Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਐਡੋਨਾਈ (ਪ੍ਰਭੂ)

“ਉਜਿਯਾਹ ਰਾਜਾ ਦੀ ਮੌਤ ਦੇ ਵਰ੍ਹੇ, ਮੈਂ ਪ੍ਰਭੂ ਨੂੰ ਉਚੇ ਅਤੇ ਚੁੱਕੇ ਹੋਏ ਸਿਘਾਸਣ ਤੇ ਵੇਖਿਆ ਅਤੇ ਉਸਦੇ ਵਸਤਰ ਦੇ ਪੱਲੇ ਦੇ ਨਾਲ ਹੈਕਲ ਭਰੀ ਹੋਈ ਸੀ। (ਯਸਾਯਾਹ ੬:੧)

ਜਦ ਮੈਂ ੧੮ ਸਾਲ ਦਾ ਸੀ, ਇਹ ਮੇਰੇ ਜੀਵਨ ਦਾ ਸਭ ਤੋਂ ਵਧੀਆ ਪਲ ਸੀ ਜਦ ਮੈਂ ਮਸੀਹ ਤੇ ਵਿਸ਼ਵਾਸ ਕੀਤਾ ਸੀ ਕਿ ਉਹ ਮੇਰੇ ਪਾਪਾਂ ਨੂੰ ਮਾਫ਼ ਕਰੇ ਅਤੇ ਮੇਰਾ ਪ੍ਰਭੂ ਅਤੇ ਮੁਕਤੀਦਾਤਾ ਬਣ ਜਾਵੇ। ਮੈਂ ਕਦੇ ਵੀ ਉਸ ਰਾਤ ਨੂੰ ਨਹੀ ਭੁਲਾਂਗਾ। ਇਹ ਇਸ ਤਰਾਂ ਸੀ ਜਿਵੇਂ ਕਈ ਲਖਾਂ ਕਿੱਲੋ ਦਾ ਭਾਰ ਮੇਰੇ ਮੋਢਿਆ ਤੋਂ ਲਥ  ਗਿਆ।  ਮੇਰਾ ਦਿਲ ਅਨੰਦ ਦੇ ਨਾਲ ਭਰਿਆ ਹੋਇਆ ਸੀ। ਅਤੇ ਮੈਂ ਬਹੁਤ ਹੀ ਖੁਸ ਸੀ ਕਿ ਮੈਂ ਇੱਕ ਨਵਾਂ ਰਿਸ਼ਤਾ ਆਪਣੇ ਮੁਕਤੀਦਾਤਾ ਨਾਲ ਬਣਾ ਲਿਆ ਸੀ।

ਉਸ ਸ਼ਾਮ ਮੈਂ ਜੇਮਸ ਰੋਬਿਨਸਨ ਨਾਲ ਗੱਲ ਕੀਤੀ ਸੀ। ਜੋ ਖੁਸ਼ਖਬਰੀ ਦਾ ਪ੍ਰਚਾਰਕ ਪ੍ਰਚਾਰ ਕਰ ਰਿਹਾ ਸੀ। ਮੈਂ ਉਸ ਨੂੰ ਦਸਿਆ ਕਿ ਮੈਂ ਕੀ ਅਨੁਭਵ ਕਰ ਰਿਹਾ ਸੀ। ਮੈਂ ਉਸ ਨੂੰ ਇਹ ਵੀ ਦੱਸਿਆ ਕਿ ਮੈਨੂੰ ਲਗਦਾ ਹੈ ਕਿ ਪ੍ਰਮੇਸ਼ਰ ਮੈਨੂੰ ਆਪਣੀ ਕਿਸੇ ਪ੍ਰਕਾਰ ਦੀ ਸੇਵਕਾਈ ਲਈ ਬੁਲਾ ਰਿਹਾ ਹੈ। ਮੈਂ ਇਹ ਮਹਿਸੂਸ ਕੀਤਾ ਉਹ ਮੈਨੂੰ ਆਪਣੀ ਸੇਵਕਾਈ ਲਈ ਬੁਲਾ ਰਿਹਾ ਹੈ। ਜੋ ਉਸ ਨੇ ਮੈਨੂੰ ਦੱਸਿਆ ਕਿ ਉਹ ਮੇਰੇ ਜੀਵਨ ਲਈ ਦਿਸ਼ਾ ਨਿਰਧਾਰਿਤ ਕਰਨ ਜਾ ਰਿਹਾ ਸੀ। ਉਸਨੇ ਕਿਹਾ, “ਸੈਮੀ, ਕੀ ਤੂੰ ਸਮਝ ਸਕਦਾ ਹੈਂ ਕਿ ਯਿਸ਼ੂ ਨੇ ਅੱਜ ਰਾਤ ਤੈਨੂੰ ਬਚਾਉਣ ਲਈ ਕੀ ਕੀਮਤ ਦਿੱਤੀ ਹੈ। ਕੀ ਤੂੰ ਸਚ ਮੁਚ ਹੀ ਸਮਝਦਾ ਹੈ ਕਿ ਉਸਨੇ ਤੇਰੇ ਪਾਪਾਂ ਨੂੰ ਮਾਫ਼ ਕਰਨ ਵਾਸਤੇ ਕੀ ਕੀਮਤ ਦਿੱਤੀ।”

ਮੈਂ ਇਸ ਬਾਰੇ ਸੋਚਿਆ ਨਹੀ ਸੀ। “ਨਹੀ” ਮੈਂ ਉੱਤਰ ਦਿੱਤਾ। “ਮੈਨੂੰ ਸਮਝ ਨਹੀ ਆ ਰਿਹਾ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ?”

ਜੇਮਸ ਨੇ ਜਾਰੀ ਰਖਦੇ ਹੋਏ ਕਿਹਾ, “ਸੈਮੀ, ਯਿਸ਼ੂ ਪ੍ਰਮੇਸ਼ਰ ਸੀ, ਪ੍ਰਮੇਸ਼ਰ ਹੈ, ਅਤੇ ਉਹ ਸਦਾ ਤੱਕ ਪ੍ਰਮੇਸ਼ਰ ਰਹੇਗਾ। ਪਰ ਇੱਕ ਦਿਨ ਉਸ ਨੇ ਧਰਤੀ ਤੇ ਆਉਣ ਲਈ ਇਹ ਸਭ ਕੁਝ ਤਿਆਗ ਦਿੱਤਾ। ਉਸਨੇ ਆਪਣੇ ਸਿਘਾਸਣ ਅਤੇ ਆਪਣੀ ਮਹਿਮਾ ਨੂੰ ਛਡ ਦਿੱਤਾ ਕਿ ਉਹ ਧਰਤੀ ਤੇ ਆ ਸਕੇ। ਉਸ ਨੇ ਮਨੁਖੀ ਜਾਮਾ ਪਹਿਨ ਲਿਆ। ਉਸਨੇ ਪਾਪ ਰਹਿਤ ਜਿੰਦਗੀ ਜੀਵੀ। ਅਤੇ ਉਸਦੀ ਜਿੰਦਗੀ ਬਿਲਕੁਲ ਪਵਿੱਤਰ ਸੀ। ਪਰ ਉਹ ਮਨੁਖਾਂ ਦਾ ਤਿਆਗਿਆ ਹੋਇਆ, ਮਿੱਤਰਾਂ ਦਾ ਤਿਆਗਿਆ ਹੋਇਆ ਸੀ। ਉਸ ਉੱਪਰ ਹੱਸਿਆ ਗਿਆ, ਉਸਦਾ ਮਜਾਕ ਉਡਾਇਆ ਗਿਆ, ਅਤੇ ਉਸਦੀ ਬੇਇਜਤੀ ਕੀਤੀ ਗਈ। ਉਸ ਤੇ ਝੂਠੇ ਦੋਸ਼ ਲਗਾਏ ਗਏ। ਉਸਨੂੰ ਮਾਰਿਆ ਗਿਆ, ਅਤੇ ਉਸ ਨੂੰ ਜਾਲਿਮ ਰੋਮੀ ਸਲੀਬ ਤੇ ਤੰਗ ਦਿੱਤਾ ਗਿਆ। ਹੁਣ ਯਾਦ ਰਖ ਕਿ ਉਹ ਪ੍ਰਮੇਸ਼ਰ ਦਾ ਪੁੱਤਰ ਹੈ, ਉਹ ਰਾਜਿਆਂ ਦਾ ਰਾਜਾ ਹੈ ਅਤੇ ਉਹ ਪ੍ਰਭੂਆਂ ਦਾ ਪ੍ਰਭੂ ਹੈ। ਅਤੇ ਉਸ ਨੇ ਇਹ ਸਭ ਇਸ ਲਈ ਕੀਤਾ ਕਿਉਂਕਿ ਉਹ ਤੈਨੂੰ ਪਿਆਰ ਕਰਦਾ ਹੈ।”

“ਅਗਰਜੋ ਸਭ ਦਾ ਪ੍ਰਭੂ ਹੈ ਉਸ ਨੇ ਸਭ ਕੁਝ ਤੇਰੇ ਲਈ ਦੇ ਦਿੱਤਾ, ਤਾਂ ਫਿਰ ਤੈਨੂੰ ਵੀ ਉਸ ਨੂੰ ਸਭ ਕੁਝ ਦੇਣ ਲਈ  ਤਿਆਰ ਰਹਿਣਾ ਚਾਹੀਦਾ ਹੈ।” ਉਸ ਨੇ ਜਾਰੀ ਰਖਿਆ, “ ਅਗਰ ਇਸਦਾ ਅਰਥ ਹੈ ਠੁਕਰਾਏ ਜਾਣਾ, ਹੱਸੇ ਜਾਣਾ, ਗ੍ਰਿਫਤਾਰ ਕੀਤੇ ਜਾਣਾ, ਅਤੇ ਮਾਰੇ ਵੀ ਜਾਣਾ, ਤਾਂ ਤੈਨੂੰ ਹਰ ਥਾਂ ਤੇ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ, ਕੁਝ ਵੀ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ, ਅਤੇ ਹਰ ਇੱਕ ਨੂੰ ਜਾ ਕੇ ਇਸ ਮਹਾਨ ਪਿਆਰ ਬਾਰੇ ਦਸਣਾ ਚਾਹੀਦਾ ਹੈ”

ਪਹਿਲੀ ਰਾਤ ਨਵੇਂ ਵਿਸ਼ਵਾਸੀ ਹੋਣ ਦੇ ਨਾਤੇ ਮੈਂ ਇਹ ਅਹਿਸਾਸ ਕੀਤਾ, ਕਿ ਯਿਸ਼ੂ, ਪ੍ਰਭੂ ਹੋਣ ਦੇ ਬਾਵਯੂਦ, ਯਿਸ਼ੂ ਬਣ ਗਿਆ, ਉਹ ਦਾਸ ਬਣ ਗਿਆ ਕਿਉਂਕਿ ਉਹ ਮੈਨੂੰ ਪਿਆਰ ਕਰਦਾ ਸੀ। ਅਤੇ ਮੈਂ ਆਪਣੇ ਆਪ ਨੂੰ ਉਸਦੀ ਪ੍ਰਭੁਤਾ ਦੇ ਅਧੀਨ ਕਰ ਦਿੱਤਾ। ਉਹ ਇਨ੍ਹਾਂ ਸਾਲਾਂ ਵਿਚ ਮੇਰੀ ਜਿੱਤ ਦਾ ਕਾਰਣ ਰਿਹਾ ਹੈ। ਉਹ ਪ੍ਰਭੂ ਹੈ ਅਤੇ ਮੈਂ ਦਾਸ ਹਾਂ। ਜਦ ਅਸੀਂ ਪ੍ਰਮੇਸ਼ਰ ਦੇ ਨਾਲ ਇਸ ਤਰੀਕੇ ਨਾਲ ਚਲਦੇ ਹਾਂ, ਤਾਂ ਮਸੀਹੀ ਜੀਵਨ ਹੋਰ ਵੀ ਮਜੇਦਾਰ ਹੋ  ਜਾਂਦਾ ਹੈ।

ਯਸਾਯਾਹ ਨੇ ਪ੍ਰਮੇਸ਼ਰ ਨੂੰ ਇਸ ਤਰੀਕੇ ਨਾਲ ਜਾਣਿਆ ਸੀ। ਬਾਈਬਲ ਬਿਆਨ ਕਰਦੀ ਹੈ ਕਿ ਯਸਾਯਾਹ ਨੇ ਇੱਕ ਦਰਸ਼ਨ ਵੇਖਿਆ ਜਿਸ ਦੇ ਵਿਚ ਉਸ ਨੇ “ਪ੍ਰਭੂ ਨੂੰ ਵੇਖਿਆ” ਜੋ ਨਾਮ ਇਥੇ ਪ੍ਰਭੂ ਲਈ ਵਰਤਿਆ ਗਿਆ ਹੈ ਉਹ ਹੈ,

ਐਡੋਨਾਈ  ਜਿਸਦਾ ਅਰਥ ਹੈ ਪ੍ਰਭੂ। ਜੋ ਨਾਮ ਪ੍ਰਭੂ ਲਈ ਵਰਤਿਆ ਗਿਆ ਹੈ ਉਹ ਹੈ, “ਐਡੋਨਾਈ” ਜਿਸਦਾ ਅਰਥ ਹੈ ਸਵਾਮੀ। ਯਸਾਯਾਹ ਐਡੋਨਾਈ ਨੂੰ ਮਿਲਿਆ। ਇਹ ਉਸ ਪ੍ਰਮੇਸ਼ਰ ਦਾ ਇਹ ਗਿਆਂਨ ਸੀ ਜੋ ਉਸ ਨੂੰ ਸੇਵਾ ਵਿਚ ਲੈ ਕੇ ਗਿਆ। ਉਹ ਐਡੋਨਾਈ ਸੀ ਜਿਸ ਨੂੰ ਉਸਨੇ ਕਹਿੰਦੇ ਹੋਏ ਸੁਣਿਆ, “ਮੈਂ ਕਿਸ ਨੂੰ ਭੇਜਾਂ? ਅਤੇ ਕੌਣ ਸਾਡੇ ਲਈ ਜਾਵੇਗਾ?” (ਯਸਾਯਾਹ ੬:੮ ਨਵਾਂ ਸੰਸਕਰਣ) ਕਿਉਂਕਿ ਯਾਸ੍ਯਾਹ ਪ੍ਰਮੇਸ਼ਰ ਨੂੰ ਐਡੋਨਾਈ ਦੇ ਤੌਰ ਤੇ ਮਿਲ ਪਿਆ ਸੀ, ਇਸ ਲਈ ਉਸ ਨੇ ਕਿਹਾ, “ ਮੈਂ ਹਾਜਰ ਹਾਂ, ਮੈਨੂੰ ਭੇਜ!”

ਜਦ ਅਸੀਂ ਪ੍ਰਮੇਸ਼ਰ ਨੂੰ ਆਇਦੋਨਾਈ ਦੇ ਤੌਰ ਤੇ ਜਾਣਦੇ ਹਾਂ। ਤਾਂ ਤੁਸੀਂ ਵੀ ਕਹੋਗੇ, “ਮੈਂ ਹਾਜਰ ਹਾਂ ਐਡੋ ਨਾਈ ਪ੍ਰਭੂ ਮੈਨੂੰ ਭੇਜ! ਮੈਂ ਹ ਉਸ ਥਾਂ ਤੇ ਜਾਵਾਂਗਾ, ਜਿਥੇ ਤੁਸੀਂ ਮੈਨੂੰ ਭੇਜਣਾ ਚਾਹੁੰਦੇ ਹੋ! ਮੈਂ ਹਰ ਉਹ ਕੰਮ ਕਰਾਂਗਾ ਜੋ ਤੁਸੀਂ ਕਰਵਾਉਣਾ ਚਾਹੁੰਦੇ ਹੋ। ਮੈਂ ਹਰ ਉਹ ਗੱਲ ਬੋਲਾਂਗਾ ਜੋ ਤੁਸੀਂ ਚਾਹੁੰਦੇ ਹੋ। ਮੇਰਾ ਜੀਵਨ ਤੁਹਾਡੇ ਸਾਹਮਣੇ ਹੈ। ਤੁਸੀਂ ਐਡੋਨਾਈ ਹੋ। ਮੈਂ ਦਾਸ ਹਾਂ। ਮੈਨੂੰ ਭੇਜ, ਮੈਨੂੰ ਭੇਜ!”

ਯਸਈਆਹ 6:1-8 ਜਿਸ ਸਾਲ ਰਾਜਾ ਉਜ਼ੀਯ੍ਯਾਹ ਮਰਿਆ ਸੀ, ਮੈਂ ਆਪਣੇ ਪ੍ਰਭੂ ਨੂੰ ਦੇਖਿਆ ਸੀ। ਉਹ ਬਹੁਤ ਉੱਚੀ ਬਾਵੇਂ ਬੜੇ ਅਦਭੁਤ ਤਖਤ ਉੱਤੇ ਬੈਠਾ ਸੀ। ਉਸਦਾ ਲੰਮਾ ਚੋਲਾ ਮੰਦਰ ਵਿੱਚ ਫ਼ੈਲਿਆ ਹੋਇਆ ਸੀ। 2 ਸਰਾਫ਼ੀਮ ਫ਼ਰਿਸ਼ਤੇ ਯਹੋਵਾਹ ਦੇ ਆਲੇਦੁਆਲੇ ਖਲੋਤੇ ਸਨ। ਹਰ ਸਰਾਫ਼ੀਮ ਫ਼ਰਿਸ਼ਤੇ ਦੇ ਛੇ ਖੰਭ ਸਨ। ਉਹ ਆਪਣੇ ਦੋ ਖੰਭਾਂ ਨੂੰ ਚਿਹਰਾ ਕੱਜਣ ਲਈ, ਦੋ ਖੰਭਾਂ ਨੂੰ ਆਪਣੇ ਪੈਰ ਕੱਜਣ ਲਈ ਅਤੇ ਦੋ ਖੰਭਾਂ ਨੂੰ ਉੱਡਣ ਲਈ ਵਰਤਦੇ ਸਨ। 3 ਹਰ ਦੂਤ ਹੋਰਾਂ ਦੂਤਾਂ ਨੂੰ ਬੁਲਾ ਰਿਹਾ ਸੀ। ਦੂਤਾਂ ਨੇ ਆਖਿਆ, “ਪਵਿੱਤਰ, ਪਵਿੱਤਰ, ਪਵਿੱਤਰ ਸਰਬ ਸ਼ਕਤੀਮਾਨ ਯਹੋਵਾਹ ਬਹੁਤ ਪਵਿੱਤਰ ਹੈ। ਉਸਦਾ ਪਰਤਾਪ ਸਾਰੀ ਧਰਤੀ ਉੱਤੇ ਫ਼ੈਲਿਆ ਹੋਇਆ ਹੈ।ਦੂਤਾਂ ਦੀਆਂ ਆਵਾਜ਼ਾਂ ਬਹੁਤ ਉੱਚੀਆਂ ਸਨ। 4 ਉਨ੍ਹਾਂ ਦੀਆਂ ਆਵਾਜ਼ਾਂ ਨਾਲ ਦਰਵਾਜ਼ੇ ਦੀ ਚੁਗਾਠ ਹਿੱਲ ਗਈ। ਫ਼ੇਰ ਮੰਦਰ ਵਿੱਚ ਧੂਆਂ ਫ਼ੈਲਣਾ ਸ਼ੁਰੂ ਹੋ ਗਿਆ। 5 ਮੈਂ ਬਹੁਤ ਡਰ ਗਿਆ। ਮੈਂ ਆਖਿਆ, “ਓੇ, ਨਹੀਂ! ਮੈਂ ਤਬਾਹ ਹੋ ਜਾਵਾਂਗਾ। ਮੈਂ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁਧ ਨਹੀਂ ਹਾਂ। ਮੈਂ ਉਨ੍ਹਾਂ ਲੋਕਾਂ ਵਿਚਕਾਰ ਰਹਿ ਰਿਹਾ ਹਾਂ ਜਿਹੜੇ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁਧ ਨਹੀਂ ਹਨ, ਤਾਂ ਵੀ ਮੈਂ ਰਾਜੇ, ਯਹੋਵਾਹ ਸਰਬ ਸ਼ਕਤੀਮਾਨ ਨੂੰ ਦੇਖਿਆ ਹੈ।” 6 ਜਗਵੇਦੀ ਉੱਤੇ ਅਗਨੀ ਸੀ। ਸਰਾਫ਼ੀਮ ਫ਼ਰਿਸ਼ਤਿਆਂ ਵਿੱਚੋਂ ਇੱਕ ਨੇ ਅੱਗ ਵਿੱਚੋਂ ਮਘਦੇ ਕੋਲੇ ਨੂੰ ਕੱਢਣ ਲਈ ਚਿਮਟੇ ਦੀ ਵਰਤੋਂ ਕੀਤੀ। ਫ਼ੇਰ ਆਪਣੇ ਚਿਮਟਿਆਂ ਵਿੱਚ ਮਘਦੇ ਕੋਲੇ ਨੂੰ ਫ਼ੜੀ, ਉਹ ਮੇਰੇ ਵੱਲ ਉਡਿਆ। 7 ਸ੍ਸਰਾਫ਼ੀਮ ਫ਼ਰਿਸ਼ਤੇ ਨੇ ਮਘਦਾ ਕੋਲਾ ਮੇਰੇ ਬੁਲ੍ਹਾਂ ਨੂੰ ਛੁਹਾਇਆ। ਫ਼ੇਰ ਦੂਤ ਨੇ ਆਖਿਆ, “ਦੇਖੋ! ਕਿਉਂ ਕਿ ਇਹ ਮਘਦਾ ਹੋਇਆ ਕੋਲਾ ਤੇਰੇ ਬੁਲ੍ਹਾਂ ਨੂੰ ਲੱਗ ਗਿਆ ਹੈ, ਤੇਰੇ ਸਾਰੇ ਮੰਦੇ ਅਮਲ ਤੇਰੇ ਕੋਲੋਂ ਦੂਰ ਹੋ ਗਏ ਹਨ। ਅਤੇ ਤੇਰੇ ਪਾਪਾਂ ਲਈ ਪ੍ਰਾਸਚਿਤ ਹੋ ਗਿਆ ਹੈ।” 8 ਫ਼ੇਰ ਮੈਂ ਆਪਣੇ ਯਹੋਵਾਹ ਦੀ ਆਵਾਜ਼ ਸੁਣੀ। ਯਹੋਵਾਹ ਨੇ ਆਖਿਆ, “ਕਿਸਨੂੰ ਭੇਜ ਸਕਦੇ ਹਾਂ ਅਸੀਂ? ਸਾਡੇ ਲਈ ਕੌਣ ਜਾਵੇਗਾ?”ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ। ਮੈਨੂੰ ਭੇਜੋ!”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ