ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਾਉਦ ਦੀ ਜੜ (ਪ੍ਰਕਾਸ ਦੀ ਪੋਥੀ ੫:੫)
ਫਿਰ ਇੱਕ ਬਜੁਰਗ ਨੇ ਮੇਰੇ ਕੋਲ ਆ ਕੇ ਕਿਹਾ, “ਨਾ ਰੋ, ਵੇਖ ਯਹੂਦਾ ਦਾ ਬਬਰ ਸ਼ੇਰ ਜੋ ਕਿ ਦਾਉਦ ਦੀ ਜੜ ਹੈ, ਜਿੱਤਿਆ ਹੈ। ਉਹ ਇਨ੍ਹਾਂ ਮੋਹਰਾਂ ਅਤੇ ਇਸ ਪੋਥੀ ਨੂੰ ਖੋਲਣ ਦੇ ਯੋਗ ਹੈ।” (ਪ੍ਰਕਾਸ਼ ਦੀ ਪੋਥੀ ੫:੫)
ਖੁਸ਼ਖਬਰੀ ਨੂੰ ਲਿਖਣ ਵਾਲੇ ਮਸੀਹ ਦੇ ਸ਼ੁਭਾ ਅਤੇ ਚਰਿਤਰ ਬਾਰੇ ਬਹੁਤ ਸਾਰਾ ਅਨੋਖਾ ਵਿਵਰਣ ਦਿੰਦੇ ਹਨ। ਯੂਹੰਨਾ ਉਸ ਨੂੰ ਪ੍ਰਮੇਸ਼ਰ ਦੇ ਪੁੱਤਰ ਦੇ ਤੌਰ ਤੇ ਦਸਦਾ ਹੈ, ਜਦਕਿ ਲੁਕਾ ਉਸ ਨੂੰ ਮਨੁਖ ਦੇ ਪੁੱਤਰ ਦੇ ਤੌਰ ਤੇ ਬਿਆਨ ਕਰਦਾ ਹੈ। ਮਤੀ ਯੀਸ਼ੁ ਨੂੰ ਇਸਰਾਇਲ ਦਾ ਰਾਜਾ ਦਸਦਾ ਹੈ। ਅਤੇ ਮਰਕੁਸ ਉਸ ਨੂੰ ਸਭ ਦਾ ਦਾਸ ਦਸਦਾ ਹੈ। ਜੜ ਤੁਸੀਂ ਇਹ ਸਭ ਗੱਲਾ ਇਕਠੀਆਂ ਕਰਦੇ ਹੋ ਤਾਂ ਤਾਂ ਇਹ ਕਲਾ ਦੀ ਇੱਕ ਸੁੰਦਰ ਟੁਕੜਾ ਇਹ ਬਿਆਨ ਕਰਦਾ ਹੈ ਕੀ ਯੀਸ਼ੁ ਕੋਣ ਹੈ। ਉਹ ਪ੍ਰਮੇਸ਼ਰ ਹੈ ਜੋ ਕੀ ਮਨੁਖ ਬਣ ਗਿਆ ਅਤੇ ਇੱਕ ਰਾਜ ਜੋ ਕਿ ਇੱਕ ਦਾਸ ਬਣ ਗਿਆ।
ਕਿੱਡਾ ਅਨੋਖਾ ਮੁਕਤੀ ਦਾਤਾ। ਉਸ ਵਰਗਾ ਪੂਰੇ ਇਤਹਾਸ ਵਿਚ ਕੋਈ ਨਹੀ ਹੈ। ਅਸਲ ਵਿਚ ਪੂਰੇ ਇਤਹਾਸ ਦਾ ਅਸਲੀ ਲਿਖਾਰੀ ਉਹ ਹੀ ਹੈ। ਇੱਕ ਸਭ ਤੋਂ ਵੱਡੀ ਖੋਜ ਜੇ ਕੋਈ ਕਰ ਸਕਦਾ ਹੈ ਤਾਂ ਉਹ ਇਤਹਾਸ ਦੀ ਇਹ ਖੋਜ ਹੈ ਕਿ ਉਹ ਯੀਸ਼ੁ ਮਸੀਹ ਦੀ ਕਹਾਨੀ ਨੂੰ ਜਾਂ ਸਕਦਾ ਹੈ। ਯੀਸ਼ੁ ਅਲ੍ਫਾ ਹੈ ਅਤੇ ਉਮੇਗਾ ਹੈ। ਉਹ ਆਦਿ ਅਤੇ ਅੰਤ ਹੈ। ਉਹ ਹੀ ਇੱਕਲਾ, ਸਚਾ ਅਤੇ ਮਹਾਨ ਆਗੂ ਹੈ। ਉਹ ਹੀ ਹੈ ਜਿਸ ਤੋਂ ਅਸੀਂ ਸਭ ਜੀਵਨ, ਸਾਹ ਅਤੇ ਤਾਕਤ ਪਾਉਂਦੇ ਹਾਂ।
ਜੜ ਅਸੀਂ ਪ੍ਰਮੇਸ਼ਰ ਦੇ ਲੋਕਾਂ ਦੇ ਵਿਚ ਆਗੂਆਂ ਬਾਰੇ ਸੋਚਦੇ ਹਾਂ ਅਤੇ ਖਾਸ ਤੌਰ ਤੇ ਜੜ ਅਸੀਂ ਯਹੂਦੀਆਂ ਬਾਰੇ ਸੋਚਦੇ ਹਾਂ, ਤਾਂ ਸਦਾ ਧਿਆਨ ਰਾਜਾ ਦਾਉਦ ਵੱਲ ਜਾਂਦਾ ਹੈ। ਉਸ ਨੇ ਬਹੁਤ ਕੁਝ ਪ੍ਰਾਪਤ ਕੀਤਾ, ਉਸ ਬਾਰੇ ਕਿਹਾ ਗਿਆ ਹੈ ਕਿ ਉਹ “ਪ੍ਰਮੇਸ਼ਰ ਦੇ ਦਿਲ ਦੇ ਅਨੁਸਾਰ ਵਿਅਕਤੀ ਸੀ।” ਫਿਰ ਵੀ ਪ੍ਰਕਾਸ਼ ਦੀ ਪੋਥੀ ਯੀਸ਼ੁ ਦੇ ਬਾਰੇ ਦਸਦੀ ਹੈ ਕਿ ਉਹ “ਦਾਉਦ ਦੀ ਜੜ” ਸੀ। ਇਸਦਾ ਅਰਥ ਹੈ ਕਿ ਦਾਉਦ ਦੀ ਹੋਂਦ ਯੀਸ਼ੁ ਵਿਚ ਸੀ। ਇਸ ਤੋਂ ਪਹਿਲਾਂ ਕਿ ਦਾਉਦ ਦੀ, ਯੀਸ਼ੁ ਸੀ। ਦਾਉਦ ਦਾ ਰਾਜਾ ਪਨ ਅਤੇ ਆਗੂ ਪਨ ਯੀਸ਼ੁ ਤੋਂ ਸੀ। ਕਿਉਂਕਿ ਯੀਸ਼ੁ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੁ ਹੈ।
ਇੱਕ ਦਿਨ ਹਰ ਇੱਕ ਵਿਅਕਤੀ ਅਤੇ ਹਰ ਇੱਕ ਔਰਤ ਜੋ ਇਸ ਧਰਤੀ ਉੱਤੇ ਰਹੇ ਹਨ, ਉਹ ਇਸ ਗੱਲ ਨੂੰ ਪਛਾਣ ਲੈਣਗੇ ਕਿ ਯੀਸ਼ੁ ਕੌਣ ਹੈ। ਉਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੁ ਹੋਵੇਗਾ। ਪਰ ਖੁਸ਼ਖਬਰੀ ਇਹ ਹੈ ਕਿ ਸਾਨੂੰ ਸਦੀਪਕ ਕਾਲ ਦਾ ਇੰਤਜਾਰ ਕਰਨ ਦੀ ਲੋੜ ਨਹੀ ਹੈ ਕਿ ਅਸੀਂ ਉਸ ਨੂੰ ਰਾਜਾ ਦੇ ਤੌਰ ਤੇ ਮੰਨੀਏ, ਅਸੀਂ ਹੁਣੇ ਹੀ ਇਹ ਕਰ ਸਕਦੇ ਹਾਂ। ਜਦ ਅਸੀਂ ਇਹ ਪਹਿਚਾਣਦੇ ਹਾਂ ਕਿ ਯੀਸ਼ੁ ਕੌਣ ਹੈ ਤਾਂ ਅਸੀਂ ਉਸ ਅੱਗੇ ਝੁਕ ਸਕਦੇ ਹਾਂ ਅਤੇ ਉਸਦੀ ਅਰਾਧਨਾ ਕਰ ਸਕਦੇ ਹਾਂ।
ਮੈਂ ਕਦੇ ਉਸ ਰਾਤ ਨੂੰ ਨਹੀ ਭੁੱਲ ਸਕਦਾ ਜਿਸ ਰਾਤ ਮੈ ਮੁਕਤੀਦਾਤਾ ਨੂੰ ਜਾਣਿਆ। ਇਹ ਬਹੁਤ ਬਰਕਤ ਵਾਲਾ ਸਮਾਂ ਸੀ, ਯੀਸ਼ੁ ਮੇਰੇ ਦਿਲ ਵਿਚ ਆਪਣੇ ਆਤਮਾ ਦੁਆਰਾ ਵਾਸ ਕਰਨ ਲਈ ਆ ਗਏ। ਉਸ ਨੇ ਮੇਰੇ ਪਾਪਾਂ ਨੂੰ ਮਾਫ਼ ਕਰ ਦਿੱਤਾ ਅਤੇ ਮੇਰੇ ਜੀਵਨ ਨੂੰ ਬਦਲ ਦਿੱਤਾ। ਉਰ ਰਾਤ ਮੈਂ ਇਸ ਗੱਲ ਨੂੰ ਜਾਣਿਆ ਕਿ ਉਹ ਕੌਣ ਹੈ ਅਤੇ ਉਸ ਨੇ ਮੇਰੇ ਲਈ ਕੀ ਕੀ ਕੀਤਾ ਹੈ। ਇਹ ਕੋਈ ਆਮ ਆਦਮੀ ਨਹੀ ਸੀ ਜੋ ਕਿ ਮੇਰੇ ਲਈ ਮਰਿਆ। ਇਹ ਮਹਿਮਾ ਦਾ ਰਾਜਾ ਸੀ। ਇਹ ਦਾਉਦ ਦੀ ਜੜ ਸੀ।
ਜੜ ਮੈਂ ਇਸ ਮਹਾਨਤਾ ਨੂੰ ਸਮਝਿਆ ਕਿ ਮੇਰੇ ਨਾਲ ਕੀ ਹੋਇਆ ਹੈ ਅਤੇ ਉਸ ਨੇ ਮੇਰੇ ਨਾਲ ਕੀ ਕੀਤਾ ਹੈ, ਤਾਂ ਮੈਂ ਕੁਝ ਹੋਰ ਨਹੀ ਪਰ ਰੋ ਹੀ ਪਾਇਆ। ਮੈਂ ਉਸ ਰਾਤ ਪ੍ਰਾਥਨਾ ਕੀਤੀ, ਅਤੇ ਕਿਹਾ, “ ਪ੍ਰਮੇਸ਼ਰ ਜਿਥੇ ਵੀ ਤੁਸੀਂ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੋ ਮੈਂ ਜਾਵਾਂਗਾ, ਮੈਂ ਉਹ ਬਣਾਗਾਂ ਜੋ ਤੁਸੀਂ ਮੈਨੂੰ ਬਣਾਉਣਾ ਚਾਹੁੰਦੇ ਹੋ।” ਮੈਂ ਕਦੇ ਇਸ ਪ੍ਰਾਥਨਾ ਤੋਂ ਨਹੀ ਪਛਤਾਇਆ ਹਾਂ। ਮਸੀਹ ਪਿਛੇ ਚਲਨਾ ਇੱਕ ਮਜੇਦਾਰ ਅਨੁਭਵ ਰਿਹਾ ਹੈ। ਉਸ ਨੂੰ ਰਾਜਾ ਦੇ ਤੌਰ ਤੇ ਮੰਨ ਕੇ ਉਸ ਦੀ ਅਰਾਧਨਾ ਕਰਨਾ ਖੁਸ਼ੀ ਦੀ ਗੱਲ ਰਹੀ ਹੈ।
ਉਹ ਇੱਕ ਇਹੋ ਜਿਹਾ ਰਾਜਾ ਹੈ ਜੋ ਕਿ ਦਿਆਲੂ ਹੈ- ਇੱਕ ਰਾਜਾ ਜੋ ਕਿ ਸਿਆਣਾ ਹੈ। ਉਹ ਇੱਕ ਰਾਜਾ ਹੈ ਜੋ ਹਮੇਸ਼ਾਂ ਜਿੱਤ ਵਿਚ ਲੈ ਕੇ ਜਾਂਦਾ ਹੈ। ਉਹ ਇੱਕ ਇਹੋ ਜਿਹਾ ਰਾਜਾ ਹੈ ਜਿਸਨੇ ਤੁਹਾਨੂੰ ਇਨ੍ਹਾਂ ਪਿਆਰ ਕੀਤਾ ਕਿ ਉਸਨੇ ਤੁਹਾਡੇ ਲਈ ਆਪਣੀ ਜਾਂ ਦਿੱਤੀ ਹੈ। ਅੱਜ ਕਿਉਂ ਨਹੀ ਤੁਸੀਂ ਵੀ ਝੁਕ ਕੇ ਉਸਦੀ ਅਰਾਧਨਾ ਕਰਦੇ ਕਿ ਉਹ ਰਾਜਾ ਹੈ। ਇਹੋ ਜਿਹੀ ਅਰਾਧਨਾ ਜਿੱਤ ਵਿਚ ਲੈ ਕੇ ਜਾਂਦੀ ਹੈ। ਹਲੇਲੁਯਾਹ! ਉਹ “ਦਾਉਦ ਦੀ ਜੜ” ਹੈ। ਉਹ ਰਾਜਾ ਹੈ ਜੋ ਕਿ ਦਾਸ ਬਣ ਗਿਆ।
ਪਰਕਾਸ਼ ਦੀ ਪੋਥੀ 5:1 – 5.
1 1 ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਮੈਂ ਉਹ ਦੇ ਸੱਜੇ ਹੱਥ ਵਿੱਚ ਇੱਕ ਪੋਥੀ ਵੇਖੀ ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ ਸੱਤਾਂ ਮੋਹਰਾਂ ਨਾਲ ਬੰਦ ਕੀਤੀ ਹੋਈ ਸੀ। 2 ਅਤੇ ਮੈਂ ਇੱਕ ਬਲੀ ਦੂਤ ਨੂੰ ਵੱਡੀ ਅਵਾਜ਼ ਨਾਲ ਇਹ ਪਰਚਾਰ ਕਰਦੇ ਵੇਖਿਆ ਭਈ ਪੋਥੀ ਨੂੰ ਖੋਲ੍ਹਣ ਅਤੇ ਉਹ ਦੀਆਂ ਮੋਹਰਾਂ ਨੂੰ ਤੋੜਨ ਦੇ ਜੋਗ ਕੌਣ ਹੈ ? 3 ਤਾਂ ਨਾ ਸੁਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠ ਕੋਈ ਸੀ ਜੋ ਓਸ ਪੋਥੀ ਨੂੰ ਖੋਲ੍ਹ ਸੱਕਦਾ ਯਾ ਉਸ ਉੱਤੇ ਨਿਗਾਹ ਕਰ ਸੱਕਦਾ। 4 ਤਾਂ ਮੈਂ ਬਹੁਤ ਰੁੰਨਾ ਇਸ ਲਈ ਜੋ ਓਸ ਪੋਥੀ ਦੇ ਖੋਲ੍ਹਣ ਯਾ ਉਸ ਉੱਤੇ ਨਿਗਾਹ ਕਰਨ ਦੇ ਜੋਗ ਕੋਈ ਨਾ ਨਿੱਕਲਿਆ। 5 ਓਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ ! ਵੇਖ, ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ ਦਾਊਦ ਦੀ ਜੜ੍ਹ ਹੈ ਉਸ ਪੋਥੀ ਅਤੇ ਉਹ ਦੀਆਂ ਸੱਤਾਂ ਮੋਹਰਾਂ ਦੇ ਖੋਲ੍ਹਣ ਲਈ ਜਿੱਤ ਗਿਆ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
