ਰੋਜਾਨਾਂ ਦਾ ਭਗਤੀ ਦਾ ਵੀਡੀਓ
ਜਿੱਤ ਵੱਡੇ ਵਿਕਾਸ ਨੂੰ ਲਿਆਉਂਦੀ ਹੈ
ਜੀਵਨ ਦਾ ਇੱਕ ਰੂਚੀਕਰ ਸਿਧਾਂਤ ਹੈ – ਜਿੱਤ ਹੋਰ ਵੱਧ ਜਿੱਤ ਨੂੰ ਪੈਦਾ ਕਰਦੀ ਹੈ ਅਤੇ ਹਾਰ ਹੋਰ ਵੱਡੀ ਹਾਰ ਨੂੰ ਪੈਦਾ ਕਰਦਾ ਹੈ। ਇਸਨੂੰ ਹਮੇਸ਼ਾ ਇਸੇ ਹੀ ਤਰੀਕੇ ਦੇ ਵਿੱਚ ਨਹੀ ਹੋਣਾ ਚਾਹੀਦਾ ਹੈ। ਪਰ ਜਦ ਤੱਕ ਇਹ ਚੱਕਰ ਟੁੱਟ ਨਹੀ ਜਾਂਦਾ, ਉਦੋਂ ਤੀਕ ਇਹ ਕੇਵਲ ਜੀਵਨ ਦਾ ਇੱਕ ਤੱਥ ਹੀ ਹੈ। ਸਫਲਤਾ ਹੋਰ ਵੱਡੀ ਸਫਲਤਾ ਦੇ ਵਿੱਚ ਸਾਹ ਫੂਕਦੀ ਹੈ ਅਤੇ ਹਾਰ ਹੋਰ ਵੱਧ ਹਾਰ ਦੇ ਵਿੱਚ ਸਾਹ ਫੂਕਦੀ ਹੈ। ਪਰ, ਮਸੀਹੀ ਜੀਵਨ ਦੇ ਵਿੱਚ ਹਾਰ ਅਤੇ ਕਮਜੋਰੀਆਂ ਦੇ ਚੱਕਰ ਕੇਵਲ ਇੱਕ ਵਿਸ਼ਵਾਸੀ ਦੇ ਵਿੱਚ ਪਵਿੱਤ੍ਰ ਆਤਮਾ ਦੇ ਵਾਸ ਕਰਨ ਦੇ ਨਾਲ ਹੀ ਰੋਕਿਆ ਜਾ ਸਕਦਾ ਹੈ। ਉਹ ਸਾਨੂੰ ਸਾਡੇ ਕਿਸੇ ਵੀ ਤਰੀਕੇ ਦੇ ਉੱਤੇ ਜਿੱਤ ਦੇ ਸਕਦਾ ਹੈ ਜਿਸਦੀ ਅਸੀ ਉਸਾਰੀ ਕੀਤੀ ਹੈ।
ਜਿੱਤ ਹੋਰ ਵੱਧ ਜਿੱਤ ਨੂੰ ਪੈਦਾ ਕਰਦੀ ਹੈ ਦੇ ਪਿੱਛੇ ਮਸੀਹੀ ਜੀਵਨ ਦੇ ਵਿੱਚ ਇੱਕ ਕਾਰਨ ਹੈ। ਯਿਸੂ ਨੇ ਕਿਹਾ, “ਜਿਹ ਦੇ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ ਸੋਈ ਹੈ ਜੋ ਮੈਂਨੂੰ ਪਿਆਰ ਕਰਦਾ ਹੈ ਅਤੇ ਜਿਹੜਾ ਮੈਂਨੂੰ ਪਿਆਰ ਕਰਦਾ ਹੈ ਅਰ ਮੈਂ ਉਹ ਦੇ ਨਾਲ ਪਿਆਰ ਕਰਦਾ ਕਰਾਂਗਾ ਅਤੇ ਆਪਣੇ ਤਾਈਂ ਉਸ ਉੱਤੇ ਪ੍ਰਗਟ ਕਰਾਂਗਾ” (ਯੂਹੰਨਾ 14:21)। ਜਦੋਂ ਅਸੀ ਪਰਮੇਸ਼ੁਰ ਦੇ ਨਾਲ ਆਗਿਆਕਾਰੀਤਾ ਦੇ ਵਿੱਚ ਚਲਦੇ ਹਾਂ, ਤਾਂ ਯਿਸੂ ਇਹ ਵਾਇਦਾ ਕਰਦਾ ਹੈ ਕਿ ਉਹ ਆਪਣੇ ਆਪਨੂੰ ਸਾਡੇ ਉੱਤੇ ਪ੍ਰਗਟ ਕਰੇਗਾ। ਇਹ ਯਿਸੂ ਦੀ ਪ੍ਰਗਟ ਕਰਨ ਵਾਲੀ ਮੌਜੂਦਗੀ ਹੀ ਹੈ ਜਿਹੜੀ ਸਾਨੂੰ ਸਾਡੇ ਜੀਵਨਾਂ ਦੇ ਵਿੱਚ ਪਾਪ ਦੇ ਉੱਤੇ ਜਿੱਤ ਹਾਸਿਲ ਕਰਨ ਦੇ ਯੋਗ ਬਣਾਉਂਦੀ ਹੈ। ਯਿਸੂ ਸਾਡੀ ਜਿੱਤ ਹੈ। ਇਸ ਲਈ, ਜਿੰਨ੍ਹਾਂ ਵੱਧ ਅਸੀ ਉਸਦੀ ਆਗੀਆ ਦਾ ਪਾਲਨ ਕਰਾਂਗੇ – ਉਨ੍ਹਾਂ ਵੱਧ ਹੀ ਅਸੀ ਉਸਦੀ ਮੌਜੂਦਗੀ ਦਾ ਅਨੁਭਵ ਕਰਾਂਗੇ। ਜਿੰਨ੍ਹਾਂ ਵੱਧ ਅਸੀ ਉਸਦੀ ਮੌਜੂਦਗੀ ਦਾ ਅਨੁਭਵ ਕਰਾਂਗੇ – ਉਨ੍ਹਾਂ ਹੀ ਵੱਧ ਅਸੀ ਉਸਦੀ ਇੱਛਿਆ ਨੂੰ ਪੂਰਿਆਂ ਕਰਨ ਦੀ ਸਾਮਰਥ ਨੂੰ ਪ੍ਰਾਪਤ ਕਰਾਂਗੇ। ਇਹ ਕਿੰਨ੍ਹਾਂ ਸੋਹਣਾ ਚੱਕਰ ਹੈ ਜਿਸਦੇ ਵਿੱਚ ਅਸੀ ਜੀ ਸਕਦੇ ਹਾਂ!
ਪਰਮੇਸ਼ੁਰ ਦੀ ਆਗੀਆ ਦੇ ਵਿੱਚ ਪੁਟੀਆ ਗਿਆ ਹਰੇਕ ਕਦਮ ਸਾਡੇ ਜੀਵਨਾਂ ਦੇ ਵਿੱਚ ਫਲਾਂ ਨੂੰ ਪੈਦਿਆਂ ਕਰੇਗਾ। ਇਸੇ ਲਈ ਪਵਿਤ੍ਰ ਸ਼ਾਸ਼ਤ੍ਰ ਇਹ ਕਹਿੰਦਾ ਹੈ ਕਿ ਅਸੀ ਵਿਸ਼ਵਾਸ ਤੋਂ ਵਿਸ਼ਵਾਸ ਲਈ ਅਤੇ ਮਹਿਮਾ ਤੋਂ ਮਹਿਮਾ ਦੇ ਲਈ ਜੀਉਂਦੇ ਹਾਂ। ਆਗੀਆਕਾਰੀਤਾ ਦਾ ਇੱਕ ਕਦਮ ਆਗੀਆਕਾਰੀਤਾ ਦੇ ਦੂਜੇ ਕਦਮ ਦੀ ਵੱਲ ਲੈ ਕੇ ਚਲਦਾ ਹੈ। ਅਜਿਹੇ ਕੁਝ ਕਦਮਾਂ ਨੂੰ ਚਲਨ ਤੋਂ ਬਆਦ, ਅਸੀ ਆਪਣੇ ਆਪ ਨੂੰ ਮਸੀਹ ਦੇ ਨਾਲ ਆਪਣੇ ਸਬੰਧਾਂ ਦੇ ਵਿੱਚ ਇੱਕ ਉੱਤੇ ਪੱਧਰ ਦੇ ਉੱਤੇ ਪਾਉਂਦੇ ਹਾਂ। ਅਸੀ ਪਰਮੇਸ਼ੁਰ ਦੀ ਮਹੀਮਾ ਦੇ ਇੱਕ ਪੱਧਰ ਦਾ ਅਨੁਭਵ ਕਰਦੇ ਹਾਂ ਅਤੇ ਇੱਕ ਦੂਜੇ ਹੀ ਪੱਧਰ ਦੇ ਉੱਤੇ ਜਾਣ ਦੇ ਲਈ ਯੋਗ ਹੋ ਜਾਂਦੇ ਹਾਂ। ਇਹ ਮਸੀਹੀ ਜੀਵਨ ਨੂੰ ਮਸੀਹ ਦੇ ਨਾਲ ਚਲਦੇ ਰਹਿਣ ਵਾਲੀ ਇੱਕ ਸਹਾਸਿਕ ਯਾਤਰਾ ਬਣਾ ਦਿੰਦਾ ਹੈ।
ਜਦੋਂ ਮੈਂ ਪਹਿਲੀ ਵਾਰੀ ਵਿਸ਼ਵਾਸੀ ਬਣ ਗਿਆ, ਮੈਂ ਮਸੀਹ ਦੇ ਨਾਲ ਆਪਣੇ ਚਲਨ ਦੀ ਭਰਪੂਰੀ ਦੇ ਨਾਲ ਹੈਰਾਨ ਰਹਿ ਗਿਆ। ਮੈਂਨੂੰ ਯਾਦ ਹੈ ਮੈਂ ਆਪਣੇ ਬਾਰੇ ਵਿੱਚ ਇੰਝ ਸੋਚ ਰਿਹਾ ਸਾਂ, “ਇਸ ਤੋਂ ਵਧੀਆ ਨਹੀ ਹੋ ਸਕਦਾ ਹੈ।” ਅਤੇ ਇਸ ਵਿੱਚ ਕੋਈ ਸ਼ਕ ਨਹੀ ਕਿ ਇਹ ਉਬਾਉ ਵੀ ਨਹੀ ਸੀ! ਮੈਂ ਇਸ ਧਿਆਨ ਦੀਆਂ ਗੱਲਾਂ ਨੂੰ ਇੱਕ ਹਵਾਈ ਜਹਾਜ ਦੇ ਵਿੱਚ ਬੈਠਾ ਹੋਇਆ ਲਿੱਖ ਰਿਹਾ ਹਾਂ ਜਿਹੜਾ ਬ੍ਰਾਜੀਲ ਦੇ ਅਮਾਜੋਨ ਖੇਤਰ ਦੀ ਉੱਤੋਂ ਲੱਘ ਰਿਹਾ ਹੈ ਜਿੱਥੇ ਮੈਂ ਯਿਸੂ ਮਸੀਹ ਦੇ ਮਹੀਮਾਮਈ ਖੁਸ਼ਖਬਰੀ ਨੂੰ ਸੁਣਾਉਣ ਦੇ ਲਈ ਜਾ ਰਿਹਾ ਹਾਂ! ਮੈਂ ਇਸ ਗੱਲ ਦੇ ਪ੍ਰਤੀ ਕੋਈ ਵੀ ਜੂਗਤੀ ਨਹੀ ਸੀ ਕਿ ਪਰਮੇਸ਼ੁਰ ਮੇਰੇ ਪਿਛਲੇ 33 ਸਾਲਾਂ ਦੇ ਜੀਵਨ ਦੇ ਵਿੱਚ ਜਿਸ ਮੈਂ ਯਿਸੂ ਦੇ ਨਾਲ ਚਲਿਆ ਸਾਂ ਕੀ ਕਰੇਗਾ। ਇਹ ਤਾਂ ਬਸ ਚੰਗਾ ਅਤੇ ਹੋਰ ਚੰਗਾ ਹੁੰਦਾ ਜੀ ਰਿਹਾ ਸੀ। ਜਿੱਤ ਜਿੱਤ ਨੂੰ ਲਾਉਂਦੀ ਹੈ!
ਪਰ ਤੁਸੀ ਹੋ ਸਕਦਾ ਹੈ ਇੰਝ ਕਹੋਗੇ, “ਉਸ ਵੇਲੇ ਕੀ ਜੇ ਪਰਮੇਸ਼ੁਰ ਵਿਰੋਧੀ ਦਿਸ਼ਾ ਦੇ ਵਿੱਚ ਚਲ ਰਿਹਾ ਹੈ – ਉਸ ਵੇਲੇ ਉਹ ਕੀ ਕਰੇਗਾ? ਹਾਰ ਹੋਰ ਵੱਧ ਹਾਰਾਂ ਦੇ ਚੱਕਰ ਨੂੰ ਪੈਦਾ ਕਰਦੀ ਹੈ। ਕੀ ਉਹ ਵਿਅਕਤੀ ਹਾਰ ਦੇ ਲਈ ਹੀ ਬਣਿਆ ਹੋਇਆ ਹੈ?”
ਇਹੋ ਗੱਲ ਮਸੀਹ ਜੀਵਨ ਦੇ ਬਾਰੇ ਵਿੱਚ ਸਭ ਤੋਂ ਵੱਡੀ ਹੈ। ਇਸ ਗੱਲ ਕੋਈ ਵੀ ਮਾਇਨੇ ਨਹੀ ਰੱਖਦੀ ਕਿ ਇੱਕ ਵਿਅਕਤੀ ਆਪਣੇ ਜੀਵਨ ਦੇ ਵਿੱਚ ਕਿੰਨ੍ਹਾਂ ਵੀ ਕਿਉਂ ਨਾ ਹਾਰਿਆ ਹੋਵੇ, ਮਸੀਹ ਉਸਦੇ ਜੀਵਨ ਨੂੰ ਕਿਸੇ ਵੀ ਵੇਲੇ ਬਦਲ ਸਕਦਾ ਹੈ। ਪਰਮੇਸ਼ੁਰ ਦੀ ਕਿਰਪਾ ਕਿਸੇ ਵੀ ਤਰ੍ਹਾਂ ਦੇ ਬੂਰੇ ਪਾਪ ਤੇਂ ਮਹਾਨ ਹੈ। ਚੱਕਰ ਕਦੀ ਵੀ ਬਦਲ ਸਕਦਾ ਹੈ। ਮਸੀਹ ਦੇ ਵਿੱਚ ਵਿਸ਼ਵਾਸੀ ਦੇ ਕੋਲ ਹਰ ਤਰ੍ਹਾਂ ਦੇ ਸਾਧਨ ਦਿੱਤੇ ਗਏ ਹਨ ਤਾਂ ਜੋ ਉਹ ਆਪਣੇ ਜੀਵਨਾਂ ਦੇ ਵਿੱਚ ਸਭ ਤੋਂ ਵੱਡੇ ਦੁੱਖਦਾਈ ਚੱਕਰ ਨੂੰ ਵੀ ਬਦਲ ਦੇਵੇ। ਪਵਿਤ੍ਰ ਆਤਮਾ ਉਸਦੇ ਦਿਲ ਦੀ ਗਹਰਾਈਆਂ ਦੇ ਵਿੱਚ ਵਾਸ ਕਰਦੀ ਹੈ ਤਾਂ ਜੋ ਉਹ ਉਸਨੂੰ ਮਸੀਹ ਦੇ ਵਾਂਙੂ ਸਾਮਰਥੀ ਬਣਾ ਦੇਵੇ।
ਸਾਨੂੰ ਆਪਣੇ ਪਾਪਾਂ ਦਾ ਇਕਰਾਰ ਕਰਨਾ ਚਾਹੀਦਾ ਹੈ ਅਤੇ ਅਸਲ ਵਿੱਚ ਪਛਤਾਵਾ ਕਰਨਾ ਚਾਹੀਦਾ ਹੈ। ਯਿਸੂ ਦਾ ਲਹੂ ਸਾਨੂੰ ਸਾਡੀ ਸਾਰੀ ਅਧਾਰਮਿਕਤਾ ਤੋਂ ਦੂਰ ਕਰਨ ਦੇ ਲਈ ਕਾਫੀ ਹੈ – ਇਹ ਗੱਲ ਕੋਈ ਮਾਇਨੇ ਨਹੀ ਰੱਖਦੀ ਹੈ ਕਿ ਅਸੀ ਕਿੰਨੇ ਵੀ ਭਾਰੀ ਗੂਨਾਹ ਕਿਉਂ ਨਾ ਕੀਤੇ ਹੋਣ। ਜਦੋਂ ਇੱਕ ਵਾਰੀ ਅਸੀ ਇਕਰਾਰ ਕਰ ਲੈਂਦੇ ਹਾਂ ਅਤੇ ਸਾਫ ਹੋ ਜਾੰਦੇ ਹਨ, ਅਸੀ ਵਿਸ਼ਵਾਸ ਦੇ ਨਾਲ ਪਵਿਤ੍ਰ ਆਤਮਾ ਨੂੰ ਸਾਨੂੰ ਸ਼ਕਤੀ ਦੇਣ ਦੇ ਲਈ ਪ੍ਰਾਰਥਨਾ ਕਰ ਸਕਦੇ ਹਾਂ ਤਾਂ ਜੋ ਅਸੀ ਪਰਮੇਸ਼ੁਰ ਦੇ ਵਚਨ ਦੀ ਆਗੀਆ ਦੇ ਵਿੱਚ ਚਲ ਸਕਿਏ। ਅਸੀ ਇੱਕ ਕਦਮ ਨੂੰ ਇੱਕ ਸਮੇਂ ਦੇ ਵਿੱਚ ਆਗੀਆ ਦੇ ਨਾਲ ਲੈਂਦੇ ਹਾਂ। ਇਸਤੋਂ ਪਹਿਲਾਂ, ਕਿ ਅਸੀ ਆਪਣੇ ਆਪ ਨੂੰ ਇੱਕ ਨਵੇਂ ਚੱਕਰ ਦੇ ਉੱਤੇ ਪਾਇਏ – ਜਿਹੜੀ ਸਾਡੇ ਲਈ ਇੱਕ ਜਿੱਤ ਹੈ। ਜਿੱਤ ਜਿੱਤ ਦੀ ਵੱਲ ਲੈ ਚਲਦੀ ਹੈ। ਇਸੇ ਲਈ ਪੌਲਸ ਇਹ ਲਿੱਖਦਾ ਹੈ ਕਿ, “ਅਸੀ ਮਸੀਹ ਦੇ ਵਿੱਚ ਜਿਸਨੇ ਸਾਨੂੰ ਪ੍ਰੇਮ ਕੀਤਾ ਫਤਿਹ ਤੋਂ ਵੀ ਵੱਧ ਕੇ ਹਾਂ।”
ਜਿੱਤ ਦੇ ਇੱਸ ਚੱਕਰ ਦਾ ਅਰੰਭ ਹਰ ਰੋਜ ਕਰੋ। ਇੱਕ ਸਮੇਂ ਦੇ ਵਿੱਚ ਇੱਕ ਕਦਮ ਪੁੱਟੋ। ਤੁਸੀ ਆਪਣੇ ਆਪਨੂੰ ਜਿੱਤ ਤੋਂ ਜਿੱਤ; ਵਿਸ਼ਵਾਸ ਤੋਂ ਵਿਸ਼ਵਾਸ; ਅਤੇ ਮਹਿਮਾ ਤੋਂ ਮਹਿਮਾ ਦੇ ਵਿੱਚ ਪਾਉਗੇ!
2 ਕੁਰਿੰਥੀਆਂ 3:12 – 18.
3:12 ਉਪਰੰਤ ਜਦੋਂ ਸਾਨੂੰ ਐਡੀ ਆਸ ਹੈ ਤਦੋਂ ਅਸੀਂ ਵੱਡੇ ਨਿਧੜਕ ਬੋਲਦੇ ਹਾਂ। 3:13 ਅਤੇ ਮੂਸਾ ਵਾਂਙੁ ਨਹੀਂ ਜਿਹ ਨੇ ਆਪਣੇ ਮੁਖ ਉੱਤੇ ਪੜਦਾ ਕੀਤਾ ਭਈ ਇਸਰਾਏਲ ਦਾ ਵੰਸ ਉਸ ਅਲੋਪ ਹੋਣ ਵਾਲੇ ਦਾ ਓੜਕ ਨਾ ਵੇਖੇ। 3:14 ਪਰ ਓਹਨਾਂ ਦੀ ਬੁੱਧ ਮੋਟੀ ਹੋ ਗਈ ਕਿਉਂ ਜੋ ਅੱਜ ਤੋੜੀ ਪੁਰਾਣੇ ਨੇਮ ਦੇ ਪੜ੍ਹਨ ਵਿੱਚ ਉਹੋ ਪੜਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ ਪਰ ਉਹ ਮਸੀਹ ਵਿੱਚ ਅਲੋਪ ਹੋ ਜਾਂਦਾ ਹੈ। 3:15 ਸਗੋਂ ਅੱਜ ਤੀਕ ਜਦ ਕਦੇ ਮੂਸਾ ਦਾ ਗ੍ਰੰਥ ਪੜ੍ਹਿਆ ਜਾਂਦਾ ਹੈ ਤਾਂ ਪੜਦਾ ਓਹਨਾਂ ਦੇ ਦਿਲ ਉੱਤੇ ਪਿਆ ਰਹਿੰਦਾ ਹੈ। 3:16 ਪਰ ਜਾਂ ਕੋਈ ਪ੍ਰਭੁ ਦੀ ਵੱਲ ਫਿਰੇਗਾ ਤਾਂ ਉਹ ਪੜਦਾ ਚੁਫੇਰਿਓਂ ਚੁੱਕ ਲਿਆ ਜਾਵੇਗਾ। 3:17 ਹੁਣ ਉਹ ਪ੍ਰਭੁ ਦਾ ਆਤਮਾ ਹੈ ਅਰ ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ। 3:18 ਪਰ ਅਸੀਂ ਸਭ ਅਣਕੱਜੇ ਮੁਖ ਨਾਲ ਪ੍ਰਭੁ ਦੇ ਤੇਜ ਦਾ ਮਾਨੋ ਸ਼ੀਸ਼ੇ ਵਿੱਚੋਂ ਪ੍ਰਤਿਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੀਕ ਜਿਵੇਂ ਪ੍ਰਭੁ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
