Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪਰਚਾਰਕ ਦਾ ਤਰੀਕਾ : ਦਿਆਲੂ ਪ੍ਰਾਥਨਾ
ਮੈਂ ਤੁਹਾਡਾ ਸਵਾਗਤ ਦਿਨ ੬ ਦੇ ਸਾਡੇ ਅਧਿਐਨ ਵਿੱਚ ਕਰਨਾ ਚਾਹੁੰਦਾ ਹਾਂ। ਮੈਂ ਆਸ ਕਰਦਾ ਹਾਂ ਕਿ ਇਸ ਸਮੇਂ ਦੇ ਦੋਰਾਨ ਜੋ ਪਰਮੇਸ਼ ਰ ਦੇ ਦਿਲ ਉੱਪਰ ਹੈ ਉਸ ਨੂੰ ਲੈ ਰਹੇ ਹਾਂ। ਕਿ ਪਰਮੇਸ਼ਰ ਤੁਹਾਡੇ ਦਿਲ ਨੂੰ ਨਵਾਂ ਕਰ ਰਿਹਾ ਹੈ। ਉਹ ਤੁਹਾਡੇ ਦਿਲ ਨੂੰ ਬਹਾਲ ਅਤੇ ਨਵਾਂ ਕਰ ਰਿਹਾ ਹੈ। ਤਾਂ ਕਿ ਤੁਹਾਡੇ ਕੋਲ ਇਕ ਦਿਲ ਹੋਵੇ ਜੋ ਕਿ ਲੋਕਾਂ ਤੱਕ ਮਸੀਹ ਲਈ ਪਹੁੰਚਣਾ ਚਾਹੁੰਦਾ ਹੈ।
ਅੱਜ ਦੇ ਦਿਨ ਵਿੱਚ ਅਸੀਂ ਪਰਚਾਰਕ ਦੇ ਤਰੀਕੇ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਹਨ ਕਿਉਂਕਿ ਮੈਂ ਇਕ ਪਰਚਾਰਕ ਹਾਂ, ਤੁਹਾਡਾ ਤਰੀਕਾ ਕੀ ਹੈ ਅਤੇ ਤੁਹਾਡੀ ਯੋਜਨਾ ਕੀ ਹੈ?
ਅਤੇ ਮੈਂ ਕਹਿੰਦਾ ਹਾਂ ਕਿ ਮੇਰੀ ਯੋਜਨਾ ਬਹੁਤ ਹੀ ਸਰਲ ਹੈ। ਪ੍ਰਾਥਨਾ ਕਰੋ ਅਤੇ ਲੋਕਾਂ ਤੱਕ ਮਸੀਹ ਲਈ ਪਹੁੰਚੋ। ਇਹ ਔਖਾ ਨਹੀ ਹੈ। ਇਹ ਸਧਾਰਣ ਜਿਹਾ ਸੁਣਨ ਵਿੱਚ ਲੱਗ ਸਕਦਾ ਹੈ। ਪਰ ਤੁਹਾਨੂੰ ਪਤਾ ਹੈ ਕਿ ਮੈਨੂੰ ਕੀ ਮਿਲਿਆ ਹੈ। ਮੈਂ ਬਾਈਬਲ ਦੇ ਵਿੱਚ ਪਾਇਆ ਹੈ ਕਿ ਯਿਸੂ ਦੀ ਯੋਜਨਾ ਕੀ ਸੀ। ਜਦ ਲੂਕਾ ੨੪ ਦੇ ਵਿੱਚ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਜਗਤ ਵਿੱਚ ਜਾ ਕੇ ਪਰਚਾਰ ਕਰਨ ਅਤੇ ਲੋਕਾਂ ਤੱਕ ਖੁਸ਼ਖਬਰੀ ਦੇ ਨਾਲ ਪਹੁੰਚਣ। ਉਸ ਨੇ ਫਿਰ ਕਿਹਾ, ਪਰ ਯਰੂਸ਼ਲਮ ਦੇ ਵਿੱਚ ਇੰਤਜਾਰ ਕਰਨਾ ਜਦ ਤੱਕ ਤੁਸੀਂ ਉੱਪਰ ਤੋਂ ਸ਼ਕਤੀ ਨਾ ਪਾਉ।
ਅਤੇ ਫਿਰ ਅਸੀਂ ਵੇਖਦੇ ਹਾਂ ਕਿ ਕਲੀਸੀਆਂ ਨੇ ਕੀ ਕੀਤਾ। ਰਸੂਲਾਂ ਦੇ ਕਰਤੱਬ ੨ ਦੇ ਵਿੱਚ ਪਤਰਸ ਪਰਚਾਰ ਕਰਦਾ ਹੈ ਅਤੇ ਹਜਾਰਾਂ ਲੋਕ ਮਸੀਹ ਦੇ ਵਿੱਚ ਆ ਜਾਂਦੇ ਹਨ । ਰਸੂਲਾਂ ਦੇ ਕਰਤੱਬ ੩ ਵਿੱਚ ਪਤਰਸ ਅਤੇ ਯੂਹੰਨਾਂ ਪ੍ਰਾਥਨਾ ਕਰਨ ਲਈ ਮੰਦਰ ਦੇ ਵਿੱਚ ਜਾ ਰਹੇ ਹਨ ਉਹ ਇੱਕ ਆਦਮੀ ਨੂੰ ਜੋ ਕਿ ਭਿਖਾਰੀ ਹੈ ਭੀਖ ਮੰਗਦੇ ਹੋਏ ਵੇਖਦੇ ਹਨ ਉਹ ਕਹਿੰਦੇ ਹਨ- ਯਿਸੂ ਦੇ ਨਾਮ ਵਿੱਚ ਉੱਠ ਅਤੇ ਚੱਲ ਫਿਰ ਅਤੇ ਲੰਗੜਾ ਆਦਮੀ ਚੰਗਾ ਹੋ ਜਾਂਦਾ ਹੈ। ੪ ਅਧਿਆਏ ਦੇ ਵਿੱਚ ਉਹ ਪ੍ਰਾਥਨਾ ਕਰਦੇ ਹਨ ਅਤੇ ਅਤੇ ਪਰਮੇਸ਼ਰ ਦੇ ਵਚਨ ਨੂੰ ਦਿਲੇਰੀ ਨਾਲ ਬੋਲਦੇ ਹਨ। ੧੩ ਅਧਿਆਏ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਉਹ ਇੱਕ ਪ੍ਰਾਥਨਾ ਸਭਾ ਦੇ ਵਿੱਚ ਹਨ ਆਗੂ ਹਨ ਅਤੇ ਉਸ ਪ੍ਰਾਥਨਾ ਸਭਾ ਦੇ ਵਿੱਚੋਂ ਇੱਕ ਵੱਡੀ ਮਿਸ਼ਨਰੀ ਲਹਿਰ ਸ਼ੁਰੂ ਹੋ ਜਾਂਦੀ ਹੈ।
ਅਤੇ ਤੁਸੀਂ ਉਹ ਯੋਜਨਾਂ ਨੂੰ ਪਾਉਂਦੇ ਹੋ ਅਤੇ ਉਹ ਪ੍ਰਾਥਨਾ ਕਰਦੇ ਹਨ ਅਤੇ ਉਹ ਪਰਚਾਰ ਕਰਦੇ ਹਨ ਉਹ ਪ੍ਰਾਥਨਾ ਕਰਦੇ ਹਨ ਅਤੇ ਉਹ ਪਰਚਾਰ ਕਰਦੇ ਹਨ। ਬਹੁਤ ਹੀ ਸਧਾਰਣ। ਅਤੇ ਇਹ ਕਿਉਂ ਹੈ ਪ੍ਰਾਥਨਾ ਯੋਜਨਾ ਹੈ? ਇਹ ਕੀ ਹੈ?
ਜਦ ਅਸੀਂ ਸਮਝਦੇ ਹਾਂ ਕਿ ਪ੍ਰਾਥਨਾ ਕੀ ਹੈ ਅਤੇ ਅਸੀਂ ਪਰਮੇਸ਼ਰ ਨੂੰ ਲੱਭਣਾ ਸ਼ੁਰੂ ਕਰਦੇ ਹਾਂ ਅਤੇ ਅਸੀਂ ਪ੍ਰਾਥਨਾ ਕਰਦੇ ਹਾਂ ਅਤੇ ਪ੍ਰਾਥਨਾ ਕਰਦੇ ਹਾਂ ਜਿਵੇਂ ਯਿਸੂ ਚਾਹੁੰਦਾ ਹੈ ਕਿ ਅਸੀਂ ਪ੍ਰਾਥਨਾ ਕਰੀਏ। ਅਤੇ ਇਕ ਹੋਰ ਗੱਲ ਅਸੀਂ ਜਦ ਪ੍ਰਾਥਨਾ ਕਰਦੇ ੍ਹਾਂ ਅਸੀਂ ਇਸ ਤਰਾਂ ਦੇ ਨਾਲ ਪ੍ਰਾਥਨਾ ਕਰਦੇ ਹਾਂ” ਹੇ ਪ੍ਰਭੂ ਮੇਰੀ ਮਦਦ ਕਰ, ਅਤੇ ਮੈਨੂੰ ਇਹ ਦੇ” ਅਤੇ ਇਹ ਸਾਡੀ ਪ੍ਰਾਥਨਾ ਦਾ ਕੇਂਦਰ ਹੁੰਦਾ ਹੈ।
ਪਰ ਜਦ ਤੁਸੀਂ ਉਸ ਤਰੀਕੇ ਨਾਲ ਪ੍ਰਾਥਨਾ ਕਰਦੇ ਹੋ ਜਿਵੇਂ ਯਿਸੂ ਨੇ ਕਿਹਾ ਕਿ ਪ੍ਰਾਥਨਾ ਕਰੋ ਤਾਂ ਸਾਡਾ ਧਿਆਨ ਪਰਮੇਸ਼ਰ ਦੇ ਉੱਪਰ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ” ਸਾਡੇ ਪਿਤਾ, ਤੂੰ ਜੋ ਸਵਰਗ ਦੇ ਵਿੱਚ ਹੈਂ ਤੇਰਾ ਨਾਮ ਪਾਕ ਮੰਨਿਆ ਜਾਵੇ” ਫਿਰ ਧਿਆਨ ਹੋਰਨਾਂ ਦੇ ਉੱਪਰ ਹੈ” ਤੇਰਾ ਰਾਜ ਆਵੇ ਅਤੇ ਤੇਰੀ ਮਰਜੀ ਜਿਵੇਂ ਸਵਰਗ ਦੇ ਵਿੱਚ ਪੂਰੀ ਹੁੰਦੀ ਹੈ ਧਰਤੀ ਤੇ ਵੀ ਹੋਵੇ” ਅਤੇ ਫਿਰ ਅਸੀਂ ਦੂਸਰਿਆਂ ਲਈ ਪ੍ਰਾਥਨਾ ਕਰਨਾ ਸ਼ੁਰੂ ਕਰਦੇ ਹਾਂ। ਕਿ ਉਸਦਾ ਰਾਜ ਉੰਨਾਂ ਦੇ ਦਿਲਾਂ ਦੇ ਵਿੱਚ ਆ ਜਾਵੇ। ਤੇ ਉਸਦੀ ਮਰਜੀ ਉਨ੍ਹਾਂ ਦੇ ਦਿਲਾਂ ਵਿੱਚ ਪੂਰੀ ਹੋਵੇ। ਇਸ ਲਈ ਅਸੀਂ ਦੂਸਰੇ ਲੋਕਾਂ ਲਈ ਪ੍ਰਾਥਨਾ ਕਰਦੇ ਹਾਂ ਅਤੇ ਦਿਆਲੂ ਪ੍ਰਾਥਾਂ ਖੁਸ਼ਖਬਰੀ ਦਾ ਤਰੀਕਾ ਬਣ ਜਾਂਦੀ ਹੈ।
ਫਿਰ ਮੈਂ ਇਹ ਪਾਇਆ ਹੈ,,, ਤੁਸੀਂ ਕਦੇ ਵੀ ਉਨ੍ਹਾਂ ਲੋਕਾਂ ਤੱਕ ਨਹੀ ਪਹੁੰਚ ਸਕਦੇ ਜਿੰਨਾਂ ਲਈ ਤੁਸੀਂ ਪ੍ਰਾਥਨਾ ਨਹੀ ਕਰਦੇ ਹੋ। ਜੇਕਰ ਉਹ ਤੁਹਾਡੇ ਦਿਲ ਉੱਪਰ ਕਦੇ ਸਨ ਹੀ ਨਹੀ ਅਤੇ ਤੁਸੀਂ ਕਦੇ ਯਿਸ਼ੂ ਦੇ ਨਾਲ ਉਨ੍ਹਾਂ ਬਾਰੇ ਗੱਲ ਹੀ ਨਹੀ ਕੀਤੀ ਤਾਂ ਤੁਸੀਂ ਕਿਉਂ ਯਿਸੂ ਬਾਰੇ ਉਨ੍ਹਾਂ ਦੇ ਨਾਲ ਗੱਲ ਕਰੋਗੇ। ਤੁਸੀਂ ਕਿਉਂ ਉਨ੍ਹਾਂ ਤੱਕ ਪਹੁੰਚ ਕੇ ਉਨ੍ਹਾਂ ਦੀ ਮਦਦ ਕਰੋਗੇ ਅਤੇ ਉਨ੍ਹਾਂ ਨਾਲ ਸੇਵਕਾਈ ਕਰੋਗੇ । ਤੁਸੀਂ ਵੇਖੋ ਇਹ ਸਾਡੇ ਦਿਲਾਂ ਦੇ ਵਿੱਚ ਸ਼ੁਰੂ ਹੁੰਦਾ ਹੈ ਜਦ ਅਸੀਂ ਲੋਕਾਂ ਲਈ ਪ੍ਰਾਥਨਾ ਕਰਦੇ ਹਾਂ।
ਮੈਂ ਆਪਣੀ ਸੇਵਕਾਈ ਨੂੰ ਅਤੇ ਸੇਵਕਾਈ ਦੀ ਫਿਲਾਸਫੀ ਨੂੰ ਰੋਮਾਨੀਆਂ ਦੇ ਵਿੱਚ ਆਪਣੀ ਸੇਵਕਾਈ ਦੇ ਦੁਆਰਾ ਸ਼ੁਰੂ ਕੀਤਾ। ਅਤੇ ਮੈਂ ਤੁਹਾਨੂੰ ਉਸ ਬੇਦਾਰੀ ਦੇ ਬਾਰੇ ਦੱਸਿਆ ਸੀ ਜੋ ਕਿ ਉੱਥੇ ਸ਼ੁਰੂ ਹੋਈ ਸੀ। ਇਹ ਰੋਮਾਨੀਆਂ ਦੇ ਉੱਤਰ ਪੱਛਮੀ ਇਲਾਕੇ ਦੇ ਵਿੱਚ ਸੀ ਜਦ ਇੱਕ ਪਾਸਟਰ ਦੇ ਕੋਲ ਇਹ ਦਰਸ਼ਨ ਸੀ ਅਤੇ ਉਸਨੇ ਆਪਣੇ ਲੋਕਾਂ ਨੂੰ ਪ੍ਰਾਥਨਾ ਕਰਨਾ ਸਿਖਾਇਆ। ਠੀਕ ਹੈ ਅਤੇ ਇਹ ਬੇਦਾਰੀ aੁੱਤਰ ਪੱਛਮੀ ਇਲਾਕੇ ਦੇ ਵਿੱਚ ਰਹੀ ਸੀ ਕਿਉਂਕਿ ਇੱਕ ਪਹਾੜਾਂ ਦੀ ਲੜੀ ਸੀ ਜੋ ਕਿ ਰੋਮਾਨੀਆਂ ਨੂੰ ਅੱਡ ਕਰਦੀ ਸੀ। ਇਸ ਲਈ ਲੋਕਾਂ ਦੇ ਕੋਲ ਜਾਤਾਜਾਤ ਦੇ ਸਾਧਨ ਨਹੀ ਸਨ ਕਿ ਉਹ ਪਹਾੜਾਂ ਦੇ ਪਾਰ ਜਾ ਸਕਣ ਤੇ ਸਿੱਟੇ ਵਜੋਂ ਬੇਦਾਰੀ ਉੱਥੇ ਹੀ ਰਹੀ।
ਇਸ ਲਈ ਉਨ੍ਹਾਂ ਨੇ ਮੈਨੂੰ ਪੁੱਛਿਆ, ਉਨ੍ਹਾਂ ਨੇ ਕਿਹਾ ਸੈਮੀ ਕੀ ਤੂੰ, ਤੇਰੇ ਕੋਲ ਆਪਣੀ ਗੱਡੀ ਹੈ, ਕੀ ਤੂੰ ਪਹਾੜਾਂ ਦੇ ਪਾਰ ਇਹ ਸੰਦੇਸ ਲੈ ਕੇ ਜਾਵੇਂਗਾ- ਕੀ ਤੂੰ ਖੁਸ਼ਖਬਰੀ ਨੂੰ ਪਹਾੜਾਂ ਦੇ ਪਾਰ ਲੈ ਕੇ ਜਾਵੇਂਗਾ।
ਅਤੇ ਮੈਂ ਕਿਹਾ ਹਾਂ। ਇਸ ਲਈ ਉਨ੍ਹਾਂ ਵਿਚੋਂ ਕੁਝ ਅਤੇ ਮੈਂ ਅਸੀਂ ਪਹਾੜਾਂ ਦੇ ਪਾਰ ਗੱਡੀ ਚਲਾ ਕੇ ਗਏ ਅਤੇ ਅਸੀਂ ਰੋਮਾਨੀਆਂ ਦੇ ਇੱਕ ਇਲਾਕੇ ਦੇ ਵਿੱਚ ਗਏ ਜਿੱਥੇ ਚਰਚਾਂ ਬਹੁਤ ਛੋਟੀਆਂ ਸਨ ਅਤੇ ਉਹ ਕਮਜੋਰ ਸਨ ਅਤੇ ਸੰਘਰਸ਼ ਕਰ ਰਹੀਆਂ ਸਨ। ਇਹ ਉਹ ਜਗ੍ਹਾਂ ਸੀ ਜਿੱਥੇ ਪਰਮੇਸ਼ਰ ਨੇ ਮੇਰੇ ਮਨ ਵਿੱਚ ਪਾਇਆ – ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮੈਂ ਪ੍ਰਾਥਨਾ ਲਈ ਬੁਲਾਵਾਂ। ਫਿਰ ਵਾਪਸ ਆ ਅਤੇ ਖੁਸ਼ਖਬਰੀ ਦਾ ਪਰਚਾਰ ਕਰ।
ੀeਸ ਲਈ ਜੋ ਮੈਂ ਕੀਤਾ…. ਪਹਿਲੀ ਵਾਰ…ਪਹਿਲੀ ਵਾਰ ਜਦ ਮੈਂ ਉਨ੍ਹਾਂ ਚਰਚਾਂ ਦੇ ਵਿੱਚ ਹਿਆ, ਮੈਂ ਪ੍ਰਾਥਨਾ ਦੇ ਬਾਰੇ ਸਿਖਾਇਆ ਤੇ ਲੋਕਾਂ ਨੂੰ ਕਿਹਾ ਕਿ ਉਹ ਪ੍ਰਾਥਨਾ ਕਰਨ। ਮੈਂ ਅਗਲੇ ਸਾਲ ਆਉਂਦਾ ਅਤੇ ਖੁਸ਼ਖਬਰੀ ਦਾ ਪਰਚਾਰ ਕਰਦਾ। ਅਤੇ ਲੋਕ ਇਸ ਸਮੇਂ ਦੇ ਦੋਰਾਨ ਇਸ ਨੂੰ ਲਾਗੂ ਕਰਦੇ ਉਹ ਲੋਕਾਂ ਲਈ ਪ੍ਰਾਥਨਾ ਕਰਦੇ।
ਅਤੇ ਜਦ ਮੈਂ ਵਾਪਸ ਆਉਂਦਾ ਤਾਂ ਮੈਂ ਇਕ ਵਚਿੱਤਰ ਫਸ਼ਲ ਵੇਖਦਾ। ਅਸਲ ਵਿੱਚ ਅਸੀਂ ਕਈ ਲੋਕਾਂ ਨੂੰ ਮਸੀਹ ਵਿੱਚ ਆਉਂਦਾ ਵੇਖਦੇ ਉਨ੍ਹੇ ਲੋਕਾਂ ਨੂੰ ਜਿੰਨਾਂ ਨੂੰ ਅਸੀਂ ਬੇਦਾਰੀ ਦੇ ਤਜ਼ਰਬੇ ਦੇ ਦੌਰਾਨ ਵੇਖਿਆ ਸੀ। ਕਿਉਂਕਿ ਕੀ ਹੋਇਆ ਕਿ ਉਨ੍ਹਾਂ ਨੇ ਪਰਮੇਸ਼ਰ ਦੀ ਯੋਜਨਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਪ੍ਰਾਥਨਾ ਕੀਤੀ ਅਤੇ ਉਨ੍ਹਾਂ ਪਰਚਾਰ ਕੀਤਾ। ਜੇਕਰ ਕੋਈ ਵੀ ਬੇਦਾਰੀ ਕਿਸੇ ਸਮਾਜ਼ ਨੂੰ ਪ੍ਰਭਾਵਿਤ ਕਰਨ ਜਾ ਰਹੀ ਹੈ ਉਹ ਹੈ ਲੋਕ ਪ੍ਰਾਥਨਾ ਨਾਲ ਸ਼ੁਰੂ ਕਰਨ।
ੀeਸ ਲਈ ਤੁਹਾਡੇ ਦਿਲ ਵਿੱਚ ਕੋਣ ਹੈ? ਤੁਸੀਂ ਕਿਸ ਲਈ ਪ੍ਰਾਥਨਾ ਕਰ ਰਹੇ ਹੋ?
ਤੁਸੀਂ ਕਿਉਂ ਨਹੀ ਇੱਕ ਸੂਚੀ ਬਣਾਉਂਦੇ ਅਤੇ ਲਗਾਤਾਰ ਉਨ੍ਹਾਂ ਲੋਕਾਂ ਲਈ ਪ੍ਰਾਥਨਾ ਕਰਦੇ ਜਿੰਨਾਂ ਨੂੰ ਤੁਸੀਂ ਜਾਣਦੇ ਹੋ। ਤੁਸੀਂ ਪ੍ਰਾਥਨਾ ਕਰੋ ਕਿ ਕੰਮ ਹੋਣ। ਬਹੁਤ ਸਾਰੇ ਕੰਮ ਹੋਣਗੇ। ਸਭ ਤੋਂ ਪਹਿਲਾਂ ਇਹ ਤੁਹਾਨੂੰ ਸ਼ਕਤੀ ਦੇਵੇਗੀ ਅਤੇ ਇਹ ਤੁਹਾਨੂੰ ਦਿਲੇਰੀ ਦੇਵੇਗੀ। ਦੂਸਰਾ ਇਹ ਲੋਕਾਂ ਦੇ ਦਿਲਾਂ ਨੂੰ ਤਿਆਰ ਕਰੇਗੀ। ਅਤੇ ਤੀਸਰੀ ਗੱਲ ਇਹ ਪਰਮੇਸ਼ਰ ਦੇ ਆਤਮਾ ਦੇ ਕੰਮ ਨੂੰ ਲੋਕਾਂ ਦੇ ਜੀਵਨਾਂ ਵਿੱਚ ਸ਼ੁਰੂ ਕਰੇਗੀ
ਪ੍ਰਾਥਨਾ ਪਰਮੇਸ਼ਰ ਦੀ ਯੋਜਨਾਂ ਹੈ। ਲੋਕਾਂ ਲਈ ਪ੍ਰਾਥਨਾ ਕਰੋ।

ਮੱਤੀ 9:37-38

37 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਖੇਤੀ ਪੱਕੀ ਹੋਈ ਹੈ ਪਰ ਵਾਢੇ ਥੋੜੇ ਹਨ। 38 ਇਸ ਲਈ ਤੁਸੀਂ ਖੇਤੀ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਖੇਤੀ ਵੱਢਣ ਲਈ ਵਾਢੇ ਘੱਲ ਦੇਵੇ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ