ਰੋਜਾਨਾਂ ਦਾ ਭਗਤੀ ਦਾ ਵੀਡੀਓ

ਲੂਕਾ 11:1-9
ਯਿਸੂ ਪ੍ਰਾਰਥਨਾ ਬਾਰੇ ਉਪਦੇਸ਼ ਦਿੰਦਾ 11 ਇੱਕ ਵਾਰ ਯਿਸੂ ਕਿਸੇ ਥਾਂ ਤੇ ਪ੍ਰਾਰਥਨਾ ਕਰ ਰਿਹਾ ਸੀ। ਜਦੋਂ ਉਹ ਪ੍ਰਾਰਥਨਾ ਕਰ ਹਟਿਆ ਤਾਂ ਉਸ ਦੇ ਇੱਕ ਚੇਲੇ ਨੇ ਉਸ ਨੂੰ ਆਖਿਆ, “ਪ੍ਰਭੂ! ਸਾਨੂੰ ਪ੍ਰਾਰਥਨਾ ਕਰਨੀ ਸਿੱਖਾਵੋ ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਸਿੱਖਾਈ ਸੀ।” 2 ਯਿਸੂ ਨੇ ਚੇਲਿਆਂ ਨੂੰ ਆਖਿਆ, “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਹ ਆਖੋ: ‘ਹੇ ਪਿਤਾ! ਤੇਰਾ ਨਾਮ ਹਮੇਸ਼ਾ ਪਵਿੱਤਰ ਮੰਨਿਆ ਜਾਵੇ, ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਰਾਜ ਆਵੇ। 3 ਹਰ ਰੋਜ ਸਾਨੂੰ ਉਹ ਰੋਟੀ ਦੇ, ਜੋ ਸਾਨੂੰ ਲੋੜੀਦੀ ਹੈ। 4 ਸਾਡੇ ਪਾਪ ਮਾਫ਼ ਕਰ ਕਿਉਂਕਿ ਜੋ ਸਾਡੇ ਨਾਲ ਗਲਤ ਕਰਦਾ ਹੈ ਅਸੀਂ ਵੀ ਹਰ ਉਸ ਮਨੁੱਖ ਨੂੰ ਖਿਮਾ ਕਰਦੇ ਹਾਂ ਅਤੇ ਸਾਨੂੰ ਪਰੱਖੇ ਨਾ ਜਾਣ ਦੇਵੀਂ।’” ਲਗਾਤਾਰ ਮੰਗਦੇ ਰਹੋ 5-6 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਕਿਸੇ ਹਾਲਾਤ ਵਿੱਚ, ਤੁਹਾਡੇ ਵਿੱਚੋਂ ਕੋਈ ਇੱਕ ਅੱਧੀ ਰਾਤ ਆਪਣੇ ਮਿੱਤਰ ਦੇ ਘਰ ਜਾਕੇ ਆਖੇ ਕਿ, ਕਿਰਪਾ ਕਰਕੇ ਮੈਨੂੰ ਤਿੰਨ ਰੋਟੀਆਂ ਦੇ, ‘ਕਿਉਂਕਿ ਮੇਰਾ ਇੱਕ ਮਿੱਤਰ ਸਫ਼ਰ ਤੋਂ ਮੇਰੇ ਘਰ ਆਇਆ ਹੈ, ਪਰ ਮੇਰੇ ਕੋਲ ਉਸ ਨੂੰ ਖੁਆਉਣ ਲਈ ਕੁਝ ਨਹੀਂ ਹੈ।’ 7 ਮੰਨ ਲਵੋ ਜੇਕਰ ਤੁਹਾਡਾ ਮਿੱਤਰ ਘਰ ਦੇ ਅੰਦਰੋ ਹੀ ਤੁਹਾਨੂੰ ਜਵਾਬ ਦਿੰਦਾ ਹੈ, ‘ਚਲਾ ਜਾ! ਮੈਨੂੰ ਤੰਗ ਨਾ ਕਰ! ਦਰਵਾਜਾ ਪਹਿਲਾਂ ਹੀ ਬੰਦ ਪਿਆ ਹੈ। ਮੈਂ ਅਤੇ ਮੇਰੇ ਬੱਚੇ ਮੰਜੇ ਤੇ ਸੁੱਤੇ ਪਏ ਹਨ ਤੇ ਮੈਂ ਹੁਣ ਉੱਠ ਕੇ ਤੈਨੂੰ ਰੋਟੀਆਂ ਦੇਣ ਦੀ ਜ਼ਹਿਮਤ ਨਹੀਂ ਕਰ ਸੱਕਦਾ।’8 ਮੈਂ ਤੁਹਾਨੂੰ ਦੱਸਦਾ ਹਾਂ ਕਿ ਭਾਵੇਂ ਉਹ ਤੁਹਾਨੂੰ ਉੱਠ ਕੇ ਰੋਟੀ ਦੇਣੀ ਪਸੰਦ ਨਹੀਂ ਕਰਦਾ ਕਿਉਂਕਿ ਉਹ ਤੇਰਾ ਮਿੱਤਰ ਹੈ। ਪਰ ਕਿਉਂਕਿ ਤੁਸੀਂ ਬਾਰ-ਬਾਰ ਪੁੱਛ ਰਹੇ ਹੋ, ਉਹ ਉੱਠੇਗਾ ਅਤੇ ਜੋ ਤੁਹਾਨੂੰ ਚਾਹੀਦਾ ਹੈ ਦੇ ਦੇਵੇਗਾ।9 ਇਸ ਲਈ ਮੈਂ ਆਖਦਾ ਹਾਂ ਕਿ ਤੁਸੀਂ ਪਰਮੇਸ਼ੁਰ ਕੋਲ ਨਿਰੰਤਰ ਮੰਗੋਂਗੇ ਤਾਂ ਉਹ ਤੁਹਾਨੂੰ ਦੇਵੇਗਾ। ਜੇਕਰ ਢੂਂਡੋਂਗੇ ਤਾਂ ਉਹ ਤੁਹਾਨੂੰ ਲੱਭੇਗਾ, ਲਗਾਤਾਰ ਖੜਕਾਉਂਦੇ ਰਹੋ ਤਾਂ ਤੁਹਾਡੇ ਲਈ ਦਰਵਾਜਾ ਖੋਲ੍ਹਿਆ ਜਾਵੇਗਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ: ਮੈਂ ਤੁਹਾਡਾ ਸਵਾਗਤ ਇਸ ਸ਼ੈਸਨ ਵਿੱਚ ਕਰਨਾ ਚਾਹੁੰਦਾ ਹਾਂ ਜਿੱਥੇ ਅਸੀਂ ਪ੍ਰਾਥਨਾ ਦੇ ਬਾਰੇ ਵਿੱਚ, ਪ੍ਰਾਥਨਾ ਦੀ ਸ਼ਕਤੀ ਦੇ ਬਾਰੇ ਵਿੱਚ ਅਤੇ ਪ੍ਰਾਥਨਾ ਕੀ ਹੈ ਅਤੇ ਕਿਵੇ ਤੁਸੀਂ ਪ੍ਰਾਥਨਾ ਕਰ ਸਕਦੇ ਹੋ ਇਸ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ। ਪਰਮੇਸ਼ਰ ਇੱਕ ਪ੍ਰਾਥਨਾ ਕਰਨ ਵਾਲੇ ਵਿਅਕਤੀ ਦੇ ਦੁਆਰਾ ਸੰਸਾਰ ਦੇ ਉਨ੍ਹਾਂ ਲੋਕਾਂ ਤੋਂ ਜਿਆਦਾ ਕਰ ਸਕਦਾ ਹੈ ਜੋ ਕਿ ਚੀਜਾਂ ਨੂੰ ਆਪਣੀ ਤਾਕਤ ਅਤੇ ਸਮਰਥ ਦੇ ਦੁਆਰਾ ਕਰਨ ਦੀ ਕੋਸ਼ਿਸ ਕਰਦੇ ਹਨ। ਪ੍ਰਾਥਨਾ ਇੱਕ ਬਹੁਤ ਵੱਡਾ ਦਿਲੇਰੀ ਦਾ ਕੰਮ ਹੈ ਜੋ ਕਿ ਆਪਣੇ ਜੀਵਨ ਵਿੱਚ ਕੀਤਾ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਵੀ ਇਸ ਦਿਲੇਰੀ ਦੇ ਕੰਮ ਵਿੱਚ ਸਾਡੇ ਨਾਲ ਜੁੜ ਜਾਉ।ਇਸ ਲਈ ਮੈਂ ਆਪਣੇ ਇੱਕ ਮਿੱਤਰ ਨੂੰ ਇੱਥੇ ਬੁਲਾਇਆ ਹੈ।
ਦੇਵ ਬਟਸ ਹਾਰਵੈਸਟ ਪਰੇਅਰ ਮਨਿਸਟੀਰਜ ਦਾ ਅਧਿਅਕਸ਼ ਹੈ ਅਤੇ ਉਹ ਅਮਰੀਕਾ ਰਾਸ਼ਟਰ ਪ੍ਰਾਥਨਾ ਕਮੇਟੀ ਦਾ ਚੈਅਰਮੈਨ ਵੀ ਹੈ। ਪਰ ਮੇਰੇ ਵਾਸਤੇ ਸਭ ਤੋਂ ਮਹੱਤਵਪੂਰਣ ਗੱਲ ਹੈ ਕਿ ਤੁਸੀਂ ਮੇਰੇ ਮਿੱਤਰ ਹੋ। ਤੁਸੀਂ ਮੇਰੇ ਮਿੱਤਰ ਹੋਣ ਦੇ ਨਾਤੇ ਮੇਰੇ ਲਈ ਇੱਕ ਚੁਣੋਤੀ ਰਹੇ ਹੋ। ਖਾਸ ਤੋਰ ਤੇ ਪ੍ਰਾਂਥਨਾ ਦੇ ਖੇਤਰ ਦੇ ਵਿੱਚ। ਤੁਸੀਂ ਮੈਨੂੰ ਪ੍ਰਾਥਨਾ ਦਾ ਵਿਅਕਤੀ ਬਣਨ ਦੀ ਚੁਣੋਤੀ ਦਿੱਤੀ,ਅਤੇ ਮੈਂ ਬਹੁਤ ਹੀ ਉਤੇਜਿਤ ਹਾਂ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਹਰ ਕੋਈ ਜੋ ਇੱਥੇ ਬੈਠਾ ਹੈ ਉਹ ਇਸ ਗੱਲਬਾਤ ਦਾ ਅਨੰਦ ਲੈਣ ਜਾ ਰਿਹਾ ਹੈ। ਡੇਵ ਮੈਂ ਮੁਢਲੀਆਂ ਗੱਲਾਂ ਦੇ ਨਾਲ ਸ਼ੁਰੂਆਤ ਕਰਨਾ ਚਾਹੁੰਦਾ ਹਾਂ।ਠੀਕ ਹੈ?
ਡੇਵ ਬਟਸ : ਬਿਲਕੁਲ
ਸੈਮੀ: ਮੈਨੂੰ ਦੱਸੋ, ਪ੍ਰਾਥਨਾ ਕੀ ਹੈ? ਮੇਰਾ ਅਰਥ ਹੈ, ਸਾਰੇ ਸੰਸਾਰ ਦੇ ਲੋਕ ਪ੍ਰਾਥਨਾ ਕਰਦੇ ਹਨ। ਹਰ ਤਰ੍ਹਾ ਦੇ ਧਰਮਾਂ ਦੇ ਲੋਕ, ਚਰਚਾਂ ਦੇ ਲੋਕ…..ਹਿੰਦੂ, ਮੁਸਲਮਾਨ, ਅਤੇ ਸਭ ਤਰਾਂ ਦੇ ਲੋਕ ਪ੍ਰਾਥਨਾ ਕਰਦੇ ਹਨ। ਸੰਸਾਰ ਦੇ ਵਿੱਚ ਹਰ ਕੋਈ ਪ੍ਰਾਥਨਾ ਕਰ ਰਿਹਾ ਹੈ, ਪਰ ਪ੍ਰਾਥਨਾ ਕੀ ਹੈ?
ਡੇਵ: ਇੱਕ ਤਰਾਂ ਦੇ ਨਾਲ ਸੋਚੀਏ ਤਾਂ ਮੈਨੂੰ ਕਹਿਣਾ ਪਵੇਗਾ ਇਹ ਬਹੁਤ ਵਧੀਆ ਪ੍ਰਸ਼ਨ ਹੈ। ਹਰ ਵਾਰ ਜਦ ਮੈਂ ਇਸ ਦੇ ਬਾਰੇ ਸੋਚਦਾ ਹਾਂ ਤਾਂ ਮੇਰੀਆਂ ਬਾਹਾਂ ਇਸਦੇ ਆਲੇ ਦੁਆਲੇ ਪੈ ਜਾਂਦੀਆਂ ਹਨ, ਮੈਂ ਇਸ ਤੋਂ ਥੋੜਾ ਬਚਣਾ ਚਾਹੁੰਦਾ ਹਾਂ। ਹਰ ਕੋਈ ਇੱਕ ਸਤਰ ਤੇ ਜਾਂ ਦੂਸਰੇ ਸਤਰ ਦੇ ਉੱਪਰ ਪ੍ਰਾਥਨਾ ਕਰਦਾ ਹੈ। ਬਹੁਤ ਸਾਰੇ ਤਰੀਕੇ ਹਨ ਜਿੰਨਾਂ ਨਾਲ ਲੋਕ ਪ੍ਰਾਥਨਾ ਕਰਦੇ ਹਨ। ਅਖੀਰ ਵਿੱਚ ਅਸੀਂ ਇਸ ਨੂੰ ਸਧਾਰਣ ਸ਼ਬਦਾ ਦੇ ਵਿੱਚ ਪਰਿਭਾਸ਼ਿਤ ਕਰ ਕੇ ਕਹੀਏ ਤਾਂ ਇਹ ਪਰਮੇਸ਼ਰ ਦੇ ਨਾਲ ਗੱਲ ਕਰਨਾ ਹੈ। ਪਰ ਮੈਂ ਸੋਚਦਾ ਹਾਂ ਸਾਨੂੰ ਇਸ ਤੋਂ ਥੋੜਾ ਅੱਗੇ ਜਾਣਾ ਚਾਹੀਦਾ ਹੈ ਕਿਉਂਕਿ ਸਭ ਪ੍ਰਾਥਨਾਵਾਂ ਪ੍ਰਾਥਨਾਵਾਂ ਨਹੀ ਹਨ। ਇੰਨਾਂ ਵਿਚੋਂ ਬਹੁਤੀਆਂ ਤਾਂ ਧਾਰਮਿਕ ਸੋਚਾਂ ਹਨ।
ਸੈਮੀ : ਹਾਂ
ਡੇਵ: ਇਸ ਦੇ ਵਿੱਚੋਂ ਬਹੁਤਾ ਤਾਂ ਕਿਸੇ ਤੋਂ ਕੁਝ ਲੈਣ ਦੀ ਕੋਸ਼ਿਸ ਕਰਨਾ ਹੈ। ਮੇਰੀ ਇੱਕ ਪਸੰਦੀਦਾ ਪਰਿਭਾਸ਼ਾ ਹੈ….ਮੈਂ ਜਾਣਕਾਰੀ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ, ਪਰ ਮੈਂ ਵੀ ਤੁਹਾਡੀ ਤਰ੍ਹਾਂ ਇਸ ਯਾਤਰਾ ਦੇ ਉੱਪਰ ਹਾਂ, ਅਤੇ ਵੀ ਤੁਹਾਡੀ ਤਰ੍ਹਾਂ ਹਾਲੇ ਲੰਬਾ ਸਫਰ ਤੈਅ ਕਰਨਾ ਹੈ। ਪਰ ਮੇਰੇ ਜੀਵਨ ਦੇ ਵਿੱਚ ਜਿਸ ਪਰਿਭਾਸ਼ਾ ਨੇ ਮੇਰੀ ਮਦਦ ਕੀਤੀ ਹੈ ਉਹ ਹੈ ਕਿ ਪ੍ਰਾਥਨਾ ਮੇਰੇ ਜੀਵਨ ਦੇ ਇੱਕ ਬਹੁਤ ਹੀ ਮਹੱਤਵਪੂਰਣ ਪ੍ਰੇਮੀ ਸਬੰਧ ਵਿੱਚ ਗੱਲਬਾਤ ਦਾ ਹਿੱਸਾ ਹੈ।
ਸੈਮੀ: ਵਾਉ
ਡੇਵ: ਇਹ ਪਿਤਾ ਦੇ ਨਾਲ, ਪੁੱਤਰ ਦੇ ਨਾਲ ਅਤੇ ਪਵਿੱਤਰ ਆਤਮਾ ਦੇ ਨਾਲ ਰਿਸ਼ਤਾ ਹੈ, ਇਸ ਲਈ ਇਹ ਇੱਕ ਰਿਸ਼ਤਾ ਹੈ, ਪਰ ਇਹ ਨਾ ਸਿਰਫ ਇੱਕ ਰਿਸ਼ਤਾ ਹੈ। ਇਹ ਗੱਲਬਾਤ ਦਾ ਹਿੱਸਾ ਹੈ, ਅਤੇ ਇਹ ਪ੍ਰੇਮ ਦਾ ਰਿਸ਼ਤਾ ਹੈ। ਮੈਂ ਬਹੁਤ ਸਾਰੇ ਲੋਕਾਂ ਦੇ ਨਾਲ ਰਿਸ਼ਤੇ ਦੇ ਵਿੱਚ ਹੋ ਸਕਦਾ ਹਾਂ, ਪਰ ਉਹ ਹਮੇਸ਼ਾਂ ਪ੍ਰੇਮ ਦੇ ਰਿਸ਼ਤੇ ਨਹੀ ਹੁੰਦੇ ਹਨ।
ਸੈਮੀ: ਠੀਕ
ਡੇਵ: ਪਰ ਇਹ ਹਰ ਇੱਕ ਨਾਲੋਂ ਹਰ ਚੀਜ ਦੇ ਵਿੱਚ ਅਲ਼ੱਗ ਹੈ
ਸੈਮੀ: ਹਾਂ ਇਹ ਗੱਲਬਾਤ ਅਤੇ ਸੰਪਰਕ ਹੈ। ਸੱਚੇ ਪ੍ਰੇਮੀ ਰਿਸ਼ਤਿਆਂ ਦੇ ਵਿੱਚ (ਘੱਟੋ ਘੱਟ ਮੈਂ ਇੱਕ ਬਾਰੇ ਤਾਂ ਜਾਣਦਾ ਹਾਂ ਅਤੇ ਉਹ ਹੈ ਮੇਰੀ ਪਤਨੀ ਨਾਲ ਮੇਰਾ ਰਿਸ਼ਤਾ), ਇੰਨਾਂ ਵਿੱਚ ਗੱਲਬਾਤ ਹੋਣੀ ਜਰੂਰੀ ਹੈ। ਇਜ ਨਾ ਸਿਰਫ ਰਿਸ਼ਤਿਅ ਤੋਂ ਵੱਧਦਾ ਹੈ ਪਰ ਇਹ ਰਿਸ਼ਤਿਆਂ ਨੂੰ ਵਧਾਉਂਦਾ ਹੈ।
ਡੇਵ: ਬਿਲਕੁਲ
ਸੈਮੀ: ਹੁਣ ਇਹ ਬਹੁਤ ਸਾਰੀਆਂ ਅੱਲਗ ਅਲੱਗ ਥਾਵਾਂ ਅਤੇ ਪਿਛੋਕੜਾਂ ਦੇ ਲੋਕਾਂ ਦੇ ਕੋਲ ਜਾ ਰਿਹਾ ਹੈ। ਧਾਰਮਿਕ ਪ੍ਰਾਥਨਾ ਅਤੇ ਜੋ ਅਸੀਂ ਗੱਲ ਕਰ ਰਹੇ ਹਾਂ, ਜੋ ਕਿ ਇਹ ਰਿਸ਼ਤਾ ਹੈ, ਇਹ ਗੱਲਬਾਤ ਜੋ ਕਿ ਪਰਮੇਸ਼ਰ ਦੇ ਨਾਲ ਪ੍ਰੇਮੀ ਰਿਸ਼ਤੇ ਦੇ ਵਿਚੋਂ ਨਿਕਲਦੀ ਹੈ, ਕੀ ਫਰਕ ਹੈ?
ਡੇਵ: ਯਕੀਨਨ
ਸੈਮੀ: ਇੱਥੇ ਕੀ ਫਰਕ ਹੈ?
ਡੇਵ: ਮੈ ਇਹ ਕਹਾਂਗਾ ਕਿ ਧਾਰਮਿਕ ਪ੍ਰਾਥਨਾ ਕੋਈ ਵੀ ਧਰਮ ਦੀ ਪ੍ਰਾਥਨਾ ਹੋ ਸਕਦੀ ਹੈ ਅਤੇ ਉਸ ਵਿੱਚ ਮਸੀਹੀਅਤ ਵੀ ਸ਼ਾਮਿਲ ਹੈ।
ਸੈਮੀ: ਠੀਕ ਹੈ
ਡੇਵ: ਧਾਰਮਿਕ ਪ੍ਰਾਥਨਾ ਧਰਮ ਵਿਚੋਂ ਬਾਹਰ ਨਿਕਲਦੀ ਹੈ, ਜਿਸਦਾ ਅਰਥ ਹੈ ਕਿ ਬੁਨਿਆਦੀ ਤੋਰ ਤੇ ਮਨੁੱਖ ਪਰਮੇਸ਼ਰ ਦੇ ਨਾਲ ਨਾਤਾ ਜੋੜਨ ਦੀ ਕੋਸ਼ਿਸ ਕਰ ਰਿਹਾ ਹੈ (ਕੁਝ ਤਰੀਕੀਆਂ ਦੇ ਨਾਲ) ਉਹ ਪਰਮੇਸ਼ਰ ਨੂੰ ਆਪਣੇ ਸਤਰ ਦੇ ਉੱਪਰ ਲਿਆਉਣਾ ਚਾਹੁੰਦਾ ਹੈ। ਪਰ ਜਿਸ ਤਰਾਂ ਦੀ ਪ੍ਰਾਥਨਾ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਉਹ ਧਾਰਮਿਕ ਨਹੀ ਹੈ ਉਹ ਧਰਮ ਦੇ ਬਾਰੇ ਵਿੱਚ ਨਹੀ ਹੈ। ਇਹ ਰਿਸ਼ਤੇ ਦੇ ਬਾਰੇ ਵਿੱਚ ਹੈ ਅਤੇ ਇਹ ਇੱਕ ਪਰਮੇਸ਼ਰ ਦੇ ਬਾਰੇ ਵਿੱਚ ਹੈ ਜੋ ਕਿ ਇੱਕ ਪ੍ਰੇਮੀ ਰਿਸ਼ਤੇ ਨੂੰ ਸ਼ੁਰੂ ਕਰਦਾ ਹੈ।ਇਹ ਪਰਮੇਸ਼ਰ ਹੈ ਜਿਸਨੇ ਸਾਨੂੰ ਪਹਿਲਾਂ ਪਿਆਰ ਕੀਤਾ ਅਤੇ ਉਹ ਹੈ ਜੋ ਇਸ ਰਿਸ਼ਤੇ ਨੂੰ ਚਾਹੁੰਦਾ ਹੈ। ਉਹ ਹੈ ਜੋ ਕਿ ਸੱਚਮੁੱਚ ਹੀ ਇਸ ਨੂੰ ਚਾਹੁੰਦਾ ਹੈ। ਮੈਂ ਵਾਰ ਵਾਰ ਇਸ ਸੱਚਾਈ ਦੇ ਨਾਲ ਆਪਣੇ ਗੋਡਿਆਂ ਦੇ ਉੱਪਰ ਆਇਆ ਹਾਂ ਕਿ ਪਰਮੇਸ਼ਰ ਮੇਰੇ ਨਾਲ ਮੇਰੇ ਤੋਂ ਕਿਤੇ ਵੱਧ ਕੇ ਸਮਾਂ ਬਿਤਾਉਣਾ ਚਾਹੁੰਦਾ ਹੈ।
ਸੈਮੀ: ਹਾਂ ਠੀਕ ਹੈ
ਡੇਵ: ਇਹ ਇਸ ਤਰ੍ਹਾਂ ਨਹੀ ਹੈ ਕਿ ਮੈਂ ਪਰਮੇਸ਼ਰ ਨੂੰ ਕੁਝ ਦਿਖਾਉਣਾ ਚਾਹੁੰਦਾ ਹਾਂ, ਜਾਂ ਮੈਂ ਤਾਕਤਾਂ ਨੂੰ ਧੋਖਾਂ ਦੇਣਾ ਚਾਹੁੰਦਾ ਹਾਂ, ਜਾਂ ਆਪਣੇ ਆਪ ਨੂੰ ਉੱਪਰ ਲੈ ਕੇ ਜਾਣਾ ਚਾਹੁੰਦਾ ਹਾਂ, ਪਰ ਇਸਦੀ ਥਾਂ ਤੇ ਇਹ ਪਰਮੇਸ਼ਰ ਨੂੰ ਜੋ ਕਿ ਮੈਨੂੰ ਅਨੋਖੇ ਤਰੀਕੇ ਦੇ ਨਾਲ ਪਿਆਰ ਕਰਦਾ ਹੈ, ਉਸਦਾ ਪ੍ਰਤੀਉੱਤਰ ਹੈ। ਅਤੇ ਇਸ ਨੂੰ ਲੈ ਲਵੋ, ਉਹ ਮੇਰੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਹੈ।
ਸੈਮੀ: ਹਾਂ, ਤੁਹਾਨੂੰ ਪਤਾ ਹੈ, ਮੈਂ ਯਿਸੂ ਨੂੰ ਜਾਨਣ ਤੋਂ ਪਹਿਲਾਂ ਕਈ ਸਾਲਾਂ ਤੱਕ ਧਾਰਮਿਕ ਤੋਰ ਤੇ ਪ੍ਰਾਥਨਾ ਕਰਦਾ ਰਿਹਾ ਇਸ ਤੋਂ ਪਹਿਲਾਂ ਕਿ ਉਹ ਮੇਰੇ ਜੀਵਨ ਦੇ ਵਿੱਚ ਅਸਲੀਅਤ ਬਣਿਆ।
ਡੇਵ: ਬੇਸ਼ੱਕ
ਸੈਮੀ: ਮੈਂ ਧਾਰਮਿਕ ਸੀ। ਪਰ ਇੱਕ ਗੱਲ ਜਿਸ ਨੂੰ ਮੈਂ ਵੇਖਿਆ ਉਹ ਇਹ ਸੀ ਕਿ ਮੈਂ ਹਮੇਸ਼ਾਂ ਪਿੱਛੇ ਰਹਿ ਜਾਂਦਾ ਸੀ। ਕਦੇ ਵੀ ਮੇਰੇ ਕੋਲ ਸਦਾ ਦੀ ਸ਼ਾਂਤੀ ਨਹੀ ਸੀ। ਮੈਂ ਜਾਂ ਤਾਂ ਬਾਹਰ ਸੀ ਜਾਂ ਅੰਦਰ ਸੀ। ਇਹ ਇੱਕ ਤਰੀਕੇਟ ਦੇ ਨਾਲ ਬੱਦਲਾਂ ਦੇ ਨਾਲ ਘਿਰੀ ਹੋਈ ਪ੍ਰਾਥਨਾ ਸੀ, ” ਠੀਕ ਹੈ ਮੈਂ ਆਪਣੇ ਟੈਸਟ ਵਿੱਚ ਫੇਲ ਹੋ ਗਿਆ, ਮੇਰੇ ਮਾਤਾ ਪਿਤਾ ਦੀ ਮਦਦ ਕਰੋ ਕਿ ਉਹ ਸਮਝ ਸਕਣ ਕਿ ਮੈਂ ਕਿਉਂ ਫੇਲ ਹੋਇਆ, ਮੈਨੂੰ ਇਸ ਪਰੇਸ਼ਾਨੀ ਦੇ ਵਿਚੋਂ ਕੱਢ ਦਿaੁ। ਫਿਰ ਮੈਂ ਯਿਸੂ ਨੂੰ ਜਾਣਿਆ ਅਤੇ ਇਹ ਇੱਕ ਨਵਾ ਆਯਾਮ ਸੀ। ਮੇਰਾ ਅਰਥ ਹੈ ਮੇਰਾ ਜੀਵਨ ਬਦਲ ਗਿਆ ਕਿਉਂਕਿ ਮੈਂ ਹੁਣ, ਬੋਲਣ ਦੇ ਵਾਸਤੇ (ਇਹ ਮੇਰੇ ਕੰਮਾਂ ਦੇ ਨਾਲ ਨਹੀ ਪਰ ਪਰਮੇਸ਼ਰ ਦੀ ਕਿਰਪਾ ਦੀ ਵਜ੍ਹਾ ਦੇ ਨਾਲ ਹੀ ਸੀ) ਮੈਨੂੰ ਪਵਿੱਤਰ ਪਰਮੇਸ਼ਰ ਨੇ ਸਵੀਕਾਰ ਕਰ ਲਿਆ। ਮੈਂ ਸੋਚਦਾ ਹਾਂ ਮੇਰੇ ਵਾਸਤੇ ਇਹ ਇੱਕ ਗੱਲ ਸੀ ਜਿਸਨੇ ਇੱਕ ਵੱਡਾ ਅੰਤਰ ਧਾਰਮਿਕ ਪ੍ਰਾਥਨਾ ਅਤੇ ਮਸੀਹ ਦੇ ਉੱਪਰ ਵਿਸ਼ਵਾਸ ਦੇ ਕਾਰਣ ਪਰਮੇਸ਼ਰ ਦੇ ਨਾਲ ਮੇਰੇ ਰਿਸ਼ਤੇ ਦੇ ਦੁਆਰਾ ਪ੍ਰਾਥਨਾ ਕਰਨ ਦੇ ਵਿੱਚ ਪਾਇਆ।
ਡੇਵ: ਬਿਲਕੁਲ
ਸੈਮੀ: ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਸੀ ਅਸੀਂ ਇਸ ਦੇ ਯੋਗ ਨਹੀ ਸੀ।
ਡੇਵ: ਨਹੀਂ
ਸੈਮੀਂ: ਮੇਰਾ ਅਰਥ ਹੈ ਇਹ ਸਿਰਫ ਉਸਦਾ ਪਿਆਰ ਹੈ ਇਸ ਲਈ ਅਸੀਂ ਉਸਦੀ ਹਜੂਰੀ ਦੇ ਵਿੱਚ ਆ ਸਕਦੇ ਹਾਂਪਵਿੱਤਰ ਪਰਮੇਸ਼ਰ ਦੀ ਹਜੂਰੀ ਦੇ ਵਿੱਚ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੇ ਕੋਲ ਇਹ ਹੈ।
ਡੇਵ: ਸਾਨੂੰ ਇਹ ਲਗਾਤਾਰ ਯਾਦ ਰੱਖਣਾ ਪਵੇਗਾ ਕਿ ਇਹ ਪਰਮੇਸ਼ਰ ਹੈ ਜਿਸਨੇ ਇਸ ਨੂੰ ਸ਼ੁਰੂ ਕੀਤਾ, ਇਹ ਪਰਮੇਸ਼ਰ ਹੈ ਜੋ ਇਹ ਚਾਹੁੰਦਾ ਹੈ। ਇਹੀ ਬਦਲਦਾ ਹੈ ਜਿਸ ਤਰ੍ਹਾ ਦੇ ਨਾਲ ਅਸੀਂ ਪ੍ਰਾਥਨਾ ਕਰਦੇ ਹਾਂ। ਤੁਹਾਡੀ ਪਰਮੇਸ਼ਰ ਦੇ ਪ੍ਰਤੀ ਸਮਝ ਕਿ ਉਹ ਕੌਣ ਹੈ, ਤੁਹਾਡੇ ਪ੍ਰਾਥਨਾ ਦੇ ਢੰਗ ਨੂੰ ਬਦਲ ਦਿੰਦੀ ਹੈ। ਜੇਕਰ ਤੁਹਾਡਾ ਵਿਚਾਰ ਇਹ ਹੈ ਕਿ ਪਰਮੇਸ਼ਰ ਇੱਕ ਸੈੰਟਾ ਕਲੋਜ ਹੈ ਜੋ ਕਿ ਇਹ ਵੇਖ ਰਿਹਾ ਹੈ ਕਿ ਕਿਵੇਂ ਉਹ ਤੁਹਾਨੂੰ ਕੁਝ ਸਮਾਨ ਦੇ ਸਕਦਾ ਹੈ ਜੇਕਰ ਤੁਸੀਂ ਉਸ ਦੇ ਕੋਲੋਂ ਸਹੀ ਤਰੀਕੇ ਦੇ ਨਾਲ ਮੰਗਦੇ ਹੋ ਤਾਂ ਉੱਥੇ ਕੋਈ ਤੋਬਾ ਨਹੀ ਹੋਵੇਗੀ। ਉੱਥੇ ਕੋਈ ਪਵਿੱਤਰਤਾ ਨਹੀ ਹੋਵੇਗੀ ਅਤੇ ਇਹ ਸਭ ਗੱਲਾ ਨਹੀ ਹੋਣਗੀਆਂ।
ਜਾਂ ਫਿਰ ਤੁਹਾਡਾ ਕੋਈ ਹੋਰ ਪਰਮੇਸ਼ਰ ਹੈ ਜੋ ਕਿ ਕੰਜੂਸ ਪਰਮੇਸ਼ਰ ਹੈ। ਉਹ ਹਰ ਵੇਲੇ ਗੁੱਸੇ ਵਿੱਚ ਰਹਿੰਦਾ ਹੈ, ਹਮੇਸ਼ਾਂ ਨਿਆਂ ਕਰਦਾ ਹੈ, ਅਤੇ ਤੁਹਾਨੂੰ ਹਰ ਵੇਲੇ ਕੋਈ ਨਾ ਕੋਈ ਤਰੀਕਾ ਲੱਭਣਾ ਪੈਂਦਾ ਹੈ ਕਿ ਤੁਸੀਂ ਉਸ ਨੂੰ ਖੁਸ਼ ਕਰਨਾ ਪੈਂਦਾ ਹੈ, ਕਿ ਤੁਸੀਂ ਉਸਦੀ ਹਜੂਰੀ ਦੇ ਵਿੱਚ ਅਸਾਨੀ ਦੇ ਨਾਲ ਜਾ ਸਕੋ। ਆਪਣੇ ਉੱਪਰ ਨਿਰਭਰ ਕਰਦੇ ਹੋਏ। ਸਾਡੇ ਕੋਲ ਸਭ ਤਰੀਕੇ ਹੁੰਦੇ ਹਨ ਸ਼ਾਇਦ ਤੁਹਾਡਾ ਪਰਮੇਸ਼ਰ ਸਟਾਰ ਵਾਰਸ ਦਾ ਦੇਵਤਾ ਹੈ, ਜਾਂ ਕੋਈ ਤਾਕਤ ਹੈ। ਇਹ ਕੋਈ ਵਿਅਕਤੀ ਨਹੀ ਹੈ ਪਰ ਕੁਝ ਹੈ ਜਿਸ ਨੂੰ ਭਰਮਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ।
ਪਰਮੇਸ਼ਰ ਕੋਣ ਹੈ, ਤੁਹਾਡੀ ਪਰਮੇਸ਼ਰ ਦੇ ਬਾਰੇ ਵਿੱਚ ਜੋ ਸਮਝ ਹੈ ਉਹ ਤੁਹਾਡੇ ਪ੍ਰਾਥਨਾ ਦੇ ਢੰਗ ਨੂੰ ਬਦਲੇਗਾ। ਇਹੀ ਇੱਕ ਕਾਰਣ ਹੈ ਕਿ ਮੈ ਬਾਈਬਲ ਦੇ ਪਰਮੇਸ਼ਰ ਨੂੰ ਪਿਆਰ ਕਰਦਾ ਹਾਂ, ਜੋ ਪਿਆਰ ਦੇ ਨਾਲ ਤੁਹਾਡੇ ਵੱਲ ਅਤੇ ਮੇਰੇ ਵੱਲ ਆਉਂਦਾ ਹੈ ਅਤੇ ਜੋ ਸਾਡੇ ਨਾਲ ਪ੍ਰੇਮ ਸਬੰਧ ਬਣਾਉਣਾ ਚਾਹੁੰਦਾ ਹੈ ਅਤੇ ਮੈਨੂੰ ਅਨੁਮਤੀ ਦਿੰਦਾ ਹੈ ਕਿ ਮੈਂ ਉਸ ਨਾਲ ਗੱਲਬਾਤ ਵਾਲਾ ਸਬੰਧ ਬਣਾ ਕੇ ਰੱਖ ਸਕਾਂ।
ਸੈਮੀ: ਤੁਸੀ ਜਾਣਦੇ ਹੋ ਕਿ ਵਚਨ ਦੇ ਵਿਚ ਇਕ ਆਇਤ ਹੈ, “… ਪਰਮੇਸ਼ਰ ਪਿਆਰ ਹੈ” ਮੇਰਾ ਅਰਥ ਹੈ, ਪਰਮੇਸ਼ਰ ਦਾ ਸਾਰ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ। ਉਹ ਪਵਿੱਤਰ ਹੈ। ਉਹ ਬਿਲਕੁਲ ਸ਼ੁੱਧ ਹੈ। ਪਰ ਉਹ ਪਿਆਰ ਹੈ। ਉਹ ਸਾਨੂੰ ਇੰਨਾਂ ਪਿਆਰ ਕਰਦਾ ਹੈ ਕਿ ਉਸ ਨੇ ਯਿਸੂ ਨੂੰ ਸਾਡੀ ਸਜਾ ਲੈਣ ਲਈ ਭੇਜ ਦਿੱਤਾ। ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ ਜੋ ਪ੍ਰਾਥਨਾ ਕਰਦੇ ਹਨ ਪਰ ਉਹ ਕ੍ਰੋਧਿਤ ਲੋਕ ਹਨ।
ਡੇਵ: ਇਹ ਸਹੀ ਹੈ
ਸੈਮੀ: ਇੱਕ ਕਾਰਣ ਹੈ ਕਿ ਉਹ ਜੋ ਕੁਝ ਵੀ ਕਰਦੇ ਹਨ ਉਸ ਵਿੱਚ ਉਹ ਪਰਮੇਸ਼ਰ ਨੂੰ ਬਹੁਤ ਗੁੱਸੇ ਦੇ ਵਿੱਚ ਵੇਖਦੇ ਹਨ ਅਤੇ ਉਹ ਪ੍ਰਾਥਨਾ ਕਰਦੇ ਹਨ ਕਿ ਕਿਸੇ ਤਰ੍ਹਾਂ ਉਹ ਪਰਮੇਸ਼ਰ ਨੂੰ ਖੁਸ਼ ਕਰ ਸਕਣ। ਪਰ ਯਿਸੂ ਨੇ ਪਰਮੇਸ਼ਰ ਦੇ ਗੁੱਸੇ ਨੂੰ ਸ਼ਾਂਤ ਕਰ ਦਿੱਤਾ ਹੈ ਜਦ ਉਹ ਸਲੀਬ ਦੇ ਉੱਪਰ ਮਰਿਆ ਅਤੇ ਇਸ ਲਈ ਸਾਡੇ ਕੋਲ ਇਹ ਸਬੰਧ ਹੈ। ਮੈਂ ਸੋਚਦਾ ਹਾਂ ਕਿ ਜੋ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਅਸਲ ਵਿੱਚ ਇੱਕ ਬਹੁਤ ਹੀ ਗਹਿਰੀ ਗੱਲ ਦੇ ਵੱਲ ਜਾ ਰਹੇ ਹੋ। ਕਿਉਂਕਿ ਜਦ ਲੋਕ ਇਸ ਤਰ੍ਹਾਂ ਵੇਖਦੇ ਹਨ ਕਿ ਪਰਮੇਸ਼ਰ ਪਿਆਰ ਕਰਦਾ ਹੈ ਤਾਂ ਉਹ ਗੱਲ ਕਰਦੇ ਹਨ ਵਿਸ਼ਵਾਸ ਦੇ ਵਧਣ ਦੀ, ਮੇਰਾ ਅਰਥ ਹੈ ਫਿਰ ਇਹ ਇੱਕ ਅਲੱਗ ਹੀ ਗੱਲ ਹੋ ਜਾਂਦੀ ਹੈ। ਜੇਕਰ ਤੁਸੀਂ ਇਹ ਸੋਚਦੇ ਹੋ ਕਿ ਪਰਮੇਸ਼ਰ ਹਰ ਵੇਲੇ ਤੁਹਾਡੇ ਉੱਪਰ ਕ੍ਰੋਧਿਤ ਹੈ ਇਸਦੀ ਬਜਾਇ ਕਿ ਤੁਸੀਂ ਉਸ ਨੂੰ ਵੇਖੋ ਕਿ ਉਹ ਤੁਹਾਨੂੰ ਪਿਆਰ ਕਰਦਾ ਹੈ…..ਬੇਸ਼ੱਕ ਤੁਸੀਂ ਇਹ ਕਿਵੇਂ ਵੇਖਦੇ ਹੋ?
ਢੇਵ: ਤੁਸੀਂ ਇਸ ਨੂੰ ਵਿਅਕਤੀਗਤ ਸਤਰ ਤੇ ਰੱਖਦੇ ਹੋ। ਤੁਸੀਂ ਇਹ ਮਹਿਸੂਸ ਕਰਦੇ ਹੋ, “ਕੁਝ ਰਿਸ਼ਤੇ ਹਨ ਜਿੰਨਾਂ ਦੇ ਵਿੱਚ ਦੀ ਮੈਂ ਗੁਜਰਿਆ ਅਤੇ ਮੈਂ ਵੇਖਿਆ ਕਿ ਉਹ ਲੋਕ ਅਸਲ ਵਿੱਚ ਮੇਰੇ ਨਾਲ ਗੱਲ ਨਹੀ ਕਰਨਾ ਚਾਹੁੰਦੇ ਸਨ, ਅਤੇ ਮੈਂ ਵੀ ਉਸ ਗੱਲਬਾਤ ਦੇ ਵਿੱਚ ਬਹੁਤ ਜਿਆਦਾ ਸਮਾਂ ਬਿਤਾਉਣ ਲਈ ਤਿਆਰ ਨਹੀ ਸੀ। ਮੈਂ ਦੱਸ ਸਕਦਾ ਸੀ ਕਿ ਉਹ ਰੁਚੀ ਨਹੀ ਲੈਂਦੇ ਸਨ, ਪਰ ਮੈਂ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਵੀ ਰਿਹਾ ਹਾਂ ਜਦ ਮੈਂ ਕਹਿ ਸਕਦਾ ਸੀ, ‘ਉਹ ਪ੍ਰਸ਼ਨ ਪੁੱਛ ਰਹੇ ਹਨ, ਉਹ ਮੈਨੂੰ ਖਿੱਚ ਰਹੇ ਹਨ’ ਅਤੇ ਮੈਂ ਦੱਸ ਸਕਦਾ ਸੀ ਕਿ ਉਹ ਮੇਰੇ ਨਾਲ ਰਹਿਣਾ ਚਾਹੁੰਦੇ ਸਨ। ਇਹ ਸਾਡਾ ਪਰਮੇਸ਼ਰ ਹੈ”
ਸੈਮੀ: ਹਾਂ ਆਮੀਨ। ਮੈਂ ਹਰ ਇੱਕ ਨੂੰ ਜੋ ਸੁਣ ਰਿਹਾ ਹੈ, ਉਤਸ਼ਾਹਿਤ ਕਰਨਾ ਚਾਹੁੰਦਾ ਹਾਂ ਕਿ ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਹੈ। ਪ੍ਰਾਥਨਾ ਇਹ ਨਹੀ ਹੈ ਕਿ ਤੁਸੀਂ ਪਰਮੇਸ਼ਰ ਨੂੰ ਖੁਸ਼ ਕਰਦੇ ਹੋ, ਤੁਸੀਂ ਉਸ ਲਈ ਇੱਕ ਫਰਜ ਪੂਰਾ ਕਰ ਰਹੇ ਹੋ, ਪਰ ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਹ ਤੁਹਾਨੂੰ ਆਪਣੀ ਹਜੂਰੀ ਵਿੱਚ ਬੁਲਾ ਰਿਹਾ ਹੈ ਕਿ ਤੁਹਾਡੇ ਨਾਲ ਇੱਕ ਰਿਸ਼ਤਾ ਬਣਾ ਸਕੇ। ਇਹੀ ਸੱਚੀ ਪ੍ਰਾਥਨਾ ਹੈ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ