ਰੋਜਾਨਾਂ ਦਾ ਭਗਤੀ ਦਾ ਵੀਡੀਓ
ਆਪਣੇ ਫੈਸਲਿਆਂ ਦੇ ਦੁਆਰਾ ਜਿੱਤ
ਉਸਦਾ ਦਿਲ ਵਿੱਚ ਮਸੀਹ ਦੇ ਪ੍ਰੇਮ ਦਾ ਕਾਰਨ ਅੱਗ ਲਗੀ ਹੋਈ ਸੀ। ਉਹ ਯਿਸੂ ਦੇ ਬਾਰੇ ਵਿੱਚ ਆਪਣੇ ਸਾਰੇ ਮਿੱਤਰਾਂ ਨੂੰ ਦੱਸਣਾ ਚਾਹੁੰਦਾ ਸੀ। ਉਹ ਬੜਾ ਹੀ ਗੁਣਵਾਨ ਸੀ। ਕੁਝ ਲੋਕ ਤਾਂ ਇੱਥੋ ਤੱਕ ਕਹਿ ਸਕਦੇ ਹਨ ਕਿ ਉਹ “ਮਸਾਹ” ਕੀਤਾ ਹੋਇਆ ਸੀ। ਇੱਕ ਜਵਾਨ ਪ੍ਰਚਾਰਕ ਹੋਣ ਦੇ ਕਾਰਨ, ਹਜਾਰਾਂ ਦੀ ਗਿਣਤੀ ਦੇ ਵਿੱਚ ਜਵਾਨ ਉਸਨੂੰ ਸੁਣਨ ਦੇ ਲਈ ਭੀੜ ਦੇ ਰੂਪ ਵਿੱਚ ਆਈ, ਅਤੇ ਕਈਆਂ ਨੇ ਉਸਦੇ ਦਿੱਤੇ ਗਏ ਸਨੇਹੇ ਦੇ ਪ੍ਰਤੀ ਜੁਆਬ ਦਿੱਤਾ। ਇਊ ਜਾਪਦਾ ਸੀ ਕਿ ਉਸਦਾ ਭਵਿੱਖ ਚੰਗਾ ਸੀ ਅਤੇ ਪਰਮੇਸ਼ੁਰ ਦੇ ਮਹਾਨ ਹੱਥ ਇਸ ਜਵਾਨ ਪ੍ਰਚਾਰਕ ਦੇ ਉੱਤੇ ਸਨ।
ਪਿਛਲੇ 33 ਸਾਲਾਂ ਵਿੱਚ, ਤੁਸੀ ਇਸ ਗੱਲ ਨੂੰ ਵੇਖੋਗੋ ਕਿ ਉਸਨੇ ਕਈ ਵਾਰੀ ਵਿਆਹ ਕੀਤਾ ਹੈ, ਉਸਦੇ ਕਈ ਸਰੀਰਕ ਸਬੰਧਾਂ ਦੇ ਨਾਲ ਬੱਚੇ ਪੈਦਾ ਹੋਏ ਹਨ। ਉਹ ਹੁਣ ਸੇਵਕਾਈ ਦੇ ਵਿੱਚ ਵੀ ਨਹੀ। ਉਸਦੇ ਕੁਝ ਹੀ ਸਾਲ ਗਹਿਰੇ ਸਬੰਧਾਂ ਵਾਲੇ ਸਨ। ਉਸਦੇ ਜੀਵਨ ਦੀ ਉਦੇਸ਼ ਉਸਦੀ ਜਵਾਨੀ ਦੇ ਦਿਨਾਂ ਤੋਂ ਬਿੱਖਰ ਗਏ ਹਨ। ਉਸਦੇ ਜੀਵਨ ਪਰਮੇਸ਼ੁਰ ਦੀ ਕਿਰਪਾ ਅਤੇ ਜਿੱਤ ਦੀ ਵੱਡੀ ਗਵਾਹੀ ਦੀ ਬਜਾਏ ਇੱਕ ਉਦਾਸੀ ਭਰੀ ਹਾਰ ਦੀ ਕਹਾਣੀ ਬਣ ਗਈ ਹੈ।
ਪਰ ਮੇਰੇ ਮਿੱਤਰ ਦੀ ਹੀ ਕਹਾਣੀ ਕੋਈ ਇਹੋ ਜਿਹੀ ਨਹੀ ਹੈ। ਮੈਂ ਕਈ ਜਵਾਨ ਪੁਰਸ਼ਾਂ ਅਤੇ ਇਸਤਰੀਆਂ ਨੂੰ ਮਿਲਿਆਂ ਹਾਂ ਜਿੰਨ੍ਹਾਂ ਨੇ ਪਰਮੇਸ਼ੁਰ ਦੀ ਅੱਗ ਨੂੰ ਆਪਣੇ ਪ੍ਰਾਣਾ ਦੇ ਵਿੱਚ ਜਲਦੇ ਹੋਏਆਂ ਦੌੜ ਨੂੰ ਅਰੰਭ ਕੀਤਾ, ਪਰ ਉਨ੍ਹਾਂ ਦਾ ਅੰਤ ਹਾਰ ਅਤੇ ਉਦਾਸੀ ਦੇ ਵਿੱਚ ਹੋਇਆ ਜਦ ਕਿ ਉਨ੍ਹਾਂ ਦੇ ਜੀਵਨ ਜੇਤੂ ਦੌੜ ਹੋ ਸਕਦੀ ਸੀ। ਉਹਨਾਂ ਦੇ ਹਾਲਾਤਾਂ ਵਿੱਚ ਅਜਿਹਾ ਕੀ ਹੋ ਗਿਆ? ਕਿਉਂ ਕਾਫੀ ਸਾਰੇ ਪਰਮੇਸ਼ੁਰ ਦੇ ਗੂਣਵਾਨ ਅਤੇ ਦਾਤਾ ਦੇ ਨਾਲ ਭਰੇ ਹੋਏ ਪੁਰਸ਼ ਅਤੇ ਇਸਤਰੀਆਂ ਆਪਣੇ ਆਪ ਨੂੰ ਹਾਰਿਆ ਹੋਇਆ ਪਾਂਦੇ ਹਨ? ਕਿਉਂ ਇਨ੍ਹਾਂ ਵਿਸ਼ਵਾਸੀਆਂ ਦਾ ਜਿਹੜੇ ਪਰਮੇਸ਼ੁਰ ਦੇ ਲਈ ਆਤਮਾਵਾਂ ਨੂੰ ਜਿੱਤਣ ਦਾ ਦਰਸ਼ਨ ਰੱਖਦੇ ਹਨ ਦਾ ਪਾਪ ਅਤੇ ਸੁਆਰਥ ਦੇ ਗਹਿਰੇ ਪਾਣੀ ਦੇ ਵਿੱਚ ਅੰਤ ਹੋ ਜਾਂਦਾ ਹੈ?
ਇੰਨ੍ਹਾਂ ਪ੍ਰਸ਼ਨਾਂ ਦੇ ਨਿਸ਼ਚਿਤ ਹੀ ਕਈ ਸਹੀ ਉੱਤਰ ਹੋਣਗੇ। ਪਰ ਹੋ ਸਕਦਾ ਹੈ ਕਿ ਅਰੰਭਿਕ ਉੱਤਰ ਇੰਨ੍ਹਾਂ ਵਿੱਚੋ ਹਰੇਕ ਵਿਸ਼ਵਾਸੀ ਦਾ ਇਹੋ ਹੋਵੇਗਾ ਕਿ ਹਰੇਕ ਵਿਸ਼ਵਾਸੀ ਰੋਜਾਨਾ ਆਪਣੇ ਜੀਵਨ ਦੇ ਵਿੱਚ ਕਈ ਫੈਸਲਿਆਂ ਨੂੰ ਕਰਦਾ ਹੈ। ਉਨ੍ਹਾਂ ਦੇ ਵਿੱਚੋ ਕਈ ਫੈਸਲੇ ਅਸਲ ਵਿੱਚ ਅਸਲ ਵਿੱਚ ਪਰਿਖਇਆਵਾਂ ਹਨ। ਸਾਨੂੰ “ਨਹੀ” ਕਹਿਣਾ ਜਰੂਰ ਹੈ, ਸਾਨੂੰ ਸ਼ੈਤਾਨ ਦੇ ਟੇਡੇ ਮੇਡੇ ਰਸਤੀਆਂ ਨੂੰ “ਨਹੀ” ਕਹਿਣਾ ਅਤੇ ਪਰਮੇਸ਼ੁਰ ਨੂੰ “ਹਾਂ” ਕਹਿਣਾ ਜਰੂਰ ਹੈ। ਜੇ ਅਸੀ ਨਹੀ ਕਹਾਂਗਾ ਤਾਂ ਅਸੀ ਆਪਣੇ ਆਪ ਨੂੰ ਫਿਸਲਦੀ ਹੋਈ ਜਮੀਨ ਉੱਤੇ ਪਵਾਂਗੇ ਜਿਹੜਾ ਆਤਮਿਕ ਮੌਤ ਅਤੇ ਹਾਰ ਵੱਲ ਲੈ ਜਾਂਦਾ ਹੈ।
ਸਾਡੇ ਜੀਵਨ ਦੇ ਵਿੱਚ ਗਲਤ ਫੈਸਲੇ ਸਾਡੇ ਲਈ ਇੱਕ ਠੋਕਰ ਦਾ ਕਾਰਨ ਬਣ ਸਕਦੇ ਹਨ, ਇੱਕ ਵਾਸਨਾ ਭਰੀ ਮੁਸਕਰਾਹਟ ਡਾਂ ਅੱਖਾਂ ਦਾ ਛਪਕਾਉਣਾ। ਅਸੀ ਫਿਰ ਆਪਣੇ ਦਿਲ ਦੇ ਵਿੱਚ ਵਸਦੀ ਹੋਈ ਵਾਸਨਾ ਨੂੰ ਪੂਰਿਆਂ ਕਰਨ ਦੇ ਲਈ ਫੈਸਲਿਆਂ ਨੂੰ ਲੈਣ ਲਗਦੇ ਹਾਂ। ਅਸੀ ਅਜਿਹੀ ਗੱਲਾਂ ਦੇ ਉੱਤੇ ਕੰਮ ਕਰਨਾ ਅਰੰਭ ਕਰਦੇ ਹਾਂ ਜਿਹੜੀਆਂ ਸਾਨੂੰ ਪਰਮੇਸ਼ੁਰ ਤੋਂ ਅੱਡ ਕਰ ਦਿੰਦੀਆਂ ਹਨ ਅਤੇ ਸਾਨੂੰ ਹਾਰ ਦੇ ਵਿੱਚ ਖਿੱਚ ਲੈਂ ਜਾਂਦੀਆਂ ਹਨ। ਬਾਈਬਲ ਇਹ ਕਹਿੰਦੀ ਹੈ ਕਿ, “ਕਿਉਂਕਿ ਸਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦਾ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀ ਸਗੋਂ ਸੰਸਾਰ ਤੋਂ ਹੈ” (1 ਯੂਹੰਨਾ 2:16)।
ਜਦੋਂ ਤੱਕ ਅਸੀ ਇਸ ਸੰਸਾਰ ਦੇ ਵਿੱਚ ਹਾਂ ਅਸੀ ਤਿੰਨ ਤਰ੍ਹਾਂ ਦੇ ਫੈਸਲੇ ਆਪਣੇ ਜੀਵਨ ਦੇ ਵਿੱਚ ਲੈਦੇਂ ਰਹਾਂਗੇ: 1. ਸਰੀਰ ਦੀ ਕਾਮਨਾ; 2. ਨੇਤਰਾਂ ਦੀ ਕਾਮਨਾ; ਅਤੇ 3. ਜੀਵਨ ਦਾ ਅਭਮਾਨ। ਪਾਪ ਤਾਂ ਕਿਸੇ ਵਿਅਕਤੀ ਨੂੰ ਨਹੀ ਵੇਖਦਾ ਹੈ। ਜੇ ਅਸੀ ਇੰਨ੍ਹਾਂ ਦੇ ਵਿੱਚ ਕਿਸੇ ਖੇਤਰ ਨੂੰ ਚੁਣਦੇ ਹਾਂ, ਤਾਂ ਉਹ ਸਾਨੂੰ ਨਾਸ਼ ਕਰ ਦੇਣਗੇ। ਫਿਰ ਅਸੀ ਕਿਵੇਂ ਇੰਨ੍ਹਾਂ ਪਰੀਖਆਵਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ ? ਅਸੀ ਆਪਣੇ ਜੀਵਨ ਦੇ ਵਿੱਚ ਕਿਵੇਂ ਸਹੀ ਫੈਸਲਿਆਂ ਨੂੰ ਲੈਂਦੇ ਹਾਂ? ਅਸੀ ਕਿਵੇਂ ਆਪਣੇ ਪੈਰਾਂ ਨੂੰ ਪਾਪ ਦੇ ਫਿਸਲਣ ਵਾਲੇ ਕਿਨਾਰੇ ਦੀ ਬਜਾਏ ਪਵਿੱਤ੍ਰਤਾਈ ਦੇ ਰਸਤੇ ਦੇ ਉੱਤੇ ਪਾਂਉਦੇ ਹਾਂ?
ਸਾਡੇ ਦਿਲਾਂ ਨੂੰ ਪਰਮੇਸ਼ੁਰ ਦੇ ਲਈ ਅਲਗ ਹੋਣ ਦੀ ਲੋੜ ਹੈ। ਸਾਨੂੰ ਪਾਪ ਦੇ ਅੰਨਦ ਤੋਂ ਅਨੰਦ ਪ੍ਰਾਪਤ ਕਰਨ ਦੀ ਇੱਛਿਆ ਦੀ ਬਜਾਏ ਪੂਰੀ ਜਲਨ ਦੇ ਨਾਲ ਉਸਨੂੰ ਜਾਣਨ ਅਤੇ ਉਸਨੂੰ ਪ੍ਰੇਮ ਦੀ ਪਿਆਸ ਹੋਣੀ ਚਾਹੀਦਾ ਹੈ। ਸਾਨੂੰ ਉਸਦੀ ਧਾਰਮਿਕਤਾ ਦੇ ਲਈ ਭੁੱਖ ਅਤੇ ਪਿਆਸ ਹੋਣੀ ਚਾਹੀਦੀ ਹੈ। ਸਾਡੇ ਦਿਲ ਉਸਦੇ ਪ੍ਰੇਮ ਦੇ ਲਈ ਪਿਆਸੇ ਹੋਂਣ, ਫਿਰ ਸਾਡੇ ਕੋਲ ਪਾਪ ਦਾ ਇਨਕਾਰ ਕਰਨ ਅਤੇ ਮਸੀਹ ਨੂੰ ਮਿਲਨ ਦੀ ਸ਼ਕਤੀ ਹੋਵੇਗੀ। ਯਿਸੂ ਨੇ ਕਿਹਾ, “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਹੈ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ… ” (ਮੱਤੀ 6:24)। ਹਰੇਕ ਸਵੇਰੇ ਤੁਸੀ ਜਦੋਂ ਉੱਠ ਖਲੋਦੇ ਹੋ ਉਸ ਵੇਲੇ ਇੱਕ ਫੈਸਲਾ ਲਵੋ।
ਯਿਸੂ ਨੂੰ ਪ੍ਰੇਮ ਕਰਨ ਅਤੇ ਸੇਵਾ ਕਰਨ ਦਾ ਫੈਸਲਾ ਲਵੋ। ਇਸਤੋਂ ਪਹਿਲਾ ਕਿ ਤੁਸੀ ਆਪਣੇ ਕਦਮਾਂ ਨੂੰ ਆਪਣੇ ਦਰਵਾਜੇ ਤੋਂ ਬਾਹਰ ਰੱਖੋ, ਪੂਰੀ ਜਲਨ ਦੇ ਨਾਲ ਮਸੀਹ ਦੇ ਪਿੱਛੇ ਚਲਨ ਦੇ ਲਈ ਫੈਸਲਾ ਲਵੋ। ਸਹੀ ਫੈਸਲੇ ਨੂੰ ਪਹਿਲਾਂ ਹੀ ਲੈ ਲਵੋ ਇਸਤੋਂ ਪਹਿਲਾਂ ਕਿ ਤੁਸੀ ਪਰੀਖਆ ਦੀ ਸਾਹਮਣਾ ਕਰੋ। ਜੀਵਨ ਵਿੱਚ ਕੀਤੇ ਗਏ ਸਹੀ ਫੈਸਲੇ ਇੱਕ ਲੰਬੇ ਸਮੇਂ ਤੀਕ ਚਲਨ ਵਾਲੀ ਵਿਜੇ ਦੀ ਵੱਲ ਲੈ ਚਲੇਗੀ। ਯਿਸੂ ਨੂੰ ਚੁਣੋ। ਉਹ ਸਾਡੀ ਜਿੱਤ ਹੈ।
੧ ਯੂਹੰਨਾ 2:12-17
12 ਹੇ ਬੱਚਿਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਹਾਡੇ ਪਾਪ ਉਹ ਦੇ ਨਾਮ ਦੇ ਕਾਰਨ ਤੁਹਾਨੂੰ ਮਾਫ਼ ਕੀਤੇ ਹੋਏ ਹਨ।
13 ਹੇ ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਸੀਂ ਉਹ ਨੂੰ ਜਾਣਦੇ ਹੋ ਜਿਹੜਾ ਆਦ ਤੋਂ ਹੈ। ਹੇ ਜੁਆਨੋ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਸਾਂ ਓਸ ਦੁਸ਼ਟ ਨੂੰ ਜਿੱਤ ਲਿਆ ਹੈ। ਹੇ ਬਾਲਕੋ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਪਿਤਾ ਨੂੰ ਜਾਣਦੇ ਹੋ।
14 ਹੇ ਪਿਤਾਓ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਉਹ ਨੂੰ ਜਾਣਦੇ ਹੋ ਜਿਹੜਾ ਆਦ ਤੋਂ ਹੈ। ਹੇ ਜੁਆਨੋ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਬਲਵੰਤ ਹੋ ਅਤੇ ਪਰਮੇਸ਼ੁਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸਾਂ ਓਸ ਦੁਸ਼ਟ ਨੂੰ ਜਿੱਤ ਲਿਆ ਹੈ।
15 ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। 16 ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। 17 ਅਤੇ ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
