ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਾਉਦ – ਪਾਪ ਦੇ ਸਿੱਟੇ
ਇੱਕ ਨੋਜਵਾਨ ਲੜਕੀ ਗਰਭਵਤੀ ਹੋ ਜਾਂਦੀ ਹੈ. ਇੱਕ ਮਿੱਤਰ ਦੀ ਬਹੁਤ ਜਿਆਦਾ ਸ਼ਰਾਬ ਪੀਣ ਦੇ ਨਾਲ ਮੌਤ ਹੋ ਜਾਂਦੀ ਹੈ. ਇੱਕ ਪਾਸਟਰ ਦੇ ਅਨੈਤਿਕ ਸਬੰਧ ਦੇ ਕਾਰਣ ਸੇਵਕਾਈ ਖਤਮ ਹੋ ਜਾਂਦੀ ਹੈ. ਕੀ ਇਹ ਗੱਲਾਂ ਦੀ ਮਾਫੀ ਮਿਲ ਸਕਦੀ ਹੈ? ਇਨ੍ਹਾਂ ਸਵਾਲਾਂ ਦਾ ਉੱਤਰ ਹੈ, “ਹਾਂ” ਪ੍ਰਮੇਸ਼ਰ ਕਿਰਪਾ ਅਤੇ ਦਯਾ ਦਾ ਪ੍ਰਮੇਸ਼ਰ ਹੈ. ਪ੍ਰਮੇਸ਼ਰ ਹਰ ਤਰਾਂ ਦੇ ਪਾਪ ਨੂੰ ਮਾਫ਼ ਕਰਦਾ ਹੈ. ਚਾਹੇ ਛੋਟੇ ਪਾਪ ਹੋਣ ਚਾਹੇ ਵੱਡੇ ਪਾਪ. ਪਰ ਸਾਨੂੰ ਕਦੇ ਨਹੀ ਭੁਲਨਾ ਚਾਹੀਦਾ ਹੈ ਕਿ ਸਾਡੇ ਪਾਪਾਂ ਦੇ ਸਿੱਟੇ ਵੀ ਹੁੰਦੇ ਹਨ ਜੋ ਕਿ ਭੁਗਤਣੇ ਪੈਂਦੇ ਹਨ. ਪ੍ਰਮੇਸ਼ਰ ਨੇ ਸਾਨੂੰ ਚੇਤਾਵਨੀ ਦਿੱਤੀ ਹੈ, “ਕਿਉਂਕਿ ਪਾਪ ਦੀ ਮਜਦੂਰੀ ਮੌਤ ਹੈ.” (ਰੋਮ ੬:੨੩)
ਪਾਪ ਖਤਰਨਾਕ ਹੈ. ਇਹ ਸਾਡੀ ਪ੍ਰਮੇਸ਼ਰ ਦੇ ਨਾਲ ਜੋ ਨਜਦੀਕੀ ਹੈ ਉਸ ਨੂੰ ਚੁਰਾ ਲੈਂਦਾ ਹੈ. ਸਾਡੇ ਦਿਲਾਂ ਦੇ ਵਿਚ ਬਹੁਤ ਹੀ ਜਿਆਦਾ ਅਣਚਾਹੀ ਚਿੰਤਾ ਲੈ ਕੇ ਆ ਜਾਂਦਾ ਹੈ. ਅਤੇ ਅਖੀਰ ਦੇ ਵਿਚ ਸਾਡੀ ਪ੍ਰਮੇਸ਼ਰ ਦੇ ਰਾਜ ਦੇ ਵਿਚ ਵਰਤੇ ਜਾਣ ਨੂੰ ਵੀ ਸੀਮਤ ਕਰ ਦਿੰਦਾ ਹੈ. ਪਰ, ਅਸੀਂ ਇੱਕ ਇਹੋ ਜਿਹੇ ਸਮੇਂ ਦੇ ਵਿਚ ਰਹਿੰਦੇ ਹਾਂ ਜਿਥੇ ਅਸੀਂ ਆਪਣੇ ਪਾਪਾਂ ਦੇ ਸਿੱਟਿਆਂ ਨੂੰ ਭੁੱਲ ਗਏ ਹਾਂ. ਅੱਜ ਇਸ ਯੁੱਗ ਦਾ ਜੋ ਵਿਵਹਾਰ ਹੈ ਉਹ ਇਹ ਲਗਦਾ ਹੈ ਕਿ ਜੇਕਰ ਤੁਹਾਨੂੰ “ਕੁਝ ਕਰਨਾ ਚੰਗਾ ਮਹੀਸੂਸ ਕਰਵਾਉਂਦਾ ਹੈ, ਤਾਂ ਉਹ ਜਰੂਰ ਕਰੋ.” ਇਸ ਦੇ ਵਿਚ ਇੱਕ ਹੀ ਸਮਸਿਆ ਹੈ ਕਿ ਬਹੁਤ ਸਾਰੀਆਂ ਚੀਜਾਂ ਚੰਗੀਆਂ ਲੱਗ ਸਕਦੀਆਂ ਹਨ, ਅਤੇ ਬਹੁਤ ਸਾਰੀਆਂ ਚੀਜਾਂ ਵੇਖਣ ਵਿਚ ਵਧੀਆ ਲੱਗ ਸਕਦੀਆਂ ਹਨ, ਅਤੇ ਚੰਗਾ ਮਹੀਸੂਸ ਵੀ ਕਰਵਾ ਸਕਦੀਆਂ ਹਨ ਅਤੇ ਸਵਾਦ ਵਿਚ ਵੀ ਚੰਗੀਆਂ ਹਨ ਪਰ ਅਖੀਰ ਦੇ ਵਿਚ ਇਹ ਸਭ ਬਹੁਤ ਹੀ ਵਿਨਾਸ਼ਕਾਰੀ ਹਨ. ਅਖੀਰ ਦੇ ਵਿਚ ਉਹ ਦਰਦ ਲੈ ਕੇ ਆਉਂਦੀਆਂ ਹਨ, ਹਾਰ ਅਤੇ ਮੌਤ ਲੈ ਕੇ ਆਉਂਦੀਆਂ ਹਨ.
ਇਸ ਤੋਂ ਪਹੀਲਾਂ ਕਿ ਦਾਉਦ ਨੂੰ ਪਾਪ ਦੇ ਵਿਖੇ ਡਾਂਟ ਪਈ, ਉਸ ਨੇ ਕਦੇ ਵੀ ਨਹੀ ਸੀ ਸੋਚਿਆ ਕਿ ਉਹ ਆਪਣੇ ਪਾਪਾਂ ਦੇ ਇਹੋ ਜਿਹੇ ਖਤਰਨਾਕ ਸਿੱਟੇ ਭੁਗਤੇਗਾ. ਪਰ, ਨਾਥਾਨ ਨਬੀ ਨੇ ਦਾਉਦ ਦੇ ਇਸ ਭਰਮ ਨੂੰ ਤੋੜ ਦਿੱਤਾ ਜਦ ਉਸ ਨੇ ਕਿਹਾ, “ਪ੍ਰਭੁ ਯਹੋਵਾਹ ਇਹ ਆਖਦਾ ਹੈ, “ ਤੇਰੇ ਇਸ ਅਪਰਾਧ ਦੇ ਕਾਰਣ ਮੈਂ ਤੇਰੀ ਸੰਤਾਨ ਦੇ ਵਿਚੋਂ ਇੱਕ ਨੂੰ ਤੇਰੇ ਵਿਰੋਧ ਦੇ ਵਿਚ ਖੜਾ ਕਰਾਂਗਾ. ਮੈਂ ਤੇਰੀਆਂ ਪਤਨੀਆਂ ਖੋਹ ਕੇ ਦੂਜਿਆਂ ਨੂੰ ਦੇ ਦੇਵਾਂਗਾ, ਅਰ ਉਹ ਖੁੱਲੇ ਆਮ ਉਨ੍ਹਾਂ ਦੇ ਨਾਲ ਸੰਗ ਕਰਨਗੇ….. ਪਰ ਕਿਉਂਕਿ ਤੂੰ ਇਹ ਕਰਕੇ ਪ੍ਰਭੁ ਦੀ ਨਿੰਦਾ ਦਾ ਕਾਰਣ ਬਣਿਆ ਹੈ, ਸੋ ਤੇਰਾ ਹੋਣ ਵਾਲਾ ਬਚਾ ਨਹੀ ਬਚੇਗਾ.” (੨ ਸੈਮ ੧੨:੧੧,੧੪)
ਪ੍ਰਮੇਸ਼ਰ ਨੇ ਨਬੀ ਦੇ ਸ਼ਬਦਾਂ ਨੂੰ ਪੂਰਿਆਂ ਕੀਤਾ, ਅਤੇ ਦਾਉਦ ਦੇ ਪਾਪ ਦੀ ਕੀਮਤ ਉਸਦੇ ਪਰਿਵਾਰ ਨੂੰ, ਉਸਦੀ ਇਮਾਨਦਾਰੀ ਨੂੰ, ਅਤੇ ਉਸਦੀ ਜਿਦਗੀ ਨੂੰ ਚੁਕਾਉਣੀ ਪਈ. ਦਾਉਦ ਬਿਨਾਂ ਵਜਹ ਦੇ ਦਰਦ ਅਤੇ ਦੁਖਾਂ ਦੇ ਗਹੀਰੇ ਸਮੁੰਦਰ ਦੇ ਵਿਚੋਂ ਦੀ ਲੰਘਿਆ. ਜੇਕਰ ਦਾਉਦ ਬੇਥਸ੍ਬਾ ਦੇ ਨਾਲ ਪਾਪ ਦੇ ਸਿੱਟਿਆਂ ਨੂੰ ਜਾਣਦਾ ਹੁੰਦਾਂ ਤਾਂ ਉਹ ਕੁਝ ਹੋਰ ਚੋਣ ਕਰਦਾ.
ਸ਼ਾਇਦ ਸਾਨੂੰ ਪਾਪਾਂ ਦੇ ਸਿੱਟਿਆਂ ਦੇ ਪ੍ਰਤੀ ਆਪਣੇ ਦਿਲਾਂ ਦੇ ਵਿਚ ਗਹੀਰੀ ਕਾਇਲਤਾ ਲਿਆਉਣ ਦੀ ਲੋੜ ਹੈ. ਇਹ ਕਾਇਲਤਾ ਸਾਡੇ ਦਿਲਾਂ ਦੇ ਵਿਚ ਇਨ੍ਹੀਂ ਗਹੀਰੀ ਹੋਣੀ ਚਾਹੀਦੀ ਹੈ ਕਿ ਉਸ ਸਾਨੂੰ ਪ੍ਰਮੇਸ਼ਰ ਦੀ ਪਵਿਤ੍ਰਤਾ ਅਤੇ ਸਾਡੀ ਅਸਮਰਥਤਾ ਤੋਂ ਜਾਣੁ ਕਰਵਾਉਂਦੀ ਰਹੇ. ਇਹ ਸਾਨੂੰ ਪ੍ਰਮੇਸ਼ਰ ਦੇ ਉੱਪਰ ਨਿਰਭਰਤਾ ਦੇ ਵੱਲ ਲੈ ਕੇ ਜਾਵੇ. ਸਾਨੂੰ ਹਮੇਸ਼ਾਂ ਇਹ ਯਾਦ ਰਖਨਾ ਚਾਹੀਦਾ ਹੈ ਕਿ ਅਸੀਂ ਤਬਾਹੀ ਤੋਂ ਸਿਰਫ ਇੱਕ ਚੋਣ ਦੀ ਦੂਰੀ ਤੇ ਹਾਂ.
ਪਾਪ ਦੁਖੀ ਕਰਦਾ ਹੈ, ਪਾਪ ਮਾਰਦਾ ਹੈ. ਪਾਪ ਇੱਕ ਵਿਆਹ ਨੂੰ ਤਬਾਹ ਕਰ ਦੇਵੇਗਾ. ਇਹ ਇੱਕ ਸੇਵਕਾਈ ਨੂੰ ਵਿਨਾਸ਼ ਕਰ ਦੇਵੇਗਾ. ਇਹ ਸਾਡੇ ਜੀਵਨਾਂ ਦੇ ਵਿਚ ਇੱਕ ਤਬਾਹੀ ਲੈ ਕੇ ਆਵੇਗਾ. ਇਹ ਇੱਕ ਬਹੁਤ ਹੀ ਖਤਰਨਾਕ ਚੀਜ ਹੈ. ਹਾਂ, ਪ੍ਰਮੇਸ਼ਰ ਮਾਫ਼ ਕਰਦਾ ਹੈ. ਉਹ ਆਪਣੀ ਕਿਰਪਾ ਦੇ ਦੁਆਰਾ ਸਾਡਾ ਦੋਸ਼ ਦੂਰ ਕਰ ਸਕਦਾ ਹੈ, ਅਤੇ ਸਾਨੂੰ ਚੁੱਕ ਕੇ ਵਾਪਸ ਰਾਹ ਤੇ ਲਿਆ ਸਕਦਾ ਹੈ. ਉਸਦੇ ਲਈ ਕਦੇ ਵੀ ਦੇਰੀ ਨਹੀ ਹੈ. ਪਰ ਸਾਨੂੰ ਪਾਪ ਦੇ ਖਤਰਨਾਕ ਡੰਗ ਨੂੰ ਕਦੇ ਨਹੀ ਭੁਲਨਾ ਚਾਹੀਦਾ ਹੈ. ਇਸ ਲਈ ਸਾਨੂੰ ਜਰ ਰੋਜ ਪ੍ਰਮੇਸ਼ਰ ਦੇ ਉੱਪਰ ਨਿਰਭਰਤਾ ਦੇ ਵਿਚ ਜਿਉਨਾ ਚਾਹੀਦਾ ਹੈ. ਕਿਉਂਕਿ ਪਾਪ ਦੇ ਸਿੱਟੇ ਖਤਰਨਾਕ ਹਨ.
੨ ਸਮੋਈਲ 12: 7:14
7 ਤੱਦ ਨਾਬਾਨ ਨੇ ਦਾਊਦ ਨੂੰ ਕਿਹਾ, “ਉਹ ਧਨਾਢ ਤੂੰ ਹੀ ਤਾਂ ਹੈਂ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਉਂ ਆਖਿਆ ਹੈ, “ਮੈਂ ਤੈਨੂੰ ਮਸਹ ਕੀਤਾ ਤਾਂ ਜੋ ਤੂੰ ਇਸਰਾਏਲ ਉੱਪਰ ਰਾਜ ਕਰੇਁ। ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ। 8 ਮੈਂ ਤੈਨੂੰ ਉਸ ਦਾ ਪਰਿਵਾਰ ਅਤੇ ਉਸ ਦੀਆਂ ਪਤਨੀਆਂ ਵੀ ਲੈਣ ਦਿੱਤੀਆ ਅਤੇ ਮੈਂ ਤੈਨੂੰ ਇਸਰਾਏਲ ਅਤੇ ਯਹੂਦਾਹ ਦਾ ਪਾਤਸ਼ਾਹ ਬਣਾਇਆ। ਅਤੇ ਜੇਕਰ ਇਹ ਕਾਫ਼ੀ ਨਾ ਹੁੰਦਾ ਮੈਂ ਤੈਨੂੰ ਹੋਰ ਵੀ ਵਧੇਰੇ ਦਿੰਦਾ। 9 ਪਰ ਤੂੰ ਯਹੋਵਾਹ ਦੇ ਹੁਕਮ ਨੂੰ ਅਣਗੌਲਿਆ ਕਿਉਂ ਕੀਤਾ? ਤੂੰ ਉਹ ਸਭ ਕੁਝ ਕਿਉਂ ਕੀਤਾ ਜਿਸਨੂੰ ਉਸਨੇ ਗ਼ਲਤ ਆਖ ਮਨ੍ਹਾ ਕੀਤਾ ਸੀ? ਤੂੰ ਹਿੱਤੀ ਊਰਿਯ੍ਯਾਹ ਨੂੰ ਕਿਉਂ ਤਲਵਾਰ ਨਾਲ ਵਢਾਇਆ ਅਤੇ ਉਸਦੀ ਪਤਨੀ ਨੂੰ ਲੈਕੇ ਆਪਣੀ ਬਣਾਇਆ? ਇਉਂ ਤੂੰ ਅੰਮੋਨੀਆਂ ਕੋਲੋਂ ਊਰਿਯ੍ਯਾਹ ਨੂੰ ਤਲਵਾਰ ਨਾਲ ਮਰਵਾਇਆ। 10 ਇਸ ਲਈ, ਹਿਂਸਕ ਮੌਤ ਬਾਰ-ਬਾਰ ਤੇਰੇ ਪਰਿਵਾਰ ਨੂੰ ਮਾਰੇਗੀ। ਤੂੰ ਊਰਿਯ੍ਯਾਹ ਹਿੱਤੀ ਦੀ ਪਤਨੀ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਆਇਆ ਅਤੇ ਅਜਿਹਾ ਕਰਕੇ ਤੂੰ ਸਾਬਿਤ ਕਰ ਦਿੱਤਾ ਕਿ ਤੂੰ ਮੈਨੂੰ ਤਿਰਸਕਾਰਦਾ ਹੈਂ।’ 11 “ਯਹੋਵਾਹ ਇਹ ਆਖਦਾ ਹੈ ਕਿ, ਮੈਂ ਇੱਕ ਬਦੀ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਪਰ ਪਾਵਾਂਗਾ ਅਤੇ ਮੈਂ ਤੇਰੀਆਂ ਬੀਵੀਆਂ ਨੂੰ ਲੈਕੇ ਤੇਰੀਆਂ ਅੱਖਾਂ ਦੇ ਸਾਮ੍ਹਣੇ ਤੇਰੇ ਗੁਆਂਢੀ ਨੂੰ ਦੇਵਾਂਗਾ ਅਤੇ ਉਹ ਉਨ੍ਹਾਂ ਨਾਲ ਸੰਭੋਗ ਕਰੇਗਾ ਅਤੇ ਦਿਨ ਦੇ ਚਾਨਣ ਵਾਂਗ ਇਹ ਗੱਲ ਹਰ ਇੱਕ ਨੂੰ ਪਤਾ ਹੋਵੇਗੀ। 12 ਤੂੰ ਬਬ-ਸ਼ਬਾ ਨਾਲ ਚੋਰੀ ਸੰਭੋਗ ਕੀਤਾ ਪਰ ਮੈਂ ਤੈਨੂੰ ਇਸ ਲਈ ਦੰਡ ਦੇਵਾਂਗਾ ਤਾਂ ਜੋ ਸਾਰੇ ਇਸਰਾਏਲੀ ਜਾਣ ਲੈਣ।” 13 ਤੱਦ ਦਾਊਦ ਨੇ ਨਾਬਾਨ ਨੂੰ ਕਿਹਾ, “ਮੇਰੇ ਕੋਲੋਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ।’ਨਾਬਾਨ ਨੇ ਦਾਊਦ ਨੂੰ ਕਿਹਾ, “ਯਹੋਵਾਹ ਨੇ ਵੀ ਤੇਰਾ ਪਾਪ ਬਖਸ਼ਿਆ ਤੂੰ ਮਰੇਂਗਾ ਨਹੀਂ। 14 ਤੂੰ ਅਜਿਹਾ ਪਾਪ ਕੀਤਾ ਹੈ ਕਿ, ਹੁਣ ਯਹੋਵਾਹ ਦੇ ਦੁਸ਼ਮਣਾਂ ਨੂੰ ਉਸ ਲਈ ਆਪਣੀ ਇੱਜ਼ਤ ਗੁਆਉਣ ਦਾ ਮੌਕਾ ਮਿਲ ਗਿਆ ਹੈ। ਸੋ ਇਸ ਪਾਪ ਕਾਰਣ ਇਹ ਤੇਰਾ ਨਵਾਂ ਜੰਮਿਆ ਮੁੰਡਾ ਜ਼ਰੂਰ ਮਰ ਜਾਵੇਗਾ।’
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
