Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯੁਹੋਸ਼ੁ – ਜਿੱਤ ਵਿਚ ਚਲਣਾ

ਕੁਝ ਸਮਾਂ ਪਹਿਲਾਂ ਇੱਕ ਪਾਸਟਰ ਉਸ  ਸ਼ਹਿਰ ਦੇ ਵਿਚ ਰਹਿੰਦਾ ਸੀ ਜਿਥੇ ਮੈਂ ਰਹਿੰਦਾ ਸੀ, ਉਹ ਪ੍ਰ੍ਬਾਹੁ ਦੇ ਕੋਲ ਚਲਾ ਗਿਆ. ਜਦ ਉਹ ਮੁਰਦਾ ਹਾਲਤ ਦੇ ਵਿਚ ਹਸਪਤਾਲ ਦੇ ਆਪਣੇ ਬਿਸਤਰੇ ਦੇ ਉੱਪਰ ਪਿਆ ਹੋਇਆ ਸੀ, ਉਸਦਾ ਪੁੱਤਰ ਉਸਦੇ ਦੇ ਕੋਲ ਆ ਕੇ ਪ੍ਰਾਥਨਾ ਕਰਨ ਲੱਗ ਪਿਆ. ਉਸ ਨੇ ਕਿਹਾ, “ਪ੍ਰਮੇਸ਼ਰ  ਮੇਰਾ ਪਿਤਾ ਪਿਛਲੇ ਕਯੀ ਸਾਲਾਂ ਤੋਂ ਤੇਰਾ ਸਿਪਾਹੀ ਰਿਹਾ ਹੈ” ਮੇਰੀ ਇਹ ਪ੍ਰਾਥਨਾ ਹੈ ਕੀ ਤੂੰ ਹੁਣ ਇਸ ਥੱਕੇ ਹੋਏ ਸਿਪਾਹੀ ਨੂੰ ਆਪਣੇ ਰਾਜ ਵਿਚ ਲੈ ਜਾਹ.” ੧੫ ਮਿੰਟਾਂ ਦੇ ਬਾਅਦ ਉਸ ਬਜੁਰਗ ਸਿਪਾਹੀ ਦੀ ਮੌਤ ਹੋ ਗਈ. ਅਤੇ ਉਹ ਸਦੀਪਕ ਕਾਲ ਵਿਚ ਪ੍ਰਵੇਸ਼ ਕਰ ਗਿਆ. ਯੁਹੋਸ਼ੁ ਨੂੰ ਪ੍ਰਮੇਸ਼ਰ  ਨੇ ਬਹੁਤ ਸਾਰੀਆਂ ਜੰਗਾਂ ਜਿੱਤਣ ਵਾਸਤੇ ਇਸਤੇਮਾਲ ਕੀਤਾ. ਉਹ ਪਹਿਲੀਆਂ ਜਿੱਤਾਂ ਤੇ ਨਹੀ ਟਿਕਿਆ ਬਲਕਿ ਉਹ ਅੱਗੇ ਵਧਦਾ ਗਿਆ ਤੇ ਉਹ ਬੁਢਾ ਸਿਪਾਹੀ ਬਣ ਗਿਆ. ਉਹ ਇੱਕ ਸਿਪਾਹੀ ਦੀ ਤਰ੍ਹਾਂ ਜਿਉਂਦਾ ਰਿਹਾ ਅਤੇ ਇੱਕ ਸਿਪਾਹੀ ਦੀ ਤਰਾਂ ਹੀ ਮਰਿਆ.

ਸਾਨੂੰ ਅੱਜ ਬਹੁਤ ਸਾਰੇ ਇਹੋ ਜਿਹੇ ਆਦਮੀਆਂ ਅਤੇ ਔਰਤਾਂ ਦੀ ਲੋੜ ਹੈ ਜੋ ਕਿ  ਸਿਰਫ ਕੁਝ ਹੀ ਜੰਗਾਂ ਨਾ ਜਿੱਤਣ ਬਲਕਿ ਉਹ “ਬਜੁਰਗ ਸਿਪਾਹੀ” ਬਣ ਜਾਣ. ਸਾਨੂੰ ਅੱਜ ਇਹੋ ਜਿਹੇ ਆਦਮੀਆਂ ਅਤੇ ਔਰਤਾਂ ਦੀ ਲੋੜ ਹੈ ਜੋ ਕਿ ਵਫਾਦਾਰ ਹੋਣ ਅਤੇ ਜਿੰਨਾਂ ਵੱਲ ਇਸ ਨਜਰ ਦੇ ਨਾਲ ਵੇਖਿਆ ਜਾ ਸਕੇ. ਸਾਨੂੰ ਅੱਜ ਇਹੋ ਜਿਹੇ ਆਗੂਆਂ ਦੀ ਲੋੜ ਹੈ ਜੋ ਕਿ ਮੈਰਾਥਨ ਦੋੜਨ ਵਾਲੇ ਹੋਣ, ਨਾ ਕਿ ਤੇਜ ਦੋੜ ਦੋੜਨ ਵਾਲੇ. ਪਰ ਇੱਕ ਕਿਵੇਂ ਬਜੁਰਗ ਸਿਪਾਹੀ ਬਣ ਸਕਦਾ ਹੈ? ਯੁਹੋਸ਼ੁ ਸਾਡੇ ਲਈ ਇੱਕ ਚੰਗੀ ਉਧਾਰਨ ਦਿੰਦਾ ਹੈ ਕਿ ਕਿਵੇਂ ਕੋਈ ਇੱਕ ਮਹਾਨ ਬਜੁਰਗ ਸਿਪਾਹੀ ਬਣ ਸਕਦਾ ਹੈ.

ਆਈ ਦੀ ਜਿੱਤ ਤੋਂ ਬਾਅਦ, ਯੁਹੋਸ਼ੁ ਨੂੰ ਹੋਰ ਵੀ ਕਯੀ ਜੰਗਾਂ ਜਿੱਤਣੀਆਂ ਪਈਆਂ. ਪੰਜ ਰਾਜੇ ਸਨ ਜਿੰਨਾਂ ਨੇ ਯੁਹੋਸ਼ੁ ਦਾ ਵਿਰੋਧ ਕੀਤਾ. ਉਸ ਨੇ ਕੋਈ “ਹਾਟ ਡਾਗ” ਬਣ ਕੇ ਉਤ੍ਤਰ ਨਹੀ ਦਿੱਤਾ.ਉਸਨੇ ਬੜੇ ਚੰਗੇ ਤਰੀਕੇ ਦੇ ਨਾਲ ਇਨ੍ਹਾਂ ਆਦਮੀਆਂ ਤੇ ਇਨ੍ਹਾਂ ਦੀਆਂ ਸੈਨਾਵਾਂ ਨੂੰ ਹਰਾ ਦਿੱਤਾ. ਉਹ ਸਿਰਫ ਉਹੀ ਕਰਦਾ ਰਿਹਾ ਜੋ ਪ੍ਰਮੇਸ਼ਰ ਨੇ ਉਸ ਨੂੰ ਕਰਨ ਵਾਸਤੇ ਕਿਹਾ ਸੀ. ਬਾਈਬਲ ਦਸਦੀ ਹੈ ਕੀ ਇੱਕ ਵੱਡੀ ਫੌਜ ਯੁਹੋਸ਼ੁ ਅਤੇ ਇਸਰਾਇਲ ਦੇ ਲੋਕਾਂ ਦੇ ਵਿਰੋਧ ਵਿਚ ਆਯੀ. ਇਹ ਇਨ੍ਹੀਂ ਵੱਡੀ ਸੀ ਕੀ ਬਾਈਬਲ ਇਸ ਨੂੰ ਇਵੇਂ ਦਸਦੀ ਹੈ, “ਇੱਕ ਵੱਡੀ ਫੌਜ ਜੋ ਸਮੁੰਦਰ ਦੇ ਕੰਡੇ ਪਈ ਰੇਟ ਦੀ ਤਰਾਂ ਸੀ.” (ਯੁਹੋਸ਼ੁ ੧੧:੪)

ਪਰ ਯੁਹੋਸ਼ੁ ਨੇ ਇਸ ਵੱਡੀ ਫੌਜ ਦਾ ਸਾਹਮਣਾ ਸਿਰਫ ਪ੍ਰਮੇਸ਼ਰ ਦੇ ਉੱਪਰ ਭਰੋਸਾ ਕਰਨ ਦੇ ਦੁਆਰਾ ਕੀਤਾ. ਉਸ ਨੇ ਪੁਰਾਣੀ ਜੰਗ ਦੀਆਂ ਯੋਜਨਾਵਾਂ ਨੂੰ ਉਲਟ ਕਰ ਦਿੱਤਾ- ਪਰ ਆਪਣੀ ਸ਼ਕਤੀ ਜਾਂ ਬਲ ਦੇ ਦੁਆਰਾ ਨਹੀ ਬਲਕਿ ਪਵਿੱਤਰ ਆਤਮਾ ਦੀ ਸਮਰਥ ਦੇ ਦੁਆਰਾ. ਇਹੀ ਉਸ ਨੇ ਕੀਤਾ ਅਤੇ ਪ੍ਰਮੇਸ਼ਰ ਨੇ ਉਸ ਨੂੰ ਜਿੱਤ ਦਿੱਤੀ. ਬਾਈਬਲ ਦਸਦੀ ਹੈ ਕੀ ਪ੍ਰਮੇਸ਼ਰ ਨੇ ਯੁਹੋਸ਼ੁ ਨੂੰ ਕਿਹਾ, “ਉਨ੍ਹਾਂ ਤੋਂ ਨਾ ਡਰ … ਅਤੇ ਯਹੋਵਾਹ ਨੇ ਉਨ੍ਹਾਂ ਨੂੰ ਇਸਰਾਇਲ ਦੇ ਹਥ ਵਿਚ ਕਰ ਦਿੱਤਾ ਹੈ. ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ. (ਯੁਹੋਸ਼ੁ ੧੧:੬,੮) ਪ੍ਰਮੇਸ਼ਰ ਨੇ ਆਪਣਾ ਕੰਮ ਕੀਤਾ ਅਤੇ ਯੁਹੋਸ਼ੁ ਨੇ ਆਪਣਾ ਕੰਮ ਕੀਤਾ. ਬਾਈਬਲ ਦਸਦੀ ਹੈ, “ਯੁਹੋਸ਼ੁ ਨੇ ਉਨ੍ਹਾਂ ਦੇ ਨਾਲ ਉਵੇਂ ਕੀਤਾ ਜਿਵੇਂ ਪ੍ਰਮੇਸ਼ਰ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਸਨ.” (ਯੁਹੋਸ਼ੁ ੧੧:੯) ਇਹ ਸਾਰੇ ਸ਼ਬਦ ਯੁਹੋਸ਼ੁ ਦੇ ਵਾਸਤੇ ਬਹੁਤ ਹੀ ਜਾਨੇ ਪਹਿਚਾਣੇ ਸਨ. ਜਦ ਉਹ ਜਵਾਨ ਲੜਕਾ ਸੀ, ਪ੍ਰਮੇਸ਼ਰ ਨੇ ਉਸ ਨੂੰ ਇਵੇਂ ਹੀ ਕਿਹਾ ਸੀ. ਯੁਹੋਸ਼ੁ ਜਾਣਦਾ ਸੀ ਕਿ ਜਿੱਤ ਪ੍ਰਮੇਸ਼ਰ ਦੇ ਵਾਅਦਿਆਂ ਦੇ ਦੁਆਰਾ ਆਉਂਦੀ ਹੈ. ਅਤੇ ਉਸ ਨੇ ਪ੍ਰਮੇਸ਼ਰ ਦੇ ਵਚਨ ਦੇ ਵਾਅਦਿਆਂ ਦੇ ਦੁਆਰਾ ਲੜਨਾ ਅਤੇ ਚਲਣਾ ਸਿਖ ਲਿਆ ਸੀ. ਉਹ ਵੱਡਾ ਹੋ ਕੇ ਪ੍ਰਮੇਸ਼ਰ ਦੇ ਵਾਇਦੇ ਤੇ ਚਲਣ ਵਾਲਾ ਪੁਰਾਣਾ ਬਜੁਰਗ ਸਿਪਾਹੀ ਬਣ ਗਿਆ. ਇਹ ਮੁਖ ਗੱਲ ਹੈ, ਪ੍ਰਮੇਸ਼ਰ ਦੇ ਵਾਅਦਿਆਂ ਦੇ ਉੱਪਰ ਭਰੋਸਾ ਕਰਨ ਵਾਲਾ- ਬਜੁਰਗ ਸਿਪਾਹੀ.

ਪਰ ਯੁਹੋਸ਼ੁ ਨੇ  ਪ੍ਰਮੇਸ਼ਰ ਦੇ ਵਚਨ ਦੇ ਉੱਪਰ ਚਲਣਾ ਵੀ ਸਿਖ ਲਿਆ ਸੀ. ਉਸ ਨੇ ਉਵੇਂ ਕੀਤਾ, “ਜਿਵੇਂ ਪ੍ਰਮੇਸ਼ਰ ਨੇ ਉਸਦੀ ਅਗੁਵਾਈ ਕੀਤੀ ਸੀ.” ਇਹ ਇਨ੍ਹਾਂ ਦੋ ਗੱਲਾਂ ਦਾ ਮਿਸ਼੍ਰਣ ਸੀ, ਪ੍ਰਮੇਸ਼ਰ ਦੇ ਉੱਪਰ ਪੂਰੇ ਜੀਵਨ ਦਾ ਵਿਸ਼ਵਾਸ ਅਤੇ ਆਗਿਆਕਾਰੀ ਜਿਸ ਨੇ ਯੁਹੋਸ਼ੁ ਨੂੰ ਜੇਤੂ ਮੈਰਾਥਨ ਦੋੜਨ ਵਾਲਾ ਬਣਾ ਦਿੱਤਾ ਸੀ. ਉਹ ਲੰਬੇ ਸਮੇਂ ਵਾਸਤੇ ਸੀ. – ਪੂਰੇ ਜੀਵਨ ਵਾਸਤੇ.

ਸਾਡੇ ਵਿਚੋਂ ਕਿਸੇ ਨੂੰ ਨਹੀ ਪਤਾ ਕਿ ਅਸੀਂ ਕਿੰਨਾਂ ਜੀਣਾ ਹੈ, ਪਰ ਜਨੂੰਨ ਨੂੰ ਸਾਡੇ ਦਿਲ ਨੂੰ ਫੜ ਕੇ ਰਖਣਾ ਚਾਹੀਦਾ ਹੈ. ਸਾਨੂੰ ਜਨੂੰਨੀ ਬਣ ਕੇ ਸਾਰੀ ਉਮਰ ਪ੍ਰਮੇਸ਼ਰ ਦਾ ਪਿਛਾ ਕਰਨਾ ਚਾਹੀਦਾ ਹੈ. ਅਸੀਂ ਇਸ ਗੱਲ ਦਾ ਨਿਸਚਾ ਬਣਾਈਏ ਕਿ ਅਸੀਂ ਇੱਕ ਇਹੋ ਜਿਹਾ ਤਾਰਾ ਨਹੀ ਬਣਾਗੇ ਜੋ ਕਿ ਦਿਨ ਚੜਨ ਦੇ ਨਾਲ ਹੀ ਡੁੱਬ ਜਾਵੇ. ਸਾਡਾ ਜਨੂੰਨ ਇਹ ਹੋਣਾ ਚਾਹੀਦਾ ਹੈ ਕਿ ਅਸੀਂ “ਮਹਾਨ ਬਜੁਰਗ ਸਿਪਾਹੀ” ਬਣਾਂਗੇ. ਸਾਨੂੰ ਹਰ ਰੋਜ ਵਿਸ਼ਵਾਸ ਅਤੇ ਆਗਿਆਕਾਰੀ ਦੇ ਵਿਚ ਚਲਣਾ  ਸਿਖਣਾ ਚਾਹੀਦਾ ਹੈ. ਪ੍ਰਮੇਸ਼ਰ ਦੇ ਸਿਪਾਹੀਆਂ ਦੀ ਕੋਈ ਸੇਵਾਮੁਕਤੀ ਨਹੀ ਹੈ. ਜਦ ਤੱਕ ਪ੍ਰਮੇਸ਼ਰ ਨੇ ਸਾਨੂੰ ਸਾਹ ਦਿੱਤੇ ਹਨ ਸਾਨੂੰ ਯੁਧ ਲੜਨੇ ਹੀ ਪੈਣਗੇ ਅਤੇ ਜਿੱਤਾਂ ਲੈਣੀਆਂ ਹੀ ਪੈਣਗੀਆਂ. ਸਾਨੂੰ ਸਾਡੀਆਂ ਅਖਾਂ ਅਖੀਰਲੀ ਕਤਾਰ ਤੇ ਰਖ ਕੇ ਦੋੜਨਾ ਚਾਹੀਦਾ ਹੈ. ਅਤੇ ਅੰਤ ਤੱਕ ਦੋੜਨਾ ਚਾਹੀਦਾ ਹੈ.

ਹੇ ਪ੍ਰਮੇਸ਼ਰ ਸਾਡੀ ਮਦਦ ਕਰ ਕਿ ਅਸੀਂ “ਪੁਰਾਣੇ ਸਿਪਾਹੀ” ਬਣ ਸਕੀਏ. ਸਾਡੀ ਮਦਦ ਕਰ ਕਿ ਅਸੀਂ ਅਖੀਰ ਤੱਕ ਲੜੀਏ. ਹਰ ਵੇਲੇ ਤੇਰੇ ਤੇ ਭਰੋਸਾ ਰਖਦੇ ਹੋਏ.

ਯਸ਼ਵਾ 11:1-8

1 ਹਾਸੋਰ ਦੇ ਰਾਜੇ ਯਬੀਨ ਨੇ ਇਨ੍ਹਾਂ ਗੱਲਾਂ ਦੇ ਵਾਪਰਨ ਬਾਰੇ ਸਾਰਾ ਕੁਝ ਸੁਣਿਆ। ਇਸ ਲਈ ਉਸਨੇ ਕਈ ਰਾਜਿਆਂ ਦੀਆਂ ਫ਼ੌਜਾਂ ਨੂੰ ਇੱਕਮੁਠ ਕਰਨ ਦਾ ਨਿਰਣਾ ਕੀਤਾ। ਯਬੀਨ ਨੇ ਮਾਦੋਨ ਦੇ ਰਾਜੇ ਯੋਬਾਬ, ਸ਼ਿਮਰੋਨ ਦੇ ਰਾਜੇ ਅਤੇ ਆਕਸ਼ਾਫ਼ ਦੇ ਰਾਜੇ ਨੂੰ 2 ਅਤੇ ਪਹਾੜੀ ਇਲਾਕੇ ਅਤੇ ਮਾਰੂਥਲ ਦੇ ਉੱਤਰ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। ਯਬੀਨ ਨੇ ਕਿੰਨਰੋਥ, ਨੇਗੇਵ ਅਤੇ ਪੱਛਮੀ ਤਰਾਈ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। 3 ਯਬੀਨ ਨੇ ਪੂਰਬ ਅਤੇ ਪੱਛਮ ਦੇ ਕਨਾਨੀ ਲੋਕਾਂ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। ਉਸਨੇ ਅਮੋਰੀ ਲੋਕਾਂ ਨੂੰ, ਹਿੱਤੀ ਲੋਕਾਂ, ਫ਼ਰਿਜ਼ੀ ਲੋਕਾਂ ਅਤੇ ਪਹਾੜੀ ਇਲਾਕੇ ਵਿੱਚ ਰਹਿਣ ਵਲੇ ਯਬੂਸੀ ਲੋਕਾਂ ਨੂੰ ਸੰਦੇਸ਼ ਭੇਜਿਆ। ਉਸਨੇ ਮਿਸਫ਼ਾਹ ਦੇ ਨੇੜੇ ਹਰਮੋਨ ਪਹਾੜੀ ਦੇ ਹੇਠਾਂ ਰਹਿਣ ਵਾਲੇ ਹਿੱਵੀ ਲੋਕਾਂ ਨੂੰ ਵੀ ਸੰਦੇਸ਼ ਭੇਜਿਆ। 4 ਇਸ ਲਈ ਇਨ੍ਹਾਂ ਰਾਜਿਆਂ ਦੀਆਂ ਫ਼ੌਜਾਂ ਇਕਠੀਆਂ ਹੋ ਗਈਆਂ। ਉਨ੍ਹਾਂ ਕੋਲ ਬਹੁਤ ਸਾਰੇ ਲੜਾਕੂ ਯੋਧੇ ਅਤੇ ਬਹੁਤ ਸਾਰੇ ਘੋੜੇ ਅਤੇ ਰਥ ਸਨ। ਇਹ ਬਹੁਤ ਵੱਡੀ ਫ਼ੌਜ ਸੀ – ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਸ ਵਿੱਚ ਇੰਨੇ ਬੰਦੇ ਹੋਣ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਿਣਕੇ ਹੁੰਦੇ ਹਨ। 5 ਇਹ ਸਾਰੇ ਰਾਜੇ ਮੇਰੋਮ ਦੀ ਛੋਟੀ ਨਦੀ ਕੰਢੇ ਇਕਠੇ ਹੋ ਗਏ। ਉਨ੍ਹਾਂ ਨੇ ਆਪਣੀਆਂ ਫ਼ੌਜਾਂ ਇੱਕ ਡੇਰੇ ਵਿੱਚ ਇਕਠੀਆਂ ਕਰ ਲਈਆਂ ਅਤੇ ਇਸਰਾਏਲ ਦੇ ਵਿਰੁੱਧ ਲੜਨ ਦੀਆਂ ਵਿਉਂਤਾਂ ਬਣਾਈਆਂ। 6 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਉਸ ਫ਼ੌਜ ਕੋਲੋਂ ਭੈਭੀਤ ਨਹੀਂ ਹੋਣਾ। ਮੈਂ ਤੁਹਾਨੂੰ ਉਨ੍ਹਾਂ ਨੂੰ ਹਰਾਉਣ ਦੀ ਇਜਾਜ਼ਤ ਦਿਆਂਗਾ। ਕਲ੍ਹ੍ਹ ਇਸ ਵੇਲੇ ਹੀ ਤੁਸੀਂ ਉਨ੍ਹਾਂ ਸਾਰਿਆਂ ਨੂੰ ਮਾਰ ਚੁੱਕੇ ਹੋਵੋਂਗੇ। ਤੁਸੀਂ ਘੋੜਿਆਂ ਦੀਆਂ ਲੱਤਾਂ ਵਢ ਦਿਉਂਗੇ ਅਤੇ ਉਨ੍ਹਾਂ ਦੇ ਸਾਰੇ ਰਥਾਂ ਨੂੰ ਸਾੜ ਦਿਉਂਗੇ।” 7 ਯਹੋਸ਼ੁਆ ਅਤੇ ਉਸਦੀ ਪੂਰੀ ਫ਼ੌਜ ਨੇ ਦੁਸ਼ਮਣ ਉੱਤੇ ਅਚਾਨਕ ਹਲ੍ਲਾ ਬੋਲ ਦਿੱਤਾ। ਉਨ੍ਹਾਂ ਨੇ ਦੁਸ਼ਮਣ ਉੱਤੇ ਮੋਰੇਮ ਨਦੀ ਕੰਢੇ ਹਮਲਾ ਕਰ ਦਿੱਤਾ। 8 ਯਹੋਵਾਹ ਨੇ ਇਸਰਾਏਲ ਨੂੰ ਇਜਾਜ਼ਤ ਦਿੱਤੀ ਕਿ ਉਹ ਉਨ੍ਹਾਂ ਨੂੰ ਹਰਾ ਦੇਵੇ। ਇਸਰਾਏਲ ਦੀ ਫ਼ੌਜ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਵਡੇਰੇ ਸੀਦੋਨ, ਮਿਸਰਫ਼ੋਥ ਮਇਮ ਅਤੇ ਪੂਰਬ ਵਿੱਚ ਮਿਸਫ਼ਾਹ ਦੀ ਵਾਦੀ ਅੰਦਰ ਭਜਾ ਦਿੱਤਾ। ਇਸਰਾਏਲ ਦੀ ਫ਼ੌਜ ਓਨਾ ਚਿਰ ਲੜਦੀ ਰਹੀ ਜਿੰਨਾ ਚਿਰ ਦੁਸ਼ਮਣ ਦਾ ਇੱਕ ਵੀ ਆਦਮੀ ਜਿਉਂਦਾ ਰਿਹਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ