ਰੋਜਾਨਾਂ ਦਾ ਭਗਤੀ ਦਾ ਵੀਡੀਓ
ਤੋਬਾ ਦਾ ਫਲ
ਦੁਨੀਆ ਦੇ ਰੋਚਿਕ ਸ਼ਹਿਰਾ ਦੇ ਵਿੱਚੋਂ ਇੱਕ ਸ਼ਹਿਰ ਹੈ ਬੈਲਫਾਸਟ, ਜੋ ਕਿ ਉੱਤਰੀ ਆਇਰਲੈਂਡ ਦੇ ਵਿੱਚ ਹੈ। ਜਦ ਮੈਂ ਪਹਿਲੀ ਵਾਰ ਉਸ ਥਾਂ ਦੀ ਯਾਤਰਾ ਕੀਤੀ ਮੈਂ ਇਹ ਕਦੇ ਨਹੀ ਭੁੱਲਾਂਗਾ। ਮੈਂ ਉਸਦੇ ਪੇਂਡੂ ਇਲਾਕੇ ਦੀ ਸੁੰਦਰਤਾ ਦੇ ਨਾਲ ਮੋਹਿਤ ਹੋ ਗਿਆ ਸੀ ਜਦ ਮੈਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਪਰ ਉੱਤਰਿਆ। ਬੇਸ਼ੱਕ ਬੈਲਫਾਸਟ ਬਹੁਤ ਹੀ ਮੋਹਿਤ ਕਰ ਦੇਣ ਵਾਲਾ ਸੀ, ਕੈਥੋਲਿਕ ਅੱਤਵਾਦੀ ਅਤੇ ਪ੍ਰੋਟੈਸਟੰਟ ਉਸ ਸ਼ਹਿਰ ਤੋਂ ਬਾਹਰ ਕੰਮ ਕਰਦੇ ਸਨ। ਪੁਲਸ ਵੇਖਣ ਵਿੱਚ ਜੰਗ ਦੇ ਹਾਲਾਤਾਂ ਨੂੰ ਬਿਆਨ ਕਰਦੇ ਸਨ।
ਪਰ ਜੋ ਸਭ ਤੋਂ ਵੱਧ ਰੋਚਿਕ ਨਜ਼ਾਰਾ ਸੀ ਉਸਦਾ ਸਬੰਧ ਦੇਸ਼ ਦੇ ਰਾਜਨੀਤਕ ਉਤਰਾਅ ਚੜਾਅ ਦੇ ਨਾਲ ਕੋਈ ਸਬੰਧ ਨਹੀ ਸੀ। ਇਹ ਇੱਕ ਪੁਰਾਣੀ ਪ੍ਰੈਸਬਟੇਰੀਅਨ ਚਰਚ ਸੀ। ਜਦ ਅਸੀਂ ਚਰਚ ਦੇ ਨੇੜੇ ਤੋਂ ਗੁਜਰੇ, ਇੱਕ ਪਾਸਟਰ ਮਿੱਤਰ ਮੈਨੂੰ ਇੱਕ ਆਇਰਿਸ਼ ਖੁਸ਼ਖਬਰੀ ਦੇ ਪਰਚਾਰਕ ਦੇ ਬਾਰੇ ਦੱਸਣ ਲੱਗ ਪਿਆ ਜਿਸਦਾ ਨਾਮ ਡਬਲਿਊ ਪੀ ਨਿਕਲਸਨ ਦੀ ਜੋ ਕਿ ਸਦੀ ਦੇ ਸ਼ੁਰੂਆਤ ਦੇ ਵਿੱਚ ਸੀ। ਜਦ ਉਸਨੇ ਉਸ ਚਰਚ ਦੀ ਇੱਕ ਸਭਾ ਦੇ ਵਿੱਚ ਪ੍ਰਚਾਰ ਕੀਤਾ ਤਾਂ ਭੀੜ ਇੰਨੀ ਜਿਆਦਾ ਸੀ ਕਿ ਇਮਾਰਤ ਲੋਕਾਂ ਨੂੰ ਸਮਾ ਨਹੀ ਪਾਈ। ਪਾਸਟਰ ਨੇ ਕਿਹਾ, ਕਿ ਕੁਝ ਬਜੁਰਗ ਲੋਕ ਹਨ ਜਿੰਨਾਂ ਨੇ ਇੱਕ ਮਹਾਨ ਬੇਦਾਰੀ ਦੇ ਬਾਰੇ ਗੱਲ ਕੀਤੀ ਜੋ ਕਿ ਉੱਥੇ ਹੋਈ ਸੀ।
ਮੈਂ ਉਸ ਪਾਸਟਰ ਨੂੰ ਪੁੱਛਿਆ, ” ਉਸ ਬੇਦਾਰੀ ਦਾ ਸਭ ਤੋਂ ਵੱਡਾ ਗੁਣ ਕੀ ਸੀ?” ਪਾਸਟਰ ਨੇ ਉੱਤਰ ਦਿੱਤਾ, “ਤੌਬਾ ਦਾ ਫਲ”
ਉਸ ਨੇ ਕਿਹਾ, ਜਦ ਲੋਕ ਮਸੀਹ ਦੇ ਕੋਲ ਆਏ ਤਾਂ ਉਨ੍ਹਾਂ ਦੀ ਪਰਮੇਸ਼ਰ ਦੇ ਨਾਲ ਚਾਲ ਬਹਾਲ ਹੋ ਗਈ, ਅਤੇ ਉਹ ਆਪਣੇ ਸਾਥੀ ਲੋਕਾਂ ਦੇ ਨਾਲ ਵੀ ਆਪਣੇ ਸਬੰਧਾਂ ਨੂੰ ਸਹੀ ਕਰਨਾ ਚਾਹੁੰਦੇ ਸਨ। ਬਹੁਤ ਸਾਰੇ ਲੋਕਾਂ ਨੇ ਚੋਰੀ ਕੀਤੀਆਂ ਹੋਈਆਂ ਵਸਤਾਂ ਚਰਚ ਦੇ ਵਿੱਚ ਵਾਪਿਸ ਦੇ ਦਿੱਤੀਆਂ ਕਿ ਉਹ ਉਨ੍ਹਾਂ ਨੂੰ ਪੁਰਾਣੇ ਮਾਲਕਾਂ ਨੂੰ ਦੇ ਦੇਣ। ਦੂਸਰੇ ਲੋਕ ਆਪਣੇ ਪੁਰਾਣੇ ਕਰਜ਼ੇ ਨੂੰ ਸਹੀ ਕਰਨਾ ਚਾਹੁੰਦੇ ਸਨ। ਇਹੋ ਜਿਹੀ ਵਾਪਸੀ ਕੀਤੀ ਗਈ ਕਿ ਚਰਚ ਦੇ ਵਿੱਚ ਵਸਤਾਂ ਰੱਖਣ ਵਾਸਤੇ ਕੋਈ ਜਗ੍ਹਾ ਬਾਕੀ ਨਹੀ ਸੀ। ਉਨ੍ਹਾਂ ਨੂੰ ਇੱਕ ਗੋਦਾਮ ਕਿਰਾਏ ਤੇ ਲੈਣਾ ਪਿਆ ਜਿੱਥੇ ਉਹ ਵਸਤਾਂ ਨੂੰ ਉਸ ਸਮੇ ਤੱਕ ਰੱਖਣ ਜਦ ਤੱਕ ਕਿ ਉਹ ਉਨ੍ਹਾਂ ਵਸਤਾਂ ਨੂੰ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਨਾ ਦੇ ਦੇਣ।
ਬੇਦਾਰੀ ਤਦ ਸ਼ੁਰੂ ਹੁੰਦੀ ਹੈ ਜਦ ਪਰਮੇਸ਼ਰ ਦੇ ਲੋਕ ਪਰਮੇਸ਼ਰ ਦੇ ਨਾਲ ਅਤੇ ਇੱਕ ਦੂਸਰੇ ਦੇ ਨਾਲ ਇਮਾਨਦਾਰ ਹੋ ਜਾਂਦੇ ਹਨ। ਇਸਦਾ ਅਰਥ ਹੋ ਸਕਦਾ ਹੈ ਕਿ ਅਸੀਂ ਚੀਜਾਂ ਵਾਪਸ ਕਰੀਏ, ਮਾਫੀ ਮੰਗੀਏ, ਅਤੇ ਟੁੱਟੇ ਰਿਸ਼ਤਿਆਂ ਨੂੰ ਜੋੜੀਏ। ਬਾਈਬਲ ਇਸ ਨੂੰ ਤੌਬਾ ਦਾ ਫਲ ਦੱਸਦੀ ਹੈ। ਯੂਹੰਨਾਂ ਬਪਤਿਸਮਾ ਦੇਣ ਵਾਲੇ ਨੇ ਧਾਰਮਿਕ ਲੋਕਾਂ ਦੇ ਇੱਕ ਝੁੰਡ ਨੂੰ ਕਿਹਾ, “ਤੋਬਾ ਦੇ ਯੋਗ ਫਲ ਪੈਦਾ ਕਰੋ” (ਮਤੀ ੩:੮) ਕੀ ਇਹ ਅਨੋਖੀ ਗੱਲ ਨਹੀ ਹੋਵੇਗੀ ਜੇਕਰ ਅੱਜਕੱਲ ਦੇ ਚਰਚਾਂ ਨੂੰ ਗੋਦਾਮਾਂ ਨੂੰ ਕਿਰਾਏ ਤੇ ਲੈਣਾ ਪੈ ਜਾਵੇ ਕਿਉਂਕਿ ਲੋਕ ਇੰਨਾਂ ਸੁਧਾਰ ਕਰਨਾ ਚਾਹੁੰਦੇ ਹਨ। ਬੇਦਾਰੀ ਦਾ ਅਰਥ ਅਸਲੀਅਤ ਤੋਂ ਬਚਣਾ ਨਹੀ ਹੈ। ਬੇਦਾਰੀ ਸਾਡਾ ਸਾਡੇ ਵਿਅਕਤੀਗਤ ਪਾਪ ਦੀ ਅਸਲੀਅਤ ਦੇ ਨਾਲ ਸਾਹਮਣਾ ਕਰਦੀ ਹੈ। ਅਸੀਂ ਟੁੱਟ ਜਾਂਦੇ ਹਾਂ ਅਤੇ ਅਸੀਂ ਪਰਮੇਸ਼ਰ ਦੇ ਨਾਲ ਸਭ ਵਸਤੂਆਂ ਨੂੰ ਸਹੀ ਕਰਨਾ ਚਾਹੁੰਦੇ ਹਾਂ ਚਾਹੇ ਇਸਦੇ ਲਈ ਸਾਨੂੰ ਕੋਈ ਵੀ ਕੀਮਤ ਕਿਉਂ ਨਾ ਦੇਣੀ ਪਵੇ। ਕੀਮਤ ਦੀ ਗੱਲ ਕਰਦੇ ਹੋਏ, ਸ਼ਾਇਦ ਇਹ ਤੌਬਾ ਦਾ ਫਲ ਹੋਵੇ।
ਮੱਤੀ 3 7:12
7 ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢੋ ਤਾਂ ਤੁਹਾਨੂੰ ਲੱਭੇਗਾ। ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। 8 ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ। 9 ਯਾ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤ੍ਰ ਉਸ ਤੋਂ ਰੋਟੀ ਮੰਗੇ ਤਾਂ ਉਹ ਨੂੰ ਪੱਥਰ ਦੇਵੇ ? 10 ਅਤੇ ਜੇ ਮੱਛੀ ਮੰਗੇ ਤਾਂ ਉਹ ਨੂੰ ਸੱਪ ਦੇਵੇ ? 11 ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੀਕ ਤੁਹਾਡਾ ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਦੇਵੇਗਾ ! 12 ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ ਕਿਉਂ ਜੋ ਤੁਰੇਤ ਅਤੇ ਨਬੀਆਂ ਦਾ ਇਹੋ ਮਤਲਬ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
