Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਹਰੇਕ ਖਿਆਲ ਨੂੰ ਕੈਦ ਕਰਨਾ

ਜੀਵਨ ਵਿੱਚ ਕਾਫੀ ਸਾਰੀ ਮੁਸ਼ਕਿਲਾਂ ਜਿਨ੍ਹਾੰ ਦਾ ਅਸੀ ਸਾਹਮਣਾ ਕਰਦੇ ਹਾਂ ਉਹ ਅੰਦਰੂਨੀ ਹਨ। ਬਾਹਰਲੀ ਲਡ਼ਾਈਆਂ ਅੰਦਰੂਨੀ ਗਹਰਾਈ ਦੇ ਸੰਘਰਸਾਂ ਦਾ ਨਤੀਜਾ ਹੁੰਦਾ ਹੈ ਜਿਹਡ਼ੇ ਜੀਵਨ ਵਿੱਚ ਇੱਕ ਸਮੇਂ ਦਾ ਦੌਰਾਨ ਉਸਰਦੇ ਹਨ। ਜੇ ਅਸੀ ਅਸਲ ਵਿੱਚ ਜਿੱਤ ਨੂੰ ਆਪਣੀ ਬੁਰੀਆਂ ਆਦਤਾਂ ਅਤੇ ਕੰਮ ਦੇ ਗਲਤ ਵਿਵਹਾਰਾਂ ਦੇ ਉੱਤੇ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਅੰਦਰੂਨੀ ਵਿਚਾਰਾਂ ਅਤੇ ਭਾਵਨਾਵਾਂ ਨੂੰ ਤਬਦੀਲ ਕਰਨ ਨੂੰ ਸਿੱਖਣਾ ਪਵੇਗਾ। ਕੁਰਿੰਥੀਆਂ ਦੀ ਕਲੀਸੀਆ ਨੂੰ ਪੌਲੁਸ ਰਸੂਲ ਨੇ ਇਹ ਕਹਿੰਦੇ ਹੋਇਆ ਲਿਖਿਆ ਕਿ, “ਸੋ ਅਸੀ ਵਹਿਮਾਂ ਨੂੰ ਅਕੇ ਹਰ ਇੱਕ ਉੱਚੀ ਗੱਲ ਨੂੰ ਜਿਹਡ਼ੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਭਈ ਉਹ ਮਸੀਹ ਦਾ ਆਗਿਆਕਰ ਹੋਵੇ” (2 ਕੁਰਿੰਥੀਆਂ 5:10)।

ਪੌਲੁਸ ਉਸ ਆਤਮਿਕ ਲਡ਼ਾਈ ਦੀ ਗੱਲ ਕਰ ਰਿਹਾ ਸੀ ਜਿਸਦਾ ਸਾਹਮਣਾ ਹਰੇਕ ਵਿਸ਼ਵਾਸੀ ਕਰਦਾ ਹੈ। ਉਹ ਸਮਝ ਗਿਆ ਕਿ ਜੀਵਨ ਵਿੱਚ ਸਭਨਾਂ ਤੋਂ ਵੱਡੇ ਸੰਘਰਸ਼ ਆਤਮਿਕ ਹਨ, ਅਤੇ ਉਨ੍ਹਾਂ ਦੀ ਲਡ਼ਾਈ ਦਾ ਮੈਦਾਨ ਹਮੇਸ਼ਾ ਇੱਕ ਵਿਸ਼ਵਾਸੀ ਦਾ ਮਨ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਇੱਕ ਵਿਅਕਤੀ ਮਸੀਹ ਦੇ ਕੋਲ ਗਹਿਰੇ ਆਤਮਿਕ ਸਬੰਧ ਵਿੱਚ ਨਿਜੀ ਤੌਰ ਤੇ ਆਏ, ਬਾਈਬਲ ਇਹ ਕਹਿੰਦੀ ਹੈ ਕਿ ਉਹ ਪਾਪ ਦੀ ਕੈਦ ਜਾਂ ਗੁਲਾਮੀ ਦੇ ਵਿੱਚ ਹੈ। ਦੂਜੇ ਸ਼ਬਦਾਂ ਦੇ ਵਿੱਚ, ਸਾਡੇ ਦੇਖਣ ਦਾ ਪੂਰੇ ਦਾ ਪੂਰਾ ਨਜ਼ਰਿਆ ਅਤੇ ਜੀਵਨ ਦਾ ਦਿਸ਼੍ਰਟੀਕੋਣ ਉਨ੍ਹਾਂ ਵਿਵਹਾਰਾਂ ਜਾਂ ਖਿਆਲਾਂ ਦੇ ਉੱਤੇ ਉਸਰਿਆ ਹੋਇਆ ਹੈ ਜਿਹਡ਼ੇ ਸਾਡੇ ਲਈ ਪਰਮੇਸ਼ੁਰ ਦੀ ਯੋਜਨਾ ਤੋਂ ਫਰਕ ਹਨ। ਅਸੀ ਖਿਆਲਾਂ ਦੀ ਉਸਾਰੀ ਕਈ ਮਹੀਨੀਆਂ ਅਤੇ ਸਾਲਾਂ ਦੇ ਸਮੇਂ ਦੇ ਵਿੱਚ ਕਰਦੇ ਹਾਂ। ਜਦੋਂ ਅਸੀ ਮਸੀਹ ਦੇ ਬਾਰੇ ਵਿੱਚ ਜਾਣ ਜਾਂਦੇ ਹਾਂ, ਤਾਂ ਇਸਦਾ ਅਰਥ ਇਹ ਨਹੀ ਹੁੰਦਾ ਕਿ ਸਾਨੂੰ ਹੁਣ ਆਪਣੇ ਗਲਤ ਖਿਆਲਾਂ ਦੇ ਵਿਵਹਾਰਾਂ ਦੇ ਨਾਲ ਕੁਝ ਨਹੀ ਕਰਨਾ ਹੈ। ਇਸਦਾ ਸਧਾਰਨ ਤੌਰ ਤੇ ਇਹੋ ਹੀ ਅਰਥ ਹੈ ਕਿ ਅਸੀ ਹੁਣ ਉਨ੍ਹਾਂ ਵਿਵਹਾਰਾਂ ਦੇ ਹੁਣ ਗੂਲਾਮ ਨਹੀ ਰਹੇ ਹਾਂ।

ਪ੍ਰੰਤੂ ਸਾਨੂੰ “ਹਰੇਕ ਖਿਆਲ ਨੂੰ ਮਸੀਹ ਦੀ ਆਗਿਆਕਾਰੀਤਾ ਦੇ ਵਿੱਚ ਲਿਆਉਣ” ਨੂੰ ਸਿੱਖਣਾ ਚਾਹੀਦਾ ਹੈ। ਮੈਂ ਇਸ ਗੱਲ ਦੀ ਵਿਆਖਿਆ ਕਰਦਾ ਹਾਂ। ਮੈਂ ਇੱਕ ਅਜਿਹੇ ਘਰ ਵਿੱਚ ਵੱਡਾ ਹੋਇਆ ਜਿੱਥੇ ਮੈਂ  ਕਾਫੀ ਜਿਆਦਾ ਨਕਰਾਤਮਕਵਾਦ ਦਾ ਅਨੁਭਵ ਕੀਤਾ ਹੈ। ਮੇਰੀ ਮਾਂ ਹਮੇਸ਼ਾ ਹੀ ਅਲੋਚਨਾਤਮਕ ਰਹੀ ਸੀ। ਇੱਕ ਵਿਸ਼ਲੇਸ਼ਣਆਤਮਕ ਆਤਮਾ ਅਤੇ ਇੱਕ ਅਲੋਚਨਾਤਮਕ ਆਤਮਾ ਦੇ ਵਿੱਚ ਇੱਕ ਬਾਰੀਕ ਜਿਹੀ ਰੇਖਾ ਦਾ ਹੀ ਅੰਤਰ ਹੈ। ਇੱਕ ਅਲੋਚਨਾਤਮਕ ਆਤਮਾ ਹਰੇਕ ਹਾਲਾਤ ਦਾ ਵਿਸ਼ਲੇਸ਼ਣ ਕਰਦੀ ਹੈ ਅਤੇ ਉਸਨੂੰ ਦੋਸ਼ੀ ਠਹਰਾਉਂਦੀ ਹੈ। ਪਰ ਇੱਕ ਵਿਸ਼ਲੇਸ਼ਣਆਤਮਕ ਆਤਮਾ ਸਹੀ ਨੂੰ ਗਲਤ ਤੋਂ ਸਮਝਣ ਵਿੱਚ ਯੋਗ ਹੈ ਅਤੇ ਸਹੀ ਕੰਮ ਕਰਨ ਦੇ ਲਈ ਠੀਕ ਤਰੀਕੇ ਨੂੰ ਲੱਭਦੀ ਹੈ। ਕਈ ਸਾਲ, ਮੈਂ ਪਰਮੇਸ਼ੁਰ ਦੀ ਦਿੱਤੀ ਹੋਈ ਵਿਸ਼ਲੇਸ਼ਣਆਤਮਕ ਆਤਮਾ ਨੂੰ ਸੁਆਰਥ-ਕੇੰਦਰਿਤ ਅਲੋਚਨਾਤਮਕ ਆਤਮਾ ਦੇ ਵਿੱਚ ਬਦਲ ਦਿੱਤਾ ਸੀ। ਕਿਸ ਦੇ ਬਾਰੇ ਜਾਂ ਕਿਸੇ ਵੀ ਕੰਮ ਦੇ ਪ੍ਰਤੀ ਮੇਰੇ ਸਭ ਤੋਂ ਪਹਿਲਾਂ ਵਿਚਾਰ ਸਦਾ ਹੀ ਨਕਰਾਤਮਕ, ਅਲੋਚਨਾਤਮਕ ਹੁੰਦੇ ਸਨ।

ਜਦੋਂ ਮਸੀਹ ਮੇਰੇ ਜੀਵਨ ਦੇ ਵਿੱਚ ਆ ਗਿਆ, ਤਾ ਉਸਨੰ ਮੈਂਨੂੰ ਇਸ ਅਲੋਚਨਾਤਮਕ ਆਤਮਾ ਤੋਂ ਆਜਾਦ ਕਰ ਦਿੱਤਾ। ਮੈਂ ਹੁਣ ਉਸ ਤਰ੍ਹਾਂ ਦੀ ਸੋਚ ਦੀ ਕੈਦ ਦੇ ਵਿੱਚ ਨਹੀ ਸਾਂ, ਹੁਣ ਉਸਦਾ ਗੂਲਾਮ ਨਹੀ ਸਾਂ। ਪਰ ਤਾਂ ਵੀ, ਮੈਂ ਆਪਣੇ ਵਿੱਚ ਨਕਰਾਤਮਕ ਆਤਮਾ ਇੱਕ ਪਲ ਦੇ ਵਿੱਚ ਹੀ ਨਹੀ ਉਸਾਰ ਲਈ ਸੀ। ਮੈਂ ਖਿਆਲਾਂ ਦੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਕਈ ਸਾਲਾਂ ਦੇ ਸਮੇਂ ਦੇ ਦੌਰਾਨ ਉਸਾਰੇ ਸਨ। ਇਸ ਲਈ, ਮੈਂਨੂੰ ਉਨ੍ਹਾਂ ਗਡ਼੍ਹਾਂ ਨੂੰ ਮੇਰੇ ਜੀਵਨ ਵਿੱਚ ਇੱਕ-ਇੱਕ ਇੱਟ ਲਾਹ ਕੇ ਤੋਡ਼ ਦੇਣਾ ਸਿੱਖਣਾ ਸੀ। ਇਸ ਦਾ ਸਧਾਰਨ ਅਰਥ ਇਹ ਸੀ ਕਿ ਹਰੇਕ ਦਿਨ ਮੈਂਨੂੰ ਹਰੇਕ ਨਕਰਾਤਮਕ ਖਿਆਲ ਨੂੰ ਮਸੀਹ ਦੀ ਆਗਿਆਕਰੀਤਾ ਦੇ ਬੰਧਨ ਵਿੱਚ ਲਿਆਉਣ ਦੀ ਲੋਡ਼ ਸੀ।

ਜਦੋਂ ਮੈਂ ਸਵੇਰੇ ਉੱਠਦਾ ਸੀ, ਮੇਰੇ ਸੋਚਣ ਦਾ “ਕੂਦਰਤੀ” ਤਰੀਕਾ ਨਕਾਰਾਮਕ ਹੁੰਦਾ ਸੀ। ਮੈਂ, ਇਸ ਲਈ, ਪਰਮੇਸ਼ੁਰ ਦੇ ਨਾਲ ਇੱਕਲਿਆ ਸਮਾਂ ਬਤੀਤ ਕਰਦਾ ਸੀ ਇਹ ਕਹਿੰਦੇ ਹੋਇਆ ਕਿ ਉਹ ਮੇਰੇ ਹਰੇਕ ਖਿਆਲ ਨੂੰ ਆਪਣੇ ਬੰਧਨ ਦੇ ਵਿੱਚ ਲੈ ਕੇ ਆਏ। ਪ੍ਰਾਰਥਨਾ ਦੇ ਨਾਲ, ਮੈਂ ਹਰੇਕ ਖਿਆਲ ਨੂੰ ਮਸੀਹ ਦੀ ਆਗਿਆਕਾਰੀਤਾ ਦੀ ਅਧੀਨਤਾ ਦੇ ਵਿੱਚ ਲਿਆਉਦਾ ਹਾਂ। ਮੈਂ ਪਰਮੇਸ਼ੁਰ ਨੂੰ ਕਹਿੰਦਾ ਹਾਂ ਕਿ ਉਹ ਮੈਂਨੂੰ ਹਮੇਸ਼ਾ ਉਨ੍ਹਾਂ ਖਿਆਲਾਂ ਦੇ ਨਾਲ ਭਰ ਦੇਵੇ ਜਿਹਡ਼ੇ ਉਸਨੂੰ ਪ੍ਰਸੰਨ ਕਰਦੇ ਹਨ। ਜਿੰਨਾਂ ਵੱਧ ਲਗਾਤਾਰ ਮੈਂ ਆਪਣੇ ਵਿਚਾਰਾਂ ਦੇ ਵਿਵਹਾਰਾਂ ਨੂੰ ਮਸੀਹ ਦੇ ਸ਼ਾਸਨ ਦੇ ਅਧੀਨ ਲਿਆਉਂਦਾ ਹਾਂ, ਉਨ੍ਹਾਂ ਤੇਜੀ ਦੇ ਨਾਲ ਉਹ ਗਡ਼੍ਹ ਮੇਰੇ ਜੀਵਨ ਦੇ ਵਿੱਚੋ ਟੁੱਟ ਜਾਂਦਾ ਹੈ।

ਜਦੋਂ ਇਕੇਰਾਂ ਉਹ ਗਡ਼੍ਹ ਟੁੱਟ ਗਿਆ, ਇਸਦਾ ਅਰਥ ਇਹ ਨਹੀ ਹੈ ਕਿ ਮੈਂ ਹੁਣ ਉਸ ਖੇਤਰ ਦੇ ਵਿੱਚ ਪਰੀਖਿਆ ਦੇ ਵਿੱਚ ਨਹੀ ਪਵਾਂਗਾ। ਇਸ ਦਾ ਸਧਾਰਨ ਅਰਥ ਇਹੋ ਹੀ ਹੈ ਕਿ ਹੁਣ ਤੋਂ ਲੈ ਸ਼ੈਤਾਨ ਦਾ ਮੇਰੇ ਜੀਵਨ ਦੇ ਉਸ ਖੇਤਰ ਦੇ ਵਿੱਚ ਕੋਈ ਅਧਿਕਾਰ ਨਹੀ ਹੋਵੇਗਾ। ਮੈਂਨੂੰ ਹੁਣ “ਕੂਦਰਤੀ ਰੂਪ ਵਿੱਚ ਨਕਾਰਾਤਮਕ” ਵਿਅਕਤੀ ਨਹੀ ਹੋਣਾ ਹੈ। ਮੈਂ ਅਲੋਕਿਕ ਰੂਪ ਵਿੱਚ ਸਕਾਰਾਤਮਕ ਵਿਅਕਤੀ ਹੋ ਸਕਦਾ ਹੈ। ਭਾਵੇਂ ਕੁਝ ਵੀ ਮੇਰੇ ਜੀਵਨ ਵਿੱਚ ਕਿਉਂ ਨਾ ਆਵੇ, ਮੈਂਨੂੰ ਹਰੇਕ ਉਹ ਗੱਲ ਦੇ ਦਿੱਤੀ ਗਈ ਹੈ ਜਿਹਡ਼ੀ ਮੈਂ ਖਿਆਲਾਂ ਦੇ ਉਨ੍ਹਾਂ ਵਿਵਹਾਰਾਂ ਉੱਤੇ ਸ਼ਕਤੀਸ਼ਾਲੀ ਤਰੀਕੇ ਦੇ ਨਲਾ ਜਿੱਤ ਦਿੰਦੇ ਹੈ ਜਿਹਡ਼ੇ ਪਰਮੇਸ਼ੁਰ ਦੇ ਰਾਹਾਂ ਅਤੇ ਚਿਰਤੱਰ ਦੇ ਬਿਲਕੁਲ ਉਲਟ ਹਨ।

ਸਾਡੇ ਵਿੱਚ ਹਰੇਕ ਗਲਤ ਖਿਆਲਾਂ ਦੇ ਵਿਵਹਾਰਾਂ ਦੇ ਉੱਤੇ ਜਿੱਤ ਨੂੰ ਅਨੁਭਵ ਕਰ ਸਕਦਾ ਹੈ। ਪਰਮੇਸ਼ੁਰ ਨੇ ਤੁਹਾਡੇ ਜੀਵਨ ਵਿੱਚ ਤੁਹਾਨੂੰ ਸ਼ੈਤਾਨ ਦੇ ਗਡ਼੍ਹ ਦੇ ਉੱਤੇ ਆਤਮਿਕ ਜੰਗ ਦੇ ਵਿੱਚ ਜਿੱਤ ਲਈ ਹਥਿਆਰ ਦਿੱਤੇ ਹੋਏ ਹਨ। ਅੱਜ ਹੀ ਅਰੰਭ ਕਰਕੇ ਮਸੀਹ ਦੀ ਆਗਿਆਕਰੀਤਾ ਦੇ ਅਧੀਨ ਹਰੇਕ ਖਿਆਲ ਨੂੰ ਉਸਦੇ ਬਧੰਨ ਦੇ ਵਿੱਚ ਲੈ ਆਉ।

੨ ਕੁਰਿੰਥੀਆਂ 10:1-6

1 0:1 ਹੁਣ ਮੈਂ ਪੌਲੁਸ ਜੋ ਤੁਹਾਡੇ ਵਿੱਚ ਤੁਹਾਡੇ ਸਨਮੁਖ ਹੋ ਕੇ ਥੋੜ ਦਿਲਾ ਹਾਂ ਪਰ ਤੁਹਾਥੋਂ ਪਰੋਖੇ ਹੋ ਕੇ ਤੁਹਾਡੇ ਉੱਤੇ ਦਿਲੇਰ ਹਾਂ ਮਸੀਹ ਦੀ ਹਲੀਮੀ ਅਤੇ ਨਰਮਾਈ ਦੇ ਕਾਰਨ ਆਪ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ। 10:2 ਮੇਰੀ ਤੁਹਾਡੇ ਅੱਗੇ ਇਹ ਮਿੰਨਤ ਹੈ ਭਈ ਮੈਨੂੰ ਸਨਮੁਖ ਹੋ ਕੇ ਉਸ ਭਰੋਸੇ ਨਾਲ ਦਿਲੇਰ ਨਾ ਹੋਣਾ ਪਵੇ ਜਿਹ ਦੇ ਨਾਲ ਮੈਂ ਕਈਆਂ ਉੱਤੇ ਦਿਲੇਰ ਹੋਣ ਦੀ ਦਲੀਲ ਕਰਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲੇ ਜੇਹੇ ਸਮਝਦੇ ਹਨ। 10:3 ਅਸੀਂ ਭਾਵੇਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਜੁੱਧ ਨਹੀਂ ਕਰਦੇ। 10:4 ਇਸ ਲਈ ਜੋ ਸਾਡੇ ਜੁੱਧ ਦੇ ਸ਼ਸਤ੍ਰ ਸਰੀਰਕ ਨਹੀਂ ਸਗੋਂ ਪਰਮੇਸ਼ੁਰ ਦੇ ਭਾਣੇ ਕਿਲ੍ਹਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ। 10:5 ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਭਈ ਉਹ ਮਸੀਹ ਦਾ ਆਗਿਆਕਾਰ ਹੋਵੇ। 10:6 ਅਤੇ ਜਾਂ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰਾਂ ਦੀ ਅਣਆਗਿਆਕਾਰੀ ਦਾ ਵੱਟਾ ਲੈਣ ਨੂੰ ਤਿਆਰ ਹਾਂ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ