ਰੋਜਾਨਾਂ ਦਾ ਭਗਤੀ ਦਾ ਵੀਡੀਓ
ਯੁਹੋਸ਼ੁ – ਦੋੜ ਨੂੰ ਪੂਰਾ ਕਰ ਰਿਹਾ.
੧੧੦ ਸਾਲ ਦੀ ਉਮਰ ਦੇ ਵਿਚ ਯੁਹੋਸ਼ੁ ਨੇ ਆਪਣੀਆਂ ਅਖਾਂ ਬੰਦ ਕਰ ਲਈਆਂ ਅਤੇ ਉਹ ਪ੍ਰਮੇਸ਼ਰ ਦੀ ਹਜੂਰੀ ਦੇ ਵਿਚ ਚਲਾ ਗਿਆ. ਉਹ ਪ੍ਰਮੇਸ਼ਰ ਦੇ ਰਾਜ ਦਾ ਲੰਬੇ ਸਮੇਂ ਤੱਕ ਵਫਾਦਾਰ ਸਿਪਾਹੀ ਰਿਹਾ ਸੀ. ਉਹ ਜਦ ਜਵਾਨ ਆਦਮੀ ਸੀ ਤਾਂ ਉਹ ਮੂਸਾ ਵਰਗੇ ਮਹਾਨ ਵਿਅਕਤੀ ਦੇ ਨਾਲ ਚੱਲਿਆ ਸੀ ਜੋ ਕਿ ਪ੍ਰਮੇਸ਼ਰ ਦਾ ਦਾਸ ਸੀ. ਉਸ ਨੇ ਵੇਖਿਆ, ਉਸ ਨੇ ਸਿਖਿਆ. ਫਿਰ ਉਸ ਨੇ ਅਗੁਵਾਈ ਕਰਨ ਵਾਸਤੇ ਰਾਜ ਲਿਆ ਅਤੇ ਆਪਣੀ ਪੀਡੀ ਵਾਸਤੇ ਪ੍ਰਮੇਸ਼ਰ ਦਾ ਜਨ ਬਣ ਗਿਆ.
ਆਪਣੀ ਮੌਤ ਤੋਂ ਪਹਿਲਾਂ, ਉਸ ਨੇ ਮੁਖ ਗੱਲਾਂ ਉਨ੍ਹਾਂ ਯੁਧਾਂ ਬਾਰੇ ਦਸਿਆ ਜਿੰਨਾਂ ਨੂੰ ਉਸ ਨੇ ਜਿੱਤਿਆ ਸੀ. ਉਸ ਨੇ ਉਨ੍ਹਾਂ ਨੂੰ ਉਤਸਾਹਿਤ ਕੀਤਾ ਅਤੇ ਯਾਦ ਕਰਨ ਲਈ ਕਿਹਾ ਕਿ ਪ੍ਰਮੇਸ਼ਰ ਨੇ ਕਿੰਨੇਂ ਮਹਾਨ ਕੰਮ ਕਿਤੇ ਹਨ. ਉਸ ਨੇ ਕਿਹਾ, “ ਸੋ ਤੁਸੀ ਮੂਸਾ ਦੀ ਵਿਵਸਥਾ ਦੀ ਪੁਸਤਕ ਵਿਚ ਜੋ ਕੁਝ ਲਿਖਿਆ ਹੈ, ਉਸ ਨੂੰ ਪੂਰੀ ਤਰਾਂ ਮੰਨਣਾ. ਉਸ ਦੇ ਕਿਸੇ ਹਿੱਸੇ ਨੂੰ ਨਾ ਰੱਦਣਾ. ਇਸ ਤਰਾਂ ਤੁਸੀ ਆਪਣੇ ਆਪ ਨੂੰ ਆਪਣੇ ਤੋਂ ਪਿਛੇ ਰਹਿ ਗਏ ਲੋਕਾਂ ਤੋਂ ਬਚਾਈ ਰਖੋਗੇ. ਤੁਸੀ ਉਨ੍ਹਾਂ ਦੇ ਕਿਸੇ ਦੇਵਤੇ ਦੀ ਪੂਜਾ ਨਾ ਕਰਨਾ. ਨਾ ਹੀ ਉਨ੍ਹਾਂ ਦੇ ਕਿਸੇ ਦੇਵਤੇ ਦੀ ਸੋਂਹ ਚੁੱਕਣਾ. ਮੇਰੀ ਹੁਣ ਅੰਤਮ ਘੜੀ ਆ ਗਈ ਹੈ. ਇਸ ਸਮੇਂ ਤੱਕ ਤੁਸੀਂ ਆਪਣੇ ਦਿਲਾਂ ਅਤੇ ਆਪਣੇ ਮਨਾਂ ਵਿਚ ਇਹ ਜਾਣਦੇ ਹੋ ਕਿ ਪ੍ਰਭੁ ਤੁਹਾਡੇ ਪ੍ਰਮੇਸ਼ਰ ਨੇ ਆਪਣੀ ਪ੍ਰ੍ਤੀਗਿਯਾ ਅਨੁਸਾਰ ਸਭ ਗੱਲਾਂ ਪੂਰੀਆਂ ਕੀਤੀਆਂ ਹਨ. ਉਸ ਦੀ ਪ੍ਰ੍ਤੀਗਿਯਾ ਕੀਤੀ ਹੋਈ ਕੋਈ ਵੀ ਗੱਲ ਝੂਠੀ ਸਿਧ ਨਹੀ ਹੋਈ ਹੈ.” (ਯੁਹੋਸ਼ੁ ੨੩: ੬,੭,੧੪)
ਕਈ ਸਾਲ ਪਹਿਲਾਂ ਮੈਂ ਇੱਕ ਬਹੁਤ ਵੱਡੇ ਮੌਕੇ ਦਾ ਸਾਹਮਣਾ ਕੀਤਾ. (ਅਤੇ ਉਸੇ ਹੀ ਸਮੇਂ ਮੈਂ ਇੱਕ ਵੱਡੇ ਸੰਘਰਸ਼ ਦਾ ਵੀ ਸਾਹਮਣਾ ਕੀਤਾ) ਮੈਂ ਸੰਸਾਰ ਡੇ ਸਭ ਤੋਂ ਵੱਡੇ ਸਟੇਡਿਯਮ ਰਿਉ ਡੀ ਜਨੇਰਿਉ ਬ੍ਰਾਜੀਲ ਦੇ ਵਿਚ ਪ੍ਰਚਾਰ ਕਰਨ ਜਾ ਰਿਹਾ ਸੀ. ਮੈਂ ਆਪਣੇ ਆਪ ਨੂੰ ਬਹੁਤ ਹੀ ਅਸਮਰਥ ਮਹਿਸੂਸ ਕੀਤਾ. ਮੈਂ ਆਪਣੇ ਮਿੱਤਰਾਂ ਨੂੰ ਕਿਹਾ ਕਿ ਮੇਰੇ ਲਈ ਪ੍ਰਾਥਨਾ ਕਰੋ. ਮੇਰੇ ਇੱਕ ਮਿੱਤਰ ਨੇ ਮੈਨੂੰ ਇੱਕ ਈ ਮੇਲ ਭੇਜੀ ਜੋ ਕਿ ਬਹੁਤ ਹੀ ਉਤਸਾਹ ਦੇਣ ਵਾਲੀ ਸੀ. ਉਸ ਨੇ ਮੈਨੂੰ ਯਾਦ ਕਰਵਾਇਆ ਉਨ੍ਹਾਂ ਸਭ ਗੱਲਾਂ ਦੇ ਬਾਰੇ ਵਿਚ ਜੋ ਕਿ ਪ੍ਰਮੇਸ਼ਰ ਨੇ ਪਿਛਲੇ ਸਮੇਂ ਵਿਚ ਕੀਤੀਆਂ ਸਨ ਅਤੇ ਉਹ ਕਿੰਨਾਂ ਵਫਾਦਾਰ ਰਿਹਾ ਸੀ. ਫਿਰ ਉਸ ਨੇ ਮੈਨੂੰ ਉਤਸਾਹਿਤ ਕੀਤਾ ਕਿ “ਮੈਂ ਅੱਗੇ ਵਧਾ, ਪਿਛੇ ਵੇਖਦੇ ਹੋਏ.” ਮੇਰੇ ਮਿੱਤਰ ਡੀ ਸਲਾਹ ਸਿਧੀ ਸਵਰਗ ਤੋਂ ਆਯੀ ਸੀ. ਇਹ ਸੀ ਜਿਸ ਦੀ ਮੈਨੂੰ ਉਸ ਵੇਲੇ ਲੋੜ ਸੀ. ਪ੍ਰਮੇਸ਼ਰ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਰਿਉ ਡੀ ਜਨੇਰਿਉ ਦੇ ਵਿਚ ਵਫਾਦਾਰ ਸਾਬਿਤ ਕੀਤਾ.
ਮੇਰੇ ਮਿੱਤਰ ਦੀ ਸਲਾਹ ਯੁਹੋਸ਼ੁ ਨੇ ਜੋ ਸਲਾਹ ਲੋਕਾਂ ਨੂੰ ਮਰਨ ਤੋਂ ਪਹਿਲਾਂ ਦਿੱਤੀ ਸੀ ਉਸ ਦੇ ਨਾਲ ਮਿਲੀ ਜੁਲੀ ਸੀ. ਯੁਹੋਸ਼ੁ ਨੇ ਉਨ੍ਹਾਂ ਨੂੰ ਕਿਹਾ, “ਪਿਛੇ ਵੇਖਦੇ ਹੋਏ ਅੱਗੇ ਵਧੋ.” ਉਸ ਨੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਪ੍ਰਮੇਸ਼ਰ ਨੇ ਕਿਹੜੇ ਕਿਹੜੇ ਮਹਾਨ ਕੰਮ ਕਿਤੇ ਸਨ. ਉਸ ਨੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਰਾਜ ਦੀਆਂ ਜਿਮੇਵਾਰੀਆਂ ਕੀ ਹਨ.
ਜੋ ਗੱਲਾਂ ਯੁਹੋਸ਼ੁ ਨੇ ਕਹੀਆਂ ਉਨ੍ਹਾਂ ਦੇ ਵਿਚ ਬਹੁਤ ਸਾਰੀਆਂ ਅਹਿਮ ਗੱਲਾਂ ਸਨ. ਪਹਿਲੀ ਗੱਲ ਉਸ ਨੇ ਇਸਰਾਇਲੀ ਲੋਕਾਂ ਨੂੰ ਉਤਸਾਹਿਤ ਕੀਤਾ ਕਿ ਉਹ “ਦਿਲੇਰ ਹੋਣ.” ਉਸ ਨੇ ਕਿਹਾ , “ਬਹੁਤ ਹੀ ਮਜਬੂਤ ਹੋ ਜਾਵੋ” ਯੁਹੋਸ਼ੁ ਨੇ ਆਪਣੇ ਖੁਦ ਦੇ ਜੀਵਨ ਵਿਚ ਡਰ ਦਾ ਸਾਹਮਣਾ ਕੀਤਾ ਸੀ. ਉਹ ਜਾਣਦਾ ਸੀ ਕਿ ਪ੍ਰਮੇਸ਼ਰ ਦੇ ਰਾਜ ਦੇ ਜੇਤੂ ਡਰਾਕਲ ਨਹੀ ਹਨ.
ਪਰ ਉਹ ਆਮ ਲੋਕ ਹਨ ਜੋ ਕਿ ਦਿਲੇਰ ਹਨ. ਉਨ੍ਹਾਂ ਨੂੰ ਡਰ ਦੀ ਬਜਾਇ ਵਿਸ਼ਵਾਸ ਦੇ ਨਾਲ ਜੀਣ ਦੀ ਲੋੜ ਹੈ. ਜੇਤੂਆਂ ਵਿਚ ਡਰਾਕਲ ਲੋਕਾਂ ਦਾ ਕੋਈ ਕੰਮ ਨਹੀ ਹੈ.
ਦੋਸੋਰੀ ਗੱਲ, ਉਸ ਨੇ ਲੋਕਾਂ ਨੂੰ ਉਤਸਾਹਿਤ ਕੀਤਾ ਕਿ ਉਹ ਸਾਵਧਾਨ ਰਹਿਣ. ਉਸ ਨੇ ਕਿਹਾ, “ ਜੋ ਕੁਝ ਵਿਵਸਥਾ ਦੀ ਪੁਸਤਕ ਵਿਚ ਲਿਖਿਆ ਹੈ ਉਸ ਨੂੰ ਪੂਰੀ ਸਾਵਧਾਨੀ ਦੇ ਨਾਲ ਪੂਰਾ ਕਰਨਾ.” ਪ੍ਰਮੇਸ਼ਰ ਦੇ ਲੋਕਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੋਤੀ ਪ੍ਰਮੇਸ਼ਰ ਦੇ ਵਕਹਨ ਦੀ ਪਾਲਣਾ ਕਰਨ ਦੀ ਸੀ. ਇਹ ਹਮੇਸ਼ਾਂ ਤੋਂ ਹੈ ਅਤੇ ਹਮੇਸ਼ਾਂ ਤੱਕ ਰਹੇਗੀ. ਪ੍ਰਮੇਸ਼ਰ ਦੀਨ, ਪਵਿੱਤਰ ਲੋਕਾਂ ਨੂੰ ਲਭ ਰਿਹਾ ਹੈ ਜਿੰਨਾਂ ਨੇ ਆਪਣੇ ਜੀਵਨ ਨੂੰ ਪ੍ਰਮੇਸ਼ਰ ਦੇ ਵਚਨ ਦੀ ਆਗਿਆਕਾਰੀ ਦੇ ਲਈ ਦੇ ਦਿੱਤਾ ਹੈ. ਇਹ ਪ੍ਰਮੇਸ਼ਰ ਦੇ ਰਾਜ ਦੇ ਵਿਚ ਜੇਤੂ ਬਣ ਜਾਂਦੇ ਹਨ.
ਤੀਸਰਾ ਜੋ ਉਤਸਾਹ ਦਾ ਵਚਨ ਯੁਹੋਸ਼ੁ ਨੇ ਲੋਕਾਂ ਨੂੰ ਦਿੱਤਾ ਉਹ ਇਹ ਸੀ, ਕਿ ਪ੍ਰਮੇਸ਼ਰ ਦੇ ਲੋਕ ਸਮਰਪਿਤ ਹੋਣ. ਉਹ ਜਾਣਦਾ ਸੀ ਕਿ ਇੱਕ ਬਹੁਤ ਵੱਡਾ ਖਤਰਾ ਜਿਸ ਦਾ ਉਹ ਸਾਹਮਣਾ ਕਰਨਗੇ ਉਹ ਸੀ ਸਮਝੋਤਾ. ਸ਼ੈਤਾਨ ਦੀ ਭਾਸ਼ਾ ਸਮਝੋਤਾ ਹੈ. ਪਰ ਸਿਉਨ ਦੀ ਭਾਸ਼ਾ ਸਮਰਪਣ ਹੈ. ਉਸ ਨੇ ਉਨ੍ਹਾਂ ਨੂੰ ਕਿਹਾ, “ਇੰਨਾਂ ਦੇਸ਼ਾਂ ਦੇ ਨਾਲ ਕੋਈ ਸਬੰਧ ਨਾ ਰਖਣਾ , ਨਾ ਹੀ ਇੰਨਾਂ ਦੇ ਦੇਵਤਿਆਂ ਦਾ ਨਾਮ ਲੈਣਾ….” ਪ੍ਰਮੇਸ਼ਰ ਉਨ੍ਹਾਂ ਲੋਕਾਂ ਨੂੰ ਇਸਤੇਮਾਲ ਕਰਦਾ ਹੈ ਜੋ ਉਸ ਦੇ ਪਿਛੇ ਪੂਰੇ ਦਿਲ ਦੇ ਨਾਲ ਚਲਦੇ ਹਨ.
ਪਰ ਅਖੀਰ ਦੇ ਵਿਚ, ਯੁਹੋਸ਼ੁ ਨੇ ਲੋਕਾਂ ਨੂੰ ਪ੍ਰਮੇਸ਼ਰ ਦੀ ਵਫਾਦਾਰੀ ਤੋਂ ਜਾਣੁ ਕਰਵਾਇਆ. ਉਸ ਨੇ ਲੋਕਾਂ ਨੂੰ ਉਤਸਾਹਿਤ ਕੀਤਾ ਕਿ ਉਹ ਭਰੋਸਾ ਰਖਣ. ਉਸ ਨੇ ਕਿਹਾ, “ਇਸ ਸਮੇਂ ਤੱਕ ਤੁਸੀਂ ਆਪਣੇ ਦਿਲਾਂ ਅਤੇ ਆਪਣੇ ਮਨਾਂ ਵਿਚ ਇਹ ਜਾਣਦੇ ਹੋ ਕਿ ਪ੍ਰਭੁ ਤੁਹਾਡੇ ਪ੍ਰਮੇਸ਼ਰ ਨੇ ਆਪਣੀ ਪ੍ਰ੍ਤੀਗਿਯਾ ਅਨੁਸਾਰ ਸਭ ਗੱਲਾਂ ਪੂਰੀਆਂ ਕੀਤੀਆਂ ਹਨ. ਉਸ ਦੀ ਪ੍ਰ੍ਤੀਗਿਯਾ ਕੀਤੀ ਹੋਈ ਕੋਈ ਵੀ ਗੱਲ ਝੂਠੀ ਸਿਧ ਨਹੀ ਹੋਈ ਹੈ.” ਇਹੀ ਮੁਖ ਗੱਲ ਸੀ. ਪ੍ਰਮੇਸ਼ਰ ਦੀ ਵਫਾਦਾਰੀ ਮਹਾਨ ਹੈ. ਜੋ ਸਭ ਤੋਂ ਵੱਡੀ ਗੱਲ ਹੈ ਜਿਸ ਨੂੰ ਅਸੀਂ ਯਾਦ ਰਖੀਏ ਉਹ ਇਹ ਹੈ ਕਿ ਪ੍ਰਮੇਸ਼ਰ ਦੀ ਵਫਾਦਾਰੀ. ਸਚੇ ਜੇਤੂ ਪ੍ਰਮੇਸ਼ਰ ਦੀ ਵਫਾਦਾਰੀ ਬਾਰੇ ਜਾਣਦੇ ਹਨ.
ਯਸ਼ਵਾ 23:9-14
9 “ਯਹੋਵਾਹ ਨੇ ਬਹੁਤ ਸਾਰੀਆਂ ਮਹਾਨ ਅਤੇ ਤਾਕਤਵਰ ਕੌਮਾਂ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕੀਤੀ ਸੀ, ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਜਾਣ ਲਈ ਮਜ਼ਬੂਰ ਕਰ ਦਿੱਤਾ ਸੀ। ਕੋਈ ਵੀ ਕੌਮ ਤੁਹਾਨੂੰ ਹਰਾ ਨਹੀਂ ਸਕੀ।
10 ਯਹੋਵਾਹ ਦੀ ਸਹਾਇਤਾ ਨਾਲ ਇਸਰਾਏਲ ਦਾ ਇੱਕ ਆਦਮੀ ਦੁਸ਼ਮਣ ਦੇ 1000 ਆਦਮੀਆਂ ਨੂੰ ਹਰਾ ਸਕਦਾ ਸੀ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਲਈ ਲੜਦਾ ਹੈ। ਯਹੋਵਾਹ ਨੇ ਅਜਿਹਾ ਕਰਨ ਦਾ ਇਕਰਾਰ ਕੀਤਾ ਸੀ। 11 ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਦੇ ਰਹੋ। 12 “ਯਹੋਵਾਹ ਦੇ ਪਿਛੇ ਲੱਗਣ ਤੋਂ ਨਾ ਹਟੋ। ਉਨ੍ਹਾਂ ਹੋਰਨਾ ਲੋਕਾਂ ਨਾਲ ਮਿੱਤਰਤਾ ਨਾ ਕਰੋ ਜਿਹੜੇ ਇਸਰਾਏਲ ਦਾ ਅੰਗ ਨਹੀਂ ਹਨ। ਉਨ੍ਹਾਂ ਦੇ ਕਿਸੇ ਬੰਦੇ ਨਾਲ ਵਿਆਹ ਨਾ ਰਚਾਉ। ਪਰ ਜੇ ਤੁਸੀਂ ਇਨ੍ਹਾਂ ਲੋਕਾਂ ਦੇ ਮਿੱਤਰ ਬਣੋਂਗੇ। 13 ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਦੁਸ਼ਮਣਾ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਨਹੀਂ ਕਰੇਗਾ। ਇਹ ਲੋਕ ਤੁਹਾਡੇ ਲਈ ਇੱਕ ਕੁੜਿਕ੍ਕੀ ਵਰਗੇ ਬਣ ਜਾਣਗੇ। ਉਹ ਤੁਹਾਡੇ ਲਈ ਦੁੱਖ ਦਾ ਕਾਰਣ ਬਣਨਗੇ – ਜਿਵੇਂ ਤੁਹਾਡੀਆਂ ਅਖਾਂ ਵਿੱਚ ਧੂੰਆਂ ਅਤੇ ਘਟ੍ਟਾ ਪੈ ਜਾਂਦਾ ਹੈ। ਅਤੇ ਤੁਹਾਨੂੰ ਇਹ ਚੰਗੀ ਧਰਤੀ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦਿੱਤੀ ਸੀ। ਪਰ ਜੇ ਤੁਸੀਂ ਇਹ ਆਦੇਸ਼ ਨਹੀਂ ਮੰਨੋਗੇ ਤਾਂ ਤੁਸੀਂ ਇਸਨੂੰ ਗਵਾ ਸਕਦੇ ਹੋ। 14 “ਮੇਰੀ ਮੌਤ ਦਾ ਸਮਾਂ ਹੁਣ ਕਰੀਬ-ਕਰੀਬ ਆ ਗਿਆ ਹੈ। ਤੁਸੀਂ ਜਾਣਦੇ ਹੋ ਕ ਅਤੇ ਸੱਚਮੁੱਚ ਯਕੀਨ ਕਰਦੇ ਹੋ ਕਿ ਯਹੋਵਾਹ ਨੇ ਤੁਹਾਡੇ ਲਈ ਬਹੁਤ ਸਾਰੀਆਂ ਮਹਾਨ ਗੱਲਾਂ ਕੀਤੀਆਂ ਹਨ। ਤੁਸੀਂ ਜਾਣਦੇ ਹੋ ਕਿ ਉਹ ਆਪਣੇ ਕਿਸੇ ਇਕਰਾਰ ਨੂੰ ਪੂਰਾ ਕਰਨ ਵਿੱਚ ਅਸਫ਼ਲ ਨਹੀਂ ਹੋਇਆ। ਯਹੋਵਾਹ ਨੇ ਉਹ ਹਰ ਇਕਰਾਰ ਪੂਰਾ ਕੀਤਾ ਹੈ ਜੋ ਉਸ ਨੇ ਸਾਡੇ ਨਾਲ ਕੀਤਾ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
