Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਐਲ ਇਲੋਨ (ਪਰਮ ਪ੍ਰਧਾਨ ਪ੍ਰਮੇਸ਼ਰ)

ਪਰ ਅਬਰਾਮ ਨੇ ਸ੍ਦੁਮ ਦੇ ਰਾਜੇ ਨੂੰ ਉੱਤਰ ਦਿੱਤਾ, “ਮੈਂ ਆਪਣਾ ਹਥ ਪਰਮ ਪਰਧਾਨ ਪ੍ਰਮੇਸ਼ਰ, ਸਵਰਗ ਅਤੇ ਧਰਤੀ ਦੇ ਪਰ੍ਮੇਸ਼ਰ ਦੀ ਵੱਲ ਉਠਾਇਆ ਹੈ ਅਤੇ ਉਸੇ ਦੀ ਮੈਂ ਦੀ ਸੋਂਹ ਚੁੱਕ ਕੇ ਕਹਿੰਦਾ ਹਾਂ” (ਉਤਪਤ ੧੪:੨੨ ਨਵਾਂ ਸੰਸਕਰਣ )

ਮੇਰੀ ਪਤਨੀ ਅਤੇ ਮੇਰੇ ਵਿਆਹ ਨੂੰ ਕੁਝ ਸਾਲ ਹੀ ਹੋਏ ਸਨ ਕਿ ਅਸੀਂ ਛਿਕਾਗੋ ਸ਼ਹਿਰ ਦੇ ਬਹੁਤ ਹੀ ਖਤਰਨਾਕ  ਹਿੱਸੇ ਦੇ ਵਿਚ ਜਾ ਕੇ ਰਹਿਣ ਲੱਗ ਪਏ। ਇਥੇ ਬਹੁਤ ਹੀ ਜਿਆਦਾ ਜੁਲਮ ਕਿਤੇ ਜਾਂਦੇ ਸਨ। ਸਾਡੇ ਅੰਦਰ ਬੋਝ ਸੀ ਕਿ ਅਸੀਂ ਉਨ੍ਹਾਂ ਲੋਕਾਂ ਤੱਕ ਪਹੁੰਚੀਏ ਜਿਨ੍ਹਾਂ ਦੀ ਕੋਈ ਪਰਵਾਹ ਨਹੀ ਕਰਦਾ ਸੀ। ਅਸੀਂ ਗਲੀ ਦੇ ਗੁੰਡਿਆਂ ਨੂੰ, ਵੇਸ਼ਵਾਂਵਾ ਨੂੰ, ਘਰੋਂ ਭੱਜੇ ਹੋਏ ਲੋਕਾਂ ਨੁਨਾ ਤੇ ਨਸ਼ੇ ਦੇ ਆਦੀ  ਲੋਕਾਂ ਨੂੰ ਪ੍ਰਚਾਰ ਕਰਦੇ ਸੀ। ਛਿਕਾਗੋ ਵਿਚ ਇੱਕ ਇਹੋ ਜਿਹਾ ਖੇਤਰ ਸੀ ਜਿਸ ਨੂੰ ਪੁਰਾਣਾ ਕਸਬਾ ਕਹਿੰਦੇ ਸਨ। ਅਸੀਂ ਕਯੀ ਵਾਰ “ਪੁਰਾਣੇ ਕਸਬੇ” ਦੇ ਵਿਚ ਜਾਂਦੇ ਸੀ, ਅਤੇ ਉਠੇ ਜਾ ਕੇ ਹਫਤੇ ਦੇ ਅਖੀਰ ਦੇ ਦਿਨਾਂ ਦੇ ਹਿੱਪੀ ਲੋਕਾਂ ਦੇ ਵਿਚ ਜਾ ਕੇ ਸੇਵਕਾਈ ਕਰਦੇ ਸੀ। ੭੦ ਦੇ ਦਹਾਕੇ ਵਿਚ ਬਹੁਤ ਸਾਰੇ ਜਾਵਾਂ ਆਮ ਜਿੰਦਗੀ ਜਿਉਂਦੇ ਸਨ ਪਰ ਹਫਤੇ ਦੇ ਅਖੀਰਲੇ ਦਿਨਾਂ ਵਿਚ (ਸ਼ਾਨਿਵ੍ਵਾਰ ਅਤੇ ਐਤਵਾਰ) ਉਹ “ਪੁਰਾਣੇ ਕਸਬੇ” ਵਿਚ ਆ ਕੇ ਮਸਤ ਹੋਣਾ ਪਸੰਦ ਕਰਦੇ ਸਨ।

ਲ੍ਘ੍ਬ੍ਘ ਕੋਈ ਵੀ ਉਨ੍ਹਾਂ  ਦਿਨਾਂ ਵਿਚ ਤੁਹਾਨੂੰ ਪੁਰਾਣੇ ਕਸਬੇ ਵਿਚ ਮਿਲ ਜਾਂਦਾ ਸੀ, ਹਫਤੇ ਦੇ ਅਖੀਰ ਵਾਲੇ ਹਿੱਪੀ ਲੋਕ, ਅਸਲੀ ਹਿੱਪੀ, ਵੇਸ਼ਵਾਵਾਂ, ਰਾਤ ਦੇ ਕਲੱਬ, ਅਤੇ ਜਾਦੂ ਟੋਨਾ ਕਰਨ ਵਾਲੇ ਲੋਕ। ਉਠੇ ਇੱਕ ਕਲੱਬ ਸੀ ਜਿਸਦਾ ਮਾਲਿਕ ਛਿਕਾਗੋ ਦੇ ਵਿਚ ਸੈਤਾਨ ਦੀ ਚਰਚ ਦਾ ਆਗੂ ਦਸਦਾ ਸੀ। ਇੱਕ ਰਾਤ ਜਦ ਮੈਂ ਅਤੇ ਮੇਰੀ ਪਤਨੀ ਅਸੀਂ ਖੁਸ਼ਖਬਰੀ ਦੇ ਪਰਚੇ ਵੰਡ ਰਹੇ ਸਾਂ, ਉਸ ਨੇ ਮੈਨੂੰ ਚੁਣੋਤੀ ਦਿੱਤੀ, “ਮੇਰੇ ਇਨ੍ਹਾਂ ਹਥਾਂ ਦੀਆਂ ਛੋਟੀਆਂ ਉਂਗਲਾਂ ਦੇ ਵਿਚ ਜਿਹੜੀ ਤਾਕਤ ਹੈ ਉਹ ਸਾਰੇ ਸ਼ਿਕਾਗੋ ਦੇ ਮਸੀਹੀ ਲੋਕਾਂ ਦੇ ਅੰਦਰ ਦੀ ਤਾਕਤ ਤੋਂ ਵੀ ਜਿਆਦਾ ਹੈ।” ਉਹ ਉਚੀ ਬੋਲਿਆ।

ਮੈਂ ਉਸੇ ਵੇਲੇ ਉਸ ਦੀਆਂ ਅਖਾਂ ਵਿਚ ਵੇਖਿਆ, ਅਤੇ ਕਿਹਾ, “ਇਸ ਨੂੰ ਸਾਬਿਤ ਕਰ। ਜਾ ਜਾ ਕੇ ਇਸ ਨੂੰ ਸਾਬਿਤ ਕਰ। ਮੈਂ ਇਥੇ ਭਾਵੇਂ ਇਕੱਲਾ ਹੀਮਸੀਹੀ ਹਾਂ, ਪਰ ਤੂੰ ਮੈਨੂੰ ਇੱਕ ਪਲ ਲਈ ਵੀ ਡਰਾ ਨਹੀ ਸਕਦਾ ਹੈਂ। ਸਾਬਿਤ ਕਰ ਕੇ ਤੇਰੇ ਕੋਲ ਇਨ੍ਹੀ ਤਾਕਤ ਹੈ। ਮੈਂ ਯਿਸ਼ੂ ਦੇ ਨਾਮ ਵਿਚ ਤੈਨੂੰ ਚੁਣੋਤੀ ਦਿੰਦਾ ਹਾਂ।”

ਉਹ ਇਹ ਸੁਣ ਕੇ ਬੁਖਲਾ ਗਿਆ ਅਤੇ ਹੱਸਣ ਲੱਗਾ ਤੇ ਕਹਿਣ ਲੱਗਾ, “ਤੂੰ ਵੇਖੇਂਗਾ, ਚਿੰਤਾ ਨਾ ਕਰ। ਤੂੰ ਜਲਦੀ ਹੀਸ੍ਮ੍ਝੇਗਾਂ ਕਿ ਮੇਰੇ ਅੰਦਰ ਕਿਹੋ ਜਿਹੀ ਤਾਕਤ ਹੈ।”

ਮੇਰੀ ਪਤਨੀ ਅਤੇ ਮੈਂ ਅਸੀਂ ਬਾਕੀ ਦੀ ਸ਼ਾਮ ਉਨ੍ਹਾਂ ਗਲੀਆਂ ਵਿਚ ਘੁਮਦੇ ਹੋਏ ਅਤੇ ਪ੍ਰਾਥਨਾ ਕਰਦੇ ਹੋਏ ਬਿਤਾਈ। ਅਸੀਂ ਪਵਿੱਤਰ ਆਤਮਾ ਦੀ ਤਾਕਤ ਨੂੰ ਬੋਲਿਆ। ਅਸੀਂ ਪ੍ਰਮੇਸ਼ਰ ਨੂੰ “ਪਰਮ ਪਰਧਾਨ ਪ੍ਰਮੇਸ਼ਰ” ਦੇ ਤੌਰ ਤੇ ਉਸਦੀ ਦੁਹਾਈ ਦਿੱਤੀ। ਕਿ ਉਹ ਇਨ੍ਹਾਂ ਗਲੀਆਂ ਦੇ ਵਿਚ ਆ ਕੇ ਆਪਣੇ ਆਪ ਨੂੰ ਪ੍ਰਗਟ ਕਰੇ। ਜਦ ਅਸੀਂ ਅਗਲੀ ਸ਼ਾਮ ਪੁਰਾਣੇ ਕਸਬੇ ਦੇ ਉਸ ਹਿੱਸੇ ਵਿਚ ਆਏ, ਤਾਂ ਉਹ ਸੈਤਾਨ ਦੀ ਚਰਚ ਦਾ ਆਗੂ ਕਿਤੇ ਵੀ ਨਜਰ ਨਹੀ ਸੀ ਆ ਰਿਹਾ। ਅਸਲ ਵਿਚ ਉਸ ਦਿਨ ਤੋਂ ਬਾਅਦ ਅਸੀਂ ਕਦੇ ਵੀ ਉਸ ਨੂੰ ਉਸ ਗਲੀ ਵਿਚ ਨਹੀ ਵੇਖਿਆ। ਅਤੇ ਨਾਲ ਹੀਸੈਤਾਨੀ ਲੋਕਾਂ ਦੇ ਦੁਆਰਾ ਜੋ ਕਾਫੀ ਹਾਉਸ ਵਰਤਿਆ ਜਾਂਦਾ ਸੀ ਉਸ ਨੂੰ ਵੀ ਕਿਸੇ ਅੱਗ ਲਾ ਦਿੱਤੀ ਅਤੇ ਉਹ ਸੁਆਹ ਹੋ ਗਿਆ। ਅਤੇ ਮੇਰੇ ਤੇ ਵਿਸ਼੍ਵ੍ਵਾਸ ਕਰੋ, ਕਿ ਜੋ ਕੁਝ ਵੀ ਹੋਇਆ ਉਸ ਵਿਚ ਸਾਡਾ ਕੋਈ ਹਥ ਨਹੀ ਸੀ। ਪ੍ਰਮੇਸ਼ਰ ਨੇ ਆਪਣੇ ਆਪ ਨੂੰ ਤਾਕਤਵਰ ਦਿਖਾਇਆ ਕਿ ਉਹ ਸਭ ਦੇਵੀ ਦੇਵਤਿਆਂ ਤੋਂ ਉੱਪਰ ਹੈ।

ਉਹ “ਐਲ ਇਲੋਨ” ਪਰਮ ਪਰਧਾਨ ਪ੍ਰਮੇਸ਼ਰ ਹੈ। ਉਤਪਤ ੧੪:੨੨ ਵਿਚ ਇਹ ਨਾਮ ਐਲ ਇਲੋਨ ਪਹਿਲੀ ਵਾਰ ਇਸਤੇਮਾਲ ਕੀਤਾ ਗਿਆ। ਇਹ ਦਿਖੁੰਡ ਅਹੈ ਕਿ ਉਹ ਬ੍ਰਹਿਮੰਡ ਦੇ ਉੱਪਰ ਤਾਕਤਵਰ ਹੈ। ਉਸਦੇ ਵਰਗਾ ਕੋਈ ਵੀ ਨਹੀ ਹੈ। ਉਹ ਆਪਣੇ ਆਪ ਵਿਚ ਖੁਦ ਹੀਹੈ। ਆਦਮੀ ਆਦਮੀਆਂ ਨੂੰ ਪ੍ਰਸੰਸਾ ਦੇ ਸਕਦੇ ਹਨ, ਦੂਸਰੇ ਪਥਰਾਂ ਦੀਆਂ ਮੂਰਤੀਆਂ ਦੇ ਦੇਵਤਿਆਂ ਦੀ ਪੂਜਾ ਕਰ ਸਕਦੇ ਹਨ। ਕੁਝ ਸੈਤਾਨੀ ਤਾਕਤਾਂ ਦੇ ਦੁਆਰਾ ਚਮਤਕਾਰ ਵੀ ਕਰ ਸਕਦੇ ਹਨ। ਪਰ ਉਨ੍ਹਾਂ ਵਿਚੋਂ ਕੋਈ ਵੀ ਸਾਡੇ ਪ੍ਰਮੇਸ਼ਰ ਦੇ ਤੁੱਲ ਨਹੀ ਹੈ। ਐਲ ਇਲੋਨ ਹੈ, ਪਰਮ ਪਰਧਾਨ ਪ੍ਰਮੇਸ਼ਰ। ਉਹ ਸਭ ਚੀਜਾਂ ਤੋਂ ਉੱਪਰ ਹੈ।

ਜਦ ਅਸੀਂ ਸਮਝ ਜਾਂਦੇ ਹਾਂ ਕਿ ਸਾਡਾ ਪ੍ਰਮੇਸ਼ਰ ਐਲ ਇਲੋਨ ਹੈ। ਤਾਂ ਅਸੀਂ ਜਿੱਤ ਦੇ ਰਾਹ ਤੇ ਚਲ ਪਾਉਂਦੇ ਹਾਂ। ਸਵਰਗ ਵਿਚ ਕੋਈ ਵੀ ਇਹੋ ਜਿਹਾ ਨਹੀ ਹੈ ਅਤੇ ਧਰਤੀ ਦੇ ਉੱਪਰ ਵੀ ਕੋਈ ਵੀ ਸਾਡੇ ਪ੍ਰਮੇਸ਼ਰ ਵਰਗਾ ਨਹੀ ਹੈ। ਜਦ ਅਸੀਂ ਪ੍ਰਮੇਸ਼ਰ ਨੂੰ ਐਲ ਇਲੋਨ ਦੇ ਤੌਰ ਤੇ ਜਾਣਦੇ ਹਾਂ ਤਾਂ ਅਸੀਂ ਸੁਰਖਿਅਤ ਥਾਂ ਦੇ ਵਿਚ ਰਹੀਸਕਦੇ ਹਾਂ। ਸੈਤਾਨ ਪ੍ਰਮੇਸ਼ਰ ਦੇ ਤੁੱਲ ਕੁਝ ਵੀ ਨਹੀ ਹੈ। ਕੋਈ ਤਾਨਾਸ਼ਾਹ ਇਹੋ ਜਿਹਾ ਨਹੀ ਹੈ ਜੋ ਉਸਦੇ ਨਾਮ ਦਾ ਪ੍ਰਚਾਰ ਹੋਣ ਤੋਂ ਰੋਕ ਸਕੇ। ਸਾਡੇ ਪ੍ਰਮੇਸ਼ਰ ਸਾਹਮਣੇ ਕੋਈ ਵੀ ਸਰਕਾਰ ਇਨ੍ਹੀਂ ਤਾਕਤਵਰ ਨਹੀ ਹੈ। ਉਹ ਪਰਮ ਪਰਧਾਨ ਪ੍ਰਮੇਸ਼ਰ ਹੈ। ਕੋਈ ਵੀ ਦੇਵਤਾ ਜੋ ਕਿ ਲਕੜ ਦਾ ਬਣਿਆ ਅਹੀਜਾ ਕੋਈ ਦੇਵਤਾ ਜੋ ਪਥਰ ਦਾ ਬਣਿਆ ਹੈ, ਉਹ ਐਲ ਇਲੋਨ ਦੇ ਤੁੱਲ ਨਹੀ ਹੈ। ਉਸ ਤੇ ਭਰੋਸਾ ਕਰੋ। ਅਤੇ ਤੁਸੀਂ ਜਿੱਤ ਦਾ ਅਨੁਭਵ ਕਰੋਗੇ। ਪਰਮ ਪਰਧਾਨ ਪ੍ਰਮੇਸ਼ਰ ਦੀ ਜਿੱਤ।

ਪੈਦਾਇਸ਼ 14:18-24

18 ਸਾਲੇਮ ਦਾ ਰਾਜਾ, ਮਲਕਿਸਿਦਕ ਵੀ ਅਬਰਾਮ ਨੂੰ ਮਿਲਣ ਲਈ ਗਿਆ। ਮਲਕਿਸਿਦਕ ਸਰਬ ਉੱਚ ਪਰਮੇਸ਼ੁਰ ਦਾ ਜਾਜਕ ਸੀ। ਮਲਕਿਸਿਦਕ ਰੋਟੀ ਤੇ ਮੈਅ ਲੈਕੇ ਆਇਆ। 19 ਮਲਕਿਸਿਦਕ ਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਆਖਿਆ,“ਅਬਰਾਮ, ਸਰਬ ਉੱਚ ਪਰਮੇਸ਼ੁਰ ਤੈਨੂੰ ਅਸੀਸ ਦੇਵੇ।ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ। 20 ਅਤੇ ਅਸੀਂ ਸਰਬ ਉੱਚ ਪਰਮੇਸ਼ੁਰ ਦੀ ਉਸਤਤ ਕਰਦੇ ਹਾਂ।ਪਰਮੇਸ਼ੁਰ ਨੇ ਤੇਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੇਰੀ ਸਹਾਇਤਾ ਕੀਤੀ।ਫ਼ੇਰ ਅਬਰਾਮ ਨੇ ਮਲਕਿਸਿਦਕ ਨੂੰ ਜੰਗ ਵਿੱਚ ਜਿਤੀ ਹੋਈ ਹਰ ਚੀਜ਼ ਦਾ ਦਸਵੰਧ ਕਢ ਕੇ ਦਿੱਤਾ। 21 ਸਦੂਮ ਦੇ ਰਾਜੇ ਨੇ ਅਬਰਾਮ ਨੂੰ ਆਖਿਆ, “ਤੂੰ ਇਹ ਸਾਰੀਂ ਚੀਜ਼ਾਂ ਆਪਣੇ ਲਈ ਰੱਖ ਸਕਦਾ ਹੈਂ। ਮੈਨੂੰ ਸਿਰਫ਼ ਮੇਰੇ ਉਹ ਲੋਕ ਵਾਪਸ ਕਰ ਦੇ ਜਿਨ੍ਹਾਂ ਨੂੰ ਦੁਸ਼ਮਣ ਫ਼ੜ ਕੇ ਲੈ ਗਏ ਸੀ। 22 ਪਰ ਅਬਰਾਮ ਨੇ ਸਦੂਮ ਦੇ ਰਾਜੇ ਨੂੰ ਆਖਿਆ, “ਮੈਂ ਯਹੋਵਾਹ ਸਰਬ ਉੱਚ ਪਰਮੇਸ਼ੁਰ ਅੱਗੇ ਇਕਰਾਰ ਕਰਦਾ ਹਾਂ, ਜਿਸਨੇ ਧਰਤੀ ਤੇ ਅਕਾਸ਼ ਨੂੰ ਸਾਜਿਆ – 23 ਮੈਂ ਇਕਰਾਰ ਕਰਦਾ ਹਾਂ ਕਿ ਮੈਂ ਕੋਈ ਵੀ ਉਹ ਚੀਜ਼ ਨਹੀਂ ਰੱਖਾਂਗਾ ਜਿਹੜੀ ਤੇਰੀ ਹੈਕੋਈ ਧਾਗਾ ਜਾਂ ਤਸਮਾ ਵੀ ਨਹੀਂ। ਮੈਂ ਨਹੀਂ ਚਾਹੁੰਦਾ ਕਿ ਤੂੰ ਇਹ ਆਖੇਂ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ।’ 24 ਸਿਰਫ਼ ਇੱਕੋ ਚੀਜ਼ ਜਿਹੜੀ ਮੈਂ ਪ੍ਰਵਾਨ ਕਰਾਂਗਾ ਉਹ ਭੋਜਨ ਹੈ ਜਿਹੜਾ ਮੇਰੇ ਜਵਾਨਾਂ ਨੇ ਖਾਧਾ ਹੈ। ਪਰ ਤੈਨੂੰ ਚਾਹੀਦਾ ਹੈ ਕਿ ਹੋਰਨਾਂ ਆਦਮੀਆਂ ਨੂੰ ਉਨ੍ਹਾਂ ਦਾ ਹਿੱਸਾ ਦੇ ਦੇਵੇ। ਉਹ ਚੀਜ਼ਾਂ ਲੈ ਲਵੋ ਜਿਹੜੀਆਂ ਅਸੀਂ ਜੰਗ ਵਿੱਚ ਜਿੱਤੀਆਂ ਹਨ ਅਤੇ ਕੁਝ ਆਨੇਰ, ਅਸ਼ਕੋਲ ਅਤੇ ਮਮਰੇ ਨੂੰ ਦੇ ਦੇਵੋ। ਇਨ੍ਹਾਂ ਆਦਮੀਆਂ ਨੇ ਮੇਰੀ ਜੰਗ ਵਿੱਚ ਸਹਾਇਤਾ ਕੀਤੀ ਸੀ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ