ਰੋਜਾਨਾਂ ਦਾ ਭਗਤੀ ਦਾ ਵੀਡੀਓ
ਗੁੱਸੇ ਦੇ ਉੱਤੇ ਜਿੱਤ
ਕੀ ਗੁੱਸਾ ਕਰਨਾ ਸਹੀ ਹੈ ਜਾਂ ਨਹੀ? ਅਕਸਰ ਮੈਂ ਇਸ ਗੱਲ ਨੂੰ ਵੇਖਿਆ ਹੈ ਕਿ ਮਸੀਹ ਵਿਸ਼ਵਾਸੀ ਗੁੱਸੇ ਦੇ ਵਿਸ਼ੇ ਨੂੰ ਲੈ ਕੇ ਉਲਝਨ ਦੇ ਵਿੱਚ ਰਹਿੰਦੇ ਹਨ। “ਬਾਈਬਲ ਗੁੱਸਾ ਕਰਨ ਦੇ ਬਾਰੇ ਵਿੱਚ ਕਹਿੰਦੀ ਹੈ ਪਰ ਪਾਪ ਕਰਨ ਦੇ ਬਾਰੇ ਵਿੱਚ ਨਹੀ,” ਮੈਂ ਲਗਾਤਾਰ ਸੁਣਦਾ ਹਾਂ ਕਿ ਮਸੀਹ ਵਿਸ਼ਵਾਸੀ ਆਪਣੇ ਗੁੱਸਾ ਕਰਨ ਦੇ ਬਚਾਵ ਦੇ ਵਿੱਚ ਕੁਝ ਨਾ ਕੁਝ ਕਹਿੰਦੇ ਹਨ । ਖੈਰ, ਅੱਜ ਦੇ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਦਾ ਗੁੱਸਾ ਹੈ ਉਹ ਅਜਿਹਾ ਗੁੱਸਾ ਨਹੀ ਹੈ ਜਿਸਦੇ ਬਾਰੇ ਵਿੱਚ ਬਾਈਬਲ ਗੱਲ ਕਰ ਰਹੀ ਹੈ ਜਦੋਂ ਉਹ ਇਹ ਕਹਿੰਦੀ ਹੈ ਕਿ ਸਾਨੂੰ ਆਪਣੇ ਗੁੱਸੇ ਨੂੰ ਦੇਰ ਤੀਕ ਨਹੀ ਰੱਖਣਾ ਕਿਤੇ ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ।
ਇਸ ਲਈ, ਕਦੋਂ ਗੁੱਸਾ ਚੰਗਾ ਹੁੰਦਾ ਹੈ ਅਤੇ ਕਦੋਂ ਇਹ ਬੁਰਾ ਹੈ? ਪਹਿਲਾ, ਸਾਨੂੰ ਗੁੱਸੇ ਦੇ ਬਾਰੇ ਵਿੱਚ ਬਾਈਬਲ ਦੇ ਨਜਰੀਏ ਤੋਂ ਸਮਝ ਪ੍ਰਾਪਤ ਕਰਨੀ ਹੋਵੇਗੀ। ਨਵੇਂ ਨੇਮ੍ਹ ਦੇ ਵਿੱਚ ਇਸਦੇ ਲਈ .ਯੂਨਾਨੀ ਦੇ ਤਿੰਨ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਦਾ ਅਨੁਵਾਜ ਅਕਸਰ ਕਿਰਿਆ ਗੁੱਸਾ ਕੀਤੇ ਜਾਣ ਨਾਲ ਕੀਤਾ ਗਿਆ ਹੈ। 1) ਪਹਿਲਾ ਸ਼ਬਦ “ਥੂਮੋਸ” ਹੈ ਜਿਹਡ਼ੀ ਇੱਕ ਉਤੇਜਨਾ ਭਰੀ ਹੋਈ ਭਾਵਨਾ ਹੈ ਜਿਸਦੇ ਨਤੀਜੇ ਵਿੱਚ ਇੱਕ ਵਿਸਫੋਟ ਹੁੰਦਾ ਹੈ। 2) ਅਗਲਾ ਸ਼ਬਦ “ਪਾਰੋਰਗਿਸਮੋਸ” ਹੈ ਜਿਹਡ਼ੀ ਥੋਡ਼ੀ ਜਿਹੀ ਵਿਚਾਰ ਭਰੀ ਹੋਈ ਭਾਵਨਾ ਹੈ ਜਾਂ ਜਿਸਨੂੰ ਅਸੀ “ਧਾਰਮਿਕਤਾ ਭਰੀ ਹੋਈ ਖਿੱਝ” ਹੈ – ਅਨਿਆਂ ਦੇ ਪ੍ਰਤੀ ਨਫਰਤ। 3) ਅਤਿੰਮ ਸ਼ਬਦ “ਆਗਾਨਕਾਟੇਸਿਸ” ਹੈ ਜਿਹਡ਼ਾ ਸ਼ਰੀਰਕ ਦਰਦ ਜਾਂ ਚਿੱਡ਼ ਦੀ ਸੂਚਨਾ ਦਿੰਦਾ ਹੈ।
ਇਹ ਪਹਿਲਾ ਸ਼ਬਦ “ਥੂਮੋਸ” ਹੈ ਜਿਸਦੇ ਬਾਰੇ ਵਿੱਚ ਮੈਂ ਗੱਲਬਾਤ ਕਰਾਂਗਾ ਜਦੋਂ ਮੈਂ ਗੁੱਸੇ ਦੇ ਉੱਤੇ ਜਿੱਤ ਦੇ ਬਾਰੇ ਵਿੱਚ ਬੋਲਦਾ ਹਾਂ। ਇਹ ਉਹ ਸ਼ਬਦ ਹੈ ਜਿਹਡ਼ਾ ਗਲਾਤੀਆਂ 5:20 ਦੇ ਵਿੱਚ ਬੋਲਿਆ ਗਿਆ ਹੈ ਜਦੋਂ ਸਰੀਰ ਦੇ ਕੰਮਾਂ ਦੀ ਵਿਆਖਿਆ ਕੀਤੀ ਜਾ ਰਹੀ ਸੀ। ਬਾਈਬਲ ਦਾ ਕਿੰਗ ਜੇਮਸ ਅਨੁਵਾਦ ਇਸਦਾ ਤਰਜੁਮਾ ਕ੍ਰੋਧ ਸ਼ਬਦ ਦੇ ਵਿੱਚ ਕਰਦਾ ਹੈ। ਇਸ ਵਿੱਚ ਕੋਈ ਫਰਕ ਨਹੀ ਪੈਂਦਾ ਕਿ ਅਨੁਵਾਦ ਕਿਹੋ ਜਿਹਾ ਕਿਉਂ ਨਾ ਹੋਵੇ ਇੱਕ ਗੱਲ ਉੱਤੇ ਕੋਈ ਬਹਿਸ ਨਹੀ ਹੋ ਸਕਦੀ ਹੈ – ਗਲਾਤੀਆਂ 5:20 ਦੇ ਵਿੱਚ ਸ਼ਬਦ “ਥੂਮੋਈ” ਸਰੀਰ ਦੇ ਕੰਮ ਦੇ ਲਈ ਵਰਤਿਆ ਗਿਆ ਹੈ ਅਤੇ ਇਹ ਪਰਮੇਸ਼ੁਰ ਨੂੰ ਪ੍ਰਸੰਨ ਨਹੀ ਕਰਦਾ ਹੈ। ਸਾਨੂੰ ਇਸ ਭਾਵਨਾ ਦੇ ਉੱਤੇ ਜਿੱਤ ਹਾਸਲ ਕਰਨੀ ਹੈ। ਮਸੀਹ ਵਿਸ਼ਵਾਸੀਆਂ ਦੇ ਲਈ “ਥੂਮੋਈ” (ਗੁੱਸੇ) ਦੇ ਵਿਸਫੋਟ ਦੇ ਲਈ ਕੋਈ ਬਹਾਨਾ ਨਹੀ ਦਿੱਤਾ ਗਿਆ ਹੈ। ਅਸੀ ਆਪਣੇ ਗੁੱਸੇ ਨੂੰ ਆਤਮਿਕ ਸ਼ਬਦਾਵਲੀ ਦੇ ਨਾਲ ਢਕ ਨਹੀ ਸਕਦੇ ਹਾਂ ਅਤੇ ਅਜਿਹਾ ਪ੍ਰਦਸ਼ਨ ਨਹੀ ਕਰ ਸਕਦੇ ਕਿ ਜਿਵੇਂ ਇਹ ਪਵਿਤ੍ਰਰ ਸੀ। ਇਹ ਸਰੀਰ ਦੇ ਵਿੱਚ ਰਹਿੰਦੇ ਹੋਏ ਜੀਵਨ ਦੀ ਤਾਕਤ ਦੀ ਇੱਕ ਪੈਦਾਵਾਰ ਹੈ ਨਾ ਕਿ ਆਤਮਾ ਦੇ ਜੀਵਨ ਦੀ। ਇਹ ਪਰਮੇਸ਼ੁਰ ਦੇ ਅੱਗੇ ਘਿਣਾਉਣੀ ਗੱਲ ਹੈ।
ਆਉ ਅਸੀ ਇਸ ਤਰ੍ਹਾਂ ਦੇ ਗੁੱਸੇ ਦੇ ਵਿਸਫੋਟ ਨੂੰ – ਪਾਪ ਦੇ ਨਾਂ ਦੇ ਨਾਲ ਸਦਿਏ। ਇੱਕ ਪਤੀ ਆਪਣੀ ਪਤਨੀ ਦੇ ਉੱਤੇ ਪ੍ਰਭੁ ਦੇ ਨਾਂ ਦੇ ਵਿੱਚ ਚਿੱਲਾ ਰਿਹਾ ਹੈ ਉਹ ਪਾਪ ਹੈ। ਇੱਕ ਪਤੀ ਜਾਂ ਪਤਨੀ ਗੁਸੇ ਦੇ ਵਿਸਫੋਟ ਦੇ ਵਿੱਚ ਇੱਕ ਬੱਚੇ ਨੂੰ ਮਾਰ ਰਹੇ ਹਨ ਉਹ ਪਾਪ ਹੈ। ਅਜਿਹੇ ਵਿਸ਼ਵਾਸੀ ਜਿਹਡ਼ੇ ਪਰਮੇਸ਼ੁਰ ਦੇ ਕੰਮ ਦੇ ਵਿੱਚ ਗੁਸੇ ਦਾ ਵਿਸਫੋਟ ਕਰਦੇ ਹਨ ਉਹ ਮੁਆਫ ਨਹੀ ਕੀਤੇ ਜਾ ਸਕਦੇ ਹਨ। ਸਾਨੂੰ ਸਰੀਰ ਦੇ ਕੰਮ ਦੀ ਪਛਾਣ ਕਰਨਾ ਜਰੂਰੀ ਹੈ ਅਤੇ ਇਸਦੇ ਅਨੁਸਾਰ ਉਨ੍ਹਾਂ ਦੇ ਨਾਲ ਵਿਵਹਾਰ ਕਰਨਾ ਹੈ।
ਫਿਰ ਅਸੀ ਕਿਵੇਂ ਗੁਸੇ ਦੇ ਉੱਤੇ ਜਿੱਤ ਹਾਸਿਲ ਕਰਦੇ ਹਾ? ਜੇਕਰ ਅਸੀ ਇਸਨੂੰ ਬਡ਼ੀ ਨੇਡ਼ਤਾ ਦੇ ਨਾਲ ਵੇਖੀਏ ਤਾਂ, ਸਾਡੇ ਕਾਫੀ ਸਾਰੇ ਗੁੱਸੇ ਦਾ ਕਾਰਨ ਇਹ ਹੈ ਕਿ, ਅਸੀ ਆਮ ਤੌਰ ਤੇ ਇਹ ਪਾਂਦੇ ਹਾਂ ਕਿ ਸਾਨੂੰ ਆਪਣੇ ਦਿਲ ਦੀ ਗਹਰਾਈ ਦੇ ਵਿੱਚ ਠੇਸ ਲਗੀ ਹੈ। ਅਸੀ ਗੁੱਸੇ ਵਿੱਚ ਆ ਜਾਂਦੇ ਹਾਂ ਕਿਉਂਕਿ ਅਸੀ ਗਲਤ ਇਸਤੇਮਾਲ ਕੀਤੇ ਜਾਣਾ ਮਹਿਸੂਸ ਕਰਦੇ ਹਾਂ ਜਾਂ ਕਿਉਂਕਿ ਅਸੀ ਆਪਣੇ ਜੀਵਨ ਦੇ ਵਿੱਚ ਗਲਤ ਵਿਵਹਾਰ ਨੂੰ ਪ੍ਰਾਪਤ ਕੀਤਾ ਹੁੰਦਾ ਹੈ। ਜਾਂ ਹੋ ਸਕਦਾ ਹੈ ਇਹ ਇਸ ਲਈ ਵੀ ਹੋਵੇ ਕਿ ਕਿਸੇ ਨੇ ਸਾਨੂੰ ਦਰਦ ਦਿੱਤਾ ਹੈ ਜਾਂ ਸਾਨੂੰ ਚੋਟ ਪਹੁੰਚਾਈ ਹੈ। ਇਸ ਲਈ, ਅਸੀ ਕਡ਼ਵਾਹਟ ਦੀ ਹਲ ਨਾ ਕੀਤੀ ਗਈਆਂ ਭਾਵਨਾਵਾਂ ਨੂੰ ਰੱਖਦੇ ਹਾਂ ਜਿਹਡ਼ੇ ਅਖੀਰ ਵਿੱਚ ਸਾਡੇ ਜੀਵਨ ਵਿੱਚ ਗੁੱਸੇ ਦੇ ਵਿਸਫੋਟ ਦੇ ਰੂਪ ਵਿੱਚ ਬਾਹਰ ਆ ਨਿਕਲਦੀਆਂ ਹਨ। ਅਸੀ ਅਜਿਹੀ ਗੱਲਾਂ ਕਰਦੇ ਅਤੇ ਬੋਲਦੇ ਹਾਂ ਜਿਹਡ਼ੀਆਂ ਅਜਿਹੇ ਵਿਵਹਾਰ ਦੇ ਨਾਲ ਮੇਲ ਨਹੀ ਖਾਂਦੀਆਂ ਜਿਸ ਵਿੱਚ ਅਸੀ ਆਮ ਤੌਰ ਤੇ ਲੌਕਾਂ ਜਾਂ ਹਾਲਾਤਾਂ ਦੇ ਨਾਲ ਵਿਵਹਾਰ ਕਰਦੇ ।
ਬਾਈਬਲ ਦੇ ਵਿੱਚ ਇੱਕ ਕਹਾਣੀ ਦਿੱਤੀ ਗਈ ਹੈ ਜਿਸਨੇ ਮੈਨੂੰ ਅਜਿਹੀ ਭਾਵਨਾਵਾਂ ਦੇ ਉੱਤੇ ਜਿੱਤ ਹਾਸਿਲ ਕਰਨ ਵਿੱਚ ਬਹੁਤ ਜਿਆਦਾ ਮਦਦ ਕੀਤੀ ਜਿਹਡ਼ੀਆਂ ਮੇਰੇ ਦਿਲ ਦੇ ਵਿੱਚ ਇੱਕਠੀਆਂ ਹੋਇਆ ਪਈਆਂ ਸਨ। ਯੂਸੁਫ ਨਾਲ ਉਸਦੇ ਭਰਾਵਾਂ ਨੇ ਗਲਤ ਵਿਵਹਾਰ ਕੀਤਾ ਸੀ। ਜੇ ਕਿਸੇ ਕੋਈ ਗੁੱਸਾ ਕਰਨ ਦਾ ਕੋਈ ਕਾਰਨ ਹੈ ਤਾਂ, ਉਹ ਯੂਸੁਫ ਹੈ। ਤਾਂ ਵੀ, ਜਦੋਂ ਉਹ ਆਪਣੇ ਭਰਾਵਾਂ ਨੂੰ ਬਾਅਦ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਵੇਖਦਾ ਹੈ ਤਾਂ, ਉਹ ਉਨ੍ਹਾਂ ਨੂੰ ਇੰਝ ਕਹਿੰਦਾ ਹੈ, “ਤੁਸੀ ਤਾਂ ਮੇਰੇ ਲਈ ਬੁਰਆਈ ਹੀ ਕੀਤੀ ਸੀ, ਪਰ ਪਰਮੇਸ਼ੁਰ ਨੇ ਇਹ ਮੇਰੇ ਲਈ ਭਲਿਆਈ ਵਿੱਚ ਬਦਲ ਦਿੱਤੀ।” ਯੂਸੁਫ ਇਸ ਮਹਾਨ ਸਚਆਈ ਨੂੰ ਸਮਝ ਗਿਆ ਸੀ। ਪਰਮੇਸ਼ੁਰ ਦੇ ਕੋਲ ਉਸਦੇ ਜੀਵਨ ਲਈ ਇੱਕ ਵਿਸ਼ੇਸ਼ ਯੋਜਨਾ ਸੀ। ਭਾਵੇਂ ਉਸਨੇ ਜੋ ਕੁਝ ਪ੍ਰਾਪਤ ਕੀਤਾ ਸੀ ਉਸਨੂੰ ਅਸੀ ਜੀਵਨ ਦੇ “ਕਡ਼ਵੇ ਅਨੁਭਵ” ਦੇ ਰੂਪ ਵਿੱਚ ਸਮਝਿਆ ਜਾ ਸਕਦਾ ਹੈ, ਪਰ ਤਾਂ ਵੀ ਉਸਨੇ ਹਾਲਾਤਾਂ ਤੋਂ ਅੱਗੇ ਜਾ ਕੇ ਵੇਖਿਆ। ਉਸਦੇ ਜੀਵਨ ਵਿੱਚ “ਥੂਮੋਈ” ਦਾ ਵਿਸਫੋਟ ਨਹੀ ਸੀ। ਉੱਥੇ ਇੱਕ ਨਾ ਵਿਸਵਾਸ ਕੀਤਾ ਜਾਣ ਵਾਲੀ ਸਾਂਤੀ, ਪ੍ਰੇਮ ਦੇ ਭਾਵ ਸਨ ਜਿਸਨੇ ਉਸਦੇ ਦਿਲ ਨੂੰ ਭਰਿਆ ਹੋਇਆ ਸੀ।
ਯੂਸੁਫ ਜਾਣਦਾ ਸੀ ਕਿ ਪਰਮੇਸ਼ਰੁ ਪ੍ਰਭੂਤਾ ਰੱਖਣ ਵਾਲਾ ਹੈ। ਉਸਨੇ ਪਰਮੇਸ਼ੁਰ ਦੇ ਉਸਦੇ ਜੀਵਨ ਉੱਤੇ ਰਾਜ ਕਰਨ ਅਤੇ ਸ਼ਾਸ਼ਨ ਕਰਨ ਦੇ ਉੱਤੇ ਭਰੋਸਾ ਕੀਤਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਅਸੀ ਗੁੱਸੇ ਦੇ ਉਨ੍ਹਾਂ ਡਰਾਵਨੇ ਵਿਸਫੋਟਕਾ ਦੇ ਉੱਤੇ ਜਿੱਤ ਹਾਸਿਲ ਕਰ ਸਕਦੇ ਹਾਂ ਜਿਹਡ਼ੇ ਸਾਡੇ ਜੀਵਨ ਦੇ ਉੱਤੇ ਮਹਾਮਾਰੀ ਦੇ ਵਾਂਗ ਹਨ । ਅਸੀ, ਵੀ, ਪਰਮੇਸ਼ੁਰ ਉੱਤੇ ਉਸਨੂੰ ਸਾਡੇ ਉੱਤੇ ਪ੍ਰਭੂਤਾ ਰੱਖਣਾ ਵਾਲਾ ਪ੍ਰਭੂ ਕਰਕੇ ਭਰੋਸਾ ਕਰੀਏ । ਸਾਨੂੰ ਆਪਣੇ ਧਿਆਨ ਨੂੰ ਆਪਣੇ ਹਾਲਾਤਾਂ ਤੋਂ ਹਟਾ ਦੇਣ ਦੀ ਲੋਡ਼ ਹੈ ਅਤੇ ਉਸਦੇ ਸਰਬ ਸਾਮਰਥ ਦੇ ਉੱਤੇ ਲਗਾਉਣ ਦੀ ਲੋਡ਼ ਹੈ। ਸਾਨੂੰ ਇਹ ਵੇਖਣ ਦੀ ਲੋਡ਼ ਹੈ ਕਿ ਸਭ ਕੁਝ ਉਸਦੀ ਅਧੀਨਤਾ ਦੇ ਵਿੱਚ ਹੈ। ਇਹ ਕੇਵਲ ਉਦੋਂ ਹੀ ਆਏਗੀ ਜਦੋਂ ਅਸੀ ਇਸਦੇ ਵਚਨ ਦੇ ਨਾਲ ਅਤੇ ਪ੍ਰਾਰਥਨਾ ਦੇ ਵਿੱਚ ਉਸਦੇ ਨਾਲ ਆਪਣੇ ਸਮੇਂ ਨੂੰ ਬਤੀਤ ਕਰਦੇ ਹਾਂ। ਆਤਮ-ਸੰਜਮ ਆਤਮਾ ਦਾ ਇੱਕ ਫਲ ਹੈ। ਜਦੋਂ ਮੈਂ ਉਸਦੀ ਮੌਜੂਦਗੀ ਦੀ ਭਰਪੂਰੀ ਦੇ ਵਿੱਚ ਸਮੇਂ ਨੀ ਬਤੀਤ ਕਰਦਾ ਹਾਂ, ਤਾਂ ਮੈਂ ਸ਼ਾਂਤੀ ਦੇ ਵਿੱਚ ਹੁੰਦਾ ਹਾਂ। ਜਦੋਂ ਤੁਫਾਨ ਦੇ ਨਾਲ ਭਰੇ ਹੋਏ ਹਾਲਾਤ ਮੇਰੇ ਜੀਵਨ ਨੂੰ ਘੇਰ ਲੈਂਦੇ ਹਨ, ਤਾਂ ਉਦੋਂ ਮੈਂਨੂੰ ਗੁੱਸੇ ਦੇ ਵਿਸਫੋਟ ਵਿੱਚ ਆਪਣੇ ਆਪ ਨੂੰ ਦੇ ਦੇਣ ਦੀ ਲੋਡ਼ ਨਹੀ। ਮੈਂ ਉਸਦੇ ਮਿੱਠਡ਼ੇ ਵਾਇਦੇ ਅਤੇ ਸ਼ਾਂਤੀ ਦੇ ਵਿੱਚ ਆਰਾਮ ਪਾ ਸਕਦਾ ਹਾਂ ਕਿ ਸਭ ਕੁਝ ਪਰਮੇਸ਼ੁਰ ਦੀ ਅਧੀਨਤਾ ਦੇ ਵਿੱਚ ਹੈ। ਇਹ ਮੈਂਨੂੰ ਗੁੱਸੇ ਦੇ ਉੱਤੇ ਜਿੱਤ ਨੂੰ ਦਿੰਦਾ ਹੈ।
ਮੱਤੀ 5:21 – 26.
21 ਤੁਸਾਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ, ਤੂੰ ਖੂਨ ਨਾ ਕਰ ਅਤੇ ਜੇ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। 22 ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਜਿਹੜਾ ਕਹੇ ਮੂਰਖਾ ਉਹ ਅਗਨ ਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ। 23 ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ। 24 ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ। 25 ਜਿੰਨਾ ਚਿਰ ਤੂੰ ਆਪਣੇ ਮੁਦਈ ਨਾਲ ਰਸਤੇ ਵਿੱਚ ਹੈਂ ਛੇਤੀ ਉਹ ਦੇ ਨਾਲ ਮਿਲਾਪ ਕਰ ਮਤੇ ਮੁਦਈ ਤੈਨੂੰ ਹਾਕਮ ਦੇ ਹਵਾਲੇ ਕਰੇ ਅਤੇ ਹਾਕਮ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਤੂੰ ਕੈਦ ਵਿੱਚ ਪੈ ਜਾਵੇਂ। 26 ਮੈਂ ਤੈਨੂੰ ਸਤ ਆਖਦਾ ਹਾਂ ਭਈ ਜਿੰਨਾ ਚਿਰ ਤੂੰ ਕੌਡੀ ਕੌਡੀ ਨਾ ਭਰ ਦੇਵੇਂ ਉੱਥੋਂ ਕਿਸੇ ਬਿਧ ਨਾ ਛੁੱਟੇਂਗਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
