Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਦਾਉਦ ਅਤੇ ਗਲਤ ਦੋਸ਼

ਮੈਂ ਜਵਾਨ ਸੀ ਅਤੇ ਪ੍ਰਭਾਵਸ਼ਾਲੀ ਸੀ. ਪਰ ਮੈਂ ਜਲਦੀ ਹੀ ਪ੍ਰੇਸ਼ਾਨ ਹੋ ਗਿਆ. ਮੈਂ ਇੱਕ ਪ੍ਰਾਥਨਾ ਦੀ ਸਭਾ ਦੇ ਵਿਚ ਸੀ ਅਤੇ ਇਥੇ ਮੇਰੇ ਮਿੱਤਰ ਸਨਾ ਤੇ ਉਹ ਲੋਕ ਸਨ ਜਿਨ੍ਹਾਂ ਦੀ ਮੈਂ ਬਹੁਤ ਹੀ ਜਿਆਦਾ ਇਜਤ ਕਰਦਾ ਸਿਆ ਤੇ ਇਸ ਸਭਾ ਦੇ ਵਿਚ ਇੱਕ ਪਾਸਟਰ ਨੇ ਮੇਰੇ ਵੱਲ ਵੇਖ ਕੇ ਕਿਹਾ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਛਾਉਣੀ ਦੇ ਵਿਚ ਪਾਪ ਹੈ. ਅਤੇ ਸੈਮੀ ਤੂੰ ਉਨ੍ਹਾਂ ਦੇ ਵਿਚੋਂ ਇੱਕ ਹੈਂ ਜਿਸ ਨੇ ਪਾਪ ਕੀਤਾ ਹੈ.” ਮੇਰਾ ਦਿਲ ਬੈਠ ਗਿਆ. ਮੈਂ ਇਸ ਵਿਅਕਤੀ ਨੂੰ ਪਿਆਰ ਕਰਦਾ ਸੀ ਅਤੇ ਇਸ ਦਾ ਆਦਰ ਕਰਦਾ ਸੀ. ਉਹ ਸਭ ਤੋਂ ਵਧਿਆ ਬਾਈਬਲ ਦੀ ਸਿਖਿਆ ਦੇਣ ਵਾਲਾ ਸੀ ਜਿਸ ਨੂੰ ਮੈਂ ਕਦੇ ਵੀ ਸੁਣਿਆ ਸੀ. ਮੇਰਾ ਦਿਮਾਗ ਤੇਜੀ ਨਾਲ ਦੋੜਨ ਲੱਗ ਪਿਆ. ਮੈਂ ਕੀ ਕੀਤਾ ਹੈ?

ਫਿਰ ਉਹ ਮੇਰੇ ਤੇ ਦੋਸ਼ ਲਾਇਆ ਕਿ ਮੈਂ ਪਿਛਲੇ ਹਫਤੇ ਉਸਦੇ ਚਰਚ ਦੇ ਵਿਚ ਵਧਾ ਚਡਾ ਕੇ ਗਾਵਹਿ ਦਿੱਤੀ ਸੀ. ਮੈਂ ਇੱਕ ਕਾਮਰੇਡਾਂ ਦੇ ਤਿਉਹਾਰ ਦੇ ਵਿਚ ਗਾਵਹਿ ਦੇ ਕੇ ਆਇਆ ਸੀ ਜਿਸ ਵਿਚ ੧੦੦,੦੦੦ ਕਾਮਰੇਡ ਅਤੇ ਨਾਸਤਿਕ ਨੋਜਵਾਨ ਇਕਠੇ ਹੋਏ ਸਨ. ਪ੍ਰਮੇਸ਼ਰ ਨੇ ਉਸ ਸਭਾ ਵਿਚ ਕੰਮ ਕੀਤਾ ਸੀ. ਅਤੇ ਅਸੀਂ ਕੋਈ ੨੦੦ ਲੋਕਾਂ ਨੂੰ ਮਸੀਹ ਵਿਚ ਲਿਆ ਪਾਏ ਸੀ. ਮੈਂ ਉਸਦੀ ਸੰਗਤ ਦੇ ਨਾਲ ਇਹ ਗਾਵਹਿ ਵੰਡੀ ਸੀ. ਪਰ ਹੁਣ ਮੈਂ ਪ੍ਰੇਸ਼ਾਨ ਸੀ. ਕੀ ਮੈਂ ਵਧਾ ਚੜਾ ਕੇ ਬੋਲਿਆ ਸੀ? ਉਹ ਇਸ ਤਰਾਂ ਕਿਉਂ ਕਹਿ ਰਿਹਾ ਸੀ? ਮੇਰੀ ਗਡਬਡੀ ਦੇ ਵਿਚ ਮੈਂ ਰੋਨਾ ਸ਼ੁਰੂ ਕਰ ਦਿੱਤਾ. ਮੈਂ ਉਸ ਤੋਂ ਮਾਫੀ ਮੰਗੀ ਅਤੇ ਹਰ ਇੱਕ ਤੋਂ ਮਾਫੀ ਮੰਗੀ. ਜੋ ਉਸ ਥਾਂ ਤੇ ਇਕਠੇ ਹੋਏ ਸਨ.

ਮੈਂ ਉਸ ਪ੍ਰਾਥਨਾ ਸਭਾ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਪ੍ਰਚਾਰ ਕਰਨ ਲਈ ਜਾਨਾ ਸੀ. ਜਦ ਮੈਂ ਜਹਾਜ ਤੇ ਚੜਿਆ, ਧੁੰਦ ਹਟਣੀ ਸ਼ੁਰੂ ਹੋ ਗਈ. ਮੈਂ ਆਪਣੇ ਆਪ ਵਿਚ ਸੋਚਿਆ, “ਮੈਂ ਕੀ ਅੰਗੀਕਾਰ ਕੀਤਾ, ਮੈਂ ਕਿਉਂ ਅੰਗੀਕਾਰ ਕੀਤਾ?” ਜਿਥੋ ਤੱਕ ਮੈਨੂੰ ਯਾਦ ਸੀ, ਮੈਂ ਵਧਾ ਚੜਾ ਕੇ ਨਹੀ ਬੋਲਿਆ ਸੀ. ਜਦ ਮੈਂ ਘਰ ਆਇਆ ਤਾਂ ਮੈਂ ਉਸ ਗਵਾਹੀ ਦੀ ਇੱਕ ਕਾਪੀ ਮੰਗਵਾਈ ਜੋ ਮੈਂ ਦਿੱਤੀ ਸੀ. ਮਤੇ ਮੈਂ ਆਪਣੇ ਨਾਲ ਦੇ ਇੱਕ ਸਾਥੀ ਦੀ ਡਾਇਰੀ ਦੇ ਨਾਲ ਉਸ ਮਿਲਾ ਕੇ ਵੇਖਿਆ ਜੋ ਮੇਰੇ ਨਾਲ ਗਿਆ ਸੀ. ਮੈਂ ਇਸ ਗੱਲ ਨੂੰ ਪਾਇਆ ਕਿ ਮੈਂ ਵਧਾ ਚੜਾ ਕੇ ਕੁਝ ਨਹੀ ਕਿਹਾ ਸੀ. ਛੇ ਮਹੀਨੇ ਬਾਅਦ, ਮੈਨੂੰ ਪਤਾ ਲੱਗਾ ਕਿ ਇਸ ਮਹਾਨ ਬਾਈਬਲ ਸਿਖਿਅਕ ਦਾ ਉਸਦੀ ਸੈਕਟਰੀ ਦੇ ਨਾਲ ਗਲਤ ਸਬੰਧ ਸੀ. ਫਿਰ ਮੈਨੂੰ ਪਤਾ ਲੱਗਾ ਕਿ ਕੀ ਹੋਇਆ ਹੈ. ਸ਼ੈਤਾਨ ਭਰਾਵਾਂ ਦੇ ਦੋਸ਼ ਲਾਉਣ ਵਾਲਾ ਹੈ. ਉਸ ਸਮੇਂ ਤੋਂ ਬਾਅਦ ਮੈਂ ਇਸ ਗੱਲ ਦਾ ਨਿਰਨਾ ਕਰ ਲਿਆ ਕਿ ਜਦ ਮੈਂ ਕੁਝ ਗਲਤ ਕੀਤਾ ਹੋਵੇ ਤਾਂ ਮੈਂ ਉਸੇ ਵੇਲੇ ਅੰਗੀਕਾਰ ਕਰਾਂ. ਪਰ ਇਸੇ ਗੱਲ ਦੇ ਨਾਲ ਹੀ ਮੈਂ ਕਦੇ ਵੀ ਗਲਤ ਦੋਸ਼ ਨੂੰ ਸਵੀਕਾਰ ਨਾ ਕਰਾਂ.

ਦਾਉਦ ਨੇ ਆਪਣੇ ਆਪ ਨੂੰ ਇਸੇ ਸਥਿਤੀ ਦੇ ਵਿਚ ਪਾਇਆ. ਫਲੀਸਤੀਆਂ ਨੂੰ ਹਰਾਉਣ ਤੋਂ ਬਾਅਦ ਲੋਕ ਸਾਉਲ ਤੋਂ ਜਿਆਦਾ ਦਾਉਦ ਦੀ ਇੱਜਤ ਕਰਨ ਲੱਗ ਪਏ ਅਤੇ ਉਸ ਨੂੰ ਜਿਆਦਾ ਪਿਆਰ ਕਰਨ ਲੱਗ ਪਏ. ਉਹ ਗਾ ਰਹੇ ਸਨ, “ਸਾਉਲ ਨੇ ਹਜਾਰਾਂ ਨੂੰ ਮਾਰਿਆ ਪਰ ਦਾਉਦ ਨੇ ਦਸ ਹਜਾਰਾਂ ਨੂੰ ਮਾਰਿਆ.” (੧ ਸੈਮ ੧੮:੭) ਹੁਣ ਬਾਈਬਲ ਦਸਦੀ ਹੈ, “ਸਾਉਲ ਬਹੁਤ ਹੀ ਗੁੱਸੇ ਦੇ ਵਿਚ ਆ ਗਿਆ, ਇਸ ਗੱਲ ਨੇ ਉਸ ਨੂੰ ਜਿਆਦਾ ਕ੍ਰੋਧਿਤ ਕੀਤਾ, ‘ਉਨ੍ਹਾਂ ਨੇ ਦਾਉਦ ਦਸ ਹਜਾਰ ਦੇ ਨਾਲ ਇੱਜਤ ਦਿੱਤੀ ਪਰ ਉਸ ਨੂੰ ਸਿਰਫ ਹਜਾਰਾਂ ਦੇ ਨਾਲ’ ਉਸ ਨੇ ਸੋਚਿਆ, ‘ਪਰ ਮੈਂ ਸਿਰਫ ਹਜਾਰਾਂ ਦੇ ਨਾਲ ਹੀ ਰਹਿ ਗਿਆ ਹਾਂ. ਹੁਣ ਹੋਰ ਉਸ ਲਈ ਕੀ ਬਾਕੀ ਰਹਿ ਗਿਆ ਹੈ, ਸਿਰਫ ਰਾਜ?’” (੧ ਸੈਮ ੧੮:੮) ਫਿਰ ਸਾਉਲ ਦਾਉਦ ਨੂੰ ਮਾਰਨ ਦੀ ਯੁਕਤੀ ਬਣਾਉਣ ਲੱਗ ਪਿਆ. ਉਹ ਇਸ ਗੱਲ ਦੇ ਨਾਲ ਭਰਿਆ ਹੋਇਆ ਸੀ ਕਿ ਉਹ ਕਿਵੇਂ ਦਾਉਦ ਤੋਂ ਛੁਟਕਾਰਾ ਪਾਵੇ.

ਜੋ ਦਾਉਦ ਅਤੇ ਸਾਉਲ ਦੇ ਵਿਚ ਹੋਇਆ ਉਸ ਤੋਂ ਅਸੀਂ ਕਯੀ ਮਹਾਨ ਸਬਕ ਸਿਖ ਸਕਦੇ ਹਾਂ. ਸਭ ਤੋਂ ਪਹਿਲਾ ਈਰਖਾ ਕਾਤਲਾਨਾ ਹੈ. ਸਾਉਲ ਦਾਉਦ ਦੀ ਜਿੱਤ ਅਤੇ ਪ੍ਰਸਿਧੀ ਤੋਂ ਈਰਖਾ ਕਰਦਾ ਸੀ. ਬਹੁਤ ਹੀ ਸਪਸ਼ਟ ਅਤੇ ਸਧਾਰਨ. ਇਸ ਦੀ ਵਜ੍ਹਾ ਨਾਲ ਉਸ ਨੇ ਕਯੀ ਮੂਰਖਤਾ ਭਰੇ ਕੰਮ ਕੀਤੇ. ਉਸ ਨੇ ਦਾਉਦ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ ਕੀਤੀ. ਫਿਰ ਉਸ ਨੇ ਉਸ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ ਕੀਤੀ ਜਿਸ ਨੂੰ ਪ੍ਰਮੇਸ਼ਰ ਨੇ ਚੁਣਿਆ ਸੀ. ਪਰ ਇਹ ਸਭ ਦੇ ਦੁਆਰਾ ਕੁਝ ਵੀ ਨਹੀ ਹੋਇਆ. ਈਰਖਾ ਕਦੇ ਨਹੀ ਜਿੱਤਦੀ ਹੈ. ਪ੍ਰਮੇਸ਼ਰ ਨੇ ਦਾਉਦ ਦੀ ਰਖਿਆ ਕੀਤੀ. ਉਹ ਜੇਤੂ ਬਣ ਕੇ ਬਾਹਰ ਆਇਆ.

ਮੈਂ ਵੇਖਿਆ ਹੈ ਕਿ ਬਹੁਤ ਸਾਰੇ ਮਸੀਹੀ ਲੋਕ ਜੋ ਦੁਖੀ ਹਨ ਉਨ੍ਹਾਂ ਦੇ ਨਾਲ ਰੋਣ ਵਿਚ ਬਹੁਤ ਹੀ ਵਧਿਆ ਹਨ ਪਰ ਜੋ ਲੋਕ ਕਾਮਯਾਬੀ ਪਾਉਂਦੇ ਹਨ ਉਨ੍ਹਾਂ ਦੇ ਨਾਲ ਉਹ ਬਹੁਤ ਘੱਟ ਖੁਸ਼ੀ ਮਨਾ ਪਾਉਂਦੇ ਹਨ. ਪਰ ਪ੍ਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਇਹ ਦੋਵੇਂ ਕੰਮ ਕਰੀਏ. ਸਾਉਲ ਨੇ ਦਾਉਦ ਦੀ ਜਿੱਤ ਵਾਸਤੇ ਪ੍ਰਮੇਸ਼ਰ ਦਾ ਧਨਵਾਦ ਨਹੀ ਕੀਤਾ. ਅਤੇ ਇਸ ਦੀ ਵਜ੍ਹਾ ਨਾਲ ਉਸ ਦਾ ਨਾਸ਼ ਹੋ ਗਿਆ. ਜਦ ਕੋਈ ਭੈਣ ਅਤੇ ਭਰਾ ਮਸੀਹ ਵਿਚ ਜਿੱਤ ਦਾ ਤਜਰਬਾ ਕਰਦਾ ਹੈ ਸਾਨੂੰ ਉਨ੍ਹਾਂ ਦੇ ਨਾਲ ਖੁਸ਼ੀ ਮਨਾਉਣੀ ਚਾਹੀਦੀ ਹੈ. ਇਹ ਸਿਰਫ ਉਨ੍ਹਾਂ ਵਾਸਤੇ ਹੀ ਚੰਗਾ ਨਹੀ ਹੈ ਪਰ ਇਹ ਸਾਡੇ ਲਈ ਵੀ ਚੰਗਾ ਹੈ.

ਦੂਸਰੀ ਗੱਲ ਦਾਉਦ ਦਾ ਪਹਿਲਾ ਪ੍ਰਤਿਉਤਰ ਸੰਪੂਰਨ ਹੈ. ਉਸ ਦੇ ਅੰਦਰ ਸਾਉਲ ਦੇ ਪ੍ਰਤੀ ਕੋਈ ਗੁੱਸਾ ਹੈ. ਉਸ ਨੇ ਬਦਲਾ ਲੈਣ ਦੀ ਕੋਸ਼ਿਸ ਨਹੀ ਕੀਤੀ. ਉਸ ਨੇ ਆਪਣੇ ਆਪ ਨੂੰ ਬਚਾਇਆ ਪਰ ਉਹ ਸਾਉਲ ਦੇ ਪਿਛੇ ਨਹੀ ਗਿਆ. ਉਸ ਨੇ ਪ੍ਰਮੇਸ਼ਰ ਨੂੰ ਅਨੁਮਤੀ ਦਿੱਤੀ ਕਿ ਪ੍ਰਮੇਸ਼ਰ ਉਸ ਨੂੰ ਬਚਾਉਣ ਵਾਲਾ ਬਣੇ. ਜੋ ਕੁਝ ਸਾਉਲ ਨੇ ਦਾਉਦ ਦੇ ਵਿਰੋਧ ਵਿਚ ਕਰਨ ਦੀ ਕੋਸ਼ਿਸ ਕੀਤੀ ਉਸ ਨੂੰ ਪ੍ਰਮੇਸ਼ਰ ਨੇ ਅਸਫਲ ਬਣਾ ਦਿੱਤਾ. ਇੱਕ ਵਾਰ ਸਾਉਲ ਨੇ ਆਪਣੇ ਆਦਮੀ ਦਾਉਦ ਨੂੰ ਫੜਨ ਲਈ ਭੇਜੇ ਪਰ ਉਹ ਉਸ ਨੂੰ ਫੜਨ ਦੀ ਬਜਾਏ ਭਵਿਖਬਾਣੀ ਕਰਨ ਲੱਗ ਪਏ. ਇਸਦੀ ਥਾਂ ਤੇ ਕਿ ਉਹ ਦਾਉਦ ਨੂੰ ਮਾਰਦੇ.

ਅਗਰ ਸਾਡੇ ਕੋਲ ਇਹ ਯਕੀਨ ਹੈ ਕਿ ਅਸੀਂ ਪ੍ਰਮੇਸ਼ਰ ਦੀ ਮਰਜੀ ਦੇ ਅਧੀਨ ਹਾਂ, ਫਿਰ ਸਾਡੇ ਅੰਦਰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਪ੍ਰਮੇਸ਼ਰ ਸਾਡੀ ਰਖਿਆ ਕਰੇਗਾ. ਇਹ ਮੇਰਾ ਤਜਰਬਾ ਰਿਹਾ ਹੈ ਕਿ ਈਰਖਾ ਸਾਨੂੰ ਥੋੜੀ ਸਮਸਿਆ ਵਿਚ ਪਾ ਸਕਦੀ ਹੈ ਪਰ ਸਚਾਈ ਅਖੀਰ ਵਿਚ ਜਿੱਤ ਪਾਉਂਦੀ ਹੈ. ਇਹੀ ਦਾਉਦ ਦੇ ਨਾਲ ਸੀ. ਸਾਉਲ ਦੀ ਈਰਖਾ ਨਹੀ ਜਿੱਤੀ. ਪਰ ਪ੍ਰਮੇਸ਼ਰ ਦਾ ਬੰਦਾ ਸਮੇਂ ਦੀ ਪ੍ਰੀਖਿਆ ਦੇ ਸਾਹਮਣੇ ਖੜਾ ਰਿਹਾ. ਇਸ ਲਈ ਅਗਲੀ ਵਾਰ ਜਦ ਕੋਈ ਤੁਹਾਡੇ ਤੇ ਦੋਸ਼ ਲਾਵੇ, ਯਾਦ ਰਖੋ, ਕਿ ਤੁਸੀਂ ਜੇਤੂ ਟੀਮ ਦੇ ਵਿਚ ਹੋ. ਪ੍ਰਮੇਸ਼ਰ ਅਤੇ ਸਮਾਂ ਦੋਹੇਂ ਤੁਹਾਡੇ ਵਾਲੇ ਪਾਸੇ ਹਨ.

 

ਸਮੋਈਲ 18:6-16

6 ਦਾਊਦ ਫ਼ਲਿਸਤੀਆਂ ਦੇ ਖਿਲਾਫ਼ ਲੜਨ ਜਾਂਦਾ ਅਤੇ ਜਦ ਉਹ ਲੜਾਈ ਤੋਂ ਬਾਦ ਘਰ ਨੂੰ ਵਾਪਸ ਪਰਤਦਾ ਤਾਂ ਇਸਰਾਏਲ ਦੇ ਹਰ ਸ਼ਹਿਰ ਵਿੱਚੋਂ ਔਰਤਾਂ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਦੀਆਂ ਤਾਂ ਜੋ ਉਹ ਦਾਊਦ ਨੂੰ ਮਿਲ ਸਕਣ ਅਤੇ ਫ਼ਿਰ ਉਹ ਲੋਕ ਬੜਾ ਖੁਸ਼ ਹੁੰਦੇ ਨੱਚਦੇ, ਗਾਉਂਦੇ ਢੋਲ ਵਜਾਉਂਦੇ ਅਤੇ ਬਰਬਤ ਵਰਗਾ ਇੱਕ ਸਾਜ਼ ਵੀ ਵਜਾਉਂਦੇ। ਇਹ ਸਭ ਕੁਝ ਉਹ ਲੋਕ ਸ਼ਾਊਲ ਦੇ ਸਾਮ੍ਹਣੇ ਕਰਦੇ। 7 ਔਰਤਾਂ ਇਹ ਗੀਤ ਗਾਉਂਦੀਆਂ:”ਸ਼ਾਊਲ ਨੇ ਹਜ਼ਾਰਾਂ ਵੈਰੀਆਂ ਨੂੰ ਮਾਰਿਆ ਪਰ ਦਾਊਦ ਨੇ ਲਖਾਂ ਵੈਰੀਆਂ ਨੂੰ ਮਾਰਿਆ।

8 ਔਰਤਾਂ ਦੇ ਇਸ ਗੀਤ ਨੇ ਸ਼ਾਊਲ ਨੂੰ ਬੇਚੈਨ ਕਰ ਦਿੱਤਾ ਅਤੇ ਉਸਨੂੰ ਬੜਾ ਕਰੋਧ ਆਇਆ। ਸ਼ਾਊਲ ਨੇ ਸੋਚਿਆ, “ਔਰਤਾਂ ਆਖਦੀਆਂ ਹਨ ਕਿ ਦਾਊਦ ਨੇ ਲਖਾਂ ਵੈਰੀਆਂ ਨੂੰ ਮਾਰਿਆ ਅਤੇ ਉਹ ਆਖਦੀਆਂ ਹਨ ਕਿ ਮੈਂ ਸਿਰਫ਼ ਹਜ਼ਾਰਾਂ ਵੈਰੀਆਂ ਨੂੰ ਮਾਰਿਆ।

9 ਉਸ ਦਿਨ ਤੋਂ ਬਾਦ ਦਾਊਦ ਉੱਪਰ ਕਢ਼ੀ ਨਜ਼ਰ ਰੱਖਣ ਲੱਗਾ। 10 ਅਗਲੇ ਹੀ ਦਿਨ ਤੋਂ ਇੱਕ ਦੁਸ਼ਟ ਆਤਮੇ ਨੇ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਵਸ੍ਸ ਕਰ ਲਿਆ। ਉਹ ਆਪਣੇ ਘਰ ਬਿਲਕੁਲ ਜੰਗਲੀ ਪਾਗਲਾਂ ਵਾਂਗ ਵਤੀਰਾ ਕਰਨ ਲੱਗਾ। ਦਾਊਦ ਜਿਵੇਂ ਹੀ ਉਸ ਨੂੰ ਠੀਕ ਕਰਨ ਲਈ ਬਰਬਤ ਵਜਾਉਂਦਾ ਸੀ ਉਹ ਉਵੇਂ ਹੀ ਕਰਨ ਲੱਗਾ। 11 ਪਰ ਸ਼ਾਊਲ ਦੇ ਹੱਥ ਵਿੱਚ ਇੱਕ ਸਾਂਗ ਸੀ ਅਤੇ ਉਸਨੇ ਸੋਚਿਆ, “ਮੈਂ ਦਾਊਦ ਨੂੰ ਕੰਧ ਵਿੱਚ ਵਿਂਨ੍ਹ ਦੇਵਾਂਗਾ।ਸ਼ਾਊਲ ਨੇ ਦੋ ਵਾਰ ਸਾਂਗ ਉਸ ਵੱਲ ਸੁੱਟੀ ਪਰ ਦਾਊਦ ਦੋਨੋਂ ਵਾਰੀ ਬਚ ਨਿਕਲਿਆ। 12 ਯਹੋਵਾਹ ਦਾਊਦ ਦੇ ਨਾਲ ਸੀ ਅਤੇ ਯਹੋਵਾਹ ਨੇ ਸ਼ਾਊਲ ਨੂੰ ਛੱਡ ਦਿੱਤਾ ਸੀ ਇਸ ਲਈ ਹੁਣ ਸ਼ਾਊਲ ਦਾਊਦ ਕੋਲੋਂ ਭੈਅ ਖਾਂਦਾ ਸੀ। 13 ਸ਼ਾਊਲ ਨੇ ਦਾਊਦ ਨੂੰ ਆਪਣੇ ਤੋਂ ਦੂਰ ਭੇਜ ਦਿੱਤਾ ਉਸਨੇ ਦਾਊਦ ਨੂੰ 1 ,000 ਸਿਪਾਹਈਆਂ ਉੱਪਰ ਕਮਾਂਡਰ ਬਣਾ ਦਿੱਤਾ। ਅਤੇ ਇਸ ਲਈ ਉਹ ਲੜਾਈ ਵਿੱਚ ਲੋਕਾਂ ਦਾ ਆਗੂ ਹੁੰਦਾ। 14 ਯਹੋਵਾਹ ਦਾਊਦ ਦੇ ਨਾਲ ਸੀ ਇਸ ਲਈ ਉਹ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਉਸਨੂੰ ਸਫ਼ਲਤਾ ਮਿਲਦੀ। 15 ਸ਼ਾਊਲ ਨੇ ਜਦ ਵੇਖਿਆ ਕਿ ਦਾਊਦ ਨੂੰ ਬੜੀ ਕਾਮਯਾਬੀ ਮਿਲਦੀ ਹੈ ਤਾਂ ਉਹ ਹੋਰ ਜ਼ਿਆਦਾ ਦਾਊਦ ਤੋਂ ਡਰਨ ਲੱਗਾ। 16 ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕਾਂ ਨੇ ਦਾਊਦ ਨੂੰ ਪਿਆਰ ਕੀਤਾ ਕਿਉਂਕਿ ਉਸਨੇ ਜੰਗ ਵਿੱਚ ਉਨ੍ਹਾਂ ਦੀ ਅਗਵਾਈ ਕੀਤੀ ਸੀ ਅਤੇ ਉਨ੍ਹਾਂ ਦੀ ਖਾਤਿਰ ਲੜਿਆ ਸੀ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ