Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਦਾਉਦ- ਇੱਕ ਜਰੂਰੀ ਚੇਤਾਵਨੀ- ਸਾਵਧਾਨੀ ਨਾਲ ਅੱਗੇ ਵਧੋ.

ਸਾਡਾ ਅਧਿਅਨ ਜੋ ਕਿ “ਜੇਤੂ ਮਸੀਹੀ ਆਦਮੀ ਅਤੇ ਔਰਤਾਂ” ਹੈ ਹੁਣ ਦਾਉਦ ਦੀ ਜਿੰਦਗੀ ਦੇ ਵੱਲ ਜਾ ਰਿਹਾ ਹੈ. ਬਾਈਬਲ ਉਸ ਨੂੰ ਪ੍ਰਮੇਸ਼ਰ ਦੇ ਆਪਣੇ ਦਿਲ ਦੇ ਸਭ ਤੋਂ ਕਰੀਬ ਵਿਅਕਤੀ ਦੇ ਤੌਰ ਤੇ ਦਸਦੀ ਹੈ. ਉਹ ਪ੍ਰਮੇਸ਼ਰ ਦੇ ਪਰਤ ਵਿਸ਼ਵਾਸ ਅਤੇ ਜਨੂੰਨ ਦੇ ਨਾਲ ਭਰਿਆ ਹੋਇਆ ਸੀ. ਜਦ ਇੱਕ ਵਿਅਕਤੀ ਦਾਉਦ ਦੇ ਬਾਰੇ ਸੋਚਦਾ ਹੈ ਤਾਂ ਦੋ ਗੱਲਾਂ ਉਸ ਦੇ ਦਿਮਾਗ ਵਿਚ ਆਉਂਦੀਆਂ ਹਨ, ਇੱਕ ਜਵਾਨ ਲੜਕਾ ਜਿਸਨੇ ਗੋਲਿਆਥ ਨੂੰ ਮਾਰਿਆ, ਅਤੇ ਇੱਕ ਰਾਜਾ ਜਿਸ ਨੇ ਵਿਭਚਾਰ ਕੀਤਾ ਅਤੇ ਖੂਨ ਕੀਤਾ. ਇਹ ਕਾਫੀ ਹੈ ਕਿ ਸਾਨੂੰ ਇਹ ਅਹਿਸਾਸ ਦਿਵਾਵੇ ਕਿ ਅਸੀਂ ਆਪਣੇ ਮਸੀਹੀ ਜੀਵਨ ਦੇ ਵਿਚ “ਸਾਵਧਾਨੀ ਦੇ ਨਾਲ ਅੱਗੇ ਵਧੀਏ”. ਪਰ ਦਾਉਦ ਦੇ ਜੀਵਨ ਵਿਚ ਹੋਰ ਵੀ ਬਹੁਤ ਵੱਡਾ ਇਤਿਹਾਸ ਹੈ ਜੋ ਕਿ ਸਾਨੂੰ ਸਾਵਧਾਨ ਹੋ ਕੇ ਚਲਣ ਲਈ ਪ੍ਰੇਰਿਤ ਕਰਦਾ ਹੈ. ਜਦ ਅਸੀਂ ਪ੍ਰਮੇਸ਼ਰ ਦੇ ਆਗੂਆਂ ਦੇ ਤੌਰ ਤੇ ਚਲਦੇ ਹਾਂ.

ਇਹ ਜਰੂਰੀ ਹੈ ਕਿ ਅਸੀਂ ਸਮਝੀਏ ਕਿ ਦਾਉਦ ਰਾਜਾ ਕਿਵੇਂ ਬਣਿਆ. ਇਸ ਨੂੰ ਸਮਝਣ ਵਾਸਤੇ ਸਾਨੂੰ ਸਾਉਲ ਦੇ ਜੀਵਨ ਨੂੰ ਵੇਖਣਾ ਚਾਹੀਦਾ ਹੈ.  ਇਸਰਾਇਲ ਦੇ ਲੋਕ ਇੱਕ ਰਾਜਾ ਦੀ ਮੰਗ ਕਰ ਰਹੇ ਸਨ, ਉਨ੍ਹਾਂ ਨੇ ਸੈਮੁਅਲ ਨਬੀ ਨੂੰ ਕਿਹਾ, “ਸਾਨੂੰ ਇੱਕ ਰਾਜਾ ਚਾਹੀਦਾ ਹੈ.” (੧ ਸੈਮ ੮:੧੯) ਫਿਰ ਪ੍ਰਮੇਸ਼ਰ ਨੇ ਉਨ੍ਹਾਂ ਨੂੰ ਕਿਹਾ, “ਉਨ੍ਹਾਂ ਦੀ ਸੁਨ ਅਤੇ ਉਨ੍ਹਾਂ ਨੂੰ ਰਾਜੇ ਦੇਹ.” (੧ ਸੈਮ ੮:੨੨) ਪ੍ਰਮੇਸ਼ਰ ਨੇ ਸਾਉਲ ਨੂੰ ਰਾਜਾ ਦੇ ਤੌਰ ਤੇ ਚੁਣਿਆ. ਉਹ ਇੱਕ ਇਹੋ ਜਿਹਾ ਵਿਅਕਤੀ ਸੀ ਜੋ ਕਿ ਸ਼ਰੀਰਕ ਤੌਰ ਤੇ ਆਕਰਸ਼ਿਤ ਸੀ, ਪਰ ਫਿਰ ਵੀ ਆਤਮਿਕ ਤੌਰ ਤੇ ਦੀਨ ਸੀ. ਬਾਈਬਲ ਦੇ ਅਨੁਸਾਰ ਉਹ “ਆਪਣੇ ਲੋਕਾਂ ਦੇ ਵਿਚ ਸਭ ਤੋਂ ਸੁੰਦਰ ਸੀ ਅਤੇ ਜਵਾਨ ਸੀ ਅਤੇ ਉਹ ਆਪਣੇ ਸਭ ਨਾਲ ਦੇ ਜਵਾਨ ਆਦਮੀਆਂ ਨਾਲੋਂ ਉਚਾ ਸੀ.” (੧ ਸੈਮ ੯:੨) ਪਰ ਸਾਉਲ ਨੇ ਦੀਨਤਾ ਦਾ ਵਿਵਹਾਰ ਵਿਖਾਇਆ, ਜਦ ਉਸ ਨੂੰ ਸ਼ੁਰੂ ਦੇ ਵਿਚ ਰਾਜਾ ਦੇ ਤੌਰ ਤੇ ਚੁਣਿਆ ਗਿਆ. ਉਸ ਨੇ ਕਿਹਾ, “ਮੈਂ ਬਿਨ੍ਯਾਮਿਨ ਕਬੀਲੇ ਤੋਂ ਹਾਂ, ਜੋ ਸਭ ਤੋਂ ਛੋਟਾ ਕਬੀਲਾ ਹੈ. ਮੇਰੇ ਪਿਤਾ ਦੇ ਟੱਬਰ ਦੀ ਸਾਡੇ ਕਬੀਲੇ ਵਿਚ ਕੋਈ ਥਾਂ ਨਹੀ ਹੈ. ਫਿਰ ਤੂੰ ਮੈਨੂੰ ਇਓਸ ਤਰਾਂ ਕਿਉਂ ਕਹਿ ਰਿਹਾ ਹੈ.?” (੧ ਸੈਮ ੯:੨੧)

ਸਾਉਲ ਦੇ ਜੀਵਨ ਦੀ ਸਭ ਤੋਂ ਵੱਡੀ ਘਟਨਾ ਇਹ ਸੀ ਕਿ ਤਾਕਤ ਅਤੇ ਅਧਿਕਾਰ ਉਸਦੇ ਦਿਮਾਗ ਵਿਚ ਵੜ ਗਈ. ਇਸਦੇ ਨਾਲ ਉਸਦੇ ਜੀਵਨ ਵਿਚ ਅਸ੍ਰੁਖਿਆ, ਈਰਖਾ ਅਤੇ ਹੋਰ ਕਯੀ ਗਲਤੀਆਂ ਦੀ ਸੈਨਾ ਉਸਦੇ ਜੀਵਨ ਵਿਚ ਆ ਗਈ, ਅਤੇ ਦੁਆਰਾ ਉਹ ਅਨਾਗੀਆਕਾਰ ਬ੍ਨਿਓਆ ਅਤੇ ਅਖੀਰ ਵਿਚ ਉਹ ਆਪਣੀ ਅਗੁਵਾਈ ਤੋਂ ਡਿੱਗ ਪਿਆ. ਪ੍ਰਮੇਸ਼ਰ ਨੇ ਅਖੀਰ ਦੇ ਵਿਚ ਸਾਉਲ ਨੂੰ ਕਿਹਾ, “ “ਮੈਨੂੰ ਅਫਸੋਸ ਹੈ ਕਿ ਮੈਂ ਸਾਉਲ ਨੂੰ ਰਾਜਾ ਬਣਾਇਆ, ਕਿਉਂਕਿ ਉਸ ਨੇ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਹੈ. ਅਤੇ ਮੇਰੀਆਂ ਆਗਿਆਂ ਨੂੰ ਪੂਰਾ ਨਹੀ ਕੀਤਾ ਹੈ.” (੧ ਸੈਮ ੧੫:੧੧) ਸਾਉਲ ਦੀ ਅਣ ਆਗਿਆਕਰੀ ਦੀ ਵਜ੍ਹਾ ਨਾਲ ਦਾਉਦ ਰਾਜਾ ਬਣ ਗਿਆ.

ਮੇਰੇ ਜੀਵਨ ਦੇ ਵਿਚ ਮੈਂ ਇਹੋ ਜਿਹੇ ਆਦਮੀਆਂ ਅਤੇ ਔਰਤਾਂ ਨੂੰ ਮਿਲਿਆ ਹਾਂ ਜੋ ਕਿ ਪ੍ਰਮੇਸ਼ਰ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਨਾਲ ਦੀਨਤਾ ਨਾਲ ਚਲਦੇ ਹਨ. ਪਰ, ਜਦ ਉਹ ਆਗੂਪਨ ਦੀ ਪਦਵੀ ਤੇ ਸਨ, ਅਤੇ ਉਨ੍ਹਾਂ ਦੇ ਕੋਲ ਅਧਿਕਾਰ ਸੀ, ਉਨ੍ਹਾਂ ਦੇ ਅੰਦਰੋਂ ਦੀਨਤਾ ਖਤਮ ਹੋ ਗਈ ਅਤੇ ਉਨ੍ਹਾਂ ਨੇ ਪ੍ਰਮੇਸ਼ਰ ਦੀ ਅਣ ਆਗਿਆਕਾਰੀ ਕੀਤੀ. ਮੈਂ ਆਪਣੇ ਪੂਰੇ ਦਿਲ ਦੇ ਨਾਲ ਇਹ ਵਿਸ਼ਵਾਸ ਕਰਦਾ ਹਾਂ ਕਿ ਇਨ੍ਹਾਂ ਸਭ ਲੋਕਾਂ ਨੇ ਬੜੀ ਵਧੀਆ ਸ਼ੁਰੁਆਤ ਕੀਤੀ ਸੀ, ਪਰ ਇਨ੍ਹਾਂ ਦੀ ਸਮਾਪਤੀ ਬਹੁਤ ਹਿ ਘਟੀਆ ਸੀ. ਇਹ ਕਦੇ ਆਪਣੇ ਜੀਵਨ ਵਿਚ ਪ੍ਰਮੇਸ਼ਰ ਦੇ ਸਚੇ ਲੋਕ ਸਨ. ਉਹ ਪ੍ਰਮੇਸ਼ਰ ਨੂੰ ਪਿਆਰ ਕਰਦੇ ਸਨ. ਉਹ ਉਸਦੇ ਚਿਹਰੇ ਨੂੰ ਖੋਜਦੇ ਸਨ ਅਤੇ ਉਸ ਨੂੰ ਖੁਸ਼ ਕਰਨ ਦੀ ਕੋਸ਼ਿਸ ਕਰਦੇ ਰਹਿੰਦੇ ਸਨ. ਪਰ ਉਨ੍ਹਾਂ ਦੇ ਨਾਲ ਕੁਝ ਵਾਪਰ ਗਿਆ ਜੋ ਕਿ ਸਾਉਲ ਦੇ ਨਾਲ ਅਤੇ ਇਥੋਂ ਤੱਕ ਕਿ ਦਾਉਦ ਦੇ ਨਾਲ ਵੀ ਵਾਪਰਿਆ ਸੀ. ਪ੍ਰਮੇਸ਼ਰ ਦੀ ਤਾਕਤ ਅਤੇ ਉਸਦਾ ਅਧਿਕਾਰ ਇਨ੍ਹਾਂ ਦੇ ਦਿਮਾਗਾਂ ਦੇ ਵਿਚ ਵੜ ਗਿਆ.

ਅੱਜ ਕਲੀਸਿਯਾ ਦੇ ਵਿਚ “ਪ੍ਰਮੇਸ਼ਰ ਦੀ ਤਾਕਤ” ਦੀ ਬਹੁਤ ਚਰਚਾ ਹੋ ਰਹੀ ਹੈ. ਅਸੀਂ ਅਕਸਰ ਹਿ ਇਹੋ ਜਿਹੇ ਸ਼ਬਦ ਸੁਣਦੇ ਹਾਂ, “ਉਸ ਕੋਲ ਪ੍ਰਮੇਸ਼ਰ ਦਾ ਅਭਿਸ਼ੇਕ ਹੈ” ਜਾਂ “ਪ੍ਰਮੇਸ਼ਰ ਦੀ ਤਾਕਤ ਉਸ ਉੱਪਰ ਹੈ.” ਮੈਂ ਹਿਲ ਜਾਂਦਾ ਹਾਂ ਜਦ ਲੋਕ ਇਹੋ ਜਿਹੀਆਂ ਗੱਲਾਂ ਕਹਿੰਦੇ ਹਨ. ਕਿਉਂਕਿ ਕਯੀ ਵਾਰ ਇਹ ਗੱਲਾਂ ਜਦ ਉਹ ਕਹਿੰਦੇ ਹਨ ਤਾਂ ਉਹ ਇਸ ਨੂੰ ਪੂਰੀ ਤਰਾਂ ਸਮਝਦੇ ਨਹੀ ਹਨ ਕਿ ਉਹ ਆਗੂ ਪੂਰੀ ਤਰਾਂ ਦੀਨਤਾ ਅਤੇ ਪ੍ਰਮੇਸ਼ਰ ਦੇ ਵਚਨ ਦੀ ਆਗਿਆਕਾਰੀ ਦੇ ਵਿਚ ਚਲਦਾ ਹੈ, ਜਦ ਪ੍ਰਮੇਸ਼ਰ ਉਸ ਨੂੰ ਇਸਤੇਮਾਲ ਕਰਦਾ ਹੈ.

ਕਲੀਸਿਯਾ ਅੱਜ ਇਹੋ ਜਿਹੇ ਆਗੂਆਂ ਦੀ ਵਜ੍ਹਾਂ ਨਾਲ ਕ੍ਸ੍ਮ੍ਕਸ ਦੇ ਵਿਚ ਪਈ ਹੈ ਜੋ ਕੀ ਸ਼ੁਰੁਆਤ ਤਾਂ ਵਧੀਆ ਕਰਦੇ ਹਨ ਪਰ ਉਨ੍ਹਾਂ ਦਾ ਅੰਤ ਬਹੁਤ ਹੀ ਘਟਿਆ ਹੁੰਦਾ ਹੈ. ਪ੍ਰਮੇਸ਼ਰ ਅਗੁਵਾਈ ਦੇ ਵਿਚ ਲੋਕਾਂ ਨੂੰ ਇਸ ਕਰਕੇ ਉੱਪਰ ਲੈ ਕੇ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਦਿਲ ਦੀਨਤਾ ਦੇ ਨਾਲ ਭਰਿਆ ਹੁੰਦਾ ਹੈ. ਪਰ ਬਾਈਬਲ ਦੇ ਅਨੁਸਾਰ, ਡਿਗਣ ਤੋਂ ਪਹਿਲਾਂ ਘਮੰਡ ਆਉਂਦਾ ਹੈ. ਇਹ ਸਾਉਲ ਦੇ ਨਾਲ ਹੋਇਆ ਅਤੇ ਇਹ ਦਾਉਦ ਦੇ ਨਾਲ ਹੋਇਆ ਅਤੇ ਬਾਈਬਲ ਦੇ ਵਿਚ ਕਯੀ ਹੋਰ ਲੋਕਾਂ ਦੇ ਨਾਲ ਹੋਇਆ. ਇਹ ਤੁਹਾਡੇ ਅਤੇ ਮੇਰੇ ਨਾਲ ਕਿਉਂ ਨਹੀ ਹੋਵੇਗਾ? ਜਦ ਅਸੀਂ ਦਾਉਦ ਦੇ ਜੀਵਨ ਦਾ ਅਧੀਆਨ ਸ਼ੁਰੂ ਕਰਦੇ ਹਾਂ ਮੈਂ ਇੱਕ ਚੇਤਾਵਨੀ ਦਿੰਦਾ ਹਾਂ, ਸਾਵਧਾਨੀ ਦੇ ਨਾਲ ਚੱਲੋ.

੧ ਸਮੋਈਲ 8:10-9:2

10 ਉਨ੍ਹਾਂ ਲੋਕਾਂ ਨੇ ਪਾਤਸ਼ਾਹ ਦੀ ਮੰਗ ਕੀਤੀ ਤਾਂ ਸਮੂਏਲ ਨੂੰ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਉਸਨੂੰ ਯਹੋਵਾਹ ਨੇ ਆਖਿਆ ਸੀ।

11 ਸਮੂਏਲ ਨੇ ਕਿਹਾ, “ਜੇਕਰ ਤੁਹਾਡੇ ਉੱਪਰ ਜੋ ਹੋਰ ਪਾਤਸ਼ਾਹ ਆਵੇਗਾ ਉਹ ਤੁਹਾਡੇ ਉੱਪਰ ਇੰਝ ਰਾਜ ਕਰੇਗਾ: ਉਹ ਤੁਹਾਡੇ ਕੋਲੋਂ ਤੁਹਾਡੇ ਪੁੱਤਰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ ਮਜ਼ਬੂਰ ਕਰੇਗਾ। ਉਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਅਤੇ ਉਨ੍ਹਾਂ ਨੂੰ ਆਪਣੇ ਰਥਾਂ ਦੇ ਲਈ ਅਤੇ ਆਪਣੇ ਘੁੜ-ਸਵਾਰ ਬਣਾਕੇ ਲੜਨ ਲਈ ਮਜ਼ਬੂਰ ਕਰੇਗਾ। ਤੁਹਾਡੇ ਪੁੱਤਰ ਪਾਤਸ਼ਾਹ ਦੇ ਰਥ ਦੇ ਅੱਗੇ ਉਸਦੇ ਰਖਵਾਲੇ ਬਣਕੇ ਉਸਦੀ ਰਾਖੀ ਕਰਦੇ ਉਸਦੇ ਅੱਗੇ-ਅੱਗੇ ਭੱਜਣਗੇ। 12 ਪਾਤਸ਼ਾਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਕਰੇਗਾ। ਉਨ੍ਹਾਂ ਵਿੱਚੋਂ ਕੁਝ 1 ,000 ਮਨੁਖਾਂ ਦੇ ਉੱਪਰ ਅਫ਼ਸਰ ਲੱਗਣਗੇ ਅਤੇ ਕੁਝ 50 ਦੇ ਉੱਪਰ।ਤੁਹਾਡੇ ਕੁਝ ਪੁੱਤਰਾਂ ਤੋਂ ਪਾਤਸ਼ਾਹ ਹਲ੍ਲ ਚਲਵਾਏਗਾ ਅਤੇ ਵਾਢੀ ਕਰਵਾਏਗਾ। ਕੁਝ ਤੁਹਾਡੇ ਪੁੱਤਰਾਂ ਨੂੰ ਪਾਤਸ਼ਾਹ ਔਜ਼ਾਰ ਬਨਾਉਣ ਦਾ ਹੁਕਮ ਦੇਵੇਗਾ ਤਾਂ ਜੋ ਉਹ ਸ਼ਸਤਰ ਜੰਗ ਵਿੱਚ ਵਰਤੇ ਜਾਣ ਅਤੇ ਉਨ੍ਹਾਂ ਨੂੰ ਉਹ ਆਪਣੇ ਰਥ ਲਈ ਕਈ ਕੁਝ ਬਨਾਉਣ ਲਈ ਮਜ਼ਬੂਰ ਕਰੇਗਾ। 13 “ਪਾਤਸ਼ਾਹ ਤੁਹਾਡੀਆਂ ਸਾਰੀਆਂ ਧੀਆਂ ਤੁਹਾਡੇ ਕੋਲੋਂ ਲੈ ਲਵੇਗਾ। ਤੁਹਾਡੀਆਂ ਕੁਝ ਧੀਆਂ ਨੂੰ ਉਹ ਆਪਣੇ ਲਈ ਇਤਰ ਬਨਾਉਣ ਦਾ ਹੁਕਮ ਦੇਵੇਗਾ ਅਤੇ ਕੁਝ ਨੂੰ ਸੇਵਕਾਂ ਦਾਸੀਆਂ ਵਾਲੇ ਕੰਮ ਰੋਟੀ ਬਨਾਉਣ ਤੇ ਦੇਖ-ਰੇਖ ਕਰਨ ਦੇ ਕੰਮ ਕਰਨ ਨੂੰ ਮਜ਼ਬੂਰ ਕਰੇਗਾ। 14 “ਪਾਤਸ਼ਾਹ ਤੁਹਾਡੀਆਂ ਸਭ ਤੋਂ ਵਧੀਆਂ ਪੈਲੀਆਂ, ਦਾਖਾਂ ਦੇ ਬਾਗ਼ ਅਤੇ ਜੈਤੂਨ ਦੇ ਬੇਲੇ ਨੂੰ ਤੁਹਾਡੇ ਕੋਲੋਂ ਲੈ ਲਵੇਗਾ। ਉਹ ਤੁਹਾਡੇ ਕੋਲੋਂ ਇਹ ਸਭ ਕੁਝ ਲੈਕੇ ਆਪਣੇ ਅਫ਼ਸਰਾਂ ਨੂੰ ਦੇ ਦੇਵੇਗਾ। 15 ਉਹ ਤੁਹਾਡੇ ਅਨਾਜ਼ ਅਤੇ ਅੰਗੂਰਾਂ ਦਾ ਦਸਵੰਧ ਤੁਹਾਡੇ ਕੋਲੋਂ ਲੈ ਲਵੇਗਾ। ਅਤੇ ਇਹ ਵਸਤਾਂ ਉਹ ਆਪਣੇ ਸੇਵਕਾਂ ਅਤੇ ਅਫ਼ਸਰਾਂ ਨੂੰ ਵੰਡ ਦੇਵੇਗਾ। 16 ਇਹ ਪਾਤਸ਼ਾਹ ਤੁਹਾਡੇ ਮਰਦਾਂ ਅਤੇ ਔਰਤਾਂ ਨੂੰ ਆਪਣੇ ਦਾਸ ਬਣਾਵੇਗਾ। ਉਹ ਤੁਹਾਡੇ ਸਭ ਤੋਂ ਵਧੀਆਂ ਨਸਲ ਦੇ ਜਾਨਵਰ ਅਤੇ ਖੋਤੇ ਤੁਹਾਡੇ ਕੋਲੋਂ ਲੈਕੇ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਲਿਆਵੇਗਾ। 17 ਉਹ ਤੁਹਾਡੇ ਇੱਜੜਾਂ ਦੇ ਦਸਵੰਧ ਲੈ ਲਵੇਗਾ। “ਫ਼ੇਰ ਤੁਸੀਂ ਖੁਦ ਹੀ ਪਾਤਸ਼ਾਹ ਦੇ ਗੁਲਾਮ ਬਣ ਜਾਵੋਂਗੇ। 18 ਅਤੇ ਜਦੋਂ ਉਹ ਵਕਤ ਆਵੇਗਾ ਤਾਂ ਤੁਸੀਂ ਦੁਹਾਈ ਦੇ ਦੇਕੇ ਰੋਵੋਂਗੇ ਕਿ ਅਸੀਂ ਕਿਸ ਨੂੰ ਪਾਤਸ਼ਾਹ ਚੁਣਿਆ ਪਰ ਉਸ ਵਕਤ ਯਹੋਵਾਹ ਤੁਹਾਡੀ ਇੱਕ ਵੀ ਨਹੀਂ ਸੁਣੇਗਾ।” 19 ਪਰ ਲੋਕਾਂ ਨੇ ਸਮੂਏਲ ਦੀ ਇੱਕ ਨਾ ਸੁਣੀ। ਉਨ੍ਹਾਂ ਕਿਹਾ, “ਨਹੀਂ! ਸਾਨੂੰ ਆਪਣੇ ਲਈ ਨਵਾਂ ਸ਼ਾਸਕ ਚਾਹੀਦਾ ਹੈ, ਜੋ ਸਾਡੇ ਉੱਤੇ ਰਾਜ ਕਰ ਸਕੇ। 20 ਫ਼ਿਰ ਅਸੀਂ ਵੀ ਸਾਰੀਆਂ ਕੌਮਾਂ ਵਰਗੇ ਹੋ ਜਾਵਾਂਗੇ। ਸਾਡਾ ਪਾਤਸ਼ਾਹ ਸਾਡੇ ਅੱਗੇ-ਅੱਗੇ ਤੁਰੇ, ਜੋ ਸਾਡੇ ਲਈ ਲੜ ਸਕੇ।” 21 ਸਮੂਏਲ ਨੇ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ ਅਤੇ ਫ਼ਿਰ ਉਸਨੇ ਉਨ੍ਹਾਂ ਦੇ ਸ਼ਬਦ ਯਹੋਵਾਹ ਅੱਗੇ ਦੁਹਰਾਏ। 22 ਯਹੋਵਾਹ ਨੇ ਆਖਿਆ, “ਤੂੰ ਉਨ੍ਹਾਂ ਦਾ ਕਹਿਣਾ ਮੰਨ ਅਤੇ ਉਨ੍ਹਾਂ ਨੂੰ ਨਵਾਂ ਪਾਤਸ਼ਾਹ ਦੇ।”ਤਦ ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਠੀਕ ਹੈ ਤੁਹਾਨੂੰ ਨਵਾਂ ਪਾਤਸ਼ਾਹ ਮਿਲੇਗਾ ਹੁਣ, ਤੁਸੀਂ ਸਾਰੇ ਲੋਕ ਆਪੋ-ਆਪਣੇ ਘਰੀਂ ਜਾਵੋ।”

1 ਕੀਸ਼ ਬਿਨਯਾਮੀਨ ਦੀ ਗੋਤ ਦਾ ਇੱਕ ਮਹੱਤਵਪੂਰਣ ਮਨੁੱਖ ਸੀ। ਕੀਸ਼ ਅਬੀਏਲ ਦਾ ਪੁੱਤਰ ਸੀ ਅਤੇ ਅਬੀਏਲ ਸ਼ਰੂਰ ਦਾ ਪੁੱਤਰ ਸੀ। ਅਤੇ ਬਕੋਰਥ ਦਾ ਪੁੱਤਰ ਸ਼ਰੂਰ ਸੀ। ਬਕੋਰਥ ਅਫ਼ਿਆਹ ਦਾ ਪੁੱਤਰ ਸੀ ਜੋ ਕਿ ਬਿਨਯਾਮੀਨ ਤੋਂ ਸੀ। 2 ਕੀਸ਼ ਦਾ ਪੁੱਤਰ ਸੀ ਸ਼ਾਊਲ ਜੋ ਕਿ ਬੜਾ ਸੁੰਦਰ ਨੌਜਵਾਨ ਸੀ। ਉਥੇ ਸ਼ਾਊਲ ਤੋਂ ਵਧ ਕੋਈ ਵੀ ਖੂਬਸੂਰਤ ਨਹੀਂ ਸੀ। ਉਹ ਇਸਰਾਏਲੀਆਂ ਵਿੱਚ ਸਭ ਤੋਂ ਵਧ ਸਿਰਕਢ ਸੀ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ