Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯਹੋਵਾਹ ਸਬੋਥ (ਸੈਨਾਵਾਂ ਦਾ ਪ੍ਰਮੇਸ਼ਰ)

“ਹੁਣ ਇਹ ਮਨੁਖ ਹਰ ਸਾਲ ਆਪਣੇ ਸ਼ਹਿਰ ਤੋਂ ਸ਼ਿਲੋਹ ਦੇ ਵਿਚ ਸੈਨਾਂ ਦੇ ਯਹੋਵਾਹ ਦੇ ਅੱਗੇ ਬਲਿਦਾਨ ਚੜਾਉਣ ਜਾਦਾ ਹੈ। ਅਤੇ ਏਲੀ ਦੇ ਦੋਂ ਪੁੱਤਰ , ਹਾਫ੍ਨੀ  ਅਤੇ ਫੀਨਹਾਸ ਉਥੇ  ਯਹੋਵਾਹ ਦੇ ਯਾਜਕ ਸਨ।” ੧ ਸੈਮੁਏਲ ੧:੩ )

ਮੈਂ ਇਸ ਰਾਤ ਨੂੰ ਕਦੇ ਨਹੀ ਭੁਲਾਂਗਾ, ਜਦ ਤੱਕ ਮੈਂ ਜਿਉਂਦਾ ਰਹਾਂਗਾ। ਅਸੀਂ ਰੋਮਾਨੀਆਂ ਦੀ ਸੀਮਾਂ ਤੇ ਦੋ ਘੰਟੇ ਤੱਕ ਰੇਲ ਗੱਡੀ ਵਿਚ ਬੈਠੇ ਰਹੇ। ਕੁਝ ਗਲਤ ਲੱਗ ਰਿਹਾ ਸੀ। ਰੇਲ ਗੱਡੀ ਨੂੰ ਉਸ ਦੇਸ਼ ਦੇ ਪ੍ਰਵੇਸ਼ ਕਰਨ ਦੇ ਬਹੁਤ ਜਿਆਦਾ ਸਮਾਂ ਲੱਗ ਰਿਹਾ ਸੀ। ਰੋਮਾਨੀਆਂ ਦੀ ਸਰਕਾਰ ਮਸੀਹ ਵਿਰੋਧੀ ਸੀ, ਅਤੇ ਉਹ ਮਸੀਹੀ ਲੋਕਾਂ ਨੂੰ ਬਹੁਤ ਬੁਰੀ ਤਰਾਂ ਸਤਾਉਂਦੇ ਸਨ। ਅਤੇ ਜੇ ਮੈਂ ਇਮਾਨਦਾਰੀ ਨਾਲ ਕਹਾਂ ਮੈਂ ਥੋੜਾ ਪ੍ਰੇਸ਼ਾਨ ਸੀ।

ਅਚਾਨਕ ਹੀ ਮੈਂ ਕਿਦ੍ਕੀ ਵਿਚੋਂ ਬਾਹਰ ਵੇਖਿਆ, ਦਸ ਸਿਪਾਹੀ ਰੇਲ ਗੱਡੀ ਵੱਲ ਦੋੜੇ ਆ ਰਹੇ ਸਨ, ਮੈਂ ਮੇਰੇ ਨਾਲ ਕੋਈ ਵਿਅਕਤੀ ਬੈਠਾ ਸੀ ਅਤੇਮੈਂ ਉਸ ਨੂੰ ਕਿਹਾ, “ਲਗਦਾ ਹੈ ਕੋਈ ਸਮਸਿਆ ਹੋ ਗਈ ਹੈ”। ਸਿਪਾਹੀ ਰੇਲ ਗੱਡੀ ਦੇ ਵਿਚ ਆਏ ਅਤੇ ਇੱਕ ਸਿਪਾਹੀ ਕਹਿਣ ਲੱਗਾ , “ਸ਼੍ਰੀ ਮਾਨ ਟਿਪਿਤ ਤੁਸੀਂ ਮੇਰੇ ਨਾਲ ਆਉ”

ਉਹ ਰਾਤ ਮੇਰੇ ਜੀਵਨ ਦੀ ਸਭ ਤੋਂ ਇੱਕਲੇਪਨ ਵਾਲੀ ਰਾਤ ਸੀ। ਮੈਂ ਇਸ ਸੀਮਾ ਵਾਲੇ ਸਟੇਸ਼ਨ ਤੇ ਸਿਪਾਹੀਆਂ ਦੁਆਰਾ ਘਿਰਿਆ ਹੋਇਆ ਸੀ, ਮੈਂ ਨਹੀ ਸੀ ਜਾਣਦਾ ਕਿ ਇਸ ਤੋਂ ਬਾਅਦ ਕੀ ਹੋਵੇਗਾ, “ਕੀ ਮੈਂ ਜੇਲ ਵਿਚ ਜਾਵਾਂਗਾ?” ਮੈਂ ਆਪਣੇ ਆਪ ਨੂੰ ਪੁਛਿਆ। ਮੈਂ ਇਹ ਵੀ ਅੰਦਾਜਾ ਲਗਾਇਆ ਕਿ ਮੈਨੂੰ ਅੱਜ ਤੋਂ ਬਾਅਦ ਕਦੇ ਵੀ ਇਸ ਦੇਸ਼ ਵਿਚ ਆਉਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ। ਮੇਰਾ ਦਿਲ ਮੇਰੇ ਅੰਦਰ ਰੋ ਰਿਹਾ ਸੀ ਕਿਉਂਕਿ ਮੈਂ ਆਪਣੇ ਰੋਮਾਨੀਆਂ ਦੇ ਮਿੱਤਰਾਂ ਨੂੰ ਬਹੁਤ ਪਿਆਰ ਕਰਦਾ ਸੀ। ਪਰ ਮੈਂ ਜਾਣਦਾ ਸੀ ਕਿ ਸ਼ਾਇਦ ਮੈਂ ਉਨ੍ਹਾਂ ਨੂੰ ਕਦੇ ਵੇਖ ਵੀ ਨਾ ਪਾਵਾਂ।

ਮੇਰੇ ਕੋਲ ਉਸ ਰਾਤ ਕੋਈ ਵੀ ਧਰਤੀ ਦੇ ਉੱਪਰ ਤਾਕਤ ਨਹੀ ਸੀ। ਮੀਨਾ ਪਨੇ ਆਪ ਨੂੰ ਬਚਾ ਨਹੀ ਸਕਦਾ ਸੀ। ਜਦ ਮੈਂ ਉਥੇ ਖੜਾ ਸੀ ਅਤੇ ਫਿਰ ਸਿਪਾਹੀਆਂ ਨਾਲ ਬੈਠ ਗਿਆ, ਮੈਂ ਰੋਣਾ  ਸ਼ੁਰੂ ਕਰ ਦਿੱਤਾ। ਫਿਰ ਮੈਂ ਸਵਰਗ ਵੱਲ ਵੇਖਿਆ ਅਤੇ ਤਾਰਿਆਂ ਨੂੰ ਵੇਖਿਆ। ਅਸਮਾਨ ਪੁਕਾਰ ਰਿਹਾ ਸੀ, “ਪ੍ਰਮੇਸ਼ਰ ਨੂੰ ਉਚੇ ਵਿਚ ਮਹਿਮਾ ਮਿਲੇ। ਪ੍ਰਮੇਸ਼ਰ ਨੂੰ ਉਚੇ ਵਿਚ ਮਹਿਮਾ ਮਿਲੇ।”

ਮੈਂ ਵੀ ਸ਼੍ਰਿਸਟੀ ਨਾਲ ਮਿਲ ਕੇ ਪ੍ਰਮੇਸ਼ਰ ਦੀ ਸਤੁਤੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਕੁਝ ਵਿਸ਼ਵਾਸ ਵਾਲੇ ਭਜਨ ਗਾਏ। “ਤੇਰੀ ਵਫਾਦਾਰੀ ਮਹਾਨ ਹੈ, ਅਤੇ ਤੂੰ ਕਿਨ੍ਹਾਂ ਮਹਾਨ ਹੈ” ਮੈਂ ਉਸ ਰਾਤ ਪ੍ਰਮੇਸ਼ਰ ਨੂੰ ਯਹੋਵਾਹ ਸਬੋਥ ਦੇ ਤੌਰ ਤੇ ਜਾਣਿਆ। ਸੈਨਾਵਾਂ ਦਾ ਪ੍ਰਮੇਸ਼ਰ। ਉਹ ਹੀ ਪੂਰੇ ਬ੍ਰਹਿਮੰਡ ਦਾ ਸ਼ਾਸਕ ਹੈ। ਉਹ ਦੂਤਾਂ ਦੀ ਸਵਰਗੀ ਸੈਨਾਂ ਦਾ ਪ੍ਰਮੇਸ਼ਰ ਹੈ। ਉਸਦੇ ਵਰਗਾ ਕੋਈ ਵੀ ਨਹੀ ਹੈ ਕਿਉਂਕਿ ਉਹ ਸੈਨਾਂ ਦਾ ਯਹੋਵਾਹ ਹੈ।

ਇਹ ਸ਼ਾਇਦ ਸੈਮੁਅਲ ਨਬੀ ਸੀ ਜਿਸਨੇ ਸਭ ਤੋਂ ਪਹਿਲਾਂ ਇਸ ਸ਼ਬਦ ਦਾ ਪ੍ਰਯੋਗ ਕੀਤਾ। ਜਦ ਇਸਰਾਇਲ ਸੈਨਾਂ ਦੇ ਵਿਚ ਬਹੁਤ ਹੀ ਛੋਟਾ ਸੀ, ਅਤੇ ਉਹ ਬਹੁਤ ਹੀ ਕਮਜੋਰ ਸੀ ਅਤੇ ਉਸਦੇ ਦੁਸ਼ਮਨ ਬਹੁਤ ਹੀ ਤਾਕਤਵਰ ਸਨ, ਫਿਰ ਉਨ੍ਹਾਂ ਨੇ ਪ੍ਰਮੇਸ਼ਰ ਨੂੰ ਯਹੋਵਾਹ ਸਬੋਥ ਦੇ ਤੌਰ ਤੇ ਜਾਣਿਆ, ਜਿਸਦਾ ਅਰਥ ਹੈ ਸੈਨਾ ਦਾ ਯਹੋਵਾਹ। ਉਨ੍ਹਾਂ ਪ੍ਰਮੇਸ਼ਰ ਨੂੰ ਜਾਣਿਆ ਜਿਸ ਦੀ ਉਹ ਸੇਵਾ ਕਰਦੇ ਸਨ, ਅਤੇ ਉਨ੍ਹਾਂ ਉਸ ਨੂੰ ਸੈਨਾ ਦੇ ਯਹੋਵਾਹ ਪ੍ਰਮੇਸ਼ਰ ਦੇ ਰੂਪ ਵਿਚ ਜਾਣਿਆ। ਜੋ ਸਵਰਗ ਅਤੇ ਧਰਤੀ ਦੀ ਸੈਨਾ ਦਾ ਪ੍ਰਮੇਸ਼ਰ ਹੈ। ਉਹ ਹੈ ਜਿਸਦੀ ਸਵਰਗ ਅਤੇ ਧਰਤੀ ਦੇ ਉੱਪਰ ਸੰਪੂਰਨ ਹੁਕਮ ਹੈ। ਇਹ ਸ਼ਬਦ ਬਾਈਬਲ ਦੇ ਵਿਚ ਜੋ ਕਿ ਪ੍ਰਮੇਸ਼ਰ ਦੇ ਬਾਰੇ ਵਿਚ ਇਸਤੇਮਾਲ ਕੀਤਾ ਗਿਆ ਹੈ, ਇਸ ਸ਼ਬਦ ਨੂੰ ੨੬੦ ਵਾਰ ਬਾਈਬਲ ਵਿਚ ਲਿਖਿਆ ਗਿਆ ਹੈ।

ਇਹ ਅਸੀਂ ਜਦ ਕਮਜੋਰ ਹੁੰਦੇ ਹਾਂ ਫਿਰ ਅਸੀਂ ਪ੍ਰਮੇਸ਼ਰ ਨੂੰ ਜਾਣਦੇ ਹਾਂ ਕਿ ਉਹ ਯਹੋਵਾਹ ਸ਼ਾਬੋਥ ਹੈ। ਇਹ ਜਦ ਅਸੀਂ ਆਪਣੇ ਆਪ ਨੂੰ ਬਹੁਤ ਹੀ ਕਮਜੋਰ ਮਹਿਸੂਸ ਕਰਦੇ ਹਾਂ ਅਤੇ ਆਪਣੇ ਵੈਰੀਆਂ ਨੂੰ ਤਾਕਤਵਰ ਮਹਿਸੂਸ ਕਰਦੇ ਹਾਂ ਤਾਂ ਪ੍ਰਮੇਸ਼ਰ ਆਪਣੇ ਇਸ ਨਾਮ ਯਹੋਵਾਹ ਸ਼ਾਬੋਥ ਨੂੰ ਸਾਡੇ ਤੇ ਪ੍ਰਗਟ ਕਰਦਾ ਹੈ। ਇਹ ਉਹ ਪਲ ਹੁੰਦੇ ਹਨ ਜਦ ਅਸੀਂ ਉਸ ਪ੍ਰਮੇਸ਼ਰ ਨੂੰ ਸਰਬ ਸ਼ਕਤੀਮਾਨ ਪ੍ਰਮੇਸ਼ਰ ਦੇ ਤੌਰ ਤੇ ਜਾਣਦੇ ਹਾਂ ਕਿ ਉਹ ਸਵਰਗ ਦੀਆਂ ਫੌਜਾਂ ਤੇ ਰਾਜ ਕਰਦਾ ਹੈ। ਉਹ ਤੁਹਾਡੀ ਤਾਕਤ ਹੋਵੇਗਾ ਕਿਉਂਕਿ ਉਹ ਸਚ ਮੁਚ ਹੀ ਯਹੋਵਾਹ ਸ਼ਾਬੋਥ ਹੈ। ਸੈਨਾ ਦਾ ਯਹੋਵਾਹ।

ਇੱਕ ਹੋਰ ਗੱਲ ਇਹ ਯਹੋਵਾਹ ਸ਼ਾਬੋਥ ਹੀ ਸੀ ਜਿਸਨੇ ਮੇਰੇ ਲਈ ਵਾਪਸ ਰੋਮਾਨੀਆਂ ਜਾਣ ਦਾ ਦਰਵਾਜਾ ਖੋਲਿਆ ਕਿ ਮੈਂ ਮੁਕਤੀ ਦੀ ਖੁਸ਼ਖਬਰੀ ਉਥੇ ਜਾ ਕੇ ਸੁਣਾ ਸਕਾਂ।

1  ਸਮੋਈਲ1:1 – 10.

1 ਇਫ਼ਰਾਈਮ ਦੇ ਪਹਾੜੀ ਇਲਾਕੇ ਵਿੱਚ ਰਾਮਾਤੈਮ ਤੋਂ ਇੱਕ ਮਨੁੱਖ ਸੀ ਜਿਸਦਾ ਨਾਮ ਅਲਕਾਨਾਹ ਸੀ। ਉਹ ਸੂਫ਼ ਪਰਿਵਾਰ ਤੋਂ ਸੀ ਅਤੇ ਯਰੋਹਾਮ ਦਾ ਪੁੱਤਰ ਸੀ। ਯਰੋਹਾਮ ਅਲੀਹੂ ਦਾ ਪੁੱਤਰ ਸੀ ਅਤੇ ਅਲੀਹੂ ਤੋਂਹੁ ਦਾ ਪੁੱਤਰ ਸੀ। ਅਤੇ ਤੋਂਹੁ ਸੂਫ਼ ਦਾ ਪੁੱਤਰ ਸੀ ਜੋ ਕਿ ਇਫ਼ਰਾਈਮ ਪਰਿਵਾਰ ਵਿੱਚੋਂ ਸੀ। 2 ਅਲਕਾਨਾਹ ਦੀਆਂ ਦੋ ਬੀਵੀਆਂ ਸਨ। ਇੱਕ ਦਾ ਨਾਮ ਹਂਨਾਹ ਅਤੇ ਦੂਜੀ ਦਾ ਨਾਮ ਪਨਿਂਨਾਹ ਸੀ। ਪਨਿਂਨਾਹ ਦੇ ਘਰ ਉਲਾਦ ਸੀ ਪਰ ਹਂਨਾਹ ਦੇ ਘਰ ਕੋਈ ਸੰਤਾਨ ਨਹੀਂ ਸੀ। 3 ਹਰ ਸਾਲ ਅਲਕਾਨਾਹ ਆਪਣਾ ਰਾਮਾਹ ਸ਼ਹਿਰ ਛੱਡਕੇ ਸ਼ੀਲੋਹ ਵੱਲ ਜਾਂਦਾ ਹੁੰਦਾ ਸੀ। ਅਲਕਾਨਾਹ ਸ਼ੀਲੋਹ ਵਿੱਚ ਸਰਬਸ਼ਕਤੀਮਾਨ ਯਹੋਵਾਹ ਦੀ ਉਪਾਸਨਾ ਕਰਨ ਅਤੇ ਬਲੀਆਂ ਚੜਾਉਣ ਜਾਂਦਾ ਸੀ। ਇਹ ਥਾਂ ਸ਼ੀਲੋਹ ਉੱਤੇ ਸੀ ਜਿਥੇ ਹਾਫ਼ਨੀ ਅਤੇ ਫ਼ੀਨਹਾਸ ਜੋ ਕਿ ਏਲੀ ਦੇ ਪੁੱਤਰ ਸਨ ਉਥੇ ਜਾਜਕ ਵਜੋਂ ਸੇਵਾ ਕਰਦੇ ਸਨ। 4 ਹਰ ਵਾਰ ਅਲਕਾਨਾਹ ਜੋ ਵੀ ਬਲੀਆਂ ਚੜਾਉਂਦਾ, ਉਸ ਭੋਜਨ ਵਿੱਚੋਂ ਇੱਕ ਹਿੱਸਾ ਉਹ ਆਪਣੀ ਪਤਨੀ ਪਨਿਂਨਾਹ ਨੂੰ ਦਿੰਦਾ ਅਤੇ ਕੁਝ ਹਿੱਸਾ ਉਸ ਵਿੱਚੋਂ ਪਨਿਂਨਾਹ ਦੇ ਬੱਚਿਆਂ ਨੂੰ ਵੀ ਦਿੰਦਾ। 5 ਅਲਕਾਨਾਹ ਹਂਨਾਹ ਨੂੰ ਵੀ ਭੋਜਨ ਦਾ ਬਰਾਬਰ ਦਾ ਹਿੱਸਾ ਦਿੰਦਾ। ਭਾਵੇਂ ਹਂਨਾਹ ਦੇ ਕੋਈ ਸੰਤਾਨ ਨਹੀਂ ਸੀ ਪਰ ਉਹ ਬਰਾਬਰ ਦਾ ਉਨ੍ਹਾਂ ਦਾ ਹਿੱਸਾ ਵੀ ਹਂਨਾਹ ਨੂੰ ਦਿੰਦਾ, ਇਹ ਉਹ ਇਸ ਲਈ ਕਰਦਾ ਕਿਉਂਕਿ ਉਹ ਸੱਚਮੁੱਚ ਆਪਣੀ ਪਤਨੀ ਹਂਨਾਹ ਨਾਲ ਪਿਆਰ ਕਰਦਾ ਸੀ। 6 ਪਨਿਂਨਾਹ ਆਪਣੀ ਸੌਁਕਣ ਨੂੰ ਸਤਾਉਣ ਲਈ ਉਸਨੂੰ ਬੜਾ ਤੰਗ ਕਰਦੀ ਅਤੇ ਹਮੇਸ਼ਾ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੀ ਕਿਉਂਕਿ ਹਂਨਾਹ ਬੈਔਲਾਦੀ ਸੀ। ਹਰ ਸਾਲ ਇੰਝ ਹੀ ਹੁੰਦਾ। 7 ਹਰ ਸਾਲ ਜਦੋਂ ਉਨ੍ਹਾਂ ਦਾ ਪਰਿਵਾਰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਜਾਂਦਾ ਹੁੰਦਾ ਸੀ, ਪਨਿਂਨਾਹ ਹਂਨਾਹ ਨੂੰ ਉਦੋਂ ਤੱਕ ਖਿਜਾਉਂਦੀ ਜਦੋਂ ਤੱਕ ਉਹ ਉਦਾਸ ਨਾ ਹੋ ਜਾਂਦੀ। ਇੱਕ ਦਿਨ ਜਦੋਂ ਅਲਕਾਨਾਹ ਬਲੀਆਂ ਚੜਾ ਰਿਹਾ ਸੀ, ਹਂਨਾਹ ਬਹੁਤ ਦੁੱਖੀ ਸੀ ਅਤੇ ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਉਸਨੇ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ। 8 ਉਸਦੇ ਪਤੀ ਅਲਕਾਨਾਹ ਨੇ ਉਸਨੂੰ ਕਿਹਾ, “ਹਂਨਾਹ, ਤੂੰ ਰੋ ਕਿਉਂ ਰਹੀ ਹੈ? ਤੂੰ ਭੋਜਨ ਕਿਉਂ ਨਹੀਂ ਖਾਂਦੀ? ਤੂੰ ਉਦਾਸ ਕਿਉਂ ਹੈ? ਮੈਂ ਤੇਰਾ ਪਤੀ ਹਾਂ। ਮੈਂ ਤੇਰਾ ਹਾਂ। ਕੀ ਤੂੰ ਇਹ ਨਹੀਂ ਸੋਚਦੀ ਕਿ ਮੇਰੇ ਜਿਹਾ ਪਤੀ ਹੋਣਾ ਦਸ ਪੁੱਤਰ ਹੋਣ ਨਾਲੋਂ ਵਧੇਰੇ ਬਿਹਤਰ ਹੈ।” 9 ਖਾਣ-ਪੀਣ ਤੋਂ ਬਾਦ ਹਂਨਾਹ ਚੁੱਪ ਕਰਕੇ ਉਠੀ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਚਲੀ ਗਈ। ਉਸ ਵਕਤ ਏਲੀ ਨਾਮ ਦਾ ਜਾਜਕ ਯਹੋਵਾਹ ਦੀ ਪਵਿੱਤਰ ਇਮਾਰਤ ਦੇ ਦਰਵਾਜ਼ੇ ਕੋਲ ਕੁਰਸੀ ਉੱਤੇ ਬੈਠਾ ਹੋਇਆ ਸੀ। 10 ਹਂਨਾਹ ਬੜੀ ਉਦਾਸ ਸੀ। ਜਦੋਂ ਉਹ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ ਤਾਂ ਉਹ ਹਟਕੋਰੇ ਭਰ-ਭਰ ਰੋ ਰਹੀ ਸੀ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ