Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਇਰਖਾ ਦੇ ਉੱਤੇ ਜਿੱਤ

ਪਾਣ ਦੇ ਵਿੱਚ ਕੁਝ ਅਜਿਹੀ ਭਾਵਨਾਵਾਂ ਹੁੰਦੀਆਂ ਹਨ ਜਿਹਡ਼ੀਆਂ ਬਡ਼ੀਆਂ ਗਹਰਿਆਂ ਹੁੰਦਿਆ ਹਨ ਜਿਸਦੇ ਅਸੀ ਅਕਸਰ ਅਚਰਜ ਕਰਦੇ ਹਾਂ ਅਸੀ ਕਿਉਂ ਜਿਸ ਤਰ੍ਹਾਂ ਅਸੀ ਹਾਂ ਉਸ ਤਰ੍ਹਾਂ ਸਿਰਜੇ ਗਏ ਹਾਂ। ਇਰਖਾ ਕਰਨੀ ਉਨ੍ਹਾਂ ਦੇ ਵਿੱਚੋ ਇੱਕ ਭਾਵਨਾ ਹੈ ਜਿਹਡ਼ੀ ਸਾਡੇ ਦਿਲ ਦੇ ਹਨੇਰੇ ਦੀ ਗਹਰਾਈ ਦੇ ਵਿੱਚ ਲੂਕੀ ਬੈਠੀ ਹੈ ਅਤੇ ਇਉ ਜਾਪਦਾ ਹੈ ਕਿ ਆਪਣੇ ਬਿਲਕੁਲ ਸਹੀ ਸਮੇਂ ਦੇ ਉੱਤੇ ਬਾਹਰ ਆ ਜਾਵੇਗੀ। ਇਰਖਾ ਦੀ ਜਡ਼੍ਹਾਂ ਅਸੁਰਖਿਆ ਦੀ ਭਾਵਨਾ ਦੇ ਵਿੱਚ ਹੈ। ਇਹ ਮੁਢਲੇ ਰੂਪ ਵਿੱਚ ਕੁਝ ਨੁਕਸਾਨ ਹੋ ਜਾਣ ਦੇ ਡਰ ਦੇ ਨਤੀਜੇ ਵਜੋਂ ਹੁੰਦੀ ਹੈ। ਇੱਕ ਪੁਰਸ਼ ਇਰਖਾ ਦੇ ਨਾਲ ਭਰ ਜਾਂਦਾ ਹੈ ਕਿਉਂਕਿ ਉਹ ਇਸ ਗਲ ਤੋਂ ਡਰਦਾ ਹੈ ਕਿ ਉਹ ਆਪਣੀ ਪਤਨੀ ਨੂੰ ਜਾਂ ਲਡ਼ਕੀ-ਮਿੱਤਰ ਨੂੰ ਗੂਆ ਦੇਵੇਗਾ। ਇੱਕ ਕਰਨਚਾਰੀ ਦੂਏ ਤੋਂ ਇਰਖਾ ਰੱਖਦਾ ਹੈ ਕਿਉਂਕਿ ਉਹ ਇਸ ਗੱਲ ਤੋਂ ਡਰਦਾ ਹੈ ਕਿ ਉਹ ਆਪਣੀ ਮਸ਼ਹੂਰੀ ਜਾਂ ਔਹਦੇ ਨੂੰ ਗੂਆ ਦੇਵੇਗਾ। ਇਹਖਾ ਦੀ ਜਡ਼੍ਹਾਂ ਡਰ ਦੇ ਵਿੱਚ ਹਨ ਅਤੇ ਡਰ ਅਸੁਰਖਿਆ ਦੇ ਉੱਤੇ ਆਧਾਰਿਤ ਹੈ।

ਪਾਣਾਂ ਦੇ ਇਸ ਗਹਰੀ ਜਖਮ ਦੀ ਚੰਗਾਈ ਦੇ ਲਈ ਕੇਵਲ ਇੱਕੋ ਹੀ ਦਵਾਈ ਹੈ –  ਯਿਸੂ ਦੇ ਵਿੱਚ ਵਿਸ਼ਵਾਸ। ਵਿਸ਼ਵਾਸ ਡਰ ਦੇ ਉਲਟ ਹੈ, ਅਤੇ .ਯਿਸੂ ਸੁਰਖਿਆ ਦਾ ਸੋਮਾ ਹੈ। ਸਾਡਾ ਉਸਦੇ ਵਿੱਚ ਵਿਸ਼ਵਾਸ ਕਰਨ ਦੇ ਨਾਲ ਹੀ ਅਸੀ ਆਪਣੀ ਅਸੁਰਖਿਆ ਦੇ ਉੱਤ ਜਿੱਤ ਨੂੰ ਹਾਸਿਲ ਕਰਦੇ ਹਾਂ। ਯਿਸੂ ਸਾਡੀ ਜੇਤੂ ਹੈ। ਉਹ ਇਸ ਧਰਤੀ ਦੇ ਉੱਤੇ ਸਭਨਾਂ ਤੋਂ ਵੱਧ ਸੁਰਖਿਆ ਵਿੱਚ ਰਹਿਣ ਵਾਲਾ ਵਿਅਕਤੀ ਸੀ ਜਿਸਨੇ ਇਸਨੂੰ ਆਪਣੀ ਕਿਰਪਾ ਨਾਲ ਭਰਿਆ। ਉਹ ਸਾਡੀ ਚਟਟਾਨ, ਸਾਡੀ ਢਾਲ, ਅਤੇ ਸਾਨੂੰ ਬਚਾਉਣ ਵਾਲਾ ਹੈ। ਉਹ ਸਾਡੀ ਸੁਰਖਿਆ ਦੀ ਥਾਂ ਹੋ ਜਦੋਂ ਸਾਨੂੰ ਤੁਫਾਨ ਆ ਘੇਰਦੇ ਹਨ। ਇਹ ਕੇਵਲ ਉਦੋਂ ਹੀ ਹੁੰਦਾ ਹੈ ਜਦੋਂ ਅਸੀ ਇੱਕ ਛੋਟੇ ਬੱਚੇ ਦੇ ਵਾਂਙੂ ਵਿਸ਼ਵਾਸ ਕਰਦੇ ਹੋਏ ਉਸਦੇ ਕੋਲ ਆ ਜਾਂਦੇ ਹਾਂ ਜਿਸ ਵੇਲੇ ਤੁਫਾਨ ਦੇ ਵਿੱਚ ਅਸੀ ਉਸਤੋਂ ਸ਼ਾਤੀ ਨੂੰ ਪ੍ਰਾਪਤ ਕਰਦੇ ਹਾਂ।

ਜਦੋਂ ਮਸੀਹ ਮੇਰੇ ਜੀਵਨ ਵਿੱਚ ਆਇਆ, ਪਰਮੇਸ਼ੁਰ ਨੇ ਮੈਂਨੂੰ ਕਈ ਗੱਲਾਂ ਤੋਂ ਆਜਾਦ ਕਰ ਦਿੱਤਾ। ਮੈਂ ਹੁਣ ਸ਼ਰਾਬ, ਯੋਨ-ਸਬੰਧਾਂ, ਅਤੇ ਹੰਕਾਰ ਦਾ ਗੂਲਾਮ ਨਹੀ ਰਿਹਾ ਸਾਂ। ਪਰਮੇਸ਼ੁਰ ਦੀ ਸਚਿਆਈ ਨੇ ਮੈਨੂੰ ਆਜਾਦ ਕਰ ਦਿੱਤਾ ਸੀ। ਖੈਰ ਕੁਝ ਵੀ ਹੋਵੇ, ਪਰ ਤਾਂ ਵੀ ਮੈਂ ਇੱਕ ਲੰਬੇ ਸਮੇਂ ਤੀਕ ਇਰਖਾ ਦੇ ਨਾਲ ਪਰੇਸ਼ਾਨ ਰਹਿੰਦਾ ਸਾਂ। ਮੈਂ ਇਰਖਾ ਦੇ ਉੱਤੇ ਜਿੱਤ ਹਾਸਿਲ ਕਰਨਾ ਦੀ ਕੋਸ਼ਿਸ਼ ਕੀਤੀ, ਪਰ ਮੈਂਨੂੰ ਇਹ ਅਸੰਭਵ ਜਿਹਾ ਲੱਗਾ। ਇਂਊ ਜਾਪਦਾ ਸੀ ਕਿ ਜਿੰਨ੍ਹਾੰ ਵੱਧ ਮੈਂ ਇਸਤੋਂ ਬੱਚਣ ਦੀ ਕੋਸ਼ਿਸ਼ ਕਰਦਾ ਸੀ ਇਹ ਉਨ੍ਹਾਂ ਹੀ ਵੱਧ ਮੈਂ ਜਿਆਦਾ ਇਰਖਾਵਾਨ ਹੁੰਦਾ ਗਿਆ। ਇਸ ਲਈ, ਮੈਂ ਆਪਣੇ ਦੰਦਾਂ ਨੂੰ ਆਪਸ ਵਿੱਚ ਵਜਾਇਆ ਅਤੇ ਹੋਰ ਵੱਧ ਕੋਸ਼ਿਸ਼ ਕੀਤੀ ਕਿ ਮੈਂ ਇਰਖਾਵਾਨ ਨਾ ਹੋਵਾ। ਪਰ ਇਰਖਾ ਨੇ ਮੈਂਨੂੰ ਅਸੁਰਖਿਆ ਦੇ ਸੰਸਾਰ ਦੇ ਵਿੱਚ ਫਸਾ ਲਿਆ ਸੀ।

ਇੱਕ ਦਿਨ ਕਿਸੇ ਨੇ ਮੈਂਨੂੰ ਮਸੀਹ ਜੀਵਨ ਵਿੱਚ ਜਿੱਤ ਦੇ ਭੇਦ ਦੇ ਬਾਰੇ ਵਿੱਚ ਦੱਸਿਆ । ਇਹ ਅਜਿਹਾ ਕੁਝ ਨਹੀ ਕਿ ਮੈਂ ਜਿਸ ਨੂੰ ਕਰਦਾ, ਪਰ ਬਜਾਏ ਇਸਦੇ ਇਹ 2000 ਸਾਲਾਂ ਪਹਿਲਾਂ ਮਸੀਹ ਨੇ ਪਹਿਲਾਂ ਤੋਂ ਹੀ ਕਰ ਦਿੱਤਾ ਸੀ। ਉਸ ਦਿਨ ਮੈਂ ਪ੍ਰਾਰਥਨਾ ਕੀਤੀ, “ਪਰਮੇਸ਼ੁਰ, ਮੈਂ ਇਮਾਨਦਾਰੀ ਦੇ ਨਾਲ ਇਰਖਾ ਤੋਂ ਦੂਰ ਹੋਣ ਦੀ ਕੋਸ਼ਿਸ ਕੀਤੀ ਹੈ, ਪਰ ਮੈਂ ਇਸਦੇ ਵਿੱਚ ਫੇਲ ਹੋ ਗਿਆ ਹਾਂ। ਹੁਣ ਮੈਂ ਇਰਖਾ ਦੇ ਉੱਤੇ ਤੁਹਾਡੇ ਪੁੱਤਰ ਦੀ ਜਿੱਤ ਉੱਤੇ ਵਿਸ਼ਵਾਸ ਕਰ ਰਿਹਾ ਹਾਂ। ਮੈਂ ਆਪਣੇ ਜੀਵਨ ਵਿੱਚ ਇਸ ਸੱਮਸਿਆ ਦੇ ਉੱਤੇ ਜਿੱਤ ਹਾਸਿਲ ਨਹੀ ਕਰ ਪਾ ਰਿਹਾ ਹਾਂ ਪਰ ਤੁਸੀ ਤਾਂ ਪਹਿਲਾਂ ਤੋਂ ਹੀ ਇਸਦੇ ਉੱਤੇ ਫਤਿਹ ਪਾ ਲਈ ਹੈ। ਇਸ ਲਈ, ਅੱਜ ਮੈਂ ਯਿਸੂ ਦੇ ਉੱਤੇ ਭਰੋਸਾ ਕਰਦਾ ਹਾਂ ਕਿ ਉਹ ਮੇਰੇ ਇਰਖਾ ਦੇ ਉੱਤੇ ਜਿੱਤ ਨੂੰ ਪ੍ਰਾਪਤ ਕਰੇ।

ਅੰਦਾਜਾ ਲਗਾਉ ਕਿ ਕੀ ਹੋਇਆ ਹੋਵੇਗਾ? ਮੈਂ ਜਿੱਤ ਪ੍ਰਾਪਤ ਹੋ ਗਈ। ਪਰ ਮੈਂ ਇਹ ਵੀ ਪਤਾ ਲਗਾ ਲਿਆ ਕਿ ਇਹ ਵਿਸ਼ਵਾਸ ਦੀ ਇੱਕ ਉੱਚੀ ਉਡਾਰੀ ਨਹੀ ਸੀ। ਜਿੱਤ ਵਿਸ਼ਵਾਸ ਦੇ ਵਿੱਚ ਰੋਜਾਨਾ ਚਲਨਾ ਹੁੰਦਾ ਹੈ। ਮੈਂਨੂੰ ਹਰ ਰੋਜ ਸਵੇਰੇ ਇਹ ਸਿੱਖਣਾ ਪੈਂਦਾ ਹੈ ਜਦੋਂ ਮੈਂ ਸੌ ਕੇ ਉੱਠਦਾ ਹਾਂ, ਕਿ ਮੈਂਨੂੰ ਯਿਸੂ ਦੇ ਉੱਤੇ ਵਿਸ਼ਵਾਸ ਕਰਨਾ ਹੈ। ਮੈਂ ਉਸਨੂੰ ਇਹ ਕਹਿੰਦੇ ਹੋਇਆ ਹਰੇ ਰੋਜ ਦੀ ਸ਼ੁਰੂਆਤ ਕਰਨੀ ਪੈਂਦੀ ਹੈ ਕਿ, “ਪਰਮੇਸ਼ੁਰ, ਮੈਂ ਵਿਸ਼ਵਾਸ ਕਰ ਰਿਹਾ ਹਾਂ ਤੂੰ ਇਰਖਾ ਦੇ ਉੱਤੇ ਮੇਰ ਲਈ ਜੇਤੂ ਹੋ।” ਜਦੋਂ ਮੈਂ ਇੰਝ ਕਰਦਾ ਹਾਂ, ਮੈਂ ਜਿੱਤ ਵਿੱਚ ਚਲਦਾ ਹਾਂ। ਪਰ ਜਦੋਂ ਮੈਂ ਮਸੀਹੀ ਜੀਵਨ ਨੂੰ ਆਪਣੀ ਸਾਮਰਥ ਦੇ ਵਿੱਚ ਜੀਣ ਦੀ ਕੋਸ਼ਿਸ ਕਰਦਾ ਹਾਂ, ਮੈਂ ਹਾਰ ਜਾਂਦਾ ਹਾਂ।

ਯਿਸੂ ਮੇਨੂੰ ਸੁਰਖਿਅਤ ਬਣਾਉਂਦਾ ਹੈ। ਇਰਖਾ ਦੇ ਉੱਤੇ ਅਸਲੀ ਜਿੱਤ ਉਂਦੋਂ ਆਉਂਦੀ ਹੈ ਜਦੋਂ ਸਾਡੇ ਕੋਲ ਖਡ਼ੇ ਹੋਣ ਲਈ ਹੋਰ ਕੋਈ ਚਟਟਾਨ ਨਾ ਹੋਵੇ। ਇਹ ਉਦੋਂ ਆਉਂਦੀ ਹੈ ਜਦੋਂ ਉਹ ਸਾਡਾ ਗਡ਼੍ਹ ਹੁੰਦਾ ਹੈ, ਜਦੋਂ ਉਹ ਸਾਡਾ ਸਭ ਕੁਝ ਹੁੰਦਾ ਹੈ। ਜਦੋਂ ਮਸੀਹ ਬਡ਼ੇ ਹੀ ਵਿਵਹਾਰਿਕ ਤਰੀਕੇ ਦੇ ਨਾਲ ਸਾਡਾ ਆਪਣਾ ਜੀਵਨ ਹੈ, ਉਸ ਵੇਲੇ ਇਰਖਾ ਦੇ ਉੱਤੇ ਜਿੱਤ ਹਾਸਿਲ ਕਰਨੀ ਕੋਈ ਸੱਮਸਿਆ ਸਾਡੇ ਲਈ ਨਹੀ ਹੁੰਦੀ ਹੈ। ਉੱਥੇ ਸੁਰਖਿਆ ਦੇ ਭਾਵ ਹਨ ਜਿਹਡ਼ੇ ਉਸਦੇ ਵਿੱਚ ਆਪਣੇ ਆਪ ਨੂੰ ਰੱਖ ਦੇਣ ਨਾਲ ਆਉਂਦੇ ਹਨ। ਉਹ ਪ੍ਰਾਣਾਂ ਦੀ ਗਹਿਰੀ ਉਲਝਨਾਂ ਨੂੰ ਸ਼ਾਂਤ ਕਰ ਦਿੰਦਾ ਹੈ। ਜਦੋਂ ਉਹ ਸਾਡਾ ਜੀਵਨ ਹੈ, ਤਾਂ ਫਿਰ ਕੁਝ ਵੀ ਸਾਨੂੰ ਹਿੱਲਾ ਨਹੀ  ਸੱਕਦਾ। ਅਸੀ “ਮਸੀਹ ਦੇ ਰਾਹੀਂ ਹੱਦੋਂ ਵੱਧ ਫਤਿਹਮੰਦ” ਹਾਂ।

ਇਰਖਾ ਅਤੇ ਅਸੁਰਖਿਆ ਯਿਸੂ ਦੀ ਮੌਜੂਦਗੀ ਦੇ ਵਿੱਚ ਕੰਭਦੇ ਹਨ। ਉਸਦੇ ਨਾਂ ਦੀ ਗੱਲ ਕਰਨ ਦੇ ਨਾਲ ਹੀ ਡਰ ਭੱਜ ਜਾਂਦਾ ਹੈ। ਉਹ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ। ਉਸਨੇ ਜਿੱਤ ਲਿਆ ਹੈ। ਉਹ ਸਾਨੂੰ ਆਪਣੀ ਜਿੱਤ ਇਰਖਾ ਦੇ ਉੱਤੇ ਦਵੇਗਾ ਜਦੋਂ ਅਸੀ ਉਸਦੇ ਵਿੱਚ ਭਰੋਸਾ ਕਰਦੇ ਹਾਂ।

ਗਲਾਤੀਆਂ2:17 – 21.

2:17 ਪਰ ਜੇ ਅਸੀਂ ਮਸੀਹ ਵਿੱਚ ਧਰਮੀ ਠਹਿਰਾਏ ਜਾਣ ਦੀ ਭਾਲ ਕਰਦਿਆਂ ਆਪ ਵੀ ਪਾਪੀ ਨਿੱਕਲੇ ਤਾਂ ਭਲਾ, ਮਸੀਹ ਪਾਪ ਦਾ ਸੇਵਾਦਾਰ ਹੋਇਆ ? ਕਦੇ ਨਹੀਂ ! 2:18 ਕਿਉਂਕਿ ਜੋ ਮੈਂ ਢਾਹ ਦਿੱਤਾ ਜੇ ਓਸੇ ਨੂੰ ਫੇਰ ਬਣਾਵਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕਰਦਾ ਹਾਂ। 2:19 ਇਸ ਲਈ ਜੋ ਮੈਂ ਸ਼ਰਾ ਹੀ ਦੇ ਕਾਰਨ ਸ਼ਰਾ ਦੀ ਵੱਲੋਂ ਮੋਇਆ ਭਈ ਪਰਮੇਸ਼ੁਰ ਲਈ ਜੀਉਂਦਾ ਰਹਾਂ। 2:20 ਮੈਂ ਮਸੀਹ ਦੇ ਲਈ ਸਲੀਬ ਦਿੱਤਾ ਗਿਆ ਹਾਂ ਪਰ ਹੁਣ ਤੋਂ ਮੈਂ ਤਾਂ ਨਹੀਂ ਜੀਉਂਦਾ ਮਸੀਹ ਮੇਰੇ ਵਿੱਚ ਜੀਉਂਦਾ ਹੈ ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ ਸੋ ਪਰਮੇਸ਼ੁਰ ਦੇ ਪੁੱਤ੍ਰ ਉੱਤੇ ਨਿਹਚਾ ਨਾਲ ਭੋਗਦਾ ਹਾਂ ਜਿਹ ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। 2:21 ਮੈਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਹੀਂ ਕਰਦਾ ਕਿਉਂਕਿ ਜੇ ਸ਼ਰਾ ਦੇ ਰਾਹੀਂ ਧਰਮ ਪਰਾਪਤ ਹੁੰਦਾ ਤਾਂ ਮਸੀਹ ਐਵੇਂ ਹੀ ਮੋਇਆ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ