Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਸ਼ਾਂਤੀ ਦੀ ਆਵਾਜ

ਆਮ ਤੌਰ ਤੇ ਇਹ ਵਚਨ ਪ੍ਰਮੇਸ਼ਰ ਦੇ ਲੋਕਾਂ ਦੇ ਨਿਰਮਾਣ ਦੇ ਬਾਰੇ ਵਿਚ ਹੈ. ਪਰ ਅੱਜ, ਮੈਂ ਰਾਹ ਤੋਂ ਥੋੜਾ  ਜਿਹਾ ਹੱਟ ਕੇ ਤੁਹਾਡੇ ਨਾਲ ਕੁਝ ਵੰਡਣਾ ਚਾਹੁੰਦਾ ਹਾਂ ਜੋ ਕਿ ਮੇਰੇ ਦਿਲ ਦੇ ਬਹੁਤ ਹਿ ਕਰੀਬ ਹੈ. ਜੋ ਪ੍ਰਮੇਸ਼ਰ ਨੇ ਮੇਰੇ ਦਿਲ ਵਿਚ ਕੀਤਾ. ਨਵੰਬਰ ੧੧,੧੯੯੯ ਮੈਂ ਡਾਕਟਰ ਦੇ ਕੋਲ ਗਿਆ ਜੋ ਕਿ ਗਲੇ ਦਾ ਅਤੇ ਆਵਾਜ ਦਾ ਸਪੈਸ਼ਲਿਸਟ ਹੈ. ਉਹ ਇੱਕ ਸਰਜਨ ਹੈ, ਅਤੇ ਮੇਰੇ ਗਲੇ ਦੇ ਵਿਚ ਮੇਰੀ ਆਵਾਜ ਦੇ ਵਿਚ ਕੁਝ ਸਮਸਿਆ ਹੈ. ਅਤੇ ਡਾਕਟਰ ਨੇ ਬਾਅਦ ਵਿਚ ਦੱਸਿਆ ਕਿ ਮੇਰੀ ਆਵਾਜ ਦੇ ਵਿਚ ਸਮਸਿਆ ਹੈ. ਉਸ ਨੇ ਕਿਹਾ ਕਿ ਮੈਂ ਦੋ ਹਫਤੇ ਦੇ ਵਾਸਤੇ ਬਿਲਕੁਲ ਚੁੱਪ ਹੋ ਜਾਵਾਂ ਅਤੇ ਮੈਂ ਦਵਾਈ ਲੈਣੀ ਸ਼ੁਰੂ ਕਰ ਦੇਵਾਂ.

ਜਿਸ ਦਿਨ ਮੈਂ ਡਾਕਟਰ ਨੂੰ ਮਿਲਣ ਜਾਣਾ ਸੀ, ਪ੍ਰਭੁ ਨੇ ਮੈਨੂੰ ਸਵੇਰੇ ਤੜਕੇ ਹਿ ਉਠਾ ਦਿੱਤਾ. ਸਵੇਰੇ ਤੜਕੇ  ਵਚਨ ਦੀ ਇੱਕ ਆਇਤ ਮੇਰੇ ਦਿਲ ਨੂੰ ਭਰ ਰਹੀ ਸੀ,ਜ੍ਬੁਰ ੪੬:੧੦, “ਸ਼ਾਂਤ ਹੋ ਜਾਹ  ਮਤੇ ਜਾਣ ਲੈ ਕਿ ਮੈਂ ਹੀ ਪ੍ਰਭੁ ਹਾਂ. ਮੈਂ ਰਾਸ਼ਟ੍ਰਾਂ ਦੇ ਵਿਚ ਆਦਰ ਪਾਵਾਂਗਾ. ਅਤੇ ਮੈਂ ਪੂਰੀ ਧਰਤੀ ਦੇ ਉੱਪਰ ਮਹਿਮਾ ਪਾਵਾਂਗਾ.” ਮੈਂ ਮਹਿਸੂਸ ਕੀਤਾ ਕਿ ਪ੍ਰਮੇਸ਼ਰ ਮੈਨੂੰ ਕਹਿ ਰਿਹਾ ਹੈ ਕਿ ਸਾਲ ੨੦੦੦ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਭੁ ਚਾਹੁੰਦਾ ਹੈ ਕਿ ਮੈਂ ਸ਼ਾਂਤ, ਚੁੱਪ ਦੇ ਸਮੇਂ ਦੇ ਵਿਚੋਂ ਦੀ ਲੰਘਾਂ. ਮੈਂ ਜਾਣਦਾ ਸੀ ਮੇਰੇ ਨਾਲ ਡਾਕਟਰ ਤੋਂ ਵਧ ਕੇ ਕੋਈ ਬੋਲ ਰਿਹਾ ਸੀ. ਪ੍ਰਮੇਸ਼ਰ ਮੇਰੇ ਨਾਲ ਗੱਲ ਕਰ ਰਿਹਾ ਸੀ.

ਮੇਰੀ ਪਤਨੀ, ਟੈਕਸ ਅਤੇ ਮੈਂ ਫੈਂਸਲਾ ਕੀਤਾ ਕਿ ਮੈਂ ਸੈਨ ਐਂਟਨੀਉ ਤੋਂ ਥੋੜਾ ਸਮਾਂ ਕਢ ਕੇ ਪ੍ਰਭੁ ਦੇ ਨਾਲ ਇਕੱਲੇ ਰਹਾਂਗੇ. ਅਸੀਂ ਕਿਸੇ ਥਾਂ ਤੇ ਜਾਣਾ ਚਾਹੁੰਦੇ ਸੀ ਜਿਥੇ ਮੈਨੂੰ ਕੋਈ ਨਾ ਜਾਣਦਾ ਹੋਵੇ ਅਤੇ ਮੈਂ ਪ੍ਰਭੁ ਨੂੰ ਮਿਲਣਾ ਚਾਹੁੰਦਾ ਸੀ. ਅਸੀਂ ਐਰੀਜੋਨਾ ਨੇ ਵਿਚ ਕੁਝ ਦਿਨ ਬਿਤਾਏ. ਮੈਂ ਨਹੀ ਜਾਣਦਾ ਸੀ ਕਿ ਮੇਰੀ ਆਵਾਜ ਅਤੇ ਮੇਰੇ ਗਲੇ ਨਾਲ ਕੀ ਹੋ ਰਿਹਾ ਸੀ. ਪਰ ਮੈਂ ਇਹ ਜਾਣਦਾ ਸੀ ਕਿ ਮੇਰੇ ਦਿਲ ਨੂੰ ਪ੍ਰਮੇਸ਼ਰ ਬਦਲ ਰਿਹਾ ਸੀ. ਇੱਕ ਹਫਤਾ ਹੋਰ ਲੱਗੇਗਾ, ਇਸ ਤੋਂ ਪਹਿਲਾਂ ਕਿ ਮੈਂ ਜਾਣਾ ਕਿ ਮੇਰੇ ਵੋਕਲ ਕੋਰਡ, ਮੇਰੇ ਗਲੇ ਦੀ ਆਵਾਜ ਦੇ ਨਾਲ ਕੀ ਹੋਇਆ. ਪਰ ਸ਼ਾਇਦ ਇਸ ਗੱਲ ਦੇ ਉੱਪਰ ਸਦੀਪਕ ਕਾਲ ਲਗ ਜਾਵੇ ਇਸ ਗੱਲ ਨੂੰ ਜਾਣਨ ਵਾਸਤੇ ਕਿਉ ਮੇਰੇ  ਦਿਲ ਦੇ ਬਦਲਾਵ ਦਾ ਨਤੀਜਾ ਕੀ ਹੋਇਆ.

ਮੈਂ ਆਪਣਾ ਬਹੁਤ ਸਮਾਂ ਅਰਾਧਨਾ, ਪ੍ਰਾਥਨਾ ਅਤੇ ਪ੍ਰਮੇਸ਼ਰ ਦੇ ਵਚਨ ਨੂੰ ਪੜਨ ਦੇ ਵਿਚ ਲਾਇਆ. ਮੈਂ ਵਚਨ ਨੂੰ ਖੋਜਿਆ ਕਿ ਪ੍ਰਮੇਸ਼ਰ ਮੈਨੂੰ ਕੀ ਕਹਿ ਰਿਹਾ ਸੀ. ਪਰ ਇਹ ਬਾਈਬਲ ਦੇ ਬਹੁਤ ਸਾਰੇ ਬਾਈਬਲ ਦੇ ਪੰਨੇ ਨਹੀ ਸਨ ਜਿਥੇ ਮੈਂ ਉਸਦੀ ਛੋਟੀ ਜਿਹੀ ਆਵਾਜ ਨੂੰ ਸੁਣਿਆ. ਇੱਕ ਆਇਤ ਸੀ ਜੋ ਕਿ ਮੇਰੇ ਦਿਲ ਦੇ ਵਿਚ ਵਾਰ ਵਾਰ ਆ ਰਹੀ ਸੀ. ਮੈਂ ਇਸ ਤੋਂ ਦੂਰ ਜਾ ਨਹੀ ਸੀ ਪਾ ਰਿਹਾ. ਮੈਂ ਜਦ ਪਹਾੜਾ ਦੇ ਉੱਪਰ ਪਗਡੰਡੀ ਦੇ ਉੱਪਰ ਚੱਲ ਰਿਹਾ ਸੀ ਇਹ ਮੇਰੇ ਨਾਲ ਸੀ. ਜਦ ਮੈਂ ਆਪਣੀ ਕਾਰ ਚਲਾ ਰਿਹਾ ਸੀ, ਇਹ ਮੇਰੇ ਨਾਲ ਆ ਰਹੀ ਸੀ. ਜਦ ਮੈਂ ਹਵਾਈ ਜਹਾਜ ਦੇ ਵਿਚ ਸੀ, ਉਸ ਵੇਲੇ ਵੀ ਇਹ ਮੇਰੇ ਨਾਲ ਸੀ.

ਇਹ ਆਇਤ ਸੀ- ਜ੍ਬੁਰ ੪੬:੧੦, “ਸ਼ਾਂਤ ਹੋ ਜਾਹ  ਮਤੇ ਜਾਣ ਲੈ ਕਿ ਮੈਂ ਹੀ ਪ੍ਰਭੁ ਹਾਂ. ਮੈਂ ਰਾਸ਼ਟ੍ਰਾਂ ਦੇ ਵਿਚ ਆਦਰ ਪਾਵਾਂਗਾ. ਅਤੇ ਮੈਂ ਪੂਰੀ ਧਰਤੀ ਦੇ ਉੱਪਰ ਮਹਿਮਾ ਪਾਵਾਂਗਾ.” ਪ੍ਰਮੇਸ਼ਰ ਨੇ ਮੇਰੇ ਦਿਲ ਦੇ ਨਾਲ ਤਿੰਨ ਗੱਲਾਂ ਕਹੀਆਂ.

ਸ਼ਾਂਤ ਹੋ ਜਾਹ  . ਇਹ ਸੀ ਉਸਦੇ ਅੱਗੇ ਚੁੱਪ ਹੋਣਾ. ਪੂਰੇ ਸੰਸਾਰ ਦੇ ਵਿਚ ਆਪਣੀ ਸੇਵਕੀ ਨੂੰ ਬਣਾਉਣ ਤੋਂ ਆਪਣੇ ਆਪ ਨੂੰ ਰੋਕ ਕੇ. ਰੁਕ ਕੇ ਪ੍ਰਮੇਸ਼ਰ ਦੇ ਹਥ ਨੂੰ ਵੇਖ.

ਅਤੇ ਉਸ ਨੂੰ ਜਾਣ ਕਿ ਉਹ ਪ੍ਰਮੇਸ਼ਰ ਹੈ. ਉਸ ਨੂੰ ਜਾਣ ਲਵੋ. ਉਸ ਨਾਲ ਸਮਾਂ ਬਿਤਾਉ. ਉਸ ਨੂੰ ਪ੍ਰਮੇਸ਼ਰ ਦੇ ਤੌਰ ਤੇ ਜਾਣੋ. – ਮੇਰੇ ਪਿਤਾ ਦੇ ਤੌਰ ਤੇ, ਮੇਰੇ ਮੁਕਤੀਦਾਤਾ ਨੂੰ, ਮੇਰੇ ਚੰਗਾ ਕਰਨ ਵਾਲੇ ਨੂੰ, ਮੇਰੇ ਮਦਦਗਾਰ ਨੂੰ, ਮੇਰੇ ਜੀਵਨ ਨੂੰ, ਸਰਬ ਸ਼ਕਤੀਮਾਨ ਨੂੰ , ਕਿਰਪਾ ਅਤੇ ਪ੍ਰੇਮ ਦੇ ਪ੍ਰਮੇਸ਼ਰ ਨੂੰ, ਇਸਰਾਇਲ ਦੇ ਪਵਿੱਤਰ ਨੂੰ. ਮੇਰੀ ਚਾਹਤ ਇਹ ਹੋਣੀ ਚਾਹੀਦੀ ਹੈ ਕਿ ਮੈਂ ਉਸ ਨੂੰ ਜਾਣ ਲਵਾਂ.

ਉਹ ਦੇਸ਼ਾਂ ਵਿਚ ਮਹਿਮਾ ਪਾਵੇਗਾ. ਜੇਕਰ ਮੈਂ ਸ਼ਾਂਤ ਹੋ ਜਾਵਾਂ ਤਾਂ ਮੈਂ ਉਸ ਨੂੰ ਜਾਣ ਲਵਾਂਗਾ, ਅਤੇ ਉਹ ਧਰਤੀ ਦੇ ਦੇਸ਼ਾਂ ਦੇ ਵਿਚ ਮੇਰੀ ਸੇਵਾ ਦੇ ਦੁਆਰਾ ਮਹਿਮਾ ਪਾਵੇਗਾ. ਇਹ “ਮੇਰੀ ਤਾਕਤ ਜਾਂ ਮੇਰੇ ਬਲ ਦੇ ਦੁਆਰਾ ਨਹੀ ਹੈ ਪਰ ਇਹ ਉਸਦੇ ਆਤਮਾ ਦੁਆਰਾ ਹੈ” ਕਿ ਅਸੀਂ ਦੇਸ਼ਾਂ ਤੱਕ ਪਹੁੰਚ ਸਕਾਂਗੇ. ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਕੁਝ ਇਹੋ ਜਿਹੀਆਂ ਚੀਜਾਂ ਨੂੰ ਵੇਖਾਂਗਾ ਜਿੰਨਾਂ ਦਾ ਮੈਂ ਕਦੇ ਸੁਫਨਾ ਵੀ ਨਹੀ ਲਿਆ ਹੈ. ਅਤੇ ਮੈਂ ਕੁਝ ਵੱਡੇ ਸੁਫਨੇ ਲਏ ਹਨ.

ਮੈਂ ਵੱਡੇ ਸੁਫਨੇ ਲਵਾਂ ਕਿਉਂਕਿ ਉਹ ਇੱਕ ਵੱਡਾ ਪ੍ਰਮੇਸ਼ਰ ਹੈ. ਪਰ ਮੇਰਾ ਜੀਵਨ ਇਹੋ ਜਿਹਾ  ਹੋਣਾ ਚਾਹੀਦਾ ਹੈ ਕਿ ਮੈਂ ਆਪਣੇ ਜੀਵਨ ਨੂੰ ਦੁਬਾਰਾ ਤੋਂ ਸਹੀ ਕਰ ਸਕਾਂ ਕਿ ਮੈਂ “ਸ਼ਾਂਤ ਹੋ ਜਾਵਾਂ ਅਤੇ ਜਾਣ ਲਵਾਂ ਕਿ ਉਹੀ ਪ੍ਰਮੇਸ਼ਰ ਹੈ.” ਜੋ ਕੁਝ ਉਸ ਨੇ ਕਿਹਾ ਹੈ ਉਸ ਵਿਚ ਪਹਿਲਾਂ ਤੋਂ ਹੀ ਮੈਨੂੰ ਪਵਿੱਤਰ ਆਤਮਾ ਨੂੰ ਆਪਣੇ ਜੀਵਨ ਵਿਚ ਕੰਮ ਕਰਨ ਦੇਣਾ ਪੈਣਾ ਹੈ ਕਿ ਵਿਵਹਾਰਕਤਾ ਮੇਰੇ ਜੀਵਨ ਦੇ ਵਿਚ ਆ ਸਕੇ. ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸਦਾ ਅਰਥ ਸੁਸਤ ਹੋਣਾ ਨਹੀ ਹੈ. ਪਰ ਇਸਦਾ ਅਰਥ ਹੈ ਕਿ ਉਸ ਦੇ ਨਾਲ ਰਹਿਣ ਦੇ ਨਾਲ ਕੁਝ ਕੰਮ ਹਨ ਜੋ ਉਸ ਦੇ ਵਿਚੋਂ ਵਹਿ ਸਕਣ.

ਮੈਨੂੰ ਇਹ ਸਿਖਣਾ ਪਿਆ ਕਿ ਉਹ ਮੇਰੇ ਜੀਵਨ ਦੇ ਵਿਚ ਇੰਨਾਂ ਦਿਨਾਂ ਦੇ ਵਿਚ ਉਹ ਕਰ ਸਕੇ ਜੋ ਉਹ ਕਰਨਾ ਚਾਹੁੰਦਾ ਹੈ. ਪ੍ਰਮੇਸ਼ਰ ਤੁਹਾਨੂੰ ਇਸ ਹਫਤੇ ਬਰਕਤ ਦੇਵੇ ਜਦ ਤੁਸੀਂ ਸਮਾਂ ਲੈਂਦੇ ਹੋ ਕਿ “ਸ਼ਾਂਤ ਹੋ ਜਾਉ ਅਤੇ ਜਾਣ ਲਵੋ ਕਿ ਉਹ ਹਿ ਪ੍ਰਮੇਸ਼ਰ ਹੈ.”

ਮਰਕੁਸ 6:45-51

45 ਫੇਰ ਉਹ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਤਗੀਦ ਕੀਤੀ ਭਈ ਜਦ ਤੀਕਰ ਮੈਂ ਭੀੜ ਨੂੰ ਵਿਦਿਆ ਕਰਾਂ ਤਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਬੈਤਸੈਦਾ ਨੂੰ ਪਾਰ ਲੰਘੋ। 46 ਅਤੇ ਉਨ੍ਹਾਂ ਨੂੰ ਤੋਰ ਕੇ ਆਪ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚੱਲਿਆ ਗਿਆ।

47 ਅਰ ਜਾਂ ਸੰਝ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਸੀ ਅਤੇ ਉਹ ਇਕੱਲਾ ਹੀ ਕੰਢੇ ਉੱਤੇ ਸੀ। 48 ਜਾਂ ਉਸ ਨੇ ਉਨ੍ਹਾਂ ਨੂੰ ਚੱਪੇ ਲਾਉਣ ਵਿੱਚ ਔਖਾ ਵੇਖਿਆ ਕਿਉਂ ਜੋ ਪੌਣ ਸਾਹਮਣੀ ਸੀ ਤਾਂ ਰਾਤ ਦੇ ਪਿਛਲੇ ਪਹਿਰ ਉਹ ਝੀਲ ਦੇ ਉੱਤੋਂ ਦੀ ਤੁਰਦਿਆਂ ਉਨ੍ਹਾਂ ਦੀ ਵੱਲ ਆਇਆ ਅਤੇ ਉਨ੍ਹਾਂ ਤੋਂ ਅੱਗੇ ਵਧਣ ਨੂੰ ਕਰਦਾ ਸੀ। 49 ਪਰ ਜਾਂ ਉਨ੍ਹਾਂ ਉਸ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਉਸ ਨੂੰ ਭੂਤਨਾ ਜਾਣ ਕੇ ਡਡਿਆ ਉੱਠੇ। 50 ਕਿਉਂਕਿ ਓਹ ਸਭ ਉਸ ਨੂੰ ਵੇਖ ਕੇ ਘਬਰਾ ਗਏ ਸਨ ਅਤੇ ਉਸ ਨੇ ਓਵੇਂ ਉਨ੍ਹਾਂ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਕਿਹਾ, ਹੌਂਸਲਾ ਰੱਖੋ, ਮੈਂ ਹਾਂ, ਨਾ ਡਰੋ ! 51 ਤਦ ਉਹ ਬੇੜੀ ਉੱਤੇ ਉਨ੍ਹਾਂ ਕੋਲ ਚੜ੍ਹ ਗਿਆ ਅਤੇ ਪੌਣ ਥੰਮ੍ਹ ਗਈ। ਤਦ ਓਹ ਆਪਣੇ ਮਨਾਂ ਵਿੱਚ ਡਾਢੇ ਅਚਰਜ ਹੋਏ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ