ਰੋਜਾਨਾਂ ਦਾ ਭਗਤੀ ਦਾ ਵੀਡੀਓ
ਅਸਵੀਕਾਰ ਕਰ ਦਿੱਤੇ ਜਾਣ ਦੇ ਡਰ ਦੇ ਉੱਤੇ ਜਿੱਤ
ਕੁਝ ਸਾਲਾਂ ਪਹਿਲਾਂ, ਮੈਂ ਪਹਾਡ਼ਾਂ ਦੇ ਉੱਤੇ ਚਡ਼੍ਹਨ ਵਾਲੇ ਇੱਕ ਪਰਿਵਾਰ ਨਾਲ ਮੁਲਾਕਾਤ ਕਰ ਰਿਹਾ ਸਾਂ ਜਦੋਂ ਇਹ ਪੂਰਬੀ ਜਰਮਨੀ ਸੀ। ਉਹ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਦੇ ਦੇਸ਼ ਦੇ ਇੱਕ ਬਡ਼ੇ ਹੀ ਸੁੰਦਰ ਹਿੱਸੇ ਨੂੰ ਵੇਖਾ। ਕੇਵਲ ਇੱਕੋ ਹੀ ਸੱਮਸਿਆ ਸੀ ਉਹ ਇਹ ਕਿ ਸਾਨੂੰ ਇੱਕ ਬਡ਼ੇ ਵੱਡੇ ਪਹਾਡ਼ ਦੇ ਉੱਚੇ ਚਡ਼੍ਹਨਾ ਸੀ, ਅਤੇ ਮੈਂ ਉੱਚੀਆਂ ਤੋਂ ਡਰਦਾ ਸੀ। ਪਰ ਤਾਂ ਵੀ, ਉਨ੍ਹਾਂ ਨੇ ਮੈਂਨੂੰ ਨਿਸ਼ਚਾ ਦਿੱਤਾ ਕਿ ਇਹ ਸੁਰਖਿਅਤ ਸੀ ਅਤੇ ਅਸੀ ਪਹਾਡ਼ੇ ਦੇ ਉੱਤੇ ਇੱਕ ਸੁਰਖਿਅਤ ਰਾਹ ਨੂੰ ਫਡ਼ ਕੇ ਚਡ਼੍ਹ ਸਕਦੇ ਸਾਂ। ਇਸ ਲਈ, ਦੋ ਅਮਰੀਕੀ ਮਿੱਤਰ ਅਤੇ ਮੈਂ ਉਨ੍ਹਾਂ ਦੇ ਨਾਲ ਜਾਣ ਲਈ ਰਾਜੀ ਹੋ ਗਿਆ।
ਸਭ ਕੁਝ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਉਨ੍ਹਾਂ ਨੇ ਮੈਨੂੰ ਕਿਹਾ ਸੀ, ਜਦ ਤੱਕ ਅਸੀ ਪਹਾਡ਼ ਦੀ ਟੀਸੀ ਤੋਂ 50 ਮੀਟਰ ਦੀ ਉੱਚਆਈ ਤੱਕ ਨਹੀ ਪਹੁੰਚ ਗਏ। ਸਾਨੂੰ, ਫਿਰ, ਆਪਣੇ ਆਪ ਨੂੰ ਚਟਟਾਨ ਦੇ ਉੱਤੇ ਖਿੱਚਣਾ ਸੀ ਅਤੇ ਫਿਰ ਇਹ ਅਸਲੀ ਪਹਾਡ਼ ਚਡ਼੍ਹਨਾ ਅਰੰਭ ਹੋਇਆ। ਕੋਈ ਗੱਲ ਮੇਰੇ ਦਿਲ ਦੇ ਵਿੱਚ ਆ ਗਈ। ਇੱਕ ਦਮ, ਮੈਂ ਇੱਕ ਚਟਟਾਨ ਨੂੰ ਫਡ਼ ਲਿਆ ਅਤੇ ਆਪਣੇ ਜੀਵਨ ਨੂੰ ਉਸਦੇ ਉੱਤੇ ਟਿਕਾ ਦਿੱਤਾ। ਕਿਸੇ ਨੇ ਮੈਂਨੂੰ ਨਹੀ ਵੇਖਿਆ ਸੀ ਕਿਉਂਕਿ ਮੈਂ ਸਭ ਤੋਂ ਅਖੀਰਲਾ ਸਾਂ। ਜਦੋਂ ਹਰੇਕ ਟੀਸੀ ਤੇ ਪਹੁੰਚ ਗਿਆ, ਤਾਂ ਮੈਂ ਉਨ੍ਹਾਂ ਵਿੱਚੋ ਹਰੇਕ ਨੂੰ ਇਹ ਕਹਿੰਦੇ ਹੋਇਆ ਸੁਣ ਸਕਦਾ ਸਾਂ, “ਵਾਹ, ਵੇਖੋ ਕਿੰਨਾ ਸੁੰਦਰ!” ਫਿਰ ਮੈਂ ਕਿਸੇ ਦੀ ਅਵਾਜ ਨੂੰ ਇਹ ਕਹਿੰਦੇ ਹੋਇਆ ਸੁਣਿਆ, “ਸੈਮੀ ਕਿੱਥੇ ਹੈ?”
ਉਨ੍ਹਾਂ ਹੇਠਾਂ ਵਿਖਿਆ ਅਤੇ ਮੈਂਨੂੰ ਬਡ਼ੇ ਹੀ ਡਰ ਦੇ ਨਾਲ ਚਟਟਾਨ ਨੂੰ ਕਸ ਕੇ ਫਡ਼ਿਆ ਹੋਇਆ ਵੇਖਿਆ। ਮੈਂ ਅੱਗੇ ਵੱਧ ਨਹੀ ਰਿਹਾ ਸਾਂ। ਮੈਂਨੂੰ ਤਾਂ ਜਿਵੇਂ ਅਧਰੰਗ ਹੋ ਗਿਆ ਸੀ। ਉਨ੍ਹਾਂ ਨੇ ਕਿਹਾ, “ਉੱਤੇ ਆ ਜਾਉ, ਸੈਮੀ, ਉੱਤੇ ਤਾਂ ਬਡ਼ੀ ਹੀ ਸੋਹਣਾ ਦ੍ਰਿਸ਼ ਹੈ।” ਜੋ ਕੁਝ ਮੈਂ ਬੋਲ ਸਕਿਆ ਉਹ ਬਸ ਇਹੋ ਸੀ, “ਮੈਂ ਤਾਂ ਹਿਲ ਵੀ ਨਹੀ ਪਾ ਰਿਹਾ ਸਾਂ!” ਕਾਫੀ ਬਹਿਸ ਬਾਜੀ ਦੇ ਬਾਅਦ, ਮੇਰੇ ਮਿੱਤਰਾਂ ਨੂੰ ਮੇਰੀ ਉਂਗਲੀਆਂ ਨੂੰ ਚਟਟਾਨ ਦੇ ਵਿੱਚੋ ਕੱਢਣਾ ਪਿਆ ਅਤੇ ਮੈਨੂੰ ਪਹਾਡ਼ ਤੋਂ ਹੇਠਾਂ ਚੁੱਕ ਕੇ ਲੈਂ ਜਾਣਾ ਪਿਆ। ਉਹ ਮੇਰੇ ਜੀਵਨ ਦੇ ਵਿੱਚ ਇਹ ਇੱਕ ਸਭਨਾਂ ਤੋਂ ਵੱਧ ਪਰੇਸ਼ਾਨ ਕਰ ਦੇਣ ਵਾਲੇ ਪਲ ਸਨ।
ਪਰ ਮੈਂ ਉਸ ਦਿਨ ਇੱਕ ਵੱਡਾ ਸਬਕ ਸਿੱਖਿਆ। ਮੈਂ ਉਸ ਦਿਨ ਡਰ ਦੇ ਮਨੁੱਖੀ ਭਾਵਾਂ ਦੇ ਬਾਰੇ ਵਿੱਚ ਸਿੱਖਿਆ। ਡਰ ਨੇ ਮੈਂਨੂੰ ਅਸਲ ਵਿੱਚ ਲਗਡ਼ਾ ਬਣਾ ਦਿੱਤਾ ਸੀ। ਉਸ ਦਿਨ ਤੋਂ ਬਆਦ, ਮੈਂ ਕਈ ਵਾਰੀ ਵੇਖਿਆ ਹੈ ਕਿ ਡਰ ਲੋਕਾਂ ਨੂੰ ਅਧਰੰਗੀ ਬਣਾ ਦਿੰਦਾ ਹੈ। ਮੈਂ ਲੋਕਾਂ ਨੂੰ ਬਿਲਕੁਲ ਵੀ ਨਾ ਚਲਦੇ ਹੋਇਆ ਵੇਖਿਆ ਹੈ ਕਿਉਂਕਿ ਹਾਰ ਦੇ ਡਰ ਦੇ ਕਾਰਨ, ਭੱਵਿਖ ਦੇ ਡਰ ਦੇ ਕਾਰਨ, ਅਤੇ ਮੌਤ ਦੇ ਡਰ ਦੇ ਕਾਰਨ। ਸ਼ਾਇਦ ਸਭਨਾਂ ਤੋਂ ਵੱਧ ਅਤੇ ਸਭਨਾਂ ਤੋਂ ਆਮ ਲੰਗਡ਼ਾ ਕਰ ਦੇਣ ਵਾਲਾ ਡਰ ਜਿਸਨੂੰ ਮੈਂ ਵੇਖਿਆ ਹੈ ਉਹ ਹੈ ਅਵੀਕਾਰ ਕਰ ਦਿੱਤੇ ਜਾਣ ਵਾਲਾ ਡਰ । ਡਰ ਦੇ ਕਾਰਨ ਮੈਂ ਲੇਕਾਂ ਨੂੰ ਆਪਣੇ ਸਰੀਰਾਂ ਨੂੰ ਨੁਕਸਾਨ ਪਹੁੰਚਾਂਦੇ ਹੋਇਆ ਵੇਖਿਆ ਹੈ। ਮੈਂ ਵੇਖਿਆ ਹੈ ਕਿ ਲੋਕ ਆਪਣੀ ਨੈਤਿਕਤਾ ਦੇ ਨਾਲ ਸੱਮਝੋਤਾ ਕਰ ਲੈਂਦੇ ਹਨ, ਆਪਣੇ ਵਿਸ਼ਵਾਸਾ ਨੂੰ ਪੈਰਾਂ ਹੇਠਾਂ ਕੁਚਲ ਦਿੰਦੇ ਹਨ ਅਤੇ ਆਤਮਿਕ ਤੌਰ ਤੇ ਹਾਰ ਜਾਂਦੇ ਹਨ ਕਿਉਂਕਿ ਇਸ ਡਰ ਦੇ ਕਾਰਨ।
ਡਰ ਦੇ ਲਈ ਇੱਕ ਸਭਨਾਂ ਤੋਂ ਵੱਡਾ ਸਮਾਧਾਨ – ਪ੍ਰੇਮ (ਸਿੱਧ ਪ੍ਰੇਮ) ਹੈ। ਬਾਈਬਲ ਕਹਿੰਦੀ ਹੈ ਕਿ, “ਪ੍ਰੇਮ ਦੇ ਵਿੱਚ ਧਡ਼ਕਾ ਨਹੀ ਸਗੋਂ ਪੂਰ ਪ੍ਰੇਮ ਧਡ਼ਕੇ ਨੂੰ ਹਟਾ ਦਿੰਦਾ ਹੈ ਕਿਉਂ ਜੋ ਧਡ਼ਕੇ ਵਿੱਚ ਸਜ਼ਾ ਹੈ ਅਤੇ ਉਹ ਜੋ ਧਡ਼ਕਦਾ ਹੈ ਸੋ ਪ੍ਰੇਮ ਵਿੱਚ ਸੰਪੂਰਨ ਨਹੀ ਹੋਇਆ ਹੈ (1 ਯੂਹੰਨਾ 4:18)। ਇਸ ਪੂਰੇ ਮਾਨਵ ਇਤਹਾਸ ਦੇ ਵਿੱਚ ਕੇਵਲ ਇੱਕੋ ਹੀ ਥਾਂ ਹੈ ਜਿੱਥੇ “ਸਿੱਧ ਪ੍ਰੇਮ” ਮਿਲਦਾ ਹੈ – ਸਲੀਬ। ਯਰੂਸ਼ਲਮ ਤੋਂ ਬਾਹਰ, ਇੱਕ ਪਹਾਡ਼ੀ ਦੇ ਉੱਤੇ, ਦੋ ਚੌਰਾਂ ਦੇ ਵਿੱਚਕਾਰ, ਆਕਾਸ ਅਤੇ ਧਰਤੀ ਦੇ ਵਿੱਚ ਲਟਕਦੇ ਹੋਇਆ ਪਰਮੇਸ਼ੁਰ ਦਾ ਸਿੱਧ ਪੁੱਤਰ। ਉਸਨੇ ਜੋਰ ਦੀ ਉੱਚੀ ਆਵਾਜ ਦੇ ਵਿੱਚ ਇੰਨਾਂ ਸ਼ਬਦਾਂ ਨੂੰ ਕਿਹਾ ਜਿਹਡ਼ੇ ਪਰਮੇਸ਼ੁਰ ਦੇ ਸਿੱਧ ਪ੍ਰੇਮ ਦੇ ਬਾਰੇ ਵਿੱਚ ਪੂਰੇ ਇਤਹਾਸ ਦੇ ਵਿੱਚ ਬੋਲਦੇ ਰਹਿਣਗੇ – “ਪਿਤਾ, ਉਨ੍ਹਾਂ ਨੂੰ ਮੁਆਫ ਕਰ ਦੇ…” (ਲੂਕਾ 23:24)।
ਕੇਵਲ ਯਿਸੂ ਦੇ ਕੋਲ ਹੀ ਜਿਨ੍ਹਾਂ ਨੇ ਉਸਦੇ ਨਾਲ ਨਫਰਤ ਕੀਤੀ, ਉਹ ਜਿਹਡ਼ੇ ਪਰਮੇਸ਼ੁਰ ਦੇ ਦੁਸ਼ਮਣ ਸਨ ਉਨ੍ਹਾਂ ਨੂੰ ਮੁਆਫ ਕਰਨ ਦੀ ਯੋਗਤਾ ਹੈ। ਉਸਨੇ ਸਾਰੀ ਮਨੁੱਖ ਜਾਤੀ ਦੇ ਨਾਲ ਪਰਮੇਸ਼ੁਰ ਦੇ ਸਿੱਧ ਪ੍ਰੇਮ ਦੇ ਨਾਲ ਪ੍ਰੇਮ ਕੀਤਾ। ਉਸਨੇ ਤੁਹਾਨੂੰ ਅਤੇ ਮੈਂਨੂੰ ਸਿੱਧ ਪ੍ਰੇਮ ਦੇ ਨਾਲ ਪ੍ਰੇਮ ਕੀਤਾ। ਇਹ ਉਹ ਪ੍ਰੇਮ ਹੈ ਜਿਹਡ਼ਾ ਅਸਵੀਕਾਰ ਕੀਤੇ ਜਾਣ ਵਾਲੇ ਡਰ ਨੂੰ ਕੱਢ ਦਿੰਦਾ ਹੈ। ਯਿਸੂ ਨੇ ਕਿਹਾ, “ਜੋ ਕੁਝ ਪਿਤਾ ਮੈਂਨੂੰ ਦਿੰਦਾ ਹੈ ਮੇਰ ਕੋਲ ਆਵੇਗਾ ਅਤੇ ਜੋ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਹ ਨੂੰ ਕੱਢ ਨਾ ਦਿਆਂਗਾ” (ਯੂਹੰਨਾ 6:37)। ਜਦੋਂ ਅਸੀ ਯਿਸੂ ਦੇ ਕੋਲ ਆਉਂਦੇ ਹਾਂ, ਅਸੀ ਪਰਮੇਸ਼ੁਰ ਦੇ ਸਿੱਧ ਪ੍ਰੇਮ ਦਾ ਸਾਹਮਣਾ ਕਰਦੇ ਹਾਂ ਅਤੇ ਡਰ ਨੂੰ ਜਾਣ ਪਵੇਗਾ।
ਜੇ ਤੁਸੀ ਆਪਣੇ ਆਪ ਨੂੰ ਅਸਵੀਕਾਰ ਕਰ ਦਿੱਤੇ ਜਾਣ ਵਾਲੇ ਡਰ ਦੀ ਕੈਦ ਦੇ ਵਿੱਚ ਆਪਣੇ ਆਪ ਨੂੰ ਪਾਉਂਦੇ ਹੋ, ਤਾਂ ਸਲੀਬ ਦੇ ਕੋਲ ਚਲੇ ਆਉ। ਤੁਸੀ ਉੱਥੇ ਪਰਮੇਸ਼ੁਰ ਦੇ ਸਿੱਧ ਪ੍ਰੇਮ ਨੂੰ ਪਾਉਂਗੇ ਜਿਹਡ਼ਾ ਤੁਹਾਨੂੰ ਉਸ ਗੱਲ ਦੇ ਲਈ ਛੁਟਕਾਰਾ ਦੇ ਦੇਵੇਗਾਂ ਜਿਸ ਤਰ੍ਹਾਂ ਪਰਮੇਸੁਰ ਤੁਹਾਨੂੰ ਬਣਾਉਣਾ ਚਾਹੁੰਦਾ ਹੈ। ਸਲੀਬ ਤੋਂ ਉਤਸਾਹ ਦਾ ਬਹਾਵ ਹੈ। ਸਲੀਬ ਤੁਹਾਡੇ ਜੀਵਨ ਦੇ ਸਭ ਤੋਂ ਅੰਤਲੇ ਹਿੱਸੇ ਦੇ ਵਿੱਚ ਚਲਾ ਜਾਂਦਾ ਹੈ ਅਤੇ ਤੁਹਾਨੂੰ ਉਸਦੇ ਅਸੀਮਤ ਪ੍ਰੇਮ ਨੂੰ ਵੇਖਣ ਦੇ ਯੋਗ ਕਰਦਾ ਹੈ। ਸਲੀਬ ਵੱਲ ਵੇਖੋ! ਸਲੀਬ ਦੇ ਨੇਡ਼ੇ ਰਹੋ! ਆਪਣੀ ਸਲੀਬ ਨੂੰ ਚੁੱਕ ਲਵੋ! ਯਿਸੂ ਦੇ ਪਿੱਛਾਂਹ ਚਲੋ!
ਰਸੂਲਾਂ ਦੇ ਕਰਤੱਬ 26:12-32
12 ਜਾਂ ਮੈਂ ਪਰਧਾਨ ਜਾਜਕਾਂ ਤੋਂ ਇਖ਼ਤਿਆਰ ਅਤੇ ਹੁਕਮ ਪਾ ਕੇ ਐਸ ਗੱਲ ਉੱਤੇ ਦੰਮਿਸਕ ਨੂੰ ਚੱਲਿਆ ਜਾਂਦਾ ਸਾਂ। 13 ਤਾਂ ਹੇ ਰਾਜਾ, ਦੁਪਹਿਰ ਦੇ ਵੇਲੇ ਮੈਂ ਰਾਹ ਵਿੱਚ ਅਕਾਸ਼ ਤੋਂ ਇੱਕ ਜੋਤ ਸੂਰਜ ਨਾਲੋਂ ਵੀ ਬਹੁਤ ਉਜਲੀ ਆਪਣੇ ਅਤੇ ਆਪਣਿਆਂ ਸਾਥੀਆਂ ਦੇ ਚੁਫੇਰੇ ਚਮਕਦੀ ਵੇਖੀ। 14 ਅਤੇ ਜਾਂ ਅਸੀਂ ਸੱਭੇ ਭੋਂ ਤੇ ਡਿੱਗ ਪਏ ਤਾਂ ਮੈਂ ਇੱਕ ਅਵਾਜ਼ ਸੁਣੀ ਜੋ ਇਬਰਾਨੀ ਭਾਖਿਆ ਵਿੱਚ ਮੈਨੂੰ ਐਉਂ ਆਖਦੀ ਸੀ ਕਿ ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ? ਪ੍ਰੈਣ ਦੀ ਆਰ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਹੈ ! 15 ਤਾਂ ਮੈਂ ਆਖਿਆ, ਪ੍ਰਭੁ ਜੀ, ਤੂੰ ਕੌਣ ਹੈਂ ? ਪ੍ਰਭੁ ਬੋਲਿਆ, ਮੈਂ ਯਿਸੂ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ। 16 ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖਲੋ ਜਾਹ ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ ਭਈ ਉਨ੍ਹਾਂ ਗੱਲਾਂ ਦਾ ਜਿਨ੍ਹਾਂ ਵਿੱਚ ਤੈਂ ਮੈਨੂੰ ਵੇਖਿਆ ਅਤੇ ਜਿਨ੍ਹਾਂ ਵਿੱਚ ਮੈਂ ਤੈਨੂੰ ਵਿਖਾਈ ਦਿਆਂਗਾ ਤੈਨੂੰ ਸੇਵਕ ਅਤੇ ਸਾਖੀ ਠਹਿਰਾਵਾਂ। 17 ਮੈਂ ਤੈਨੂੰ ਇਸ ਕੌਮ ਅਤੇ ਪਰਾਈਆਂ ਕੌਮਾਂ ਤੋਂ ਬਚਾਵਾਂਗਾ ਜਿਨ੍ਹਾਂ ਦੇ ਕੋਲ ਮੈਂ ਤੈਨੂੰ ਘੱਲਦਾ ਹਾਂ। 18 ਤਾਂ ਜੋ ਤੂੰ ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹ ਦੇਵੇਂ ਭਈ ਓਹ ਅਨ੍ਹੇਰੇ ਤੋਂ ਚਾਨਣ ਦੀ ਵੱਲ ਅਤੇ ਸ਼ਤਾਨ ਦੇ ਵੱਸ ਤੋਂ ਪਰਮੇਸ਼ੁਰ ਦੀ ਵੱਲ ਮੁੜਨ ਕਿ ਓਹ ਪਾਪਾਂ ਦੀ ਮਾਫ਼ੀ ਅਤੇ ਉਨ੍ਹਾਂ ਵਿੱਚ ਜੋ ਮੇਰੇ ਉੱਤੇ ਨਿਹਚਾ ਕਰ ਕੇ ਪਵਿੱਤ੍ਰ ਹੋਏ ਹਨ ਵਿਰਸਾ ਪਾਉਣ। 19 ਸੋ ਹੇ ਰਾਜਾ ਅਗ੍ਰਿੱਪਾ, ਮੈਂ ਉਸ ਸੁਰਗੀ ਦਰਸ਼ਣ ਤੋਂ ਬੇਮੁਖ ਨਾ ਹੋਇਆ। 20 ਸਗੋਂ ਪਹਿਲਾਂ ਦੰਮਿਸਕ ਦੇ ਰਹਿਣ ਵਾਲਿਆਂ ਨੂੰ ਅਤੇ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਦੇਸ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਉਪਦੇਸ਼ ਕੀਤਾ ਭਈ ਤੋਬਾ ਕਰੋ ਅਤੇ ਪਰਮੇਸ਼ੁਰ ਦੀ ਵੱਲ ਮੁੜੋ ਅਤੇ ਤੋਬਾ ਦੇ ਲਾਇਕ ਕੰਮ ਕਰੋ। 21 ਇਨ੍ਹਾਂ ਹੀ ਗੱਲਾਂ ਕਰਕੇ ਯਹੂਦੀਆਂ ਨੇ ਮੈਨੂੰ ਹੈਕਲ ਵਿੱਚ ਫੜ ਲਿਆ ਅਤੇ ਮੇਰੇ ਮਾਰ ਸੁੱਟਣ ਦੇ ਪਿੱਛੇ ਪਏ। 22 ਸੋ ਪਰਮੇਸ਼ੁਰ ਦੀ ਮੱਦਤ ਪਾ ਕੇ ਮੈਂ ਅੱਜ ਤਾਈਂ ਖੜਾ ਹਾਂ ਅਤੇ ਛੋਟੇ ਵੱਡੇ ਦੇ ਅੱਗੇ ਸਾਖੀ ਦਿੰਦਾ ਹਾਂ ਅਰ ਜਿਹੜੀਆਂ ਗੱਲਾਂ ਨਬੀਆਂ ਨੇ ਅਤੇ ਮੂਸਾ ਨੇ ਆਖੀਆਂ ਸਨ ਭਈ ਹੋਣਗੀਆਂ ਉਨ੍ਹਾਂ ਤੋਂ ਬਿਨਾ ਹੋਰ ਮੈਂ ਕੁਝ ਨਹੀਂ ਕਹਿੰਦਾ।
23 ਕਿ ਜਰੂਰ ਹੈ ਜੋ ਮਸੀਹ ਦੁੱਖ ਝੱਲੇ ਅਤੇ ਪਹਿਲਾਂ ਉਹ ਮੁਰਦਿਆਂ ਦੇ ਜੀ ਉੱਠਣ ਤੋਂ ਐਸ ਕੌਮ ਅਤੇ ਪਰਾਈਆਂ ਕੌਮਾਂ ਨੂੰ ਵੀ ਚਾਨਣ ਦਾ ਪਰਚਾਰ ਕਰੇ। 24 ਜਾਂ ਉਹ ਆਪਣਾ ਇਹ ਉਜ਼ਰ ਕਰ ਰਿਹਾ ਸੀ ਤਾਂ ਫ਼ੇਸਤੁਸ ਨੇ ਉੱਚੀ ਅਵਾਜ਼ ਨਾਲ ਆਖਿਆ, ਹੇ ਪੌਲੁਸ, ਤੂੰ ਕਮਲਾ ਹੈਂ, ਬਹੁਤੀ ਵਿਦਿਆ ਨੇ ਤੈਨੂੰ ਕਮਲਾ ਕਰ ਦਿੱਤਾ ਹੈ ! 25 ਪੌਲੁਸ ਨੇ ਆਖਿਆ, ਹੇ ਫ਼ੇਸਤੁਸ ਬਹਾਦੁਰ, ਮੈਂ ਕਮਲਾ ਨਹੀਂ ਸਗੋਂ ਸਚਿਆਈ ਅਤੇ ਸੋਝੀ ਦੀਆਂ ਗੱਲਾਂ ਕਰਦਾ ਹਾਂ। 26 ਕਿਉਂਕਿ ਰਾਜਾ ਜਿਹ ਦੇ ਸਾਹਮਣੇ ਮੈਂ ਬੇਧੜਕ ਬੋਲਦਾ ਹਾਂ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ ਕਿਉਂ ਜੋ ਮੈਨੂੰ ਨਿਹਚਾ ਹੈ ਭਈ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁੱਕੀ ਹੋਈ ਨਹੀਂ ਇਸ ਲਈ ਜੋ ਇਹ ਵਾਰਤਾ ਖੂੰਜੇ ਵਿੱਚ ਨਹੀਂ ਹੋਈ। 27 ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਦੀ ਪਰਤੀਤ ਕਰਦੇ ਹੋ ? ਮੈਂ ਤਾਂ ਜਾਣਦਾ ਹਾਂ ਕਿ ਤੁਸੀਂ ਪਰਤੀਤ ਕਰਦੇ ਹੋ।
28 ਅਗ੍ਰਿੱਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਸ ਹੋਊਗੀ ਭਈ ਮੈਨੂੰ ਥੋੜੇ ਹੀ ਕੀਤੇ ਮਸੀਹੀ ਕਰ ਲਵੇਂ ! 29 ਪੌਲੁਸ ਬੋਲਿਆ, ਪਰਮੇਸ਼ੁਰ ਕਰੇ ਕਿ ਭਾਵੇਂ ਥੋੜੇ ਭਾਵੇਂ ਬਹੁਤ ਕੀਤੇ, ਨਿਰਾ ਤੁਸੀਂ ਹੀ ਨਹੀਂ ਪਰ ਓਹ ਸਭ ਵੀ ਜਿਹੜੇ ਅੱਜ ਦੇ ਦਿਨ ਮੇਰੀ ਸੁਣਦੇ ਹਨ ਇਨ੍ਹਾਂ ਬੰਧਨਾਂ ਤੋਂ ਬਿਨਾ ਏਹੋ ਜਿਹੇ ਹੋ ਜਾਣ ਜਿਹੋ ਜਿਹਾ ਮੈਂ ਹਾਂ ! 30 ਤਦੋਂ ਰਾਜਾ, ਹਾਕਮ, ਬਰਨੀਕੇ ਅਰ ਓਹ ਜਿਹੜੇ ਉਨ੍ਹਾਂ ਦੇ ਨਾਲ ਬੈਠੇ ਸਨ ਉੱਠ ਖੜੇ ਹੋਏ। 31 ਅਤੇ ਅੱਡ ਜਾ ਕੇ ਆਪਸ ਵਿੱਚ ਗੱਲਾਂ ਕਰ ਕੇ ਕਹਿਣ ਲੱਗੇ ਜੋ ਇਹ ਮਨੁੱਖ ਤਾਂ ਮਾਰੇ ਜਾਣ ਯਾ ਕੈਦ ਹੋਣ ਦੇ ਲਾਇਕ ਕੁਝ ਨਹੀਂ ਕਰਦਾ। 32 ਉਪਰੰਤ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਆਖਿਆ ਕਿ ਜੇ ਇਹ ਮਨੁੱਖ ਕੈਸਰ ਦੀ ਦੁਹਾਈ ਨਾ ਦਿੰਦਾ ਤਾਂ ਛੁੱਟ ਸੱਕਦਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
