ਵਿੱਚ ਆ ਸਕਦਾ ਹੈ ਜੋ ਕਿ ਬਿੱਲਕੁਲ ਪਵਿੱਤਰ ਹੈ। ਇਸੇ ਲਈ ਯਿਸੂ ਆਇਆ, ਅਤੇ ਉਸ ਨੇ ਮਨੁੱਖੀ ਸ਼ਰੀਰ ਨੂੰ ਆਪਣੇ ਉਤੇ ਲੈ ਲਿਆ।
ਉਹ ਪੂਰੀ ਤਰਾਂ ਪਰਮੇਸ਼ਵਰ ਸੀ ਉਹ ਪੂਰੀ ਤਰਾਂ ਮਨੁੱਖ ਸੀ, ਉਹੇ ਪਰਮੇਸ਼ਵਰ ਦਾ ਪੁੱਤਰ ਸੀ ਉਹ ਮਨੁੱਖ ਦਾ ਪੁੱਤਰ ਸੀ। ਉਹ ਇੱਕ ਮਹਾਨ ਗੁਰੂ ਹੀ ਨਹੀ ਸੀ ਉਹ ਇੱਕ ਮਹਾਨ ਨਬੀ ਹੀ ਨਹੇੀ ਸੀ, ਪਰ ਉਹ ਪਰਮੇਸ਼ਵਰ ਸੀ ਜਿਹੜਾ ਦੇਹ ਧਾਰ ਕੇ ਆਇਆ। ਇੱਕ ਇਨਸਾਨ ਹੋਣ ਦੇ ਨਾਤੇ ਉਸ ਨੇ ਸਾਡੇ ਪਾਪਾਂ ਦੀ ਸਜਾ ਲੈ ਲਈ। ਤੁਸੀ ਜਾਣਦੇ ਹੋ ਡੇਵ ਜਦੋਂ ਅਸੀ ਇਸ ਦੇ ਬਾਰੇ ਗੱਲ ਕਰਦੇ ਹਾਂ ਤਾਂ ਮੈਨੂੰ ਕੋਈ ਕੋਈ ਗੱਲ ਯਾਦ ਆ ਰਹੀ ਸੀ। ਜਦੌਂ ਯਿਸੂ ਯਰੂਸ਼ਲਮ ਦੇ ਵਿੱਚ ਮਰਿਆ ਤਾਂ ਉਸ ਵੇਲੇ ਮੰਦਰ ਦੇ ਵਿੱਚ ਕੀ ਹੋਇਆ ਸੀ;
ਡੇਵ: ਹਾਂ ਬਿੱਲਕੁਲ ਇਹ ਸਹੀ ਗੱਲ ਹੈ।
ਸੈਮੀ: ਮੰਦਰ ਦੇ ਵਿੱਚ ਇੱਕ ਜਗ੍ਹਾ ਸੀ। ਜਿਸ ਨੂੰ ਅਸੀ ਅਤੀ ਪਵਿੱਤਰ ਸਥਾਨ ਕਹਿੰਦੇ ਹਾਂ। ਜਿੱਥੇ ਸਿਰਫ ਮਹਾਂਜਾਜਕ ਅਤੀ ਪਵਿੱਤਰ ਸਥਾਨ ਦੇ ਵਿੱਚ ਜਾ ਸਕਦਾ ਸੀ, ਕਿਉਕਿ ਇਹ ਉਹ ਜਗ੍ਹਾ ਸੀ ਜਿੱਥੇ ਪਰਮੇਸ਼ਵਰ ਦੀ ਪਰਗਟ ਹਜੂਰੀ ਸੀ। ਅਤੇ ਜਦੋਂ ਅਸੀ ਪਰਾਥਨਾ ਦੇ ਬਾਰੇ ਗੱਲ ਕਰਦੇ ਹਾਂ, ਅਸੀ ਗੱਲ ਕਰਦੇ ਹਾਂ ਕਿ ਅਸੀ ਪਰਮੇਸ਼ਵਰ ਦੀ ਪਰਗਟ ਹਜੂਰੀ ਦੇ ਵਿੱਚ ਜਾਦੇਂ ਹਾਂ ਉਹ ਇੱਥੇ ਹੀ ਸੀ। ਤਾਂ ਉੱਥੇ ਇੱਕ ਪੜਦਾ ਸੀ ਜੋ ਸਾਡੇ ਵਰਗੇ ਆਮ ਲੋਕਾਂ ਨੂੰ ਪਰਮੇਸ਼ਵਰ ਦੀ ਪਰਗਟ ਹਜੂਰੀ ਤੋਂ ਅੱਡ ਕਰਦਾ ਸੀੌ, ਪਰ ਜਦ ਯਿਸੂ ਮਰਿਆ ਤਾਂ ਡੇਵ ਉੱਥੇ ਕੁੱਝ ਚਮਤਕਾਰੀ ਹੋਇਆ।
ਡੇਵ: ਉੱਪਰ ਤੋਂ ਲੈ ਕੇ ਹੇਠਾਂ ਤਕ ਉਹ ਪੜਦਾ ਦੋ ਹਿੱਸਿਆਂ ਦੇ ਫਟ ਗਿਆ। ਹੁਣ ਸਾਡੀ ਪਰਮੇਸ਼ਵਰ ਦੀ ਪਰਗਟ ਹਜੂਰੀ ਤਕ ਪਹੁੰਚ ਹੈ। ਪਰਾਥਨਾ ਅਚਾਨਕ ਹੀ ਸਾਡੇ ਵਾਸਤੇ ਇੱਕ ਹੈਰਾਨ ਕਰ ਦੇਣ ਵਾਲਾ ਸੁਭਾਗ ਬਣ ਜਾਂਦੀ ਹੈ। ਸਿਰਫ ਇੱਕ ਗੱਲ ਦੀ ਵਜ੍ਹਾ ਦੇ ਨਾਲ। ਉਹ ਹੈ ਯਿਸੂ ਮਸੀਹ।
ਸੈਮੀ: ਹਾਂ। ਤਹਾਨੂੰ ਪਤਾ ਹੈ ਜਦੋਂ ਮੈ ਪਰਾਥਨਾ ਕਰਦਾ ਹਾਂ ਤਾਂ ਮੈਨੂੰ ਯਿਸੂ ਦੇ ਬਾਰੇ ਯਾਦ ਆਉਦਾਂ ਹੈ। ਸਚਿਆਈ ਇਹ ਹੈ ਡੇਵ ਅੱਜ ਅਸੀ ਏਥੇ ਗੱਲ ਕਰ ਰਹੇ ਹਾਂ ਅਤੇ ਇਹ ਗੱਲਬਾਤ ਯਿਸੂ ਦੀ ਵਜ੍ਹਾ ਦੇ ਨਾਲ ਕਰ ਰਹੇ ਹਾਂ ਜੋ ਉਸ ਨੇ ਕੀਤਾ ਹੈ।
ਡੇਵ: ਬਿੱਲਕੁਲ।
ਸੈਮੀ: ਇਹ ਉਹ ਗੱਲ ਹੈ ਜਿਸ ਦੇ ਬਾਰੇ ਮੈਂ ਹਮੇਸ਼ਾਂ ਗੱਲ ਕਰਦਾ ਰਹਿੰਦਾ ਹਾਂ… ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਅਸੀ ਇਸ ਦੇ ਉੱਤੇ ਵਾਪਸ ਆਈਏ। ਨਾ ਸਿਰਫ ਉਸ ਨੇ ਦੋ ਹਜਾਰ ਸਾਲ ਪਹਿਲਾਂ ਪਹਿਲ ਕੀਤੀ ਕਿ ਉਸ ਨੇ ਸਾਰੇ ਸੰਸਾਰ ਦੇ ਪਾਪਾਂ ਨੂੰ ਚੱਕ ਲਿਆ। ਅੱਜ ਵੀ ਉਹ ਪਹਿਲ ਕਰਦਾ ਹੈ। ਸਚਿਆਈ ਇਹ ਹੈ ਕਿ ਮੈਂ ਪਰਮੇਸ਼ਵਰ ਨੂੰੇ ਲੱਭ ਨਹੀ ਸੀ ਰਿਹਾ। ਅਸਲ ਦੇ ਵਿੱਚ ਮੈਂ ਮਸੀਹ ਦੇ ਕੋਲ ਆਇਆ। ਲੋਕ ਪੁੱਛਦੇ ਨੇ ਤੰੂ ਮਸੀਹ ਨੂੰ ਕਿਵੇਂ ਜਾਣਿਆ? ਮੈਂ ਇੱਕ ਚਰਚ ਦੇ ਵਿੱਚ ਇੱਕ ਕੁੜੀ ਨੂੰ ਮਿਲਣ ਲਈ ਗਿਆ ਸੀ।
ਮੈਂ ੳੱੁਥੇ ਪਰਮੇਸ਼ਵਰ ਨੂੰ ਨਹੀ ਸੀ ਲੱਭ ਰਿਹਾ, ਮੈ ਤਾਂ ਉਸ ਕੁੜੀ ਂਨੂੰ ਲੱਭ ਰਿਹਾ ਸੀ ਤਹਾਨੂੰ ਪਤਾ ਹੈ? ਪਰਮੇਸ਼ਵਰ ਨੇ ਮੈਨੂੰ ਲੱਭ ਲਿਆ ਉਹ ਮੈਨੂੰ ਲੱਭ ਰਿਹਾ ਸੀ। ਉਸ ਨੇ ਮੈਨੂੰ ਸਹੀ ਸਮੇ ਦੇ ਉੱਤੇ ਸਹੀ ਥਾਂ ਦੇ ਉੱਤੇ ਲੈ ਲਿਆ। ਮੈਂ ਯਿਸੂ ਦੇ ਕੋਲ ਆਇਆ ਅਤੇ ਤਹਾਨੂੰ ਪਤਾ ਕੀ ਹੋਇਆ ਜਦੋਂ ਮੈਂ ਯਿਸੂ ਦੇ ਕੋਲ ਆਇਆ? ਸਭ ਤੋਂ ਪਹਿਲਾਂ ਕੰਮ ਜੋ ਉਹ ਚਹੁੰਦਾ ਸੀ ਕਿ ਉਹ ਮੇਰੇ ਲਈ ਕਰੇ… ਹੁਣ ਕਿਸੇ ਨੇ ਇਸ ਦੇ ਬਾਰੇ ਨਹੀ ਸੀ ਸੋਚਿਆ। ਸਭ ਤੋਂ ਪਹਿਲਾਂ ਕੰਮ ਉਹ ਚਹੁੰਦਾ ਸੀ ਕਿ ਮੈਂ ਉਸ ਦੀ ਹਜੂਰੀ ਦੇ ਵਿੱਚ ਜਾਵਾਂ ਤੇ ਉਸ ਦੇ ਮਿਲਾ।
ਡੇਵ: ਬਿੱਲਕੁਲ ਸਹੀ ਹੈ।
ਸੈਮੀ: ਮੇਰੇ ਤਿੰਨ ਮਿੱਤਰ ਸਨ ਅਤੇ ਅਸੀ ਇੱਕ ਛੋਟੇ ਜਿਹੇ ਪਹਾੜ ਦੇ ਉੱਤੇ ਜੋ ਕਿ ਸਾਡੇ ਲੁਜੀਆਨਾ ਰਾਜ ਦੇ ਬਟਾਨਰਾਉਜ ਰਾਜਧਾਨੀ ਦੀ ਇਮਾਰਤ ਦੇ ਪਿੱਛੇ ਹੈ। ਉੱਥੇ ਅਸੀ ਪਰਮੇਸ਼ਵਰ ਦੇ ਨਾਲ ਸਵੇਰੇ ਤੜਕੇ ਮਿਲਿਆ ਕਰਦੇ ਸੀ। ਉੱਥੇ ਪਰਮੇਸ਼ਵਰ ਦੀ ਇੱਕ ਅਨੌਖੀ ਹਜੂਰੀ ਸੀ… ਸੋ ਮੈਂ ਇਹ ਸੋਚਦਾ ਹਾਂ। ਪਹਿਲ ਜਿਸ ਦੇ ਬਾਰੇ ਅਸੀ ਗੱਲ ਕਰ ਰਹੇ ਸੀ ਇਹ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ।
ਡੇਵ: ਜੇਕਰ ਅਸੀ ਇਸ ਨੂੰ ਨਾ ਲਵਾਂਗੇ ਅਸੀ ਹਮੇਸ਼ਾਂ ਇਹ ਮਹਿਸੂਸ ਕਰਾਂਗੇ ਕਿ ਅਸੀ ਕਿਸੇ ਚੀਜ਼ ਤੋ ਪਿੱਛੇ ਰਹਿ ਰਹੇ ਹਾਂ ਅਤੇ ਇਹ ਸਭ ਕੁੱਝ ਸਾਡੇ ਤੇ ਨਿਰਭਰ ਕਰ ਰਿਹਾ ਹੈ। ਪਰ ਜਦੋਂ ਅਸੀ ਇਸ ਦੇ ਕੋਲ ਆ ਜਾਦੇਂ ਹਾਂ ਤਾਂ ਪਰਾਥਨਾ ਪਰਮੇਸ਼ਵਰ ਦੇ ਨਾਲ ਸ਼ੁਰੂ ਹੁੰਦੀ ਹੈ। ਇਹ ਉਸ ਦੇ ਸਾਡੇ ਪ੍ਰਤੀ ਪਿਆਰ, ਸਾਡੇ ਪ੍ਰਤੀ ਪਹਿਲ ਦੇ ਨਾਲ ਸ਼ੁਰੂ ਹੁੰਦੀ ਹੈ। ਉਹ ਹੈ ਜਿਹੜਾ ਸਾਡੇ ਕੋਲ ਪਹਿਲਾਂ ਆਉਦਾਂ ਹੈ ਉਹ ਹੈ ਦਰਵਾਜੇ ਨੂੰ ਖੋਲਦਾ ਹੈ ਉਹ ਹੈ ਜਿਹੜਾ ਸਾਨੂੰ ਸੱਦਾ ਦਿੰਦਾ ਹੈ। ਉਹ ਹੈ ਜਿਸ ਦੀੌ ਹਜੂਰੀ ਦੇ ਵਿੱਚ ਜਾਕੇ ਅਸੀ ਅਨੰਦ ਮਾਣਦੇ ਹਾਂ। ਅਸੀ ਉਸ ਨੂੰ ਕਿਸੇ ਤਰੀਕੇ ਦੇ ਨਾਲ ਕਰੋਧਿਤ ਨਹੀ ਕਰਦੇ ਹਾਂ। ਮੈ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਦਾ ਹਾਂ…
ਪੁਰਾਣੇ ਲੋਕ ਕਹਿੰਦੇ ਹਨ, “ਉਹ ਮੈ ਪਰਮੇਸ਼ਵਰ ਨੂੰ ਇਸ ਗੱਲ ਦੇ ਨਾਲ ਪਰੇਸ਼ਾਨ ਨਹੀ ਕਰਨਾ ਚਹੁੰਦਾ ਹਾਂ”। ਮੈ ਇਹ ਕਹਿ ਰਿਹਾ ਹਾਂ, “ਤੁਸੀ ਇਸ ਗੱਲ ਨੂੰ ਸਮਝ ਨਹੀ ਪਾਉਦੇਂ ਹੋ, ਕੀ ਤੁਸੀ ਸਮਝ ਪਾਉਦੇਂ ਹੋ? ਇੱਥੇ ਇੱਕ ਪਿਤਾ ਹੈ ਜਿਹੜੇ ਇਨਾਂ ਸਾਨੂੰ ਪਿਆਰ ਕਰਦਾ ਹੈ ਉਸ ਨੇ ਆਪਣੇ ਪੁੱਤਰ ਯਿਸੂ ਨੂੰ ਭੇਜ ਦਿੱਤਾ ਕੀ ਤੁਸੀ ਉਸ ਨੂੰ ਪਰੇਸ਼ਾਨ ਨਹੀ ਕਰ ਸਕਦੇ। ਇੱਕ ਵੀ ਅਜਿਹੀ ਚੀਜ਼ ਨਹੀ ਹੈ ਜਿਸ ਨਾਲ ਤੁਸੀ ਉਸ ਨੂੰ ਪਰੇਸ਼ਾਨ ਕਰ ਸਕਦੇ ਹੋ”। ਉਹ ਇਸ ਗੱਲ ਤੋਂ ਖੁਸ਼ ਹੁੰਦਾ ਹੈ ਕਿ ਅਸੀ ਉਸ ਦੇ ਕੋਲ ਆਈਏ। ਆਪਣਾ ਸਮਾਂ ਉਸ ਦੇ ਨਾਲ ਬਿਤਾਈਏ ਅਤੇ ਅਖੀਰ ਦੇ ਵਿੱਚ ਉਹ ਸਾਨੂੰ ਵਚਨ ਦੇ ਵੱਲ ਲੈ ਕੇ ਜਾਦਾਂ ਹੈ। ਜਿੱਥੇ ਉਹ ਕਹਿੰਦਾ ਹੈ, “ਬਿਨਾਂ ਰੁੱਕੇ ਹੋਏ ਪਰਾਥਨਾ ਕਰੋ”। ਇੱਥੇ ਪਹੁੰਚਣਾ ਇੱਕ ਔਖਾ ਅੰਸ਼ ਹੈ, ਪਰ ਇਹ ਸਭ ਕੁੱਝ ਯਿਸੂ ਦੂ ਵਜ੍ਹਾ ਦੇ ਨਾਲ ਆਉਦਾਂ ਹੈ।
ਸੈਮੀ: ਹਾਂ, ਮੇਰੇ ਕੁੱਝ ਸੈਨ ਅਨਟੋਨੀਆਂ ਦੇ ਵਿੱਚ ਦੋਸਤ ਅਤੇ ਉਹ ਮਸੀਹੀ ਧਰਮ ਦੇ ਪਿਛੋਕੜ ਤੋਂ ਨਹੀ ਆਉਦੇਂ ਹਨ। ਉਹ ਕਿਸੇ ਹੋਰ ਧਾਰਮਿਕ ਗੁੱਟ ਦੇ ਹਨ। ਉਹ ਕਿਸੇ ਹੋਰ ਧਾਰਮਿਕ ਪਿਛੋਕੜ ਦੇ ਹਨ। ਉਹਨਾਂ ਦੇ ਵਿੱਚੋਂ ਇੱਕ ਦੀ ਸਾਲੀ ਨੇ ਉਸ ਦੇ ਵਾਸਤੇ ਪਰਾਥਨਾ ਕਰਨੀ ਸ਼ੁਰੂ ਕੀਤੀ ਅਤੇ ਕੁੱਝ ਹੋਣਾ ਸ਼ੁਰੂ ਹੋ ਗਿਆ। ਉਸ ਵਿਅਕਤੀ ਨੂੰ ਯਿਸੂ ਦੇ ਬਾਰੇ ਸੁਫਨਾ ਆਇਆ। ਯਿਸੂ ਉਸ ਦੇ ਲੋਕ ਇੱਕ ਸੁਫਨੇ ਦੇ ਵਿੱਚ ਆਏ। ਉਹ ਯਿਸੂ ਨੂੰ ਨਹੀ ਸੀ ਲੱਭ ਰਿਹਾ। ਬਲਕਿ ਯਿਸੂ ਸੁਫਨੇ ਦੇ ਵਿੱਚ ਉਸ ਨੂੰ ਲੱਭਣ ਲਈ ਆਇਆ। ਯਿਸੂ ਨੇ ਉਸ ਵਿਅਕਤੀ ਨੂੰ ਆਪਣਾ ਆਪ  ਦਿਖਾਇਆਂ। ਤਾਂ ਉਸ ਦਾ ਪੁੱਤਰ ਆਇਆ ਅਤੇ ਉਸ ਨੇ ਕਿਹਾ, “ ਡੈਡੀ ਮੰਮਾ ਪਰਮੇਸ਼ਵਰ ਸਾਡੇ ਉੱਪਰ ਹੈ। ਪਰਮੇਸ਼ਵਰ ਨੇ ਮੈਨੂੰ ਦੱਸਿਆ ਹੈ ਕਿ ਮੈ ਤਹਾਨੂੰ ਦੱਸਾਂ ਕਿ ਯਿਸੂ ਸੱਚਮੁਚ ਹੀ ਪਰਮੇਸ਼ਵਰ ਦਾ ਪੁੱਤਰ ਹੈ”।
ਡੇਵ: ਵਾਹ….
ਸੈਮੀ: ਅਚਾਨਕ ਹੀ ਉਹ ਆਪਣੇ ਗੋਡਿਆਂ ਦੇ ਭਾਰ ਹੋ ਗਏ ਅਤੇ ਉਹਨਾਂ ਨੇ ਯਿਸੂ ਦੇ ਨਾਮ ਨੂੰ ਪੁਕਾਰਿਆ ਅਤੇ ਉਹ ਉਤੇ ਰਿਸ਼ਤੇ ਦਾ ਤਜਰਬਾ ਕਰਦੇ ਹਨ ਜਿਸਦਾ ਮੈਂ ਅਤੇ ਤੁਸੀ ਤਜ਼ਰਬਾ ਕਰਦੇ ਹੋ।
ਡੇਵ: ਪੂਰਾ ਪਰੀਵਾਰ
ਸੈਮੀ: ਹਾਂ, ਪੂਰਾ ਪਰੀਵਾਰ ਹੁਣ ਯਿਸੂ ਮਸੀਹ ਨੂੰ ਜਾਣਦਾ ਹੈ। ਪਰਮੇਸ਼ਵਰ ਉਹਨਾਂ ਦੇ ਪ੍ਰਤੀ ਵਾਸਤਵਿਕ ਹੈ। ਪਰਮੇਸ਼ਵਰ ਉਨਾਂ ਹੀ ਵਾਸਤਵਿਕ ਤੁਹਾਡੇ ਪ੍ਰਤੀ ਹੋ ਸਕਦਾ ਹਾਂ। ਇਹ ਸ਼ੁਰੂ ਹੋਇਆ ਜਦ ਉਹਨਾਂ ਨੇ ਯਿਸੂ ਦੀ ਵੱਲ ਵੇਖਿਆ ਅਤੇ ਆਪਣਾ ਵਿਸ਼ਵਾਸ ਯਿਸੂ ਦੇ ਪ੍ਰਤੀ ਲਿਆਦਾਂ।

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ