Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯੁਹੋਸ਼ੁਆ – ਵਿਸ਼ਵਾਸ ਦੇ ਚਿੰਨ

ਮੈਂ ੧ ਜਨਵਰੀ ੧੯੯੦ ਨੂੰ ਰੋਮਾਨੀਆਂ ਦੇ ਵਿਚ ਪ੍ਰਵੇਸ਼ ਕੀਤਾ ਤੇ ਉਸ ਸਮੇਂ ਅੰਦੋਲਨ ਇਸ ਦੇਸ਼ ਵਿਚ ਖਤਮ ਹੋ ਰਿਹਾ ਸੀ. ਮੈਂ ਕੋਈ ੧੦ ਸਾਲ ਇਸ ਦੇਸ਼ ਵਿਚ ਪ੍ਰਚਾਰ ਕੀਤਾ ਸੀ ਅਤੇ ਬਾਅਦ ਵਿਚ ਮੈਨੂੰ ਕਾਮਰੇਡਾਂ ਨੇ ਫੜ ਲਿਆ ਅਤੇ ਮੈਨੂੰ ਕਿਹਾ ਗਿਆ ਕਿ ਮੀਨੂੰ ਹੁਣ ਕਦੇ ਵੀ ਇਸ ਦੇਸ਼ ਵਿਚ ਆਉਣ ਦੀ ਇੱਜਾਜਤ ਨਹੀ ਮਿਲ ਸਕਦੀ. ਮੈਂ ਨਹੀ ਸੀ ਜਾਣਦਾ ਕਿ ਮੇਰੇ ਨਾਲ ਕੀ ਹੋਣ ਵਾਲਾ ਸੀ, ਜਦ ਸਾਡੀ ਕਾਰ ਬਾਰਡਰ ਦੇ ਵੱਲ ਵਧੀ. ਸਿਪਾਹੀ ਸਾਡੀ ਕਾਰ ਦੇ ਕੋਲ ਆਏ ਅਤੇ ਕਹਿਣ ਲੱਗੇ, ਗੱਡੀ ਵਿਚੋਂ ਬਾਹਰ ਆ ਜਾਉ. ਅੰਦੋਲਨ ਤੋਂ ਪਹਿਲਾਂ ਸਭ ਤੋਂ ਪਹਿਲਾ ਸਵਾਲ ਜੋ ਉਹ ਪੁਛਦੇ ਹੁੰਦੇ ਸੀ ਉਹ ਇਹ ਹੁੰਦਾ ਸੀ, “ਕੀ ਤੁਹਾਡੇ ਕੋਲ ਕੋਈ ਬਾਈਬਲ ਹੈ?” ਜੇਕਰ ਤੁਹਾਡੇ ਕੋਲ ਬਾਈਬਲਾਂ ਹੁੰਦੀਆਂ ਤਾਂ ਇਹ ਬਹੁਤ ਵੱਡੀ ਮੁਸੀਬਤ ਹੁੰਦੀ ਸੀ.

ਇਸ ਲਈ ਮੈਂ ਬਹੁਤ ਹਿ ਘਬਰਾਹਟ ਦੇ ਵਿਚ ਸੀ ਜਦ ਸਿਪਾਹੀਆਂ ਨੇ ਸਾਨੂੰ ਕਾਰ ਵਿਚੋਂ ਬਾਹਰ ਨਿਕਲਣ ਵਾਸਤੇ ਕਿਹਾ ਅਤੇ ਉਨ੍ਹਾਂ ਨੇ ਇਹ ਹੁਕਮ ਬੰਦੂਕਾਂ ਤਾਂ ਕੇ ਦਿੱਤਾ ਸੀ. ਮੈਨੂੰ ਰੋਮਾਨੀਆਂ ਦੇ ਵਿਚ ਪ੍ਰਚਾਰ ਕਰਨ ਦੇ ਜੁਰਮ ਵਿਚ ੧੯੮੮ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਮੈਨੂੰ ਕਿਹਾ ਗਿਆ ਸੀ ਕਿ ਮੈਨੂੰ ਹੁਣ ਇਸ ਦੇਸ਼ ਵਿਚ ਆਉਣ ਦੀ ਕੋਈ ਇਜਾਜਤ ਨਹੀ ਹੈ. ਹੁਣ ਸਿਪਾਹੀਆਂ ਨੇ ਮੈਨੂੰ ਪੁਛਿਆ, “ਕੀ ਤੁਸੀਂ ਮਸੀਹੀ ਹੋ?” ਮੇਰਾ ਦਿਲ ਤੇਜੀ ਨਾਲ ਢਕਨ ਲੱਗ ਪਿਆ ਅਤੇ ਮੈਂ ਜਵਾਬ ਦਿੱਤਾ, “ਹਾਂ. ਅਸੀਂ ਮਸੀਹੀ ਹਾਂ.” ਮੈਂ ਕਦੇ ਨਹੀ ਭੁਲਾਂਗਾ ਜੋ ਸਿਪਾਹੀ ਨੇ ਉਸ ਤੋਂ ਬਾਅਦ ਕੀਤਾ. ਉਸਨੇ ਆਪਣੀਆਂ ਬਾਹਾਂ ਨੂੰ ਖਲਾਰ ਕੇ ਕਿਹਾ, “ਨਵੇਂ ਰੋਮਾਨੀਆਂ ਦੇ ਵਿਚ ਤੁਹਾਡਾ ਸਵਾਗਤ ਹੈ!” ਮੈਂ ਵਿਸ਼ਵਾਸ ਨਹੀ ਸੀ ਕਰ ਪਾ ਰਿਹਾ, ਜੋ ਮੈਂ ਸੁਣਿਆ ਸੀ. ਉਸੇ ਹਿ ਜਗ੍ਹਾ ਦੇ ਉੱਪਰ ਮੈਨੂੰ ੧੯੮੮ ਵਿਚ ਕਿਹਾ ਗਿਆ ਸੀ ਕਿ ਮੈਂ ਇਸ ਦੇਸ਼ ਵਿਚ ਕਦੇ ਨਹੀ ਆ ਸਕਾਂਗਾ. ਮੈਂ ਉਥੇ ਹਿ ਗੋਡੇ ਟੇਕ ਕੇ ਪ੍ਰਮੇਸ਼ਰ ਨੂੰ ਵਡਿਆਈ ਦਿੱਤੀ.

ਮੈਂ ਉਸ ਦੇਸ਼ ਵਿਚ ਗਿਆ ਅਤੇ ਮੈਂ ਉਥੇ ਕੁਝ ਇਹੋ ਜਿਹੀਆਂ ਚੀਜਾਂ ਵੇਖੀਆਂ ਜਿੰਨਾਂ ਦਾ ਮੈਂ ਕਦੇ ਸੁਫਨਾ ਵੀ ਨਹੀ ਸੀ ਲਿਆ. ਆਮ ਲੋਕ ਸੜਕ ਦੇ ਉੱਪਰ ਦੋੜ ਕੇ ਮੇਰੇ ਕੋਲ ਆ ਕੇ ਕਹਿਣ ਲੱਗੇ, “ਇੱਕ ਪ੍ਰਮੇਸ਼ਰ ਹੈ! ਇੱਕ ਪ੍ਰਮੇਸ਼ਰ ਹੈ!” ਇਨ੍ਹਾਂ ਲੋਕਾਂ ਦੇ ਦਿਮਾਗਾਂ ਨੂੰ ਨਾਸ੍ਤੀਕ੍ਵਾਦ ਦੇ ਨਾਲ ਸਾਫ਼ ਕੀਤਾ ਗਿਆ ਸੀ. ਪਰ ਹੁਣ ਵਿਸ਼ਵਾਸ ਇਨ੍ਹਾਂ ਦੇ ਦਿਲਾਂ ਵਿਚ ਆ ਗਿਆ ਸੀ. ਇਹ ਇੱਕ ਬਹੁਤ ਹਿ ਮਹਾਨ ਪਲ ਸੀ ਜੋ ਕਿ ਮੈਨੂੰ ਸਦਾ ਯਾਦ ਰਹੇਗਾ.

ਇੱਕ ਹੋਰ ਗੱਲ ਸੀ ਜੋ ਕਿ ਬਹੁਤ ਹਿ ਰੋਚਿਲ ਸੀ, ਜਿਸਦਾ ਅਨੁਭਵ ਮੈਂ ਅੰਦੋਲਨ ਦੇ ਸਮੇਂ ਵਿਚ ਕੀਤਾ. ਰੋਮਾਨੀਆ ਦਾ ਝੰਡਾ ਬਹੁਤ ਸਾਰੇ ਘਰਾਂ ਦੇ ਉੱਪਰ, ਇਮਾਰਤਾਂ ਦੇ ਉੱਪਰ, ਅਤੇ ਦਫਤਰਾਂ ਦੀਆਂ ਬਿਲਡਿੰਗਾਂ ਦੇ ਉੱਪਰ ਝੁੱਲ ਰਿਹਾ ਸੀ. ਪਰ ਸਾਰੇ ਝੰਡਿਆ ਦੇ ਵਿਚ ਇੱਕ ਮੋਰੀ ਕੀਤੀ ਹੋਈ ਸੀ. ਲੋਕਾਂ ਨੇ ਆਪਣੇ ਝੰਡੇ ਤੋਂ ਨਾਸਤਕਤਾ ਦਾ ਚਿੰਨ ਮਿਟਾ ਦਿੱਤਾ ਸੀ. ਅਨਜਾਨੇ ਦੇ ਵਿਚ ਉਨ੍ਹਾਂ ਨੇ ਇੱਕ ਹੋਰ ਚਿੰਨ ਬਣਾ ਦਿੱਤਾ ਸੀ. ਦੇਸ਼ ਨੇ ਕਾਮਰੇਡਾਂ  ਤੋਂ ਛੁਟਕਾਰਾ ਪਾ ਲਿਆ ਸੀ, ਪਰ ਇਸ ਦੇਸ਼ ਦੇ ਦਿਲ ਦੇ ਵਿਚ ਉਹ ਇੱਕ ਖਾਲੀ ਥਾਂ ਛੱਡ ਗਿਆ ਸੀ. ਮੈਂ ਉਸ ਝੰਡੇ ਨੂੰ ਝੂਲਦੇ ਹੋਏ ਵੇਖਿਆ, ਮੈਂ ਉਸ ਚਿੰਨ ਦੀ ਮਹਾਨਤਾ ਨੂੰ ਸਮਝਿਆ. ਇਹ ਝੰਡਾ ਇਨ੍ਹਾਂ ਲੋਕਾਂ ਦੀ ਗਹਿਰੀ ਕਮੀ ਦੇ ਬਾਰੇ ਬਹੁਤ ਕੁਝ ਬਿਆਨ ਕਰ ਰਿਹਾ ਸੀ.

ਇਸੇ ਤਰਾਂ ਇਸਰਾਇਲ ਦੇ ਲੋਕਾਂ ਨੇ ਯੁਹੋਸ਼ੁਆ ਦੀ ਅਗੁਵਾਈ ਦੇ ਵਿਚ ਪ੍ਰਮੇਸ਼ਰ ਦੇ ਮਹਾਨ ਹਥ ਨੂੰ ਵੇਖਿਆ ਸੀ. ਪ੍ਰਮੇਸ਼ਰ ਇੱਕ ਮਹਾਨ ਚਮਤਕਾਰ ਦੇ ਦੁਆਰਾ ਉਨ੍ਹਾਂ ਨੂੰ ਵਾਇਦੇ ਦੇ ਦੇਸ਼ ਵਿਚ ਲੈ ਕੇ ਆਇਆ ਸੀ. ਉਸਨੇ ਜਰ੍ੜਨ ਦਰਿਆ ਨੂੰ ਦੋਫਾੜ ਕਰ ਦਿੱਤਾ, ਅਤੇ ਲੋਕ ਉਸਦੇ ਪਾਰ ਉਸ ਦੇਸ਼ ਵਿਚ ਗਏ. ਫਿਰ ਉਸ ਨੇ ਉਨ੍ਹਾਂ ਨੂੰ ਇੱਕ ਯਾਦਗਰੀ ਦਾ ਸਥਾਨ ਬਣਾਉਣ ਲਈ ਕਿਹਾ. ਯੁਹੁਸ਼ੁਆ ਨੂੰ ਕਿਹਾ ਗਿਆ ਸੀ ਕਿ ਉਹ ਜਰ੍ੜਨ ਦਰਿਆ ਵਿਚੋਂ ਪਥਰਾਂ ਨੂੰ ਲੈਣ ਕੇ ਇਕਠੇ ਕਰ ਕੇ ਰਖਣ ਤਾਂ ਕਿ ਉਹ ਯਾਦਗਾਰੀ ਬਣ ਜਾਵੇ ਕਿ ਪ੍ਰਮੇਸ਼ਰ ਨੇ ਕੀ ਕੁਝ ਕੀਤਾ ਸੀ. ਯੁਹੋਸ਼ੁਆ ਨੇ ਇਸਰਾਇਲੀ ਲੋਕਾਂ ਨੂੰ ਕਿਹਾ, “ਆਉਣ ਵਾਲੇ ਸਮੇਂ ਵਿਚ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਆਪਣੇ ਪਿਤਾਵਾਂ ਨੂੰ ਪੁਛਣਗੀਆਂ, ‘ਇਨ੍ਹਾਂ ਪਥਰਾਂ ਦਾ ਕੀ ਅਰਥ ਹੈ?’ ਉਨ੍ਹਾਂ ਨੂੰ ਕਹਿਣਾ, ‘ਇਸਰਾਇਲ ਨੇ ਜਰ੍ੜਨ ਦਰਿਆ ਦੇ ਵਿਚੋਂ ਦੀ ਸੁੱਕੀ ਭੂਮੀ ਤੇ ਪਾਰ ਕੀਤਾ’” (ਯੁਹੋਸ਼ੁਆ ੪:੨੧,੨੨)

ਪਰ ਇੱਕ ਹੋਰ ਚਿੰਨ ਸੀ ਜੋ ਕਿ ਇਸਰਾਇਲਿਆਂ ਲਈ ਸੀ. ਇਹ ਇਸ ਲਈ ਸੀ ਕਿ ਇਹ ਗੱਲ ਯਕੀਨੀ ਬਣਾਈ ਜਾ ਸਕੇ ਕਿ ਉਹ ਉਹ ਮਿਸਰ ਦੀ ਗੁਲਾਮੀ ਤੋਂ ਛੁਡਾਏ ਗਏ ਸਨ. ਪ੍ਰਮੇਸ਼ਰ ਨੇ ਯੁਹੋਸ਼ੁਆ ਨੂੰ ਕਿਹਾ, “ਤਿਖੇ ਛੁਰੇ ਲੈ ਅਤੇ ਇਸਰਾਇਲੀ ਲੋਕਾਂ ਦੀ ਇੱਕੋ ਵਾਰੀ ਫਿਰ ਤੋਂ ਸੁੰਨਤ ਕਰ” (ਯੁਹੋਸ਼ੁਆ ੫:੨) ਪਥਰ ਇਸਰਾਇਲ ਨੂੰ ਉਨ੍ਹਾਂ ਦੀ ਜਿੱਤ ਬਾਰੇ ਯਾਦ ਕਰਵਾਉਂਦੇ  ਸਨ. ਉਨ੍ਹਾਂ ਦੀ ਸੁੰਨਤ ਉਨ੍ਹਾਂ ਦੇ ਛੁਟਕਾਰੇ ਬਾਰੇ ਯਾਦ ਕਰਵਾਉਂਦੀ  ਸੀ.

ਇੱਕ ਹੋਰ ਵੀ ਚਿੰਨ ਸੀ ਜੋ ਕਿ ਇਸਰਾਇਲ ਦੇ ਲੋਕਾਨ ਦੇ ਵਾਸਤੇ ਸੀ. ਇਹ ਚਿੰਨ ਵਿਖਾਉਂਦਾ ਸੀ ਕਿ ਉਨ੍ਹਾਂ ਦੀ ਮੁਕਤੀ ਲਈ ਕਿੱਡੀ ਵੱਡੀ ਕੀਮਤ ਚੁਕਾਈ ਗਈ ਹੈ. ਬਾਈਬਲ ਦਸਦੀ ਹੈ, “ਮਹੀਨੇ ਦੇ ਚੋਦ੍ਵੇਂ ਦਿਨ ਦੀ ਸ਼ਾਮ ਨੂੰ ਜਦ ਉਹ ਜ੍ਰਿਹੋ ਦੇ ਮੈਦਾਨਾਂ ਦੇ ਵਿਚ ਗਿਲ੍ਗਾਲ ਨਾਮਕ ਸਥਾਨ ਦੇ ਉੱਪਰ ਡੇਰਾ ਲਾ ਕੇ ਬੈਠੇ ਹੋਏ ਸਨ, ਤਦ ਉਨ੍ਹਾਂ ਨੇ ਪਸਾਹ ਦਾ ਤਿਉਹਾਰ ਮਨਾਇਆ.”  (ਯੁਹੋਸ਼ੁਆ ੫:੧੦) ਇਹ ਚਿੰਨ ਗਵਾਹੀਆਂ ਸਨ ਜੋ ਕਿ ਉਨ੍ਹਾਂ  ਨੂੰ ਪ੍ਰਮੇਸ਼ਰ ਦੇ ਅਨੋਖੇਪਨ ਦੇ ਬਾਰੇ ਵਿਚ, ਉਸਦੀ ਸੁੰਦਰਤਾ ਦੇ ਬਾਰੇ ਵਿਚ ਅਤੇ ਪ੍ਰਮੇਸ਼ਰ ਦੀ ਮਹਾਨਤਾ ਦੇ ਬਾਰੇ ਵਿਚ ਯਾਦ ਕਰਵਾਉਂਦੇ ਸਨ.

ਯੀਸ਼ੁ ਨੇ ਵੀ ਹਰ ਇੱਕ ਵਿਸ਼ਵਾਸੀ ਨੂੰ ਚਿੰਨ ਦਿੱਤੇ.ਪਹਿਲਾ ਚਿੰਨ ਜੋ ਉਸਨੇ ਦਿੱਤਾ ਉਹ ਸੀ, ਸਲੀਬ. ਯੀਸ਼ੁ ਨੇ ਆਪਣੇ ਚੇਲਿਆਂ ਨੂੰ ਕਿਹਾ, “ਜੇਕਰ ਕੋਈ ਵੀ ਮਨੁਖ ਮੇਰੇ ਪਿਛੇ ਆਉਣਾ ਚਾਹੇ, ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿਛੇ ਆਵੇ.” (ਮਤੀ ੧੬:੨੪) ਸਾਨੂੰ ਕਦੇ ਵੀ, ਕਦੇ ਵੀ, ਇਹ ਨਹੀ ਭੁਲਣਾ ਚਾਹੀਦਾ ਕਿ ਜੋ ਕੁਝ ਵੀ ਅੱਜ ਅਸੀਂ ਹਾਂ, ਇਹ ਜੋ ਕੁਝ ਉਸ ਨੇ ਸਲੀਬ ਦੇ ਉੱਪਰ ਕੀਤਾ ਉਸਦੀ ਵਜ੍ਹਾ ਦੇ ਨਾਲ ਹਾਂ. ਸਲੀਬ ਸਾਡੀ ਕੀਮਤ ਦਾ ਕੇਂਦਰ ਹੈ. ਸਾਨੂੰ ਹਰ ਰੋਜ ਯਾਦ ਰਖਣਾ ਚਾਹੀਦਾ ਹੈ ਕਿ ਯੀਸ਼ੁ ਨੇ ਸਾਡੇ ਵਾਸਤੇ ਕੀ ਕੀ ਕੀਤਾ ਹੈ.

ਦੂਸਰਾ ਚਿੰਨ ਹੈ, ਜੂਲਾ. ਯੀਸ਼ੁ ਨੇ ਕਿਹਾ, “ਮੇਰਾ ਜੂਲਾ ਆਪਣੇ ਉੱਪਰ ਲੈ ਲਵੋ. ਅਤੇ ਮੇਰੇ ਤੋਂ ਸਿਖੋ. ਕਿਉਂਕਿ ਮੈਂ ਮਨ ਦਾ ਦੀਨ ਅਤੇ ਨਮ੍ਰ ਹਾਂ. ਅਤੇ ਤੁਸੀਂ ਆਪਣੇ ਪ੍ਰਾਣਾ ਲਈ ਸ਼ਾਂਤੀ ਪਾਉਗੇ.” (ਮਤੀ ੧੧:੨੯੯) ਸਲੀਬ ਸਾਨੂੰ ਵਿਖਾਉਂਦੀ ਹੈ ਕਿ ਯੀਸ਼ੁ ਮੁਕਤੀ ਦਾਤਾ ਹੈ, ਪਰ ਜੂਲਾ ਸਾਨੂੰ ਵਿਖਾਉਂਦਾ ਹੈ ਕਿ ਉਹ ਪ੍ਰਭੁ ਹੈ. ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਯਾਦ ਕਰਵਾਉਣ ਦੀ ਲੋੜ ਹੈ ਕਿ ਉਨ੍ਹਾਂ ਦੇ ਪਾਪ ਮਾਫ਼ ਹੋ ਗਏ ਹਨ. ਪ੍ਰ ਬਹੁਤ ਘੱਟ ਲੋਕ ਹਨ ਜੋ ਇਹ ਯਾਦ ਕਰਨਾ ਚਾਹੁੰਦੇ ਹਨ ਕਿ ਉਸਦਾ ਜੂਲਾ ਸਾਡੇ ਉੱਪਰ ਹੈ. ਅਗਰ ਉਹ ਕਹੇ, “ਸੱਜੇ ਮੁੜ, ਤਾਂ ਸਾਨੂੰ ਸੱਜੇ ਮੁੜਨਾ ਚਾਹੀਦਾ ਹੈ. ਅਗਰ ਉਹ ਕਹੇ, ਖੱਬੇ ਮੁੜ ਤਾਂ ਸਾਨੂੰ ਖੱਬੇ ਮੁੜਨਾ ਚਾਹੀਦਾ ਹੈ. ਸਾਨੂੰ ਆਪਣੇ ਆਪ ਨੂੰ ਇਹ ਯਾਦ ਕਰਵਾਉਣਾ ਚਾਹੀਦਾ ਹੈ ਕਿ ਅਸੀਂ ਉਸਦੀ ਪ੍ਰਭੁਤਾ ਦੇ ਅਧੀਨ ਹਾਂ.

ਅਖੀਰਲਾ ਚਿੰਨ ਜੋ ਇੱਕ ਵਿਸ਼ਵਾਸੀ ਵਾਸਤੇ ਹੈ, ਉਹ ਹੈ ਤੋਲੀਆ. ਯੀਸ਼ੁ ਨੇ ਆਪਣੇ ਚੇਲਿਆਂ ਦੇ ਪੈਰ ਇੱਕ ਤੋਲੀਏ ਨਾਲ ਧੋਤੇ. ਅਤੇ ਉਸ ਨੇ ਉਨ੍ਹਾਂ ਨੂੰ ਇੱਕ ਤੋਲੀਆ ਦਿੱਤਾ.  ਉਸ ਨੇ ਕਿਹਾ, “ਤੁਸੀਂ ਮੈਨੂੰ ਸਵਾਮੀ ਕਹਿੰਦੇ ਹੋ, ਤੁਸੀਂ ਸਹੀ ਕਹਿੰਦੇ ਹੋ. ਕਿਉਂਕਿ ਮੈਂ ਹਾਂ. ਅਗਰ ਮੈਂ ਤੁਹਾਡਾ ਪ੍ਰਭੁ ਅਤੇ ਸਵਾਮੀ ਹੋ ਕੇ ਤੁਹਾਡੇ ਪੈਰ ਧੋਤੇ ਹਨ, ਤਾਂ ਤੁਹਾਨੂੰ ਵੀ ਇੱਕ ਦੂਸਰੇ ਦੇ ਪੈਰ ਧੋਨੇ ਚਾਹੀਦੇ ਹਨ. (ਯੂਹੰਨਾ ੧੩:੧੩,੧੪) ਇਹ ਇੱਕ ਯਾਦਗਰੀ ਸੀ ਕਿ ਉਹ ਸਭ ਤੋਂ ਉੱਪਰ ਸੀ, ਇੱਕ ਦਾਸ ਸੀ, ਅਤੇ ਸਾਨੂੰ ਵੀ ਇੱਕ ਦੂਸਰੇ ਦੇ ਦਾਸ ਹੋਣਾ ਚਾਹੀਦਾ ਹੈ.

ਹਰ ਇੱਕ ਵਿਸ਼ਵਾਸੀ ਨੂੰ ਇਹ ਯਾਦ ਰਖਣਾ ਚਾਹੀਦਾ ਹੈ ਕਿ ਯੀਸ਼ੁ ਸਦਾ ਮੁਕਤੀਦਾਤਾ ਅਤੇ ਪ੍ਰਭੁ ਹੈ. ਅਤੇ ਅਸੀਂ ਉਸਦੇ ਦਾਸ ਹਾਂ. ਇਨ੍ਹਾਂ ਗੱਲਾ ਨੂੰ ਆਪਣੇ ਦਿਲ ਦੀਆਂ ਤਖਤੀਆਂ ਦੇ ਲਿਖ ਲਵੋ. ਕਦੇ ਉਨ੍ਹਾਂ ਨੂੰ ਨਾ ਭੁੱਲੋ. ਉਹ ਜੇਤੂ ਮਸੀਹੀ ਜੀਵਨ ਦੇ ਤਾਕਤਵਰ ਚਿੰਨ ਹਨ.

ਯਸ਼ਵਾ 4:1-7

1 ਜਦੋਂ ਸਾਰੇ ਲੋਕ ਨਦੀ ਪਾਰ ਕਰ ਗਏ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, 2 “ਬਾਰ੍ਹਾਂ ਆਦਮੀ ਚੁਣੋ। ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ। 3 ਉਨ੍ਹਾਂ ਨੂੰ ਆਖੋ ਕਿ ਨਦੀ ਵਿੱਚ ਉਸ ਥਾਂ ਦੇਖਣ ਜਿਥੇ ਜਾਜਕ ਖਲੋਤੇ ਹੋਏ ਸਨ। ਉਨ੍ਹਾਂ ਨੂੰ ਆਖੋ ਕਿ ਉਸ ਥਾਂ ਉੱਤੇ ਬਾਰ੍ਹਾਂ ਪੱਥਰ ਤਲਾਸ਼ ਕਰਨ। ਉਨ੍ਹਾਂ ਬਾਰ੍ਹਾਂ ਪੱਥਰਾਂ ਨੂੰ ਆਪਣੇ ਨਾਲ ਲੈ ਜਾਣਾ। ਬਾਰ੍ਹਾਂ ਪਥਰਾ ਨੂੰ ਉਥੇ ਰੱਖ ਦੇਣਾ ਜਿਥੇ ਤੁਸੀਂ ਰਾਤ ਕੱਟੋ।” 4 ਇਸ ਲਈ, ਯਹੋਸ਼ੁਆ ਨੇ ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਬੰਦਾ ਚੁਣਿਆ। ਫ਼ੇਰ ਉਸਨੇ ਬਾਰ੍ਹਾਂ ਆਦਮੀਆਂ ਨੂੰ ਇਕਠੇ ਹੋਣ ਲਈ ਆਖਿਆ। 5 ਯਹੋਸ਼ੁਆ ਨੇ ਆਦਮੀਆਂ ਨੂੰ ਆਖਿਆ, ‘ਨਦੀ ਵਿੱਚ ਉਥੇ ਜਾਵੋ ਜਿਥੇ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਹੈ। ਤੁਹਾਡੇ ਵਿੱਚੋਂ ਹਰੇਕ ਨੂੰ ਇੱਕ-ਇੱਕ ਪੱਥਰ ਤਲਾਸ਼ ਕਰਨਾ ਚਾਹੀਦਾ ਹੈ। ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚੋਂ ਹਰੇਕ ਪਾਸ ਇੱਕ-ਇੱਕ ਪੱਥਰ ਹੋਵੇਗਾ। ਉਸ ਪੱਥਰ ਨੂੰ ਆਪਣੇ ਮੋਢਿਆ ਉੱਤੇ ਚੁੱਕੋ। 6 ਇਹ ਪੱਥਰ ਤੁਹਾਡੇ ਲਈ ਨਿਸ਼ਾਨ ਹੋਣਗੇ। ਭਵਿਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁਛਣਗੇ, ‘ਇਨ੍ਹਾਂ ਪਥਰਾ ਦਾ ਕੀ ਅਰਥ ਹੈ?’ 7 ਤੁਸੀਂ ਬੱਚਿਆਂ ਨੂੰ ਦੱਸੋਂਗੇ ਕਿ ਯਹੋਵਾਹ ਨੇ ਯਰਦਨ ਨਦੀ ਦੇ ਪਾਣੀ ਨੂੰ ਵਗਣ ਤੋਂ ਰੋਕ ਦਿੱਤਾ ਸੀ। ਜਦੋਂ ਯਹੋਵਾਹ ਨੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਨਦੀ ਪਾਰ ਕਰ ਰਿਹਾ ਸੀ, ਪਾਣੀ ਵਗਣੋ ਹਟ ਗਿਆ ਸੀ। ਉਹ ਪੱਥਰ ਇਸਰਾਏਲ ਦੇ ਲੋਕਾਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣ ਵਿੱਚ ਸਹਾਇਤਾ ਕਰਨਗੇ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ