Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯੀਸ਼ੁ ਜੋ ਜੇਤੂ ਹੈ.

ਜਦ ਅਸੀਂ ਕ੍ਰਿਸਮਿਸ ਦੇ ਦਿਨਾਂ ਵਿਚ ਪ੍ਰਵੇਸ਼ ਕਰ ਰਹੇ ਹਾਂ, ਮੈਂ ਮਹਿਸੂਸ ਕੀਤਾ ਕਿ ਮੈਂ ਉਸ ਦੇ ਬਾਰੇ ਲਿਖਾ ਜੋ ਕਿ ਅਖੀਰ ਦੇ ਵਿਚ ਸਭ ਤੋਂ ਵੱਡਾ ਜੇਤੂ ਮਨੁਖ ਹੈ- ਜਿਉਂਦਾ ਪ੍ਰਭੁ ਯੀਸ਼ੁ ਮਸੀਹ. ਉਹ ਇੱਕ ਸਭ ਤੋਂ ਵਿਲਖਣ ਵਿਅਕਤੀ ਹੈ ਜੋ ਕਿ ਇਸ ਬ੍ਰਹਿਮੰਡ ਦੇ ਉੱਪਰ ਕਦੇ ਵੀ ਆਇਆ. ਉਹ ਸੀ, ਹੈ ਅਤੇ ਸਦਾ ਪ੍ਰਮੇਸ਼ਰ ਰਹੇਗਾ. ਫਿਰ ਵੀ ਉਸ ਨੇ  ਮਨੁਖੀ ਜਾਮਾ ਪਹਿਨ ਲਿਆ. ਉਸਦੀ ਈਸ਼ਵਰਤਾਈ ਦੇ ਵਿਚ ਅਸੀਂ ਉਸਦੇ ਸਦੀਪਕ ਗੁਣਾ ਨੂੰ ਵੇਖਦੇ ਹਾਂ. ਇਸਦੇ ਦੁਆਰਾ ਅਸੀਂ ਯੋਗ ਹੁੰਦੇ ਹਾਂ ਕਿ ਅਸੀਂ ਪ੍ਰਮੇਸ਼ਰ ਦੀ ਤਾਕਤ ਨੂੰ ਜਾਣੀਏ. ਫਿਰ ਵੀ, ਉਸਦੀ ਇਨਸਾਨੀਅਤ ਦੇ ਵਿਚ, ਅਸੀਂ ਉਸਦੀ ਦੀਨ ਇਨਸਾਨੀਅਤ ਨੂੰ ਵੇਖਿਆ. ਜਿਸਦੇ ਦੁਆਰਾ ਅਸੀਂ ਪ੍ਰਮੇਸ਼ਰ ਦੇ ਪ੍ਰੇਮ ਦਾ ਅਨੁਭਵ ਕਰਦੇ ਹਾਂ.

ਯੀਸ਼ੁ ਦੇ ਵਿਅਕਤੀਤਵ ਦੇ ਵਿਚ ਇੱਕ ਬਹੁਤ ਵੱਡਾ ਭੇਤ ਹੈ. ਇੱਕ ਵੱਡਾ ਸਾਰਾ ਭੇਤ ਜੋ ਕਿ ਇਨ੍ਹਾਂ ਵਿਲਖਣ ਹੈ ਕਿ ਉਹ ਸਾਰੀ ਮਨੁਖੀ ਇਤਹਾਸ ਦੇ ਵਿਚ ਅਨੋਖਾ ਹੈ. ਉਹੀ ਹੈ ਜੋ ਕਿ ਤਾਰਿਆਂ ਨੂੰ ਅਕਾਸ਼ ਦੇ ਵਿਚ ਰਖਦਾ ਹੈ. ਉਹੀ ਹੈ ਜੋ ਧਰਤੀ ਨੂੰ ਸਹੀ ਥਾਂ ਦੇ ਉੱਪਰ ਰਖਦਾ ਹੈ. ਉਹੀ ਹੈ ਜਿਸ ਨੇ ਸਭ ਕੁਝ ਬਣਾਇਆ ਹੈ ਅਤੇ ਜੋ ਕੁਝ ਵੀ ਹੈ. ਪਰ ਉਹ ਸਭ ਤੋਂ ਦੀਨ ਵਿਅਕਤੀ ਸੀ ਜੋ ਕਿ ਇਸ ਗ੍ਰਹਿ ਦੇ ਉੱਪਰ ਚੱਲਿਆ. ਉਹ ਪੂਰੀ ਤਰਾਂ ਪ੍ਰਮੇਸ਼ਰ ਹੈ ਅਤੇ ਪੂਰੀ ਤਰਾਂ ਮਨੁਖ ਹੈ. ਉਹ ਇਨ੍ਹਾਂ ਜਿਆਦਾ ਪ੍ਰਮੇਸ਼ਰ ਹੈ ਕਿ ਉਹ ਮਨੁਖ ਜਿਵੇਂ ਹੈ ਹੀ ਨਹੀ. ਉਹ ਇਨ੍ਹਾਂ ਜਿਆਦਾ ਮਨੁਖ ਹੈ ਕਿ ਜਿਵੇਂ ਉਹ ਪ੍ਰਮੇਸ਼ਰ ਹੈ ਹੀ ਨਹੀ. ਯੂਹੰਨਾ ਨੇ ਉਸ ਨੂੰ ਪ੍ਰਮੇਸ਼ਰ ਦਾ ਪੁੱਤਰ ਕੀਜਾ. ਲੁਕਾ ਨੇ ਉਸ ਨੂੰ ਮਨੁਖ ਦਾ ਪੁੱਤਰ ਕਿਹਾ. ਮਤੀ ਉਸ ਨੂੰ ਰਾਜਾ ਦੇ ਤੌਰ ਤੇ ਉਸਦਾ ਬਿਆਨ ਕਰਦਾ ਹੈ. ਮਰਕੁਸ ਨੇ ਉਸ ਨੂੰ ਦਾਸ ਦੇ ਤੌਰ ਤੇ ਦੱਸਿਆ. ਉਹ ਪ੍ਰਮੇਸ਼ਰ ਜੋ ਕਿ ਮਨੁਖ ਬਣ ਗਿਆ ਅਤੇ ਰਾਜਾ ਦਾਸ ਬਣ ਗਿਆ,ਪ੍ਰਮੇਸ਼ਰ ਮਨੁਖੀ ਜਾਮਾ ਪਹਿਨ ਕੇ ਧਰਤੀ ਤੇ ਆਇਆ. ਉਸਦਾ ਨਾਮ ਇਮੇਨੁਅਲ ਸੀ. ਜਿਸਦਾ ਅਰਥ ਹੈ, ਪ੍ਰਮੇਸ਼ਰ ਸਾਡੇ ਸੰਗ.

ਇੱਕ ਮਨੁਖ ਹੋਣ ਦੇ ਨਾਤੇ ਯੀਸ਼ੁ ਮਸੀਹ ਜੀਵਨ ਵਿਚ ਜੇਤੂ ਸੀ. ਉਹ ਇਸ ਜੀਵਿਆ ਜਿਵੇਂ ਕੋਈ ਨਹੀ ਜੀਵਿਆ ਹੈ. ਉਹ ਇਸ ਤਰਾਂ ਚੱਲਿਆ ਜਿਵੇਂ ਕੋਈ ਨਹੀ ਚੱਲਿਆ ਹੈ. ਉਹ ਬਿਲਕੁਲ ਪਵਿੱਤਰ ਅਤੇ ਸਿਧ ਸੀ ਅਤੇ ਉਸਨੇ ਆਪਣੇ ਜੀਵਨ ਨੂੰ ਇਸ ਤਰਾਂ ਬਿਤਾਇਆ ਅਤੇ ਉਹ ਇਸ ਤਰਾਂ ਚੱਲਿਆ. ਜੇਕਰ ਅਸੀਂ ਇਸ ਗੱਲ ਨੂੰ ਸਮਝ ਲਈਏ ਕਿ ਇੱਕ ਮਨੁਖ ਦੇ ਨਾਤੇ ਉਹ ਕਿਸ ਤਰਾਂ ਜੀਇਆ, ਤਾਂ ਅਸੀਂ ਜਾਣ ਪਾਵਾਂਗੇ ਕਿ ਜੇਤੂ ਮਸੀਹੀ ਜੀਵਨ ਨੂੰ ਕਿਵੇਂ ਜੀਨਾ ਹੈ. ਉਹ ਸਾਡੀ ਉਦਹਾਰਨ ਹੈ. ਅਤੇ ਮਸੀਹੀ ਜੀਵਨ ਦਾ ਭੇਤ ਹੈ ਉਸ  ਨੂੰ ਆਪਣੀ ਉਦਹਾਰਨ ਦੇ ਤੌਰ ਤੇ ਵੇਖਣਾ ਅਰ ਉਸਦੇ ਪਿਛੇ ਚੱਲਣਾ.

ਯਿਸ਼ੁ ਪੂਰੀ ਤਰਾਂ ਪ੍ਵਿਤ੍ਰ੍ਤਰ ਆਤਮਾ ਦੇ ਉੱਪਰ ਨਿਰਭਰ ਸੀ. ਆਪਣੇ ਜਨਮ ਤੋਂ ਲੈ ਕੇ ਮੌਤ ਤੱਕ, ਉਹ ਪਵਿੱਤਰ ਆਤਮਾ ਦੀ ਤਾਕਤ ਦੇ ਦੁਆਰਾ ਜੀਇਆ ਅਤੇ ਉਹ ਉਸਦੀ ਤਾਕਤ ਦੇ ਅਨੁਸਾਰ ਚੱਲਿਆ ਅਤੇ ਉਸਦੀ ਆਵਾਜ ਨੂੰ ਸੁਣਿਆ ਅਤੇ ਉਸਦੇ ਹੁਕਮਾਂ ਨੂੰ ਮੰਨਿਆਂ. ਯੀਸ਼ੁ ਨੇ ਕਿਹਾ, “ਜਦੋਂ ਤੁਸੀ ਮਨੁਖ ਦੇ ਪੁੱਤਰ ਨੂੰ ਉਤਾਂਹ ਚੁੱਕੋਗੇ, ਤਾਂ ਤੁਸੀਂ ਜਾਣੋਗੇ ਕਿ ਮੈਂ (ਉਹੀ ਹਾਂ ਜੋ ਮੈਂ ਕਿਹਾ ਸੀ) ਅਤੇ ਮੈਂ ਆਪਣੀ ਵੱਲੋਂ ਕੁਝ ਨਹੀ ਕਰਦਾ ਹਾਂ ਪਰ ਉਹੀ ਬੋਲਦਾ ਹਾਂ ਜੋ ਮੈਂ ਪਿਤਾ ਮੈਨੂੰ ਸਿਖਾਉਂਦਾ ਹੈ.” (ਯੂਹੰਨਾ ੮:੨੮) ਯੀਸ਼ੁ ਬੋਲਿਆ, ਚੱਲਿਆ, ਅਤੇ ਪਵਿੱਤਰ ਆਤਮਾਂ ਦੀ ਤਾਕਤ ਦੇ ਦੁਆਰਾ ਰਿਹਾ.

ਜੇਤੂ ਮਸੀਹੀ ਜੀਵਨ ਦਾ ਭੇਤ ਕੋਈ ਏਡਾ ਵੱਡਾ ਨਹੀ ਹੈ. ਯੀਸ਼ੁ ਇੱਕ ਮਨੁਖ ਸੀ ਜੋ ਪੂਰੀ ਤਰਾਂ ਪਵਿੱਤਰ ਆਤਮਾ ਦੇ ਉੱਪਰ ਨਿਰਭਰ ਸੀ. ਜੇਕਰ ਉਹ ਪਵਿੱਤਰ ਆਤਮਾ ਦੇ ਉੱਪਰ ਨਿਰਭਰ ਕਰਦਾ ਸੀ, ਤਾਂ ਸਾਨੂੰ ਕਿੰਨਾਂ ਹੋਰ ਜਿਆਦਾ ਉਸ ਉੱਪਰ ਨਿਰਭਰ ਹੋਣ ਦੀ ਲੋੜ ਹੈ? ਅਸੀਂ ਉਸ ਤੋਂ ਵੱਡੇ ਨਹੀ ਹਾਂ, ਕਿ ਨਹੀ? ਸਾਨੂੰ ਇਹ ਸਿਖਣਾ ਚਾਹੀਦਾ ਹੈ ਕਿਆ ਸੀਨ ਆਪਣੇ ਜੀਵਨ ਨੂੰ ਜਿਉਣਾ ਸਿਖੀਏ ਜਿਵੇਂ ਉਹ ਜੀਇਆ. ਸਾਡੀ ਤਾਕਤ ਜਾਣ ਬਲ ਦੇ ਦੁਆਰਾ ਨਹੀ ਬਲਕਿ ਉਸ ਜਿਉਂਦੇ ਪ੍ਰਮੇਸ਼ਰ ਦੇ ਪਵਿੱਤਰ ਆਤਮਾ ਦੇ ਦੁਆਰਾ.

ਇਸਦਾ ਅਰਥ ਇਹ ਨਹੀ ਹੈ ਕਿ ਅਸੀਂ ਕੁਝ ਇਹੋ ਜਿਹੇ ਤਜਰਬੇ ਲਈਏ ਜਿਸ ਵਿਚ ਸਾਨੂੰ ਅਲੱਗ ਅਲੱਗ ਤਰਾਂ ਦੇ ਦਰਸ਼ਨ ਮਿਲਣ. ਇਸਦਾ ਸਧਾਰਨ ਤੌਰ ਦੇ ਉੱਪਰ ਅਰਥ ਹੈ ਕਿ ਅਸੀਂ ਉਸਦੀ ਆਵਾਜ ਨੂੰ ਸੁਣੀਏ. ਉਸਦੀ ਭਰਪੂਰੀ ਨੂੰ ਵੇਖੀਏ, ਅਤੇ ਉਸਦੇ ਵਚਨ ਦਾ ਪਾਲਣ ਕਰੀਏ. ਇਸ ਨੂੰ ਅਲੋਕਿਕ ਸੁਭਾਵਿਕ ਜੀਵਨ ਕਹਿੰਦੇ ਹਨ. ਇਹ ਭਰਪੂਰੀ ਦਾ ਜੀਵਨ ਹੈ. ਇਹੀ ਹੈ ਜਿਸਦੇ ਬਾਰੇ ਯੀਸ਼ੁ ਨੇ ਕਿਹਾ ਸੀ ਅਤੇ ਜਿਸਦਾ ਇਹ ਅਰਥ ਸੀ, “ਮੈਂ ਅੰਗੂਰ ਦੀ ਵੇਲ ਹਾਂ, ਅਤੇ ਤੁਸੀਂ ਮੇਰੀਆਂ ਟਾਹਣੀਆਂ ਹੋ. ਜੇਕਰ ਕੋਈ ਵਿਅਕਤੀ ਮੇਰੇ ਵਿਚ ਬਣਿਆ ਰਹਿੰਦਾ ਹੈ ਅਤੇ ਮੈਂ ਉਸ ਵਿਚ. ਤਾਂ ਉਹ ਬਹੁਤਾ ਫਲ ਪ੍ਰਾਪਤ ਕਰੇਗਾ. ਮੇਰੇ ਤੋਂ ਬਿਨਾਂ ਤੁਸੀ ਕੁਝ ਵੀ ਨਹੀ ਕਰ ਸਕਦੇ. (ਯੂਹੰਨਾ ੧੫:੫)

ਯੀਸ਼ੁ ਜੇਤੂ ਹੈ. ਅਸੀਂ ਉਸਦੀ ਜਿੱਤ ਦਾ ਅਨੁਭਵ ਕਰ ਸਕਦੇ ਹਾਂ, ਜੇਕਰ ਅਸੀਂ ਪੂਰੀ ਤਰਾਂ ਉਸ ਉੱਪਰ ਨਿਰਭਰ ਕਰਦੇ ਹਾਂ. ਇੱਕ ਮਹਾਨ ਸਚਾਈ ਹੈ ਜਿਸ ਨੂੰ ਮੈਂ ਸਿਖਿਆ ਹੈ, ਇੱਕ ਵਿਸ਼ਵਾਸੀ ਦੇ ਤੌਰ ਅਤੇ ਉਹ ਇਹ ਹੈ “ਮੈਂ ਨਹੀ ਬਲਕਿ ਮੈਸ਼ ਮੇਰੇ ਵਿਚ ਜਿਉਂਦਾ ਹੈ.” ਇਹੀ ਜਿੱਤ ਦਾ ਸਰੋਤ ਹੈ.

ਜਦ ਐਸਨ ਇਸ ਸਾਲ ਕ੍ਰਿਸਮਿਸ ਮਨਾਉਂਦੇ ਹਾਂ, ਆਉ ਮੈਂ ਤੁਹਾਨੂੰ ਚੁਣੋਤੀ ਦਿੰਦਾ ਹਾਂ, ਕਿ ਕ੍ਰਿਸਮਿਸ ਦੀ ਕਹਾਨੀ ਦੇ ਪਿਛੇ ਕੀ ਲਾਗੂ ਕਰਨ ਵਾਲੀਆਂ ਗੱਲਾਂ ਹਨ. ਪ੍ਰਮੇਸ਼ਰ ਮਨੁਖ ਬਣ ਗਿਆ. ਅਤੇ ਇਹ ਮੇਰੇ ਅਤੇ ਤੁਹਾਡੇ ਅਲ੍ਯੀ ਜਿੱਤ ਦੀ ਆਸ ਲੈ ਕੇ ਆਉਂਦੀ ਹੈ. “ਸੰਸਾਰ ਦੇ ਵਿਚ ਖੁਸੀ! ਪ੍ਰਭੁ ਆ ਗਿਆ ਹੈ.”

ਯੂਹੰਨਾ 15:1-8

1 ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ। 2 ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਹ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ। 3 ਤੁਸੀਂ ਤਾਂ ਉਸ ਬਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ। 4 ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਪਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸੱਕਦੀ ਇਸੇ ਪਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸੱਕਦੇ।

5 ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ। 6 ਜੇ ਕੋਈ ਮੇਰੇ ਵਿੱਚ ਨਾ ਰਹੇ ਤਾਂ ਉਹ ਟਹਿਣੀ ਦੀ ਨਿਆਈਂ ਬਾਹਰ ਸੁੱਟਿਆ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ ਅਰ ਲੋਕ ਉਨ੍ਹਾਂ ਨੂੰ ਇਕੱਠਿਆਂ ਕਰ ਕੇ ਅੱਗ ਵਿੱਚ ਝੋਕਦੇ ਹਨ ਅਤੇ ਓਹ ਸਾੜੀਆਂ ਜਾਂਦੀਆਂ ਹਨ। 7 ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ। 8 ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ