Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਜੀਵਨ ਵਿੱਚ ਪ੍ਰਥਾਮਿਕਤਾਵਾਂ

ਕਾਫੀ ਲੋਕ ਮਸੀਹੀ ਜੀਵਨ ਦਾ ਅਰੰਭ ਜਿੱਤ ਨੂੰ ਪ੍ਰਾਪਤ ਕਰਨ ਦੇ ਲਈ ਕਰਦੇ ਹਨ ਪਰ ਛੇਤੀ ਹੀ ਪਰਮੇਸ਼ੁਰ ਦੇ ਨਾਲ ਕੁਝ ਸਾਲਾਂ ਚਣਨ ਤੋਂ ਬਆਦ ਹਾਰ ਨੂੰ ਮਹਿਸੂਸ ਕਰਦੇ ਹਨ। ਮੈਂ ਪੁਰਸ਼ਾਂ ਅਤੇ ਇਸਤਰੀਆਂ ਨੂੰ ਵੇਖਿਆ ਹੈ ਜਿੰਨ੍ਹਾਂ ਨੇ ਆਪਣੇ ਜੀਵਨਾਂ ਨੂੰ ਪਰਮੇਸ਼ੁਰ ਦੇ ਸੱਦੇ ਦੇ ਪ੍ਰਤੀ ਸੌਂਪ ਦਿੱਤਾ ਹੈ। ਉਹ ਮਸੀਹ ਦੇ ਲਈ ਉਤਸਾਹ ਅਤੇ ਜੋਸ਼ ਦੇ ਨਾਲ ਰਹਿੰਦੇ ਹਨ ਅਤੇ ਉਹੋ ਕੰਮ ਕਰਦੇ ਹਨ ਜਿਹੜਾ ਮਸੀਹ ਨੇ ਉਨ੍ਹਾਂ ਨੂੰ ਕਰਨ ਦੇ ਲਈ ਸੱਦਿਆ ਹੈ। ਪਰ, ਕੁਝ ਸਾਲਾਂ ਤੋਂ ਬਆਦ ਤੁਸੀ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਵਿੱਚ ਜੰਗ ਤੋਂ ਇੱਕ ਦਮ ਕਿਨਾਰੇ ਹੋ ਜਾਂਦੇ ਹਨ। ਇਨ੍ਹਾਂ ਚੰਗੇ ਅਰਥਵਾਨ ਵਿਸ਼ਵਾਸੀਆਂ ਦੇ ਨਾਲ ਕੀ ਹੋ ਗਿਆ ਹੈ। ਸਾਡੇ ਵਿੱਚੋ ਕੁਝ ਇੰਝ ਕਹਿ ਸਕਦੇ ਹਨ, “ਮੈਂਨੂੰ ਕੀ ਹੋ ਗਿਆ ਹੈ?”

ਅਕਸਰ, ਅਸੀਂ ਅਜਿਹੇ ਜੀਵਨ ਅਤੇ ਕੰਮ ਦੇ ਵਿੱਚ ਫਸੇ ਜਾਂਦੇ ਹਾਂ ਜਿਸਦੇ ਲਈ ਪਰਮੇਸ਼ੁਰ ਨੇ ਸਾਨੂੰ ਸੱਦਿਆ ਕਿਉਂਕਿ ਪ੍ਰਾਥਮਿਕਤਾਵਾਂ ਨੂੰ ਬਦਲ ਦਿੱਤਾ ਗਿਆ ਹੈ। ਅਸੀ ਚੰਗੀ ਤਰ੍ਹਾਂ ਅਰੰਭ ਤਾਂ ਕਰਦੇ ਹਾਂ, ਪਰ ਸਹੀ ਤਰੀਕੇ ਦੇ ਨਾਲ ਖਤਮ ਨਹੀ ਕਰਦੇ ਕਿਉਂਕਿ ਅਸੀ “ਮੁੱਖ ਗੱਲ – ਮੁੱਖ ਗੱਲ” ਅਸੀ ਚੰਗੇ ਦਿਖਾਈ ਦੇਣ ਵਾਲੇ ਖਰਗੋਸਾਂ ਨੂੰ ਫੜਨ ਦੀ ਕੋਸ਼ਿਸ਼ ਦੇ ਵਿੱਚ ਆਪਣੇ ਰਾਹ ਨੂੰ ਹੀ ਛੱਡ ਦਿੰਦੇ ਹਾਂ ਜਿਹੜੇ ਸਾਨੂੰ ਕਿਸੇ ਥਾਂ ਵੀ ਨਹੀ ਪਹੁੰਚਾਦੇ ਹਨ। ਅਕਸਰ ਅਸੀ ਖਰਗੋਸ਼ਾਂ ਦੇ ਭੋਜਨ ਦੇ ਨਾਲ ਹੀ ਖੁਸ਼ ਹੋ ਜਾਂਦੇ ਹਾਂ ਜਦ ਕਿ ਪਰਮੇਸ਼ੁਰ ਨੇ ਸਾਡੇ ਲਈ  ਦਾ ਜਸ਼ਨ ਤਿਆਰ ਕੀਤਾ ਹੈ।

ਆਪਣੀ ਪ੍ਰਾਥਮਿਕਤਾਵਾਂ ਨੂੰ ਸਹੀ ਬਣਾਈ ਰੱਖਣ ਦੇ ਲਈ, ਸਾਨੂੰ ਸਾਡੇ ਜੀਵਨ ਦੇ ਵਿੱਚ ਪਰਮੇਸ਼ੁਰ ਦੇ ਉਦੇਸ਼ ਦੇ ਉੱਤੇ ਸਦਾ ਧਿਆਨ ਲਗਾਈ ਰੱਖਣਾ ਹੈ। ਸਾਡੇ ਹਰੇਕ ਦੇ ਜੀਵਨ ਦੇ ਵਿੱਚ ਕਈ ਠਹਰਾਉ ਆਉਂਦੇ ਹਨ। ਇਹ ਅਕਸਰ ਜੀਵਨ ਦੇ ਉਹ ਠਹਰਾਉ ਹੀ ਹਨ ਜਿਹੜੇ ਸਾਡੀ ਜੀਵਨ ਦੀਆਂ ਪ੍ਰਥਾਮਿਕਤਾਵਾਂ ਨੂੰ ਬਦਲ ਦਿੰਦੇ ਹਨ। ਉਦਾਹਰਣ ਵੱਜੋਂ, ਮੈਂ ਅਤੇ ਮੇਰੀ ਪਤਨੀ ਪੰਜ ਸਾਲ ਪਹਿਲਾਂ ਹੀ ਜੀਵਨ ਦੇ ਇੱਕ ਠਹਰਾਉ ਦੇ ਵਿੱਚੋ ਹੋ ਕੇ ਗਏ ਹੈਂ। ਸਾਡੀ ਸਭ ਤੋਂ ਛੋਟੀ ਸੰਤਾਨ, ਰੈਨੀ, ਯੂਨੀਵਰਸ਼ਟੀ ਦੀ ਪੜਾਈ ਦੇ ਲਈ ਘਰ ਛੱਡ ਕੇ ਸਾਡੇ ਤੋਂ ਦੂਰ ਚਲਿਆ ਗਿਆ। ਇਸ ਦੇ ਨਤੀਜੇ ਵਜੋਂ, ਮੇਰੀ ਪਤਨੀ ਮੇਰੇ ਨਾਲ ਯਾਤਰਾ ਕਰਨ ਦੇ ਯੋਗ ਹੋ ਗਈ ਅਤੇ ਮੇਰੇ ਨਾਲ ਪ੍ਰਚਾਰ ਕਰਨ ਲੱਗੀ। ਜਦੋਂ ਤੀਕ ਸਾਡੇ ਬੱਚੇ ਘਰ ਦੇ ਵਿੱਚ ਸਨ ਅਤੇ ਉਹ ਮੇਰੇ ਨਾਲ ਯਾਤਰਾ ਕਰਨ ਦੇ ਯੋਗ ਨਹੀ ਸੀ, ਮੈਂ ਆਪਣੇ ਆਪ ਦੇ ਉੱਤੇ ਸੀਮਤ ਮਾਤਰਾ ਦੇ ਵਿੱਚ ਯਾਤਰਾ ਕਰਨ ਦਾ ਅਨੁਸ਼ਾਸ਼ਨ ਲਾਗੂ ਕਰ ਦਿੱਤਾ ਸੀ। ਪਰ, ਹੁਣ ਕਿਉਂਕਿ ਠਹਰਾਉ ਬਦਲ ਗਿਆ ਸੀ, ਮੈਂਨੂੰ ਹੁਣ ਹੋਰ ਵੱਧ ਯਾਤਰਾ ਕਰਨ ਦੇ ਲਈ ਅਜਾਦਾ ਸਾਂ।

ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਦਾ ਉਦੇਸ਼ ਮੇਰੇ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਉਸਨੂੰ ਆਪਣੇ ਪੂਰੇ ਦਿਲ, ਮਨ ਅਤੇ ਆਤਮਾ ਤੋਂ ਪ੍ਰੇਮ ਕਰਾਂ। ਦੂਜਾਂ, ਆਪਣੇ ਗੂਆਂਢੀ ਨੂੰ ਆਪਣੇ ਵਰਗਾ ਪ੍ਰੇਮ ਕਰਾਂ। ਮੇਰਾ ਸਭ ਤੋਂ ਮਹੱਤਪੂਰਨ ਅਤੇ ਨੇੜਤਾ ਵਾਲਾ ਗੂਆਂਢੀ ਮੇਰਾ ਪਰੀਵਾਰ ਹੈ। ਇਸ ਲਈ, ਉਹ ਮੇਰੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਪ੍ਰਥਾਮਿਕਤਾ ਰੱਖਦੇ ਹਨ – ਮੇਰੀ ਸੇਵਕਾਈ ਤੋਂ ਵੱਧ। ਮੈਂ ਕਈ ਲੋਕਾਂ ਨੂੰ ਸਭ ਕੁਝ ਗੂਆਂਦੇ ਹੋਇਆ ਵੇਖਿਆ ਹੈ  — ਉਨ੍ਹਾਂ ਦੀ ਸੇਵਕਾਈ ਅਤੇ ਉਨ੍ਹਾਂ ਦੇ ਆਪਣੇ ਪਰੀਵਾਰ ਨੂੰ ਕਿਉਂਕਿ ਉਨ੍ਹਾਂ ਨੇ ਆਪਣੀ ਪ੍ਰਾਥਮਿਕਤਾਵਾਂ ਨੂੰ ਗਲਤ ਥਾਂ ਦੇ ਉੱਤੇ ਰੱਖ ਦਿੱਤਾ ਹੈ। ਤੁਸੀ ਇਸ ਗੱਲ ਨੂੰ ਲੈ ਕੇ ਅਚਰਜ ਦੇ ਵਿੱਚ ਹੋਵੋਗੇ ਕਿ ਇੱਕ ਵਿਸ਼ਵਾਸੀ ਦੀ ਪ੍ਰਾਥਮਿਕਤਾਵਾਂ ਕਿਹੜੀਆਂ ਹੋਣੀਆਂ ਚਾਹੀਦਾ ਹਨ। ਮੈਂ ਇਸ ਗੱਲ ਉੱਤੇ ਵਿਸ਼ਵਾਸ ਕਰਦਾ ਹਾਂ ਕਿ ਜੇਤੂ ਵਿਸ਼ਵਾਸੀ ਕੋਲ ਅਜਿਹੀ ਪ੍ਰਾਥਮਿਕਤਾਵਾਂ ਹੋਣਗਿਆ ਜਿਹੜੀਆਂ ਕੁਝ ਇੰਝ ਦਿਖਾਈ ਦੇਣਗੀਆਂ :

ਸਭ ਤੋਂ ਪਹਿਲੀ ਪ੍ਰਾਥਮਿਕਤਾ – ਪਰਮੇਸ਼ੁਰ ਦੇ ਪ੍ਰਤੀ ਮੇਰੀ ਚਾਲ ਚਣਨ ਦੇ ਬਾਰੇ ਵਿੱਚ ਹੈ।

ਦੂਜਾ – ਮੇਰੇ ਪਰੀਵਾਰ ਦੇ ਪ੍ਰਤੀ ਮੇਰੀ ਚਾਲ ਚਲਨ ।

ਤੀਜਾ – ਮੇਰੇ ਕੰਮ ਅਤੇ ਸੇਵਕਾਈ ਦੇ ਪ੍ਰਤੀ ।

ਮੈਂ ਵੇਖਿਆ ਹੈ ਕਿ ਕਈ ਲੋਕਾਂ ਨੇ ਗਲਤ ਪ੍ਰਾਥਮਿਕਤਾਵਾਂ ਅਤੇ ਇਸ ਕਰਕੇ ਅਖੀਰ ਦੇ ਵਿੱਚ ਉਨ੍ਹਾਂ ਨੂੰ ਹਾਰਦੇ ਹੋਇਆ ਵੇਖਿਆ ਹੈ। ਸਾਡੇ ਜੀਵਨ ਦਾ ਠਹਰਾਉ ਹੋ ਸਕਦਾ ਹੈ ਬਦਲ ਜਾਵੇ, ਪਰ ਸਾਡੇ ਜੀਵਨ ਦਾ ਉਦੇਸ਼ ਸਦਾ ਲਗਾਤਾਰ ਬਣਿਆ ਰਹਿਣਾ ਚਾਹੀਦਾ ਹੈ। ਅਤੇ ਸਾਡੀ ਪ੍ਰਾਥਮਿਕਤਾਵਾਂ ਵੀ ਹਮੇਸ਼ਾ ਪਰਮੇਸ਼ੁਰ ਦੇ ਸਦੀਪਕ ਕਾਲ ਦੇ ਉਦੇਸ਼ਾਂ ਦੇ ਉੱਤੇ ਉਸਾਰੀਆਂ ਹੋਣਿਆ ਚਾਹੀਦੀਆ ਹਨ ਜਿਹੜੀਆਂ ਸਾਡੇ ਹਰੇਕ ਦੇ ਲਈ ਹਨ। ਪ੍ਰਾਥਮਿਕਤਾਵਾਂ ਸਾਨੂੰ ਸਾਡੀ ਸਚਿਆਈ ਦੇ ਬਾਰੇ ਵਿੱਚ ਦਸਦੀਆਂ ਹਨ ਕਿ ਸਾਡੇ ਲਈ ਅਸਲ ਵਿੱਚ ਮਹੱਤਪੂਰਨ ਕੀ ਹੈ। ਅਸੀ ਕਹਿ ਸਕਦੇ ਹਾਂ ਕਿ ਅਸੀ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਤੋਂ ਪ੍ਰੇਮ ਕਰਦੇ ਹਾਂ। ਪਰ ਉਸ ਪ੍ਰੇਮ ਦੀ ਸਚੀ ਜਾਂਚ ਪ੍ਰਾਥਮਿਕਤਾਵਾਂ ਦੇ ਵਿੱਚ ਪ੍ਰਗਟ ਹੋਵੇਗੀ ਜਿਹੜੀਆਂ ਅਸੀ ਉਸਾਰੀਆਂ ਹੋਇਆਂ ਹਨ ਅਤੇ ਲਗਾਤਾਰ ਉਹ ਸਾਡੇ ਜੀਵਨ ਦੇ ਵਿੱਚ ਬਦਲਦੇ ਹੋਏ ਠਹਰਾਊ ਦੇ ਨਾਲ ਨਾਲ ਲਗਾਤਾਰ ਸ਼ੁੱਧ ਹੁੰਦੀਆਂ ਜਾਂਦੀਆਂ ਹਨ।

ਪ੍ਰਾਥਮਿਕਤਾਵਾਂ ਸਮੇਂ ਦੇ ਬਤੀਤ ਹੋਣ ਦੇ ਨਾਲ ਸਾਡੇ ਭਾਵਾਂ ਦੇ ਵਿੱਚ ਪ੍ਰਗਟ ਹੁੰਦੀਆਂ ਹਨ। ਸਾਡਾ ਸਮਾਂ ਅਜਿਹਾ ਕੰਮ ਕਰਨ ਦੇ ਵਿੱਚ ਬਤੀਤ ਹੋਣਾ ਚਾਹੀਦਾ ਹੈ ਜਿਹੜਾ ਸਾਡੇ ਲਈ ਮਹੱਤਪੂਰਨ ਹੈ। ਕੁਝ ਲੋਕ ਇਹੋ ਹੀ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਦੇ ਕੋਲ ਏਨਾ ਸਾਹਸ ਨਹੀ ਹੁੰਦਾ ਹੈ ਕਿ ਉਹ ਉਹੋ ਕੰਮ ਕਰਨ ਜਿਹੜਾ ਮਹੱਤਪੂਰਨ ਹੈ। ਆਪਣੇ ਜੀਵਨ ਦੇ ਵਿੱਚ ਪ੍ਰਾਥਮਿਕਤਾਵਾਂ ਦੀ ਉਸਾਰੀ ਕਰਨੀ ਅਤੇ ਉਨ੍ਹਾਂ ਦੇ ਨਾਲ ਜੀਵਨ ਬਤੀਤ ਕਰਨਾ ਇੱਕ ਸਾਹਸ ਦੇ ਨਾਲ ਭਰਿਆ ਹੋਇਆ ਕੰਮ ਹੈ। ਪਰ ਅਜਿਹਾ ਸਾਹਸ ਸਾਡੇ ਜੀਵਨ ਦੇ ਵਿੱਚ ਰੋਜਾਨਾ ਜਿੱਤ ਨੂੰ ਪੈਦਾ ਕਰੇਗਾ। ਅੱਜ ਹੀ ਇਸ ਕਦਮ ਨੂੰ ਚੁੱਕੋ ਅਤੇ ਆਪਣੇ ਜੀਵਨ ਦੇ ਵਿੱਚ ਪਰਮੇਸ਼ੁਰ ਦੀ ਵੱਲੋ ਦਿੱਤੀ ਗਈਆਂ ਪ੍ਰਾਥਮਿਕਤਾਵਾਂ ਦੀ ਉਸਾਰੀ ਕਰੋ।

ਮੱਤੀ 16:24 – 28.

24 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। 25 ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ। 26 ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕੁਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ? ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ? 27 ਕਿਉਂ ਜੋ ਮਨੁੱਖ ਦਾ ਪੁੱਤ੍ਰ ਆਪਣੇ ਦੂਤਾਂ ਸਣੇ ਆਪਣੇ ਪਿਤਾ ਦੇ ਤੇਜ ਨਾਲ ਆਵੇਗਾ ਅਤੇ ਉਸ ਸਮੇ ਉਹ ਹਰੇਕ ਨੂੰ ਉਹ ਦੀ ਕਰਨੀ ਮੂਜਬ ਫਲ ਦੇਵੇਗਾ। 28 ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕਈ ਏਹਨਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ