ਰੋਜਾਨਾਂ ਦਾ ਭਗਤੀ ਦਾ ਵੀਡੀਓ
ਕਿਰਪਾ ਅਤੇ ਵਿਕਾਸ
ਕਿ ਤੁਸੀ ਕਦੀ ਦੋ ਲੋਕਾਂ ਨੂੰ ਮਸੀਹ ਦੇ ਲਈ ਆਪਣੇ ਜੀਵਨ ਨੂੰ ਦਿੰਦੇ ਹੋਇਆ ਵੇਖਿਆ ਹੈ, ਅਤੇ ਉਨ੍ਹਾਂ ਦੇ ਵਿੱਚੋ ਇੱਕ ਅਸਲ ਦੇ ਵਿੱਚ ਵਿਸ਼ਵਾਸ ਦੇ ਵਿੱਚ ਵੱਧਦਾ ਜਾਂਦਾ ਹੈ ਜਦ ਕਿ ਦੂਜਾ ਪਰਮੇਸ਼ੁਰ ਦੇ ਨਾਲ ਚਲਨ ਵਿੱਚ ਪਰੇਸ਼ਾਨ ਹੁੰਦਾ ਹੈ? ਕਿ ਤੁਹਾਨੂੰ ਕਦੀ ਇਸ ਗੱਲ ਉੱਤੇ ਅਚਰਜ ਹੋਇਆ ਕਿ ਇਨ੍ਹਾਂ ਦੋਵਾਂ ਵਿੱਚ ਅਜਿਹਾ ਕਿਉਂ ਹੋਇਆ? ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਦੇ ਵਿੱਚ ਹੈ – ਕਿਰਪਾ। ਜਦੋਂ ਮੈਂ ਪਹਿਲੀ ਵਾਰੀ ਮਸੀਹ ਦੇ ਵਿੱਚ ਆਇਆ, ਮੈਂ ਵਿਸ਼ਵਾਸ ਦੇ ਵਿੱਚ ਬੜੀ ਤੇਜੀ ਦੇ ਨਾਲ ਵੱਧਿਆ। ਮੇਰੀ ਆਤਮਾ ਦੇ ਵਿੱਚ ਉਸਦੇ ਲਈ ਜਲਦੀ ਹੋਈ ਗਹਿਹੀ ਅੱਗ ਸੀ। ਮੇਰੇ ਕਈ ਮਿੱਤਰਾਂ ਨੇ ਬਗੈਰ ਕਿਸੇ ਸਫਲਤਾ ਨੂੰ ਪ੍ਰਾਪਤ ਕੀਤੇ ਵਕਿਸਿਤ ਹੋਣ ਦੀ ਅਸਫਲ ਕੋਸ਼ਿਸ਼ ਕੀਤੀ।
ਮੇਰਾ ਇੱਕ ਮਿੱਤਰ ਮੇਰੇ ਕੋਲ ਆਇਆ ਅਤੇ ਮੈਂਨੂੰ ਕਹਿਣ ਲੱਗਾ, “ਸੈਮੀ, ਤੁਹਾਡੇ ਤਾਂ ਬੜੀ ਜਿਆਦਾ ਦਿਲ ਸ਼ਕਤੀ ਹੋਵੇਗੀ। ਇਸੇ ਕਰਾਨ ਤੁਸੀ ਪਰਮੇਸ਼ੁਰ ਦੇ ਪਿੱਛੇ ਚਲਨ ਵਿੱਚ ਬੜੀ ਤੇਜੀ ਨਾਲ ਵਿਕਾਸ ਕਰ ਰਹੇ ਹੋ।” ਮੈਂ ਜਾਣਦਾ ਸਾਂ ਕਿ ਮੇਰਾ ਮਿੱਤਰ ਮੈਂਨੂੰ ਜੋ ਕਹਿ ਰਿਹਾ ਸੀ ਉਹ ਸੱਚ ਨਹੀ ਸੀ, ਪਰ ਉਸ ਵੇਲੇ ਮੈਂ ਨਹੀ ਜਾਣਦਾ ਸੀ ਕਿ ਇਹ ਇੰਝ ਹੀ ਕਿਉਂ ਹੈ। ਮੈਂ ਤਾਂ ਬਸ ਇਹ ਜਾਣਦਾ ਸੀ ਕਿ ਮੇਰੇ ਕੋਲ ਏਨੀ ਜਿਆਦਾ ਦਿਲ ਦੀ ਸ਼ਕਤੀ ਨਹੀ ਸੀ ਜਿਹੜੀ ਕਈ ਗੱਲਾਂ ਨੂੰ ਬਦਲ ਸਕਦੀ ਸੀ ਪਰ ਮੈਂ ਇਹ ਜਾਣਦਾ ਸਾਂ ਇੱਕ ਸ਼ਕਤੀ ਨੇ ਮੇਰੇ ਜੀਵਨ ਨੂੰ ਬਦਲ ਦਿੱਤਾ ਸੀ। ਜਿਨ੍ਹਾਂ ਵੱਧ ਮੈਂ ਪਰਮੇਸ਼ੁਰ ਦੇ ਬਾਰੇ ਵਿੱਚ ਸਿੱਖਦਾ ਗਿਆ, ਉਨ੍ਹਾਂ ਹੀ ਵੱਧ ਮੈਂ ਇਹ ਸਿੱਟਾ ਕੱਢਿਆ ਕਿ ਮੇਰੇ ਵਿਕਾਸ ਦੇ ਵਿੱਚ ਇੱਕੋ ਇੱਕ ਕਾਰਨ ਸੀ – ਪਰਮੇਸ਼ੁਰ ਦੀ ਕਿਰਪਾ।
ਪਰ ਮੇਰੇ ਮਿੱਤਰ ਕਿਉਂ ਨਹੀ ਇਸੇ ਤਰੀਕੇ ਦੇ ਨਾਲ ਵੱਧੇ? ਉਨ੍ਹਾਂ ਦੇ ਵਿੱਚੋ ਕਈ ਤਾਂ ਮਸੀਹੀ ਪਰਿਵਾਰਾਂ ਦੇ ਵਿੱਚੋ ਆਏ ਸਨ। ਉਹ ਤਾਂ ਬਾਈਬਲ ਨੂੰ ਜਾਣਦੇ ਸਨ। ਜਿਸ ਤਰ੍ਹਾਂ ਮੈਂ ਬਾਈਬਲ ਨੂੰ ਯਾਦ ਕਰਦਾ ਸਾਂ ਉਨ੍ਹਾਂ ਨੂੰ ਯਾਦ ਕਰਨ ਦੀ ਲੋੜ ਨਹੀ ਸੀ। ਉਹ ਤਾਂ ਸੰਡੇ ਸਕੂਲ ਦੀ ਸਿੱਖਿਆ ਵਿੱਚ ਵੱਡੇ ਹੋਏ ਸਨ ਅਤੇ ਉਨ੍ਹਾਂ ਦੇ ਵਿੱਚ ਕਈਆਂ ਨੇ ਇਹ ਮਹਿਸੂਸ ਕੀਤਾ ਕਿ ਉਹ ਸਮੀਹ ਜੀਵਨ ਦੇ ਬਾਰੇ ਵਿੱਚ ਸਭ ਕੁਝ ਜਾਣਦੇ ਸਨ। ਦੂਜੇ ਪਾਸੇ, ਮੈਂ ਜਾਣਦਾ ਸਾਂ ਕਿ ਮੈਂਨੂੰ ਕੁਝ ਨਹੀ ਪਤਾ ਸੀ। ਮੈਂਨੂੰ ਇਸ ਗੱਲ ਦਾ ਪਤਾ ਸੀ ਕਿ ਮੈਂ ਪਰਮੇਸ਼ੁਰ ਦੇ ਉੱਤੇ ਪੂਰਨ ਨਿਰਭਰ ਹੋਣਾ ਸੀ। ਅਤੇ ਪਰਮੇਸ਼ੁਰ ਆਪਣੀ ਕਿਰਪਾ ਨੂੰ ਦੀਨਾਂ ਨੂੰ ਦਿੰਦਾ ਹੈ (1 ਪਤਰਸ 5:5, ਯਾਕੂਬ 4:6)। ਇਹ ਕਿਰਪਾ ਹੀ ਹੈ ਜਿਹੜੀ ਆਤਮਿਕ ਵਿਕਾਸ ਨੂੰ ਪੈਦਾ ਕਰਦੀ ਹੈ।
ਕਿਰਪਾ ਤੋਂ ਬਗੈਰ, ਅਸੀ ਉਹ ਨਹੀ ਬਣ ਸਕਦੇ ਜਿਹੜਾ ਪਰਮੇਸ਼ੁਰ ਸਾਡੇ ਤੋਂ ਚਾਹੁੰਦਾ ਹੈ। ਅਸੀ ਕਿਰਪਾ ਦੇ ਰਾਹੀਂ ਬਚਾਏ ਗਏ ਹਾਂ, ਅਤੇ ਅਸੀ ਕਿਰਪਾ ਦੇ ਰਾਹੀਂ ਲਗਾਤਾਰ ਵਿਕਾਸ ਕਰਦੇ ਹਾਂ। ਅਸੀ ਇਸਦਾ ਸਬੰਧ ਸਾਡੇ ਦਿਲਾਂ ਦੇ ਹਾਲਾਤਾਂ ਦੇ ਨਾਲ ਅਤੇ ਵਿਕਾਸ ਦੇ ਨਾਲ ਸਿੱਧੇ ਰੂਪ ਵਿੱਚ ਵੇਖ ਸਕਦੇ ਹਾਂ। ਇੱਕ ਦੀਨ ਦਿਲ ਪਰਮੇਸ਼ੁਰ ਦੀ ਕਿਰਪਾ ਨੂੰ ਪ੍ਰਾਪਤ ਕਰਨ ਦੇ ਯੋਗ ਹੁੰਦਾ ਹੈ। ਜਦੋਂ ਕਿਰਪਾ ਸਾਡੇ ਜੀਵਨ ਦੇ ਉੱਤੇ ਲਾਗੂ ਹੁੰਦੀ ਹੈ, ਤਾਂ ਉਸ ਵੇਲੇ ਅਸੀ ਹੋਰ ਵੱਧ ਮਸੀਹ ਦੇ ਵਾਂਙੂ ਬਣ ਜਾਂਦੇ ਹਾਂ। ਅਸਲੀਅਤ ਵਿੱਚ, ਜਿੰਨੇ ਵੱਧ ਉਮਰ ਦੇ ਵਿੱਚ ਅਸੀ ਹੁੰਦੇ ਜਾਂਦੇ ਹਾਂ, ਉਨ੍ਹਾਂ ਹੀ ਜਿਆਦਾ ਸਾਨੂੰ ਸਮੀਹ ਦੇ ਵਾਂਙੂ ਬਣਦੇ ਜਾਣਾ ਚਾਹੀਦਾ ਹੈ।
ਜਿਸ ਸੰਸਾਰ ਦੇ ਵਿੱਚ ਅਸੀ ਰਹਿੰਦੇ ਹਾਂ ਇਸ ਵਿੱਚ ਲੋਕ ਬਾਹਰਲੇ ਰੂਪ ਨੂੰ ਵੇਖ ਨਿਆਂ ਕਰਦੇ ਹਨ। ਪਰ, ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਤਾਂ ਅੰਦਰਲੇ ਵਿਅਕਤੀ ਨੂੰ ਵੇਖਦਾ ਹੈ। ਜਦੋਂ ਕਿਰਪਾ ਸਾਡੇ ਜੀਵਨ ਦੇ ਉੱਤੇ ਲਾਗੂ ਹੁੰਦੀ ਹੈ, ਫਿਰ ਅਸੀ ਪਰਮੇਸ਼ੁਰ ਦੀ ਨਜਰਾਂ ਦੇ ਵਿੱਚ ਹੋਰ ਵੱਧ ਸੋਹਣੇ ਹੋ ਜਾਂਦੇ ਹਾਂ। ਇਸੇ ਕਰਕੇ ਮੇਰੇ ਕਾਫੀ ਸਾਰੇ ਵਿਸ਼ਵਾਸ ਵਿੱਚ ਹੀਰੋ ਉਹ ਲੋਕ ਹਨ ਜਿਹੜੇ ਕਈ ਸਾਲ ਪਰਮੇਸ਼ੁਰ ਦੇ ਪਿੱਛੇ ਚਲੇ ਹਨ। ਇਸ ਦੇ ਵਿੱਚ ਅੰਦਰਲੀ ਸੁੰਦਰਤਾ ਹੈ ਜਿਹੜੀ ਕੇਵਲ ਆਤਮਿਕ ਸ਼ਬਦਾਂ ਵਿੱਚ ਹੀ ਵਿਆਖਿਆ ਕੀਤੀ ਜਾ ਸਕਦੀ ਹੈ। ਇਸ ਦੇ ਵਿੱਚ ਸ਼ਾਤੀ ਅਤੇ ਪ੍ਰੇਮ ਦੇ ਅਜਿਹੇ ਗੁਣ ਹਨ ਜਿਹੜੇ ਇਂਉ ਜਾਪਦਾ ਹੈ ਕਿ ਉਨ੍ਹਾਂ ਦੇ ਜੀਵਨ ਦੇ ਵਿੱਚ ਨਹੀ ਹਨ ਜਿਹੜੇ ਪਰਮੇਸ਼ੁਰ ਦੀ ਕਿਰਪਾ ਨੂੰ ਆਪਣੇ ਦਿਲਾਂ ਦੇ ਉੱਤੇ ਲਾਉਂਣ ਦੇ ਨਾਲ ਪੈਦਾ ਹੁੰਦੇ ਹਨ। ਉਹ ਤਾਂ ਵਿਸ਼ਵਾਸ ਦੇ ਵਿੱਚ ਮਹਾਨ ਲੋਕ ਸਨ।
ਪਰ, ਮੈਂ ਬਜੁਰਗ ਲੋਕਾਂ ਨੂੰ ਵੀ ਵੇਖਿਆ ਸੀ (ਮਸੀਹ ਵਿਸ਼ਵਾਸੀ ਵੀ ਇਸਦੇ ਵਿੱਚ ਸ਼ਾਮਲ ਸਨ) ਜੋਹੜੇ ਕੜਵੇ ਅਤੇ ਨਾਖੁਸ਼ ਲੋਕ ਸਨ। ਉਨ੍ਹਾਂ ਦਾ ਵਿਅਕਤਤ ਸਾਲਾਂ ਤੋਂ “ਸ਼ਰੀਰ” ਦੀ ਸ਼ਕਤੀ ਦੇ ਵਿੱਚ ਰਹਿਣ ਦੀ ਕੋਸ਼ਿਸ਼ਾਂ ਦੇ ਕਾਰਨ ਦਾਗਦਾਰ ਹੋ ਗਿਆ ਹੈ। ਉਸ ਵਿਅਕਤੀ ਜਿਸਨੇ ਪਰਮੇਸ਼ੁਰ ਦੀ ਕਿਰਪਾ ਨੂੰ ਆਪਣੇ ਜੀਵਨ ਦੇ ਉੱਤੇ ਲਗਾਉਣ ਦੀ ਅਨੁਮਤੀ ਦਿੱਤੀ ਹੈ ਅਤੇ ਜਿਸਨੇ ਨਹੀ ਦਿੱਤੀ ਹੈ ਉਸਦੇ ਵਿੱਚ ਭਿੰਨਤਾ ਦਿਨ ਅਤੇ ਰਾਤ ਦੇ ਵਾਂਙੂ ਹੈ। ਇੱਕ ਪੁਰਾਣਾ ਅਖਾਣ ਹੈ, “ਕਿਰਪਾ ਦੇ ਵਿੱਚ ਰਹਿੰਦੇ ਹੋਇਆ ਬਜੁਰਗ ਹੋਣਾ”। ਅਤੇ “ਕਿਰਪਾ ਦੇ ਵਿੱਚ ਰਹਿੰਦੇ ਹੋਇਆ ਬਜੁਰਗ ਹੋਣ” ਦਾ ਇੱਕੋ ਇੱਕ ਰਾਹ ਹੈ – ਜਿਵੇਂ ਜਿਵੇਂ ਤੁਸੀ ਬਜੁਰਗ ਹੁੰਦੇ ਜਾਂਦੇ ਹਾਂ ਅਸੀ ਕਿਰਪਾ ਦੇ ਵਿੱਚ ਭਰੇ ਹੋਇਆ ਹੋਇਏ।
ਹਾਂ, ਇਹ ਤਾਂ ਅਸਲ ਵਿੱਚ ਅਦਭੁਤ ਕਿਰਪਾ ਜਿਹੜੀ ਸਾਨੂੰ ਬਚਾ ਲੈਂਦੀ ਹੈ, ਪਰ ਇਹ ਅਦਭੁਤ ਕਿਰਪਾ ਹੀ ਹੈ ਜਿਹੜੀ ਸਾਨੂੰ ਬਣਾਈ ਰੱਖਦੀ ਹੈ। ਅਤੇ ਸ਼ਾਇਦ ਜਦ ਕਿ ਇਹ ਅਦਭੁਤ ਕਿਰਪਾ ਹੀ ਹੈ ਜਿਹੜੀ ਸਾਨੂੰ ਮਸੀਹ ਦੇ ਸਰੂਪ ਵਿੱਚ ਵੱਧਣ ਵਿੱਚ ਵਿਕਾਸ ਦਾ ਕਾਰਨ ਬਣਦੀ ਹੈ। ਜੇ ਤੁਸੀ ਹਰ ਰੋਜ ਹੋਰ ਵੱਧ ਸੁੰਦਰ ਬੰਣਨਾ ਚਾਹੁੰਦੇ ਹੋ, ਤਾਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਹੱਥਾਂ ਦੇ ਅਧੀਨ ਹਲੀਮ ਕਰੋ ਅਤੇ ਉਸਦੀ ਕਿਰਪਾ ਤੁਹਾਡੇ ਉੱਤੇ ਲਾਗੂ ਕੀਤੀ ਜਾਵੇਗੀ। ਤੁਸੀ ਹੋਰ ਸਾਲ ਹੋਰ ਵੱਧ ਸੁੰਦਰ ਬਣਦੇ ਜਾਉਗੇ – ਇੱਥੋ ਤੱਕ ਕਿ ਤੁਹਾਡੇ ਚਿਹਰੇ ਦੇ ਝੂੱਰੀਆਂ ਦੇ ਨਾਲ ਵੀ!
1 ਪਤਰਸ 5:5 – 10.
5 ਇਸੇ ਤਰਾਂ ਹੇ ਜੁਆਨੋ, ਬਜ਼ੁਰਗਾਂ ਦੇ ਅਧੀਨ ਹੋਵੋ, ਸਗੋਂ ਤੁਸੀਂ ਸੱਭੇ ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ। 6 ਸੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ। 7 ਅਤੇ ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ। 8 ਸੁਚੇਤ ਹੋਵੋ, ਜਾਗਦੇ ਰਹੋ ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ !
9 ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹ ਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਓਹਨਾਂ ਨੂੰ ਵੀ ਏਹੋ ਦੁਖ ਸਹਿਣੇ ਪੈਂਦੇ ਹਨ। 10 ਅਤੇ ਪਰਮ ਕਿਰਪਾਲੂ ਪਰਮੇਸ਼ੁਰ ਜਿਹ ਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ ਜਦ ਤੁਸਾਂ ਥੋੜਾ ਚਿਰ ਦੁਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਿਆਂ ਕਰੇਗਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
