Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯਹੋਵਾਹ ਨਿੱਸੀ (ਪ੍ਰਮੇਸ਼ਰ ਸਾਡਾ ਝੰਡਾ)

ਅਤੇ ਮੂਸਾ ਨੇ ਇੱਕ ਵੇਦੀ ਬਣਾਈ ਅਤੇ ਉਸਦਾ ਨਾਮ ਯਹੋਵਾਹ ਨਿੱਸੀ ਰਖਿਆ– ਕੂਚ ੧੭:੧੫

ਕਯੀ ਵਾਰ ਇਵੇਂ ਲਗਦਾ ਹੈ ਕਿ ਜਦੋਂ ਵੀ ਅਸੀਂ ਪ੍ਰਮੇਸ਼ਰ ਦੀ ਮਰਜੀ ਨੂੰ ਪੂਰਾ ਕਰਨ ਦੀ  ਕੋਸਿਸ਼ ਕਰਦੇ ਹਾਂ ਉਹ ਸਾਨੂੰ ਤੰਗੀ ਅਤੇ ਆਤਮਿਕ ਯੁਧ ਵੱਲ ਲੈ ਜਾਂਦੀ ਹੈ। ਇਹੋ ਜਿਹੇ ਸਮਿਆਂ ਦੇ ਉੱਪਰ, ਅਸੀਂ ਨਿਰਾਸ਼ਾਂ ਅਤੇ ਗੜਬੜੀ ਦਾ ਸਾਹਮਣਾ ਕਰਦੇ ਹਨਨ। ਜਦ ਅਸੀਂ ਮਨੁਖਤਾ ਦੀਆਂ ਰੂਹਾਂ ਵਾਸਤੇ ਆਤਮਿਕ ਯੁਧ ਵਿਚ ਪ੍ਰਵੇਸ਼ ਕਰਦੇ ਹਾਂ, ਤਾਂ ਅਸੀਂ ਆਤਮਿਕ ਤੌਰ ਤੇ ਸਰੀਰਕ ਤੌਰ ਤੇ ਅਤੇ ਜਜਬਾਤੀ ਤੌਰ ਤੇ ਖਾਲੀ ਹੋ ਜਾਂਦੇ ਹਾਂ। ਇਹੋ ਜਿਹੇ ਸਮਿਆਂ ਦੇ ਵਿਚ ਸਾਨੂੰ ਪ੍ਰਮੇਸ਼ਰ  ਨੂੰ ਯਹੋਵਾਹ ਨਿੱਸੀ ਦੇ ਤੌਰ ਤੇ ਜਾਨਣਾ ਚਾਹੀਦਾ ਹੈ। ਜਿਸਦਾ ਅਰਥ ਹੈ ਪ੍ਰਮੇਸ਼ਰ  ਸਾਡਾ ਝੰਡਾ।

ਪਹੀਲੀ ਵਾਰ ਜਦ ਬਾਈਬਲ ਪ੍ਰਮੇਸ਼ਰ ਨੂੰ ਯਹੋਵਾਹ ਨਿੱਸੀ ਦੇ ਤੌਰ ਤੇ ਬਿਆਨ ਕਰਦੀ ਹੈ ਉਹ ਕੂਚ ੧੭:੧੫ ਵਿਚ ਆਉਂਦਾ ਹੈ। ਅਮਾਲਿਕੀ ਇਸਰਾਇਲੀ ਲੋਕਾਂ ਦੇ ਨਾਲ ਯੂਸ਼ ਕਰਨ ਲਈ ਆਏ। ਮੂਸਾ ਨੇ ਯਹੋਸੁਆ ਨੂੰ ਕਿਹਾ ਜੋ ਉਸ ਵੇਲੇ ਜਵਾਨ ਵਿਅਕਤੀ ਸੀ, ਕਿ ਮੈਂ ਪ੍ਰਮੇਸ਼ਰ ਦੀ ਲਾਠੀ ਨੂੰ ਇਥੇ ਚੁੱਕ ਕੇ ਰਖਾਂਗਾ, ਜੋ ਕਿ ਇੱਕ ਝੰਡਾ ਹੋਵੇਗਾ ਜਿਸ ਅਧੀਨ ਤੁਸੀਂ ਯੁਧ ਕਰੋਗੇ। ਉਹ ਲਾਠੀ ਇੱਕ ਝੰਡਾ ਬਣ ਗਈ ਅਤੇ ਉਸ ਨੇ ਸਿਪਾਹੀਆਂ ਨੂੰ ਤਾਕਤ ਅਤੇ ਹੋਂਸਲਾ ਦਿੱਤਾ। ਜਦ ਤੱਕ ਮੂਸਾ ਨੇ ਪ੍ਰਮੇਸ਼ਰ ਦੀ ਲਾਠੀ ਨੂੰ ਉਤਾਂਹ ਚੁੱਕ ਕੇ ਰਖਿਆ, ਉਹ ਵੈਰੀ ਤੇ ਜਿੱਤ ਪਾਉਂਦੇ ਰਹੇ। ਪਰ ਜਦ ਮੂਸਾ ਦੀ ਬਾਂਹ ਥੱਕ ਗਈ ਤਾਂ ਉਸ ਨੇ ਪ੍ਰਮੇਸ਼ਰ ਦੀ ਲਾਠੀ ਨੂੰ ਹੇਠਾਂ ਕੀਤਾ ਤਾਂ ਉਹ ਲੜਾਈ ਹਾਰਨ ਲੱਗ ਪਏ।

ਬਾਈਬਲ ਦਸਦੀ ਹੈ, “ ਅਤੇ ਇਉਂ ਹੋਇਆ, ਜਦ ਮੂਸਾ ਆਪਣਾ ਹਥ ਉਤਾਂਹ ਕਰਦਾ ਸੀ ਤਾਂ ਇਸਰਾਇਲੀ ਜਿੱਤਦੇ ਸਨ, ਪਰ ਜਦ ਉਹ ਆਪਣਾ ਹਥ ਹੇਠਾਂ ਕਰਦਾ ਸੀ ਤਾਂ ਇਸਰਾਇਲੀ ਹਾਰਦੇ ਸਨ। ਅਤੇ ਅਮਾਲੇਕੀ ਜਿੱਤਦੇ ਸਨ। (ਕੂਚ ੧੭:੧੧) ਅਖੀਰ ਵਿਚ ਇਸਰਾਲੇਈ ਲੋਕ ਜਿੱਤ ਗਏ। ਅਤੇ ਮੂਸਾ ਨੇ ਇੱਕ ਵੇਦੀ ਬਣਾਈ ਅਤੇ ਉਸਦਾ ਨਾ, ਉਸਨੇ ਯਹੋਵਾਹ ਨਿੱਸੀ ਰਖਿਆ, ਜਿਸਦਾ ਅਰਥ ਹੈ ਯਹੋਵਾਹ ਸਾਡਾ ਝੰਡਾ। ਉਨ੍ਹਾਂ ਨੇ ਲੜਾਈ ਨੂੰ ਜਿੱਤ ਲਿਆ ਕਿਉਂਕਿ ਉਨ੍ਹਾਂ ਦੇ ਕੋਲ ਜਿੱਤਣ ਲਈ ਇੱਕ ਥਾਂ ਸੀ। ਉਨ੍ਹਾਂ ਕੋਲ ਇੱਕ ਝੰਡਾ ਸੀ, ਜਦ ਉਹ ਝੰਡਾ ਉੱਪਰ ਚੁਕਿਆ ਜਾਣਦਾ ਸੀ ਅਤੇ ਉਹ ਝੰਡਾ ਖੁਦ ਪ੍ਰਮੇਸ਼ਰ ਸੀ। ਉਹ ਲਾਠੀ ਉਨ੍ਹਾਂ ਕੰਮਾਂ ਦੀ ਯਾਦ ਦਿਲਾਉਂਦੀ ਸੀ ਕਿ ਪ੍ਰਮੇਸ਼ਰ ਨੇ ਕਿਨ੍ਹੇ ਮਹਾਨ ਕੰਮ ਕੀਤੇ ਹਨ ਅਤੇ ਕਿਵੇਂ ਉਸ ਨੇ ਇਸਰਾਇਲ ਦੇ ਲੋਕਾਂ ਨੂੰ ਉਨ੍ਹਾਂ ਦੀ ਗੁਲਾਮੀ ਤੋਂ ਛੁਡਾਇਆ ਹੈ।

ਜਦ ਅਸੀਂ ਲੋਕਾਂ ਦੀਆਂ ਜਾਨਾਂ ਦੇ ਲਈ ਲੜਾਈ ਵਿਚ ਜਾਂਦੇ ਹਾਂ ਤਾਂ ਸਾਨੂੰ ਪ੍ਰਮੇਸ਼ਰ  ਨੂੰ ਯਹੋਵਾਹ ਨਿੱਸੀ ਦੇ ਤੌਰ ਤੇ ਜਾਨਣਾ ਚਾਹੀਦਾ ਹੈ। ਕਯੀ ਸਾਲ ਪਹੀਲਾਂ ਪ੍ਰਮੇਸ਼ਰ  ਸਾਨੂੰ ਬਰੂੰਡੀ ਦੇ ਵਿਚੋਂ ਦੀ ਲੜਾਈ ਦੇ ਦੌਰਾਨ ਲੈ ਕੇ ਗਿਆ। ਇਹ ਅਸੰਭਵ ਸੀ ਕਿ ਅਸੀਂ ਉਸ ਦੇਸ਼ ਵਿਚ ਦੀ ਲੰਘ ਪਾਉਂਦੇ, ਕਿਉਂਕਿ ਹਰ ਪਾਸੇ ਲੜਾਈ ਹੋ ਰਹੀ ਸੀ। ਅਤੇ ਉਹ ਦੇਸ਼ ਚਾਰੇ ਪਾਸਿਆ ਤੋਂ ਲੜਾਈ ਦੇ ਨਾਲ ਘਿਰਿਆ ਹੋਇਆ ਸੀ। ਉਸ ਦੇਸ਼ ਵਿਚ ਕੋਈ ਹਵਾਈ ਜਹਾਜ ਨਹੀ ਜਾਂਦੇ ਸਨ। ਅਤੇ ਤੁਹਾਨੂੰ ਉਸ ਦੇਸ਼ ਦੇ ਅੰਦਰ ਜਾਣ ਵਾਸਤੇ ਦੇਸ਼ ਦੇ ਵਿਚੋਂ ਦੀ ਜੋ ਕਿ ਲੜਾਈ ਦਾ ਮੈਦਾਨ ਬਣਿਆ ਹੋਇਆ ਸੀ, ਲੰਘਣਾ ਪੈਣਾ ਸੀ।

ਪਰ ਪਰ੍ਮੇਸ਼ਰ ਨੇ ਸਾਡੀ ਅਗੁਵਾਈ ਕਿਇਤੀ ਸੀ ਕਿ ਅਸੀਂ ਇਸ ਯੁਧ ਨਾਲ ਟੁੱਟੇ ਹੋਏ ਦੇਸ਼ ਵਿਚ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਸਤੇ ਜਾਈਏ। ਅਸੀਂ ਇੱਕ ਇਹੋ ਜਿਹਾ ਹਵਾਈ ਜਹਾਜ ਚਲਾਉਣ ਵਾਲਾ ਪਾਇਲਟ ਲਭਿਆ ਜੋ ਕਿ ਉਸ ਦੇਸ਼ ਦੇ ਵਿਚ ਲੈ ਕੇ ਜਾਣ ਲਈ  ਰਾਜੀ ਹੋਇਆ। ਅਸੀਂ ਸਭਾਵਾਂ ਦਾ ਇੰਤਜਾਮ ਕੀਤਾ ਅਤੇ ਅਸੀਂ ਪ੍ਰਮੇਸ਼ਰ ਤੇ ਭਰੋਸਾ ਕੀਤਾ ਕਿ ਉਹ ਬਹੁਤ ਹੀ ਵੱਡੇ ਪਧਰ ਤੇ ਕੰਮ ਕਰੇਗਾ। ਮਾਇਕ ਸਕਾਫ, ਜੋ ਕਿ ਸਾਡਾ ਸੇਵਕਾਈ ਦਾ ਨਿਰਦੇਸ਼ਨ ਕਰਦਾ ਹੈ, ਉਹ ਸਾਡੇ ਰਵਾਂਡਾ ਦੇ ਨਿਰਦੇਸ਼ਕ ਯੂਸਫ ਕ੍ਰਾਂਸੀ ਦੇ ਨਾਲ ਨਾਲ ਉਸ ਦੇਸ਼ ਦੇ ਵਿਚ ਸਭਾਵਾਂ ਦੀ ਤਿਆਰੀ  ਕਰਨ ਵਾਸਤੇ ਗਏ। ਮੈਂ ਇੱਕ ਹਫਤੇ ਬਾਅਦ ਬਰੂੰਡੀ ਵਿਚ ਪਹੁੰਚਨਾ ਸੀ।

ਮੈਂ ਅਤੇ ਮੇਰੀ ਪਤਨੀ ਲੰਦਨ ਦੇ ਵਿਚ ਸੀ ਇਸ ਤੋਂ ਪਹੀਲਾਂ ਕਿ ਅਸੀਂ ਰਵਾਂਡਾ ਅਤੇ ਬਰੂੰਡੀ ਦੇ ਵਾਸਤੇ ਸਫਰ ਕਰੀਏ। ਉਸ ਰਾਤ ਮਾਇਕ ਦੀ ਪਤਨੀ ਨੇ ਹੀਲਾ ਦੇਣ ਵਾਲੀ ਖਬਰ ਦੇ ਨਾਲ ਫੋਨ ਕੀਤਾ।  ਯੂਸਫ ਨੂੰ ਧਮਕੀ ਦਿੱਤਤੀ ਗਈ ਹੈ। ਮੈਨੂੰ ਵੀ ਧਮਕੀ ਦਿੱਤੀ ਗਈ ਹੈ ਅਤੇ ਮਾਇਕ  ਬਹੁਤ ਬੀਮਾਰ ਹੈ। ਉਸ ਤੋਂ ਉੱਪਰ ਮਾਇਕ ਦੀ ਮਾਂ ਅਮਰੀਕਾ ਦੇ ਵਿਚ  ਹਸਪਤਾਲ ਦੇ ਵਿਚ ਸੀ। ਅਤੇ ਡਾਕਟਰਾਂ ਨੇ ਕਿਹਾ ਸੀ ਕਿ ਇਸਦੇ ਬਚਨ ਦੀ ਆਸ ਨਹੀ ਹੈ। ਮੈਂ ਬਰੂੰਡੀ ਵਿਚ ਉਸੇ ਸਮੇਂ ਫੋਨੇ ਕੀਤਾ ਅਤੇ ਮਹੀਸੂਸ ਕੀਤਾ ਕਿ ਸਾਨੂੰ ਮਾਇਕ ਨੂੰ ਦੇਸ਼ ਵਿਚੋਂ ਬਾਹਰ ਲਿਆਉਣਾ ਪਵੇਗਾ। ਉਹ ਬਹੁਤ ਹੀ ਜਿਆਦਾ ਬੀਮਾਰ ਸੀ।

ਮੈਂ ਅਤੇ ਮੇਰੀ ਪਤਨੀ ਅਸੀਂ ਦੋਵੇਂ ਸਾਰੀ ਰਾਤ ਪ੍ਰਾਥਨਾ ਕਰਦੇ ਰਹੇ। ਇਨ੍ਹਾਂ ਪਰੇਸ਼ਾਨੀਆਂ ਦੇ ਬਾਵਯੂਦ ਮੈਂ ਮਹੀਸੂਸ ਕੀਤਾ ਕਿ ਪ੍ਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਬਰੂੰਡੀ ਦੇ ਵਿਚ ਜਾ ਕੇ ਪ੍ਰਚਾਰ ਕਰੀਏ। ਫਿਰ ਵੀ ਸਾਨੂੰ ਸਭ ਨੂੰ ਪਤਾ ਸੀ ਕਿ ਜਦ ਅਸੀਂ ਉਸ ਦੇਸ਼ ਵਿਚ ਪਹੁੰਚਾਗੇ ਤਾਂ ਕੀ ਹੋ ਸਕਦਾ ਹੈ। ਪਰ ਮੈਂ ਇਹ ਵੀ ਮਹੀਸੂਸ ਕੀਤਾ ਕਿ ਸਾਨੂੰ ਝੰਡਾ ਉਚਾ ਚੁਕ ਕੇ ਤੁਰਨ ਦੀ ਲੋੜ ਹੈ। ਸਾਨੂੰ ਲੋਕਾਂ ਨੂੰ ਕਹੀਣ ਦੀ ਲੋੜ ਹੈ ਕਿ ਉਹ ਪ੍ਰਮੇਸ਼ਰ ਦੇ ਅੱਗੇ ਇਸ ਦੇਸ਼ ਵਾਸਤੇ ਪ੍ਰਾਥਨਾ ਕਰਨ ਅਤੇ ਪ੍ਰਾਥਨਾ ਕਰਨ ਕਿ ਪਵਿੱਤਰ ਆਤਮਾ ਦੀ ਬਾਰਿਸ਼ ਉਥੇ ਹੋਵੇ। ਅਸੀਂ ਈ ਮੇਲ ਦੇ ਦੁਆਰਾ ਇਸ ਝੰਡੇ ਨੂੰ ਉੱਪਰ ਚੁਕਿਆ, ਅਸੀਂ ਪ੍ਰਾਥਨਾ ਦਾ ਝੰਡਾ ਉੱਪਰ ਚੁਕਿਆ। ਅਸੀਂ ਲੋਕਾਂ ਨੂੰ ਕਿਹਾ ਕਿ ਉਹ ਸਾਡੇ ਲਈ ਪ੍ਰਾਥਨਾ ਕਰਨ।

ਅਖੀਰ ਵਿਚ ਅਸੀਂ ਮਾਇਕ ਨੂੰ ਦੇਸ਼ ਵਿਚੋਂ ਬਾਹਰ ਲਿਆਂਦਾ ਅਤੇ ਉਸ ਨੂੰ ਜੁਗਾਂਡਾ ਵਿਚ ਲੈ ਆਂਦਾ। ਉਠੇ ਇੱਕ ਡਾਕਟਰ ਨੇ ਉਸਦਾ ਇਲਾਜ ਕੀਤਾ ਅਤੇ ਉਸ ਦੀ ਸਿਹਤ ਠੀਕ ਹੋ ਗਈ। ਉਸਦੀ ਮਾਂ ਦਾ ਦਿਹਾਂਤ ਹੋ ਗਿਆ ਇਸ ਤੋਂ ਪਹੀਲਾਂ ਕਿ ਉਹ ਅਮਰੀਕਾ ਪਹੁੰਚਦਾ। ਲੋਕਾਂ ਨੇ ਹਰ ਪਾਸਿਉਂ ਸਾਨੂੰ ਈ ਮੇਲਾਂ ਭੇਜੀਆਂ ਕਿ ਉਹ ਸਾਡੇ ਲਈ ਪ੍ਰਾਥਨਾ ਕਰ ਰਹੇ ਹਨ। ਇੱਕ ਅਫ੍ਰੀਕਨ ਆਦਮੀ ਨੇ ਕਿਹਾ, “ਮੈਂ ਉਸ ਸਮੇਂ ਤੱਕ ਨਹੀ ਖਾਵਾਂਗਾ ਜਦ ਤੱਕ ਪ੍ਰਮੇਸ਼ਰ ਤੁਹਾਨੂੰ ਜਿੱਤ ਨਾ ਡੇ ਦੇਵੇ।” ਪਹੀਲੇ ਐਤਵਾਰ ਜਦ ਇਹ ਈ ਮੇਲ ਪਹੁੰਚੀ ਤਾਂ ਲੋਕਾਂ ਨੇ ਗਿਰਜਾ ਘਰਾਂ ਵਿਚ ਸਭਾ ਰੋਕ ਕੇ ਸਾਡੇ ਲਈ ਪ੍ਰਾਥਨਾ ਕੀਤੀ।

ਪ੍ਰਮੇਸ਼ਰ ਨੇ ਕੰਮ ਕੀਤਾ ਅਤੇ ਹਜਾਰਾਂ ਲੋਕ ਮਸੀਹ ਵਿਚ ਆਏ। ਇਹ ਪਵਿੱਤਰ ਆਤਮਾ ਦਾ ਬਹੁਤ ਵੱਡਾ ਕੰਮ ਸੀ। ਸ਼ਾਂਤੀ ਕਰਵਾਉਣ ਵਾਲੇ ਸਰਕਾਰ ਦੇ ਮੰਤਰੀ ਨੇ ਮੈਨੂੰ ਫੋਨ ਕੀਤਾ, ਕਿ ਮੈਂ ਉਸ ਨੂੰ ਮਿਲਣ ਵਾਸਤੇ ਉਸ ਦੇ ਘਰ ਵਿਚ ਆਵਾਂ। ਉਸ ਨੇ ਕਿਹਾ, “ਤੁਹਾਡੇ ਪ੍ਰਮੇਸ਼ਰ ਦੇ ਸ਼ਾਂਤੀ ਦੇ ਸੰਦੇਸ਼ ਦੀ ਮੇਰੇ ਲੋਕਾਂ ਨੂੰ ਲੋੜ ਹੈ, ਕੀ ਤੁਸੀਂ ਇਹ ਸੰਦੇਸ਼ ਸਾਡੇ ਸਭ ਲੋਕਾਂ ਤੱਕ ਲੈ ਕੇ ਜਾਵੋਗੇ?”

ਪ੍ਰਮੇਸ਼ਰ ਨੇ ਸਾਨੂੰ ਬਚਾ ਕੇ ਰਖਣ ਤੋਂ ਜਿਆਦਾ ਕੀਤਾ। ਉਸ ਨੇ ਸਾਨੂੰ ਮਹਾਨ ਜਿੱਤ ਦਿੱਤੀ ਅਤੇ ਹਜਾਰਾਂ ਲੋਕ ਮਸੀਹ ਵਿਚ ਆਏ। ਪਰ ਮੈਂ ਇਸ ਗੱਲ ਪ੍ਰਤੀ ਕਾਇਲ ਹਾਂ ਕਿ ਇਹ ਇਸ ਲਈ ਹੋਇਆ ਕਿਉਂਕਿ ਪੂਰੀ ਦੁਨੀਆਂ ਦੇ ਲੋਕ ਪ੍ਰਮੇਸ਼ਰ ਦੇ ਅੱਗੇ ਪ੍ਰਾਥਨਾ ਕਰ ਰਹੇ ਸਨ। ਉਸ ਸਾਡਾ ਝੰਡਾ ਬਣ ਗਿਆ ਜਿਸਦੇ ਅਧੀਨ ਹੋ ਕੇ ਪ੍ਰਾਥਨਾ ਦੇ ਯੋਧੇ ਇਸ ਜਿੱਤ ਲਈ ਪ੍ਰਾਥਨਾ ਕਰ ਸਕੇ।

ਸਾਡਾ ਝੰਡਾ ਸਾਡੀਆਂ ਸੇਵ੍ਕਾਈਆਂ ਨਹੀ ਹੋਣੀਆਂ ਚਾਹੀਦੀਆਂ ਹਨ, ਨਾ ਸਾਡੇ ਸੰਸਥਾਨ, ਨਾ  ਸਾਡੇ ਪ੍ਰੋਗਰਾਮ, ਨਾ ਸਾਡੇ ਤਰੀਕੇ। ਸਾਡਾ ਝੰਡਾ ਯਹੋਵਾਹ ਨਿੱਸੀ ਹੋਣਾ ਚਾਹੀਦਾ ਹੈ। ਮੂਸਾ ਨੇ ਵੇਦੀ ਬਣਾਈ ਅਤੇ ਉਸਦਾ ਨਾਮ ਯਹੋਵਾਹ ਨਿੱਸੀ ਰਖਿਆ। ਉਸ ਨੂੰ ਅਨੁਮਤੀ ਦਿਉ ਕਿ ਉਹ ਤੁਹਾਡਾ ਸ਼ੁਰੁਆਤ ਦਾ ਸਥਾਨ ਬਣ ਜਾਵੇ। ਉਹ ਹੀ ਇੱਕਲਾ ਜਿੱਤ ਦੇ ਸਕਦਾ ਹੈ। ਅਗਰ ਤੁਸੀਂ ਵੀ ਆਤਮਿਕ ਯੁਧ ਦੇ ਵਿਚ ਹਾਰੇ ਹੋਏ ਮਹੀਸੂਸ ਕਰ ਰਹੇ ਹੋ, ਤਾਂ ਤੁਸੀਂ ਵੀ ਉਸ ਵੇਦੀ ਦੇ ਕੋਲ ਆ ਸਕਦੇ ਹੋ ਅਤੇ ਉਥੋਂ ਜਿੱਤ ਦੇ ਸੋਮੇ ਨੂੰ ਲਭ ਸਕਦੇ ਹੋ।

ਖ਼ਰੋਜ17:8 – 16.

8 ਰਫ਼ੀਦੀਮ ਵਿਖੇ ਅਮਾਲੇਕੀ ਲੋਕ ਆਏ ਅਤੇ ਇਸਰਾਏਲ ਦੇ ਲੋਕਾਂ ਨਾਲ ਲੜੇ। 9 ਇਸ ਲਈ ਮੂਸਾ ਨੇ ਯਹੋਸ਼ੁਆ ਨੂੰ ਆਖਿਆ, “ਕੁਝ ਆਦਮੀ ਚੁਣੋ ਅਤੇ ਜਾਕੇ ਕਲ ਨੂੰ ਅਮਾਲੇਕੀਆਂ ਨਾਲ ਯੁਧ ਕਰੋ। ਮੈਂ ਪਹਾੜੀ ਦੀ ਚੋਟੀ ਉੱਤੇ ਖੜਾ ਹੋਵਾਂਗਾ ਅਤੇ ਤੁਹਾਨੂੰ ਦੇਖਾਂਗਾ। ਮੈਂ ਉਹ ਸੋਟੀ ਫ਼ੜੀ ਹੋਵੇਗੀ ਜੋ ਮੈਨੂੰ ਪਰਮਾਤਮਾ ਨੇ ਦਿੱਤੀ ਸੀ।” 10 ਯਹੋਸ਼ੁਆ ਨੇ ਮੂਸਾ ਦੀ ਗੱਲ ਮੰਨ ਲਈ ਅਤੇ ਅਗਲੇ ਦਿਨ ਅਮਾਲੇਕੀ ਲੋਕਾਂ ਨਾਲ ਲੜਨ ਲਈ ਗਿਆ। ਉਸ ਵੇਲੇ, ਮੂਸਾ, ਹਾਰੂਨ ਅਤੇ ਹੂਰ ਪਹਾੜੀ ਦੀ ਚੋਟੀ ਉੱਤੇ ਗਏ। 11 ਜਦੋਂ ਵੀ ਕਦੇ ਮੂਸਾ ਨੇ ਆਪਣੇ ਹੱਥ ਹਵਾ ਵਿੱਚ ਕਰਦਾ, ਤਾਂ ਇਸਰਾਏਲ ਦੇ ਲੋਕ ਜੰਗ ਜਿੱਤ ਜਾਂਦੇ। ਪਰ ਜਦੋਂ ਮੂਸਾ ਆਪਣੇ ਹੱਥ ਹੇਠਾਂ ਕਰਦਾ ਇਸਰਾਏਲ ਦੇ ਲੋਕ ਲੜਾਈ ਹਾਰ ਜਾਂਦੇ। 12 ਕੁਝ ਸਮੇਂ ਬਾਦ, ਮੂਸਾ ਦੇ ਹੱਥ ਥੱਕ ਗਏ। ਮੂਸਾ ਦੇ ਨਾਲ ਦੇ ਬੰਦੇ ਕੋਈ ਤਰਕੀਬ ਲੱਭਣਾ ਚਾਹੁੰਦੇ ਸਨ ਤਾਂ ਜੋ ਮੂਸਾ ਦੇ ਹੱਥ ਹਵਾ ਵਿੱਚ ਰਹਿਣ। ਇਸ ਲਈ ਉਨ੍ਹਾਂ ਨੇ ਮੂਸਾ ਦੇ ਬੈਠਣ ਲਈ ਇੱਕ ਵੱਡੀ ਚੱਟਾਨ ਉਸਦੇ ਹੇਠਾਂ ਰੱਖ ਦਿੱਤੀ। ਫ਼ੇਰ ਹਾਰੂਨ ਅਤੇ ਹੂਰ ਨੇ ਮੂਸਾ ਦੇ ਹੱਥ ਹਵਾ ਵਿੱਚ ਰਖੇ। ਹਾਰੂਨ ਮੂਸਾ ਦੇ ਇੱਕ ਪਾਸੇ ਸੀ ਅਤੇ ਹੂਰ ਦੂਸਰੇ ਪਾਸੇ ਸੀ। ਉਨ੍ਹਾਂ ਨੇ ਉਸਦੇ ਹੱਥ ਇਸੇ ਤਰ੍ਹਾਂ ਉੱਪਰ ਚੁੱਕੀ ਰਖੇ ਜਦੋਂ ਤੱਕ ਕਿ ਸੂਰਜ ਛੁਪ ਨਹੀਂ ਗਿਆ। 13 ਇਸ ਲਈ ਯਹੋਸ਼ੁਆ ਅਤੇ ਉਸਦੇ ਬੰਦਿਆਂ ਨੇ ਇਸ ਲੜਾਈ ਵਿੱਚ ਅਮਾਲੇਕੀਆਂ ਨੂੰ ਹਰਾਇਆ। 14 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ “ਇਸ ਲੜਾਈ ਬਾਰੇ ਲੋਕਾਂ ਦੇ ਯਾਦ ਰੱਖਣ ਲਈ ਇੱਕ ਪੁਸਤਕ ਵਿੱਚ ਲਿਖ ਕਿ ਇੱਥੇ ਕੀ ਵਾਪਰਿਆ ਸੀ ਅਤੇ ਯਹੋਸ਼ੁਆ ਨੂੰ ਕਹਿ ਕਿ ਮੈਂ ਅਮਾਲੇਕੀਆਂ ਨੂੰ ਇਸ ਦੁਨੀਆਂ ਤੋਂ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।” 15 ਫ਼ੇਰ ਮੂਸਾ ਨੇ ਇੱਕ ਜਗਵੇਦੀ ਬਣਾਈ। ਮੂਸਾ ਨੇ ਜਗਵੇਦੀ ਦਾ ਨਾਮ ਰੱਖਿਆ, “ਯਹੋਵਾਹ ਮੇਰਾ ਝੰਡਾ ਹੈ।” 16 ਮੂਸਾ ਨੇ ਆਖਿਆ, “ਮੈਂ ਆਪਣੇ ਹੱਥ ਯਹੋਵਾਹ ਦੇ ਤਖਤ ਵੱਲ ਉਠਾਏ। ਇਸ ਲਈ ਯਹੋਵਾਹ ਅਮਾਲੇਕੀਆਂ ਦੇ ਵਿਰੁੱਧ ਲੜਿਆ, ਜਿਵੇਂ ਕਿ ਉਸਨੇ ਹਮੇਸ਼ਾ ਕੀਤਾ ਹੈ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ