ਰੋਜਾਨਾਂ ਦਾ ਭਗਤੀ ਦਾ ਵੀਡੀਓ
ਜਦੋਂ ਮੈਂ ਪ੍ਰਾਰਥਨਾ ਦੇ ਆਪਣੇ ਵੱਡੇ ਪੱਲਾਂ ਦੇ ਬਾਰੇ ਵਿੱਚ ਸੋਚਦਾ ਹਾਂ, ਤਾਂ ਮੈਂਨੂੰ ਉਨ੍ਹਾਂ ਸਮਿਆਂ ਦੇ ਬਾਰੇ ਵਿੱਚ ਸੋਚਣ ਦੀ ਕੋਈ ਲੋਡ਼ ਨਹੀ ਹੈ ਜਦੋਂ ਪਰਮੇਸ਼ੁਰ ਨੇ ਮੈਂਨੂੰ ਬਡ਼ੇ ਹੀ ਅਸਧਾਰਨ ਉੱਤਰ ਦਿੱਤੇ। ਮੇਰੇ ਜੀਵਨ ਦੇ ਵਿੱਚ ਪ੍ਰਾਰਥਨਾ ਦੇ ਵੱਡੇ ਮੌਸਮ ਉਂਦੋ ਆਏ ਜਦੋਂ ਮੈਂ ਆਮ ਤੌਰ ਤੇ ਅਤੇ ਸ਼ਾਂਤੀ ਦੇ ਵਿੱਚ ਇੱਕਲਿਆ ਪਰਮੇਸ਼ੁਰ ਦੇ ਨਾਲ ਮੁਲਾਕਾਤ ਕੀਤੀ। ਉਹ ਸਮੇਂ ਮੇਰੇ ਜੀਵਨ ਦੇ ਵਿੱਚ ਪਰਮੇਸ਼ੁਰ ਦੇ ਨਾਲ ਸੰਗਤੀ ਕਰਨ ਦੇ ਲਈ ਨੇਡ਼ਤਾ ਦੇ ਸਨ ਜਿਸਨੇ ਮੇਰੀ ਸਿਰਜਨਾ ਕੀਤੀ ਅਤੇ ਮੈਂਨੂੰ ਬਚਾਇਆ। ਉਹ ਤਾਂ ਅਜਿਹੇ ਸ਼ਾਂਤ ਪੱਪ ਹਨ ਜਦੋਂ ਮੈਂ ਬਸ ਇਸ ਗੱਲ ਉੱਤੇ ਹੀ ਧਿਆਨ ਕੀਤਾ ਕਿ ਉਹ ਕੌਣ ਹੈ ਅਤੇ ਉਸਨੇ ਕੀ ਕੀਤਾ ਹੈ।
ਮੇਰੇ ਜੀਵਨ ਵਿੱਚ ਪ੍ਰਾਰਥਨਾ ਦਾ ਇੱਕ ਸਭ ਤੋਂ ਵੱਡਾ ਸਮੇਂ ਕੇਪਟਾਉਨ, ਸਾਉਥ ਅਫਰੀਕਾ ਦੇ ਵਿੱਚ ਆਇਆ, ਜਦੋਂ ਮੈਂ ਕੁਝ ਚੱਟਾਨਾਂ ਦੇ ਉੱਤੇ ਬੈਠਿਆ ਹੋਇਆ ਕਈ ਘੰਟਿਆਂ ਤੀਕ ਮਹਾਸਾਗਰ ਨੂੰ ਵੇਖਦਾ ਰਿਹਾ ਸਾਂ ਅਤੇ ਕੋਈ ਵੀ ਸ਼ਬਦ ਨਹੀ ਉਚਾਰਿਆ ਸੀ। ਮੈਂ ਤਾਂ ਸਾਡੇ ਮਹਾਨ ਪਰਮੇਸ਼ੁਰ ਦੇ ਡਰ ਵਿੱਚ ਬਸ ਇੰਝ ਹੀ ਬੈਠਾ ਰਿਹਾ ਸਾਂ। ਇੱਕ ਹੋਰ ਵਾਰੀ ਜਦੋਂ ਮੈਂ ਇੱਕ ਨਵਾਂ ਵਿਸ਼ਵਾਸੀ ਹੀ ਸਾਂ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਮੈਂ ਹਰ ਰੋਜ ਸਵੇਰੇ ਪਵਿੱਤ੍ਰ ਸ਼ਾਸ਼ਤ੍ਰ ਨੂੰ ਯਾਦ ਕਰਦਾ ਸਾਂ ਅਤੇ ਪਰਮੇਸ਼ੁਰ ਦੇ ਪ੍ਰੇਮ ਦੀ ਮਹਾਨਤਾ ਦੇ ਬਾਰੇ ਵਿੱਚ ਅਚਰਜ ਦੇ ਵਿੱਚ ਪੈ ਜਾਂਦਾ ਸਾਂ। ਇੱਕ ਹੋਰ ਖਾਸ ਸਮਾਂ ਉਸ ਵੇਲੇ ਸੀ ਜਦੋਂ ਮੇਰੇ ਡਾਕਟਰ ਨੇ ਮੈਂਨੂੰ ਕਿਹਾ ਕਿ ਮੈਂ ਦੋ ਹਫ਼ਤੀਆਂ ਤੀਕੁਰ ਨਹੀ ਬੋਲ ਸੱਕਾਂਗਾ। ਮੇਰੀ ਪਤਨੀ ਅਤੇ ਮੈਂ ਗ੍ਰਾਂਡ ਕੇਨਯੋਨ ਦੇ ਵਿੱਚ ਗਏ ਅਤੇ “ਬਿਲਕੁਲ ਚੁਪ ਚਾਪ ਹੋ ਕੇ ਅਤੇ ਇਹ ਜਾਣਦੇ ਰਹੇ ਕਿ ਪਰਮੇਸ਼ੁਰ ਕੌਣ ਸੀ” ਦੇ ਬਾਰੇ ਵਿੱਚ ਦੋ ਹਫ਼ਤਿਆਂ ਨੂੰ ਬਤੀਤ ਕੀਤਾ।
ਉਹ ਪੱਲ ਮੇਰੇ ਜੀਵਨ ਦੇ ਵਿੱਚ ਬਹੁਤ ਜਿਆਦਾ ਖਾਸ ਹਨ, ਅਤੇ ਮੈਂ ਅੱਜੇ ਵੀ ਉਨ੍ਹਾਂ ਦੇ ਕਾਰਨ ਉਸਦੀ ਹਜ਼ੂਰੀ ਦੀ ਸੁਗੰਧ ਨੂੰ ਮਹਿਸੂਸ ਕਰਦਾ ਹਾਂ। ਉਨ੍ਹਾਂ ਮੁਲਾਕਾਤਾਂ ਤੋਂ ਬਆਦਾ ਇਹ ਮੇਰੇ ਜੀਵਨ ਦੇ ਵਿੱਚ ਕਈ ਸਾਲ ਤੀਕ ਬਣੇ ਰਹੇ ਹਨ। ਉਹ ਪੱਲ ਏਨਾ ਜਿਆਦਾ ਮੇਰੇ ਲਈ ਅਮਲੋਕ ਸਨ ਕਿਉਂਕਿ ਉਹ ਪ੍ਰਾਰਥਨਾ ਦੇ ਮਕਸਦ ਅਤੇ ਸੁਭਾਉ ਦਾ ਸਿੱਟਾ ਸਨ। ਕਾਫੀ ਸਾਰੇ ਲੋਕਾਂ ਨੂੰ ਪ੍ਰਾਰਥਨਾ ਦੇ ਬਾਰੇ ਵਿੱਚ ਗਲਤਫਹਮੀ ਹੈ ਜਾਂ ਪ੍ਰਾਰਥਨਾ ਕੀ ਹੈ ਦੇ ਬਾਰੇ ਵਿੱਚ ਬਹੁਤ ਕਮਜੋਰ ਤਰ੍ਹਾਂ ਦੇ ਵਿਚਾਰ ਹਨ। ਕਾਈ ਸਾਰੇ ਵਿਸ਼ਵਾਸੀ ਪਰਮੇਸ਼ੁਰ ਨੂੰ ਇੱਕ ਤਰ੍ਹਾਂ ਦੇ “ਸੈਂਟਾ ਕਲਾਸ” ਦੇ ਵਾਂਙੂ ਵੇਖਦੇ ਹਨ। ਉਹ ਕੇਵਲ ਪਰਮੇਸ਼ੁਰ ਦੇ ਕੋਲ ਚੀਜਾਂ ਨੂੰ ਮੰਗਣ ਦੇ ਲਈ ਜਾਂਦੇ ਹਨ, ਅਤੇ ਕਦੀ ਵੀ ਉਸਦੇ ਕੋਲ ਉਸਨੂੰ ਜਾਣਨ ਦੇ ਲਈ ਨਹੀ ਜਾਂਦੇ ਹਨ। ਮੈਂਨੂੰ ਗਲਤ ਨਹੀ ਸਮਝੋ। ਪਰਮੇਸ਼ੁਰ ਸਾਨੂੰ ਹੋਰ ਜਿਆਦਾ ਦੇਵੇਗਾ ਜੇ ਅਸੀ ਉਸਦੇ ਕੋਲੋ ਮੰਗਦੇ ਹਾਂ ਜਾਂ ਉਸਦੇ ਕੋਲੋ ਮੰਗਣ ਦੇ ਬਾਰੇ ਵਿੱਚ ਸੋਚਦੇ ਹਾਂ। ਪ੍ਰੰਤੂ ਉਹ ਤਾਂ ਇੱਕ ਉਦਾਰ ਪਰਮੇਸ਼ੁਰ ਤੋਂ ਵੱਧ ਕੇ ਹੈ ਜਿਹਡ਼ਾ ਆਪਣੇ ਬੱਚਿਆਂ ਨੂੰ ਬਸ ਤੋਹਫੇ ਦੇ ਰਿਹਾ ਹੋਵੇ।
ਪਰਮੇਸ਼ੁਰ ਸਾਡਾ ਪਿਤਾ ਹੈ। ਉਹ ਇਹ ਇੱਛਿਆ ਰੱਖਦਾ ਹੈ ਕਿ ਉਹ ਸਾਨੂੰ ਇੱਕ ਨੇਡ਼ਤਾਂ ਦੇ ਪੱਧਰ ਦੇ ਉੱਤੇ ਜਾਣੇ
। ਉਸ ਸਾਡੇ ਨਾਲ ਸੰਗਤੀ ਰੱਖਣਾ ਚਾਹੁੰਦਾ ਹੈ। ਜਦੋਂ ਅਸੀ ਇਸ ਗੱਲ ਨੂੰ ਸਮਝ ਜਾਂਦੇ ਹਾਂ, ਤਾਂ ਅਸੀ ਪ੍ਰਾਰਥਨਾ ਦੇ ਸੁਭਾਉ ਅਤੇ ਮਕਸਦ ਨੂੰ ਸਮਝਣਾ ਅਰੰਭ ਕਰਦੇ ਹਾਂ। ਇਸ ਵੇਲੇ ਪ੍ਰਾਰਥਨਾ ਸਾਡੇ ਲਈ ਅਰਥਾਂ ਨਾਲ ਭਰੀ ਹੋਈ ਬਣ ਜਾਂਦੀ ਹੈ। ਇਹ ਉਸਦੇ ਨਾਲ ਭਾਵਨਾਤਮਕ ਲੋਚ ਤੋਂ ਆਤਮਿਕ ਨੇਡ਼ਤਾ ਨੂੰ ਪ੍ਰਾਪਤ ਕਰਨ ਵਾਲੀ ਬਣ ਜਾਂਦੀ ਹੈ।
ਇੱਕ ਜਵਾਨ ਵਕੀਲ ਨੇ ਇੱਕ ਵਾਰੀ ਯਿਸੂ ਨੂੰ ਪੁੱਛਿਆ ਕਿ ਸਭ ਤੋਂ ਵੱਡਾ ਹੁਕਮ ਕਿਹਡ਼ਾ ਹੈ। ਯਿਸੂ ਨੇ ਕਿਹਾ, “ਤੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਰਮੇਸ਼ੁਰ ਆਪਣੇ ਪ੍ਰਭੁ ਨੂੰ ਪਿਆਰ ਕਰ” (ਮੱਤੀ 22:36)। ਪਰਮੇਸ਼ੁਰ ਨੇ ਸਾਡੀ ਰਚਨਾ ਕੀਤੀ ਅਤੇ ਸਾਨੂੰ ਇਸ ਲਈ ਬਚਾਇਆ ਕਿ ਅਸੀ ਉਸਨੂੰ ਪ੍ਰੇਮ ਕਰਿਏ। ਪਰ ਤਾਂ ਵੀ, ਅਸੀ ਕਿਸੇ ਅਜਿਹੇ ਨੂੰ ਪ੍ਰੇਮ ਨਹੀ ਕਰ ਸਕਦੇ ਹਾਂ ਜਿਸਨੂੰ ਅਸੀ ਨਹੀ ਜਾਣਦੇ ਹਾਂ। ਇੱਕ ਵਿਅਕਤੀ ਨੂੰ ਜਾਣਨ ਦੇ ਲਈ, ਸਾਨੂੰ ਉਸ ਵਿਅਕਤੀ ਦੇ ਨਾਲ ਸਮਾਂ ਬਤੀਤ ਕਰਨਾ ਜਰੂਰੀ ਹੈ। ਇਹੋ ਪ੍ਰਾਰਥਨਾ ਹੈ। ਉਸਦੇ ਨਾਲ ਚੰਗੀ ਤਰ੍ਹਾਂ ਸਮਾਂ ਬਤੀਤ ਕਰਨ ਦੇ ਲਈ ਇਹ ਪਰਮੇਸ਼ੁਰ ਦਾ ਤਰੀਕਾ ਹੈ ।
ਜੇ ਮੈਂ ਤੁਹਾਨੂੰ ਇਹ ਪੁੱਛਾ, “ਕੀ ਤੁਸੀ ਅਸਲ ਵਿੱਚ ਪਰਮੇਸ਼ੁਰ ਨੂੰ ਪ੍ਰੇਮ ਕਰਦੇ ਹੋ,” ਤਾਂ ਮੈਂਨੂੰ ਨਿਸ਼ਚਾ ਹੈ ਕਿ ਤੁਸੀ ਇਹ ਜੁਆਬ ਦੇਵੋਗੇ, “ਜੀ ਹਾਂ, ਮੈਂ ਪਰਮੇਸ਼ੁਰ ਨੂੰ ਪ੍ਰੇਮ ਕਰਦਾ ਹਾਂ।” ਪ੍ਰੰਤੂ ਉਸ ਵੇਲੇ ਤੁਹਾਡਾ ਕੀ ਉੱਤਰ ਹੋਵੇਗਾ ਜਦੋਂ ਮੈਂ ਤੁਹਾਨੂੰ ਇਹ ਪੁੱਛਦਾ ਹਾਂ ਕਿ, “ਕੀ ਤੁਸੀ ਪਰਮੇਸ਼ੁਰ ਦੇ ਨਾਲ ਚੰਗੀ ਤਰ੍ਹਾਂ ਸਮਾਂ ਬਤੀਤ ਕਰਦੇ ਹੋ? ਕੀ ਤੁਹਾਡੀ ਉਸਦੇ ਨਾਲ ਨੇਡ਼ਤਾ ਦਾ ਸਬੰਧ ਹੈ?” ਮੈਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਪ੍ਰੇਮ ਕਰਦਾ ਹਾਂ। ਇਸੇ ਲਈ, ਮੈਂ ਉਨ੍ਹਾਂ ਦੇ ਨਾਲ ਚੰਗਾ ਸਮਾਂ ਬਤੀਤ ਕਰਦਾ ਹਾਂ। ਜਦੋਂ ਤੁਸੀ ਕਿਸੇ ਨੂੰ ਅਸਲ ਵਿੱਚ ਪ੍ਰੇਮ ਕਰਦੇ ਹੋ, ਤਾਂ ਤੁਸੀ ਉਸ ਵਿਅਕਤੀ ਦੇ ਨਾਲ ਸਮਾਂ ਬਤੀਤ ਕਰਨਾ ਚਾਹੋਗੇ। ਅਤੇ ਜੇ ਤੁਸੀ ਪਰਮੇਸ਼ੁਰ ਨੂੰ ਅਸਲ ਵਿੱਚ ਪ੍ਰੇਮ ਕਰਦੇ ਹੋ, ਤਾਂ ਤੁਸੀ ਉਸਦੇ ਨਾਲ ਸਮਾਂ ਬਤੀਤ ਕਰੋਗੇ। ਤੁਸੀ ਉਸਦੇ ਨਾਲ ਰਹਿਣ ਦੀ ਕੋਸ਼ਿਸ਼ ਕਰੋਗੇ, ਨਾ ਬਸ ਉਸਤੋਂ ਕੁੱਝ ਪ੍ਰਾਪਤ ਕਰਨ ਦੇ ਲਈ। ਜਦੋਂ ਤੁਸੀ ਪ੍ਰਾਰਥਨਾ ਦੇ ਸਹੀ ਉਦੇਸ਼ ਨੂੰ ਸਮਝ ਜਾਂਦੇ ਹੋ ਅਤੇ ਉਸਨੂੰ ਵਿਵਹਾਰ ਦੇ ਵਿੱਚ ਲਿਆਉਣਾ ਅਰੰਭ ਕਰ ਦਿੰਦੇ ਹੋ, ਤਾਂ ਤੁਸੀ ਉਸ ਵੇਲੇ ਇੱਕ ਮਿੱਠੀ ਸੁੰਗਧ ਨੂੰ ਪ੍ਰਾਪਤ ਕਰੋਗੇ ਜਿਹਡ਼ੀ ਤੁਹਾਡੇ ਨਾਲ ਆਉਣ ਵਾਲੇ ਕਈ ਸਾਲਾਂ ਦੇ ਵਿੱਚ ਬਣੀ ਰਹੇਗੀ।
ਮੱਤੀ 22:34-40
ਕਿਹੜਾ ਨੇਮ ਸਭ ਤੋਂ ਜ਼ਰੂਰੀ ਹੈ
34 ਜਦੋਂ ਫ਼ਰੀਸੀਆਂ ਨੇ ਸੁਣਿਆ ਕਿ ਉਸ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਹੈ ਤਾਂ ਉਹ ਇੱਕ ਥਾਂ ਇਕੱਠੇ ਹੋਏ। 35 ਇੱਕ ਫ਼ਰੀਸੀ ਜੋ ਮੂਸਾ ਦੀ ਸ਼ਰ੍ਹਾ ਦਾ ਉਸਤਾਦ ਸੀ ਯਿਸੂ ਨੂੰ ਪਰਤਾਉਣ ਲਈ ਉਸ ਨੂੰ ਇੱਕ ਸਵਾਲ ਪੁੱਛਿਆ, 36 ਫ਼ਰੀਸੀ ਨੇ ਆਖਿਆ, “ਗੁਰੂ ਜੀ, ਸ਼ਰ੍ਹਾ ਵਿੱਚ ਸਭ ਤੋਂ ਜ਼ਰੂਰੀ ਹੁਕਮ ਕਿਹੜਾ ਹੈ?” 37 ਯਿਸੂ ਨੇ ਜਵਾਬ ਦਿੱਤਾ, “ਤੈਨੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਰੂਹ ਨਾਲ, ਅਤੇ ਪੂਰੇ ਮਨ ਨਾਲ ਪਿਆਰ ਕਰਨਾ ਚਾਹੀਦਾ। [d] 38 ਪਹਿਲਾ ਅਤੇ ਇਹੀ ਸਭ ਤੋਂ ਜ਼ਰੂਰੀ ਹੁਕਮ ਹੈ।39 ਅਤੇ ਦੂਜਾ ਹੁਕਮ ਵੀ ਪਹਿਲੇ ਜਿੰਨਾ ਹੀ ਮਹੱਤਵਪੂਰਣ ਹੈ: ‘ਤੈਨੂੰ ਆਪਣੇ ਗੁਆਂਢੀ ਨੂੰ ਉਵੇਂ ਹੀ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੂੰ ਆਪਣੇ-ਆਪ ਨੂੰ ਪਿਆਰ ਕਰਦਾ ਹੈਂ। [e] 40 ਇਨ੍ਹਾਂ ਦੋਹਾਂ ਹੁਕਮਾਂ ਉੱਤੇ ਹੀ ਸਾਰੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਟਿਕੇ ਹੋਏ ਹਨ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
