Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਦਾਉਦ- ਪ੍ਰਮੇਸ਼ਰ ਦੇ ਦਿਲ ਦੀ ਚਾਹਤ

ਇਤਹਾਸ ਦੇ ਪੰਨਿਆਂ ਨੂੰ ਫਰੋਲਣ ਦੇ ਉੱਪਰ ਜਿਆਦਾ ਸਮਾਂ ਨਹੀ ਲਗਦਾ ਜਦ ਅਸੀਂ ਇਹ ਵੇਖਦੇ ਹਾਂ ਕਿ ਪ੍ਰਮੇਸ਼ਰ ਦੇ ਮਹਾਨ ਲੋਕ ਜਿਹਦੇ ਹੋਏ ਹਨ ਉਨ੍ਹਾਂ ਦੇ ਦਿਲਾਂ ਦੇ ਉੱਪਰ ਵੀ ਦਾਗ ਸਨ. ਅਸਲ ਵਿਚ ਪ੍ਰਮੇਸ਼ਰ ਦੇ ਲੋਕ ਹੋਣ ਦਾ ਇਹ ਅਰਥ ਨਹੀ ਹੈ ਕਿ ਪਾਪ ਤੋਂ ਬਿਨਾਂ ਹੋਣਾ. ਇਹ ਤਾਂ ਸਗੋਂ ਇਸਦਾ ਉਲਟ ਹੈ. ਇਸਦਾ ਅਰਥ ਹੈ ਕਿ ਅਸੀਂ ਪਾਪਾਂ ਤੋਂ ਮਾਫ਼ ਕੀਤੇ ਗਏ ਹਾਂ, ਅਤੇ ਸਾਡੇ ਤੇ ਮਹਾਨ ਕਿਰਪਾ ਹੋਈ ਹੈ ਕਿ ਅਸੀਂ ਪ੍ਰਮੇਸ਼ਰ ਦੀ ਮਰਜੀ ਪੂਰੀ ਕਰਨ ਦੀ ਚਾਹਤ ਰਖਦੇ ਹਾਂ. ਸਾਡੇ ਦਿਲ ਦੀ ਚਾਹਤ ਪ੍ਰਮੇਸ਼ਰ ਦੇ ਦਿਲ ਵਿਚ ਜੋ ਗੱਲਾਂ ਹਨ, ਉਨ੍ਹਾਂ ਦੀ ਹੈ.

ਦਾਉਦ ਇੱਕ ਇਹੋ ਜਿਹਾ ਵਿਅਕਤੀ ਸੀ, ਜਿਸਦੇ ਅੰਦਰ ਬਹੁਤ ਸਾਰੀਆਂ ਕਮੀਆਂ ਸਨ. ਉਸਦੇ ਦਿਲ ਦੇ ਦਾਗਾਂ ਨੂੰ ਸਿਰਫ ਉਹੀ ਲੋਕ ਨਹੀ ਜਾਣਦੇ ਸਨ, ਜੋ ਕਿ ਉਸਦੇ ਕਰੀਬੀ ਸਨ, ਬਲਕਿ ਉਸਦੇ ਦਾਗ ਆਉਣ ਵਾਲੀਆਂ ਪੀੜੀਆਂ ਦੇ ਉੱਪਰ ਵੀ ਉਜਾਗਰ ਕੀਤੇ ਗਏ. ਪਰ ਫਿਰ ਵੀ ਪ੍ਰਮੇਸ਼ਰ  ਦਾਉਦ ਨੂੰ ਆਪਣੇ ਦਿਲ ਦੇ ਅਨੁਸਾਰ  ਵਿਅਕਤੀ ਕਰਕੇ ਦਸਦਾ ਹੈ. ਭਾਵੇਂ ਕਿ ਦਾਉਦ ਬਹੁਤ ਹੀ ਬੁਰੀ ਤਰਾਂ ਹਾਰਿਆ ਪਰ ਫਿਰ ਵੀ ਉਹ ਪ੍ਰਮੇਸ਼ਰ ਦੇ ਦਿਲ ਦੇ ਅਨੁਸਾਰ ਵਿਅਕਤੀ ਦੇ ਤੌਰ ਤੇ ਹੀ ਰਹੇਗਾ. ਇਸ ਲਈ ਇਸਦਾ ਕੀ ਅਰਥ ਹੈ, ਪ੍ਰਮੇਸ਼ਰ ਦੇ ਦਿਲ ਦੇ ਅਨੁਸਾਰ ਹੋਣਾ?

ਪਹਿਲੀ ਗੱਲ, ਦਾਉਦ ਇੱਕ ਇਹੋ ਜਿਹਾ ਵਿਅਕਤੀ ਸੀ ਜੋ ਕਿ ਦਿਲ ਤੋਂ ਇਮਾਨਦਾਰ ਸੀ. ਉਸਨੇ ਪੁਛਿਆ, “ਪ੍ਰਭੁ ਤੇਰੇ ਮੰਦਰ ਵਿਚ ਕੌਣ ਵਾਸ ਕਰ  ਸਕਦਾ ਹੈ? ਕੌਣ ਤੇਰੇ ਪਵਿੱਤਰ ਪਹਾੜ ਦੇ ਉੱਪਰ ਰਹੀ ਸਕਦਾ ਹੈ?” ਅਤੇ ਉਹ ਆਪਣੇ ਹੀ ਸਵਾਲ ਦਾ ਉੱਤਰ ਦਿੰਦਾ ਹੈ. ਉਸ ਨੇ ਲਿਖਿਆ, “ਉਹ ਮਨੁਖ ਜੋ ਸਿਧੇ ਰਾਹਾਂ ਤੇ ਚਲਦਾ ਹੈ, ਜੋ ਭਲੇ ਕੰਮ ਕਰਦਾ ਹੈ, ਜੋ ਦਿਲੋਂ ਸਚ ਬੋਲਦਾ ਹੈ.” (ਜਬੂਰ ੧੫:੧-੨) ਦਾਉਦ ਜਾਣਦਾ ਸੀ ਕਿ ਪ੍ਰਮੇਸ਼ਰ  ਦੇ ਦਿਲ ਦੇ ਅਨੁਸਾਰ ਵਿਅਕਤੀ ਬਣਨ ਵਾਸਤੇ, ਜੋ ਪ੍ਰਮੇਸ਼ਰ  ਦੇ ਨਾਲ ਖੇਡਾਂ ਨਹੀ ਖੇਡ ਸਕਦਾ ਹੈ. ਉਸ ਨੂੰ ਇਮਾਨਦਾਰ ਹੋਣਾ ਪਵੇਗਾ, ਆਪਣੇ ਨਾਲ ਅਤੇ ਪ੍ਰਮੇਸ਼ਰ  ਦੇ ਨਾਲ. ਉਹ ਜਾਣਦਾ ਸੀ ਕਿ ਉਸ ਨੂੰ ਆਪਣੇ ਦਿਲ ਦੀ ਗਹਿਰਾਈ ਦੇ ਵਿਚ ਸਚੇ ਹੋਣਾ ਪਵੇਗਾ. ਜੇਕਰ ਉਹ ਪ੍ਰਮੇਸ਼ਰ  ਦੇ ਨਾਲ ਨਜਦੀਕੀ ਵਾਲਾ ਸਬੰਧ ਰਖਣਾ ਚਾਹੁੰਦਾ ਸੀ.

ਅੱਜ ਬਹੁਤ ਸਾਰੇ ਮਸੀਹੀ ਆਗੂ ਧਾਰਮਿਕ ਖੇਡਾਂ ਖੇਡਦੇ ਹਨ. ਅਸੀਂ ਆਪਣੀ ਕੀਮਤ ਅਤੇ ਮੁੱਲ ਉਨ੍ਹਾਂ ਚੀਜਾਂ ਦੇ ਵਿਚ ਪਾਉਂਦੇ ਹਾਂ ਜਿੰਨਾਂ ਵਿਚ ਸੰਸਾਰ ਪਾਉਂਦਾ ਹੈ. ਜਾਂ ਫਿਰ ਅਸੀਂ ਕਾਮਯਾਬੀ ਦੀਆਂ ਪੋੜੀਆਂ ਚੜਦੇ ਰਹਿਣ ਵਿਚ ਆਪਣਾ ਜੀਵਨ ਬਿਤਾ ਦਿੰਦੇ ਹਾਂ. ਅਸੀਂ ਅਕਸਰ ਹੀ ਕਯੀ ਕੰਮ ਆਪਣੀ ਮਹਿਮਾ ਦੇ ਵਾਸਤੇ ਪ੍ਰਮੇਸ਼ਰ ਦੇ ਨਾਮ ਵਿਚ ਕਰਦੇ ਹਾਂ. ਪਰ ਪ੍ਰਮੇਸ਼ਰ ਦੇ ਸਚੇ ਲੋਕ ਹਮੇਸ਼ਾਂ ਇਮਾਨਦਾਰ ਸਵਾਲ ਪੁਛਦੇ ਰਹਿੰਦੇ ਹਨ. ਉਹ ਜਾਣਦਾ ਹੈ ਕਿ ਉਸ ਨੂੰ ਪ੍ਰਮੇਸ਼ਰ ਦੇ ਨਾਲ ਪੂਰੀ ਤਰਾਂ ਦੇ ਨਾਲ ਇਮਾਨਦਾਰ ਹੋਣਾ ਪਵੇਗਾ. ਜੇਕਰ ਉਹ ਆਪਣੇ ਸ੍ਰੀਸ੍ਤੀਕ੍ਰਤਾ ਦੇ ਨਾਲ ਨਜਦੀਕੀ ਚਾਹੁੰਦਾ ਹੈ.

ਇਹੋ ਜਿਹੀ ਇਮਾਨਦਾਰੀ ਦੇ ਵਾਸਤੇ, ਜੋ ਲੋਕ ਪ੍ਰਮੇਸ਼ਰ  ਦੇ ਦਿਲ ਨੂੰ ਜਾਨਣਾ ਚਾਹੁੰਦੇ ਹਨ ਉਨ੍ਹਾਂ ਦਾ ਦਿਲ ਵੀ ਖੁੱਲਾ ਹੋਣਾ ਚਾਹੀਦਾ ਹੈ. ਉਸ ਨੂੰ ਪ੍ਰਮੇਸ਼ਰ  ਨੂੰ ਇਹ ਅਨੁਮਤੀ ਦੇਣੀ ਚਾਹੀਦੀ ਹੈ ਕਿ ਪ੍ਰਮੇਸ਼ਰ ਉਸ ਨੂੰ ਪਰਖ ਕੇ ਵੇਖੇ ਅਤੇ ਉਸ ਨੂੰ ਉਹ ਸਭ ਕੁਝ ਦਿਖਾਵੇ ਜੋ ਕਿ ਪ੍ਰਮੇਸ਼ਰ  ਨੂੰ ਖੁਸ਼ ਨਹੀ ਕਰਦਾ ਹੈ. ਸਾਡੇ ਸਭ ਦੇ ਲੁਕੇ ਹੋਏ ਦਾਗ ਹੁੰਦੇ ਹਨ. ਪਰ ਅਸੀਂ ਸਭ ਪਵਿੱਤਰ ਆਤਮਾ ਦੇ ਚਾਨਣ ਵਾਸਤੇ ਖੁੱਲੇ ਨਹੀ ਹੁੰਦੇ ਹਾਂ. ਅੱਜ ਬਹੁਤ ਸਾਰੇ ਲੋਕ ਪਹਿਲੀ ਕਤਾਰ ਦੇ ਵਿਚ ਹੁੰਦੇ ਜੇਕਰ ਉਹ ਪਵਿੱਤਰ ਆਤਮਾ ਦੇ ਦੁਆਰਾ ਪਰਖੇ ਜਾਣ ਲਈ ਖੁੱਲੇ ਹੁੰਦੇ. ਦਾਉਦ ਨੇ ਕਿਹਾ, “ਹੇ ਪ੍ਰਭੁ ਮੈਨੂੰ ਪਰਖ ਲੈ, ਮੈਨੂੰ ਜਾਂਚ ਲੈ. ਮੇਰੇ ਦਿਲ ਅਤੇ ਮੇਰੇ ਮਨ ਨੂੰ ਜਾਂਚ ਲੈ.” (ਜਬੂਰ ੨੬:੨) ਉਸ ਨੇ ਇਹ ਬੇਨਤੀ ਫਿਰ ਤੋਂ ੧੩੯ ਜਬੂਰ ਦੇ ਵਿਚ ਦੁਹਰਾਈ. ਉਹ ਇੱਕ ਇਹੋ ਜਿਹਾ ਵਿਅਕਤੀ ਸੀ ਜੋ ਕਿ ਪ੍ਰਮੇਸ਼ਰ ਦੇ ਦਿਲ ਨੂੰ ਜਾਨਣਾ ਚਾਹੁੰਦਾ ਸੀ, ਕਿਉਂਕਿ ਉਹ ਉਹ ਆਪ ਪਵਿੱਤਰ ਆਤਮਾ ਦੇ ਦੁਆਰਾ ਜਾਂਚੇ ਜਾਣ ਲਈ ਤਿਆਰ ਸੀ.

ਕਈ ਸਾਲ ਪਹਿਲਾਂ ਮੈਂ ਆਪਣੇ ਬੋਰਡ ਆਫ਼ ਡਰੈਕਟਰਜ ਜੋ ਕਿ ਸਾਡੀ ਸੇਵਕਈ  ਦੇ ਹਨ, ਨੂੰ ਪੁਛਿਆ ਕਿ ਉਹ ਮੈਨੂੰ ਦੱਸਣ ਕਿ ਮੇਰੇ ਜੀਵਨ ਵਿਚ ਉਹ ਕਿਹੜੀਆਂ ਗੱਲਾਂ ਹਨ ਜਿੰਨਾਂ ਨੂੰ ਮੈਨੂੰ ਬਦਲਣ ਦੀ ਲੋੜ ਹੈ. ਕੁਝ ਘੰਟੇ ਸਵਾਲ ਪੁਛਣ ਤੋਂ ਬਾਅਦ ਉਨ੍ਹਾਂ ਮੈਨੂੰ ਪੂਰੀ ਤਰਾਂ ਹਿਲਾ ਦਿੱਤਾ. ਬਹੁਤ ਸਾਰੀਆਂ ਗੱਲਾਂ ਸਨ ਜੋ ਕਿ ਉਨ੍ਹਾਂ ਨੇ ਵੇਖੀਆਂ ਸਨ, ਅਤੇ ਉਹ ਮੇਰੇ ਨਾਲ ਇਮਾਨਦਾਰ ਸਨ. ਮੈਂ ਆਤਮਿਕ ਤੌਰ ਤੇ ਪਟਕ ਦਿੱਤਾ ਗਿਆ ਸੀ. ਅਤੇ ਮੇਰੇ ਕੋਲ ਇੱਕ ਚੋਣ ਸੀ ਕਰਨ ਵਾਸਤੇ. ਕੀ ਮੈਂ ਸਚਮੁਚ ਹੀ ਆਪਣੀਆਂ ਕਮੀਆਂ ਅਤੇ ਗਲਤੀਆਂ ਸੁਣਨ ਲਈ ਤਿਆਰ ਸੀ. ਜਾਂ ਫਿਰ ਇਹ ਇੱਕ ਧਾਰਮਿਕ ਕੰਮ ਸੀ ਜਿਸ ਦੇ ਵਿਚੋਂ ਦੀ ਮੈਂ ਲੰਘ ਰਿਹਾ ਸੀ. ਮੈਂ ਜਾਣਦਾ ਸੀ ਕਿ ਉਹ ਆਦਮੀ ਮੈਨੂੰ ਪਿਆਰ ਕਰਦੇ ਹਨ ਅਤੇ ਉਹ ਇਸ ਲਈ ਕਹਿਣ ਲਈ ਖੁੱਲੇ ਸਨ ਕਿਉਂਕਿ ਉਹ ਪ੍ਰਮੇਸ਼ਰ ਦੇ ਰਾਜ ਨੂੰ ਵਧਦਾ ਹੋਇਆ ਵੇਖਣਾ ਚਾਹੁੰਦੇ ਸਨ.  ਉਸ ਸਮੇਂ ਤੋਂ ਮੈਂ ਕੋਸ਼ਿਸ ਕੀਤੀ ਹੈ ਕਿ ਮੈਂ ਪਵਿੱਤਰ ਆਤਮਾ ਨੂੰ ਇਜਾਜਤ ਦੇਵਾਂ ਕਿ ਉਹ ਮੇਰੇ ਜੀਵਨ ਦੇ ਵਿਚ ਜਰੂਰੀ ਬਦਲਾਵ ਲਿਆਉਣ. ਮੈਂ ਜਾਣਦਾ ਹਾਂ ਕਿ ਪ੍ਰਮੇਸ਼ਰ  ਦਾ ਜਨ ਉਹ ਹੀ ਨਹੀ ਹੈ ਜਸੀ ਅੰਦਰ ਕੋਈ ਕਮੀ ਜਾਣ ਗਲਤੀ ਨਹੀ ਹੈ. ਪਰ ਅਸਲ ਵਿਚ ਇਹ ਉਹ ਹੈ ਜੋ ਕਿ ਆਪਣੀਆਂ ਕਮੀਆਂ ਦੇ ਪ੍ਰਤੀ ਇਮਾਨਦਾਰ ਹੈ ਅਤੇ ਪਵਿੱਤਰ ਆਤਮਾ ਦੇ ਅੱਗੇ ਖੁੱਲਾ ਹੈ ਕਿ ਉਹ ਉਸਦੀਆਂ ਕਮਜੋਰੀਆਂ ਨੂੰ ਉਸ ਅੱਗੇ ਪ੍ਰਗਟ ਕਰਨ.

ਪਰ ਦਾਉਦ ਦੇ ਦਿਲ ਦਾ ਇੱਕ ਤੀਸਰਾ ਗੁਣ ਵੀ ਸੀ. ਉਸਦਾ ਦਿਲ ਟੁੱਟਾ ਸੀ. ਦਾਉਦ ਨੇ ਪਾਪ ਕੀਤਾ. ਵੱਡੀ ਗੱਲ. ਭਾਵੇਂ ਕਿ ਉਸ ਨੇ ਪਾਪ ਦੇ ਸਿੱਟੇ ਵੀ ਭੁਗਤੇ, ਪਰ ਇਹ ਉਹ ਵਿਅਕਤੀ ਸੀ ਜੋ ਕਿ ਪਾਪ ਦੇ ਪ੍ਰਤੀ ਤੌਬਾ ਕਰ ਰਿਹਾ ਸੀ ਅਤੇ ਟੁੱਟਾ ਹੋਇਆ ਸੀ. ਪ੍ਰਮੇਸ਼ਰ ਦੇ ਲੋਕ ਆਪਣੇ ਪਾਪਾਂ ਨੂੰ ਲੁਕਾ ਨਹੀ ਸਕਦੇ. ਉਹ ਖੁੱਲਾ ਹੋਣਾ ਚਾਹੀਦਾ ਹੈ, ਇਮਾਨਦਾਰ ਅਤੇ ਆਪਣੇ ਜੀਵਨ ਦੇ ਨੈਤਿਕ ਗਿਰਾਵਟ ਦੇ ਵਾਸਤੇ ਟੁੱਟਾ ਹੋਣਾ ਚਾਹੀਦਾ ਹੈ. ਉਸ ਨੇ ਕਿਹਾ, “…. ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੁੰਹ ਨਹੀ ਮੋੜਦਾ.” (ਜਬੂਰ ੫੧:੧੭)

ਟੁੱਟਾਪਨ ਪ੍ਰਮੇਸ਼ਰ  ਨੂੰ ਪਿਆਰ ਕਰਨ ਦਾ ਨਤੀਜਾ ਹੈ. ਇਹ ਇਸ ਗੱਲ ਦਾ ਨਤੀਜਾ ਨਹੀ ਹੈ, “ਅਸੀਂ ਰੰਗੇ ਹਥੀਂ ਫੜੇ ਗਏ” ਇਹ ਸਾਡੀਆਂ ਗਲਤੀਆਂ ਦੇ ਸਿੱਟਿਆਂ ਤੋਂ ਬਚਨ ਦਾ ਕੋਈ ਤਰੀਕਾ ਨਹੀ ਹੈ. ਇਹ ਜਾਨਣਾ ਹੈ ਕਿ ਅਸੀਂ ਸਚਮੁਚ ਹੀ ਪ੍ਰਮੇਸ਼ਰ ਦਾ ਦਿਲ ਦੁਖੀ ਕੀਤਾ ਹੈ. ਇਸੇ ਕਰਕੇ ਦਾਉਦ ਨੇ ਉਸ ਜਬੂਰ ਦੇ ਪਹਿਲੇ ਹਿੱਸੇ ਵਿਚ ਕਿਹਾ, “ ਤੇਰੇ ਅਤੇ ਸਿਰਫ ਤੇਰੇ ਹੀ ਵਿਰੋਧ ਵਿਚ ਮੈਂ ਪਾਪ ਕੀਤਾ ਅਤੇ ਬਦੀ ਕੀਤੀ ਹੈ.” (੫੧:੪) ਦਾਉਦ ਨੇ ਪ੍ਰਮੇਸ਼ਰ  ਦੇ ਵਿਰੋਧ ਤੋਂ ਜਿਆਦਾ ਪਾਪ ਕੀਤਾ ਸੀ. ਉਸ ਬੇਤ੍ਸ੍ਬਾ ਅਤੇ ਉਸਦੇ ਪਤੀ ਦੇ ਵਿਰੋਧ ਵੀ ਪਾਪ ਕੀਤਾ ਸੀ. ਪਰ ਉਹ ਜਾਣਦਾ ਸੀ ਕਿ ਸਭ ਤੋਂ ਵੱਡੀ ਗਲਤੀ ਉਸਨੇ ਪ੍ਰਮੇਸ਼ਰ ਨੂੰ ਦਿਉਖੀ ਕਰਕੇ ਕੀਤੀ ਹੈ. ਜਦ ਪ੍ਰਮੇਸ਼ਰ  ਦਾ ਜਨ  ਜੋ ਕਿ ਪ੍ਰਮੇਸ਼ਰ  ਦੇ ਕਰੀਬ ਹੈ, ਜਦ ਉਹ ਪ੍ਰਮੇਸ਼ਰ  ਨੂੰ ਦੁਖੀ ਕਰਦਾ ਹੈ ਤਾਂ ਉਹ ਬਹੁਤ ਜਿਆਦਾ ਟੁੱਟ ਜਾਂਦਾ ਹੈ.

ਇੱਕ ਹੋਰ ਗੁਣ ਹੈ ਦਾਉਦ ਦੇ ਦਿਲ ਵਿਚ ਜਿਸਦੀ ਕੋਈ ਕੀਮਤ ਨਹੀ ਹੈ. ਉਸਦਾ ਦਿਲ ਧੰਨਵਾਦ ਭਰਿਆ ਸੀ. ਤੁਸੀਂ ਜ੍ਬੂਰਾਂ ਨੂੰ ਪੜਦੇ ਹੋਏ ਇਸ ਗੱਲ ਨੂੰ ਵੇਖਣ ਤੋਂ ਖੁੰਝ ਨਹੀ ਸਕਦੇ ਹੋ ਕਿ ਧੰਨਵਾਦ ਉਸਦੇ ਦਿਲ ਵਿਚੋਂ ਬੜੇ ਸੁਭਾਵਿਕ ਤਰੀਕੇ ਨਾਲ ਵਹਿੰਦਾ ਸੀ. ਉਹ ਜਾਣਦਾ ਸੀ ਕਿ ਸਭ ਚੰਗੀਆਂ ਵਸਤਾਂ ਪ੍ਰਮੇਸ਼ਰ  ਤੋਂ ਆਉਂਦੀਆਂ ਹਨ, ਕਿਉਂਕਿ ਪ੍ਰਮੇਸ਼ਰ  ਦੇ ਇੱਕ ਮਹਾਨ ਗੁਣ ਨੂੰ ਜਾਣਦਾ ਸੀ ਅਤੇ ਉਹ ਹੈ ਭਲਿਆਈ. ਇਸ ਗਿਆਨ ਦੇ ਨਾਲ ਹੀ ਦਾਉਦ ਨੇ ਲਿਖਿਆ, “ ਪ੍ਰਭੁ ਦਾ ਧੰਨਵਾਦ ਮੈਂ ਆਪਣੇ ਪੂਰੇ ਦਿਲ ਨਾਲ ਕਰਾਂਗਾ. ਉਸ ਦੇ ਸਭ ਕੰਮਾਂ ਦਾ ਮੈਂ ਵਰਨਨ ਕਰਾਂਗਾ.” (ਜਬੂਰ ੯:੧) ਜੋ ਵਿਅਕਤੀ ਪ੍ਰਮੇਸ਼ਰ  ਦੇ ਦਿਲ ਨੂੰ ਖੋਜਦਾ ਹੈ ਉਹ ਆਪਣਾ ਬਹੁਤ ਸਾਰਾ ਸਮਾਂ ਪ੍ਰਮੇਸ਼ਰ  ਦਾ ਧੰਨਵਾਦ ਅਤੇ ਸਤੁਤਿ ਕਰਨ ਦੇ ਬਿਤਾਉਂਦਾ ਹੈ ਕਿ ਉਸਨੇ ਪ੍ਰਮੇਸ਼ਰ  ਨੂੰ ਜਾਣ ਲਿਆ ਹੈ.

ਜ਼ਬੂਰ 139:1-12

1 ਯਹੋਵਾਹ, ਤੁਸੀਂ ਮੈਨੂੰ ਪਰਖਿਆ ਸੀ। ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ। 2 ਤੁਸੀਂ ਜਾਣਦੇ ਹੋ ਮੈਂ ਕਦੋਂ ਬੈਠਦਾ ਹਾਂ ਅਤੇ ਕਦੋਂ ਉਠਦਾ ਹਾਂ। ਤੁਸੀਂ ਦੂਰੋ ਹੀ ਮੇਰੇ ਵਿਚਾਰ ਜਾਣਦੇ ਹੋ। 3 ਯਹੋਵਾਹ, ਤੁਸੀਂ ਮੈਨੂੰ ਜਾਣਦੇ ਹੋ ਮੈਂ ਕਿਥੇ ਜਾ ਰਿਹਾ ਹੈ। ਅਤੇ ਮੈਂ ਕਦੋਂ ਲੇਟਿਆ ਹੁੰਦਾ ਹਾਂ। ਤੁਸੀਂ ਸਭ ਕੁਝ ਜਾਣਦੇ ਹੋ ਜੋ ਮੈਂ ਕਰਦਾ ਹਾਂ। 4 ਯਹੋਵਾਹ, ਤੁਸੀਂ ਮੇਰੇ ਮੂੰਹ ਵਿੱਚੋਂ ਸ਼ਬਦ ਨਿਕਲਣ ਤੋਂ ਵੀ ਪਹਿਲਾ ਚਾਰ-ਚੁਫ਼ੇਰੇ ਹੋ। 5 ਯਹੋਵਾਹ, ਤੁਸੀਂ ਮੇਰੇ ਚਾਰ-ਚੁਫ਼ੇਰੇ, ਸਾਮ੍ਹਣੇ ਅਤੇ ਮੇਰੇ ਪਿਛੇ ਹੋ। ਤੁਸੀਂ ਹੌਲੀ ਜਿਹਾ ਆਪਣਾ ਹੱਥ ਮੇਰੇ ਉੱਤੇ ਰਖਦੇ ਹੋ। 6 ਮੈਂ ਹੈਰਾਨ ਹਾ ਕਿ ਤੁਸੀਂ ਕੀ ਕੁਝ ਜਾਣਦੇ ਹੋ। ਮੇਰੇ ਲਈ ਇਸਨੂੰ ਸਮਝਣਾ ਬਹੁਤ ਮੁਸ਼ਕਿਲ ਹੈ। 7 ਤੁਹਾਡੀ ਆਤਮਾ ਹਰ ਥਾਂ ਹੁੰਦੀ ਹੈ ਜਿਥੇ ਵੀ ਮੈਂ ਜਾਂਦਾ ਹਾਂ। ਯਹੋਵਾਹ, ਮੈਂ ਤੁਹਾਡੇ ਕੋਲੋਂ ਨਹੀਂ ਬਚ ਸਕਦਾ। 8 ਯਹੋਵਾਹ, ਜੇ ਮੈਂ ਸਵਰਗ ਵਿੱਚ ਜਾਂਦਾ ਹਾਂ ਤੁਸੀਂ ਉਥੇ ਹੁੰਦੇ ਹੋ। ਜੇ ਮੈਂ ਹੇਠਾਂ ਮ੍ਰਿਤੂ ਲੋਕ ਵਿੱਚ ਜਾਂਦਾ ਹਾਂ, ਤੁਸੀਂ ਉਥੇ ਹੁੰਦੇ ਹੋ। 9 ਯਹੋਵਾਹ, ਜੇ ਮੈਂ ਪੂਰਬ ਵਿੱਚ ਜਾਂਦਾ ਹਾਂ, ਜਿਥੋ ਸੂਰਜ ਉੱਗਦਾ ਹੈ। ਤੁਸੀਂ ਉਥੇ ਹੁੰਦੇ ਹੋ। ਜੇ ਮੈਂ ਸਮੁੰਦਰ ਵੱਲ ਪਛਮ ਵਿੱਚ ਜਾਂਦਾ ਹਾਂ ਤੁਸੀਂ ਉਥੇ ਹੁੰਦੇ ਹੋ। 10 ਉਥੇ ਵੀ ਤੁਹਾਡਾ ਸੱਜਾ ਹੱਥ ਮੈਨੂੰ ਫ਼ੜ ਲੈਂਦਾ ਹੈ। ਅਤੇ ਤੁਸੀਂ ਹੱਥ ਰਾਹੀ ਮੇਰੀ ਅਗਵਾਈ ਕਰਦੇ ਹੋ। 11 ਯਹੋਵਾਹ, ਭਾਵੇਂ ਮੈਂ ਤੁਹਾਡੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰਾਂ ਅਤੇ ਆਖਾ, “ਦਿਨ ਰਾਤ ਵਿੱਚ ਬਦਲ ਗਿਆ ਹੈ। ਅਵੱਸ਼ ਹੀ ਹਨੇਰਾ ਮੈਊਁ ਛੁਪਾ ਲਵੇਗਾ।” 12 ਪਰ ਹਨੇਰਾ ਵੀ ਤੁਹਾਡੇ ਲਈ ਹਨੇਰਾ ਨਹੀਂ ਹੈ, ਯਹੋਵਾਹ। ਰਾਤ ਤੁਹਾਡੇ ਲਈ ਦਿਨ ਵਾਂਗ ਹੀ ਚਮਕਦੀ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ